ਗਾਇਕ ਸਿੱਧੂ ਮੂਸੇਵਾਲ ਵਲੋ ਇੱਕ ਔਰਤ ਦੀ ਤੁਲਨਾ ਬੰਦੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰਤ ਸ਼ਖਸੀਅਤ ਦਾ ਜਿਕਰ ਕਰਨਾ ਬਹੁਤ ਹੀ ਮੰਦਭਾਗਾ ਹੈ:ਬੀਬੀ ਗੁਰਪ੍ਰੀਤ ਕੌਰ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ)-

ਸਿੱਖ ਪੰਥ ਵਿੱਚ ਮਾਈ ਭਾਗੋ ਜੀ ਦਾ ਬਹੁਤ ਹੀ ਮਹੱਤਵਪੂਰਨ ਊਚਾ ਤੇ ਸੱੁਚਾ ਸਥਾਨ ਹੈ ਮਾਈ ਭਾਗੋ ਜੀ ਨੇ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਨੇ ਦੁਸਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ।ਆਪਣੇ ਹਰ ਯੁੱਧ ਵਿੱਚ ਇੱਕ ਸੱੁਚੇ ਸੰਤ ਸਿਪਾਹੀ ਦਾ ਰੋਲ ਅਦਾ ਕੀਤਾ ਹੈ।ਸਿੱਖ ਵੀਰਾਂ ਵਾਂਗ ੰਾਈ ਭਾਗੋ ਜੀ ਵੀ ਹਰ ਚਣੋਤੀ ਨੂੰ ਸਵੀਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਪ੍ਰੰਤੂ ਗਾਇਕ ਸਿੱਧੂ ਮੂਸੇਵਾਲ ਵੱਲੋ ਦੁਨੀਆ ਵਿੱਚ ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪਣੇ ਗੀਤ ਜੱਟੀ ਜਿੳੇਣੇ ਮੋੜ ਦੀ ਬਦੰੂਕ ਵਰਗੀ ਵਿੱਚ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤਸ਼ਖਸੀਅਤ ਮਾਈ ਭਾਗੋ ਜੀ ਦਾ ਜਿਕਰ ਕਰਕੇ ਇਹ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਬੀਬੀ ਗੁਰਪ੍ਰੀਤ ਕੌਰ ਢਾਡੀ ਜੱਥੇ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਇਸ ਸਮੇ ਕਿਹਾ ਸਿੱਖ ਕੌਮ ਵਿੱਵ ਔਰਤ ਜਾਤੀ ਦਾ ਇੱਕ ਵਿਸ਼ੇਸ਼ ਸਥਾਨ ਹੈ ਤੇ ਇਸਤਰੀ ਦਾ ਸਤਿਕਾਰ ਕੀਤਾ ਜਾਦਾ ਹੈ।ਮੂਸੇ ਵਾਲਾ ਨੇ ਇੱਕ ਔਰਤ ਦੀ ਤੁਲਨਾ ਬਦੰੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰ ਸ਼ਖਸੀਅਤ ਦਾ ਜਿਕਰ ਕਰਨ ਬਹੁਤ ਹੀ ਮੰਦਭਾਗਾ ਹੈ।ਇਸ ਗਾਇਕ ਵੱਲੋ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ।