You are here

ਲੁਧਿਆਣਾ

ਅਕਾਲੀ ਦਲ ਦੀ ਭਰਤੀ ਸਬੰਧੀ ਲੋਕਾਂ 'ਚ ਭਾਰੀ ਉਤਸ਼ਾਹ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੰੁ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।ਇੰਨਾਂ ਸਬਦਾਂ ਦਾ ਪ੍ਰਗਟਾਵਾ ਸੀਨੀਅਰ ਆਕਾਲੀ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾ ਕਿ ਨੌਜਵਾਨਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਲਈ ਵੱਧ ਤੋ ਵੱਧ ਫਾਰਮ ਭਰਨੇ ਚਾਹੀਦੇ ਹਨ।ਤਾਂ ਕਿ ਨੌਜਵਾਨਾਂ ਦਾ ਸ਼ੋ੍ਰਮਣੀ ਅਕਾਲੀ ਵੱਡੀ ਪੱਧਰ ਤੇ ਜਗਰਾਕੂ ਹੋ ਸਕਣ।ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਰਿਕਾਰਡਤੋੜ ਭਰਤੀ ਹੋਵੇਗੀ।ਇਸ ਸਮੇ ਸੁਰਿੰਦਪਾਲ ਸਿੰਘ ਫੌਜੀ,ਇੰਦਰਜੀਤ ਸਿੰਘ,ਸੁਰਜੀਤ ਸਿੰਘ,ਹਰਬੰਸ ਸਿੰਘ ਆਦਿ ਹਾਜ਼ਰ ਸਨ

ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ ਬੱਚਿਆਂ ਨੂੰ ਵਰਦੀਆਂ ਵੰਡੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ ਦੇ ਹੈਡ ਟੀਚਰ ਪ੍ਰਿਤਪਾਲ ਸਿੰਘ,ਟੀਚਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ)ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਬੰਬੇ ਵਾਲੇ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਵਰਦੀਆਂ ਵੰਡੀਆਂ।ਵਰਦੀਆਂ ਦੀਆਂ ਸੇਵਾ ਗੁਰਪ੍ਰੀਤ ਸਿੰਘ ਅਮਰੀਕਾ ਪੱੁਤਰ ਜਸਵਿੰਦਰ ਸਿੰਘ ਦੇ ਪਰਿਵਾਰ ਵਲੋ ਕੀਤੀ ਗਈ।ਇਸ ਸਮੇ ਮਾਸਟਰ ਪਰੰਿਮੰਦਰ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬੱਚਿਆਂ ਨੂੰ ਸਖਤ ਮਿਹਨਤ ਕਰਕੇ ਪੜਨ ਚਾਹੀਦਾ ਹੈ।ਇਸ ਸਮੇ ਸਕੂਲ ਦੀ ਭਾਲਈ ਕੇਮਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ ਬੱਚਿਆਂ ਨੂੰ ਵਰਦੀਆਂ ਵੰਡੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ ਦੇ ਹੈਡ ਟੀਚਰ ਪ੍ਰਿਤਪਾਲ ਸਿੰਘ,ਟੀਚਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ)ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਬੰਬੇ ਵਾਲੇ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਵਰਦੀਆਂ ਵੰਡੀਆਂ।ਵਰਦੀਆਂ ਦੀਆਂ ਸੇਵਾ ਗੁਰਪ੍ਰੀਤ ਸਿੰਘ ਅਮਰੀਕਾ ਪੱੁਤਰ ਜਸਵਿੰਦਰ ਸਿੰਘ ਦੇ ਪਰਿਵਾਰ ਵਲੋ ਕੀਤੀ ਗਈ।ਇਸ ਸਮੇ ਮਾਸਟਰ ਪਰੰਿਮੰਦਰ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬੱਚਿਆਂ ਨੂੰ ਸਖਤ ਮਿਹਨਤ ਕਰਕੇ ਪੜਨ ਚਾਹੀਦਾ ਹੈ।ਇਸ ਸਮੇ ਸਕੂਲ ਦੀ ਭਾਲਈ ਕੇਮਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਫਹਿਤਗੜ੍ਹ ਸਿਵੀਆਂ ਵਿਖੇ ਬਾਲ ਵਿਕਾਸ ਪ੍ਰੋਜੈਕਿਟ ਵਲੋ ਨਸ਼ੇ ਖਿਲਾਫ ਕੈਪ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਫਹਿਤਗੜ੍ਹ ਸਿਵੀਆਂ ਵਿਖੇ ਬਾਲ ਵਿਕਾਸ ਪੋ੍ਰਜੈਕਿਟ ਅਫਸਰ ਸਿੱਧਵਾਂ ਬੇਟ ਵਲੋ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ ਗਿਆ।ਮੈਡਮ(ਵਾਧੂ ਚਾਰਜ) ਕੁਲਵਿੰਦਰ ਜੋਸ਼ ਸਿੱਧਵਾਂ ਬੇਟ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਪਿੰਡ ਦੇ ਸਰਪੰਚ ਹਰਬੰਸ ਕੌਰ ਹੈਡ ਟੀਚਰ ਪਰਮਜੀਤ ਕੌਰ ਦੁਗਲ ਇੰਨਚਾਰਜ ਜੀ.ਉ.ਜੀ ਬਲਦੇਵ ਸਿੰਘ ਨੌਜਵਾਨ ਮੈਬਰ ਜਸਪ੍ਰੀਤ ਸਿੰਘ,ਸਾਬਕਾ ਸਰਪੰਚ ਜਗਵਿੰਦਰ ਸਿੰਘ ਸਕੂਲ ਸਟਾਫ ਆਦਿ ਵਲੋ ਨਸ਼ੇ ਮੁਕਤ ਲਈ ਜਾਗਰੂਕ ਕਰਵਾਇਆ ਗਿਆ।ਸੁਪਰਵਾਜਿਰ ਪਰਮਜੀਤ ਕੌਰ ਵਲੋ ਵੀ ਨਸ਼ੇ ਤੋ ਮੁਕਤ ਅਤੇ ਨਸ਼ਾ ਇਕ ਕੋਹੜ ਤੋ ਮੁਕਤ ਚਾਨਣਾ ਪਾਇਆ ਗਿਆ।ਇਸ ਮੌਕੇ ਗਾਲਿਬ ਕਲਾਂ ਦੇ ਚੌਕੀ ਇੰਨਚਾਰਜ ਪਰਮਜੀਤ ਸਿੰਘ ਵਲੋ ਨਸ਼ਿਆਂ ਖਿਲਾਫ ਲੋਕ ਨੂੰ ਜਾਣਕਾਰੀ ਦਿੱਤੀ ਗਈ।ਇਸ ਸਮੇ ਗੁਰਮੀਤ ਕੌਰ,ਆਰਤੀ,ਜਸਮਿੰਦਰ ਕੌਰ,ਗੁਬਿੰਦਰ ਸਿੰਘ,ਅਜੀਤ ਸਿੰਘ,ਸੁਖਵਿੰਦਰ ਸਿੰਘ,ਆਦਿ ਹਾਜ਼ਰ ਸਨ।

ਪਿੰਡ ਫਤਿਗੜ੍ਹ ਸਿਵੀਆਂ 'ਚ ਵੱਖ-ਵੱਖ ਥਾਈ ਬੂਟੇ ਲਾਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਫਹਿਤਗੜ੍ਹ ਸਿਵੀਆਂ ਵਿੱਚ ਗਰੀਨ ਮਿਸ਼ਨ ਤਹਿਤ ਪੌਦੇ ਲਗਾਏ ਗਏ।ਇਥੇ ਪੌਦਾ ਲਗਾਉਣ ਦੀ ਰਸਮ ਕਾਂਗਰਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ ਨੇ ਅਦਾ ਕੀਤੀ।ਇਸ ਸਮੇ ਬਲਜਿੰਦਰ ਕੌਰ ਨੇ ਕਿਹਾ ਕਿ ਸਾਰੇ ਨੂੰ ਇੱਕ-ਇੱਕ ਪੌਦਾ ਲਗਾਉਣ ਚਾਹੀਦਾ ਹੈ ਤਾਂ ਕਿ ਪੰਜਾਬ ਇੱਕ ਮੁਵ ਤੋ ਹਰਿਆਲੀ ਵਾਲਾ ਪੰਜਾਬ ਬਣ ਸਕੇ।ਉਨ੍ਹਾਂ ਕਿਹਾ ਕਿ ਪੌਦਾ ਜਦੌ ਦਰਖਤ ਦਾ ਰੂਪ ਧਾਰਨ ਕਰ ਜਾਦਾ ਹੈ ਤਾਂ ਆਮ ਰਾਹਗੀਰ ਅਥੇ ਜਨਵਾਰਾਂ ਨੂੰ ਸੱੁਖ ਦਾ ਸਾਹ ਦਿਵਾਉਦਾਂ ਹੈ ਕਿਉਕਿ ਇਸਦੀ ਛਾਂ ਹੇਠ ਆਮ ਨਾਗਰਿਕ ਜਾਂ ਜਨਵਾਰ ਬੈਠ ਕੇ ਆਰਾਮ ਕਰਦਾ ਹੈ।ਉਨ੍ਹਾਂ ਕਿਹਾ ਕਿ ਦਿਨੋ-ਦਿਨ ਪਲੀਤ ਹੰੁਦੇ ਜਾ ਰਹੇ ਵਾਤਾਵਰਣ ਦੀ ਸੰਭਾਲ ਲਈ ਵੱਡੀ ਗਿੱਣਤੀ 'ਚ ਦਰਖਤ ਲਗਾਉਣ ਦੀ ਅਤਿ ਲੋੜ ਹੈ।ਇਸ ਅਮਨਜੀਤ ਸਿੰਘ ਖਹਿਰਾ ਕੌਸਲਰ,ਸਤਿਪਾਲ ਸਿੰਘ ਦੇਹੜਕਾ,ਬੀ.ਐਲੋ.ਸੂਬੇਦਾਰ ਹਰਦਿਆਲ ਸਿੰਘ,ਮੈਬਰ ਬਹਦਾਰ ਸਿੰਹ,ਰਾਜਪਾਲ ਸਿੰਘ,ਨੱਥਾ ਸਿੰਘ ਅਥੇ ਵੱਡੀ ਗਿੱਣਤੀ ਵਿੱਚ ਨੌਜਵਾਨ ਹਾਜ਼ਰ ਸਨ

ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ ਵਿਖੇ ਹੋਇਆ ਭਰਵਾਂ ਸਵਾਗਤ

ਅੰਮ੍ਰਿਤਸਰ, ਅਗਸਤ 2019 -  ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ 4:00 ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਅਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ। ਇਹ ਦ੍ਰਿਸ਼ ਆਪਣੇ ਆਪ ਵਿਚ ਅਲੌਕਿਕ ਸੀ। ਜੀਰੋ ਲਾਈਨ ਤੋਂ ਜਿਉਂ ਹੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰ ਸਹਿਤ ਲੈ ਕੇ ਭਾਰਤ ਦਾਖ਼ਲ ਹੋਏ ਤਾਂ ਸੰਗਤਾਂ ਨੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਸਰਹੱਦ ਦਾ ਮਾਹੌਲ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਭਾਰਤ ਦਾਖਲ ਹੋਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ। ਇੱਥੇ ਪੰਜਾਬ ਪੁਲਿਸ ਨੇ ਆਪਣੇ ਰਵਾਇਤੀ ਢੰਗ ਨਾਲ ਗਾਡ ਆਫ ਆਨਰ ਦਿੱਤਾ। ਅਟਾਰੀ ਸਰਹੱਦ ਤੋਂ ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਸੇਵਾ ਨਿਭਾਈ। ਇਸ ਦੌਰਾਨ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਅਟਾਰੀ ਸਰਹੱਦ ਤੋਂ ਸ੍ਰੀ ਅੰਮਿਤਸਰ ਦੇ ਰਸਤੇ ਵੱਖ-ਵੱਖ ਥਾਵਾਂ 'ਤੇ ਸੰਪਰਦਾਵਾਂ ਅਤੇ ਸੰਗਤਾਂ ਵੱਲੋਂ ਲੰਗਰ ਲਗਾੲ ਗਏ। ਨਗਰ ਕੀਰਤਨ ਦੇ ਸਵਾਗਤ ਲਈ ਬੈਂਡ ਪਾਰਟੀਆਂ ਅਤੇ ਗਤਕਾ ਅਖਾੜਿਆਂ ਨੇ ਵੀ ਸ਼ਮੂਲੀਅਤ ਕੀਤੀ। ਸਕੂਲਾਂ ਦੇ ਬੱਚੇ ਵੀ ਖ਼ਾਲਸਾਈ ਬਾਣਾ ਪਹਿਨ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਸੰਗਤਾਂ ਲਈ ਲੰਗਰਾਂ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨਿਰਮਲ ਸਿੰਘ ਨੌਸ਼ਹਿਰਾਢਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਮਹਿੰਦਰ ਸਿੰਘ ਆਹਲੀ, ਅਵਤਾਰ ਸਿੰਘ ਸੈਂਪਲਾ, ਬਲਵਿੰਦਰ ਸਿੰਘ ਜੌੜਾਸਿੰਘਾ, ਇੰਜ: ਸੁਖਮਿੰਦਰ ਸਿੰਘ, ਸੁਖਦੇਵ ਸਿੰਘ ਭੂਰਾਕੋਹਨਾ, ਜਸਵਿੰਦਰ ਸਿੰਘ ਦੀਨਪੁਰ, ਕੁਲਵਿੰਦਰ ਸਿੰਘ ਰਮਦਾਸ ਆਦਿ ਵੀ ਮੌਜੂਦ ਸਨ।

ਦਿਵਿਆਂਗਜਨ ਦੀ ਭਲਾਈ ਲਈ ਕੰਮ ਕਰ ਰਹੇ ਵਿਅਕਤੀਆਂ/ਸੰਸਥਾਵਾਂ ਨੂੰ ਨੈਸ਼ਨਲ ਅਵਾਰਡ ਦੇਣ ਲਈ ਅਰਜ਼ੀਆਂ ਮੰਗੀਆਂ

30 ਅਗਸਤ, 2019 ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2019 -( ਮਨਜਿੰਦਰ ਗਿੱਲ )- ਕੇਂਦਰੀ ਸਮਾਜਿਕ ਨਿਆਂ, ਸਸ਼ਕਤੀਕਰਨ ਮੰਤਰਾਲੇ ਅਤੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਨਵੀਂ ਦਿੱਲੀ ਵੱਲੋਂ ਦਿਵਿਆਂਗਜਨ ਦੀ ਭਲਾਈ ਲਈ ਕੰਮ ਕਰ ਰਹੇ ਵਿਅਕਤੀਆਂ/ਸੰਸਥਾਵਾਂ ਨੂੰ ਨੈਸ਼ਨਲ ਅਵਾਰਡ ਦਿੱਤੇ ਜਾਣੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਾਲਾਨਾ ਦਿੱਤੇ ਜਾਣ ਵਾਲੇ ਇਹ ਅਵਾਰਡ ਦਸੰਬਰ 3, 2019 ਨੂੰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਅਵਾਰਡਾਂ ਲਈ ਅਪਲਾਈ ਕਰਨ ਤੋਂ ਪਹਿਲਾਂ ਇਛੁੱਕ ਵਿਅਕਤੀ/ਸੰਸਥਾਵਾਂ ਦੇ ਮੈਂਬਰ ਵੈੱਬਸਾਈਟ www.disabilityaffairs.gov.in ਤੇ ਹਦਾਇਤਾਂ ਪੜ ਸਕਦੇ ਹਨ। ਵੱਖ-ਵੱਖ ਸੰਸਥਾਵਾਂ ਜਾਂ ਕੇਂਦਰੀ/ਪ੍ਰਾਂਤਿਕ/ਕੇਂਦਰੀ ਸਾਸ਼ਤ ਪ੍ਰਦੇਸ਼/ਜਨਤਕ ਖੇਤਰ ਦੇ ਅਦਾਰਿਆਂ ਵਿੱਚ ਨੌਕਰੀ ਕਰਦੇ ਵਿਅਕਤੀ ਆਪਣੇ-ਆਪਣੇ ਵਿਭਾਗ/ਮੰਤਰਾਲੇ/ਪ੍ਰਾਂਤਕ ਸਰਕਾਰ/ਕੇਂਦਰੀ ਸਾਸ਼ਤ ਸਰਕਾਰ/ਜਨਤਕ ਅਦਾਰਿਆਂ ਤੋਂ ਸ਼ਿਫਾਰਸ਼ ਸਹਿਤ ਹੀ ਅਰਜ਼ੀਆਂ ਭੇਜ ਸਕਦੇ ਹਨ। ਉਨਾਂ ਕਿਹਾ ਕਿ ਉਕਤ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਨੇ ਅਪਲਾਈ ਕਰਨਾ ਹੈ ਤਾਂ ਉਸ ਨੂੰ ਦਿਵਿਆਂਗਜਨ ਨਾਲ ਸੰਬੰਧਤ ਵਿਭਾਗ/ਜ਼ਿਲਾ ਮੈਜਿਸਟ੍ਰੇਟ/ਕਿਸੇ ਨੈਸ਼ਨਲ ਇੰਸਟੀਚਿਊਟ ਆਫ਼ ਡਿਪਾਰਟਮੈਂਟ ਆਫ਼ ਇੰਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸਏਬਿਲਟੀਜ਼/ਇਸੇ ਕੈਟੇਗਰੀ ਵਿੱਚ ਵਿਅਕਤੀਗਤ ਤੌਰ 'ਤੇ ਪਹਿਲਾਂ ਹੀ ਨੈਸ਼ਨਲ ਅਵਾਰਡ ਪ੍ਰਾਪਤ ਕਰ ਚੁੱਕੇ ਵਿਅਕਤੀ ਤੋਂ ਸਿਫ਼ਾਰਸ਼ ਕਰਾਉਣੀ ਜ਼ਰੂਰੀ ਹੋਵੇਗੀ। ਅਗਰਵਾਲ ਨੇ ਕਿਹਾ ਕਿ ਇਹ ਅਰਜ਼ੀਆਂ ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿੱਚ ਹੋਣੀਆਂ ਚਾਹੀਦੀਆਂ ਹਨ। ਜੋ ਕਿ 30 ਅਗਸਤ, 2019 ਤੋਂ ਪਹਿਲਾਂ-ਪਹਿਲਾਂ ਸੀਤਾਰਾਮ ਯਾਦਵ, ਡਿਪਟੀ ਸੈਕਰੇਟਰੀ, ਭਾਰਤ ਸਰਕਾਰ, ਡਿਪਾਰਟਮੈਂਟ ਆਫ਼ ਇੰਪਾਵਰਮੈਂਟ ਆਫ਼ ਪਰਸਨਜ਼ ਵਿੱਦ ਡਿਸਏਬਿਲਟੀਜ਼ (ਦਿਵਿਆਂਗਜਨ), ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਕਮਰਾ ਨੰਬਰ 520, ਬੀ-2, ਪੰਜਵੀਂ ਮੰਜ਼ਿਲ, ਪੰਡਿਤ ਦੀਨ ਦਿਆਲ ਅੰਤੋਦਿਯਾ ਭਵਨ, ਸੀ. ਜੀ. ਓ. ਕੰਪਲੈਕਸ ਨਵੀਂ ਦਿੱਲੀ 110003 ਦੇ ਪਤੇ 'ਤੇ ਪਹੁੰਚ ਜਾਣੀਆਂ ਚਾਹੀਦੀਆਂ ਹਨ।

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਵੱਲੋਂ ਅੰਡਰ 18 ਵਰਗ 'ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

17 ਤਰਾਂ ਦੀਆਂ ਵੱਖ-ਵੱਖ ਖੇਡਾਂ ਵਿੱਚ ਤਕਰੀਬਨ 5039 ਖਿਡਾਰੀਆਂ ਨੇ ਲਿਆ ਭਾਗ

ਲੁਧਿਆਣਾ,  ਜੁਲਾਈ 2019 ( ਮਨਜਿੰਦਰ ਗਿੱਲ )- ਜ਼ਿਲਾ ਖੇਡ ਅਫਸਰ, ਲੁਧਿਆਣਾ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪੁਰਬ ਨੂੰ ਸਮਰਪਿਤ ਜਿਲਾ ਪੱਧਰੀ ਕੰਪਟੀਸ਼ਨ ਮੁਕਾਬਲੇ (ਲੜਕੇ/ਲੜਕੀਆਂ) ਅੰਡਰ 18 ਵਰਗ ਵਿੱਚ ਵੱਖ-ਵੱਖ 17 ਖੇਡਾਂ ਜਿਵੇਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਫੁੱਟਬਾਲ, ਕਬੱਡੀ, ਖੋਹਖੋਹ, ਜੂਡੋ, ਜਿਮਨਾਸਟਿਕ, ਕੁਸਤੀ, ਵਾਲੀਬਾਲ, ਹਾਕੀ, ਹੈਂਡਬਾਲ, ਬਾਕਸਿੰਗ, ਤੈਰਾਕੀ ਅਤੇ ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਗਏ। ਉਹਨਾਂ ਦੱਸਿਆ ਕਿ ਇਹਨਾਂ ਵੱਖ-ਵੱਖ 17 ਤਰਾਂ ਦੀਆਂ ਖੇਡਾਂ ਵਿੱਚ ਤਕਰੀਬਨ 5039 ਖਿਡਾਰੀਆਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਬਾਸਕਟਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਮਾਊਂਟ ਲਿਟਲ ਸਕੂਲ ਸਾਹਨੇਵਾਲ ਦੀ ਟੀਮ ਨੇ ਜੀ.ਐਚ.ਜੀ. ਅਕੈਡਮੀ ਨੂੰ 24-20, ਮਾਤਾ ਮੋਹਨ ਦੇਈ ਓਸਵਾਲ ਸਕੂਲ ਲੁਧਿਆਣਾ ਦੀ ਟੀਮ ਨੇ ਪੀ.ਐਸ.ਖਾਲਸਾ ਸਕੂਲ ਲੁਧਿਆਣਾ ਦੀ ਟੀਮ ਨੂੰ 17-5 ਅਤੇ ਆਈ.ਪੀ.ਐਸ. ਸਕੂਲ ਲੁਧਿਆਣਾ ਦੀ ਟੀਮ ਨੇ ਬੀ.ਸੀ.ਐਮ. ਬਸੰਤ ਸਿਟੀ ਲੁਧਿਆਣਾ ਦੀ ਟੀਮ ਨੂੰ 27-15 ਦੇ ਫਰਕ ਨਾਲ ਹਰਾਇਆ। ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਖੰਨਾ ਦੀ ਟੀਮ ਨੇ ਖੰਨਾ ਪਬਲਿਕ ਸਕੂਲ ਖੰਨਾ ਦੀ ਟੀਮ ਨੂੰ 2-0, ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਜੋਹਲਾਂ ਨੂੰ 2-0, ਬੀ.ਵੀ.ਐਮ. ਸਕੂਲ ਕਿਚਲੂ ਨਗਰ ਦੀ ਟੀਮ ਨੇ ਗੋਬਿੰਦ ਨਗਰ ਨੂੰ 2-0, ਸਰਕਾਰੀ ਹਾਈ ਸਕੂਲ ਗਿੱਦੜਵਿੰਡੀ ਦੀ ਟੀਮ ਨੇ ਜੀ.ਐਮ.ਟੀ. ਪਬਲਿਕ ਸਕੂਲ ਨੂੰ 2-0 ਅਤੇ ਦਿਆਲ ਪਬਲਿਕ ਸਕੂਲ, ਤਾਜਪੁਰ ਰੋਡ ਲੁਧਿਆਣਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਗੁੱਜ਼ਰਖਾਨ ਕੈਂਪਸ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਫੁੱਟਬਾਲ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਸੰਤ ਈਸਰ ਸਿੰਘ ਰਾੜਾ ਸਾਹਿਬ ਦੀ ਟੀਮ ਨੇ ਬੀ.ਵੀ.ਐਮ. ਕਿਚਲੂ ਨਗਰ ਦੀ ਟੀਮ ਨੂੰ 4-0, ਅਕਾਲ ਅਕੈਡਮੀ ਜੰਡਾਲੀ ਦੀ ਟੀਮ ਨੇ ਬਲੋਚਮ ਚਕਰ ਦੀ ਟੀਮ ਨੂੰ 3-0, ਸ.ਸ.ਸ.ਸ. ਦਹਿੜੂ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹੀ ਦੀ ਟੀਮ ਨੂੰ 4-0 ਅਤੇ ਸ.ਸ.ਸ.ਸ. ਕੋਟਾਲਾ ਦੀ ਟੀਮ ਨੇ ਸ.ਸ.ਸ.ਸ. ਦਾਖਾ ਨੂੰ 2-0 ਦੇ ਫਰਕ ਨਾਲ ਹਰਾਇਆ। ਉਹਨਾਂ ਦੱਸਿਆ ਕਿ ਇਸੇ ਤਰਾਂ ਜਿਮਨਾਸਟਿਕ ਲੜਕਿਆਂ ਦੀ ਟੀਮ ਈਵੈਂਟ ਦੇ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਖੰਨਾ ਦੀ ਟੀਮ ਨੇ ਪਹਿਲਾ, ਕੋਚਿੰਗ ਸੈਂਟਰ ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਕੋਚਿੰਗ ਸੈਂਟਰ ਖੰਨਾ-ਬੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕਿਆਂ ਦੇ 800 ਮੀਟਰ ਦੇ ਮੁਕਾਬਲਿਆਂ ਵਿੱਚ ਹਰਨੂਰ ਸਿੰਘ (ਗੁਰੂ ਨਾਨਕ ਸਟੇਡੀਅਮ) 2:04.45 ਨੇ ਪਹਿਲਾ, ਆਰੀਅਨ (ਗੁਰੂ ਨਾਨਕ ਸਟੇਡੀਅਮ) 2:07.71 ਨੇ ਦੂਜਾ, ਮਨਵੀਰ ਸਿੰਘ (ਨਨਕਾਣਾ ਪਬਲਿਕ ਸਕੂਲ) 2:09.64 ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਨਵਦੀਪ ਕੌਰ (ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ) 2:43.92  ਨੇ ਪਹਿਲਾ, ਪਵਨ ਮੌਰੀਆ (ਗੁਰੂ ਨਾਨਕ ਸਟੇਡੀਅਮ) 2:46.77 ਨੇ ਦੂਜਾ ਅਤੇ ਤਰਨਪ੍ਰੀਤ ਕੌਰ (ਪੀਸ ਪਬਲਿਕ ਸਕੂਲ ਮੁੱਲਾਂਪੁਰ) 2:48.15 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਲੜਕਿਆਂ ਦੇ ਮੁਕਾਬਲਿਆਂ ਵਿੱਚ ਤਾਜਵੀਰ ਸਿੰਘ (ਪੀਸ ਪਬਲਿਕ ਸਕੂਲ ਮੁੱਲਾਂਪੁਰ) 12.15 ਮੀਟਰ ਨੇ ਪਹਿਲਾ, ਰਾਹੁਲ ਥਾਪੜ (ਕੇ.ਵੀ.ਐਮ. ਸਕੂਲ ਲੁਧਿਆਣਾ)11.73 ਮੀਟਰ ਨੇ ਦੂਜਾ ਤੇ ਹਰਜਿੰਦਰ ਸਿੰਘ (ਸਰਕਾਰੀ ਮੈਰੀਟੋਰੀਅਸ ਸਕੂਲ ਲੁਧਿਆਣਾ) 10.14 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਸਮੀਤ ਕੌਰ (ਆਨੰਦ ਈਸ਼ਰ ਪਬਲਿਕ ਸਕੂਲ ਛਪਾਰ) 19.26 ਮੀਟਰ ਨੇ ਪਹਿਲਾ, ਮੁਸਕਾਨ ਕੌਰ (ਕੇ.ਵੀ.ਨੰ:1 ਹਲਵਾਰਾ ) 8.72 ਮੀਟਰ ਨੇ ਦੂਜਾ ਅਤੇ ਹੇਮ ਪ੍ਰਭਾ (ਏਅਰ ਫੋਰਸ ਸਕੂਲ ਹਲਵਾਰਾ) 7.95ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ (ਸਰਕਾਰੀ ਮੈਰੀਟੋਰੀਅਸ ਸਕੂਲ ਲੁਧਿਆਣਾ) 19.26 ਮੀਟਰ ਨੇ ਪਹਿਲਾ, ਖੁਸ਼ਬੂ (ਬੀ.