You are here

ਲੁਧਿਆਣਾ

ਇੰਗਲੈਂਡ 'ਚ ਪੁਲਿਸ 'ਤੇ ਹਮਲਿਆਂ ਦਾ ਹੋਇਆ ਵਾਧਾ-ਪੁਲਿਸ ਅਫ਼ਸਰ ਰੋਲਫ

ਬਰਮਿਘਮ, ਸਤੰਬਰ 2019- (ਗਿਆਨੀ ਰਵਿਦਾਰਪਾਲ ਸਿੰਘ)-ਡਿਪਟੀ ਚੀਫ਼ ਕਾਂਸਟੇਬਲ ਲੂਈਸ ਰੋਲਫ ਨੇ ਦੱਸਿਆ ਕਿ ਇੰਨੀ ਦਿਨੀਂ ਇੰਗਲੈਂਡ 'ਚ ਪੁਲਿਸ ਉਪਰ ਅਪਰਾਧੀ ਤੱਤਾਂ ਦੇ ਹਮਲੇ ਵਧੇ ਹਨ । ਪੱਛਮੀ ਮਿਡਲੈਂਡ ਦੀ ਉੱਚ ਪੁਲਿਸ ਅਫ਼ਸਰ ਰੋਲਫ ਅਨੁਸਾਰ ਜਦੋਂ ਉਹ ਪੁਲਿਸ ਕਾਸਟੇਬਲ ਸੀ ਤਾ ਹਮਲਾਵਰਾ ਨੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ। ਪੁਲਿਸ 'ਤੇ ਹਮਲਿਆ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਅਪਰਾਧੀਆ 'ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ, ਜੋ ਆਪਣੀਆਂ ਕਾਰਵਾਈਆਂ ਵਧਾ ਰਹੇ ਹਨ। ਰੋਲਫ ਨੇ ਦੱਸਿਆ ਕਿ ਡਿਊਟੀ ਦੌਰਾਨ ਗੰਭੀਰ ਜ਼ਖਮੀ ਹੋਏ ਪੁਲਿਸ ਜਵਾਨ ਗਰੀਥ ਫਿਲਿਪ ਬਾਰੇ ਦੱਸਿਆ ਕਿ ਉਸ ਦੀ ਹਾਲਤ ਗੰਭੀਰ ਹੈ । ਜਿਸ ਦਾ ਹਸਪਤਾਲ ਵਿਚ ਅਪਰੇਸ਼ਨ ਹੋਵੇਗਾ ਤੇ ਉਸ ਦੇ ਪਰਿਵਾਰ 'ਤੇ ਦੁੱਖਾ ਦਾ ਪਹਾੜ ਡਿਗ ਪਿਆ ਹੈ । ਡਿਪਟੀ ਚੀਫ਼ ਕਾਸਟੇਬਲ ਨੇ ਕਿਹਾ ਕਿ ਅਸੀਂ ਲਗਾਤਾਰ ਹਿੰਸਕ ਸਮਾਜ ਦੇ ਗ੍ਰਹਿਣੀ ਬਣ ਰਹੇ ਹਾ । ਸਾਨੂੰ ਸਮਾਜ ਵਿਚ ਵਿਚਰ ਰਹੇ ਇਨ੍ਹਾਂ ਅਪਰਾਧੀਆ ਖਿਲਾਫ਼ ਸਾਾਝੇ ਤੌਰ 'ਤੇ ਮੁਹਿੰਮ ਵਿੱਢਣੀ ਚਾਹੀਦੀ ਹੈ ਤਾ ਜੋ ਸਾਡੀ ਨਵੀਂ ਪੀੜੀ ਸੁਰੱਖਿਅਤ ਰਹਿ ਸਕੇ।

ਕਲਵੰਤ ਸਿੰਘ ਹਾਂਗਕਾਂਗ ਵਾਲਿਆਂ ਦੇ ਘਰ ਰੱਬ ਨੇ ਪੋਤਰੇ ਦੀ ਦਾਤ ਬਖਸੀ

ਸਿੱਧਵਾਂ ਬੇਟ,ਸਤੰਬਰ 2019 - (ਜਸਮੇਲ ਗਾਲਿਬ)-

ਉੱਘੇ ਸਮਾਜ ਸੇਵੀ ਪ੍ਰਵਾਸੀ ਤਰਸੇਮ ਸਿੰਘ ਹਾਂਗਕਾਂਗ ਵਾਲਿਆਂ ਦੇ ਭਰਾ ਕਲਵੰਤ ਸਿੰਘ ਹਾਂਗਕਾਂਗ ਵਾਲਿਆਂ ਦੇ ਘਰ ਰੱਬ ਨੇ ਚੰਨ ਵਰਗੇ ਪੋਤਰੇ ਦੀ ਦਾਤ ਬਖਸੀ ਹੈ।ਬੱਚੇ ਦੀ ਮਾਤਾ ਹਰਜੀਤ ਕੌਰ ਪਤਨੀ ਸੁਰਜਨ ਸਿੰਘ ਦੋਧਰੀਆ ਦੇ ਹਾਂਗਕਾਂਗ ਘਰ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਪਿੰਡ ਫਹਿਤਗ੍ਹੜ ਸਿਵੀਆਂ ਵਿੱਚ ਹਾਂਗਕਾਂਗ ਭਰਾਵਾਂ ਦੀ ਸਤਿਕਾਰਯੋਗ ਭੈਣ ਬੀਬੀ ਬਲਜਿੰਦਰ ਕੌਰ ਜ਼ਿਲ੍ਹਾ ਕਾਂਗਰਸ ਜਨਰਲ ਸੈਕਟਰੀ ਨੂੰ ਪਿੰਡ ਵਾਸੀਆਂ ਵਲੋ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਪੋਤਰੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।ਇਸ ਸਮੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਕਾਂਗਰਸ ਲੁਧਿਆਣਾ(ਦਿਹਾਤੀ) ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਸੰਮਤੀ ਮੈਂਬਰ ਅਮਰਜੀਤ ਸਿੰਘ ਗਾਲਿਬ ਖੁਰਦ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਕਾ ਸਰਪੰਚ ਨਿਰਮਲ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਕੈਪਟਨ ਜੁਗਰਾਜ ਸਿੰਘ,ਪੰਚ ਸੋਮਨਾਥ,ਅਜਮੇਰ ਸਿੰਘ ਢੋਲਣ,ਸੂਬੇਦਾਰ ਹਰਦਿਆਲ ਸਿੰਘ,ਤੇਜਿੰਦਰ ਸਿੰਘ ਤੇਜੀ,ਸੁਖਦੇਵ ਸਿੰਘ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਸੁਖਵੰਤ ਸਿੰਘ ਜੰਟਾ,ਕੱਬਡੀ ਖਿਡਾਰੀ ਬਿੱਲਾ ਗਾਲਿਬ,ਡਾ,ਰਾਜਪਾਲ ਸਿੰਘ,ਕਲਵੰਤ ਸਿੰਘ ਕੰਤਾ ਆਦਿ ਨੇ ਹਾਂਗਕਾਂਗ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

ਬਾਲ ਵਿਕਾਸ ਪੋ੍ਰਜੈਕਟ ਸਿੱਧਵਾਂ ਬੇਟ ਵਲੋ ਲੋਕਾਂ ਨੂੰ ਚੰਗੀ ਖੁਰਾਕ ਤੇ ਸਿਹਤ ਸੰਭਾਲ ਲਈ ਜਾਗਰੂਕਤਾ ਕੈਂਪ ਲਾਇਆ ਗਿਆ

ਸਿੱਧਵਾਂ ਬੇਟ,ਸਤੰਬਰ 2019 -(ਜਸਮੇਲ ਗਾਲਿਬ)-

ਅੱਜ ਪਿੰਡ ਲੀਲਾਂ ਮੇਘ ਸਿੰਘ 'ਚ ਬਲਾਕ ਸਿੱਧਵਾਂ ਬੇਟ ਵਲੋ ਇਸਤਰੀ ਤੇ ਬਾਲ ਵਿਕਾਸ ਵਿਭਾਗ ਜਾਗੂਰਕਤਾ ਕੈਂਪ ਲਗਾਇਆ ਗਿਆ ਇਹ ਕੈਂਪ ਵਿੱਚ ਸੁਪਰਵਾਜਿਰ ਵਾਧੂ ਚਾਰਜ ਕੁਲਵਿੰਦਰ ਜੋਸ਼ੀ ਦੇ ਦੇਖ-ਰੇਖ ਲਾਇਆ ਗਿਆ ਜਿਸ ਵਿੱਚ ਵੱਖ-ਵੱਖ ਤਾਈ ਲੋਕਾਂ ਨੂੰ ਸੰਤੁਲਿਤ ਖੁਰਾਕ ਅਤੇ ਸਰੀਰ ਦੀ ਸਫਾਈ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਮੇ ਦੱਸਿਆ ਕਿ ਲੋਕਾਂ ਨੂੰ ਚੰਗੀ ਖੁਰਾਕ ਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪੂਰਾ ਮਹੀਨੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ।ਇਸ ਸਮੇ ਉਨ੍ਹਾਂ ਅਨੀਮੀਆ ਅਥੇ ਡਾਇਰੀਆ ਵਰਗੀਆਂ ਬਿਮਾਰੀਆਂ ਤੋ ਸਾਵਧਾਨ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ। (ੰ.ੌ)ਰਿੰਕੂ ਖਜੂਰੀਆ,(ਲ਼.੍ਹ.ੜ) ਹਰਜਿੰਦਰ ਕੌਰ, (ਅ.ਂ.ੰ) ਪ੍ਰਦੀਪ ਕੌਰ,ਸੁਪਰਵਾਇਜਰ ਪਰਮਜੀਤ ਕੌਰ ਤੇ ਹੈਲਥ ਸਟਾਫ ਅਥੇ ਪਿੰਡ ਦੀਆਂ ਔਰਤਾਂ ਵੱਡੀ ਗਿੱਣਤੀ ਵਿੱਚ ਹਾਜ਼ਰ ਸਨ।

ਮੱਲ੍ਹਾ ਦੇ ਨੌਜਵਾਨ ਨੇ ਅਗਵਾੜ ਲੋਪੋ ਦੀ ਸ਼ਮਸਾਨਘਾਟ 'ਚ ਲਿਆ ਫਾਹਾ

ਸਿੱਧਵਾਂ ਬੇਟ,ਸਤੰਬਰ 2019 -(ਜਸਮੇਲ ਗਾਲਿਬ)-

ਇਥੋ ਥੋੜੀ ਦੂਰ ਅਗਵਾੜ ਲੋਪੋ ਦੀ ਸ਼ਮਸਾਨਘਾਟ 'ਚ ਬੀਬੀ ਰਾਤ ਇੱਕ ਨੌਜਵਾਨ ਨੇ ਫਾਹਾ ਲੈ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ।ਜਾਣਕਾਰੀ ਅਨੁਸਾਰ ਸਵੇਰੇ ਸ਼ਮਸਾਨਘਾਟ ਦੇ ਸ਼ੈਡ ਦੇ ਐਗਲਾਂ ਨਾਲ ਫਾਹਾ ਲਏ ਨੌਜਵਾਨ ਦੀ ਲਾਸ਼ ਲਕਟਦੀ ਦੇਖ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।ਸੂਚਨਾ ਮਿਲਣ ਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਨਿਧਾਨ ਸਿੰਘ ਮੌਕੇ ਤੇ ਪੱੁਜੇ।ਉਨ੍ਹਾਂ ਲਾਸ਼ ਕਬਜ਼ੇ'ਚ ਕੇ ਕੱਪੜਿਆਂ ਦੀ ਤਲਾਸ਼ੀਲਈ ਤਾਂ ਆਧਾਰ ਕਾਰਡ ਮਿਿਲਆ ਜਿਸ ਤੇ ਉਸ ਦਾ ਨਾ ਗੁਰਵਿੰਦਰ ਸਿੰਘ ਪੱੁਤਰ ਪੰਜਾਬ ਸਿੰਘ ਵਾਸੀ ਮੱਲ੍ਹਾ ਲਿਿਖਆ ਹੋਇਆ ਸੀ।ਇਸ ਤੇ ਪੁਲਿਸ ਨੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ । ਮੌਕੇ ਤੇ ਪੱੁਜੇ ਮ੍ਰਿਤਕ ਦੇ ਪਿਤਾ ਪੰਜਾਬ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਟਰੱਕ ਡਰਾਈਵਰੀ ਕਰਦਾ ਸੀ ਤੇ 15-20 ਦਿਨਾਂ ਬਾਅਦ ਹੀ ਘਰ ਆਉਦਾ ਸੀ ਪਿਛਲੇ ਕੁਝ ਦਿਨਾਂ ਤੋ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ।ਇਸ ਦੇ ਚੱਲਦਿਆਂ ਉਸ ਨੇ ਬੀਤੀ ਰਾਤ ਆਤਮ-ਹੱਤਿਆ ਕਰ ਲਈ।ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ ਹੈ।

ਜਗਰਾਂਉ, ਖੰਨਾ ਅਤੇ ਸਮਰਾਲਾ ਵਿਖੇ ਲੱਗੇ ਰੋਜ਼ਗਾਰ ਮੇਲਿਆਂ ਵਿੱਚ ਪਹੁੰਚੇ 2900 ਤੋਂ ਵਧੇਰੇ ਉਮੀਦਵਾਰ VIDEO

ਨੌਜਵਾਨ ਕਿੱਤਾਮੁੱਖੀ ਕੋਰਸਾਂ ਨੂੰ ਤਰਜੀਹ ਦੇਣ-ਢਿੱਲੋਂ ਅਤੇ ਦਾਖਾ

ਲੁਧਿਆਣਾ, ਸਤੰਬਰ 2019 -( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਘਰ-ਘਰ ਰੋਜ਼ਗਾਰ' ਤਹਿਤ ਸੂਬੇ ਭਰ ਵਿੱਚ ਸਤੰਬਰ ਮਹੀਨੇ ਵਿੱਚ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਜਗਰਾਂਉ, ਖੰਨਾ ਅਤੇ ਸਮਰਾਲਾ ਵਿਖੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਗਿਆ। ਇਨਾਂ ਮੇਲਿਆਂ ਵਿੱਚ 100 ਤੋਂ ਵਧੇਰੇ ਕੰਪਨੀਆਂ ਦੇ ਨੁਮਾਇੰਦਿਆਂ ਨੇ 2900 ਤੋਂ ਵਧੇਰੇ ਉਮੀਦਵਾਰਾਂ ਦੀ ਇੰਟਰਵਿਊ ਲਈ। ਦੱਸਣਯੋਗ ਹੈ ਕਿ ਕੱਲ ਵੀ ਲੁਧਿਆਣਾ ਦੇ ਗਿੱਲ ਰੋਡ ਸਥਿਤ ਆਈ. ਟੀ. ਆਈ. (ਲੜਕੇ) ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ 112 ਤੋਂ ਵਧੇਰੇ ਕੰਪਨੀਆਂ ਦੇ ਨੁਮਾਇੰਦਿਆਂ ਨੇ 1000 ਤੋਂ ਵਧੇਰੇ ਉਮੀਦਵਾਰਾਂ ਦੀ ਇੰਟਰਵਿਊ ਲਈ ਸੀ। ਜਗਰਾਂਉ ਵਿਖੇ 24 ਕੰਪਨੀਆਂ ਅਤੇ 1734 ਉਮੀਦਵਾਰ ਪਹੁੰਚੇ, ਇਸੇ ਤਰਾਂ ਖੰਨਾ ਵਿਖੇ 45 ਕੰਪਨੀਆਂ ਅਤੇ 786 ਉਮੀਦਵਾਰ ਅਤੇ ਸਮਰਾਲਾ ਵਿਖੇ 30 ਕੰਪਨੀਆਂ ਅਤੇ 700 ਤੋਂ ਵਧੇਰੇ ਉਮੀਦਵਾਰਾਂ ਨੇ ਭਾਗ ਲਿਆ। ਖੰਨਾ ਵਿਖੇ ਲੱਗੇ ਮੇਲੇ ਦਾ ਉਦਘਾਟਨ ਵਿਧਾਇਕ  ਗੁਰਕੀਰਤ ਸਿੰਘ ਕੋਟਲੀ ਅਤੇ ਵਿਧਾਇਕ  ਲਖਬੀਰ ਸਿੰਘ ਲੱਖਾ ਨੇ ਕੀਤਾ, ਸਮਰਾਲਾ ਵਿਖੇ ਵਿਧਾਇਕ  ਅਮਰੀਕ ਸਿੰਘ ਢਿੱਲੋਂ ਉਦਘਾਟਨ ਕਰਨ ਲਈ ਪੁੱਜੇ, ਜਦਕਿ ਜਗਰਾਂਉ ਵਿਖੇ ਲਗਾਏ ਮੇਲੇ ਵਿੱਚ ਸਾਬਕਾ ਮੰਤਰੀ  ਮਲਕੀਤ ਸਿੰਘ ਦਾਖਾ ਨੇ ਨੌਜਵਾਨਾਂ ਦਾ ਉਤਸ਼ਾਹ ਵਧਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਗੁਰਕੀਰਤ ਸਿੰਘ ਕੋਟਲੀ ਅਤੇ ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਯੋਗ ਉਮੀਦਵਾਰ ਨੂੰ ਨੌਕਰੀ ਮੁਹੱਈਆ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਕਾਬਲੀਅਤ ਨੂੰ ਪਛਾਨਣ ਅਤੇ ਇਨਾਂ ਰੋਜ਼ਗਾਰ ਮੇਲਿਆਂ ਰਾਹੀਂ ਰੋਜ਼ਗਾਰ ਪ੍ਰਾਪਤ ਕਰਕੇ ਆਪਣਾ ਜੀਵਨ ਨਿਰਬਾਹ ਕਰਨ। ਸਮਰਾਲਾ ਅਤੇ ਜਗਰਾਂਉ ਵਿਖੇ ਵੱਖ-ਵੱਖ ਸਮਾਗਮਾਂ ਵਿੱਚ ਗੱਲਬਾਤ ਕਰਦਿਆਂ ਸਮਰਾਲਾ ਦੇ ਵਿਧਾਇਕ  ਅਮਰੀਕ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਪਿੱਛੇ ਭੱਜਣ ਦੀ ਬਿਜਾਏ ਆਪਣੇ ਆਪ ਨੂੰ ਕਿੱਤਾਮੁੱਖੀ ਸਿੱਖਿਆ ਨਾਲ ਜੋੜਨਾ ਚਾਹੀਦਾ ਹੈ। ਕਿੱਤਾਮੁੱਖੀ ਸਿੱਖਿਆ ਗ੍ਰਹਿਣ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਉਕਤਾਨ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਹਰੇਕ ਘਰ ਵਿੱਚ ਯੋਗ ਉਮੀਦਵਾਰ ਨੂੰ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ 5ਵੇਂ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਪ੍ਰਾਈਵੇਟ ਖੇਤਰ ਵਿੱਚ 2.10 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਜਦਕਿ 1 ਲੱਖ ਤੋਂ ਵਧੇਰੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦਾ ਟੀਚਾ ਹੈ। ਉਨਾਂ ਕਿਹਾ ਕਿ ਇਸ ਵਾਰ ਸੂਬੇ ਭਰ ਦੇ 82 ਥਾਵਾਂ 'ਤੇ ਇਹ ਮੇਲੇ ਲਗਾਏ ਜਾ ਰਹੇ ਹਨ। ਇਨਾਂ ਮੇਲਿਆਂ ਦੇ ਸਫ਼ਲ ਉਮੀਦਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਅਕਤੂਬਰ ਨੂੰ ਰੋਪੜ ਵਿਖੇ ਨਿਯੁਕਤੀ ਪੱਤਰ ਵੰਡਣਗੇ। ਪੰਜਾਬ ਸਰਕਾਰ ਵੱਲੋਂ ਜਲਦ ਹੀ 1 ਲੱਖ ਸਰਕਾਰੀ ਨੌਕਰੀਆਂ 'ਤੇ ਵੀ ਭਰਤੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਹੁਣ ਤੱਕ ਕੈਪਟਨ ਸਰਕਾਰ ਵੱਲੋਂ 8 ਲੱਖ ਤੋਂ ਵਧੇਰੇ ਨੌਕਰੀਆਂ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ  ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਮਿਤੀ 11 ਸਤੰਬਰ ਨੂੰ ਸਰਕਾਰੀ ਇੰਸਟੀਚਿਊਟ ਆਫ਼ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ, ਟੈਕਨਾਲੋਜੀ ਰਿਸ਼ੀ ਨਗਰ ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਮਿਤੀ 18 ਸਤੰਬਰ ਨੂੰ ਅਜੀਤਗੜ (ਮੋਹਾਲੀ) ਵਿਖੇ ਮੈਗਾ ਰੋਜ਼ਗਾਰ ਮੇਲਾ ਵੀ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਯੋਗ ਉਮੀਦਵਾਰਾਂ ਨੂੰ ਘੱਟੋ-ਘੱਟ 3 ਲੱਖ ਰੁਪਏ ਦਾ ਪੈਕੇਜ਼ ਮਿਲੇਗਾ। ਉਨਾਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਦਾ ਮਕਸਦ ਜ਼ਿਲਾ ਲੁਧਿਆਣਾ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣਾ ਹੈ ਅਤੇ ਕੋਈ ਵੀ ਯੋਗ ਉਮੀਦਵਾਰ ਇਸ ਸੁਨਹਿਰੇ ਮੌਕੇ ਦਾ ਲਾਭ ਉਠਾਉਣ ਤੋਂ ਵਾਂਝਾ ਨਾ ਰਹੇ। ਉਨਾਂ ਸਮੂਹ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਨਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ 'ਘਰ-ਘਰ ਰੋਜ਼ਗਾਰ ਮਿਸ਼ਨ' ਨੂੰ ਸਫ਼ਲ ਕਰਕੇ ਸੂਬੇ ਵਿੱਚੋਂ ਬੇਰੁਜ਼ਗਾਰੀ ਨੂੰ ਪੂਰੀ ਤਰਾਂ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਡੀ. ਐÎਮ. ਖੰਨਾ ਸੰਦੀਪ ਸਿੰਘ, ਐੱਸ. ਡੀ. ਐੱਮ. ਪਾਇਲ ਸ੍ਰੀਮਤੀ ਸਵਾਤੀ ਟਿਵਾਣਾ, ਐੱਸ. ਡੀ. ਐੱਮ. ਜਗਰਾਂਉ  ਬਲਜਿੰਦਰ ਸਿੰਘ ਢਿੱਲੋਂ, ਐੱਸ. ਡੀ. ਐੱਮ. ਸਮਰਾਲਾ ਸ੍ਰੀਮਤੀ ਗੀਤਿਕਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਸ਼ਹਿਰ ਦੀਆਂ ਪ੍ਰਮੁੱਖ ਸਨਅਤੀ ਇਕਾਈਆਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ।

ਲੋਹਟਬੰਦੀ ਤੋ ਸਪਾਰ, ਅਹਿਮਦਗੜ ਜਾਦਾ ਰੋਡ ਰਾਹਗੀਰਾ ਨੂੰ ਮੌਤ ਦਾ ਸੱਦਾ ਦਿੰਦਾ 

ਰਾਏਕੋਟ ,ਸਤੰਬਰ 2019-( ਗੁਰਸੇਵਕ ਸੋਹੀ)-

ਪੰਜਾਬ  ਦਾ ਪਰਸਿੱਧ ਮੇਲਾ ਸਪਾਰ  ਲੱਗਿਆ ਹੋਇਆ ਹੈ ।ਮੇਲੇ ਨੂੰ ਜਾਦੀ ਸੜਕ ਤੋ ਅਹਿਮਦਗੜ, ਰੋੜ ਰਾਹਗੀਰਾ ਨੂੰ ਮੌਤ ਦਾ ਸੱਦਾ ਦਿੰਦੀ ਹੋਈ ਜਿਲੇ ਦੇ ਬਣੇ ਐ ਪੀ ,  ਐਮ ਐਲ ਏ  , ਪੰਜਾਬ ਗੌਰਮਿੰਟ ਨੂੰ ਸਾਫ ਦਿਖਾਈ ਦਿੰਦੀ ਹੈੇ ।  ਲੀਡਰ ਆਪਣੀਆਂ ਵੋਟਾ ਵਟੋਰ ਲੈ ਕੇ  ਆਪਣੀ  ਐਸ ਅਰਾਮ ਦੀ ਜਿੰਦਗੀ ਜਿੳਦੇ ਨੇ ,ਰਾਹਗੀਰ ਆਪਣੇ ਆਪ ਨੂੰ ਪਏ ਰੋਡ ਵਿੱਚ ਖੱਡਿਆ ਤੋ ਬਚਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਦੇ ਨੇ । ਅਨੇਕਾ ਹੀ ਪਬਲਿਕ ਦੇ ਦੋਸਾ ਵਿੱਚ ਘਿਰੀ ਕਾਂਗਰਸ ਸਰਕਾਰ ਨੂੰ ਪਾਇਆ ਵੋਟਾਂ ਆਪਣੀ ਗਲਤੀ ਦਾ ਅਹਿਸਾਸ ਦਵੋਦਿਆ ਨੇ ।

ਜੁਗਿੰਦਰ ਸਿੰਘ ਰਾਮਗੜ੍ਹ ਭੁੱਲਰ ਦੀ ਮ੍ਰਿਤਕ ਦੇਹ ਖੋਜ਼ ਕਾਰਜਾਂ ਲਈ ਹਸਪਤਾਲ ਨੂੰ ਦਾਨ

"ਤੇਰੇ ਹੱਡ ਨਾਂ ਕਿਸੇ ਕੰਮ ਆਉਣੇ ਪਸ਼ੂਆਂ ਦੇ ਹੱਡ ਵਿਕਦੇ"-ਤਰਕਸ਼ੀਲ ਆਗੂ

ਜਗਰਾਓ -(ਇਕਬਾਲ ਸਿੰਘ ਰਸੂਰਪੁਰ)-

ਬੀਤੇ ਦਿਨੀ ਜੋਗਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਲਰ ਦੀ ਇੱਛਾ ਮੁਤਾਬਕ ਉਨਾਂ ਦੀ ਮੋਤ ਉਪਰੰਤ ਉਨਾਂ ਦੇ ਮਿਰਤਕ ਸਰੀਰ ਨੂੰ ਖੋਜ ਕਾਰਜ਼ਾਂ ਲਈ ਕਰਿਸ਼ਚੀਅਨ ਮੈਡੀਕਲ ਕਾਲਜ (ਸੀ ਐਮ ਸੀ ) ਦੇ ਅਟਾਨਮੀ ਵਿਭਾਗ ਨੂੰ ਸਪੁਰਦ ਕੀਤਾ ਗਿਆ ਹੈ। ਇਸ ਸਬੰਧੀ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਦੌਧਰ ਅਤੇ ਕਮਲਜੀਤ ਬੁੱਜਗਰ ਨੇ ਦੱਸਿਆ ਕਿ ਰਵਾਇਤੀ ਧਾਰਮਿਕ ਸੋਚ ਦੇ ਉਲਟ ਮਿਰਤਕ ਦੇ ਪਰਿਵਾਰ ਅਤੇ ਵਿਸ਼ੇਸ ਤੌਰ ਤੇ ਮਿਰਤਕ ਦੇ ਬੇਟੇ ਅਜਮੇਰ ਸਿੰਘ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਜਗਰਾਉਂ ਦੇ ਸਹਿਯੋਗ ਨਾਲ  ਜਿਥੇ ਮਿਰਤਕ ਦੀ ਇੱਛਾ ਪੂਰੀ ਕੀਤੀ ਹੈ, ਉਥੇ ਡਾਕਟਰੀ ਖੋਜ ਕਾਰਜ ਵਿੱਚ ਲੱਗੇ ਵਿਦਿਆਰਥੀਆਂ ਦੀ ਜੋਗਿੰਦਰ ਸਿੰਘ ਦੇ ਮਰਨ ਤੋਂ ਬਾਦ ਵੀ ਸਹਾਇਤਾ ਕੀਤੀ। ਤਰਕਸ਼ੀਲ ਆਗੂਆਂ ਨੇ ਇਹ ਵੀ ਕਿਹਾ ਇਸ ਰਸਮ ਅੱਗੇ ਉਹ ਰਵਾਈਤੀ ਕਹਾਵਤ ਖੋਖਲੀ ਸਿੱਧ ਹੋ ਰਹੀ ਕਿ "ਤੇਰੇ ਹੱਡ ਨਾਂ ਕਿਸੇ ਕੰਮ ਆਉਣੇ ਪਸ਼ੂਆਂ ਦੇ ਹੱਡ ਵਿਕਦੇ"। ਜੋਗਿੰਦਰ ਦੀ ਮਿਰਤਕ ਦੇਹ ਸੌਂਪਣ ਸਮੇਂ ਹਾਜ਼ਰ ਪਿੰਡ ਦੇ ਮੋਹਤਵਰਾਂ, ਤਰਕਸ਼ੀਲ ਆਗੂਆਂ ਤੇ ਰਿਸ਼ਤੇਦਾਰਾਂ ਨੇ ਇਸ ਨਿਵੇਕਲੇ ਕਾਰਜ਼ ਲਈ ਪਰਿਵਾਰ ਦੇ ਹੌਂਸਲੇ ਦੀ ਸ਼ਲਾਘਾ ਕੀਤੀ ਹੈ।

ਕਬੱਡੀ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ, ਨਸ਼ੇੜੀ ਖਿਡਾਰੀਆਂ ਦੇ ਖੇਡਣ 'ਤੇ ਲੱਗੇਗੀ ਪੂਰਨ ਪਬੰਦੀ

ਕਬੱਡੀ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਇਕ ਵਿਸ਼ੇਸ਼ ਮੁਹਿੰਮ ਚਲਾਏਗੀ - ਟੋਨੀ ਕਾਲਖ

ਲੁਧਿਆਣਾ,ਸਤੰਬਰ 2019 - (  ਮਨਜਿੰਦਰ ਗਿੱਲ )-  ਪੰਜਾਬ ਕਬੱਡੀ ਅਕੇਡਮੀਜ ਐਂਡ ਐਸੋਸੀਏਸਨ ਦੀ ਜਰੂਰੀ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ 20 ਕਬੱਡੀ ਕੋਚਾਂ ਤੋਂ ਇਲਾਵਾ 50 ਮੈਂਬਰਾਂ ਅਤੇ ਖੇਡ ਪ੍ਰਮੋਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਕਾਰਵਾਈ ਬਾਰੇ ਪ੍ਰਧਾਨ ਸੁਰਿੰਦਰ ਸਿੰਘ ਟੋਨੀ ਕਾਲਖ ਅਤੇ ਡੀ ਪੀ ਮੱਖਣ ਚੜਿੱਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁਖ ਮਕਸਦ "ਨਸ਼ਾ ਰਹਿਤ ਕਬੱਡੀ" ਅਤੇ "ਕਬੱਡੀ ਫਾਰ ਆਲ" ਇਸ ਪ੍ਰਤੀ ਪੰਜਾਬ ਕਬੱਡੀ ਅਕੇਡਮੀਜ ਐਂਡ ਐਸੋਸੀਏਸਨ ਪੂਰੀ ਤਰਾਂ ਵਚਨਵੱਧ ਰਹੇਗੀ | ਮੀਟਿੰਗ ਵਿਚ ਪਾਸ ਕੀਤੇ ਮਤਿਆਂ ਬਾਰੇ ਗੱਲਬਾਤ ਕਰਦੇ ਓਹਨਾ ਦੱਸਿਆ ਕਿ ਕਬੱਡੀ ਦਾ ਸਕੂਲਾਂ,ਕਾਲਜਾਂ ਅਤੇ ਪੇਂਡੂ ਖੇਡ ਕਲੱਬਾਂ ਚ ਵੱਡੇ ਪੱਧਰ ਤੇ ਵਿਸ਼ਥਾਰ ਕੀਤਾ ਜਾਵੇਗਾ ਅਤੇ ਕਬੱਡੀ ਵਿਚ ਚੱਲ ਰਹੇ ਨਸ਼ੇ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇਗਾ | ਓਹਨਾ ਆਖਿਆ ਕਿ ਇਸ ਵਰ੍ਹੇ ਕਬੱਡੀ ਸੀਜਨ ਦੀ ਸ਼ੁਰੂਆਤ ਤੋਂ ਪਹਿਲਾ ਹੀ ਖੇਡ ਮੇਲਿਆਂ ਚ ਖੇਡਾਂ ਵਾਲੇ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਜਿੰਨਾ ਦਾ ਰਿਜਲਟ ਦਸ ਦਿਨਾਂ ਦੇ ਅੰਦਰ ਘੋਸ਼ਿਤ ਕੀਤਾ ਜਾਵੇਗਾ ਤੇ ਜਿਹੜੇ ਖਿਡਾਰੀਆਂ ਦੇ ਨਮੂਨੇ positive ਪਾਏ ਗਏ ਓਹਨਾ ਤੇ ਉਸ ਦਿਨ ਤੋਂ ਖੇਡਣ ਤੇ ਪਾਬੰਦੀ ਹੋਵੇਗੀ | ਓਹਨਾ ਨਾਲ ਕਿਸੇ ਵੀ ਤਰਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ |ਨਸ਼ਾ ਮੁਕਤ ਕਬੱਡੀ ਦੀ ਲਹਿਰ ਕਿਸੇ ਵੀ ਤਰੀਕੇ ਡਾਵਾਂਡੋਲ ਨਹੀਂ ਹੋਣ ਦਿੱਤਾ ਜਾਵੇਗਾ | ਓਹਨਾ ਸਮੂਹ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਜੋ ਖਿਡਾਰੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸਨ ਵੱਲੋ ਡੋਪ ਟੈਸਟ ਚ positive ਪਾਏ ਗਏ ਓਹਨਾ ਨੂੰ ਕੋਈ ਵੀ ਕਮੇਟੀ ਆਪਣੇ ਟੂਰਨਾਮੈਂਟ ਤੇ ਖੇਡਣ ਦੀ ਇਜ਼ਾਜਤ ਨਾ ਦੇਵੇ | ਓਹਨਾ ਆਖਿਆ ਕਬੱਡੀ ਨੂੰ ਡਰੱਗ ਮੁਕਤ ਬਣੌਨ ਲਈ ਸਾਰੀਆਂ ਕਬੱਡੀ ਸੰਸਥਾਵਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਲੜਾਈ ਵਿਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਕਬੱਡੀ ਡਰੱਗ ਮੁਕਤ ਖੇਡ ਬਨਜਾਵੇਗੀ ਤਾ ਉਹ ਦਿਨ ਦੂਰ ਨਹੀਂ ਜਦੋ ਇਹ ਖੇਡ ਏਸ਼ੀਆਈ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ ਦਾ ਹਿੱਸਾ ਬਨਜਾਵੇਗੀ | ਓਹਨਾ ਆਖਿਆ ਨਵੀਂ ਖੇਡ ਪਨੀਰੀ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਕਬੱਡੀ ਅਕੇਡਮੀਜ ਐਸੋਸੀਏਸਨ ਵਿਸ਼ੇਸ਼ ਉਪਰਾਲੇ ਕਰੇਗੀ | ਇਸ ਵਰ੍ਹੇ ਇਸ ਕਬੱਡੀ ਸੀਜਨ ਦੌਰਾਨ ਪੰਜਾਬ ਕਬੱਡੀ ਅਕੇਡਮੀਜ ਐਂਡ ਐਸੋਸੀਏਸਨ ਵੱਖ ਵੱਖ ਖੇਡ ਕਲੱਬਾਂ ਦੇ ਸਹਿਜੋਗ ਨਾਲ 60 ਦੇ ਕਰੀਬ ਕਬੱਡੀ ਕੱਪ ਕਰਵਾਏਗੀ ਜਿਸ ਵਿਚ ਨਾਮੀ ਖਿਡਾਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਸਟਾਰ ਆਪਣੇ ਕਬੱਡੀ ਹੁਨਰ ਦਾ ਲੋਹਾ ਮਨੋਉਣਗੇ | ਅੱਜ ਦੀ ਮੀਟਿੰਗ ਦੌਰਾਨ ਦਸ਼ਮੇਸ਼ ਕਬੱਡੀ ਕਲੱਬ ਕਾਲਖ,ਗੁਰਦੁਆਰਾ ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ,ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ (ਕੋਚ ਜਗਤਾਰ ਧਨੌਲਾ),ਅੰਬੀ ਹਠੂਰ ਇੰਟਰਨੈਸਨਲ ਕਬੱਡੀ ਕਲੱਬ ਮੋਗਾ (ਡੀ ਪੀ.ਮੱਖਣ ਚੜਿੱਕ),ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਬੇਟਸਫ਼ੋਰ੍ਡ ਜਗਰਾਓਂ (ਕੋਚ ਚੈਨਾ ਸਿੱਧਵਾਂ),ਹਰਜੀਤ ਕਬੱਡੀ ਕਲੱਬ ਬਾਜਾਖਾਨਾ (ਕੋਚ ਤੇਜੀ ਬੱਧਨੀ),ਬਾਬਾ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ (ਕੋਚ ਰਜਿੰਦਰ ਵੈਲੀ ਸਾਧੂਵਾਲ),ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ (ਕੋਚ ਕੁਲਵਿੰਦਰ ਮਲ੍ਹੀ),ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ (ਕੋਚ ਜਸਵਿੰਦਰ ਕਲਸੀ),ਸ਼ਹੀਦ ਜਸਵੰਤ ਸਿੰਘ ਕਬੱਡੀ ਕਲੱਬ ਖਾਲੜਾ ਅਮਿਸ਼ਾਹ (ਕੋਚ ਬਲਜਿੰਦਰ ਭਲਵਾਨ),ਵੈਦਵਾਨ ਕਬੱਡੀ ਕਲੱਬ ਮੌਲੀ (ਕੋਚ ਮੱਖਣ ਸਿੰਘ),ਜੋਬਨ ਕਬੱਡੀ ਕਲੱਬ ਯੂ ਐੱਸ ਏ (ਕੋਚ ਸਾਬੀ),ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਫਤਹਿਗੜ੍ਹ ਸਾਹਿਬ {SGPC} (ਕੋਚ ਮੇਜਰ ਸਹੇੜੀ),ਐੱਨ.ਆਰ.ਆਈ ਕਬੱਡੀ ਕਲੱਬ ਬੈਲਜ਼ੀਅਮ (ਕੋਚ ਅਸ਼ੋਕ),ਡੀ.ਏ.ਵੀ ਕਬੱਡੀ ਕਲੱਬ ਬਠਿੰਡਾ (ਕੋਚ ਮਦਨ ਲਾਲ),ਬਾਬਾ ਹੁੰਦਾਲ ਕਬੱਡੀ ਕਲੱਬ ਬੋਪਾਰਾਏ (ਕੋਚ ਮਦਨ ਗੋਪਾਲ),ਗੁਰੂ ਰਾਮਦਾਸ ਕਬੱਡੀ ਕਲੱਬ ਅੰਮ੍ਰਿਤਸਰ (ਕੋਚ ਦਲਵੀਰ ਸਿੰਘ),ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਮਰਾਲਾ (ਕੋਚ ਕੇ.ਐੱਸ ਨਿੰਨੀ),ਯੰਗ ਕਬੱਡੀ ਕਲੱਬ ਬਾਘਾ ਪੁਰਾਣਾ (ਕੋਚ ਸੀਪਾ ਆਲਮਵਾਲਾ ਤੇ ਕਮਲ ਵੈਰੋਕੇ),ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ (ਸੁੱਖਾ ਘੁੱਗਸ਼ੋਰ),ਸਾਧੂ ਸਿੰਘ ਬਰਾੜ ਤੇ ਕਬੱਡੀ ਕਮੇੰਟੇਟਰ ਗੁਰਪ੍ਰੀਤ ਬੇਰ ਕਲਾਂ ਇਹਨਾਂ ਤੋਂ ਇਲਾਵਾ ਬੂਟਾ ਛਾਪਾ ਰਾਇਕੋਟ ਆਦਿ ਕਬੱਡੀ ਦੇ ਸਾਰੇ ਅਹੁਦੇਦਾਰ ਸ਼ਾਮਿਲ ਸਨ |

ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦਾ ਕੰਮ ਸ਼ੁਰੂ

ਪਹਿਲੇ ਫੇਜ਼ ਵਿੱਚ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਤੱਕ 1.15 ਕਿਲੋਮੀਟਰ ਦਾ ਕੀਤਾ ਜਾਵੇਗਾ ਵਿਕਸਤ-ਭਾਰਤ ਭੂਸ਼ਣ ਆਸ਼ੂ

ਲੁਧਿਆਣਾ,ਸਤੰਬਰ 2019 - (ਮਨਜਿੰਦਰ ਗਿੱਲ )- ਸ਼ਹਿਰ ਲੁਧਿਆਣਾ ਦੇ ਮਹੱਤਵਪੂਰਨ ਪ੍ਰੋਜੈਕਟ ਸਿੱਧਵਾਂ ਕੈਨਾਲ ਵਾਟਰ ਫਰੰਟ ਦਾ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਕੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਰਵਾਈ। ਇਸ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਆਮ ਲੋਕਾਂ ਲਈ ਸੈਰਗਾਹ ਵਜੋਂ ਸਿੱਧਵਾਂ ਨਹਿਰ ਨਾਲ ਲੱਗਦੇ ਪੂਰੇ ਖੇਤਰ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫਤਰ ਤੱਕ ਨੂੰ ਵਿਕਸਤ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੀ ਲਾਗਤ 4.75 ਕਰੋੜ ਰੁਪਏ ਹੈ, ਜਦਕਿ ਇਸ ਦੀ ਲੰਬਾਈ 1100 ਮੀਟਰ ਅਤੇ ਚੌੜਾਈ 22-22 ਮੀਟਰ ਹੋਵੇਗੀ। ਉਨਾਂ ਕਿਹਾ ਕਿ 1.15 ਕਿਲੋਮੀਟਰ ਦਾ ਇਹ ਖੇਤਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲੈਂਡਸਕੇਪਿੰਗ ਨਾਲ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਖੇਡ ਖੇਤਰ, ਪੈਦਲ ਰਸਤਾ, ਬੈਠਣ ਲਈ ਖੇਤਰ, ਕੰਧ 'ਤੇ ਚੜਨ ਲਈ ਗਤੀਵਿਧੀਆਂ ਆਦਿ ਵਿਕਸਤ ਕੀਤੀਆਂ ਜਾਣਗੀਆਂ। ਦੂਜੇ ਗੇੜ ਵਿੱਚ ਸਿੱਧਵਾਂ ਨਹਿਰ ਦੇ ਨਾਲ-ਨਾਲ ਪੱਖੋਵਾਲ ਸੜਕ ਤੋਂ ਲੈ ਕੇ ਦੁੱਗਰੀ ਤੱਕ ਇਲਾਕਾ ਵਿਕਸਤ ਕੀਤਾ ਜਾਵੇਗਾ। ਉਕਤ ਸੁਵਿਧਾਵਾਂ ਨਹਿਰ ਦੇ ਦੋਵੇਂ ਪਾਸੇ ਵਿਕਸਤ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾ ਰਹੇ ਇਸ ਪ੍ਰੋਜੈਕਟ ਦਾ ਮਕਸਦ ਹੈ ਕਿ ਸ਼ਹਿਰ ਵਾਸੀਆਂ ਨੂੰ ਸੈਰ ਗਾਹ ਅਤੇ ਜੀਵਨ ਦਾ ਆਨੰਦ ਲੈਣ ਲਈ ਵਧੀਆ ਜਗਾ ਤਿਆਰ ਕੀਤੀ ਜਾਵੇ। ਇਥੇ ਰੌਸ਼ਨੀਆਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤਾਂ ਜੋ ਹਨੇਰੇ ਸਵੇਰੇ ਘੁੰਮਣ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਅਤੇ ਸਹਿਜ ਦਾ ਮਾਹੌਲ ਮਿਲ ਸਕੇ। ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਰੀਚਾਰਜ ਸਿਸਟਮ ਵੀ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਲਈਅਰ ਵੈਲੀ ਦੇ ਨਾਲ-ਨਾਲ ਕੰਧ, ਸਟੀਲ ਦੀ ਰੇਲਿੰਗ, ਫੈਂਸਿੰਗ, ਬੈਠਣ ਲਈ ਪੌੜੀਆਂ, ਸਾਈਕਲ ਟਰੈਕ, ਲੰਘਣ ਲਈ ਰਸਤੇ, ਬੈਂਬੂ ਗਜ਼ੀਬੋ, ਬੈਠਣ ਲਈ ਬੈਂਚ, ਗਰੀਨ ਲਾਅਨ, ਮੌਸਮੀ ਫੁੱਲ, ਪਸ਼ੂਆਂ ਨੂੰ ਅੰਦਰ ਵੜਨ ਤੋਂ ਰੋਕਣ ਵਾਲਾ ਗੇਟ, ਪੈਦਲ ਰਾਹੀਆਂ ਅਤੇ ਵਾਹਨਾਂ ਲਈ ਅਲੱਗ-ਅਲੱਗ ਗੇਟ, ਪਾਣੀ ਦੇ ਛਿੜਕਾਅ ਲਈ ਉਪਕਰਨ, ਬੋਰਵੈੱਲ, ਟਿਊਬਵੈੱਲ, ਛੱਤ 'ਤੇ ਸੋਲਰ ਸਿਸਟਮ, ਪਖਾਨੇ, ਐੱਲ. ਈ. ਡੀ. ਲਾਈਟਿੰਗ ਖੰਭੇ, ਬੱਚਿਆਂ ਦੇ ਖੇਡਣ ਲਈ ਵਿਸ਼ੇਸ਼ ਖੇਤਰ, ਓਪਨ ਜਿੰਮ, ਧਰਤੀ ਹੇਠ ਪਾਣੀ ਰੀਚਾਰਜ ਕਰਨ ਲਈ ਸਟੌਰਮ ਵਾਟਰ ਵਾਲੇ ਟੋਏ ਆਦਿ ਹੋਰ ਸਹੂਲਤਾਂ ਹੋਣਗੀਆਂ। ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੰਮ ਅਗਲੇ 10 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਅਤੇ ਤੈਅ ਸਮਾਂ ਸੀਮਾ ਵਿੱਚ ਕਰਵਾਏ ਜਾਣਗੇ। ਉਨਾਂ ਕਿਹਾ ਕਿ ਪੱਖੋਵਾਲ ਸੜਕ ਸਥਿਤ ਰੇਲਵੇ ਓਵਰਬ੍ਰਿਜ ਦਾ ਕੰਮ ਵੀ ਮੌਨਸੂਨ ਸੀਜ਼ਨ ਤੋਂ ਬਾਅਦ ਸ਼ੁਰੂ ਹੋ ਜਾਵੇਗਾ। ਇਸ ਲਈ ਪੰਜਾਬ ਸਰਕਾਰ ਵੱਲੋਂ 44 ਕਰੋੜ ਰੁਪਏ ਰੇਲਵੇ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਰੇਸ਼ ਧੀਂਗਾਨ, ਸ੍ਰੀਮਤੀ ਰਾਧਿਕਾ ਜੋਤਵਾਨੀ, ਨਰਿੰਦਰ ਮਸੌਣ, ਪ੍ਰਦੀਪ ਢੱਲ, ਰਾਹੁਲ ਵਰਮਾ, ਮਨਮੀਤ ਦੀਵਾਨ, ਸ੍ਰੀਮਤੀ ਮ੍ਰਿਦੁਲਾ ਜੈਨ ਅਤੇ ਹੋਰ ਵੀ ਹਾਜ਼ਰ ਸਨ।

ਪੀਰ ਬਾਬਾ ਲੱਖ ਦਾਤਾ ਜੀ ਦੀ ਨੂੰ ਸਮਰਪਿਤ ਪਿੰਡ ਦਾਇਆ ਕਲਾਂ 'ਚ ਸੱਭਿਆਚਾਰਕ ਮੇਲੇ ਤਿਆਰੀਆਂ ਦੀਆਂ ਜੋਰਾਂ ਤੇ Video

ਸਭਿਆਚਾਰ ਮੇਲਾ ਪਿੰਡ ਦਾਇਆ ਕਲਾਂ  22 ਸਤੰਬਰ 2019

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 - ( ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਪੀਰ ਬਾਬਾ ਲੱਖ ਦਾਤਾ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਦਾਇਆ ਕਲਾਂ (ਗਊਸ਼ਾਲਾ) ਵਿਖੇ ਮੱੁਖ ਸੇਵਦਾਰ ਬਾਬਾ ਗੁਰਦੀਪ ਸਿੰਘ ਦੀ ਸਰਪ੍ਰਸਤੀ ਹੇਠ ਗ੍ਰਾਮ ਪੰਚਾਇਤ,ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ।ਇਸ ਸਮੇ ਬਾਬਾ ਗੁਰਦੀਪ ਸਿੰਘ ਨੇ ਪੱਤਰਕਾਰ ਨੰੁ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਵਾਰੇ ਮੇਲੇ ਵਿੱਚ ਪੰਜਾਬ ਦੇ ੳੱੁਘੇ ਲੋਕ ਗਾਇਕ ਲਾਭਾ ਹੀਰਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।ਇਸ ਤੋ ਇਲਾਵਾ ਮੇਲੇ ਵਿੱਚ ਹੋਰ ਵੀ ਬਹੁਤ ਸਾਰੇ ਗਾਇਕ ਪਹੰੁਚ ਰਹੇ ਹਨ।ਇਸ ਸਮੇਂ ਜਿੰਨ੍ਹਾਂ ਵਿਸ਼ੇਸ਼ ਸਹਿਯੋਗ ਦਵਿੰਦਰ ਸਿੰਘ ਮਨੀਲਾ,ਪ੍ਰਧਾਨ ਭਜਨ ਸਿੰਘ , ਸਰਪੰਚ ਜਸਪਾਲ ਸਿੰਘ, ਮੈਂਬਰ ਕਰਮ ਸਿੰਘ ,ਮੈਂਬਰ ਸਰਬਜੀਤ ਸਿੰਘ,ਸਤਨਾਮ ਸਿੰਘ ਕਵੈਤ, ਪੰਚ ਦਵਿੰਦਰ ਸਿੰਘ, ਗੀਤਕਾਰ ਹਰਜੀਤ ਤਲਵੰਡੀ, ਗਾਇਕ ਗੋਰਾ ਨਾਹਰ,ਅਮਨਦੀਪ ਸਿੰਘ,ਰਾਮ ਸਿੰਘ ਬੱਗੌ, ਗਰਦੀਪ ਸਿੰਘ ਮੈਟੂ ਆਦਿ ਹਾਜ਼ਰ ਸਨ