You are here

ਲੁਧਿਆਣਾ

ਅਜਮੇਰ ਲਈ ਕਿਸੇ ਨਾ ਦਿਖਾਈ ਰਹਿਮਤ ,ਮੇਰੇ ਪਰਿਵਾਰ ਅੱਗੇ ਛਾਇਆ ਹਨੇਰਾ

ਗੁਰੂਸਰ ਸੁਧਾਰ, ਅਗਸਤ 2019- (ਮਨਜਿੰਦਰ ਗਿੱਲ)- ਪਿੰਡ ਲੀਲ੍ਹਾਂ ਵਾਸੀ ਅਜਮੇਰ ਸਿੰਘ ਦੀ ਲਾਸ਼ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਰੱਖ ਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਗੁਆਂਢੀਆਂ ਵਿਰੁੱਧ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਪਰਿਵਾਰ ਤੇ ਪਿੰਡ ਵਾਸੀਆਂ ਨੇ ਤਿੰਨ ਘੰਟੇ ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਠੀਕ ਢੰਗ ਨਾਲ ਕੇਸ ਦਰਜ ਨਾ ਕਰਨ ਵਾਲੇ ਸੁਧਾਰ ਥਾਣੇ ਦੇ ਥਾਣੇਦਾਰ ਅਸ਼ੋਕ ਕੁਮਾਰ ਨੂੰ ਨੌਕਰੀ ਤੋਂ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਹੈ। ਇਸੇ ਦੌਰਾਨ ਪੁਲੀਸ ਵੱਲੋਂ ਧੱਕਾਮੁੱਕੀ ਵੀ ਹੋਈ ਅਤੇ ਗੁੱਸੇ ਵਿਚ ਭਰੇ ਪੀਤੇ ਪਰਿਵਾਰਕ ਮੈਂਬਰਾਂ ਨੇ ਵੀ ਪੁਲੀਸ ਨੂੰ ਕਈ ਵਾਰ ਮੁੱਖ ਮਾਰਗ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਅੱਜ ਕਰੀਬ 10 ਕੁ ਵਜੇ 55 ਸਾਲਾ ਅਜਮੇਰ ਸਿੰਘ ਦੀ ਲਾਸ਼ ਲੈ ਕੇ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਥਾਣਾ ਸੁਧਾਰ ਪੁੱਜੇ, ਪੰਜ ਮਹੀਨੇ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਅਜਮੇਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਗੁਆਂਢੀ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ, ਉਸ ਦੀ ਪਤਨੀ ਸੰਦੀਪ ਕੌਰ, ਪ੍ਰੇਮਜੀਤ ਸਿੰਘ ਪੁੱਤਰ ਬੂਟਾ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਕੋਈ ਤਵੱਜੋ ਦੇਣ ਦੀ ਜਗ੍ਹਾ ਉਨ੍ਹਾਂ ਨੂੰ ਲਾਸ਼ ਪੋਸਟਮਾਰਟਮ ਲਈ ਸੁਧਾਰ ਦੇ ਸਰਕਾਰੀ ਹਸਪਤਾਲ ਲਿਜਾਣ ਲਈ ਆਖ ਦਿੱਤਾ। ਜਦੋਂ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤੇ ਪੋਸਟਮਾਰਟਮ ਲਈ ਕੋਈ ਦਸਤਾਵੇਜ ਵੀ ਹਸਪਤਾਲ ਦਾਖਲ ਨਾ ਕਰਵਾਏ ਤਾਂ ਗੁੱਸੇ ਨਾਲ ਭਰੇ ਪੀਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਅਜਮੇਰ ਸਿੰਘ ਦੀ ਲਾਸ਼ ਥਾਣਾ ਸੁਧਾਰ ਤੋਂ ਥੋੜੀ ਦੂਰੀ ’ਤੇ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਰੱਖ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਸੜਕ ਖ਼ਾਲੀ ਕਰਨ ਲਈ ਪ੍ਰੇਰਿਆ ਪਰ ਮ੍ਰਿਤਕ ਦੀ ਪਤਨੀ ਹਰਪਾਲ ਕੌਰ ਅਤੇ ਧੀ ਨੇ ਰੋਸ ਵਜੋਂ ਸੜਕ ’ਤੇ ਲੇਟ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ 12 ਮਾਰਚ ਨੂੰ ਬੁਰੀ ਤਰ੍ਹਾਂ ਜ਼ਖਮੀ ਹੋਏ ਅਜਮੇਰ ਸਿੰਘ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਇਲਾਜ ਲਈ ਭੇਜਿਆ ਗਿਆ। ਮਗਰੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਹਾਲਤ ਖ਼ਰਾਬ ਹੋਣ ’ਤੇ ਅਜਮੇਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਵੀ ਦਾਖਲ ਕਰਵਾਇਆ ਪਰ ਮਾੜੇ ਆਰਥਿਕ ਹਾਲਤ ਕਾਰਨ ਉਹ ਕਈ ਵਾਰ ਇਲਾਜ ਅਧਵਾਟੇ ਛੱਡ ਕੇ ਘਰ ਲਿਆਉਣ ਲਈ ਵੀ ਮਜਬੂਰ ਹੋਏ। ਹੁਣ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤਾਂ ਲੁਧਿਆਣਾ ਦੇ ਇੱਕ ਚੈਰੀਟੇਬਲ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਪਰ ਪੰਜ ਮਹੀਨੇ ਦੀ ਜ਼ਿੰਦਗੀ ਮੌਤ ਦੀ ਲੜਾਈ ਲੜਨ ਬਾਅਦ ਆਖ਼ਰ ਅਜਮੇਰ ਸਿੰਘ ਨੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਤਾਂ ਨਾ ਪੰਚਾਇਤਾਂ ਨੇ ਸੁਣੀ ਅਤੇ ਨਾ ਹੀ ਸਰਕਾਰੇ ਦਰਬਾਰੇ ਸੁਣੀ ਗਈ। ਉਲਟਾ ਥਾਣੇਦਾਰ ਅਸ਼ੋਕ ਕੁਮਾਰ ਨੇ ਉਨ੍ਹਾਂ ਕੋਲੋਂ ਕਥਿਤ ਰਿਸ਼ਵਤ ਲੈ ਕੇ ਵੀ ਸਹੀ ਢੰਗ ਨਾਲ ਕੇਸ ਦਰਜ ਨਹੀਂ ਕੀਤਾ।
ਡੀਐੱਸਪੀ ਗੁਰਬੰਸ ਸਿੰਘ ਬੈਂਸ ਨੇ ਪਰਿਵਾਰ ਨੂੰ ਪੋਸਟਮਾਰਟਮ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੇ ਦੋਸ਼ੀ ਪਾਏ ਜਾਣ ’ਤੇ ਥਾਣੇਦਾਰ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਪਰਿਵਾਰ ਨੇ ਪੋਸਟਮਾਰਟਮ ਕਰਾਉਣ ਲਈ ਹਾਮੀ ਭਰੀ। ਸਰਕਾਰੀ ਹਸਪਤਾਲ ਸੁਧਾਰ ਦੇ ਡਾਕਟਰ ਵਰਿੰਦਰ ਜੋਸ਼ੀ, ਡਾਕਟਰ ਸੰਦੀਪ ਸਿੰਘ ਤੇ ਡਾਕਟਰ ਵਰੁਨ ਬਾਂਸਲ ’ਤੇ ਆਧਾਰਤ ਬੋਰਡ ਵੱਲੋਂ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਐਨ.ਆਰ. ਆਈ ਨਾਲ ਠੱਗੀ ਮਾਰਨ ਤੇ ਤਿੰਨ ਦੋਸ਼ੀਆਂ ਵਿੱਚੌ ਇੱਕ ਕਾਬੂ ਤੇ ਦੋ ਫਰਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨ ਪਿੰਡ ਢੁੱਡੀਕੇ ਕਨੇਡਾ ਰਹਿੰਦੇ ਭਰਾ ਹਰਪ੍ਰੀਤ ਸਿੰਘ ਨੇ ਆਪਣੇ ਸਕੇ ਭਰਾ ਬੂਟਾ ਸਿੰਘ ਨੇ ਮੁਖਤਿਆਰਨਾਮੇ ਦਾ ਗਲਤ ਫਾਇਦਾ ਚੱੁਕਦਿਆਂ ਉਸ ਦੀ ਜ਼ਮੀਨ ਵੇਚਣ,ਕੋਠੀ ਤੇ ਕਬਜ਼ਾ ਕਰਨ ਅਤੇ ਲੱਖਾਂ ਰੁਪਏ ਦਾ ਠੇਕਾ ਵੀ ਹੜੱਪਣ ਦਾ ਦੋਸ਼ ਲਾਇਆ ਹੈ ਬੂਟਾ ਸਿੰਘ ਢੱੁਡੀਕੇ ਨੇ ਆਪਣੇ ਸਕੇ ਭਰਾ ਹਰਪ੍ਰੀਤ ਸਿੰਘ ਕਨੇਡਾ ਨਾਲ ਧੋਖੇ ਨਾਲ ਜਾਅਲੀ ਦਸਤਾਵੇਜ ਤਿਆਰ ਕਰ ਕੇ ਜ਼ਮੀਨ ਆਪਣੇ ਨਾਂ ਕਰਵਾ ਲਈ ਅਤੇ ਠੇਕੇ ਦੇ ਪੈਸੇ ਵੀ 16 ਲੱਖ ਰੁਪਏ ਬਣਦੇ ਹਨ ਹੜੱਪ ਲਏ।ਇਸ ਤਰ੍ਹਾਂ ਮੇਰੇ ਸਕੇ ਭਰਾ ਮੇਰੇ ਨਾਲ ਧੋਖਾਦੇਹੀ ਕੀਤੀ ਹੈ।ਇਸ ਸਮੇ ਥਾਣਾ ਐਨ.ਆਰ.ਆਈ ਮੋਗਾ ਵਿੱਚ ਬੂਟਾ ਸਿੰਘ,ਨਿੱਕੂ ਅਤੇ ਮਾਦੂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਜਿੰਨ੍ਹਾਂ ਦੀ ਪੁਲਸ ਨੂੰ ਤਲਾਸ਼ ਸੀ।ਪੁਲਿਸ ਨੇ ਛਾਪੇ ਮਾਰੀ ਕਰ ਕੇ ਨਿੱਕੂ ਨੂੰ ਪਿੰਡ ਢੁੱਡੀਕੇ ਤੋ ਗ੍ਰਿਫਾਤਾਰ ਕਰ ਲਿਆ ਹੈ ਜਦੋ ਕਿ ਬਾਕੀ ਦੋ ਆਲੇ ਵੀ ਦੋਸੀ ਫਰਾਰ ਹਨ।ਪੁਲਿਸ ਨੇ ਨਿੱਕੂ ਦਾ ਦੋ ਦਿਨ ਦਾ ਰਿਮਾਂਡ ਲੈ ਲਿਆ।ਥਾਣਾ ਐਨ.ਆਰ.ਆਈ ਇੰਚਾਰਜ ਨੇ ਦੱਸਿਆ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਏਂਜਲ ਆਈਲਟਸ ਸੇਂਟਰ 'ਚ "ਤੀਆਂ ਤੀਜ ਦੀਆਂ" ਦਾ ਤਿਉਹਾਰ ਮਨਾਇਆ ਗਿਆ,ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਵਿਸ਼ੇਸ਼ ਤੋਰ ਤੇ ਪਹੁੰਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬੀ ਵਿਰਸੇ ਦਾ ਅੰਗ ਤੇ ਕੁੜੀਆਂ ਦਾ ਪਸੰਦੀਦਾ ਤਿਉਹਾਰ "ਤੀਆ ਤੀਜ ਦੀਆਂ" ਸਾਉਣ ਦੇ ਮਹੀਨੇ ਨੂੰ ਮੱੁਖ ਰੱਖਦਿਆਂ ਵੱਖ-ਵੱਖ ਪਿੰਡਾਂ,ਸਹਿਰਾਂ ਗੈਰਸਰਕਾਰੀ ਸੰਸਥਾਵਾਂ ਦੀਆਂ ਲੜਕੀਆਂ ਇਕੱਠੀਆਂ ਹੋ ਕੇ ਇਸ ਤਿਉਹਾਰ ਨੂੰ ਮਨਾ ਰਹੀਆਂ ਹਨ।ਇਸ ਪ੍ਰੋਗਰਾਮ ਦੀ ਸੁਰੂਆਤ ਕਰਦਿਆਂ ਸੰਸਥਾ ਦੇ ਮਨੈਜਿੰਗ ਡਾਇਰੈਕਟਰ ਮੈਡਮ ਮਨਿੰਦਰ ਕੌਰ ਸਲੇਮਪੁਰੀ ਨੇ ਕਿਹਾ ਕਿ ਜਿੱਥੇ ਸਾਡੀ ਸੰਸਥਾ ਏਜਲ ਆਈਲਟਸ ਸੈਂਟਰ ਬੱਚਿਆਂ ਨੂੰ ਵਧਿਆ ਤੇ ਨਵੀ ਤਕਨੀਕ ਨਾਲ ਆਈਲਟਸ ਕਰ ਕੇ ਉਨ੍ਹਾਂ ਭਵਿੱਖ ਦੇ ਸੁਨਹਿਰੇ ਸਪਨਿਆਂ ਨੂੰ ਸਕਾਰ ਕਰ ਰਹੀ ਹੈ ਉਥੇ ਪੰਜਾਬੀ ਵਿਸੇ ਨਾਲ ਸਬੰਧਿਤ ਪ੍ਰੋਗਰਾਮ ਕਰ ਕੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਯਤਨ ਕਰਦੀ ਰਹੇਗੀ ਇਸ ਸਮੇ ਲੜਕੀਆਂ ਦੇ ਮੇਹਦੀ,ਰੰਗੋਲੀ,ਹੇਅਰ ਸਟਾਈਲ਼,ਡਾਸ਼ ਆਂਦਿ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮੇਹਦੀ ਚੋ ਮਨਪ੍ਰੀਤ ਕੌਰ,ਰੰਗੋਲੀ ਚੋ ਸੁਖਮਨਪ੍ਰੀਤ ਕੌਰ,ਹੇਅਰ ਸਟਾਈਲ ਚੋ ਹਰਪ੍ਰੀਤ ਕੌਰ, ਡਾਸ ਚੋ ਡਿੰਪਲ ਤੇ ਸੁਖਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕੁੜੀਆਂ ਨੇ ਪੰਜਾਬੀ ਲੋਕ ਬੋਲੀਆਂ,ਗਿੱਧਾ ਭੰਗੜਾ ਪਾਕੇ ਖੂਬ ਰੋਣਕਾਂ ਲਾਈਆਂ।ਇਸ ਸਮੇ ਇਨਾਮਾਂ ਦੀ ਵੰਡ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ ਨੇ ਕੀਤੀ।ਇਸ ਸਮੇ ਮਾਣੰੂਕੇ ਨੇ ਕਿਹਾ ਕਿ ਪੰਜਾਬੀ ਵਿਰਸੇ ਦਾ ਇਹ ਤਿਉਹਾਰ ਜਿਥੇ ਲੜਕੀਆਂ ਦੀ ਚਿੰਤਾਵਾਂ ਭਰੀ ਜਿੰਦਗੀ 'ਚ ਕੁਝ ਪਲ ਲਈ ਖੁਸ਼ੀ ਲੈ ਕੇ ਆਂਉਦਾ ਹੈ ਉਥੇ ਆਪਸ ਵਿੱਚ ਮਿਲ-ਜੁਲ ਕੇ ਰਹਿਣ ਦੀ ਸਾਂਝ ਵੀ ਪਾਉਦਾ ਹੈ।ਇਸ ਸਮੇ ਵਿਧਾਇਕਾ ਨੇ ਪੰਜਾਬੀ ਲੋਕ ਬੋਲੀਆਂ ਤੇ ਗਿੱਧਾ ਪਾ ਕੇ ਇੰਨਾਂ ਰੋਣਕਾਂ ਨੂੰ ਚਾਰ ਚੰਨ ਲਾਏ।ਇਸ ਸਮੇ ਮੈਡਮ ਰਾਜਵੀਰ ਕੌਰ,ਰਪਿੰਦਰ ਕੌਰ ਅਤੇ ਸੰਸਥਾ ਦੇ ਮਾਲਕ ਦਵਿੰਦਰ ਸਿੰਘ ਸਲੇਮਪੁਰੀ ਹਾਜ਼ਰ ਸਨ।

ਗੁਰੂ ਰਵਿਦਾਸ ਦੇ ਮੰਦਰ ਨੂੰ ਤੋੜਨ ਦੀ ਕਾਰਵਾਈ ਬਰਦਾਸਤ ਨਹੀ ਕੀਤੀ ਜਾਵੇਗੀ:ਵਿਧਾਇਕਾ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਪ੍ਰਾਚੀਨ ਰਵਿਦਾਸ ਮੰਦਰ ਦੀ ਪਵਿੱਤਰ ਇਮਾਰਤ ਨੂੰ ਢਾਹ ਕੇ ਸਰਕਾਰ ਨੇ ਸਮੱੁਚੇ ਭਾਰਤ ਦੇ ਦਲਿਤ ਵਰਗ ਨਾਲ ਸ਼ਰੇਆਮ ਧੱਕਾ ਕੀਤਾ ਹੈ।ਇਹ ਪ੍ਰਗਟਾਵਾ ਹਲਕਾ ਜਗਰਾਉ ਤੋ ਵਿਧਾਇਕਾ ਸਵਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਕਾਰਵਾਈ ਨਾਲ ਲੱਖਾਂ ਲੋਕਾਂ ਦੇ ਹਿਰਦੇ ਵਲੁੰਦਰੇ ਗਏ ਹਨ।ਉਨਾਂ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੀ ਮੈ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹਾਂ।ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਨਾ ਸਿਰਫ ਕਿਸੇ ਇਕ ਵਿਸ਼ੇਸ਼ ਧਰਮ ਨੂੰ ਬਲਕਿ ਸਮੱੁਚੀ ਮਨੁੱਖਤਾ ਨੂੰ ਮਿਹਨਤ ਅਤੇ ਕਿਰਤ ਕਰਨਾ ਦਾ ਸੁਨੇਹਾ ਦਿੱਤਾ ਸੀ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਤਾਨਸ਼ਾਹ ਅਤੇ ਦਲਿਤ ਵਿਰੋਧੀ ਨੀਤੀਆ ਕਾਰਨ ਅੱਜ ਘੱਟ ਗਿਣਤੀਆ ਅਤੇ ਦਲਿਤ ਸਮਾਜ ਨਾਲ ਧੱਕੇਸ਼ਾਂਹੀ ਦੇ ਸਾਰੇ ਹੱਦਾਂ ਬੰਨੇ ਤੋੜ ਰਹੀ ਹੈ

ਇੰਟਰਨੈਸ਼ਨਲ ਪੰਧਕ ਦਲ ਦੇ ਆਗੂ ਜਥੇਦਾਰ ਦਲੀਪ ਸਿੰਘ ਚਕਰ 'ਤੇ ਜਾਨਲੇਵਾ ਹਮਲਾ

ਜਗਰਾਓਂ,  ਅਗਸਤ 2019  (ਮਨਜਿੰਦਰ ਗਿੱਲ )- ਇੰਟਰਨੈਸ਼ਨਲ ਪੰਧਕ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਚਕਰ ਦੇ ਪ੍ਰਧਾਨ ਜਥੇਦਾਰ ਦਲੀਪ ਸਿੰਘ ਚਕਰ ਦੀ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਜਥੇਦਾਰ ਦਲੀਪ ਸਿੰਘ ਚਕਰ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸਨ ਤਾਂ ਅਚਾਨਕ ਰਸਤੇ 'ਚ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਨੌਜਵਾਨਾਂ ਨੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਪਤਾ ਲੱਗਾ ਹੈ ਕੇ ਕੁੱਟਮਾਰ ਏਨੀ ਭਿਆਨਕ ਕੀਤੀ ਕੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ । ਜਿਨ੍ਹਾਂ ਨੂੰ ਸੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ । ਇਸ ਸਬੰਧ ਵਿਚ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿਚ ਜਥੇਦਾਰ ਦਲੀਪ ਸਿੰਘ ਦੇ ਬਿਆਨ ਕਲਮਬੰਦ ਕਰਨਗੇ ਤਾਂ ਹੀ ਪਤਾ ਲੱਗੇਗਾ ਕਿ ਦੋਸ਼ੀ ਕੌਣ ਹਨ । ਜ਼ਿਕਰਯੋਗ ਹੈ ਕੇ ਲੋਕਾਂ ਵਿਚ ਇਹ ਚਰਚਾ ਹੈ ਕੇ ਚਕਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਹੀ ਇਹ ਹਮਲਾ ਹੋਇਆ ਹੈ ।

ਸਵੱਦੀ ਖੁਰਦ'ਚ ਨਸ਼ੇ ਤੋ ਮੁਕਤ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਸਵੱਦੀ ਖੁਰਦ ਬਾਲ ਵਿਕਾਸ ਪੋ੍ਰਜੈਕਟ ਅਫਸਰ ਸਿੱਧਵਾਂ ਬੇਟ ਵੱਲੋ ਪੰਜਾਬ ਸਰਕਾਰ ਵਲੋ ਚਲਾਈ ਗਈ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਸੁਪਰਵਾਇਜਰ (ਵਾਧੂ ਚਾਰਜ) ਕੁਲਵਿੰਦਰ ਜੋਸ਼ੀ ਸਿੱਧਵਾਂ ਬੇਟ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ।ਜਿਸ ਵਿੱਚ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ,ਸਾਬਾਕਾ ਸਰਪੰਚ ਜੋਗਾ ਸਿੰਘ,ਏ.ਐਨ.ਪੀ ਜਸਵਿੰਦਰ ਸਿੰਘ,ਕਲੱਬ ਮੈਂਬਰ ਗਗਨ ,ਸਤਵਿੰਦਰ ਸਿੰਘ,ਅਮਨਦੀਪ ਸਿੰਘ,ਅਵਤਾਰ ਸਿੰਘ,ਜੀਵਨ ਸ਼ਿੰਘ,ਆਸਾ ਵਰਕਰ ਬਲਵੀਰ ਕੌਰ ਅਤੇ ਪਿੰਡ ਦੇ ਲੋਕ ਵੱਡੀ ਗਿੱਣਤੀ ਵਿੱਚ ਹਾਜ਼ਰ ਸਨ।ਸੁਪਰਵਾਇਜਰ ਪਰਮਜੀਤ ਕੋਰ ਵਲੋ ਨਸ਼ੇ ਦੇ ਮੁਕਤ ਅਤੇ ਨਸ਼ਾ ਇੱਕ ਕੋਹੜ ਹੈ ਅਤੇ ਨਸ਼ਿਆਂ ਤੋ ਹੋ ਰਹੇ ਰੋਗਾਂ ਵਾਰੇ ਚਾਨਣਾ ਪਾਇਆ ਗਿਆ।

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 76ਵੀ ਬਰਸੀ 25 ਤੋ 29 ਤੱਕ ਮਨਾਈ ਜਾ ਰਹੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਧਿਆਤਮਕ ਗਿਆਨ ਦੇ ਚਾਨਣ ਮੁਨਾਰੇ ਤੇ ਭਗਤੀ ਸ਼ਕਤੀ ਦੇ ਕੇਂਦਰ ਨਾਨਕਸਰ ਕਲੇਰਾਂ ਸੰਪਰਦਾ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸਾਲਾਨਾ 76ਵੀਂ ਬਰਸੀ ਸਬੰਧੀ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਸਮੂਹ ਮੌਜੂਦਾ ਮਹਾਂਪੁਰਸ਼ਾਂ ਨੇ ਤਿਆਰੀਆਂ ਜੰਗੀ ਪੱਧਰ 'ਤੇ ਅਰੰਭ ਕਰ ਦਿੱਤੀ ਹਨ।25 ਅਗਸਤ ਤੋਂ 29 ਅਗਸਤ ਤੱਕ ਚੱਲਣ ਵਾਲੇ ਪੰਜ ਰੋਜ਼ਾ ਸਮਾਗਮਾਂ ਵਿੱਚ ਦੇਸ਼ਾਂ ਵਿਦੇਸ਼ਾਂ ਤੋ ਪਹੁੰਚ ਰਹੀਆਂ ਵੱਡੀ ਤਦਾਦ ਵਿੱਚ ਸੰਗਤਾਂ ਲਈ ਮਹਾਂਪੁਰਖਾਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ,ਉਥੇ ਵੱਖ-ਵੱਖ ਮੁਹਾਂਪੁਰਖਾਂ ਵੱਲੋਂ ਆਪਣੀ ਡਿਊਟੀ ਤਹਿਤ ਨਾਨਕਸਰ ਕਲੇਰਾਂ ਨੂੰ ਪੂਰੀ ਤਰ੍ਹਾਂ ਰੰਗ ਰੋਗਨ ਤੇ ਸਾਫ ਸਫਾਈ ਕਰਕੇ ਫੁੱਲਾਂ,ਰੰਗ ਬਿਰੰਗੀਆਂ ਲੜੀਆਂ,ਕੇਸਰੀ ਤੇ ਚਮਕੀਲੀਆਂ ਝੰਡੀਆਂ ਨਾਲ ਸਜਾਇਆ ਗਿਆ ਹੈ।ਦੱਸਿਆ ਕਿ ਮਹਾਂਪੁਰਖਾਂ ਵੱਲੋ ਸਮੂਹ ਸੰਗਤਾਂ ਦੇ ਸੋਿਹਯੋਗ ਨਾਲ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ 25 ਅਗਸਤ ਨੂੰ ਪ੍ਰਾਰੰਭ ਹੋਣਗੀਆਂ,ਜਿੰਨਾਂ ਦੇ ਭੋਗ 27 ਅਗਸਤ ਨੂੰ ਪੈਣ ਉਪਰੰਤ ਦੂਸਰੀ ਲੜੀ ਪਾਠਾਂ ਦੀਆਂ ਲੜੀਆਂ ਪ੍ਰਕਾਸ਼ ਹੋਣਗੀਆਂ,ਜਿੰਨਾਂ ਦੇ ਭੋਗ ਦੀ ਸਮਾਪਤੀ 29 ਅਗਸਤ ਨੂੰ ਹੋਵੇਗੀ।ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ 28 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।26 ਤੇ 27 ਅਗਸਤ ਦੀ ਰਾਤ ਨੂੰ ਰੈਣ ਸਬਾਈ ਕੀਰਤਨ ਸਮਾਗਮਾਂ ਵਿੱਚ ਸੰਸਾਰ ਪ੍ਰਸਿੱਧ ਕੀਰਤਨ ਜਥੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਗੁਰੂ ਮਹਿਮਾ ਦਾ ਗੁਣਗਾਣ ਕਰਨਗੇ।29 ਅਗਸਤ ਨੂੰ ਭੋਗਾਂ ਉਪਰੰਤ ਵਿਸ਼ਾਲ ਦੀਵਾਨ ਸਜਣਗੇ,ਜਿੰਨਾਂ 'ਚ ਤਖਤ ਸਾਹਿਬਾਨਾਂ ਦੇ ਜਥੇਦਾਰ,ਸੰਪਰਦਾਵਾਂ ਦੇ ਮੁਖੀ ,ਰਾਜਨੀਤਕ ,ਧਾਰਮਿਕ ਤੇ ਸਮਾਜਿਕ ਆਗੂ ਮੁਜਾਂਪੁਰਖਾਂ ਨੂੰ ਸ਼ਰਧਾ ਦੇ ਫੱਲਾਂ ਭੇਟ ਕਰਨਗੇ।ਮੌਜੂਦਾ ਮਹਾਂਪਰਖਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਇਆਂ ਜਾਣਗੀਆਂ।

ਮਹੰਤ ਬਾਬਾ ਹਰਬੰਸ ਸਿੰਘ ਜੀ ਵਲੋ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਸੁਰੂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਧੰਨ-ਧੰਨ ਬਾਬ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ 76ਵੀਂ ਸਾਲਾਨਾ ਬਰਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।ਇਸ ਸਬੰਧੀ ਪ੍ਰਵਚਨ ਕਰਦਿਆਂ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਨੇ ਕਰਦਿਆਂ ਕਿਹਾ ਕਿ ਕਿ ਨਾਨਕਸਰ ਸੰਪਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਦੇਸ਼ਾਂ ਵਿਦੇਸ਼ਾਂ 'ਚੋਂ ਸੰਗਤਾਂ ਪਹੁੰਚ ਕੇ ਸੇਵਾ ਕਰਦਿਆਂ ਹਨ।ਇਸ ਵਾਰ ਵੀ ਬਰਸੀ ਸਮਾਗਮਾਂ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਸ਼ਾਹ ਹੈ ਅਤੇ ਉਹ ਇਸ ਸਮੇਂ ਦੀ ਉਡੀਕ 'ਚ ਹਨ ਕਿ ਸਮਾਂ ਆਉਣ 'ਤੇ ਇਸ ਪਵਿੱਤਰ ਅਸਥਾਨ 'ਤੇ ਆਪਣੇ ਹੱਥੀਂ ਸੇਵਾ ਕਰਨ ਅਤੇ ਆਪਣਾ ਜੀਵਨ ਸਫਲਾ ਬੁਣਾਉਣ।ਇਸ ਮੌਕੇ ਮਹਾਂਪੁਰਸ਼ਾਂ ਨੇ ਕਿਹਾ ਕਿ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨੇ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਮੰਨ ਕੇ ਸੇਵਾ ਕੀਤੀ ਤੇ ਅੱਜ ਪੂਰੀ ਦੁਨੀਆਂ 'ਚ ਬਾਬਾ ਜੀ ਦੀ ਜੈ-ਜੈਕਾਰ ਹੋ ਰਹੀ ਹੈ।ਉਨ੍ਹਾਂ ਦੱਸਿਆਂ ਕਿ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਅਸਥਾਨ ਸੱਚਖੰਡ ਭੋਰਾ ਸਾਹਿਬ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ ਲੜੀਆਂ ਲਗਾਤਾਰ ਚੱਲਣਗੀਆਂ ਅਤੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।ਬਰਸੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਅਰੰਭ ਹੋ ਗਈਆਂ ਹਨ।ਦੇਸ਼ ਦੁਨੀਆਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪਾਰਕਿੰਗ ,ਰਿਹਾਇਸ਼ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ

ਸ਼ਹੀਦ ਕੌਮ ਦਾ ਸਰਮਾਇਆ ਹੰੁਦੇ ਹਨ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟਰਾਂਟੋ ਕਨੇਡਾ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਮਹਾਨ ਯੋਧੇ ਸ.ਊਧਮ ਸਿੰਘ ਸ਼ਹੀਦ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਭਾਈ ਪਿਰਤਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਜੋਸੀਲੀਆਂ ਵਾਰਾਂ ਰਾਹੀ ਸਗੰਤਾਂ ਨੂੰ ਨਿਹਾਲ ਕੀਤਾ ਭਾਈ ਪਾਰਸ ਨੇ ਕਿਹਾ ਕਿ ਜਿਲ੍ਹਆਂਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲੈਣ ਦਾ ਪ੍ਰਣ ਸ. ਨੇ ਛੋਟੀ ਉਮਰ ਵਿੱਚ ਹੀ ਲੈ ਲਿਆ ਵੀਹ ਸਾਲ ਸੂਰਮਾ ਵਿਦੇਸ਼ਾਂ ਦੀ ਖਾਕ ਛਾਣਦਾ ਰਿਹਾ 13 ਅਪ੍ਰੈਲ 1940 ਨੂੰ ਲੰਡਨ ਦੀ ਧਰਤੀ ਜਰਨਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦਾਂ ਦੇ ਖੂਨ ਦਾ ਬਦਲਾ ਲਿਆ।ਇਸ ਮੌਕੇ ਪ੍ਰਧਾਨ ਜਗਤਰਨ ਸਿੰਘ ਸੇਖੋ,ਭਾਈ ਦਲਜੀਤ ਸਿੰਘ,ਜਸਵੀਰ ਸਿੰਘ ਬੋਪਰਾਏ,ਮਨਜੀਤ ਸਿੰਘ ਸੋਢੀ,ਮਨਜੀਥ ਸਿੰਘ ਗਰੇਵਾਲ,ਮੈਨੇਜਰ ਗੁਰਬਚਨ ਸਿੰਘ,ਭਾਈ ਬਲਵੰਤ ਸਿੰਘ ਮੁੱਲਾਪੁਰੀ,ਕਰਮ ਸਿੰਘ ਕੋਮਲ, ਦਲਜੀਤ ਸਿੰਘ ਅੱਬੂਵਾਲ ਆਦਿ ਸਗੰਤਾਂ ਹਾਜ਼ਰ ਸਨ।

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 76ਵੀ ਬਰਸੀ ਸਬੰਧੀਆਂ ਤਿਆਰੀਆਂ ਜ਼ੋਰਾਂ ਤੇ ਜਾਰੀ,ਮਹੰਤ ਪ੍ਰਤਾਪ ਜੀ ਦੇ ਅਸਥਾਨਾਂ ਉਤੇ ਲੱਗਣਗੇ ਵੱਖ-ਵੱਖ ਪਦਾਰਥਾਂ ਦੇ ਲੰਗਰ:ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਭਗਤੀ ਤੇ ਸ਼ਕਤੀ ਦੇ ਕੇਂਦਰ ਸੰਸਾਰ ਪ੍ਰਸਿੱਧ ਧਾਰਮਿਕ ਅਸਥਾਨ ਨਾਨਕਸਰ ਕਲੇਰਾਂ ਸੰਪਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸਾਲਾਨਾ 76ਵੀ ਬਰਸੀ ਸਬੰਧੀ ਮੱੁਖ ਅਸਥਾਨ ਨਾਨਕਸਰ ਕਲੇਰਾਂ ਮੌਜੂਦਾ ਮਹਾਂਪੁਰਸਾਂ ਵੱਲੋ ਤਿਆਰੀਆਂ ਪੂਰੇ ਜੋਰਾਂ-ਸੋਰਾਂ ਤੇ ਸੁਰੂ ਕੀਤੀਆਂ ਗਈਆਂ ਹਨ।ਇਸ ਸਮੇ ਮਹੰਤ ਬਾਬਾ ਹਰਬੰਸ ਨਾਨਕਸਰ ਵਾਲਿਆਂ ਨੇ ਕਿਹਾ ਕਿ 25 ਤੋ 29 ਅਗਸਤ ਤੱਕ ਮੱੁਖ ਅਸਥਾਨ ਨਾਨਕਸਰ ਵਿਖੇ ਚੱਲਣ ਵਲੇ ਪੰਜ ਰੋਜ਼ ਤੇ ਸੱਚਖੰਡ ਵਾਸੀ ਮੰਹਤ ਬਾਬਾ ਪ੍ਰਤਾਪ ਸਿੰਘ ਜੀ ਦੇ ਅਸਥਾਨਾਂ ਭੋਰਾ ਸਾਹਿਬ ਸਮੇਤ ਨਵੇ ਲੰਗਰ ਹਾਲ ਕਾਉਂਕੇ ਰੋੜ ਨੇੜੇ ਪਾਰਕਿੰਗ ਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਵੇ ਬਣੇ ਲੰਗਰ ਹਾਲ ਤੇ ਸਗੰਤਾਂ ਦੇ ਸਹਿਯੋਗ ਨਾਲ ਵੱਖ-ਵੱਖ ਪਦਰਾਥਾਂ ਦੇ ਲੰਗਰ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਉਕਤ ਅਸਥਾਨਾਂ ਦੇ ਆਸ-ਪਾਸ ਸਫਾਈ ਕਰਵਾਈ ਗਈ ਹੈ ਤੇ ਦੇਸ਼-ਵਿਦੇਸ਼ਾ ਤੋ ਵੱਡੀ ਤਦਾਦ 'ਚ ਪਹੁੰਚ ਰਹੀ ਸੰਗਤ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।ਬਾਬਾ ਜੀ ਦੇ ਸਾਲਾਨਾ ਬਰਸੀ ਸਮਾਗਮਾਂ ਨੂੰ ਲੈ ਕੇ ਸਗੰਤਾਂ ਵਿੱਚ ਭਾਰੀ ਉਤਸ਼ਾਹ ਹੈ