You are here

ਲੁਧਿਆਣਾ

ਲੁਧਿਆਣਾ ’ਚ ਹੌਜ਼ਰੀ ਫੈਕਟਰੀ ਨੂੰ ਭਿਆਨਕ ਅੱਗ

ਲੁਧਿਆਣਾ, ਅਗਸਤ 2019-(manjider gill)- ਸਨਅਤੀ ਸ਼ਹਿਰ ਦੇ ਬਾਜਵਾ ਨਗਰ ਪੁਲੀ ਕੋਲ ਸੇਖੇਵਾਲ ਰੋਡ ’ਤੇ ਅੱਜ ਸਵੇਰੇ ਚਾਰ ਮੰਜ਼ਿਲਾ ਤ੍ਰਿਮੂਰਤੀ ਹੌਜ਼ਰੀ ਫੈਕਟਰੀ ਦੀ ਤੀਸਰੀ ਮੰਜ਼ਿਲ ’ਤੇ ਭਿਆਨਕ ਅੱਗ ਲੱਗ ਗਈ। ਇਹ ਅੱਗ ਜਨਰੇਟਰ ਬੰਦ ਕਰਦੇ ਸਮੇਂ ਨਿੱਕਲੀ ਚੰਗਿਆੜੀ ਨਾਲ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਨ ਪੂਰੀ ਫੈਕਟਰੀ ’ਚ ਅੱਗ ਲੱਗ ਗਈ। ਉਸ ਸਮੇਂ ਕੁਝ ਲੋਕ ਕੰਮ ਕਰ ਰਹੇ ਸਨ। ਫੈਕਟਰੀ ਵਾਲਿਆਂ ਤੇ ਹੋਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸੇ ਦੌਰਾਨ ਸ਼ਹਿਰ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਈਆਂ ਗਈਆਂ। ਫੈਕਟਰੀ ਵਿੱਚ ਫਾਇਰ ਵਿਭਾਗ ਨੇ 70 ਤੋਂ ਉਪਰ ਗੱਡੀਆਂ ਦਾ ਪਾਣੀ ਪਾਇਆ ਤੇ ਕਰੀਬ 8 ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਫੈਕਟਰੀ ’ਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਫੈਕਟਰੀ ਮਾਲਕ ਪ੍ਰਸ਼ਾਂਤ ਕੁਮਾਰ ਅਨੁਸਾਰ ਫੈਕਟਰੀ ’ਚ ਜੈਕੇਟਾਂ ਬਣਦੀਆਂ ਹਨ ਜਿਸ ਕਾਰਨ ਧਾਗਾ ਤੇ ਕੱਪੜਾ ਵੱਡੀ ਮਾਤਰਾ ਵਿਚ ਪਿਆ ਸੀ। ਫੈਕਟਰੀ ਦੀ ਤੀਸਰੀ ਮੰਜ਼ਿਲ ’ਤੇ ਕੱਚਾ ਮਾਲ ਤੇ ਹੋਰ ਮਾਲ ਰੱਖਿਆ ਜਾਂਦਾ ਹੈ। ਸਵੇਰੇ ਨੌਂ ਵਜੇ ਦੇ ਕਰੀਬ ਲਾਈਟ ਜਾਣ ਤੋਂ ਬਾਅਦ ਜੈੱਨਰੇਟਰ ਚਲਾਇਆ ਤੇ ਲਾਈਟ ਆਉਣ ’ਤੇ ਬੰਦ ਕੀਤਾ। ਇਸ ਦੌਰਾਨ ਕੋਈ ਤਾਰ ਸਪਾਰਕ ਕਰ ਗਈ ਤੇ ਉਥੋਂ ਨਿਕਲੀ ਚੰਗਿਆੜੀ ਨਾਲ ਗੁਦਾਮ ’ਚ ਅੱਗ ਲੱਗ ਗਈ। ਚਸ਼ਮਦੀਦਾਂ ਅਨੁਸਾਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਉਪਰਲੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ, ਕੰਧਾਂ ਵਿਚ ਦਰਾੜਾਂ ਆ ਗਈਆਂ। ਫਾਇਰ ਅਫ਼ਸਰ ਸ੍ਰਿਸ਼ਟੀਨਾਥ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 70 ਤੋਂ ਉਪਰ ਗੱਡੀਆਂ ਦਾ ਪਾਣੀ ਪਾਇਆ ਗਿਆ ਹੈ ਜਿਨ੍ਹਾਂ ਨੇ ਕਰੀਬ 8 ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ।

ਸਕੂਲਾਂ ਦੇ ਵਿਦਿਆਰਥੀਆਂ ਦੇ ਤਹਿਸੀਲ ਪੱਧਰੀ ਲੇਖ ਲਿਖਣ, ਪ੍ਰਸ਼ਨੋਤਰੀ ਅਤੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ

ਇਤਿਹਾਸ/ਧਰਮ ਵਰਗੇ ਵਿਸ਼ਿਆਂ ਵਿੱਚ ਉਤਸ਼ਾਹ ਵਧਾਉਣ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਅਜਿਹੇ ਮੁਕਾਬਲੇ ਹੋਣਗੇ ਸਹਾਈ -ਅਸ਼ੀਸ਼ ਕੁਮਾਰ

ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਸਾਰਾ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਆਯੋਜਿਤ ਕਰਵਾਉਣ ਲਈ ਸਰਕਾਰੀ ਟੇਬਲ ਕੈਲੰਡਰ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਜਿਲ੍ਹੇ ਦੀਆਂ 07 ਤਹਿਸੀਲਾਂ ਦੇ ਵਿੱਚ ਸਸਸਸ/ਸਹਸ/ਸਮਿਸ ਸਕੂਲਾਂ ਦੇ ਵਿਦਿਆਰਥੀਆਂ ਦੇ ਤਹਿਸੀਲ ਪੱਧਰੀ ਲੇਖ ਲਿਖਣ/ਪ੍ਰ੍ਰਸ਼ਨੋਤਰੀ/ਪੁਸਤਕ ਸਮੀਖਿਆ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਸ਼੍ਰੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਤਿਹਾਸ ਅਤੇ ਧਰਮ ਵਰਗੇ ਵਿਸ਼ਿਆਂ ਵਿੱਚ ਉਤਸ਼ਾਹ ਪੈਦਾ ਕਰਨ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਅਜਿਹੇ ਮੁਕਾਬਲੇ ਸਹਾਈ ਸਿੱਧ ਹੁੰਦੇ ਹਨ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਮਨਾਉਣ ਲਈ 2019 ਦਾ ਕੈਲੰਡਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਇਹ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹੈ। ਉਪ-ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਇਹਨਾਂ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਤੇ ਅਧਾਰਤ ਲੇਖ ਲਿਖਣ ਨੂੰ ਤਰਜੀਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸਕੂਲੀ ਅਧਿਆਪਕਾਂ ਵੱਲੋਂ ਵੀ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਅਜਿਹੇ ਮੁਕਾਬਲੇ ਹੀ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਸੁਧਾਰ ਲਿਆਉਦੇਂ ਹਨ। ਇਹਨਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੇ ਇਨਾਮਾਂ ਦੀ ਵੰਡ ਵੀ ਕੀਤੀ।

ਪੰਜਾਬ ਸਰਕਾਰ ਵੱਲੋਂ 'ਪਾਣੀ ਬਚਾਓ ਅਤੇ ਪੈਸਾ ਕਮਾਓ' ਯੋਜਨਾ ਦਾ ਦੂਜਾ ਗੇੜ ਸ਼ੁਰੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਸੂਬੇ ਭਰ ਦੇ 250 ਫੀਡਰਾਂ ਨੂੰ ਕੀਤਾ ਜਾਵੇਗਾ ਕਵਰ, ਡੀ.ਬੀ.ਟੀ.ਈ. ਤਹਿਤ ਕਿਸਾਨਾਂ ਨੂੰ ਬਿਜਲੀ ਲਈ ਅਦਾਇਗੀ ਨਹੀਂ ਕਰਨੀ ਪੈਂਦੀ

ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )-ਪੰਜਾਬ ਸਰਕਾਰ ਨੇ ਪਿਛਲੇ ਸਾਲ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਲਈ ਸਿੱਧਾ ਲਾਭ ਅਦਾ ਕਰਨ (ਡੀ.ਬੀ.ਟੀ.ਈ.) ਬਾਰੇ 'ਪਾਣੀ ਬਚਾਓ ਪੈਸੇ ਕਮਾਓ' ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੇ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇਸਦਾ ਦੂਜਾ ਗੇੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੂਜੇ ਗੇੜ ਵਿੱਚ ਸੂਬੇ ਭਰ ਦੇ 250 ਫੀਡਰਾਂ ਨੂੰ ਕਵਰ ਕੀਤਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਧੀਕ ਡਿਪਟੀ ਕਮਿਸ਼ਨਰ (ਵ) ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਇਲਟ ਪ੍ਰੋਜੈਕਟ ਤਹਿਤ ਇਹ ਯੋਜਨਾ ਜ਼ਿਲਾ ਜਲੰਧਰ, ਹੁਸ਼ਿਆਰਪੁਰ ਅਤੇ ਸ੍ਰੀ ਫਤਹਿਗੜ ਸਾਹਿਬ ਦੇ ਛੇ ਫੀਡਰਾਂ ਵਿੱਚ ਲਾਗੂ ਕੀਤੀ ਗਈ ਸੀ, ਜਿਸ ਨੂੰ ਕਿਸਾਨਾਂ ਨੇ ਕਾਫੀ ਸਹਿਯੋਗ ਦਿੱਤਾ। ਇਸ ਯੋਜਨਾ ਦਾ  ਕਿਸਾਨਾਂ ਅਤੇ ਪੰਜਾਬ ਸਰਕਾਰ ਨੂੰ ਭਾਰੀ ਫਾਇਦਾ ਹੋਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਅਤੇ ਬਿਜਲੀ ਬਚਾਉਣ ਵਿੱਚ ਵੀ ਸਫ਼ਲਤਾ ਮਿਲੀ। ਅਗਰਵਾਲ ਨੇ ਦੱਸਿਆ ਕਿ ਦੂਜੇ ਗੇੜ ਵਿੱਚ ਜ਼ਿਲਾ ਲੁਧਿਆਣਾ ਦੇ 16 ਫੀਡਰ ਸ਼ਾਮਿਲ ਕੀਤੇ ਜਾ ਰਹੇ ਹਨ, ਜਿਨਾਂ ਵਿੱਚ ਵੰਡ ਮੰਡਲ (ਡਿਸਟ੍ਰੀਬਿਊਸ਼ਨ ਡਵੀਜ਼ਨ) ਖੰਨਾ ਦੇ ਲੋਹਾਰਮਾਜਰਾ, ਜੱਲੋਵਾਲ, ਦੁੱਲਵਾਂ, ਬਰਵਾਲੀ ਲੇਹੀ, ਮਾਨੂੰਪੁਰ, ਲੋਹਾਰਮਾਜਰਾ-2, ਤੁਰਮਰੀ, ਸਿਰਥਲਾ, ਜੁਲਮਗੜ , ਗੋਬਿੰਦਪੁਰਾ, ਚੱਕਮਾਫੀ ਫੀਡਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਵੰਡ ਮੰਡਲ ਰਾਏਕੋਟ ਦੇ ਹਾਂਸ ਕਲਾਂ, ਦੇਹੜਕਾ, ਦੇਹੜਕਾ-2, ਅਖਾੜਾ ਅਤੇ ਛੀਨੀਵਾਲ ਨਿਊ ਫੀਡਰ ਸ਼ਾਮਿਲ ਹਨ।  ਅਗਰਵਾਲ ਨੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਦੀ ਮਹੱਤਤਾ ਨੂੰ ਦਰਸਾਉਂਦਿਆਂ ਆਖਿਆ ਕਿ ਇਸ ਯੋਜਨਾ ਤਹਿਤ ਕਿਸੇ ਵੀ ਕਿਸਾਨ ਪਾਸੋਂ ਖੇਤੀ ਲਈ ਬਿਜਲੀ ਖਪਤ ਦੀ ਵਸੂਲੀ ਨਹੀਂ ਕੀਤੀ ਜਾਂਦੀ। ਕਿਸਾਨਾਂ ਨੂੰ ਸਿੱਧਾ ਲਾਭ ਦੇਣ ਦਾ ਫੈਸਲਾ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਦਾ ਹੱਲ ਕੱਢਣ ਦੇ ਸੰਦਰਭ 'ਚ ਲਿਆ ਗਿਆ ਹੈ। ਉਨਾਂ ਆਖਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਦੀ ਖਾਤਿਆਂ ਵਿੱਚ ਅਗਾਊਂ ਹੀ ਪੈਸਾ ਸਿੱਧਾ ਪਾ ਦਿੱਤਾ ਜਾਂਦਾ ਹੈ, ਜੋ ਇਸ ਪੈਸੇ ਨਾਲ ਆਪਣੇ ਬਿਜਲੀ ਬਿੱਲ ਅਦਾ ਕਰ ਸਕਦੇ ਹਨ। ਜੇਕਰ ਇਕ ਕਿਸਾਨ ਸਾਲਾਨਾ 50 ਹਜ਼ਾਰ ਰੁਪਏ ਦੀ ਖੇਤੀ ਬਿਜਲੀ ਖਪਤ ਕਰ ਲੈਂਦਾ ਹੈ ਤਾਂ ਉਸ ਨੂੰ ਇਸ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ। ਜੇਕਰ ਕਿਸਾਨ ਘੱਟ ਖਪਤ ਰਾਹੀਂ ਬਿਜਲੀ ਬਿੱਲ ਦੀ ਬੱਚਤ ਕਰ ਲੈਂਦਾ ਹੈ ਤਾਂ ਵੀ ਬਾਕੀ ਬਚਦਾ ਪੈਸਾ ਕਿਸਾਨ ਦੀ ਜੇਬ ਵਿੱਚ ਜਾਵੇਗਾ। ਇਸ ਸਕੀਮ ਦਾ ਮੰਤਵ ਕਿਸਾਨਾਂ ਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਬਾਰੇ ਉਤਸ਼ਾਹਤ ਕਰਨਾ ਹੈ। ਉਨਾਂ ਸੁਚੇਤ ਕੀਤਾ ਕਿ ਜੇਕਰ ਪਾਣੀ ਦੇ ਸੰਕਟ ਨੂੰ ਪਹਿਲ ਦੇ ਅਧਾਰ 'ਤੇ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਅੱਗੇ ਜਾ ਕੇ ਬਹੁਤ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਕਿਹਾ ਕਿ ਸਿੱਧਾ ਲਾਭ ਅਦਾ ਕਰਨ ਦੀ ਸਕੀਮ ਪਾਈਲਟ ਪ੍ਰੋਜੈਕਟ ਅਧੀਨ ਦੋਵਾਂ ਧਿਰਾਂ ਪੰਜਾਬ ਸਰਕਾਰ ਤੇ ਕਿਸਾਨਾਂ ਲਈ ਲਾਭਕਾਰੀ ਸਿੱਧ ਹੋਈ ਹੈ। ਉਨਾਂ ਕਿਹਾ ਕਿ ਇਹ ਯੋਜਨਾ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਦੇਵੇਗੀ। ਇਸ ਦੇ ਨਾਲ ਸਬਸਿਡੀ ਨੂੰ ਤਰਕਸੰਗਤ ਬਣਾਇਆ ਜਾ ਸਕੇਗਾ ਅਤੇ ਟਰਾਂਸਮਿਸ਼ਨ ਅਤੇ ਬਿਜਲੀ ਦੀ ਵੰਡ ਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ ਬਿਜਲੀ ਦੀ ਫਜ਼ੂਲ ਖਪਤ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਭਰਪੂਰ ਲਾਭ ਲੈਣ।

