You are here

ਲੁਧਿਆਣਾ

ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ -ਕਲੇਰ

ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ)- "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਨੇ ਲਗਭਗ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ ਤੇ ਦੂਜੇ ਪੜਾਅ ਨੂੰ ਲੈ ਕੇ ਪਿੰਡਾਂ ਦੇ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਨੇੜਲੇ ਪਿੰਡ ਬਜ਼ੁਰਗ ਵਿਚ ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਅਤੇ ਸੰਤ ਬਾਬਾ ਜੀਵਾਂ ਸਿੰਘ ਜੀ ਭੋਰਾ ਸਾਹਿਬ (ਨਾਨਕਸਰ) ਵਾਲਿਆਂ ਵੱਲੋਂ ਪੌਦੇ ਲਗਾਏ ਗਏ। ਇਹ ਪੌਦੇ ਲਗਾਉਣ ਦੀ ਅਰੰਭਤਾ ਪਿੰਡ ਦੀਆਂ ਸੱਥਾਂ, ਧਰਮਸ਼ਾਲਾਵਾਂ ਤੇ ਹੋਰਨਾਂ ਸਾਂਝੀਆਂ ਥਾਵਾਂ ਤੋਂ ਕੀਤੀ ਗਈ ਤੇ ਇਸਦੇ ਮੁਕੰਮਲ ਹੋਣ ਉਪਰੰਤ ਇਹ ਮੁਹਿੰਮ ਘਰ-ਘਰ ਜਾਵੇਗੀ। ਘਰਾਂ ਵਿਚ ਵੱਡੀ ਗਿਣਤੀ 'ਚ ਪੌਦੇ ਲਗਾਏ ਜਾਣਗੇ। ਇਸ ਮੌਕੇ ਐਸ ਆਰ ਕਲੇਰ ਨੇ ਕਿਹਾ ਕਿ ਰੁੱਖ ਲਗਾਓ ਵੰਸ਼ ਬਚਾਓ ਮੁਹਿੰਮ ਪੂਰੀ ਤਰ੍ਹਾਂ ਸਫਲ ਹੋ ਰਹੀ ਹੈ ਤੇ ਇਹ ਮੁਹਿੰਮ ਮਿੱਥੇ ਟੀਚੇ ਨੂੰ ਪਾਰ ਕਰਨ ਤੱਕ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਸ.ਭਾਗ ਸਿੰਘ ਮੱਲਾਂ ਸਾਬਕਾ ਵਿਧਾਇਕ,ਰਾਜਵੰਤ ਸਿੰਘ , ਗੁਰਮੀਤ ਸਿੰਘ, ਜਗਦੇਵ ਸਿੰਘ, ਪ੍ਧਾਨ ਜੁਗਿੰਦਰ ਸਿੰਘ, ਸਾਬਕਾ ਸਰਪੰਚ ਚਮਕੌਰ ਸਿੰਘ,ਪੰਚ ਸਰਨਜੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਜਗਰੂਪ ਸਿੰਘ, ਗਿਆਨੀ ਮਹਿੰਦਰ ਸਿੰਘ, ਬਲਵੀਰ ਸਿੰਘ, ਚੰਦ ਸਿੰਘ, ਨੰਬਰਦਾਰ ਗੁਰਬਚਨ ਸਿੰਘ, ਧਰਮ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਦੀਪਾਂ, ਅਜੈਬ ਸਿੰਘ, ਮਨਮੋਹਨ ਸਿੰਘ ਵਿੱਕੀ, ਦਵਿੰਦਰ ਸਿੰਘ, ਗੁਰਚਰਨ ਸਿੰਘ, ਪ੍ਰਿਤਪਾਲ ਸਿੰਘ, ਜਗਦੇਵ ਸਿੰਘ, ਜਤਿੰਦਰ ਸਿੰਘ ਭੰਡਾਰੀ ਪ੍ਧਾਨ ਖਾਲਸਾ ਏਡ,ਪ੍ਧਾਨ ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਹੋਰ ਹਾਜਰ ਸਨ ।

ਲੋਕ ਵਿਰਾਸਤ ਅਕੈਡਮੀ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਦਾ ਚੇਅਰਮੈਨ ਬਣਨ ਤੇ ਸਨਮਾਨ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )- ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਦੇ ਉਦਯੋਗਕ ਵਿਕਾਸ ਨਾਲ ਸਬੰਧਿਤ ਕਾਰਪੋਰੇਸ਼ਨ ਦੇ ਨਵ ਨਿਯੁਕਤ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੂੰ   ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦਾ ਚੇਅਰਮੈਨ ਬਣਨ ਤੇ ਸਨਮਾਨਿਤ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਤੇ ਮਾਲਵਾ ਸਭਿਆਚਾਰ ਮੰਚ ਦੇ ਚੇਅਰਮੈਨ ਬਾਵਾ ਇਸ ਤੋਂ ਪਹਿਲਾਂ ਦੋ ਵਾਰ ਹਾਊਸਫੈੱਡ ਪੰਜਾਬ ਦੇ ਚੇਅਰਮੈਨ ਰਹਿ ਚੁਕੇ ਹਨ। ਬਾਵਾ ਦੇ ਸਵਾਗਤ ਚ ਬੋਲਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਵੇ ਦੱਸਿਆ ਕਿ ਸ਼੍ਰੀ ਬਾਵਾ ਨੇ 1980 ਤੋਂ ਸ: ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਸਿਆਸਤ, ਸਮਾਜ ਸੇਵਾ, ਪੇਂਡੂ ਵਿਕਾਸ ਤੇ ਸਭਿਆਚਾਰ ਦੇ ਖੇਤਰ ਵਿੱਚ ਸਰਗਰਮੀ ਸ਼ੁਰੂ ਕੀਤੀ। ਪਿੰਡ ਰਕਬਾ (ਲੁਧਿਆਣਾ)  ਜੰਮਪਲ ਸ਼੍ਰੀ ਬਾਵਾ ਨੇ 26 ਸਾਲ ਪਹਿਲਾਂ ਸਾਡੇ ਸਭ ਦੇ ਸੰਗ ਸਾਥ ਹਰ ਸਾਲ ਧੀਆਂ ਦਾ ਲੋਹੜੀ ਮੇਲਾ ਸ਼ੁਰੂ ਕੀਤਾ ਤਾਂ ਜੋ ਭਰੂਣ ਹੱਤਿਆ ਦੇ ਖਿਲਾਫ਼ ਲੋਕ ਆਵਾਜ਼ ਬੁਲੰਦ ਹੋ ਸਕੇ। ਇਸ ਦਾ ਆਰੰਭ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੋਂ ਲੈ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਬੁੱਤਾਂ ਤੀਕ ਹਜ਼ਾਰਾਂ ਲੋਕਾਂ ਦੇ ਕਾਫ਼ਲੇ ਦੀ ਅਗਵਾਈ ਕਰਕੇ ਕੀਤਾ। ਬਾਵਾ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਲੰਮਾ ਸਮਾਂ ਮੀਤ ਪ੍ਰਧਾਨ ਰਹੇ ਪ੍ਰਸਿੱਧ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਤੇ ਇਤਿਹਾਸਕ ਯੋਗਦਾਨ ਬਾਰੇਬਾਵਾ ