ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬੀ ਵਿਰਸੇ ਦਾ ਅੰਗ ਤੇ ਕੁੜੀਆਂ ਦਾ ਪਸੰਦੀਦਾ ਤਿਉਹਾਰ "ਤੀਆ ਤੀਜ ਦੀਆਂ" ਸਾਉਣ ਦੇ ਮਹੀਨੇ ਨੂੰ ਮੱੁਖ ਰੱਖਦਿਆਂ ਵੱਖ-ਵੱਖ ਪਿੰਡਾਂ,ਸਹਿਰਾਂ ਗੈਰਸਰਕਾਰੀ ਸੰਸਥਾਵਾਂ ਦੀਆਂ ਲੜਕੀਆਂ ਇਕੱਠੀਆਂ ਹੋ ਕੇ ਇਸ ਤਿਉਹਾਰ ਨੂੰ ਮਨਾ ਰਹੀਆਂ ਹਨ।ਇਸ ਪ੍ਰੋਗਰਾਮ ਦੀ ਸੁਰੂਆਤ ਕਰਦਿਆਂ ਸੰਸਥਾ ਦੇ ਮਨੈਜਿੰਗ ਡਾਇਰੈਕਟਰ ਮੈਡਮ ਮਨਿੰਦਰ ਕੌਰ ਸਲੇਮਪੁਰੀ ਨੇ ਕਿਹਾ ਕਿ ਜਿੱਥੇ ਸਾਡੀ ਸੰਸਥਾ ਏਜਲ ਆਈਲਟਸ ਸੈਂਟਰ ਬੱਚਿਆਂ ਨੂੰ ਵਧਿਆ ਤੇ ਨਵੀ ਤਕਨੀਕ ਨਾਲ ਆਈਲਟਸ ਕਰ ਕੇ ਉਨ੍ਹਾਂ ਭਵਿੱਖ ਦੇ ਸੁਨਹਿਰੇ ਸਪਨਿਆਂ ਨੂੰ ਸਕਾਰ ਕਰ ਰਹੀ ਹੈ ਉਥੇ ਪੰਜਾਬੀ ਵਿਸੇ ਨਾਲ ਸਬੰਧਿਤ ਪ੍ਰੋਗਰਾਮ ਕਰ ਕੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਯਤਨ ਕਰਦੀ ਰਹੇਗੀ ਇਸ ਸਮੇ ਲੜਕੀਆਂ ਦੇ ਮੇਹਦੀ,ਰੰਗੋਲੀ,ਹੇਅਰ ਸਟਾਈਲ਼,ਡਾਸ਼ ਆਂਦਿ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮੇਹਦੀ ਚੋ ਮਨਪ੍ਰੀਤ ਕੌਰ,ਰੰਗੋਲੀ ਚੋ ਸੁਖਮਨਪ੍ਰੀਤ ਕੌਰ,ਹੇਅਰ ਸਟਾਈਲ ਚੋ ਹਰਪ੍ਰੀਤ ਕੌਰ, ਡਾਸ ਚੋ ਡਿੰਪਲ ਤੇ ਸੁਖਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕੁੜੀਆਂ ਨੇ ਪੰਜਾਬੀ ਲੋਕ ਬੋਲੀਆਂ,ਗਿੱਧਾ ਭੰਗੜਾ ਪਾਕੇ ਖੂਬ ਰੋਣਕਾਂ ਲਾਈਆਂ।ਇਸ ਸਮੇ ਇਨਾਮਾਂ ਦੀ ਵੰਡ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ ਨੇ ਕੀਤੀ।ਇਸ ਸਮੇ ਮਾਣੰੂਕੇ ਨੇ ਕਿਹਾ ਕਿ ਪੰਜਾਬੀ ਵਿਰਸੇ ਦਾ ਇਹ ਤਿਉਹਾਰ ਜਿਥੇ ਲੜਕੀਆਂ ਦੀ ਚਿੰਤਾਵਾਂ ਭਰੀ ਜਿੰਦਗੀ 'ਚ ਕੁਝ ਪਲ ਲਈ ਖੁਸ਼ੀ ਲੈ ਕੇ ਆਂਉਦਾ ਹੈ ਉਥੇ ਆਪਸ ਵਿੱਚ ਮਿਲ-ਜੁਲ ਕੇ ਰਹਿਣ ਦੀ ਸਾਂਝ ਵੀ ਪਾਉਦਾ ਹੈ।ਇਸ ਸਮੇ ਵਿਧਾਇਕਾ ਨੇ ਪੰਜਾਬੀ ਲੋਕ ਬੋਲੀਆਂ ਤੇ ਗਿੱਧਾ ਪਾ ਕੇ ਇੰਨਾਂ ਰੋਣਕਾਂ ਨੂੰ ਚਾਰ ਚੰਨ ਲਾਏ।ਇਸ ਸਮੇ ਮੈਡਮ ਰਾਜਵੀਰ ਕੌਰ,ਰਪਿੰਦਰ ਕੌਰ ਅਤੇ ਸੰਸਥਾ ਦੇ ਮਾਲਕ ਦਵਿੰਦਰ ਸਿੰਘ ਸਲੇਮਪੁਰੀ ਹਾਜ਼ਰ ਸਨ।