ਸੀ.ਐਮ ਸਕੂਲ ਲੁਧਿਆਣਾ) 17.26 ਮੀਟਰ ਨੇ ਦੂਜਾ ਅਤੇ ਰਮਨਜੋਤ ਕੌਰ (ਅਜੀਤਸਰ ਸਰਕਾਰੀ ਹਾਈ ਸਕੂਲ ਰਾਏਕੋਟ) 15.95 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਲੜਕੀਆਂ ਦੇ ਮੁਕਾਬਲਿਆਂ ਵਿੱਚ ਸ.ਸੀ.ਨੀ: ਸੈਕੰਡਰੀ ਸਕੂਲ ਡਵੀਜ਼ਨ ਨੰ: 3 ਲੁਧਿਆਣਾ ਨੇ ਇੰਟਰਨੈਂਸਨਲ ਪਬਲਿਕ ਸਕੂਲ ਲੁਧਿਆਣਾ ਨੂੰ 39-14, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ ਨੂੰ 17-14, ਸ.ਸੀ.ਸੈ.ਸਕੂਲ ਆਸੀ ਕਲਾਂ ਨੇ ਸ.ਸੀ.ਸੈ.ਸਕੂਲ ਸਿੱਧਵਾਂ ਖੁਰਦ ਨੂੰ 26-18, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੇ ਸ.ਸੀ.ਸੈ.ਸਕੂਲ ਆਂਡਲੂ ਨੂੰ 40-7, ਐਚ.ਐਮ.ਵੀ ਕਾਨਵੈਂਟ ਸਕੂਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਟੜਾ ਨੂੰ 30-4 ਅਤੇ ਸ.ਸੀ.ਸੈ.ਸਕੂਲ ਮੈਰੀਟੋਰੀਅਸ ਨੇ ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਡਾਬਾ, ਲੁਧਿਆਣਾ ਨੂੰ 24-12 ਦੇ ਫਰਕ ਨਾਲ ਹਰਾਇਆ।

ਸ਼੍ਰੋਮਣੀ ਕਮੇਟੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਹੋਵੇ ਸੁਹਿਰਦ : -ਬੰਦੀ ਸਿੰਘ ਰਿਹਾਈ ਮੋਰਚਾ

ਲੁਧਿਆਣਾ, ਜੁਲਾਈ 2019 -(ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ  ਚ 2007 ਤੋਂ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਲੰਮੇ ਸਮੇਂ ਤੋਂ ਪਟਿਆਲਾ ਜੇਲ੍ਹ ਦੀ ਫਾਂਸੀ ਚੱਕੀ ਵਿੱਚ ਬੰਦ ਹਨ ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਸੀ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਭਾਈ ਰਾਜੋਆਣਾ ਦੀ ਫਾਂਸੀ ਨੂੰ ਬਰਕਰਾਰ ਰੱਖਿਆ ਅਤੇ ਭਾਈ ਰਾਜੋਆਣਾ ਨੇ ਫਾਂਸੀ ਦੀ ਸਜ਼ਾ ਦੇ ਖਿਲਾਫ ਭਾਰਤ ਦੇ ਰਾਸ਼ਟਰਪਤੀ ਨੂੰ ਸਜ਼ਾ ਮੁਆਫੀ ਦੀ ਅਪੀਲ ਪਾਓਣ ਤੋਂ ਜਵਾਬ ਦੇ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਅਪੀਲ ਪਾਈ ਜੋ ਅਗੋਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀ ਜਾਣੀ ਸੀ ਸ਼੍ਰੋਮਣੀ ਕਮੇਟੀ ਵਲੋਂ ਇਹ ਅਪੀਲ 2012 ਵਿਚ ਪਾਈ ਗਈ ਪਰ ਉਸ ਤੋਂ ਬਾਅਦ ਕਦੇ ਵੀ ਪੈਰਵਾਈ ਨਹੀਂ ਕੀਤੀ ਜਿਸ ਕਾਰਨ ਇਹ ਅਪੀਲ ਭਾਰਤ ਦੇ ਗ੍ਰਹਿ ਮੰਤਰਾਲੇ ਕੋਲ ਹੀ ਪਈ ਹੈ ਅਤੇ ਫੈਸਲਾ ਨਹੀਂ ਹੋ ਰਿਹਾ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਭਾਈ ਜੰਗ ਸਿੰਘ, ਭਾਈ ਭਵਨਦੀਪ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਪੰਥਕ ਫਰਜ ਨੂੰ ਸਮਝਦੇ ਹੋਏ ਫਾਂਸੀ ਰੱਦ ਕਰਾਉਣ ਲਈ ਸੁਹਿਰਦ ਹੋ ਕੇ ਯਤਨ ਕਰੇ ਨਹੀਂ ਤਾਂ ਪੰਥ ਦੋਖੀਆਂ ਦੀ ਜਮਾਤ ਦਾ ਹਿੱਸਾ ਬਣਕੇ ਭਾਰਤ ਸਰਕਾਰ ਨੂੰ ਪਾਈ ਅਪੀਲ ਵਾਪਸ ਲੈ ਲਵੇ ਬੰਦੀ ਸਿੰਘ ਰਿਹਾਈ ਮੋਰਚਾ ਇਹ ਮੰਗ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸ਼੍ਰੋਮਣੀ ਕਮੇਟੀ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾ ਕੇ ਪੱਕੀ ਰਿਹਾਈ ਲਈ ਸੁਹਿਰਦ ਯਤਨ ਕਰੇ।

ਚੱਕਰ ਪਿੰਡ ਦੀ ਸਿਮਰਨਜੀਤ ਕੌਰ ਨੇ ਮੱੁਕੇਬਾਜ਼ੀ ਵਿੱਚ ਸੋਨੇ ਦਾ ਤਮਗਾ ਜਿੱਤਿਆ,ਹਲਕਾ ਵਿਧਾਇਕ ਮਾਣੰੂਕੇ ਨੇ ਵਧਾਈਆਂ ਦਿੱਤੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਚੱਕਰ ਦੀ ਸਿਮਰਜੀਤ ਕੋਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪਨ ਹੋਏ 23ਵੇ ਪੈ੍ਰਜ਼ੀਡੈਟ ਕੱਪ ਕੌਮਾਂਤਰੀ ਮੱੁਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ।ਸਿਮਰਜੀਤ ਕੌਰ ਨੇ ਜਿਥੇ ਆਪਣੇ ਮਾਤਾ ਰਾਜਪਾਲ ਕੌਰ ਅਤੇ ਪਿਤਾ ਕਮਲਜੀਤ ਸਿੰਘ ਦਾ ਨਾਮ ਉੱੱੱਚਾ ਕੀਤਾ ਹੈ ਉਥੇ ਪਿੰਡ ਚੱਕਰ ਦਾ ਨਾਮ ਸੂਬੇ ਵਿੱਚ ਰੌਸ਼ਨ ਕੀਤਾ ਹੈ।ਇਸ ਤੋ ਪਹਿਲਾਂ ਵੀ ਸਿਮਰਜੀਤ ਕੌਰ ਨੇ ਬੈਕਾਕ ਵਿਖੇ ਏਸ਼ੀਅਨ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।ਇਸ ਸਮੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਸਿਮਰਨਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਹੈ ਕਿ ਪਿੰਡ ਚੱਕਰ ਦਾ ਮਾਣ ਅਤੇ ਸ਼ਾਨ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆਂ ਵਿੱਚ 23ਵੇ ਅੰਤਰਾਸਟਰੀ ਮੱੁਕੇਬਾਜ਼ੀ ਟੂਰਨਮੈਂਟ ਵਿੱਚ ਸੋੇਨੇ ਦਾ ਤਗਮਾ ਜਿਤਾ ਕੇ ਪੰਜਾਬ ਦੀ ਧੀਆ ਲਈ ਇਕ ਮਿਸਾਲ ਕਾਇਮ ਕੀਤੀ ਹੈ।ਅਸੀ ਸਾਰੇ ਪ੍ਰਰਾਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਿਮਰਨਜੀਤ ਕੌਰ ਇਸ ਤੋ ਵੀ ਵੱਡੀਆਂ ਉਚੀਆਂ ਮੰਜਲਾਂ ਨੂੰ ਪਾਰ ਕਰੇ।ਅਸੀ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗਰਮੀਤ ਸਿੰਘ ਸੋਡੀ ਤੋ ਮੰਗ ਕਰਦਿਆਂ ਹਾਂ ਕਿ ਸਿਮਰਨਜੀਤ ਕੌਰ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇ।