You are here

ਲੁਧਿਆਣਾ

ਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ ਸੰਬੰਧੀ ਦਰਜਾਬੰਦੀ ਕਰਵਾਉਣੀ ਲਾਜ਼ਮੀ

ਆਨਲਾਈਨ ਆਰਡਰ ਲੈ ਕੇ ਘਰ-ਘਰ ਖਾਣਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਵੀ ਹਦਾਇਤ ਕੀਤੀ ਜਾਵੇ-ਡਿਪਟੀ ਕਮਿਸ਼ਨਰ
ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ )-

ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਉਨਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ, ਜਿਸ ਵਿੱਚ ਦੱਸਿਆ ਗਿਆ ਕਿ ਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ (ਹਾਈਜੀਨ) ਸੰਬੰਧੀ ਦਰਜਾਬੰਦੀ (ਰੇਟਿੰਗ) ਕਰਵਾਉਣੀ ਲਾਜ਼ਮੀ ਹੈ। ਇਸ ਸੰਬੰਧੀ ਜ਼ਿਲਾ ਸਿਹਤ ਅਫ਼ਸਰ ਡਾ. ਅੰਦੇਸ਼ ਕੌਰ ਕੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ ਉਕਤ ਕਾਰੋਬਾਰ ਸਥਾਨਾਂ ਨੂੰ ਆਪਣੀ ਅੰਦਰੂਨੀ ਸਫਾਈ ਸੰਬੰਧੀ ਰੇਟਿੰਗ ਕਰਾਉਣੀ ਲਾਜ਼ਮੀ ਕੀਤੀ ਗਈ ਹੈ। ਹੁਣ ਤੱਕ ਜ਼ਿਲਾ ਲੁਧਿਆਣਾ ਦੇ 10 ਵੱਡੇ ਕਾਰੋਬਾਰੀਆਂ ਨੇ ਤਾਂ ਆਪਣੀ ਰੇਟਿੰਗ ਕਰਵਾ ਲਈ ਹੈ ਜਦਕਿ ਬਾਕੀ ਕਾਰੋਬਾਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਰੇਟਿੰਗ ਕਰਵਾ ਲੈਣ। ਰੇਟਿੰਗ ਕਰਵਾਉਣ ਦੀ ਆਖ਼ਰੀ ਮਿਤੀ 31 ਅਕਤੂਬਰ, 2019 ਹੈ। ਇਸ ਸੰਬੰਧੀ ਕਾਰੋਬਾਰੀ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਜਾਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਨਿੱਜੀ ਏਜੰਸੀਆਂ ਤੋਂ ਵੀ ਇਹ ਰੇਟਿੰਗ ਕਰਵਾਈ ਜਾ ਸਕਦੀ ਹੈ। ਇਸੇ ਤਰਾਂ ਹਰੇਕ ਕਾਰੋਬਾਰੀ ਨੂੰ ਆਪਣੀ ਰਜਿਸਟਰੇਸ਼ਨ ਕਰਵਾ ਕੇ ਲਾਇਸੰਸ ਲੈਣਾ ਵੀ ਲਾਜ਼ਮੀ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਿਹਤ ਵਿਭਾਗ ਇਹ ਯਕੀਨੀ ਬਣਾਵੇ ਕਿ ਜੋ ਵੀ ਕਾਰੋਬਾਰੀ ਖਾਧ ਪਦਾਰਥਾਂ ਦਾ ਕਾਰੋਬਾਰ ਕਰਦੇ ਹਨ, ਉਨਾਂ ਦੀ ਰੇਟਿੰਗ ਜ਼ਰੂਰ ਹੋਈ ਹੋਵੇ। ਜੋ ਨਹੀਂ ਕਰਵਾਉਂਦੇ ਉਨਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇ। ਉਨਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਆਨਲਾਈਨ ਖਾਣੇ ਦੇ ਆਰਡਰ ਲੈ ਕੇ ਲੋਕਾਂ ਦੇ ਘਰਾਂ ਤੱਕ ਖਾਣਾ ਮੁਹੱਈਆ ਕਰਵਾਉਂਦੀਆਂ ਹਨ, ਉਨਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਉਨਾਂ ਕਾਰੋਬਾਰੀਆਂ ਤੋਂ ਹੀ ਖਾਣਾ ਆਰਡਰ ਕਰਾਉਣ ਜੋ ਉਕਤ ਰੇਟਿੰਗ ਪ੍ਰਾਪਤ ਹਨ। ਅਗਰਵਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਨਲਾਈਨ ਜਾਂ ਦਸਤੀ ਖਾਣਾ ਮੰਗਵਾਉਣ ਜਾਂ ਖਾਣ ਤੋਂ ਪਹਿਲਾਂ ਸੰਬੰਧਤ ਹੋਟਲ, ਰੈਸਟੋਰੈਂਟ ਜਾਂ ਦੁਕਾਨ ਦੀ ਸਫਾਈ ਸੰਬੰਧੀ ਰੇਟਿੰਗ ਜਾਣਨੀ ਜ਼ਰੂਰੀ ਬਣਾਉਣ। ਇਸ ਮੌਕੇ ਅਗਰਵਾਲ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ। ਉਨਾਂ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਸਫ਼ਲ ਕਰਨ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਬਜ਼ੀ ਮੰਡੀਆਂ ਆਦਿ ਦੀ ਵੀ ਚੈਕਿੰਗ ਕਰਨ ਦੀ ਹਦਾਇਤ ਕੀਤੀ। ਮੀਟਿੰਗ ਵਿੱਚੋਂ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਰਿਸ਼ੀਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਜਿਨ੍ਹਾਂ ਵਿੱਚ ਡਿਪਟੀ ਡਾਇਰੈਕਟਰ ਡੇਹਰੀ ਵਿਭਾਗ ਦਲਵਾਗ ਸਿੰਘ ਹਾਜ਼ਰ ਸਨ।

ਸੁਖਵਿੰਦਰ ਬਿੰਦਰਾ ਨੇ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ

ਨੌਜਵਾਨਾ ਦਾ ਸਸ਼ਕਤੀਕਰਨ ਪੰਜਾਬ ਸਰਕਾਰ ਦਾ ਉਦੇਸ਼-ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਮੰਤਰੀ
ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ )-

‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਖ ਵੱਖ ਫੋਰਮਾਂ ’ਚ ਨੌਜਵਾਨਾਂ ਨੂੰ ਢੁਕਵੀਂ ਨੁਮਾਇੰਦਗੀ ਦੇ ਕੇ ਉਨਾਂ ਦੀ ਵੱਡੀ ਸਮਰੱਥਾ ਦੀ ਸਹੀ ਵਰਤੋਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ।’’ ਇਹ ਪ੍ਰਗਟਾਵਾ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਜੰਗਲਾਤ ਭਵਨ ਸੈਕਟ 68 ਵਿਖੇ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ। ਸੁਖਵਿੰਦਰ ਸਿੰਘ ਬਿੰਦਰਾ ਨੂੰ ਰਾਜ ਮੰਤਰੀ ਦਦਾ ਰੁਤਬਾ ਦਿੱਤਾ ਗਿਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਦੇ ਉਚਤਮ ਸਸ਼ਕਤੀਕਰਨ ’ਤੇ ਕੇਂਦਰਤ ਕੀਤਾ ਹੈ ਤਾਂ ਜੋ ਉਨਾਂ ਨੂੰ ਬਦਲਦੀਆਂ ਮੰਗਾਂ ਅਤੇ ਉਦਯੋਗਿਕ ਖੇਤਰ ਵਿੱਚ ਪੈਦਾ ਹੋ ਰਹੇ ਨਵੇਂ ਰੁਝਾਨਾਂ ਅਨੁਸਾਰ ਪੂਰੀ ਤਰਾਂ ਹੁਨਰਮੰਦ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਸੂਬਾ ਸਰਕਾਰ ਦਾ ਮਿਸ਼ਨ ਤੰਦਦਰੁਸਤੀ ਦਾ ਉਦੇਸ਼ ਵੀ ਨੌਜਵਾਨਾਂ ਨੂੰ ਸਿਹਤਯਾਬ ਬਨਾਉਣਾ ਹੈ ਅਤੇ ਇਸ ਮਿਸ਼ਨ ਹੇਠ ਨੌਜਵਾਨਾਂ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਮੁੜ ਖੇਡਾਂ ਦੇ ਸ਼ਕਤੀਸ਼ਲੀ ਗੜ ਵਿੱਚ ਤਬਦੀਲ ਕਰਨ ਲਈ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾ ਵੱਲ ਅਕ੍ਰਸ਼ਿਤ ਕਰਨ ਲਈ ਵੀ ਆਪਣੇ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਇਸ ਮੌਕੇ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਬਿੰਦਰ ਸਿੰਘ ਬਿੰਦਰਾ ਨੇ ਉਨਾਂ ਵਿੱਚ ਵਿਸ਼ਵਾਸ ਰੱਖਣ ਲਈ ਮੁੱਖ ਮੰਤਰੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦੁਵਾਇਆ ਕਿ ਉਹ ਨੌਜਵਾਨਾਂ ਦੀ ਭਲਾਈ ਲਈ ਸਮਾਰਪਣ ਦੀ ਭਾਵਨਾ ਦੇ ਨਾਲ ਹਮੇਸ਼ਾਂ ਹੀ ਕੰਮ ਕਰਦੇ ਰਹਿਣਗੇ। ਇਸ ਮੌਕੇ ਐਮ.ਐਲ. ਏ. ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ., ਐਮ.ਐਲ.ਏ. ਗੁਰਕੀਰਤ ਸਿੰਘ ਕੋਟਲੀ, ਐਸ. ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਮੀਡੀਅਮ ਸਕੇਲ ਇੰਡਸਟਰੀਜ਼ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਢੀਂਡਸਾ, ਯੂਥ ਕਾਂਗਰਸ ਦੇ ਸਕੱਤਰ ਜਗਦੇਵ ਸਿੰਘ ਘੱਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਦਮਨਜੀਤ ਮੋਹੀ ਅਤੇ ਅੰਕਿਤ ਬਾਂਸਲ, ਚੇਅਰਮੈਨ ਦੇ ਓ.ਐਸ. ਡੀ. ਬਰਿੰਦਰ ਸਿੰਘ ਧਾਲੀਵਾਲ ਅਤੇ ਯੂਥ ਬੋਰਡ ਦੇ ਮੈਂਬਰ ਬਿਕਰਮ ਕੰਬੋਜ, ਨਿਰਮਲ ਦੁੱਲਟ, ਡਾ. ਆਚਲ ਅਰੋੜਾ, ਰਾਜਵਿੰਦਰ ਰੂਬੀ, ਅਕਾਸ਼ਦੀਪ ਲਾਡੀ ਅਤੇ ਜਸਵਿੰਦਰ ਸਿੰਘ ਵੀ ਮੌਜੂਦ ਸਨ

ਜਗਰਾਓਂ ਰੇਲਵੇ ਪੁਲ ਉਪਰ ਐਕਸੀਡੈਂਟ, 2 ਦੀ ਮੌਤ ਇਕ ਗੰਭੀਰ ਜ਼ਖਮੀ  video

ਮੋਟਰਸਾਈਕਲ ਸਵਾਰ ਕਾਰ ਨਾਲ ਟਕਰਾਉਣ ਤੋਂ ਬਾਦ ਪੁਲ ਤੋਂ ਥੱਲੇ ਡਿਗ  

ਜਗਰਾਓਂ,ਸਤੰਬਰ 2019-(ਮਨਜਿੰਦਰ ਗਿੱਲ)-

4 ਤਰੀਕ ਸਵਰੇ 9 ਵਜੇ ਜਗਰਾਓਂ ਰੇਲਵੇ ਪੁਲ ਉਪਰ ਭਿਆਨਕ ਹਾਦਸਾ ਵਾਪਰਿਆ।ਜਿਥੇ ਇਕ ਕਾਰ ਕੁਸ ਵਹੀਕਲਾਂ ਨਾਲ ਟਕਰਾਉਂਦੀ ਹੋਈ ਪਲਟ ਗਈ ਅਤੇ ਇਸ ਘਟਨਾ ਦੁਰਾਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ।ਜਦ ਕਿ ਤੀਸਰਾ ਗੰਭੀਰ ਰੂਪ ਵਿਚ ਜਖਮੀ ਹੈ।ਤਿੰਨੋ ਜਾਣੈ ਜਗਰਾਓਂ ਧੇ ਵਾਸੀ ਦਸੇ ਜਾਂਦੇ ਹਨ।ਕਾਰ ਡਰਾਈਵਰ ਵਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ।

 

ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਸਰੂਪ ਅਗਨਭੇਟ Video

ਬਹੁਤ ਹੀ ਦੁਖਦਾਇਕ ਘਟਨਾ ਪਿੰਡ ਸ਼ੇਰਪੁਰ ਖੁਰਦ ਨਜਦੀਕ ਜਗਰਾਓਂ

ਅੱਗ ਦਾ ਕਾਰਨ ਬਿਜਲੀ ਦੇ ਸੌਟ ਸਰਕਟ ਦਸਿਆ ਗਿਆ ਹੈ

ਏ ਸੀ ਨੇ ਲਾਇ ਅੱਗ ,ਇਲਾਕਾ ਨਿਵਾਸੀ ਵਿਚ ਇਸ ਘਟਨਾ ਦੀ ਵੱਡੀ ਨਿਰਾਸ਼ਾ

ਜਗਰਾਓਂ (ਸੁੱਖ ਜਗਰਾਓਂ,ਜਸਮੇਲ ਸਿੰਘ ਗਾਲਿਬ,ਰਾਣਾ ਸੇਖਦੌਲਤ,ਮਨਜਿੰਦਰ ਗਿੱਲ) - ਪਿੰਡ ਸ਼ੇਰਪੁਰਾ ਖੁਰਦ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸੁੱਖ ਆਸਣ 'ਚ ਪਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਤੋਂ ਵੱਧ ਸਰੂਪ ਅਗਨ ਭੇਟ ਹੋ ਗਏ। ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਅੱਗ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਈ। ਅੱਗ ਦੇਖਣ ਤੋਂ ਬਾਅਦ ਲੋਕਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ।

ਜਗਰਾਉ ਜ਼ੋਨ ਦੀਆਂ 7 ਰੋਜ਼ਾ ਖੇਡਾਂ ਸਮਾਪਤ,ਸੈਂਕੜੇ ਖਿਡਾਰੀਆਂ ਨੇ ਭਾਗ ਲੈ ਕੇ ਦਿਖਾਏ ਜੌਹਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਦੀਆਂ ਜ਼ੋਨ ਪੱਧਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ (ਲੁਧਿ):ਵਿਖੇ ਪ੍ਰਿਸੀਪਲ ਰਾਕੇਸ ਕੁਮਾਰ ਤੇ ਕੋ-ਕਨਵੀਨਰ ਜਸਵੀਰ ਸਿੰਘ ਦੀ ਅਗਵਾਈ ਹੇਠ ਸਮਾਪਤ ਹੋ ਗਈਆਂ।ਇਨ੍ਹਾਂ ਸੱਤ ਰੋਜ਼ਾ ਖੇਡਾਂ ਦੌਰਾਨ 65 ਸਕੂਲਾਂ ਦੇ 2500 ਖਿਡਾਰੀਆਂ ਨੇ ਖੋ-ਖੋ,ਕਬੱਡੀ ਤੇ ਫੁੱਟਬਾਲ ਮੁਕਾਬਲਿਆਂ 'ਚ ਭਾਗ ਲਿਆ।ਖੋ-ਖੋ ਅੰਡਰ-14 ਸਾਲ ਲੜਕੀਆਂ ਦੇ ਮੁਕਾਬਲਿਆਂ 'ਚ ਕ੍ਰਮਵਾਰ ਪੱਬੀਆਂ ਤੇ ਸਪਰਿੰਗ ਡਿਊ ਜਗਰਾਉਂ,ਅੰਡਰ 17 ਦੇ ਮੁਕਾਬਲਿਆਂ 'ਚ ਗਾਲਿਬ ਕਲਾਂ ਤੇ ਸਰਕਾਰੀ ਸਕੂਲ ਜਗਰਾਉਂ ਦੀਆਂ ਟੀਮਾਂ ਪਹਿਲੇ ਤੇ ਦੂਸਰੇ ਸਥਾਨ 'ਤੇ ਰਹੀਆਂ।ਇਸੇ ਤਰ੍ਹਾਂ ਖੋ-ਖੋ ਦੇ ਲੜਕਿਆਂ ਦੇ ਮੁਕਾਬਲਿਆਂ 'ਚ ਅੰਡਰ 15 ਲੜਕਿਆਂ 'ਚ ਪੱਬੀਆਂ ਨੇ ਮੱਲਾ,ਅੰਡਰ 17 'ਚ ਗਾਲਿਬ ਕਲਾਂ ਨੇ ਗੱਗ ਕਲਾਂ ਅਤੇ ਅੰਡਰ 19 'ਚ ਨਿਊ ਪੰਜਾਬ ਸਕੂਲ ਜਗਰਾਉਂ ਨੂੰ ਫਾਇਨਲ ਮੁਕਾਬਲੇ 'ਚ ਹਰਾਇਆ।ਜ਼ੋਨ ਪੱਧਰੀ ਕਬੱਡੀ ਮੁਕਾਬਲਿਆਂ 'ਚ ਅੰਡਰ 14 ਲੜਕੀਆਂ 'ਚ ਦੇਹੜਕਾ ਸਕੂਲ ਨੇ ਭੂੰਦੜੀ ਸਕੂਲ ਟੀਮ ਨੂੰ ਹਰਾਇਆ,ਅੰਡਰ 17 'ਚ ਬਰਸਾਲ ਸਕੂਲ ਦੀ ਟੀਮ ਪਹਿਲੇ ਕਮਾਲਪੁਰਾ ਸਕੂਲ ਦੀ ਟੀਮ ਦੂਸਰੇ ,ਅੰਡਰ 19 ਮੁਕਬਾਲਿਆਂ 'ਚ ਬਰਸਾਲ ਸਕੂਲ ਨੇ ਸਿੱਧਵਾਂ ਖੁਰਦ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜੇਤੂ ਟੀਮਾ ਨੂੰ ਇਨਾਮਾਂ ਦੀ ਵੰਡ ਸਰਪੰਚ ਸਿਕੰਦਰ ਸਿੰਘ ਅਤੇ ਸਮੁੱਚੀ ਪੰਚਾਇਤ ਗਾਲਿਬ ਕਲਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ।ਇਸ ਮੌਕੇ ਦਵਿੰਦਰ ਸਿੰਘ ਭੁੱਲਰ ,ਕਰਨੈਲ ਸਿੰਘ ਢੋਲਣ, ਪਰਦੀਪ ਕੁਮਾਰ ਗੁਪਤਾ,ਲਵਪ੍ਰੀਤ ਸਿੰਘ,ਹਰਿੰਦਰ ਸਿੰਘ ਚਾਹਲ,ਸੁਖਦੇਵ ਸਿੰਘ ਹਠੂਰ (ਸੀ.ਐਚ.ਟੀ),ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਟਰੈਕਟਰ ਦੀ ਲਪੇਟ 'ਚ ਆਈ ਅਧਿਆਪਕਾ ਦੀ ਮੌਤ,ਭਰਾ ਜ਼ਖਮੀ,ਦੋ ਮਹੀਨੇ ਬਾਅਦ ਤੁਰਨੀ ਸੀ ਡੋਲੀ ਪਰ ਅੱਜ ਉਠੀ ਅਰਥੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਸਿੱਧਵਾਂ ਬੇਟ ਰੋਡ ਤੇ ਤੇਜ਼ ਰਫਤਾਰ ਟਰਾਲੀ ਨੂੰ ਉਵਰਟੇਕ ਕਰਦਿਆਂ ਮੋਟਰਸਾਈਕਲ ਨੂੰ ਮਾਰੀ ਟੱਕਰ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੀ (26) ਸਾਲਾਂ ਪ੍ਰੋਫੈਸਰ ਸ਼ਰਨਜੀਤ ਕੌਰ ਅਤੇ ਮੋਟਰਸਾਈਕਲ ਨੂੰ ਚਲਾ ਰਹੇ ਭਰਾ ਨੂੰ ਵੀ ਲਪੇਟ ਵਿੱਚ ਲੈ ਲਿਆ।ਜਾਣਕਾਰੀ ਅਨੁਸਾਰ ਪਿੰਡ ਰਾਉਵਾਲ ਵਾਸੀ ਸ਼ਰਨਜੀਤ ਕੌਰ ਜੋ ਕਿ ਮਹਿਣਾ ਦੇ ਇੱਕ ਕਾਲਜ ਪੜਾਉਂਦੀ ਸੀ ਉਹ ਆਪਣੇ ਭਰਾ ਨਾਲ ਮੋਟਸਾਈਕਲ ਤੇ ਪਿੰਡੌ ਮਹਿਣਾ ਜਾ ਰਹੇ ਸਨ।ਪਿੰਡ ਲੀਲਾਂ ਨਜ਼ਦੀਕ ਸਾਹਮਣੇ ਆ ਰਹੇ ਟਰੈਕਟਰ ਟਰਾਲੀ ਨੇ ੳਵਰਟੇਕ ਕਰਨ ਸਮੇ ਮੋਟਰਸਾਈਕਲ ਨੂੰ ਲਪੇਟ ਵਿਚ ਲੈ ਲਿਆ ਜਿਸ ਵਿੱਚ ਸਰਨਜੀਤ ਕੌਰ ਦੀ ਮੌਤ ਹੋ ਗਈ ਅਤੇ ਭਰਾ ਜ਼ਖਮੀ ਹੋ ਗਿਆ।ਇਸ ਮਾਮਲੇ ਪੁਲਿਸ ਨੇ ਟਰੈਕਟਰ ਚਾਲਕ ਬਲਵਿੰਦਰ ਸਿੰਘ ਵਾਸੀ ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ।26 ਸਾਲ ਪੋ੍ਰਫੈਸਰ ਸ਼ਰਨਜੀਤ ਕੌਰ ਦੀ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ ਅਤੇ ਨਵੰਬਰ ਮਹੀਨੇ ਵਿਚ ਉਸ ਦਾ ਵਿਆਹ ਰੱਖਿਆ ਗਿਆ ਸੀ ।ਪਰਿਵਾਰ ਵਲੋ ਲਗਭਗ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰੀ ਬੈਠਾ ਸੀ।ਦੋ ਮਹੀਨੇ ਬਾਅਦ ਜਿਸ ਧੀ ਦੀ ਘਰੋ ਡੋਲੀ ਤੁਰਨੀ ਸੀ ਅੱਜ ਗਮਗੀਨ ਅਤੇ ਵਿਰਲਾਪ ਦੇ ਮਾਹੌਲ ਵਿਚ ਅਰਥੀ ਉਠੀ ਤਾ ਹਰ ਇੱਕ ਅੱਖ ਨਮ ਸੀ।ਪੋ੍ਰਫੈਸਰ ਦੀ ਬੇਵਕਤੀ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਸੀ

ਮੰਹਤ ਬਾਬਾ ਹਰਬੰਸ ਸਿੰਘ ਜੀ ਨਾਨਕਸਰ ਵੱਲੋ ਪਿੰਡ ਸ਼ੇਖਦੌਲਤ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੰਟਰਲੌਕ ਟਾਈਲਾਂ ਲਾਉਣ ਦੇ ਕੰਮ ਦੀ ਸੁਰੂਆਤ ਕਰਵਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਸ਼ੇਖਦੌਲਤ ਵਿਖੇ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਵੱਲੋ ਗੁਰਦੁਆਰਾ ਸਾਹਿਬ ਦੇ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਸੁਰੂ ਕੀਤਾ।ਇਸ ਸਮੇ ਸਰਪੰਚ ਸਮੇਸ਼ਰ ਸਿੰਘ ਰਾਈਵਾਲ ਨੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਗਲੀਆਂ ਨਾਲੀਆਂ ਦੇ ਨਵ-ਨਿਰਮਾਣ ਕਰਵਾਕੇ ਵਿਕਾਸ ਕਾਰਜ਼ਾਂ ਦੀ ਹਨੇਰੀ ਲਿਆ ਦਿੱਤੀ।ਸਰਪੰਚ ਰਾਈਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪਿੰਡ ਦੇ ਸਰਵਪੱਖੀ ਵਿਕਾਸ ਬਿੰਨ੍ਹਾਂ ਕਿਸੇ ਭੇਦ-ਭਾਵ ਤੇ ਪਾਰਟੀਬਾਜ਼ੀ ਤੋ ਉਪਰ ਉਠ ਕੇ ਕਰਵਾਉਣਾ ਹੈ ਤੇ ਇਸ ਲੜੀ ਤਹਿਤ ਸਾਰੇ ਪਿੰਡ ਦੀਆਂ ਕਚੀਆਂ ਗਲੀਆਂ ਵਿੱਚ ਇੰਟਰਲੌਕ ਟਾਇਲਾਂ ਲਵਾਈਆਂ ਜਾਣਗੀਆਂ ਤੇ ਪਿੰਡ ਦੇ ਪ੍ਰਾਇਮਾਰੀ ਸਕੂਲ ਤੇ ਸਮਸਾਨ ਘਾਟ ਦੀ ਚਾਰਦੀਵਾਰੀ ਕਰਵਾਕੇ ਵਧੀਆ ਬਣਾਇਆ ਜਾਵੇਗਾ।ਇਸ ਸੇਵਾ ਵਿੱੱੱਚ ਸਮੂਹ ਨਗਰ ਨਿਵਾਸੀਆਂ ਤੇ ਖਾਸਕਰ ਨੌਜਵਾਨਾਂ ਵੱਲੋ ਬੜੀ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ।ਇਸ ਸਮੇ ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹੀ,ਸਾਬਕਾ ਸਰਪੰਚ ਦਰਸਨ ਸਿੰਘ,ਪੰਚ ਅਮਰ ਸਿੰਘ,ਪੰਚ ਜਗਰੂਪ ਸਿੰਘ,ਪੰਚ ਤੇਜਿੰਦਰ ਸਿੰਘ ਮੱਲ੍ਹੀ,ਪੰਚ ਰਣਜੀਤ ਸਿੰਘ,ਪੰਚ ਜਗਸੀਰ ਸਿੰਘ,ਪੰਚ ਮਨਦੀਪ ਸਿੰਘ,ਪੰਚ ਜਗਸੀਰ ਸਿੰਘ,ਪੰਚ ਮਨਦੀਪ ਸਿੰਘ,ਸੋਹਨ ਸਿੰਘ ਦਿਉਲ,ਕਬੱਡੀ ਕਾਕਾ ਕੋਚ ਸ਼ੇਖਦੌਲਤ,ਜੱਗਾ ਸਿੰਘ ਉਪਲ ਆਦਿ ਹਾਜ਼ਰ ਹਨ

ਨਰਕ ਭਰੀ ਜ਼ਿੰਦਗੀ ਤੋਂ ਤੰਗ ਗੋਲਡਨ ਬਾਗ਼ ਨਿਵਾਸੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਸਲ ਦੇ ਗੇਟ ਅੱਗੇ ਬੈਠਣ ਲਈ ਮਜ਼ਬੂਰ Video

ਜਗਰਾਉਂ,  ਸਤੰਬਰ 2019 -( ਮਨਜਿੰਦਰ ਗਿੱਲ )- ਨਰਕ ਭਰੀ ਜ਼ਿੰਦਗੀ ਜਿਉਂ ਰਹੇ ਗੋਲਡਨ ਬਾਗ਼ ਵਾਰਡ ਨੰਬਰ 2 ਨਿਵਾਸੀ ਥੱਕ ਹਾਰ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਸਲ ਦੇ ਗੇਟ ਅੱਗੇ ਬੈਠਣ ਲਈ ਮਜ਼ਬੂਰ ਹੋਏ । ਇਸ ਧਰਨੇ 'ਚ ਵਿਧਾਨ ਸਭਾ ਪੰਜਾਬ ਦੇ ਵਿਰੋਧੀ ਧਿਰ ਦੇ ਡਿਪਟੀੇ ਆਗੂ ਸਰਵਜੀਤ ਕੌਰ ਮਾਣੰੂਕੇ ਵੀ ਸ਼ਾਮਿਲ ਸਨ । ਕਰੀਬ ਤਿੰਨ ਘੰਟਿਆਂ ਤੋਂ ਬਾਅਦ ਤਹਿਸੀਲਦਾਰ ਨਵਦੀਪ ਸਿੰਘ ਨੇ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਧਰਨਾ ਚੁਕਾਇਆ । ਇਸ ਦੌਰਾਨ ਨਗਰ ਕੌਾਸਲ ਦੇ ਪ੍ਰਧਾਨ ਚਰਨਜੀਤ ਕੌਰ ਕਲਿਆਣ ਨੇ ਮੁਹੱਲਾ ਨਿਵਾਸੀਆਂ ਨਾਲ ਵਾਅਦਾ ਕੀਤਾ ਕਿ 3 ਸਤੰਬਰ 2019 ਨੂੰ ਮੁਹੱਲੇ ਦੇ ਰੁਕੇ ਹੋਏ ਕੰਮ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ । ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ ਗੋਲਡਨ ਬਾਗ਼ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤਿੰਨ ਵਾਰ ਉਦਘਾਟਨ ਕਰਨ ਦੇ ਬਾਵਜੂਦ ਕੰਮ ਅਧੂਰੇ ਪਏ ਹਨ । ਜਿਕਰਯੋਗ ਹੈ ਕਿ ਵਿਧਾਨ ਸਭਾ ਦੇ ਵਿਰੋਧੀ ਧਿਰ ਦੇੇ ਡਿਪਟੀ ਆਗੂ ਸਰਵਜੀਤ ਕੌਰ ਮਾਣੂਕੇ ਜੋ ਹਲਕਾ ਜਗਰਾਉਂ ਦੇ ਵਿਧਾਇਕ ਹਨ ਵੀ ਇਸ ਮੁਹੱਲੇ ਦੇ ਵੀ ਨਿਵਾਸੀ ਹਨ । ਇਸ ਮੌਕੇ ਲੋਕਾਂ ਨੇ ਨਗਰ ਕੌਾਸਲ ਵਿਰੁੱਧ ਨਾਅਰੇਬਾਜੀ ਵੀ ਕੀਤੀ । ਨਗਰ ਕੌਾਸਲ ਨੂੰ ਚਿਤਾਵਨੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਵਾਅਦੇ ਅਨੁਸਾਰ ਕੰਮ ਸ਼ੁਰੂ ਨਾ ਕਰਵਾਇਆ ਤਾਂ ਮਹੁੱਲਾ ਨਿਵਸੀ 3 ਸਤੰਬਰ 2019 ਨੂੰ ਕਮੇਟੀ ਗੇਟ ਦੀ ਥਾਂ ਕਮੇਟੀ ਸਾਹਮਣੇ ਸੜਕ ਦੇ ਵਿਚਕਾਰ ਧਰਨਾ ਦੇਣ ਗਏ । ਆਵਾਜਾਈ ਵਿਚ ਪੈਣ ਵਾਲੇ ਵਿਘਨ ਦਾ ਜ਼ਿੰਮੇਵਾਰ ਪ੍ਰਸ਼ਾਸਨ 'ਤੇ ਸੱਤਾਧਾਰੀ ਧਿਰ ਹੋਵੇਗੀ । ਵਿਧਾਇਕਾ ਸਰਵਜੀਤ ਕੌਰ ਮਾਣੰੂਕੇ, ਪ੍ਰਧਾਨ ਅਵਤਾਰ ਸਿੰਘ, ਦੇਵੀ ਦਿਆਲ ਸ਼ਰਮਾ, ਗਗਨਦੀਪ ਕੌਰ ਆਦਿ ਨੇ ਕਿਹਾ ਕਿ ਮੁਹੱਲਾ ਨਿਵਾਸੀ ਅਨੇਕਾਂ ਵਾਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਮੇਟੀ ਅੰਦਰ ਸੱਤਾਧਾਰੀ ਧਿਰ ਤੇ ਅਧਿਕਾਰੀਆਂ ਨੂੰ ਮਿਲਦੇ ਰਹੇ । ਜਲਦ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ ਦਾ ਵਾਅਦਾ ਤਾਂ ਹੁੰਦਾ ਰਿਹਾ ਪਰ ਇਹ ਸਭ ਕੁਝ ਲਾਰੇ ਤੋਂ ਅੱਗੇ ਨਹੀਂ ਵੱਧ ਸਕਿਆ । ਇਸ ਮੌਕੇ ਜਗਦੀਸ਼ ਸਿੰਘ, ਅਮਰਜੀਤ ਕੌਰ, ਇੰਦਰਜੀਤ ਸਿੰਘ, ਪਿਸ਼ੋਰਾ ਸਿੰਘ, ਕੁਲਦੀਪ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ ।

ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਧਾਰਮਿਕ ਸਿੱਖ ਮਸਲਿਆਂ ਚ ਬੇਲੋੜੀ ਦਖ਼ਲ ਅੰਦਾਜ਼ੀ ਮਨਜ਼ੂਰ ਨਹੀਂ ।

ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ)- ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸੋਧਣ ਵਾਲੇ ਭਾਈ ਦਿਲਾਵਰ ਸਿੰਘ ਕੌਮ ਦੇ ਸ਼ਹੀਦ ਹਨ । ਜਿੰਨਾ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਨੌਜਵਾਨੀ ਦਾ ਸਮੇਂ ਦੀ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਹੋ ਰਿਹਾ ਘਾਣ ਰੋਕਿਆ ਸੀ । ਜਿੰਨਾ ਨੂੰ ਕੌਮ ਦੀ  ਇਸ ਮਹਾਨ ਸੇਵਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆਂ ਹੋਇਆ ਹੈ । ਲੰਘੀ 31ਅਗਸਤ ਨੂੰ‌  ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰ ਸਾਲ ਕੌਮ ਵੱਲੋਂ ਮਨਾਈ ਜਾਂਦੀ ਹੈ ਤੇ ਜਿੱਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ ਉੱਥੇ ਹੀ ਇਸ ਲਾਸਾਨੀ ਕੌਮੀ ਸੇਵਾ ਲਈ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਤੇ  ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ  ਬਾਕੀ ਦੇ  ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਿਰੋਪਾਉ ਦੇ ਕੇ ਨਿਵਾਜਿਆ ਜਾਂਦਾ ਹੈ । ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਤੇ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਕਹਿਕੇ ਸੰਬੋਧਨ ਕਰਨ ਤੇ ਮੁੱਖ ਮੰਤਰੀ ਬੇਅੰਤ ਸਿਹੁੰ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਬੇਲੋੜਾ ਵਿਰੋਧ ਕਰਕੇ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਬੰਦੀ ਸਿੰਘ ਰਿਹਾਈ ਮੋਰਚਾ ਜੋ ਕਿ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਯਤਨਸ਼ੀਲ ਹੈ ਦੇ ਆਗੂ ਭਾਈ ਜੰਗ ਸਿੰਘ ਮੁਸਤਫਾਬਾਦ ਤੇ ਭਾਈ ਭਵਨਦੀਪ ਸਿੰਘ ਸਿੱਧੂ ਵੱਲੋਂ ਰਵਨੀਤ ਬਿੱਟੂ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਸਖ਼ਤ ਤਾੜਨਾ ਕਰਦੇ ਹਨ। ਕਿ ਉਹ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਚ ਬੇਲੋੜੀ ਦਖ਼ਲਅੰਦਾਜ਼ੀ  ਬੰਦ ਕਰਨ ਅਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗਣ ਤੇ ਧਾਰਮਿਕ ਸਿੱਖ ਮਾਮਲਿਆਂ ਤੋਂ ਦੂਰ ਰਹਿਣ ।

ਪਿੰਡ ਤਲਵੰਡੀ ਮੱਲ੍ਹੀਆਂ ਪੋਚਾ ਲਾਉਦੀ ਨੌਜਵਾਨ ਲੜਕੀ ਦੀ ਕਲੂਰ 'ਚ ਕੰਰਟ ਆਉਣ ਨਾਲ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਤਲਵੰਡੀ ਮੱਲ੍ਹੀਆਂ 'ਚ ਨੌਜਵਾਨ ਲੜਕੀ ਦੀ ਬਿਜਲੀ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ।ਮਿਲੀ ਜਾਣਕਾਰੀ ਅਨੁਸਾਰ ਰਾਜਦੀਪ ਕੌਰ(ਰੱਜੀ) 23 ਸਾਲ ਆਪਣੇ ਘਰ ਦੇ ਕਮਰੇ 'ਚ ਫਰਸ ਤੇ ਪੋਚਾ ਲਾ ਰਹੀ ਸੀ ਕਿ ਕੋਲ ਚਲ ਰਿਹਾ ਕੂਲਰ 'ਚ ਕਰੰਟ ਆਉਣ ਤੇ ਇਹ ਹਾਦਸਾ ਵਾਪਰਿਆ ਪਿਤਾ ਚਮਕੌਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਲਜੀਤ ਕੌਰ ਦੀ ਕੁਖੋਂ ਪੈਂਦਾ ਹੋਈ ਰੱਜੀ ਨੇ ਢੁੱਡੀਕੇ ਕਾਲਜ ਵਿਖੇ ਬੀ.ਏ ਦੀ ਡਿਗਰੀ ਕੀਤੀ।ਸ੍ਰੋਮਣੀ ਅਕਾਲੀ ਦਲ(ਪਾਰਟੀ) ਵਲੋਂ ਬਲਾਕ ਸੰਮਤੀ ਚੋਣ ਲੋੜ ਚੁਕੇ ਨਾਹਰ ਸਿੰਘ ਨੇ ਦੱਸਿਆ ਕਿ ਅਸੀਂ ਦੋਵੇਂ ਭਰਾ ਸਵੇਰੇ ਰੋਟੀ ਖਾ ਰਹੇ ਸਨ ਜਦੋ ਕਿ ਰਾਜਦੀਪ ਕੌਰ ਰਜੀ ਸਾਡੇ ਸਾਹਮਣੇ ਕਰੰਟ ਲਗਣ ਨਾਲ ਰੋਣ ਪਿੱਟਣ ਲੱਗੀ ਅਤੇ ਅਸੀ ਛੇਤੀ-ਛੇਤੀ ਘਰ ਦੇ ਵੱਡੇ-ਵਿਹੜੇ 'ਚ ਮਿੱਟੀ ਪੱਟ ਕੇ ਉਸ ਨੂੰ ਦੱਬਿਆ ਪਰ ਜਗਰਾਉਂ ਦੇ ਕਲਿਆਂਨੀ ਹਸਪਤਾਲ ਵਿਚ ਇਹ ਮਹਾਨ ਰੂਹ ਜਾ ਕੇੇ ਸੰਾਸਰ ਨੂੰ ਅਲਵਿਦਾ ਆਖ ਗਈ।ਦੋਨਾਂ ਭੈਣਾਂ ਦਾ ਇੱਕਲੌਤਾ ਭਰਾ ਅਮਨਦੀਪ ਸਿੰਘ (16) ਦਾ ਜਿੱਥੇ ਅੱਜ ਭੈਣਾਂ ਬਿਨਾਂ ਵੱਡੇ ਘਰ ਦਾ ਵਿਹੜਾ ਖਾਲੀ ਹੋ ਗਿਆ ਉੱਥੇ ਪਿੰਡ ਤਲਵੰਡੀ ਮੱਲ੍ਹੀਆਂ ਵਿੱਚ ਵੀ ਦਿਨ ਦਿਹਾੜੇ ਕਹਿਰ ਦੀ ਮੌਤ ਨੇ ਹਰ ਦਿਲ ਨੂੰ ਨਿਛੌੜ ਕੇ ਰੱਖ ਦਿੱਤਾ