You are here

ਲੁਧਿਆਣਾ

ਸ਼੍ਰੀ ਪਰਸ਼ੋਤਮ ਲਾਲ ਖਲੀਫਾ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਉਣ ਪਹੁੰਚੇ ਦਿਲੀ

ਜਗਰਾਓਂ/ਦਿੱਲੀ, ਅਗਸਤ 2019-(ਮਨਜਿੰਦਰ ਗਿੱਲ)- ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਗਰਾਓਂ ਤੋਂ ਸ਼੍ਰੀ ਪਰਸ਼ੋਤਮ ਲਾਲ ਖਲੀਫਾ ਆਪਣੇ ਸਾਥੀਆਂ ਨਾਲ ਦਿੱਲੀ ਵਿਖੇ ਸਵਰਗ ਵਾਸੀ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਉਣ ਪਹੁੰਚੇ ਹੋਏ ਹਨ।ਉਹਨਾਂ ਨਾਲ ਓਥੇ ਹਾਜਰੀ ਦੇ ਰਹੇ ਹਨ ਰਾਜਨ ਸ਼ਰਮਾ , ਗੁਰਭਿੱਜ ਟਿੱਬੀ ਅਤੇ ਕਿਤਨ ਜੈਨ ਆਦਿ।

ਪਿੰਡ ਗੁਰੂਸਰ ਕਓੁਂਕੇ ਵਿਖੇ ਗੁਰਦੁਆਰਾ ਛੇਵੀ ਪਾਤਸ਼ਾਹੀ ਤੋਂ ਲੈ ਕੇ ਨਾਨਕਸਰ ਤੱਕ ਨਵੀ ਬਣੀ ਸੜਕ

ਸਰਪੰਚ ਗੁਰਪ੍ਰੀਤ ਸਿੰਘ (ਦੀਪਾ) ਵੱਲੋਂ ਪਿੰਡ ਗੁਰੂਸਰ ਕਾਉਂਕੇ ਦਾ ਨਕਸ਼ਾ ਬਦਲ ਦੇਣ ਦਾ ਵਾਅਦਾ 

ਜਗਰਾਉਂ (ਰਾਣਾ ਸੇਖਦੋਲ਼ਤ) ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਮੁੱਖ ਰੱਖਦੇ ਹੋਏ ਨਾਨਕਸਰ ਤੋਂ ਗੁਰੂਸਰ ਕਾਉਂਕੇ ਵਾਲੇ ਰੋਡ ਤੇ ਕਾਫੀ ਟਾਈਮ ਪਹਿਲਾ ਸੜਕ ਦਾ ਕੰਮ ਚੱਲ ਰਿਹਾ ਸੀ ਲੇਕਨ ਜਿਵੇਂ-ਜਿਵੇਂ ਬਰਸੀ ਦੇ ਦਿਨ ਨੇੜੇ ਆ ਰਹੇ ਨੇ ਉਸ ਦੇਖਦੇ ਹੋਏ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਸਰਪੰਚ ਗੁਰਪੀ੍ਰਤ ਸਿੰਘ ਦੀਪਾ ਦੀ ਦੇਖ ਰੇਖ ਹੇਠ ਸ਼ੜਕ ਦਾ ਕੰਮ ਮੁਕੰਮਲ ਤੋਰ ਤੇ ਪੂਰਾ ਕਰ ਦਿੱਤਾ ਗਿਆ ਹੈ। ਤਾਂ ਜੋ ਸੰਗਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਪਿੰਡ ਵਾਸੀ ਵੀ ਕਾਂਗਰਸ ਸਰਕਾਰ ਵੱਲੋਂ ਕੀਤੇ ਇਸ ਕੰਮ ਤੋਂ ਬਹੁਤ ਖੁਸ ਹਨ।ਸਰਪੰਚ ਗੁਰਪ੍ਰੀਤ ਸਿੰਘ ਨੇ ਪਹਿਲਾ ਵੀ ਪਿੰਡ ਵਿੱਚ ਬਹੁਤ ਵਿਕਾਸ ਕਾਰਜ਼ ਕੀਤੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।ਇਸ ਸਮੇਂ ਕਾਕਾ ਗਰੇਵਾਲ, ਤਜਿੰਦਰ ਸਿੰਘ ਨੱਨੀ, ਸਰਪੰਚ ਜਗਜੀਤ ਸਿੰਘ ਕਾਉਂਕੇ ਕਲਾਂ, ਸਰਜੀਤ ਸਿੰਘ ਸਰਪੰਚ ਕੋਠੇ ਹਰੀ ਸਿੰਘ, ਸਰਪੰਚ ਚਰਨਪ੍ਰੀਤ ਸਿੰਘ ਕੋਠੇ ਜੀਵੇ, ਜੋਤੀ ਮੈਂਬਰ, ਗੁਲਜਾਰ ਸਿੰਘ ਮੈਂਬਰ, ਕਮਲਜੀਤ ਸਿੰਘ ਮੈਂਬਰ, ਕੁਲਦੀਪ ਮੈਂਬਰ, ਸੋਮਾ ਮੈਂਬਰ, ਪ੍ਰਤਿਪਾਲ ਮੈਂਬਰ, ਗੋਗੀ ਨੰਬਰਦਾਰ ਆਦਿ ਨਗਰ ਨਿਵਾਸੀ ਹਾਜ਼ਰ ਸਨ।
 

ਰੈਡ ਕਰਾਸ ਬਾਲ ਭਵਨ, ਸਰਾਭਾ ਨਗਰ ਵਿਖੇ ਮਨਾਇਆ ਆਜ਼ਾਦੀ ਦਿਹਾੜਾ

ਚੇਅਰਪਰਸਨ ਰੈਡ ਕਰਾਸ ਬਾਲ ਭਵਨ ਸੰਯੋਗਿਤਾ ਅਗਰਵਾਲ ਵਿਸ਼ੇਸ਼ ਤੌਰ 'ਤੇ ਹੋਏ ਸ਼ਾਮਲ

ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )- 15 ਅਗਸਤ-2019 ਨੂੰ ਜਿਲਾ ਰੈਡ ਕਰਾਸ ਸੋਸਾਇਟੀ, ਲੁਧਿਆਣਾ ਵਲੋਂ ਆਜ਼ਾਦੀ ਦਿਹਾੜਾ ਸਮਾਗਮ ਰੈਡ ਕਰਾਸ ਬਾਲ ਭਵਨ, ਸਰਾਭਾ ਨਗਰ, ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿਚ ਜਿਲਾ ਰੈਡ ਕਰਾਸ ਸੋਸਾਇਟੀ, ਲੁਧਿਆਣਾ ਦੇ ਚੇਅਰਪਰਸਨ ਸੰਯੋਗਿਤਾ ਅਗਰਵਾਲ ਧਰਮ ਪਤਨੀ ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਇਸ ਮੌਕੇ ਉਹਨਾਂ ਦੇ ਨਾਲ ਬਲਬੀਰ ਚੰਦ ਏਰੀ, ਕਾਰਜ਼ਕਾਰੀ ਸੱਕਤਰ, ਇੰਡੀਅਨ ਰੈਡ ਕਰਾਸ ਸੁਸਾਇਟੀ, ਲੁਧਿਆਣਾ ਵੀ ਹਾਜ਼ਰ ਸਨ। ਆਜ਼ਾਦੀ ਦਿਹਾੜਾ ਸਮਾਗਮ ਵਿੱਚ ਬੱਚਿਆਂ ਵਲੋ ਡਾਂਸ, ਸੰਗੀਤ ਆਦਿ ਦਾ ਪ੍ਰੋਗਾਰਮ ਕੀਤਾ ਗਿਆ। ਸਮਾਗਮ ਉਪਰੰਤ ਚੇਅਰਪਰਸਨ ਵਲੋਂ ਬੱਚਿਆਂ ਨੂੰ ਲੱਡੂ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਇਸ ਤੋ ਇਲਾਵਾ ਚੇਅਰਪਰਸਨ ਵਲੋਂ ਰੈਡ ਕਰਾਸ ਵਿਰਧ ਆਸ਼ਰਮਅਤੇ ਰੈਡ ਕਰਾਸ ਵਿਖੇ ਸਥਿਤੀ ਗੂੰਗੇ ਬਹਿਰੇ ਸਕੂਲ ਦਾ ਮੁਆਇਨਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਪਰਸਨ ਵੱਲੋਂ ਸਿਵਲ ਹਸਪਤਾਲ, ਲੁਧਿਆਣਾ ਦਾ ਵੀ ਦੌਰਾ ਕੀਤਾ ਅਤੇ ਗਰੀਬ ਵਿਅਕਤੀਆਂ/ਔਰਤਾਂ ਨੂੰ ਫ਼ਲ ਮਿਠਾਇਆ ਵੀ ਵੰਡੀਆ ਗਈਆ।

ਇੰਸਪੈਕਟਰ ਜਗਦੀਸ਼ ਕੁਮਾਰ ਨੇ ਕੀਤਾ ਜਗਰਾਉਂ ਸ਼ਹਿਰ ਦਾ ਨਾਮ ਰੋਸ਼ਨ

ਜਗਰਾਉਂ (ਰਾਣਾ ਸੇਖਦੌਲਤ) ਪੰਜਾਬ ਪੁਲਿਸ ਹਮੇਸ਼ਾ ਚਰਚਾ ’ਚ ਰਹਿੰਦੀ ਹੈ ਕੱਲ ਜਦੋਂ ਜਲੰਧਰ ਵਿਖੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ 15 ਅਗਸਤ ਦੇ ਦਿਹਾੜੇ ਤੇ ਜਗਰਾਉਂ ਸ਼ਹਿਰ ਦੇ ਸੀ. ਆਈ. ਏ. ਇੰਚਾਰਜ਼ ਸ: ਜਗਦੀਸ਼ ਕੁਮਾਰ ਜੀ ਨੂੰ ਸਨਮਾਨਿਤ ਕੀਤਾ ਗਿਆ ਤਾਂ ਜਗਰਾਉਂ ਸ਼ਹਿਰ ਦੇ ਨਿਵਾਸੀਆ ਅਤੇ ਪੰਜਾਬ ਪੁਲਿਸ ਨੂੰ ਬਹੁਤ ਮਾਨ ਮਹਿਸੂਸ ਹੋਇਆ। ਜਗਦੀਸ ਕੁਮਾਰ ਜੀ ਪਹਿਲਾ ਵੀ ਇਸ ਤਰਾਂ ਆਪਣੀ ਵਧਿਆਂ ਕਾਰਜਗੁਜਾਰੀ ਲਈ ਸਨਮਾਨਿਤ ਕੀਤੇ ਜਾਦੇ ਹਨ।ਜਗਦੀਸ਼ ਕੁਮਾਰ ਜੀ ਜਿਸ ਜ਼ਿਲ੍ਹੇ ਵਿੱਚ ਵੀ ਰਿਹੇ ਉਸ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਦਿੱਤਾ। ਜਗਰਾਉਂ ਨਿਵਾਸੀਆ ਦਾ ਕਹਿਣਾ ਹੈ ਸਾਨੂੰ ਕਿਹੋ ਜਿਹੇ ਇੰਸਪੈਕਟਰ ਹੀ ਚਾਹੀਦੇ ਹਨ ਜੋ ਆਪਣੇ ਕੰਮ ਪ੍ਰਤੀ ਇਮਾਨਦਾਰ ਅਤੇ ਭਰੋਸੇਯੋਗ ਹਨ।ਇਸ ਸਨਮਾਨ ਚਿੰਨ ਦੀਆ ਲੁਧਿਆਣਾ ਦਿਹਾਤੀ ਐਸ. ਐਸ. ਪੀ ਸੰਦੀਪ ਗੋਇਲ ਅਤੇ ਸਾਰੇ ਪੁਲਿਸ ਪ੍ਰਸ਼ਾਸ਼ਨ ਨੂੰ ਵਧਾਈਆ ਦਿੱਤੀਆਂ ਜਾ ਰਹੀਆਂ ਹਨ।    
 

ਪਿੰਡ ਸੇਖਦੌਲਤ ’ਚ ਵਿਕਾਸ ਕਾਰਜ਼ਾ ਦੀ ਸ਼ੁਰੂਆਤ

ਪਿੰਡ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਵਾਗੀ- ਸਰਪੰਚ ਬੀਬੀ ਮਨਜੀਤ ਕੌਰ ਰਾਈਵਾਲ 
ਜਗਰਾਉਂ (ਰਾਣਾ ਸੇਖਦੌਲਤ) ਪਿੰਡ ਸੇਖਦੌਲਤ ਵਿੱਚ ਮੋਜੂਦਾ ਸਰਪੰਚ ਬੀਬੀ ਮਨਜੀਤ ਕੋਰ ਰਾਈਵਾਲ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕਾਂਗਰਸੀ ਸੀਨੀਅਰ ਆਗੂ ਸੋਨੀ ਗਾਲਿਬ ਦੇ ਥਾਪੜੇ ਨਾਲ ਪਿੰਡ ਦੇ ਵਿਕਾਸ ਕਾਰਜ਼ਾ ਦੀ ਸ਼ੁਰੂਆਤ ਕਰ ਦਿੱਤੀ ਉਸ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਬਹੁਤ ਪੁਰਾਣੀ ਇੱਟ ਲੱਗੀ ਹੋਈ ਸੀ ਉਸ ਨੂੰ ਅੱਜ ਪੱੁਟਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਜਗ੍ਹਾਂ ਨਵੀ ਇੰਟਰਲੋਕ ਇੱਟ ਲਗਾਈ ਜਾਵੇਗੀ। ਬੀਬੀ ਮਨਜੀਤ ਕੌਰ ਨੇ ਆਖਿਆ ਕੇ ਆਪਣੇ ਕੀਤੇ ਵਾਅਦੇ ਪੂਰੀ ਮਿਹਨਤ ਨਾਲ ਪੂਰੇ ਕਰਨ ਦੀ ਵੱਚਨਵੱਧ ਹੋਵੇਗੀ ਅਤੇ ਪਿੰਡ ਸੇਖਦੋਲ਼ਤ ਨੂੰ ਵਾਤਾਵਰਨ ਅਤੇ ਸਫਾਈ ਵਿੱਚ ਪਹਿੱਲੇ ਨੰਬਰ ਤੇ ਲੈ ਕੇ ਆਵੇਗੀ ਇਸ ਸਮੇਂ ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹੀ, ਸਾਬਕਾ ਸਰਪੰਚ ਪਰਮਜੀਤ ਸਿੰਘ, ਬੂਟਾ ਸਿੰਘ ਕਾਗਰਸੀ ਆਗੂ, ਸੇਰ ਸਿੰਘ ਰਾਈਵਾਲ, ਅਮਰ ਸਿੰਘ ਮੱਲ੍ਹੀ, ਕਰਮ ਸਿੰਘ ਦਿਓਲ, ਸੋਹਣ ਸਿੰਘ ਦਿਓਲ, ਸੁਰਿੰਦਰ ਸਿੰਘ ਮਾਣ, ਬਲਦੇਵ ਸਿੰਘ ਮੱਲ੍ਹੀ, ਬੂਟਾ ਸਿੰਘ ਮੱਲ੍ਹੀ, ਲਭਪ੍ਰੀਤ ਸਿੰਘ ਲੱਭਾ ਆਦਿ ਹਾਜ਼ਰ ਸਨ। 
 

ਮੋਗਾ ਜ਼ਿਲੇ ਅਤੇ ਵਾਰਿਗਟਨ ਯੂਕੇ ਨੂੰ ਮਿਲਿਆ ਵੱਡਾ ਮਾਣ,

ਕੈਂਸਰ ਵਿਰੁੱਧ ਜੇਹਾਦ ਛੇੜਨ ਵਾਲੇ ਕੁਲਵੰਤ ਸਿੰਘ ਧਾਲੀਵਾਲ ਨੂੰ ਮਿਲੇਗਾ ਰਾਜ ਪੁਰਸਕਾਰ

ਚੰਡੀਗੜ੍ਹ, ਅਗਸਤ 2019 (ਇਕਬਾਲ ਸਿੰਘ ਰਸੂਲਪੁਰ ) ਸੱਚੀ ਮਨੁੱਖਤਾ ਦੀ ਸੇਵਾ , ਸੇਵਕਾਂ ਨੂੰ ਕਿੰਨਾ ਮਾਣ ਬਖਸ਼ਦੀ ਹੈ  ਇਹ ਸਭ ਗੁਰੂ ਸਾਹਿਬ ਦੀ ਬਖਸਸ ਹੈ ।ਇਸ ਤਰਾਂ ਹੀ ਪੰਜਾਬ ਅੰਦਰ ਮਨੁੱਖੀ ਜਾਨਾਂ ਨੂੰ ਨਿਗਲ ਰਹੀ ਭਿਆਨਕ ਬੀਮਾਰੀ ਕੈਂਸਰ ਦੇ ਖਾਤਮੇ ਲਈ ਵਿਸ਼ਵ ਭਰ ਵਿੱਚ ਵਰਲਡ ਕੈਂਸਰ ਕੇਅਰ ਦੇ ਝੰਡੇ ਹੇਠ ਵੱਡਾ ਜੇਹਾਦ ਛੇੜ ਰਹੇ ਮੋਗਾ ਦੇ ਨਿੱਕ ਜਿਹੇ ਪਿੰਡ ਬੀੜ ਰਾਊਕੇ ਦੇ ਜੰਮਪਾਲ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਬਦਲੇ ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਰਾਜ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਖੇਤਰਾ ਵਿੱਚ ਵੱਡਾ ਨਾਮਣਾ ਖੱਟਣ ਵਾਲਿਆ 18 ਸਖਸੀਅਤਾ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਦੇਣ ਦੀ ਜਾਰੀ ਕੀਤੀ ਲਿਸਟ ਵਿੱਚ ਸਭ ਤੋਂ ਉਪਰ ਜਿਉਂ ਹੀ ਸ੍ਰੀ ਧਾਲੀਵਾਲ ਦਾ ਨਾਮ ਨਸ਼ਰ ਹੋਇਆ ਤਾਂ ਸਭ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵੱਡਾ ਸਵਾਗਤ ਕੀਤਾ। ਸ ਕੁਲਵੰਤ ਸਿੰਘ ਧਾਲੀਵਾਲ 15 ਅਗਸਤ ਨੂੰ ਜਲੰਧਰ ਵਿਖੇ ਇਹ ਸਨਮਾਣ ਪ੍ਰਾਪਤ ਕਰਨ ਲਈ ਪਹੁੰਚ ਚੁੱਕੇ ਹਨ। 

ਭਗਤ ਰਵਿਦਾਸ ਜੀ ਦਾ ਮੰਦਰ ਢਾਹ ਕੇ ਮੋਦੀ ਸਰਕਾਰ ਨੇ ਕੀਤਾ ਦਲਿਤਾਂ ਨਾਲ ਧੱਕਾ:ਡਾਂ.ਮਨਜੀਤ ਸਿੰਘ ਲੀਲਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿੱਲੀ ਵਿੱਚ ਭਗਤ ਰਵਿਦਾਸ ਜੀ ਮੰਦਰ ਢਾਉਣ ਬਹੁਤ ਮੰਦਭਾਗੀ ਘਟਨਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੋਸਲ ਵਰਕਰ ਡਾਂ.ਮਨਜੀਤ ਸਿੰਘ ਲੀਲਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਭਗਤ ਰਵਿਦਾਸ ਜੀ ਦਾ ਮੰਦਰ ਢਹਿਢੇਰੀ ਕੇ ਦਲਿਤ ਭਾਈਚਾਰੇ ਦੀਆ ਜਿਥੇ ਭਾਵਨਾਵਾਂ ਨੂੰ ਠੇਸ ਪਹੰੁਚਾਈ ਹੈ ਉਥੇ ਦਲਿਤ ਭਾਈਚਾਰੇ ਨਾਲ ਧੱਕਾ ਕੀਤਾ ਉਨ੍ਹਾ ਕਿਹਾ ਕਿ ਅਸੀ ਦਲਿਤ ਭਾਈਚਾਰੇ ਨਾਲ ਮੋਢਾ ਨਾਲ ਮੋਢਾ ਲਾਕੇ ਖੜੇ ਹਾਂ।ਇਸ ਸਮੇ ਲੀਲਾਂ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਬਾਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖਵੜਾ ਅੰਗ ਹੈ ਤੇ ਇਹ ਦਿੱਲੀ ਵਿਖੇ ਧਾਰਮਿਕ ਸਥਾਨ ਬਹੁਤ ਪੁਰਾਣਾ ਹੈ ਜਿਸ ਨਾਲ ਲੱਖਾਂ ਕਰੋੜਾਂ ਸ਼ਰਧਾ ਵਾਨ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਹ ਧਾਰਮਿਕ ਮਸਲਾ ਬਹੁਤ ਸ਼ੰਵੇਦਨਸੀਲ ਹੈ ਇਸ ਮਸਲੇ ਸਰਕਾਰ ਗੰਭੀਰਤਾ ਨਾਲ ਲਵੇ ਤੇ ਸਰਕਾਰ ਇਸ ਧਾਰਮਿਕ ਸਥਾਨ ਲੱਖਾਂ ਲੋਕਾਂ ਸਰਧਾ ਭਾਵਨਾਵਾਂ ਨੂੰ ਦੇਖਦੇ ਹੋਏ ਧਾਰਮਿਕ ਮਸਲੇ ਨੂੰ ਛੇਤੀ ਹੱਲ ਕਰ ਕੇ ਸਰਕਾਰ ਭਗਤ ਰਵਿਦਾਸ ਜੀ ਧਾਰਮਿਕ ਸਥਾਨ ਨੂੰ ਦੁਬਾਰਾ ਤਿਆਰ ਕਰਾਏ।

ਤੀਆਂ ਔਰਤਾਂ ਅਤੇੇ ਲੜਕੀਆਂ ਦਾ ਇੱਕ ਸੱਭਿਆਚਾਰਕ ਤਿੳਹਾਰ :ਸਰਪੰਚ ਪਰਮਜੀਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਤੀਆਂ ਤੀਜ਼ ਦੀਆਂ ਪੰਜਾਬੀਆਂ ਦਾ ਉਹ ਤਿਉਹਾਰ ਹੈ ਜਿਸ ਨੂੰ ਮਨੱੁਖ ਦੀ ਆਧੁਨਿਕ ਸਮਾਜ ਦੀ ਭੱਜ-ਦੋੜ ਦੇ ਬਾਵਜੂਦ ਭੁਲਾਇਆ ਨਹੀਂ ਜਾ ਸਕਦਾ ।ਕਿਉਂਕਿ ਇਹ ਔਰਤਾਂ ਅਤੇ ਲੜਕੀਆਂ ਦਾ ਇੱਕ ਸੱਭਿਆਚਾਰ ਤਿਉਹਾਰ ਹੈ।ਇਸ ਗੱਲ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਪਰਮਜੀਤ ਨੇ ਕਿਹਾ ਕਿ ਅੱਜ ਵੱਖ-ਵੱਖ ਸਮਾਜ ਵੱਲੋਂ ਵੀ ਰੋਜ਼ਾਨਾ ਚੱਲ ਰਹੇ ਤੀਆਂ ਦੇ ਤਿਉਹਾਰ ਨਾਲ ਇਸ ਪ੍ਰੰਰਮਪਰਾ ਨੂੰ ਬਰਕਰਾਰ ਰੱਖਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਕਿ ਧੀਆਂ ਦੀ ਖੁਸ਼ੀ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ।ਇਹ ਤਿਉਹਾਰ ਬੜੀ ਹੀ ਖੁਸ਼ੀਆਂ ਭਰਿਆ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਾਵਣ ਦੇ ਇਸ ਮਹੀਨੇ ਵਿੱਚ ਧੀਆਂ ਦਾ ਤਿਉਹਾਰ ਵਜੋਂ ਇਸ ਮਹੀਨੇ ਲਈ ਮਨਾਇਆ ਜਾਂਦਾ ਹੈ।ਕਿਉਂਕਿ ਲੜਕੀਆਂ ਵਿਆਹ ਤੋਂ ਬਾਅਦ ਆਪਣੇ ਪੇਕੇ ਸ਼ਹਿਰ ਜਾਂ ਪਿੰਡ ਬਚਪਣ ਦੀਆਂ ਸਹੇਲੀਆਂ ਨਾਲ ਇੱਕਠੀਆਂ ਹੁੰਦੀਆਂ ਹੁਨ।ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ।ਇਥੇ ਮੇਲਿਆਂ ਗੁਰਪੁਰਬਾਂ ਨੂੰ ਪੰਜਾਬੀਆਂ ਵੱਲੋ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

"ਨਸ਼ੇ ਛੱਡੋ ਕੋਹੜ ਵੱਢੋ" ਮੁਹਿੰਮ ਤਹਿਤ ਗਾਲਿਬ ਰਣ ਸਿੰਘ ਵਿੱਚ ਨਸ਼ਾ ਰੋਕੂ ਸੈਮੀਨਾਰ ਕਰਵਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਨਸਿਆਂ ਤੋ ਹੋ ਰਹੇ ਬੁਰੇ ਪ੍ਰਭਾਵਾਂ ਦੀ ਜਾਣਕਾਰੀ ਦਿੱਤੀ ਗਈ।ਇਸ ਸਮੇ ਸਹਾਬ ਅਹਿਮਦ ਏ.ਡੀ.ਉ ਲੀਲਾਂ ਨੇ ਆਖਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲ-ਦਲ ਤੋ ਕੱਢਣ ਲਈ ਮਿਲਕੇ ਇਸਦਾ ਮੁਕਾਬਲਾ ਕਰਨ ਚਾਹੀਦਾ ਹੈ ਉਨ੍ਹਾਂ ਕਿਹਾ ਨਸ਼ਾ ਇੱਕ ਕੋਹੜ ਹੈ ਇਸ ਨਸੇ ਦਾ ਹਮੇਸ਼ਾ ਲਈ ਖਾਤਮਾ ਕਰਨ ਚਾਹੀਦਾ ਹੈ।ਇਸ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕਿਹਾ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਨੌਜਵਾਨ ਨਸ਼ਾ ਛੱਡਣ ਲਈ ਤਿਆਰ ਹੈ ਉਸ ਨੂੰ ਪੰਚਾਇਤ ਵਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸਰਪੰਚ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਨਸ਼ੇ ਲਈ ਬਹੁਤ ਉਪਰਾਲੇ ਕੀਤੇ ਹਨ।ਉਨ੍ਹਾ ਕਿਹਾ ਕਿ ਕੋਈ ਵੀ ਵਿਅਕਤੀ ਨਸ਼ਾ ਛੱਡਣ ਵਾਲੇ ਵਿਕਅਤੀ ਦਾ ਸਰਕਾਰ ਵਲੋ ਨਸ਼ਾ ਛਡਾਉ ਸੈਟਰ ਖੋਲੇ ਗਏ ਹਨ ਉਹ ਉਥੇ ਵੀ ਇਲਾਜ ਕਰਵਾ ਸਕਦੇ ਹਨ।ਇਸ ਸਮੇ ਗੁਰਦੁਆਰਾ ਦੇ ਪ੍ਰਧਾਨ ਸਰਤਾਜ ਸਿੰਘ,ਪੰਚ ਹਰਮਿੰਦਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਜਸਵਿੰਦਰ ਸਿੰਘ,ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਸਕੈਟਰੀ ਦਲਜੀਤ ਸਿੰਘ,ਹਿੰਮਤ ਸਿੰਘ,ਜਸਵਿੰਦਰ ਸਿੰਘ ਨੀਲਾ,ਸੁਰਿੰਦਰਪਾਲ ਸਿੰਘ ਬੰਬੇ ਵਾਲੇ,ਆਦਿ ਹਾਜ਼ਰ ਸਨ।

ਧਾਰਮਿਕ ਅਸਥਾਨਾ ਨੂੰ ਢਾਹੇ ਜਾਣਾ ਮੰਦਭਾਗਾ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਪ੍ਰਚੀਨ ਰਵਿਦਾਸ ਮੰਦਰ ਦੀ ਪਵਿੱਤਰ ਇਮਰਾਤ ਨੂੰ ਢਾਹ ਢੇਰੀ ਕਰਨਾ ਬਹੁਤ ਸ਼ਰਮਨਾਕ ਅਤੇ ਮੰਦਭਾਗੀ ਘਟਨਾ ਹੈ ਸਰਕਾਰ ਦੀ ਇਸ ਮਾੜੀ ਹਰਕਤ ਨਾਲ ਕੋਰੜਾਂ ਸਰਧਾਲੂਆਂ ਦੇ ਹਿਰਦੇ ਵਲੂਦਰੇ ਗਏ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕਨੇਡਾ ਤੋ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤੇ।ਭਾਈ ਪਾਰਸ ਨੇ ਕਿਹਾ ਕਿ ਸਰਕਾਰ ਜਿਹੜੀ ਮਰਜੀ ਹੋਵੇ ਜਿਹੜੀ ਸਰਕਾਰ ਨੇ ਰਾਜਨੀਤਕ ਸੱਤਾ ਦੇ ਨਸ਼ੇ ਵਿਚ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ ਉਨ੍ਹਾਂ ਦੇ ਸਿੱਟੇ ਗੰਬੀਰ ਨਿਕਲੇ ਹਨ।ਭਾਈ ਪਾਰਸ ਨੇ ਕਿਹਾ ਕਿ ਜੱਥੇਬੰਦੀ ਵਲੋ ਸ਼੍ਰੀ ਗੁਰੂ ਰਵਿਦਾਸ ਦੇ ਮੰਦਰ ਢਾਹੇ ਜਾਣ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਸੰਗਤਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਰਕਾਰ ਆਪਣੇ ਕੀਤੇ ਦੁਰ ਵਿਵਹਾਰ ਦੀ ਗਲਤੀ ਮੰਨੇ ਅਤੇ ਨਵੇ ਸਿਰਉ ਇਮਰਾਤ ਦੀ ਉਸਾਰੀ ਕੀਤੀ ਜਾਵੇ।ਇਸ ਸਮੇ ਭਾਈ ਬਲਵਿੰਦਰ ਸਿੰਘ ਦੀਵਾਨਾ,ਰਾਜਪਾਲ ਸਿੰਘ ਰੋਸ਼ਨ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਗੁਰਮੇਲ ਸਿੰਘ ਬੰਸੀ,ਸਰਪੰਚ ਰਾਜਵਿੰਦਰ ਸਿੰਘ ਹੈਪੀ ਸਲੇਮਪੁਰੀ,ਉਕਾਰ ਸਿੰਘ ਉਮੀ,ਇੰਦਰਜੀਤ ਸਿੰਘ ਬੋਦਲਵਾਲਾ,ਰਾਜਾ ਸਿੰਘ ਮੱਲ੍ਹੀ,ਹਰਦੀਪ ਸਿੰਘ ਖੁਸ਼ਦਿਲ,ਬਲਦੇਵ ਸਿੰਘ ਮਹਿਣਾ,ਤਰਸੇਮ ਸਿੰਘ ਸਿੱਧਵਾਂ,ਬਲਦੇਵ ਸਿੰਘ ਦਾਇਆ,ਤਰਸੇਮ ਸਿੰਘ ਭਰੋਵਾਲ, ਭਗਵੰਤ ਸਿੰਘ ਗਾਲਿਬ,ਨਛੱਤਰ ਸਿੰਗ,ਜਗਵਿੰਦਰ ਸਿੰਘ ਜਗਰਾਉ,ਸਤਪਾਲ ਸਿੰਘ ਲੋਪੋ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ।