ਕਬੱਡੀ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ, ਨਸ਼ੇੜੀ ਖਿਡਾਰੀਆਂ ਦੇ ਖੇਡਣ 'ਤੇ ਲੱਗੇਗੀ ਪੂਰਨ ਪਬੰਦੀ

ਕਬੱਡੀ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਇਕ ਵਿਸ਼ੇਸ਼ ਮੁਹਿੰਮ ਚਲਾਏਗੀ - ਟੋਨੀ ਕਾਲਖ

ਲੁਧਿਆਣਾ,ਸਤੰਬਰ 2019 - (  ਮਨਜਿੰਦਰ ਗਿੱਲ )-  ਪੰਜਾਬ ਕਬੱਡੀ ਅਕੇਡਮੀਜ ਐਂਡ ਐਸੋਸੀਏਸਨ ਦੀ ਜਰੂਰੀ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ 20 ਕਬੱਡੀ ਕੋਚਾਂ ਤੋਂ ਇਲਾਵਾ 50 ਮੈਂਬਰਾਂ ਅਤੇ ਖੇਡ ਪ੍ਰਮੋਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਕਾਰਵਾਈ ਬਾਰੇ ਪ੍ਰਧਾਨ ਸੁਰਿੰਦਰ ਸਿੰਘ ਟੋਨੀ ਕਾਲਖ ਅਤੇ ਡੀ ਪੀ ਮੱਖਣ ਚੜਿੱਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁਖ ਮਕਸਦ "ਨਸ਼ਾ ਰਹਿਤ ਕਬੱਡੀ" ਅਤੇ "ਕਬੱਡੀ ਫਾਰ ਆਲ" ਇਸ ਪ੍ਰਤੀ ਪੰਜਾਬ ਕਬੱਡੀ ਅਕੇਡਮੀਜ ਐਂਡ ਐਸੋਸੀਏਸਨ ਪੂਰੀ ਤਰਾਂ ਵਚਨਵੱਧ ਰਹੇਗੀ | ਮੀਟਿੰਗ ਵਿਚ ਪਾਸ ਕੀਤੇ ਮਤਿਆਂ ਬਾਰੇ ਗੱਲਬਾਤ ਕਰਦੇ ਓਹਨਾ ਦੱਸਿਆ ਕਿ ਕਬੱਡੀ ਦਾ ਸਕੂਲਾਂ,ਕਾਲਜਾਂ ਅਤੇ ਪੇਂਡੂ ਖੇਡ ਕਲੱਬਾਂ ਚ ਵੱਡੇ ਪੱਧਰ ਤੇ ਵਿਸ਼ਥਾਰ ਕੀਤਾ ਜਾਵੇਗਾ ਅਤੇ ਕਬੱਡੀ ਵਿਚ ਚੱਲ ਰਹੇ ਨਸ਼ੇ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇਗਾ | ਓਹਨਾ ਆਖਿਆ ਕਿ ਇਸ ਵਰ੍ਹੇ ਕਬੱਡੀ ਸੀਜਨ ਦੀ ਸ਼ੁਰੂਆਤ ਤੋਂ ਪਹਿਲਾ ਹੀ ਖੇਡ ਮੇਲਿਆਂ ਚ ਖੇਡਾਂ ਵਾਲੇ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਜਿੰਨਾ ਦਾ ਰਿਜਲਟ ਦਸ ਦਿਨਾਂ ਦੇ ਅੰਦਰ ਘੋਸ਼ਿਤ ਕੀਤਾ ਜਾਵੇਗਾ ਤੇ ਜਿਹੜੇ ਖਿਡਾਰੀਆਂ ਦੇ ਨਮੂਨੇ positive ਪਾਏ ਗਏ ਓਹਨਾ ਤੇ ਉਸ ਦਿਨ ਤੋਂ ਖੇਡਣ ਤੇ ਪਾਬੰਦੀ ਹੋਵੇਗੀ | ਓਹਨਾ ਨਾਲ ਕਿਸੇ ਵੀ ਤਰਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ |ਨਸ਼ਾ ਮੁਕਤ ਕਬੱਡੀ ਦੀ ਲਹਿਰ ਕਿਸੇ ਵੀ ਤਰੀਕੇ ਡਾਵਾਂਡੋਲ ਨਹੀਂ ਹੋਣ ਦਿੱਤਾ ਜਾਵੇਗਾ | ਓਹਨਾ ਸਮੂਹ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਜੋ ਖਿਡਾਰੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸਨ ਵੱਲੋ ਡੋਪ ਟੈਸਟ ਚ positive ਪਾਏ ਗਏ ਓਹਨਾ ਨੂੰ ਕੋਈ ਵੀ ਕਮੇਟੀ ਆਪਣੇ ਟੂਰਨਾਮੈਂਟ ਤੇ ਖੇਡਣ ਦੀ ਇਜ਼ਾਜਤ ਨਾ ਦੇਵੇ | ਓਹਨਾ ਆਖਿਆ ਕਬੱਡੀ ਨੂੰ ਡਰੱਗ ਮੁਕਤ ਬਣੌਨ ਲਈ ਸਾਰੀਆਂ ਕਬੱਡੀ ਸੰਸਥਾਵਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਲੜਾਈ ਵਿਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਕਬੱਡੀ ਡਰੱਗ ਮੁਕਤ ਖੇਡ ਬਨਜਾਵੇਗੀ ਤਾ ਉਹ ਦਿਨ ਦੂਰ ਨਹੀਂ ਜਦੋ ਇਹ ਖੇਡ ਏਸ਼ੀਆਈ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ ਦਾ ਹਿੱਸਾ ਬਨਜਾਵੇਗੀ | ਓਹਨਾ ਆਖਿਆ ਨਵੀਂ ਖੇਡ ਪਨੀਰੀ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਕਬੱਡੀ ਅਕੇਡਮੀਜ ਐਸੋਸੀਏਸਨ ਵਿਸ਼ੇਸ਼ ਉਪਰਾਲੇ ਕਰੇਗੀ | ਇਸ ਵਰ੍ਹੇ ਇਸ ਕਬੱਡੀ ਸੀਜਨ ਦੌਰਾਨ ਪੰਜਾਬ ਕਬੱਡੀ ਅਕੇਡਮੀਜ ਐਂਡ ਐਸੋਸੀਏਸਨ ਵੱਖ ਵੱਖ ਖੇਡ ਕਲੱਬਾਂ ਦੇ ਸਹਿਜੋਗ ਨਾਲ 60 ਦੇ ਕਰੀਬ ਕਬੱਡੀ ਕੱਪ ਕਰਵਾਏਗੀ ਜਿਸ ਵਿਚ ਨਾਮੀ ਖਿਡਾਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਸਟਾਰ ਆਪਣੇ ਕਬੱਡੀ ਹੁਨਰ ਦਾ ਲੋਹਾ ਮਨੋਉਣਗੇ | ਅੱਜ ਦੀ ਮੀਟਿੰਗ ਦੌਰਾਨ ਦਸ਼ਮੇਸ਼ ਕਬੱਡੀ ਕਲੱਬ ਕਾਲਖ,ਗੁਰਦੁਆਰਾ ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ,ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ (ਕੋਚ ਜਗਤਾਰ ਧਨੌਲਾ),ਅੰਬੀ ਹਠੂਰ ਇੰਟਰਨੈਸਨਲ ਕਬੱਡੀ ਕਲੱਬ ਮੋਗਾ (ਡੀ ਪੀ.ਮੱਖਣ ਚੜਿੱਕ),ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਬੇਟਸਫ਼ੋਰ੍ਡ ਜਗਰਾਓਂ (ਕੋਚ ਚੈਨਾ ਸਿੱਧਵਾਂ),ਹਰਜੀਤ ਕਬੱਡੀ ਕਲੱਬ ਬਾਜਾਖਾਨਾ (ਕੋਚ ਤੇਜੀ ਬੱਧਨੀ),ਬਾਬਾ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ (ਕੋਚ ਰਜਿੰਦਰ ਵੈਲੀ ਸਾਧੂਵਾਲ),ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ (ਕੋਚ ਕੁਲਵਿੰਦਰ ਮਲ੍ਹੀ),ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ (ਕੋਚ ਜਸਵਿੰਦਰ ਕਲਸੀ),ਸ਼ਹੀਦ ਜਸਵੰਤ ਸਿੰਘ ਕਬੱਡੀ ਕਲੱਬ ਖਾਲੜਾ ਅਮਿਸ਼ਾਹ (ਕੋਚ ਬਲਜਿੰਦਰ ਭਲਵਾਨ),ਵੈਦਵਾਨ ਕਬੱਡੀ ਕਲੱਬ ਮੌਲੀ (ਕੋਚ ਮੱਖਣ ਸਿੰਘ),ਜੋਬਨ ਕਬੱਡੀ ਕਲੱਬ ਯੂ ਐੱਸ ਏ (ਕੋਚ ਸਾਬੀ),ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਫਤਹਿਗੜ੍ਹ ਸਾਹਿਬ {SGPC} (ਕੋਚ ਮੇਜਰ ਸਹੇੜੀ),ਐੱਨ.ਆਰ.ਆਈ ਕਬੱਡੀ ਕਲੱਬ ਬੈਲਜ਼ੀਅਮ (ਕੋਚ ਅਸ਼ੋਕ),ਡੀ.ਏ.ਵੀ ਕਬੱਡੀ ਕਲੱਬ ਬਠਿੰਡਾ (ਕੋਚ ਮਦਨ ਲਾਲ),ਬਾਬਾ ਹੁੰਦਾਲ ਕਬੱਡੀ ਕਲੱਬ ਬੋਪਾਰਾਏ (ਕੋਚ ਮਦਨ ਗੋਪਾਲ),ਗੁਰੂ ਰਾਮਦਾਸ ਕਬੱਡੀ ਕਲੱਬ ਅੰਮ੍ਰਿਤਸਰ (ਕੋਚ ਦਲਵੀਰ ਸਿੰਘ),ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਮਰਾਲਾ (ਕੋਚ ਕੇ.ਐੱਸ ਨਿੰਨੀ),ਯੰਗ ਕਬੱਡੀ ਕਲੱਬ ਬਾਘਾ ਪੁਰਾਣਾ (ਕੋਚ ਸੀਪਾ ਆਲਮਵਾਲਾ ਤੇ ਕਮਲ ਵੈਰੋਕੇ),ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ (ਸੁੱਖਾ ਘੁੱਗਸ਼ੋਰ),ਸਾਧੂ ਸਿੰਘ ਬਰਾੜ ਤੇ ਕਬੱਡੀ ਕਮੇੰਟੇਟਰ ਗੁਰਪ੍ਰੀਤ ਬੇਰ ਕਲਾਂ ਇਹਨਾਂ ਤੋਂ ਇਲਾਵਾ ਬੂਟਾ ਛਾਪਾ ਰਾਇਕੋਟ ਆਦਿ ਕਬੱਡੀ ਦੇ ਸਾਰੇ ਅਹੁਦੇਦਾਰ ਸ਼ਾਮਿਲ ਸਨ |