You are here

ਲੁਧਿਆਣਾ

ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਪੀੜਤਾਂ ਨੂੰ 100 ਕਰੋੜ ਦੀ ਰਾਸ਼ੀ ਜਲਦ ਰਿਲੀਜ਼ ਕਰੇ:ਸਾਬਾਕਾ ਸਰਪੰਚ ਬਾਲੀ,ਕੈਪਟਨ ਜੁਗਰਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਕੁਦਰਤੀ ਆਫਤਾਂ ਤੋ ਪ੍ਰਭਾਵਿਤ ਲੋਕਾਂ ਦੀ ਰੱਖਿਆ ਅਤੇ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵੱਚਨਵੱਧ ਹੈ ਅਤੇ ਹੜ੍ਹਾਂ ਤੋ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ 100 ਕੋਰੜ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਜੋ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਸ਼ਲਾਘਾਯੋਗ ਕਦਮ ਹੈ ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸੀ ਆਗੂ ਸਾਬਾਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਅਤੇ ਕੈਪਟਨ ਜੁਗਰਾਜ ਸਿੰਘ ਗਿੱਲ ਨੇ ੱਿਕ ਪੈ੍ਰਸ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਦੀ ਹੜ੍ਹਾਂ ਦੇ ਪਾਣੀ ਨਾਲ ਹਾਜ਼ਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਉਥੇ ਦਰਿਆ ਕਿਨਾਰੇ ਕੱਚੇ-ਪੱਕੇ ਮਕਾਨਾਂ ਵਾਲੇ ਕਿਸਾਨਾਂ ਨੂੰ ਹੜ੍ਹਾਂ ਦੀ ਦੋਹਰੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਮਜਾਬ ਦੀ ਕੈਪਟਨ ਸਰਕਾਰ ਨੇ ਪੀੜਤ ਨੂੰ ਮੁਆਵਜਾ ਦੇਣ ਲਈ ਤੋ ਆਪਣੀ ਯੋਜਨਾ ਉਲੀਕ ਦਿੱਤੀ ਹੈ ਉੱਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾਂ ਹੋਰ ਵਰਗ ਦੀ ਭਲਾਈ ਲਈ ਅੱਗੇ ਆਵੇ ਅਤੇ ਕੇਂਦਰ ਸਰਕਾਰ ਆਪਣੀ ਜੰੁਮੇਵਾਰੀ ਸਮਝਦੇ ਹੋਏ ਪੰਜਾਬ ਸੂਬੇ ਨੂੰ ਵੀ ਕਰੋੜਾਂ ਦਾ ਪੈਕਜ ਦੇ ਕੇ ਪੀੜਤਾਂ ਦੇ ਜ਼ਖਮਾਂ ਤੇ ਮੱਲਮ ਲਾਵੇ ਨਾ ਕਿ ਰਾਜਨੀਤੀ ਕਰੇ।ਇਸ ਸਮੇ ਸਾਬਾਕਾ ਸਰਪੰਚ ਹਰਬੰਸ ਸਿੰਘ,ਤੇਜਿੰਦਰ ਸਿੰਘ ਤੇਜੀ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਰਜਿੰਦਰ ਸਿੰਘ,ਮਾਸਟਰ ਹਰਤੇਜ ਸਿੰਘ ਆਦਿ ਹਾਜ਼ਰ ਸਨ।

ਪ੍ਰਬੱੁਧ ਭਾਰਤ ਫਾਊਡੇਸ਼ਨ ਵਲੋ ਡਾ.ਅੰਬੇਡਕਰ ਦੀ ਜੀਵਨੀ ਤੇ ਪੇਪਰ ਲਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨ ਮਹਿਰਾ)ਪ੍ਰਬੱੁਧ ਭਾਰਤ ਫਾਉਡੇਸਨ ਜੋ ਪਿਛਲੇ ਲੰਬੇ ਸਮੇ ਜਿੱਥੇ ਸਮਾਜ ਸੇਵੀ ਕਾਰਜ ਕਰਨ ਦੇ ਨਾਲ ਭਾਰਤ ਰਤਨ ਸਵਿਧਾਨ ਦੇ ਨਿਰਮਾਤਾ ਡਾ.ਭੀਮ ਰਾੳ ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਪੰਚਾਉਣ ਦਾ ਯਤਨ ਕਰਦੀ ਆ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਂ.ਮਨਜੀਤ ਸਿੰਘ ਲੀਲਾਂ ਨੇ ਦੱਸਿਆ ਕਿ ਪ੍ਰਬੱੁਧ ਭਾਰਤ ਫਾਊਡੇਸ਼ਨ ਜਿਥੇ ਪੜਨ ਵਾਲੇ ਗਰੀਬ ਬੱਚਿਆਂ ਦੀ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ ਉੱਥੇ ਪੜਾਈ ਦੇ ਨਾਲ-ਨਾਲ ਬੱਚਿਆਂ ਦੇ ਜਰਨਲ ਨੌਲਜ ਚ' ਵਾਧਾ ਕਰਨ ਲਈ ਵੱਖ-ਵੱਖ ਸਕੂਲਾਂ ਦੇ ਵਿਿਦਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾਦੇ ਹਨ ਇਸ ਲੜੀ ਦੇ ਤਹਿਤ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਜਿਥੇ ਪੰਜਾਬ ਦੇ ਹੋਰਨਾਂ ਸਕੂਲਾਂ ਚ' 12ਵਾਂ ਪੁਸਤਕ ਕੰਪੀਟੀਸ਼ਨ ਮਕਾਬਲਾ ਕਰਵਾਇਆ ਗਿਆ ਉਥੇ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਵੀ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ' ਬੱਚਿਆਂ ਨੇ ਭਾਗ ਲਿਆ।ਉਹਨਾਂ ਦੱਸਿਆ ਕਿ ਪਜੀਸ਼ਨਾਂ ਲੈਣ ਵਾਲੇ ਵਿਿਦਆਰਥੀਆ ਨੂੰ ਨਗਦ ਇਨਾਮ ਸਮੇਤ ਪ੍ਰਸੰਸਾ ਪੱਤਰ ਵੀ ਦਿੱਤੇ ਗਏ ਇਸ ਸਮੇ ਸਕੂਲ ਮੱੁਖੀ ਮੈਡਮ ਮਨਪ੍ਰੀਤ ਕੌਰ,ਮਾ.ਸੁਖਦੇਵ ਸਿੰਗ ਹਾਜ਼ਰ ਸਨ।

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਾਸਤੇ ਜੱਥੇਦਾਰ ਤੋਤਾ ਸਿੰਘ ਵਲੋਂ 2 ਲੱਖ ਰੁਪਏ ਦੀ ਸਹਾਇਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੇ ਸਮਰਪਿਤ ਪਿੰਡ ਪੰਡੋਰੀ ਅਰਾਈਆਂ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਆਲੀਸਾਨ ਬਿਲਡਿੰਗ ਦਾ ਲੈਂਟਰ ਪਾਇਆ ਗਿਆ।ਹੈਂਡ ਗ੍ਰੰਥੀ ਭਾਈ ਗੁਰਚਰਨ ਸਿੰਘ ਨੇ ਅਰਦਾਸ ਕੀਤੀ ਅਤੇ ਬਾਬਾ ਮੰਗਾ ਸਿੰਘ ਹਜ਼ੂਰ ਸਾਹਿਬ ਵਾਲਿਆ ਨੇ 200 ਬੋਰੀਆਂ ਸੀਮਿੰਟ ਦੀਆਂ ਸੇਵਾ 'ਚ ਦਿੱਤੀਆਂ।ਸਾਬਕਾ ਮੰਤਰੀ ਅਤੇ ਹਲਕਾ ਧਰਮਕੋਟ ਦੇ ਅਕਾਲੀ ਦੇ ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ 2 ਲੱਖ ਰੁਪਾਏ ਸਹਾਇਤਾ ਦਿੱਤੀ।ਜਿਸ ਵਿਚ ਇਕ 1ਲੱਖ ਰੁਪਾਏ ਸ੍ਰੋਮਣੀ ਕਮੇਟੀ ਤੋਂ ਚੈੱਕ ਪ੍ਰਾਪਤ ਕੀਤਾ ਜ਼ਿਲ੍ਹਾਂ ਮੋਗਾ ਦੇ ਸਮਾਜ ਸੇਵੀ ਸੁਖਚੈਨ ਸਿੰਘ ਚੈਨਾ ਪੰਡੋਰੀ ਆਰਾਈਆਂ ਨੇ 100 ਬੋਰੀ ਸੀਮਿੰਟ ਅਤੇ ਹੋਰ ਬਣਦੀ ਸਹਾਇਤੀ।ਸ੍ਰੋਮਣੀ ਅਕਾਲੀ ਦਲ ਮੈਂਬਰ ਮੀਤ ਪ੍ਰਧਾਨ ਗਰਮੇਲ ਸਿੰਘ ਸਿੱਧੂ ,ਰਜਿੰੰਦਰ ਸਿੰਘ,ਪੀ.ਏ ਜੱਥੇਦਾਰ ਤੋਤਾ ਸਿੰਘ ,ਗੁਰਜਿੰਦਰ ਸਿੰਘ ਪੁੱਪੂ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ,ਚੈਅਰਮੈਂਨ ਕਿੱਕਰ ਸਿੰਘ ਆਦਿ ਸੱਜਣਾਂ ਨੇ ਵੱਧ-ਚੜ੍ਹੇ ਕਿ ਸਹਿਯੋਗ ਦਿੱਤਾ ਅਕਾਲੀ ਆਗੂ ਸੁਖਚੈਨ ਸਿੰਘ ਚੈਨਾ ਨੇ ਦੱਸਿਆ ਕਿ ਉਹ ਜੱਥੁਦਾਰ ਤੋਤਾ ਸਿੰਘ ਤੋਂ ਜੋ ਵੀ ਗੁਰਦੁਆਰਾ ਸਾਹਿਬ ਵਾਸਤੇ ਵੱਧ-ਤੋਂ-ਵੱਧ ਮਦਦ ਲੈਣ ਗਏ ਕਿਉਂਕਿ ਦੋ ਲੱਖ ਰੁਪਏ ਦੀ ਸਹਾਇਤਾ ਲੈਣੀ ਵੀ ਸੁਖਚੈਨ ਸਿੰਘ ਚੈਨਾ ਦੀ ਹਿੰਮਤ ਸਦਕਾ ਹੀ ਪ੍ਰਾਪਤ ਹੋਈ ਹੈ।

ਬਾਬਾ ਨਿਰਮਲ ਸਿੰਘ ਜੀ ਦੀ 30ਵੀ ਸਾਲਾਨਾ ਬਰਸੀ ਤੇ ਆਖਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ,ਬਾਬਾ ਜੀ ਦੀ ਬਰਸੀ ਤੇ ਸਾਬਾਕਾ ਮੰਤਰੀ ਦਾਖਾ ਪੁਹੰਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਜਲ ਪ੍ਰਵਾਹ ਅਸਥਾਨ ਨਾਨਕਸਰ ਠਾਠ ਕੰਨੀਆਂ ਸਾਹਿਬ ਵਿਖੇ ਮੱੁਖ ਸ੍ਰਪਰਸਤ ਬਾਬਾ ਚਰਨ ਸਿੰਘ ਦੀ ਅਗਵਾਈ ਹੇਠ ਬਾਬਾ ਨਿਰਮਲ ਸਿੰਘ ਜੀ ਦੀ 30ਵੀ ਬਰਸੀ ਨੂੰ ਸਮਰਪਿਤ 9 ਰੋਜ਼ਾ ਧਾਰਮਿਕ ਸਮਾਗਮਾਂ ਨੂੰ ਸਮਰਪਿਤ ਸ੍ਰੀ ਆਖੰਡ ਪਾਠਾਂ ਦੀ ਚੌਥੀ ਲੜੀ ਦੇ ਭੋਗ ਪਾਏ ਗਏ।ਅਰਦਾਸ ਠਾਠ ਸ਼ੇਰਪੁਰ ਕਲਾਂ ਅਤੇ ਠਾਠ ਕੰਨੀਆਂ ਸਾਹਿਬ ਦੇ ਮੱੁਖ ਸੇਵਦਾਰ ਭਾਈ ਸਰਬਜੀਤ ਸਿੰਘ ਨੇ ਕੀਤੀ।ਇਸ ਸਮੇ ਬਾਬਾ ਚਰਨ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਲਵ ਲੱਗਕੇ ਸਿੱਖੀ ਗ੍ਰਹਿਣ ਕਰਨ ਅਤੇ ਗੁਰੂਆਂ ਵਲੋ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ।ਇਸ ਸਮੇ ਮਾਲਵਾ ਯੂਨੀਅਨ ਪੈ੍ਰਸ ਦੇ ਪ੍ਰਧਾਨ ਅਤੇ ਸਨੀਅਰ ਪੱਤਰਕਾਰ ਹੀਰੋ ਕਿਸ਼ਨਪਰਾ ਵਿਸ਼ੇਸ਼ ਤੋਰ ਪੁਹੰਚੇ।ਇਸ ਮੌਕੇ ਸਾਬਾਕਾ ਮੰਤਰੀ ਪੰਜਾਬ ਮਲਕੀਤ ਸਿੰਘ ਦਾਖਾ,ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਸ਼ਰਮਾ,ਕੌਪਰਿਟ ਸੁਸਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਮੈਂਬਰ ਹਰਮਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਪੱਤਰਕਾਰ ਕੁਲਵਿੰਦਰ ਸਿੰਘ ਚੰਦੀ ਨੂੰ ਕੰਨੀਆਂ ਠਾਠ ਦੇ ਮੱੁਖ ਸੇਵਦਾਰਾਂ ਵਲੋ ਸਿਰੋਪੇ ਪਾ ਕੇ ਸਨਮਾਨ ਦਿੱੱਤਾ ਗਿਆ।ਇਸ ਸਮੇ ਵੱਡੀਆਂ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

ਪੰਜਾਬ ਰਾਜ ਖੇਡਾਂ (ਅੰਡਰ-14) ਸਮਾਪਤ

ਪਟਿਆਲਾ ਪਹਿਲੇ, ਲੁਧਿਆਣਾ ਦੂਜੇ ਅਤੇ ਅਜੀਤਗੜ ਤੀਜੇ ਸਥਾਨ 'ਤੇ ਰਹੇ

ਲੁਧਿਆਣਾ, ਅਗਸਤ ( ਮਨਜਿੰਦਰ ਗਿੱਲ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਜਿਲਾ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ  ਪੰਜਾਬ ਰਾਜ ਖੇਡਾਂ ਲੜਕੇ ਅੰਡਰ-14 ਦੇ ਅੰਤਮ ਦਿਨ ਦੇ ਮੁਕਾਬਲਿਆਂ ਵਿੱਚ ਓਵਰ ਆਲ ਚੈਂਪੀਅਨਸਿਪ ਵਿੱਚ ਜਿਲਾ ਪਟਿਆਲਾ ਨੇ 39 ਪੁਆਇੰਟ ਪ੍ਰਾਪਤ ਕਰਕੇ ਪਹਿਲਾ ਸਥਾਨ, ਜਿਲਾ ਲੁਧਿਆਣਾ ਨੇ 25 ਪੁਆਇੰਟ ਨਾਲ ਦੂਜਾ ਅਤੇ ਜਿਲਾ ਮੁਹਾਲੀ ਨੇ 24 ਪੁਆਇੰਟ ਨਾਲ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਂਕੇ ਤੇ ਮੁੱਖ ਮਹਿਮਾਨ ਵਜੋ ਸ. ਕਰਤਾਰ ਸਿੰਘ ਸੈਂਹਬੀ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਸਕੀਮ ਕੀਤੇ। ਰਵਿੰਦਰ ਸਿੰਘ ਜਿਲਾ ਖੇਡ ਅਫਸਰ ਲੁਧਿਆਣਾ ਵਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਟੂਰਨਾਂਮੈਂਟ ਦੇ ਆਖਰੀ ਦਿਨ ਹੋਏ ਮੁਕਾਬਲਿਆਂ ਵਿੱਚ ਐਥਲੈਟਿਕਸ ਦੇ 200 ਮੀਟਰ ਦੇ ਮੁਕਾਬਲਿਆਂ ਵਿੱਚ ਫਤਿਹਗੜ ਸਾਹਿਬ ਦੇ ਦੀਪਕ ਠਾਕੁਰ ਨੇ ਪਹਿਲਾ ਸਥਾਨ 24.40 ਸੈਕਿੰਡ, ਮੋਗਾ ਦੇ ਪਰਮਵੀਰ ਸਿੰਘ ਨੇ ਦੂਜਾ 25.74 ਸੈਕਿੰਡ ਅਤੇ ਫਿਰੋਜਪੁਰ ਦੇ ਜੋਬਨਪ੍ਰੀਤ ਸਿੰਘ ਨੇ ਤੀਜਾ 26.87 ਸੈਕਿੰਡ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੇ ਮੁਕਾਬਲਿਆਂ ਵਿੱਚ -ਸਹੀਦ ਭਗਤ ਸਿੰਘ ਨਗਰ ਦੇ ਕਰਨ ਕੁਮਾਰ ਨੇ ਪਹਿਲਾ, ਜਲੰਧਰ ਦੇ ਅੰਕਿਤ ਕੁਮਾਰ ਨੇ ਦੂਜਾ ਅਤੇ ਰੂਪਨਗਰ ਦੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 4%100 ਮੀਟਰ ਰਿਲੇਅ ਵਿੱਚ ਫਿਰੋਜਪੁਰ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਵਿੱਚ ਪਠਾਨਕੋਟ ਨੇ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਲ•ਾ ਲੁਧਿਆਣਾ  ਅਤੇ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋਹ ਖੋਹ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ  ਲੁਧਿਆਣਾ ਨੇ ਪਟਿਆਲਾ ਨੂੰ 09-07 ਦੇ ਫਰਕ ਨਾਲ ਅਤੇ ਸੰਗਰੂਰ ਨੇ ਜਲੰਧਰ ਨੂੰ 11-07 ਦੇ ਫਰਕ ਨਾਲ ਹਰਾਇਆ। ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 07-06 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਲਾ ਜਲੰਧਰ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ 263.20 ਪੁਆਇੰਟ ਨਾਲ ਪਹਿਲਾ ਸਥਾਨ, ਸਾਹਿਬਜਾਦਾ ਅਜੀਤ ਸਿੰਘ ਨਗਰ ਨੇ 244.70 ਪੁਆਇੰਟ ਨਾਲ ਦੂਜਾ ਸਥਾਨ, ਗੁਰਦਾਸਪੁਰ ਅਤੇ ਲੁਧਿਆਣਾ ਨੇ 232.70 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬੈਸਟ ਜਿਮਨਾਸਟ ਵਿੱਚ ਮੁਹਾਲੀ ਦੇ ਸਾਰਥਕ ਨੇ 63.20 ਪੁਆਇੰਟ ਨਾਲ ਪਹਿਲਾ ਸਥਾਨ, ਪਟਿਆਲਾ ਦੇ ਸਾਹਿਲ ਨੇ 58.10 ਪੁਆਇੰਟ ਨਾਲ ਦੂਜਾ ਅਤੇ ਪਟਿਆਲਾ ਦੇ ਲਲਿਤ ਨੇ 55.55 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫਲੋਰ ਐਕਸਰਸਾਈਜ ਵਿੱਚ - ਗੁਰਦਾਸਪੁਰ ਦੇ ਕਪਿਲੇਸ ਨੇ 12.00 ਪੁਆਇੰਟ ਨਾਲ ਪਹਿਲਾ, ਸੰਗਰੂਰ ਦੇ ਗੁਰਵੀਰ ਅਤੇ ਜਲੰਧਰ ਦੇ ਤਕਸੀਕ ਨੇ 10.75 ਪੁਆਇੰਟ ਨਾਲ ਦੂਜਾ ਸਥਾਨ ਅਤੇ ਮੁਹਾਲੀ ਦੇ ਅੰਕਿਤ ਨੇ 10.65 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪਾਮਲ ਹਾਰਸ ਵਿੱਚ  ਮੁਹਾਲੀ ਦੇ ਸਾਰਥਕ ਨੇ 10.65 ਪੁਆਇੰਟ ਨਾਲ ਪਹਿਲਾ, ਪਟਿਆਲਾ ਦੇ ਹਿੰਮਤ ਨੇ 10.45 ਪੁਆਇੰਟ ਨਾਲ ਦੂਜਾ, ਗੁਰਦਾਸਪੁਰ ਦੇ ਕਪਿਲੇਸ ਅਤੇ ਜਲੰਧਰ  ਦੇ ਸਮੀਰ ਨੇ 8.10 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਰੋਮਨ ਰਿੰਗ ਵਿੱਚ - ਮੁਹਾਲੀ ਦੇ ਸਾਰਥਕ ਨੇ 11.45 ਪੁਆਇੰਟ ਨਾਲ ਪਹਿਲਾ, ਪਟਿਆਲਾ ਦੇ ਸਾਹਿਲ ਨੇ 11.00 ਪੁਆਇੰਟ ਨਾਲ ਦੂਜਾ, ਗੁਰਦਾਸਪੁਰ ਦੇ ਸਿਵਾ ਅਤੇ ਮੁਹਾਲੀ ਦੇ ਨਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਵਾਲਟ ਵਿੱਚ  ਪਟਿਆਲਾ ਦੇ ਸਾਹਿਲ ਨੇ 10.30 ਪੁਆਇੰਟ ਨਾਲ ਪਹਿਲਾ, ਸੰਗਰੂਰ ਦੇ ਗੁਰਵੀਰ ਨੇ 9.925 ਪੁਆਇੰਟ ਨਾਲ ਦੂਜਾ ਅਤੇ ਮੁਹਾਲੀ ਦੇ ਸਾਰਥਕ ਨੇ 9.825 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪੈਰਲਲ ਬਾਰ ਵਿੱਚ  ਮੁਹਾਲੀ ਦੇ ਸਾਰਥਕ ਨੇ 12.80 ਪੁਆਇੰਟ ਨਾਲ ਪਹਿਲਾ, ਪਟਿਆਲਾ ਦੇ ਸਾਹਿਲ ਨੇ 12.45ਪੁਆਇੰਟ ਨਾਲ ਦੂਜਾ , ਗੁਰਦਾਸਪੁਰ ਦੇ ਕਪਿਲੇਸ ਅਤੇ ਸੰਗਰੂਰ ਦੇ ਗੁਰਵੀਰ ਸਿੰਘ ਨੇ 11.10 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਮੁਹਾਲੀ ਨੇ ਪਹਿਲਾ, ਜਲੰਧਰ ਨੇ ਦੂਜਾ, ਸੰਗਰੂਰ ਅਤੇ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੈਰਾਕੀ ਦੇ ਮੁਕਾਬਲਿਆਂ ਵਿੱਚ  ਜਿਲਾ ਲੁਧਿਆਣਾ ਨੇ 28 ਪੁਆਇੰਟ ਨਾਲ ਪਹਿਲਾ, ਮੁਹਾਲੀ ਨੇ 26 ਪੁਆਇੰਟ ਨਾਲ ਦੂਜਾ ਅਤੇ ਫਰੀਦਕੋਟ ਨੇ 22 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਫਾਈਨਲ ਮੁਕਾਬਲਿਆਂ ਵਿੱਚ ਹੁਸਿਆਰਪੁਰ ਨੇ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੂਪਨਗਰ ਨੇ ਪਟਿਆਲਾ ਨੂੰ 1-0 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਦੇ ਫਾਈਨਲ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਪਟਿਆਲਾ ਨੂੰ 17-15 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਫਾਜਿਲਕਾ ਨੇ ਫਤਿਹਗੜ ਸਾਹਿਬ ਨੂੰ 22-20 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਦੇ ਫਾਈਨਲ ਮੁਕਾਬਲਿਆਂ ਵਿੱਚ ਕਪੂਰਥਲਾ ਨੇ ਗੁਰਦਾਸਪੁਰ ਨੂੰ 39-33 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਮੋਗਾ ਤੇ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਈਲ ਦੇ ਫਾਈਨਲ ਮੁਕਾਬਲਿਆਂ ਵਿੱਚ  ਅੰਮ੍ਰਿਤਸਰ ਨੇ ਪਹਿਲਾ, ਪਟਿਆਲਾ ਨੇ ਦੂਜਾ, ਲੁਧਿਆਣਾ ਅਤੇ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਦੇ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਮੁਹਾਲੀ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਬਠਿੰਡਾ ਨੇ ਲੁਧਿਆਣਾ ਨੂੰ ਪੈਨੇਲਿਟੀ ਸ਼ੂਟ ਆਊਟ ਮੁਕਾਬਲੇ ਵਿੱਚ 4-3 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ ਦੇ ਮੁਕਾਬਲਿਆਂ ਵਿੱਚ ਜਿਲਾ ਪਟਿਆਲਾ ਨੇ 14 ਪੁਆਇੰਟ ਨਾਲ ਪਹਿਲਾ ਸਥਾਨ, ਅੰਮ੍ਰਿਤਸਰ ਨੇ 12 ਪੁਆਇੰਟ ਨਾਲ ਦੂਜਾ ਅਤੇ ਸੰਗਰੂਰ ਨੇ 10.00 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਦੇ ਮੁਕਾਬਲਿਆਂ ਵਿੱਚ ਮੁਹਾਲੀ ਨੇ ਲੁਧਿਆਣਾ ਨੂੰ 3-2 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ, ਅੰਮ੍ਰਿਤਸਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3-0 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ ਦੇ ਮੁਕਾਬਲਿਆਂ ਵਿੱਚ  ਸੰਗਰੂਰ ਨੇ 25 ਪੁਆਇੰਟ ਨਾਲ ਪਹਿਲਾ ਸਥਾਨ, ਜਲੰਧਰ ਨੇ 18 ਪੁਆਇੰਟ ਨਾਲ ਦੂਜਾ ਅਤੇ ਪਟਿਆਲਾ ਨੇ 13 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਆਰਚਰੀ ਦੇ ਮੁਕਾਬਲਿਆਂ ਵਿੱਚ ਫਾਜਿਲਕਾ ਨੇ 634 ਪੁਆਇੰਟ ਨਾਲ ਪਹਿਲਾ ਸਥਾਨ, ਪਟਿਆਲਾ ਨੇ 558 ਪੁਆਇੰਟ ਨਾਲ ਦੂਜਾ ਅਤੇ ਮੁਕਤਸਰ ਸਾਹਿਬ ਨੇ 556 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਹੜ੍ਹ ਦਾ ਕੋਈ ਖ਼ਤਰਾ ਨਹੀਂ - ਭਾਰਤ ਭੂਸ਼ਣ ਆਸ਼ੂ

ਪਿੰਡ ਭੋਲੇਵਾਲ ਕਦੀਮ ਵਿਖੇ ਪਾੜ ਦੀ ਸਥਿਤੀ ਦਾ ਲਿਆ ਜਾਇਜਾ

ਲੁਧਿਆਣਾ, ਅਗਸਤ 2019( ਮਨਜਿੰਦਰ ਗਿੱਲ )-ਪਿੰਡ ਭੋਲੇਵਾਲ ਕਦੀਮ ਵਿਖੇ ਸਤਲੁਜ ਦਰਿਆ ਵਿੱਚ ਪਏ ਪਾੜ ਦੀ ਸਥਿਤੀ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮੇਂ ਸਿਰ ਸ਼ੁਰੂ ਕੀਤੇ ਰਾਹਤ ਕਾਰਜ਼ਾਂ ਦੇ ਚੱਲਦਿਆਂ ਹੁਣ ਜ਼ਿਲ੍ਹਾ ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਟਲ ਗਿਆ ਹੈ। ਪਿੰਡ ਭੋਲੇਵਾਲ ਕਦੀਮ ਵਿਖੇ ਪਾੜ ਵਾਲੇ ਸਥਾਨ 'ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਤੇ ਬਿੱਟੂ ਨੇ ਕਿਹਾ ਕਿ ਇਸ ਜਗ੍ਹਾ 'ਤੇ ਕਰੀਬ 150 ਫੁੱਟ ਦਾ ਪਾੜ ਪੈ ਗਿਆ ਸੀ ਜਿਸ ਬਾਰੇ ਜਿਉਂ ਹੀ ਪਤਾ ਲੱਗਾ ਤਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਇਸ ਪਾੜ ਨੂੰ ਪੂਰਨ ਦਾ ਕੰਮ ਸੁ਼ਰੂ ਕਰ ਦਿੱਤਾ। ਇਹ ਪਾੜ ਸੱਭ ਤੋਂ ਖ਼ਤਰਨਾਕ ਪਾੜ ਸੀ ਜਿਸ ਦੀ ਡੁੰਘਾਈ ਕਰੀਬ 45 ਫੁੱਟ ਤੋਂ ਵੀ ਜ਼ਿਆਦਾ ਸੀ। ਜਿਸ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸਾ਼ਸ਼ਨ ਨੂੰ ਕਾਫੀ ਮਸ਼ੱਕਤ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਪਾੜ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ 10 ਫੀਸਦੀ ਰਹਿੰਦਾ ਕੰਮ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਮੱਤੇਵਾੜਾ ਖੇਤਰ ਵਿੱਚ ਵੀ ਪਿੰਡ ਗੜ੍ਹੀ ਫਾਜਲ ਕੋਲ ਸਤਲੁਜ ਦਰਿਆ ਵਿੱਚ ਪਾੜ ਪੈਣ ਲੱਗਾ ਸੀ ਪਰ ਓਥੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਸਮੇਂ ਸਿਰ ਦਿਖਾਈ ਫੁਰਤੀ ਦੇ ਨਾਲ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਮੌਕੇ ਉਨ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬੰਨ੍ਹਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਸਤਲੁਜ ਦੇ ਕਿਸੇ ਵੀ ਹਿੱਸੇ ਵਿੱਚ ਪਾੜ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਬੰਨ ਪੂਰਨ ਦੇ ਨਾਲ-ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਕੈਂਪ ਅਤੇ ਪਸ਼ੂਆਂ ਦੀ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਉਨ੍ਹਾਂ ਦੇ ਵਿਭਾਗ ਵੱਲੋਂ ਰਾਸ਼ਨ, ਤਿਆਰ ਭੋਜਨ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਲੋੜੀਂਦੀ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਥਿਤੀ ਨੂੰ ਕੁਦਰਤੀ ਆਫਤ ਐਲਾਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਰਾਹਤ ਕਾਰਜ਼ਾਂ ਲਈ ਫੌਰੀ ਤੌਰ 'ਤੇ 100 ਕਰੋੜ ਰੁਪਏ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ। ਇਸ ਮੌਕੇ ਐਮ.ਐਲ.ਏ. ਸੰਜੀਵ ਤਲਵਾੜ, ਐਮ.ਐਲ.ਏ. ਕੁਲਦੀਪ ਸਿੰਘ ਵੈਦ, ਐਸ.ਡੀ.ਐਮ. ਅਮਰਿੰਦਰ ਸਿੰਘ ਮੱਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਕੌਸਲਰ ਹਰਕਰਨ ਸਿੰਘ ਵੈਦ, ਗੁਰਦੀਪ ਸਿੰਘ ਸਰਪੰਚ, ਗੋਲਡੀ, ਕਈ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।

