ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ 1 ਅਕਤੂਬਰ ਤੋ ਮਨਾਈ ਜਾ ਰਹੀ ਹੈ।

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ)-

ਧੰਨ-ਧੰਨ ਸੰਤ ਬਾਬਾ ਮੁਕੰਦ ਸਿੰਘ ਜੀ ਮਹਾਰਾਜ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਜੀ(ਕੋਠੇ ਅੱਠ ਚੱਕ) ਨੇੜੇ ਰੇਲਵੇ ਲਾਇਨ ਵਿਖੇ ਬੜੀ ਧੂਮ-ਧਾਮ ਨਾਲ ਮਨਾਉਣ ਵਾਸਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚਲ ਰਹੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਰੰਗ ਰੋਗਨ ਹੋ ਚੱੁਕਾ ਹੈ ਤੇ ਇਲਾਕੇ ਦੀਆਂ ਸੰਗਤਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਾਂ ਦੇ ਮੁੱਖ ਸੇਵਦਾਰ ਭਾਈ ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਹਰ ਸਾਲ ਬਾਬਾ ਜੀ ਦੇ ਤਪ ਅਸਥਾਨ ਤੇ ਬਰਸੀ ਧੂਮ-ਧਾਮ ਨਾਲ ਮਨਾਈ ਜਾਵੇਗੀ।1 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿੰਨ੍ਹਾਂ ਦੀ ਸਮਾਪਤੀ 3 ਅਕਤੂਬਰ ਨੂੰ ਸਵੇਰੇ 10 ਵਜੇ ਪੈਣਗੇ ਉਪਰੰਤ ਭਾਰੀ ਦੀਵਾਨ ਸਜਣਗੇ ਅਤੇ 1 ਅਤੇ 2 ਅਕਤੂਬਰ ਰਾਤ ਨੂੰ 7 ਵਜੇ ਤੋ 11 ਵਜੇ ਤਕ ਦੀਵਾਨ ਸਜਣਗੇ।ਨਾਨਕਸਰ ਦੇ ਮਹਾਂਪੁਰਸ਼ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ।ਉਨ੍ਹਾਂ ਦੱਸਿਆ ਕਿ ਵਿਦੇਸ਼ ਤੋ ਵੀ ਵੱਡੀ ਗਿੱਣਤੀ 'ਚ ਸੰਗਤਾਂ ਸਮਾਗਮਾਂ ਵਿੱਚ ਪਹੰੁਚਣਗਆਂਿ। ਇਸ ਸਮੇ ਮੌਕੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਦਰਸ਼ਨ ਸਿੰਘ ਗਰੇਵਾਲ,ਸੋਨੀ ਗਰੇਵਾਲ,ਗੰੁਥੀ ਰਾਮ ਸਿੰਘ,ਸੁਖਦੇਵ ਸਿੰਘ ਆਦਿ ਹਾਜ਼ਰ ਸਨ।