ਆਜ਼ਾਦੀ ਦਿਹਾੜੇ ਨੂੰ ਗੁਲਾਮੀ ਦੇ ਕਾਲੇ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਅ, ਦਲ ਖਾਲਸਾ, ਯੁਨਾਈਟਡ ਅਕਾਲੀ ਦਲ, ਬਹੁਜਨ ਮੁਕਤੀ ਪਾਰਟੀ ਅਤੇ ਪੰਥਕ ਜੱਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜੱਥੇਦਾਰ ਚੀਮਾ ਦੇ ਦਫਤਰ ਵਿੱਚ ਪੰਥਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੱਥੇਦਾਰ ਜਸਵੰਤ ਸਿੰਘ ਚੀਮਾ, ਦਲ ਖਾਲਸਾ ਤੋਂ ਜਸਵੀਰ  ਸਿੰਘ ਖੰਡੂਰ, ਯੁਨਾਈਟਡ ਅਕਾਲੀ ਦਲ ਤੋਂ ਜਤਿੰਦਰ ਸਿੰਘ ਇਸੜੂ, ਬਹੁਜਨ ਮੁਕਤੀ ਪਾਰਟੀ ਤੋ ਜੋਗਿੰਦਰ ਰਾਏੇ ਅਤੇ ਹੋਰ ਪੰਥਕ ਜੱਥੇਬੰਦੀਆਂ ਦੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਜਾਦੀ ਦੇ ਦਿਹਾੜੇ 15 ਅਗਸਤ ਨੂੰ ਗੁਲਾਮੀ ਦੇ ਕਾਲੇ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ। 15 ਅਗਸਤ ਨੂੰ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਜੱਥਬੰਦੀਆਂ ਜਗਰਾਓਂ ਪੁਲ ਉੱਤੇ ਹੱਥਾਂ ਵਿੱਚ ਗੁਲਾਮ ਹੋਣ ਦੇ ਬੈਨਰ ਫੜ ਕੇ ਮਨੁੱਖੀ ਚੇਨ ਬਣਾ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਨਗੀਆਂ। ਹੋਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜੱਥੇਦਾਰ ਚੀਮਾ, ਜੱਥੇਦਾਰ ਖੰਡੂਰ, ਜੱਥੇਦਾਰ ਇਸੜੂ ਅਤੇ ਰਾਏ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਪੌਣੀ ਸਦੀ ਹੋ ਚੁੱਕੀ ਹੈ ਪਰ ਅੱਜ ਵੀ ਧਾਰਮਿਕ ਘੱਟ ਗਿਣਤੀਆਂ, ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਲੋਕਾਂ ਉੱਤੇ ਅੱਤਿਆਚਾਰ ਅਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ। ਏਹ ਵਰਗਾਂ ਨੂੰ ਦੇਸ਼ ਦੀਆਂ ਹਿੰਦੂਤਵੀ ਬ੍ਰਾਮਣਵਾਦੀ ਤਾਕਤਾਂ ਨੇ ਹਾਸ਼ੀਏ ਉੱਤੇ ਧੱਕਿਆ ਹੋਇਆ ਹੈ। ਦੇਸ਼ ਦੀ ਅਜਾਦੀ ਵਿੱਚ ਸੱਭ ਤੋਂ ਜਿਆਦਾ ਯੋਗਦਾਨ ਪਾਉਣ ਵਾਲੇ ਏਹ ਵਰਗ ਅਪਣੇ ਨਾਲ ਹੋ ਰਹੀ ਵਿਤਕਰੇਬਾਜੀ ਤੋਂ ਇਨਾਂ ਦੁਖੀ ਹਨ ਕਿ ਏਹ ਖੁਦ ਨੂੰ ਅਜਾਦ ਭਾਰਤ ਦੇ ਗੁਲਾਮ ਹੋਣਾ ਮਹਿਸੂਸ ਕਰਦੇ ਹਨ। ਕੇਂਦਰ ਦੀਆਂ ਸਰਕਾਰਾਂ ਚਾਹੇ ਕਾਂਗਰਸ ਦੀਆਂ ਰਹੀਆਂ ਹੋਣ ਜਾਂ ਹੋਣ ਵਾਂਗ ਭਾਜਪਾ ਦੀਆਂ, ਸਾਰੀਆਂ ਨੇ ਹੀ ਇਨਾਂ ਵਰਗਾਂ ਨੂੰ ਹੱਕ ਅਤੇ ਸੁਰੱਖਿਆ ਦੇਣ ਦੀ ਬਜਾਏ ਇਨਾਂ ਦਾ ਸ਼ੋਸ਼ਣ ਹੀ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਨਾਂ ਵਰਗਾਂ ਅੰਦਰ ਜੋ ਭਾਵਨਾਵਾਂ ਪੈਦਾ ਹੋਈਆਂ ਹਨ ਉਨਾਂ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਹੀ 15 ਅਗਸਤ ਨੂੰ ਪੰਜਾਬ ਭਰ ਵਿੱਚ 17 ਥਾਵਾਂ ਉੱਤੇ ਕਾਲੇ ਦਿਨ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਅਜਾਦੀ ਦੇ ਸਾਡੇ ਲਈ ਕੋਈ ਅਰਥ ਨਹੀਂ ਹਨ ਇਸ ਲਈ ਅਸੀਂ ਸਿੱਖਾਂ, ਮੁਸਲਮਾਨਾਂ, ਬੋਧੀਆਂ, ਈਸਾਈਆਂ, ਅਨੁਸੂਚਿਤ ਜਾਤੀ ਅਤੇ ਜਨ ਜਾਤੀ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਅਜਾਦੀ ਦਿਹਾੜਿਆਂ ਦਾ ਬਾਈਕਾਟ ਕਰਕੇ ਇਨਾਂ ਰੋਸ ਪ੍ਰਦਰਸ਼ਨਾਂ 'ਚ ਸ਼ਮੂਲੀਅਤ ਕਰਨ। ਉਨਾਂ ਦੱਸਿਆ ਕਿ ਲੁਧਿਆਣਾ 'ਚ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਜਗਰਾਓ ਪੁੱਲ ਉੱਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਅਤੇ ਗੁਲਾਮੀਂ ਦਾ ਅਹਿਸਾਸ ਕਰਵਾਉਂਦੀਆਂ ਤਖਤੀਆਂ ਫੜ ਕੇ ਬਿਨਾਂ ਆਵਾਜਾਈ 'ਚ ਵਿਘਨ ਪਾਇਆ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਕਾਲੇ ਦਿਨ ਵਜੋਂ ਮਨਾਉਣ ਦਾ ਅਹਿਮ ਕਾਰਨ ਪਿਛਲੇ ਦਿਨੀਂ ਪੰਜਾਬ ਵਰਗੇ ਸੂਬੇ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਾ ਮਿਲਣਾ ਹੈ। ਇਸ ਮੌਕੇ ਮਨਜੀਤ ਸਿੰਘ ਸਿਆਲਕੋਟੀ, ਬਲਵਿੰਦਰ ਸਿੰਘ ਕਟਾਣੀ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਮੋਹਣ ਸਿੰਘ, ਪ੍ਰਿਤਪਾਲ ਸਿੰਘ ਰੌੜ, ਬਾਬਾ ਦਰਸ਼ਨ ਸਿੰਘ ਖਾਲਸਾ, ਸੁਖਵਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਖੰਡੂਰ, ਸਤਪਾਲ ਸਿੰਘ ਦੁਆਬੀਆ, ਰੋਸ਼ਨ ਸਿੰਘ ਸਾਗਰ, ਸੁਖਚੈਨ ਸਿੰਘ ਵਲਟੋਹਾ, ਅਵਤਾਰ ਸਿੰਘ ਭੋਡੇ, ਬਲਦੇਵ ਸਿੰਘ, ਚਰਨਜੀਤ ਸਿੰਘ ਚੰਨ ਸ਼ਾਹਕੋਟੀ, ਪਰਮਜੀਤ ਸਿੰਘ ਮੁੱਲਾਂਪੁਰ ਅਤੇ ਹੋਰ ਹਾਜਰ ਸਨ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਦੁੱਧ ਅਤੇ ਮਠਿਆਈ ਵਿਕਰੇਤਾਵਾਂ 'ਤੇ ਰੱਖੀ ਜਾਵੇ ਨਜ਼ਰ-ਡਿਪਟੀ ਕਮਿਸ਼ਨਰ

ਜੰਗਲਾਤ ਵਿਭਾਗ ਨੂੰ ਪੌਦਿਆਂ ਦੀ ਸੰਭਾਲ ਲਈ 'ਟਰੀ ਗਾਰਡ' ਸਥਾਪਤ ਕਰਨ ਲਈ ਕਿਹਾ

ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਿਹਤ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਅਤੇ ਮਠਿਆਈਆਂ ਦਾ ਕਾਰੋਬਾਰ ਕਰਨ ਵਾਲੇ ਵਿਕਰੇਤਾਵਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਅਗਰਵਾਲ ਆਪਣੇ ਦਫ਼ਤਰ ਵਿਖੇ ਅੱਜ 'ਮਿਸ਼ਨ ਤੰਦਰੁਸਤ ਪੰਜਾਬ' ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਗਰਵਾਲ ਨੇ ਸਿਹਤ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬਾਜ਼ਾਰੀ ਵਿੱਚ ਵਿਕ ਰਹੀਆਂ ਖਾਣ ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਚੈਕਿੰਗ ਜਾਰੀ ਰੱਖਣ। ਉਨਾਂ ਕਿਹਾ ਕਿ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਅਤੇ ਮਠਿਆਈਆਂ ਦਾ ਕਾਰੋਬਾਰ ਕਰਨ ਵਾਲੇ ਵਿਕਰੇਤਾਵਾਂ 'ਤੇ ਖਾਸ ਨਜ਼ਰ ਰੱਖੀ ਜਾਵੇ ਕਿਉਂਕਿ ਇਨਾਂ ਦਿਨਾਂ ਦੌਰਾਨ ਇਨਾਂ ਵਸਤਾਂ ਵਿੱਚ ਸਭ ਤੋਂ ਵਧੇਰੇ ਮਿਲਾਵਟ ਦਰਜ ਕੀਤੀ ਜਾਂਦੀ ਹੈ। ਉਨਾਂ ਜੰਗਲਾਤ ਵਿਭਾਗ ਅਤੇ ਜ਼ਿਲਾ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦੀ ਮੁਹਿੰਮ ਦੀ ਲਗਾਤਾਰ ਨਿਗਰਾਨੀ ਕਰਨ। ਉਨਾਂ ਇਹ ਵੀ ਹਦਾਇਤ ਕੀਤੀ ਕਿ ਲਗਾਏ ਜਾ ਰਹੇ ਪੌਦਿਆਂ ਨੂੰ ਬਚਾਉਣ ਲਈ ਲੋੜੀਂਦੀ ਗਿਣਤੀ ਵਿੱਚ 'ਟਰੀ ਗਾਰਡ' ਵੀ ਸਥਾਪਤ ਕੀਤੇ ਜਾਣ। ਇਸ ਤੋਂ ਇਲਾਵਾ ਬਾਕੀ ਵਿਭਾਗਾਂ ਨੂੰ ਵੀ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਦਿੱਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨ ਜਾਰੀ ਰੱਖਣ ਲਈ ਕਿਹਾ ਗਿਆ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫ਼ਲ ਕਰਨ ਲਈ ਪੂਰਨ ਸਹਿਯੋਗ ਦੇਣ। ਉਨਾਂ ਕਿਹਾ ਕਿ ਜੇਕਰ ਲੋਕਾਂ ਦੇ ਧਿਆਨ ਵਿੱਚ ਮਿਲਾਵਟੀ ਖਾਧ ਪਦਾਰਥਾਂ ਆਦਿ ਬਾਰੇ ਆਉਂਦਾ ਹੈ ਤਾਂ ਇਸ ਸੰਬੰਧੀ ਸਿਵਲ ਸਰਜਨ ਦਫ਼ਤਰ ਵਿਖੇ ਸਥਾਪਤ ਹੈੱਲਪਲਾਈਨ ਨੰਬਰ 0161-2444193 'ਤੇ ਸੰਪਰਕ ਕਰਕੇ ਪੁਖ਼ਤਾ ਜਾਣਕਾਰੀ ਦਿੱਤੀ ਜਾਵੇ, ਜਿਸ 'ਤੇ ਉਚਿਤ ਕਾਰਵਾਈ ਕੀਤੀ ਜਾਵੇਗੀ। ਉਨਾਂ ਇਹ ਵੀ ਅਪੀਲ ਕੀਤੀ ਕਿ ਪਿੰਡਾਂ ਵਿੱਚ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ ਸੰਭਾਲ ਚੰਗੀ ਤਰਾਂ ਨਾਲ ਕੀਤੀ ਜਾਵੇ।

ਗ੍ਰੰਥੀ ਰਾਗੀ ਢਾਡੀ ਸਭਾ ਦੀ ਮੀਟਿੰਗ ਹੋਈ,ਕੌਮ ਦੇ ਪ੍ਰਚਾਰਕਾਂ ਦਾ ਧਾਰਮਿਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਹੰੁਦਾ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਲ ਪ੍ਰਚਾਰਕ ਸਭਾ ਰਜਿ.ਮੀਟਿੰਗ ਗੁਰਦੁਆਰਾ ਬਾਬਾ ਮੁਕੰਦ ਸਿੰਘ ਜੀ ਮੁਹੱਲਾ ਮੁਕੰਦ ਪੁਰੀ ਜਗਰਾਉ ਵਿਖੇ ਹੋਈ ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਰਾਗੀ ਗ੍ਰੰਥੀ ਪਾਠੀ ਸਿੰਘਾਂ ਨੇ ਭਾਗ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਾਰੇ ਵਿਚਾਰ ਕੀਤੀ ਗਈ ਅਤੇ ਗੁਰਮਤਿ ਵਿਚਾਰਧਾਰਾ ਹੋਈ ਅਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਪੰਥ ਦੇ ਮਹਾਨ ਪ੍ਰਚਾਰਕਾਂ ਨੂੰ ਗ੍ਰੰਥੀ ਰਾਗੀ ਸਿੰਘਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈਦਂਾ ਹੈ ਜਿਸ ਦਾ ਨਤੀਜਾ ਹਰੇਕ ਧਾਰਮਿਕ ਕਿਤੇ ਵਜੋ ਕਿਰਤ ਕਰਨ ਵਾਲਾ ਆਪਣੇ ਬੱਚਿਆਂ ਨੂੰ ਇਸ ਲਾਇਨ ਵਿਚ ਨਹੀ ਪਾਉਦਾਂ ਕਿਸੇ ਵੀ ਧਰਮ ਦੀ ਗੱਲ ਕਰਨ ਵਾਸਤੇ ਪ੍ਰਚਾਰਕਾਂ ਦਾ ਵਿਸ਼ੇਸ਼ ਯੋਗਦਾਨ ਹੰੁਦਾ ਹੈ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਨੂੰ ਗੁਰੂ ਘਰ ਵਜੀਰ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਇਸ ਸਮੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਜਿੰਦਰ ਸਿੰਘ ਦੀਵਾਨਾ,ਜਸਵਿੰਦਰ ਸਿੰਘ ਖਾਲਸਾ,ਗੁਰਚਰਨ ਸਿੰਘ ਦਲੇਰ,ਭੋਲਾ ਸਿੰਘ,ਪਰਮਵੀਰ ਸਿੰਘ ਮੋਤੀ,ਅਵਤਾਰ ਸਿੰਘ ਰਾਜੂ,ਰਾਜ ਸਿੰਘ ਮੱਲ੍ਹੀ,ਸਤਿਨਾਮ ਸਿੰਘ ਲੋਪੋ,ਹੀਰਾ ਸਿੰਘ ਨਿਮਾਣਾ,ਉਕਾਂਰ ਸਿੰਘ ਉਮੀ,ਤਰਸੇਮ ਸਿੰਘ ਭਰੋਵਾਲ,ਹਰਦੀਪ ਸਿੰਘ ਖੁਸ਼ਦਿਲ,ਬਲਦੇਵ ਸਿੰਘ,ਅਮਨਦੀਪ ਸਿੰਘ ਡਾਗੀਆਂ,ਬਾਬਾ ਮੋੜੀ ਸਿੰਘ,ਪਰਮਜੀਤ ਸਿੰਘ ਪੰਮਾ,ਸੁਖਦੀਪ ਸਿੰਘ ਕਾਉਂਕੇ,ਪ੍ਰਤੀਮ ਸਿੰਘ ਜੰਡੀ, ਦਲਜੀਤ ਸਿੰਘ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।

ਰੁੱਖਾਂ ਦੀ ਕਮੀ ਕਾਰਣ ਵਾਤਵਰਣ ਪ੍ਰਦੂਸ਼ਿਤ ਹੋਇਆ:ਬੀਬੀ ਬਲਜਿੰਦਰ ਕੌਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਫਹਿਤਗੜ੍ਹ ਸਿਵੀਆਂ ਨੂੰ ਪੌਦਿਆਂ ਨਾਲ ਭਰਨ ਲਈ ਸੁਰੂ ਕੀਤੀ ਮੁਹਿੰਮ ਦੇ ਤਹਿਤ 100 ਤੋ ਵੱਧ ਪੌਦੇ ਲਾਏ ਜਾ ਚੱੁਕੇ ਹਨ।ਕਾਗਰਸ ਪਾਰਟੀ ਲੁਧਿਆਣਾ(ਦਿਹਾਤੀ) ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਨੇ ਪੌਦੇ ਲਾਉਦਿਆਂ ਕਿਹਾ ਕਿ ਪੌਦਿਆਂ ਦੀ ਕਮੀ ਕਾਰਣ ਜਿੱਥੇ ਵਾਤਾਵਰਣ ਪ੍ਰਦੂਸ਼ਤ ਹੋਿੲਆ ਹੈ ਉਥੇ ਬਾਰਸ਼ ਦੀ ਅਕਸਰ ਕਮੀ ਰਹੀ ਹੈ ਜਿਸ ਤਰੀਕੇ ਨਾਲ ਮੱੁਖ ਸੜਕਾਂੀ ਆਵਾਜਾਈ ਦੌਰਾਨ ਤਪਸ਼ ਮਾਰਦੀ ਹੈ।ਉਨ੍ਹਾਂ ਪੌਦਾ ਲਾਉਣ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇ ਹਰ ਪਰਿਵਾਰ ਵੀ ਪੌਦੇ ਲਾ ਦੇਵੇ ਤਾਂ ਆਉਣ ਵਾਲੇ 10 ਸਾਲਾਂ ਵਿਚ ਦਰਖੱਤਾਂ ਦੀ ਛਾਂ ਬਣ ਜਾਵੇਗੀ।ਇਸ ਸਮੇ ਸੁਖਵੰਤ ਸਿੰਘ ਜੰਟਾ,ਡਾ,ਰਾਜਪਾਲ ਸਿੰਘ ਤੇ ਵੱਡੀ ਗਿੱਣਤੀ ਵਿੱਚ ਨੌਜਵਾਨ ਤੇ ਔਰਤਾਂ ਹਾਜ਼ਰ ਸਨ

ਤਰਸੇਮ ਸਿੰਘ ਹਾਂਗਕਾਂਗ ਵਾਲਿਆਂ ਦੇ ਘਰ ਰੱਬ ਨੇ ਪੋਤਰੇ ਦੀ ਦਾਤ ਬਖਸੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਉਘੇ ਸਮਾਜ ਸੇਵੀ ਪ੍ਰਵਾਸੀ ਪੰਜਾਬੀ ਤਰਸੇਮ ਸਿੰਘ ਹਾਂਗਕਾਂਗ ਦੇ ਘਰ ਰੱਬ ਨੇ ਚੰਨ ਵਰਗੇ ਪੋਤਰੇ ਦੀ ਦਾਤ ਬਖਸੀ ਹੈ।ਬੱਚੇ ਦੀ ਮਾਤਾ ਸੁਖਦੀਪ ਕੌਰ ਪਤਨੀ ਅਮਰਜੀਤ ਸਿੰਘ ਨੂੰ ਹਾਂਗਕਾਂਗ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਪਿੰਡ ਫਹਿਤਗੜ੍ਹ ਸਿਿਵਆਂ ਵਿੱਚ ਹਾਂਗਕਾਂਗ ਭਰਾਵਾਂ ਦੀ ਸਤਿਕਾਰਯੋਗ ਭੈਣ ਬੀਬੀ ਬਲਜਿੰਦਰ ਕੌਰ ਜਿਲ੍ਹਾ ਕਾਂਗਰਸ ਜਨਰਲ ਸੈਕਟਰੀ ਨੂੰ ਪਿੰਡ ਵਾਸੀਆਂ ਵਲੋ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਬੱਚੇ ਖੁਸ਼ੀ ਵਿੱਚ ਲੱਡੂ ਵੰਡੇ ਗਏ।ਇਸ ਸਮੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਕਾਂਗਰਸ ਲੁਧਿਆਣਾ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਸੰਮਤੀ ਮੈਂਬਰ ਅਮਰਜੀਤ ਸਿੰਘ ਗਾਲਿਬ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਕਾ ਸਰਪੰਚ ਹਰਬੰਸ ਸਿੰਘ,ਸੂਬੇਦਾਰ ਹਰਦਿਆਲ ਸਿੰਘ,ਕੈਪਟਨ ਜੁਗਰਾਜ ਸਿੰਘ,ਤੇਜਿੰਦਰ ਸਿੰਘ ਤੇਜੀ, ਅਜਮੇਰ ਸਿੰਘ ਢੋਲਣ,ਸੁਖਵੰਤ ਸਿੰਘ ਜੰਟਾ,ਕੱਬਡੀ ਖਿਡਾਰੀ ਬਿੱਲਾ ਗਾਲਿਬ,ਡਾ.ਰਾਜਪਾਲ ਸਿੰਘ,ਕਲਵੰਤ ਸਿੰਘ ਕੰਤਾ ਆਦਿ ਨੇ ਹਾਂਗਕਾਂਗ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

ਬਾਲ ਵਿਕਾਸ ਸਿੱਧਵਾਂ ਬੇਟ ਵਲੋ ਤਰਫੀ ਕੋਟਲੀ ਵਿਖੇ ਪੌਦੇ ਲਗਾਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਤਰਫ ਕੋਟਲੀ ਵਿਖੇ ਬਾਲ ਵਿਕਾਸ ਪੌ੍ਰਜਕਿਟ ਅਫਸਰ ਸਿੱਧਵਾਂ ਬੇਟ ਵਲੋ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ ਗਿਆ।ਸੁਪਰਵਾਇਜਰ ਮੈਡਮ(ਵਾਧੂ ਚਾਰਜ) ਕੁਲਵਿੰਦਰ ਜੋਸ਼ੀ ਸਿੱਧਵਾਂ ਬੇਟ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪਿੰਡ ਦੀ ਸਰਪੰਚ ਬਲਜੀਤ ਕੌਰ ਜੀ.ਉ.ਜੀ ਹਰਚੰਦ ਸਿੰਘ ਸਕੂਲ ਟੀਚਰ ਮੱੁਖ ਆਧਿਆਪਕ ਭੂਪਿੰਦਰ ਸਿੰਘ,ਮੈਂਬਰ ਸੁਖਦੇਵ ਕੌਰ, ਨੌਜਵਾਨ ਮੈਬਰ ਅਤੇ ਪਿੰਡ ਦੇ ਲੋਕ ਵੱਡੀ ਗਿੱਣਤੀ ਵਿੱਚ ਹਾਜ਼ਰ ਸਨ।ਸੁਪਰਵਾਇਜ ਪਰਮਜੀਤ ਕੌਰ ਵਲੋ ਨਸ਼ੇ ਦੇ ਮੁਕਤ ਅਤੇ ਨਸ਼ਾ ਇਕ ਕੋਹੜ ਨੂੰ ਦੂਰ ਕਰਨ ਲਈ ਚਾਨਣਾ ਪਾਇਆ ਗਿਆ। ਬਾਲ ਵਿਕਾਸ ਅਫਸਰ ਸਿੱਧਵਾਂ ਬੇਟ ਵਲੋ ਸੁਪਰਵਾਇਜ ਮੈਡਮ ਕੁਲਵਿੰਦਰ ਜੋਸ਼ੀ ਅਤੇ ਸੁਪਰਵਾਇਜ ਪਰਮਜੀਤ ਕੌਰ ਵਲੋ ਵਾਤਵਰਣ ਹਰਿਆ-ਭਰਿਆ ਰੱਖਣ ਲਈ ਪੌਦੇ ਵੀ ਲਗਾਏ ਗਏ।

ਪਿੰਡ ਗਾਲਿਬ ਰਣ ਸਿੰਘ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਅਮੀਰ ਸੱਭਿਆਚਰਕ ਵਿਰਸੇ ਨੂੰ ਜਿਊਦਾ ਰੱਖਣ ਲਈ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਪਰਮਜੀਤ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਤੀਆਂ ਦੇ ਤਿਉਹਾਰ ਦਾ ਰਸਮੀ ਉਦਘਾਟਨ ਸਰਪੰਚ ਜਗਦੀਸ਼ ਚੰਦ,ਪੰਚ ਹਰਮਿੰਦਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਰਾਜਵੀਰ ਕੌਰ,ਪੰਚ ਸੁਰਿੰਦਰਜੀਤ ਕੌਰ,ਪੰਚ ਬਲਜੀਤ ਕੌਰ ਨੇ ਸਾਂਝੇ ਤੌਰ ਤੇ ਮਿਠਾਈ ਵੰਡ ਕੇ ਕੀਤਾ।ਇਸ ਤੀਆਂ ਵਿੱਚ ਪਿੰਡ ਦੀਆਂ 400 ਤੋ ਵੱਧ ਪੱੁਜੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਪਹਿਰਾਵ ਪਾ ਕੇ ਪੰਜਾਬ ਦੇ ਅਮੀਰ ਸੱਭਿਆਵਾਰ ਦੀ ਝਲਕ ਪੇਸ਼ ਕੀਤੀ ਅਤੇ ਘੋੜੀਆਂ ਅਤੇ ਸੁਹਾਗ ਗਾਏ।ਇਸ ਮੌਕੇ ਔਰਤਾਂ ਵਲੋ ਪੁਰਤਾਨ ਬੋਲੀਆਂ ਪਾਈਆਂ।ਇਸ ਮੌਕੇ ਸਰਪੰਚ ਪਰਮਜੀਤ ਨੇ ਕਿਹਾ ਕਿ ਅਜਿਹੇ ਤਿਉਹਾਰ ਵੱਧ-ਚੜ੍ਹ ਕੇ ਮੁਨਾਉਣੇ ਚਾਹੀਦੇ ਹਨ ਤਾਂ ਜੋ ਕੋ ਅਜੋਕੀ ਪੀੜ੍ਹੀ ਨੂੰ ਸਾਡੇ ਪੁਰਾਣੇ ਸੱਭਿਆਚਾਰ ਵਾਰੇ ਪਤਾ ਲੱਗ ਸਕੇ।ਤੀਆਂ ਵਿੱਚ ਕੁੜੀਆਂ ਨੇ ਨੱਚ-ਟੱਪ ਕੇ ਧਮਾਲ ਪਾਈ।ਇਸ ਸਮੇ ਕਮਲਜੀਤ ਕੌਰ,ਪਰਮਲ ਦੇਵੀ,ਬਲਵਿੰਦਰ ਕੌਰ,ਰਾਣੀ,ਬਲਜੀਤ ਕੌਰ,ਮਨਜੀਤ ਕੌਰ,ਜਸਵੀਰ ਕੌਰ,ਰਣਜੀਤ ਕੌਰ ਆਦਿ ਹਾਜ਼ਰ ਸਨ।