ਪੰਜਾਬ ਸਰਕਾਰ ਲੋਕਾਂ ਨੂੰ ਦੇ ਰਹੀ ਲਾਭਦਾਇਕ ਸਕੀਮਾਂ:ਬੀਬੀ ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨ ਮਹਿਰਾ) ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਲਾਭਦਾਇਕ ਸਕੀਮਾਂ ਦੇ ਰਹੀ ਹੈ ਅਤੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਗੂ ਹੋਣ ਨਾਲ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਲਾਭ ਹੋਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਲੁਧਿਆਣਾ ਦਿਹਾਤੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾ ਕਿਹਾ ਕਿ ਇਸ ਸਕੀਮ ਦੇ ਲਾਭਪਾਤਰੀ 5 ਲੱਖ ਰੁਪਏ ਤੱਕ ਆਪਣਾ ਇਲਾਜ ਮੁਫਤ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਮੱੁਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਸਰਕਾਰ ਨੇ ਪੰਜਾਬ ਦੇ ਬਜ਼ੁਰਗਾਂ ਨੂੰ ਵੱਡਾ ਲਾਭ ਦਿੰਦੇ ਹੋਏ ਬੁਢਾਪ ਪੈਨਸ਼ਨ ਵਿਚ ਵਾਧਾ ਕੀਤਾ,ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ,ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਅਤੇ ਹੁਣ ਨੌਜਵਾਨਾਂ ਨੂੰ ਸਮਾਰਟ ਮੁਬਇਲ ਫੋਨ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਕੰਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ।ਇਸ ਸਮੇ ਸੂਬੇਦਾਰ ਹਰਦਿਆਲ ਸਿੰਘ ਤੇ ਪਾਰਟੀ ਵਰਕਰ ਹਾਜ਼ਰ ਸਨ।

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ

ਬੁੱਢਾ ਨਾਲਾ ਦੀ ਸਫ਼ਾਈ ਲਈ ਕੇਂਦਰ ਸਰਕਾਰ ਦਾ ਸਹਿਯੋਗ ਮੰਗਿਆ

 ਕੇਂਦਰੀ ਮੰਤਰੀ ਸਤੰਬਰ ਮਹੀਨੇ ਕਰਨਗੇ ਲੁਧਿਆਣਾ ਦਾ ਦੌਰਾ-ਬਿੱਟੂ

ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )-ਲੁਧਿਆਣਾ ਵਿੱਚੋਂ ਲੰਘਦੇ 14 ਕਿਲੋ ਮੀਟਰ ਲੰਮੇ ਬੁੱਢਾ ਨਾਲਾ ਦੀ ਸਮੱਸਿਆ ਦਾ ਸਥਾਈ ਹੱਲ ਕਢਵਾਉਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਬਿੱਟੂ ਨੇ ਇਸ ਪ੍ਰੋਜੈਕਟ ਲਈ ਕੇਂਦਰ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਬਿੱਟੂ ਨੇ ਦੱਸਿਆ ਕਿ ਬੁੱਢਾ ਨਾਲਾ ਦੀ ਮੁਕੰਮਲ ਸਫਾਈ ਕਰਾਉਣਾ ਉਨਾਂ ਦਾ ਸੁਪਨਾ ਹੈ, ਜਿਸ ਸੰਬੰਧੀ ਉਨਾਂ ਨੇ ਲੋਕਾਂ ਨਾਲ ਚੋਣ ਵਾਅਦਾ ਵੀ ਕੀਤਾ ਹੈ। ਉਨਾਂ ਕਿਹਾ ਕਿ ਬੁੱਢਾ ਨਾਲਾ (ਜਿਸਨੂੰ ਪਹਿਲਾਂ ਬੁੱਢਾ ਦਰਿਆ ਨਾਮ ਨਾਲ ਜਾਣਿਆ ਜਾਂਦਾ ਸੀ) ਜੋ ਕਿ ਕਿਸੇ ਸਮੇਂ ਸਤਲੁੱਜ ਦਰਿਆ ਦਾ ਹਿੱਸਾ ਹੁੰਦਾ ਸੀ ਅਤੇ ਇਸ ਵਿੱਚ 50 ਤੋਂ ਵਧੇਰੇ ਕਿਸਮਾਂ ਦੇ ਜਲ ਜੀਵ ਜੰਤੂ ਪਾਏ ਜਾਂਦੇ ਸਨ। ਪਰ ਮਾੜੀ ਕਿਸਮਤ ਨਾਲ ਸਮੇਂ ਦੇ ਪ੍ਰਵਾਹ ਨਾਲ ਇਸ ਦੀ ਇਹ ਸ਼ਾਨ ਖ਼ਤਮ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 27 ਜੁਲਾਈ ਨੂੰ ਵੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਸ਼ੇਖਾਵਤ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ। ਪਿਛਲੇ ਤਿੰਨ ਮਹੀਨੇ ਦੌਰਾਨ ਅੱਜ ਸ੍ਰ. ਬਿੱਟੂ ਦੀ ਕੇਂਦਰੀ ਮੰਤਰੀ ਨਾਲ ਦੂਜੀ ਮੀਟਿੰਗ ਸੀ। ਉਨਾਂ ਦੱਸਿਆ ਕਿ ਉਨਾਂ ਨੇ ਇਸ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੂੰ ਬੁੱਢਾ ਨਾਲਾ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਕਿ ਕਿਸ ਤਰਾਂ ਇਸ ਨਾਲੇ ਦੇ ਗੰਦੇ ਪਾਣੀ ਨਾਲ ਸ਼ਹਿਰ ਵਿੱਚ ਬਿਮਾਰੀਆਂ ਅਤੇ ਮੁਸ਼ਕਿਲਾਂ ਦਾ ਪਸਾਰਾ ਹੋ ਰਿਹਾ ਹੈ। ਉਨਾਂ ਕੇਂਦਰੀ ਮੰਤਰੀ ਨੂੰ ਸਤਲੁੱਦ ਦਰਿਆ ਵਿੱਚ ਪੈਂਦੇ ਧੁੱਸੀ ਬੰਨ ਦੇ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਤੋਂ ਵੀ ਜਾਣੂ ਕਰਵਾਇਆ ਗਿਆ। ਉਨਾਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਤਰਜੀਹੀ ਤੌਰ 'ਤੇ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾਵੇ। ਬਿੱਟੂ ਨੇ ਕਿਹਾ ਕਿ ਸ਼ੇਖਾਵਤ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਪ੍ਰੋਜੈਕਟ ਲਈ ਪੂਰਨ ਸਹਿਯੋਗ ਅਤੇ ਫੰਡ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਕੇਂਦਰੀ ਮੰਤਰੀ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਟਾਟਾ ਸੰਨਜ਼ ਕੰਪਨੀ ਦੇ ਨੁਮਾਇੰਦਿਆਂ ਨਾਲ ਬੁੱਢਾ ਨਾਲਾ ਦਾ ਦੌਰਾ ਕਰਨਗੇ। ਟਾਟਾ ਸੰਨਜ਼ ਕੰਪਨੀ ਨੇ 900 ਕਰੋੜ ਰੁਪਏ ਦੀ ਲਾਗਤ ਨਾਲ ਬੁੱਢਾ ਨਾਲਾ ਨੂੰ ਸਾਫ਼ ਕਰਨ ਦੀ ਇੱਛਾ ਪ੍ਰਗਟਾਈ ਹੋਈ ਹੈ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਇਸੇ ਕੰਪਨੀ ਨੇ ਹੀ ਉਨਾਂ ਦੇ ਲੋਕ ਸਭਾ ਹਲਕੇ ਵਿੱਚ ਇਸ ਤਰਾਂ ਦੇ ਪ੍ਰੋਜੈਕਟ 'ਤੇ ਬਹੁਤ ਵਧੀਆ ਕੰਮ ਕੀਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 21 ਫਰਵਰੀ ਨੂੰ ਉਕਤ ਕੰਪਨੀ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫ਼ਤਰ ਵਿੱਚ ਇੱਕ ਪੇਸ਼ਕਾਰੀ ਦੇ ਕੇ ਇਸ ਨਾਲੇ ਨੂੰ ਸਾਫ਼ ਅਤੇ ਸੁੰਦਰ ਕਰਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਸੀ। ਇਸ ਪੇਸ਼ਕਾਰੀ ਨੂੰ ਸ੍ਰ. ਰਵਨੀਤ ਸਿੰਘ ਬਿੱਟੂ, ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਸ੍ਰੀ ਜੈ ਪ੍ਰਕਾਸ਼ ਤੋਂ ਇਲਾਵਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ ਸੀ। ਇਸ ਪੇਸ਼ਕਾਰੀ ਦੌਰਾਨ ਟਾਟਾ ਗਰੁੱਪ ਦੇ ਉੱਪ ਚੇਅਰਮੈਨ ਸ੍ਰੀ ਮਨੀਸ਼ ਤ੍ਰਿਪਾਠੀ ਨੇ ਕਿਹਾ ਸੀ ਕਿ ਉਨਾਂ ਨੇ ਦੇਸ਼ ਵਿੱਚ ਅਜਿਹੇ ਕਈ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ। ਜਿਨਾਂ ਵਿੱਚ ਜੈਪੁਰ ਸਥਿਤੀ ਦਰਿਆਵਤੀ ਦਰਿਆ ਪ੍ਰੋਜੈਕਟ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇਸੇ ਕੰਪਨੀ ਵੱਲੋਂ ਪਟਿਆਲਾ ਦੀ ਵੱਡੀ ਨਦੀ ਅਤੇ ਛੋਟੀ ਨਦੀ ਦੀ ਵੀ ਸਫਾਈ ਕਰਵਾਈ ਜਾਣੀ ਹੈ। ਉਨਾਂ ਕਿਹਾ ਕਿ ਉਨਾਂ ਦੀ ਕੰਪਨੀ ਨਾ ਕੇਵਲ ਇਸ ਬੁੱਢੇ ਨਾਲੇ ਦੀ ਸਫਾਈ ਕਰਵਾਏਗੀ, ਜਦਕਿ ਇਸ ਦੇ ਕਿਨਾਰਿਆਂ ਨੂੰ ਬਣਾਇਆ ਜਾਵੇਗਾ, ਸਾਈਕਲ ਚਾਲਕਾਂ ਲਈ ਰਸਤਾ, ਸੈਰਗਾਹੀਆਂ ਲਈ ਰਸਤਾ, ਨਾਲੇ ਦਾ ਸੁੰਦਰੀਕਰਨ, ਪੌਦੇ ਲਗਾ ਕੇ ਗਰੀਨ ਬੈੱਲਟ ਤਿਆਰ ਕਰਨ ਦੇ ਨਾਲ-ਨਾਲ ਇਸ ਦੇ ਪਾਣੀ ਨੂੰ ਸਾਫ਼ ਕਰਕੇ ਖੇਤੀਬਾੜੀ ਅਤੇ ਬਾਗਬਾਨੀ ਲਈ ਵਰਤਣਯੋਗ ਬਣਾਇਆ ਜਾਵੇਗਾ।

ਪੰਜਾਬ ਰਾਜ ਖੇਡਾਂ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

 

ਲੁਧਿਆਣਾ,  ਅਗਸਤ 2019 (ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ (ਅੰਡਰ-14) ਦੇ ਅੱਜ ਦੂਜੇ ਦਿਨ ਵੱਖ-ਵੱਖ ਟੀਮਾਂ ਦੇ ਫ਼ਸਵੇਂ ਮੁਕਾਬਲੇ ਹੋਏ। ਇਨ•ਾਂ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ ਫਾਈਨਲ - ਫਤਿਹਗੜ ਸਾਹਿਬ ਦੇ ਦੀਪਕ ਠਾਕੁਰ ਨੇ ਪਹਿਲਾ 12.65 ਸੈਕਿੰਡ, ਲੁਧਿਆਣਾ ਦੇ ਸਾਨਪ੍ਰੀਤ ਸਿੰਘ ਨੇ ਦੂਜਾ 12.80 ਸੈਕਿੰਡ ਅਤੇ ਮੋਗਾ ਦੇ ਗੁਰਨਿਸਾਨ ਸਿੰਘ ਨੇ ਤੀਜਾ 12.92 ਸਥਾਨ ਹਾਸਿਲ ਕੀਤਾ। ਲੌਂਗ ਜੰਪ ਫਾਈਨਲ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਅਕਰਮਿਤਪ੍ਰਤਾਪ ਸਿੰਘ ਨੇ ਪਹਿਲਾ 5.22 ਮੀ:, ਅਮ੍ਰਿਤਸਰ ਦੇ ਗੁਰਕਰਨ ਸਿੰਘ ਨੇ ਦੂਜਾ 5.04ਮੀ: ਅਤੇ ਹੁਸਿਆਰਪੁਰ ਦੇ ਗੁਰਪ੍ਰੀਤ ਸਿੰਘ ਨੇ ਤੀਜਾ 4.91 ਮੀ: ਸਥਾਨ ਪ੍ਰਾਪਤ ਕੀਤਾ। ਸਾਟਪੁੱਟ ਫਾਈਨਲ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਸਹਿਬਾਜ ਸਿੰਘ ਨੇ ਪਹਿਲਾ 9.81ਮੀ:, ਫਾਜਿਲਕਾ ਦੇ ਹਰਮਨਦੀਪ ਸਿੰਘ ਨੇ ਦੂਜਾ 9.61ਮੀਟਰ ਅਤੇ ਬਠਿੰਡਾ ਦੇ ਅਮਿਤੋਜ ਸਿੰਘ ਨੇ ਤੀਜਾ 9.46ਮੀਟਰ ਸਥਾਨ ਪ੍ਰਾਪਤ ਕੀਤਾ। ਹਾਈ ਜੰਪ ਦੇ ਫਾਈਨਲ ਮੁਕਾਬਲੇ ਵਿੱਚ ਸਹੀਦ ਭਗਤ ਸਿੰਘ ਨਗਰ ਦੇ ਗੁਰਵਿੰਦਰਪਾਲ ਸਿੰਘ ਨੇ ਪਹਿਲਾ 1.58ਮੀ:, ਫਰੀਦਕੋਟ ਦੇ ਸਾਹਿਲਜੋਤ ਸਿੰਘ ਨੇ ਦੂਜਾ 1.55ਮੀ: ਅਤੇ ਬਠਿੰਡਾ ਦੇ ਸਹਿਜੋਤ ਸਿੰਘ ਨੇ ਤੀਜਾ 1.50ਮੀ: ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਦੇ ਮੁਕਾਬਲੇ ਵਿੱਚ ਫਾਜਿਲਕਾ ਦੇ ਦੀਵਾਂਸ ਜੱਗਾ ਨੇ ਪਹਿਲਾ, ਅਮ੍ਰਿਤਸਰ ਦੇ ਤਰਨਪ੍ਰੀਤ ਸਿੰਘ ਨੇ ਦੂਜਾ ਅਤੇ ਜਸਨ ਸੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਪ੍ਰੀ ਕੁਆਟਰ ਫਾਈਨਲ ਰਾਊਂਡ ਵਿੱਚ ਮਾਨਸਾ ਨੇ ਸੰਗਰੂਰ ਨੂੰ 1-0 ਨਾਲ, ਪਟਿਆਲਾ ਨੇ ਮੋਗਾ ਨੂੰ 2-0, ਜਲੰਧਰ ਨੇ ਬਠਿੰਡਾ ਨੂੰ 3-0 ਅਤੇ ਸ੍ਰੀ ਮੁਕਤਸਰ ਸਾਹਿਬ ਨੇ ਲੁਧਿਆਣਾ ਨੂੰ 1-0 ਦੇ ਫਰਕ ਨਾਲ ਹਰਾਇਆ। ਬੈਡਮਿੰਟਨ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਪਠਾਨਕੋਟ ਨੇ ਲੁਧਿਆਣਾ ਨੂੰ 2-0 ਅਤੇ ਜਲੰਧਰ ਨੇ ਗੁਰਦਾਸਪੁਰ ਨੂੰ 2-0 ਦੇ ਨਾਲ ਹਰਾਇਆ। ਟੇਬਲ ਟੈਨਿਸ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਬਰਨਾਲਾ ਨੂੰ 3-0 ਅਤੇ ਮੁਹਾਲੀ ਨੇ ਸੰਗਰੂਰ ਨੂੰ 3-0 ਦੇ ਫਰਕ ਨਾਲ ਹਰਾਇਆ। ਖੋਹ -ਖੋਹ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਕਪੂਰਥਲਾ ਨੂੰ 8-7, ਸੰਗਰੂਰ ਨੇ ਮੁਹਾਲੀ ਨੂੰ 14-04 , ਲੁਧਿਆਣਾ ਨੇ ਮੋਗਾ ਨੂੰ 8-5 ਅਤੇ ਜਲੰਧਰ ਨੇ ਮੁਕਤਸਰ ਸਾਹਿਬ ਨੂੰ 10-09 ਦੇ ਫਰਕ ਨਾਲ ਹਰਾਇਆ। ਬਾਸਕਟਬਾਲ ਕੁਆਟਰ ਫਾਈਨਲ ਮੁਕਾਬਲੇ ਵਿੱਚ ਮੁਕਤਸਰ ਸਾਹਿਬ ਨੇ ਜਲੰਧਰ ਨੂੰ 50-39, ਲੁਧਿਆਣਾ ਨੇ ਅੰਮ੍ਰਿਤਸਰ ਨੂੰ 37-23, ਮੁਹਾਲੀ ਨੇ ਫਤਿਹਗੜ ਸਾਹਿਬ ਨੂੰ 36-15 ਅਤੇਪਟਿਆਲਾ ਨੇ ਫਰੀਦਕੋਟ ਨੂੰ 36-22 ਦੇ ਫਰਕ ਨਾਲ ਹਰਾਇਆ। ਬਾਕਸਿੰਗ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ 28-30 ਕਿਗ੍ਰਾ ਵਿੱਚ - ਸੰਗਰੂਰ ਦੇ ਦਿਲਸਾਦ ਨੇ ਅੰਮ੍ਰਿਤਸਰ ਦੇ ਨਿਰਮਲ, ਹੁਸਿਆਰਪੁਰ ਦੇ ਸੁਸ਼ਾਂਤ ਨੇ ਬਰਨਾਲਾ ਦੇ ਰਜਕ ਅਲੀ, ਮਾਨਸਾ ਦੇ ਮੋਨੂੰ ਨੇ ਪਟਿਆਲਾ ਦੇ ਵਿਸ਼ੇਸ ਨੂੰ, ਤਰਨਤਾਰਨ ਦੇ ਓਂਕਾਰ ਨੇ ਮੁਕਤਸਰ ਸਾਹਿਬ ਦੇ ਧਰੁਵ ਰਾਵਤ ਨੂੰ ਹਰਾਇਆ। 30-32 ਕਿਗ੍ਰਾ ਵਿੱਚ- ਪਟਿਆਲਾ ਦੇ ਡਿੰਪਲ ਨੇ ਜਲੰਧਰ ਦੇ ਅਮਨਦੀਪ ਨੂੰ , ਸੰਗਰੂਰ ਦੇ ਅਰਮਾਨ ਨੇ ਤਰਨਤਾਰਨ ਦੇ ਅਭੈਦੀਪ ਨੂੰ ਅਤੇ ਬਠਿੰਡਾ ਦੇ ਨਰੇਨ ਨੇ ਬਰਨਾਲਾ ਦੇ ਸਾਹਿਲ ਨੂੰ ਅਤੇ ਅੰਮ੍ਰਿਤਸਰ ਦੇ ਜਸ਼ਨ ਨੇ ਫਾਜਿਲਕਾ ਦੇ ਹਨੀ ਨੂੰ ਹਰਾਇਆ। 32-34 ਕਿਗ੍ਰਾ ਵਿੱਚ -ਫਾਜਿਲਕਾ ਦੇ ਬੰਟੀ ਨੇ ਬਠਿੰਡਾ ਦੇ ਕਰਨਵੀਰ ਨੂੰ, ਫਤਿਹਗੜ• ਦੇ ਅਕਾਸਦੀਪ ਨੇ ਹੁਸਿਆਰਪੁਰ ਦੇ ਨਿਤਿਨ ਨੂੰ , ਸੰਗਰੂਰ ਦੇ ਹੁਸਨਪ੍ਰੀਤ ਨੇ ਬਰਨਾਲਾ ਦੇ ਨਵਜੋਤ ਨੂੰ, ਅੰਮ੍ਰਿਤਸਰ ਦੇ ਵਿਸਾਲਦੀਪ ਨੇ ਪਟਿਆਲਾ ਦੇ ਜਤਿਨ ਨੂੰ ਹਰਾਇਆ। 34-36 ਕਿਗ੍ਰਾ ਵਿੱਚ - ਸੰਗਰੂਰ ਦੇ ਹਰਵਿੰਦਰ ਨੇ ਜਲੰਧਰ ਦੇ ਅਜੀਤ ਕੁਮਾਰ ਨੂੰ, ਅੰਮ੍ਰਿਤਸਰ ਦੇ ਸੁਮਿਤ ਸਲੇਰੀਆ ਨੇ ਫਾਜਿਲਕਾ ਦੇ ਪੁਨੀਤ ਨੂੰ, ਫਿਰੋਜਪੁਰ ਦੇ ਨਿਸਾਨਜੀਤ ਨੇ ਪਠਾਨਕੋਟ ਦੇ ਮਨਵੀਰ ਨੂੰ, ਹੁਸਿਆਰਪੁਰ ਦੇ ਕੁਨਾਲ ਨੇ ਬਠਿੰਡਾ ਦੇ ਰਣਵੀਰ ਨੂੰ ਹਰਾਇਆ। 36-38 ਕਿਗ੍ਰਾ: ਵਿੱਚ -ਬਰਨਾਲਾ ਦੇ ਉਦੇਵੀਰ ਨੇ ਪਠਾਨਕੋਟ ਦੇ ਹਰਪ੍ਰੀਤ ਨੂੰ, ਪਠਾਨਕੋਟ ਦੇ ਕਬੀਰ ਨੇ ਮਾਨਸਾ ਦੇ ਉਪਿੰਦਰਜੀਤ ਨੂੰ, ਫਤਿਹਗੜ• ਸਾਹਿਬ ਦੇ ਨਿਤਿਨ ਨੇ ਹੁਸਿਆਰਪੁਰ ਦੇ ਸਿਵਮ ਅਤੇ ਬਠਿੰਡਾ ਦੇ ਅਕਾਸ ਨੇ ਫਿਰੋਜਪੁਰ ਦੇ ਪ੍ਰਬਲ ਨੂੰ ਹਰਾਇਆ। ਤੈਰਾਕੀ ਦੇ ਮੁਕਾਬਲਿਆਂ ਵਿੱਚ 100 ਮੀਟਰ ਬੈਕ ਸਟਰੋਕ ਵਿੱਚ -ਮੁਹਾਲੀ ਦੇ ਕਨਵਰਜੀਤ ਸਿੰਘ ਨੇ ਪਹਿਲਾ 1.18.99 , ਪਟਿਆਲਾ ਦੇ ਪ੍ਰਤੀਕ ਬਾਤੇਸ ਨੇ ਦੂਜਾ 1.22.42 ਅਤੇ ਫਿਰੋਜਪੁਰ ਦੇ ਵਿਵੇਕ ਨੇ ਤੀਜਾ 1.25.39 ਸਥਾਨ ਪ੍ਰਾਪਤ ਕੀਤਾ। 100ਮੀਟਰ ਬਰੈਸਟ ਸਟਰੋਕ ਵਿੱਚ -ਫਰੀਦਕੋਟ ਦੇ ਅਵਤੇਸਵਰ ਨੇ ਪਹਿਲਾ 1.27.16, ਫਰੀਦਕੋਟ ਦੇ ਕਮਲਗਿਰੀ ਨੇ ਦੂਜਾ 1.27.26 ਅਤੇ ਅੰਮ੍ਰਿਤਸਰ ਦੇ ਰਕਸਾਨ ਮਰਵਾਹਾ ਨੇ ਤੀਜਾ 1.29.62 ਸਥਾਨ ਪ੍ਰਾਪਤ ਕੀਤਾ। 100 ਮੀਟਰ ਫਰੀ ਸਟਾਈਲ ਵਿੱਚ -ਮੁਹਾਲੀ ਦੇ ਕਨਵਰਜੀਤ ਸਿੰਘ ਨੇ ਪਹਿਲਾ 1.07.51, ਸੰਗਰੂਰ ਦੇ ਕ੍ਰਿਸਨਾ ਸਿੰਘ ਰਾਵਤ ਨੇ ਦੂਜਾ 1.10.13 ਅਤੇ ਅੰਮ੍ਰਿਤਸਰ ਦੇ ਰਕਸਾਨ ਮਰਵਾਹਾ ਨੇ ਤੀਜਾ 1.13.12 ਸਥਾਨ ਪ੍ਰਾਪਤ ਕੀਤਾ। 4%50ਮੀਟਰ ਲੁਧਿਆਣਾ ਨੇ ਪਹਿਲਾ ਸਥਾਨ 2.11.32, ਮੁਹਾਲੀ ਨੇ ਦੂਜਾ 2.15.20 ਅਤੇ ਪਟਿਆਲਾ ਨੇ ਤੀਜਾ 2.15.84 ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ- ਮੁਕਤਸਰ ਸਾਹਿਬ ਨੇ ਪਠਾਨਕੋਟ ਨੂੰ 2-0 ਨਾਲ, ਲੁਧਿਆਣਾ ਨੇ ਮੋਗਾ ਨੂੰ 2-0, ਅੰਮ੍ਰਿਤਸਰ ਨੇ ਫਰੀਦਕੋਟ ਨੂੰ 2-0 ਅਤੇ ਮੁਹਾਲੀ ਨੇ ਬਠਿੰਡਾ ਨੂੰ 2-0 ਦੇ ਫਰਕ ਨਾਲ ਹਰਾਇਆ। ਜੂਡੋ ਦੇ ਮੁਕਾਬਲਿਆਂ ਵਿੱਚ 25 ਕਿਗ੍ਰ ਵਿੱਚ ਪਟਿਆਲਾ ਦੇ ਸਾਹਿਬ ਨੇ ਪਹਿਲਾ, ਅੰਮ੍ਰਿਤਸਰ ਦੇ ਦਕਸ ਭਗਤ ਨੇ ਦੂਜਾ, ਬਠਿੰਡਾ ਦੇ ਹਰਦੀਪ ਸਿੰਘ ਅਤੇ ਰੂਪਨਗਰ ਦੇ ਸਲਮਾਨ ਖਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 30 ਕਿਗ੍ਰਾ ਵਿੱਚ - ਰੂਪਨਗਰ ਦੇ ਹਰਵਿੰਦਰ ਸਿੰਘ ਨੇ ਪਹਿਲਾ, ਪਟਿਆਲਾ ਦੇ ਵਿਵੇਕ ਕੁਮਾਰ ਨੇ ਦੂਜਾ, ਹੁਸਿਆਰਪੁਰ ਦੇ ਤਰਨਪ੍ਰੀਤ ਸਿੰਘ ਅਤੇ ਫਰੀਦਕੋਟ ਦੇ ਦਲਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 35 ਕਿਗ੍ਰਾ ਵਿੱਚ - ਜਲੰਧਰ ਦੇ ਸਿਵਾਂਸ ਨੇ ਪਹਿਲਾ, ਮੁਹਾਲੀ ਦੇ ਦੇਵਕਰਨ ਨੇ ਦੂਜਾ, ਰੂਪਨਗਰ ਦੇ ਪਰਵਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਕਰਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40 ਕਿਗ੍ਰਾ ਵਿੱਚ -ਜਲੰਧਰ ਦੇ ਨਕੁਲ ਨੇ ਪਹਿਲਾ, ਪਟਿਆਲਾ ਦੇ ਪ੍ਰਸਾਂਤ ਕੁਮਾਰ ਨੇ ਦੂਜਾ, ਰੂਪਨਗਰ ਦੇ ਨਵਦੀਪ ਅਤੇ ਅੰਮ੍ਰਿਤਸਰ ਦੇ ਹਰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਕਪੂਰਥਲਾ ਨੇ ਹੁਸਿਆਰਪੁਰ ਨੂੰ 20-4, ਮੋਗਾ ਨੇ ਅੰਮ੍ਰਿਤਸਰ ਨੂੰ 40-27 , ਗੁਰਦਾਸਪੁਰ ਨੇ ਫਰੀਦਕੋਟ ਨੂੰ 30-15 ਦੇ ਫਰਕ ਨਾਲ ਹਰਾਇਆ ਅਤੇ ਫਿਰੋਜਪੁਰ ਅਤੇ ਸਹੀਦ ਭਗਤ ਸਿੰਘ ਨਗਰ ਦੇ ਮੈਚ ਵਿੱਚ ਫਿਰੋਜਪੁਰ ਨੂੰ ਵਾਕ ਓਵਰ ਮਿਲਿਆ। ਸੈਮੀਫਾਈਨਲ ਮੈਚ ਵਿੱਚ ਕਪੂਰਥਲਾ ਨੇ ਫਿਰਜੋਪੁਰ ਨੂੰ 30-12 ਦੇ ਫਰਕ ਨਾਲ ਹਰਾਇਆ।

ਲੋਕ ਇਨਸਾਫ ਪਾਰਟੀ ਨੇ ਹਮ ਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਨ ਲਈ ਕਮੇਟੀ ਬਣਾਈ

ਲੁਧਿਆਣਾ; ਅਗਸਤ 2019-(ਮਨਜਿੰਦਰ ਗਿੱਲ)- ਲੋਕ ਇਨਸਾਫ਼ ਪਾਰਟੀ ਵੱਲੋਂ ਵੱਖ ਵੱਖ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਇੱਕ ਪਾਰਟੀ, ਇੱਕ ਪ੍ਰਧਾਨ ਇੱਕ ਸੰਵਿਧਾਨ ਬਨਾਉਣ ਲਈ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਜਸਵੰਤ ਸਿੰਘ ਗੱਜਣਮਾਜਰਾ, ਰਣਧੀਰ ਸਿੰਘ ਸਿਬੀਆ , ਅਮਰੀਕ ਸਿੰਘ ਵਰਪਾਲ , ਮਨਮਿੰਦਰ ਸਿੰਘ ਗਿਆਸਪੁਰਾ , ਜਗਜੋਤ ਸਿੰਘ ਖਾਲਸਾ , ਕੈਪਟਨ ਅਵਤਾਰ ਸਿੰਘ ਹੀਰਾ ਮੋਹਾਲੀ,  ਜਤਿੰਦਰ ਸਿੰਘ ਭੱਲਾ , ਹਰਪ੍ਰਭਮਹਿਲ ਸਿੰਘ ਤੂਰ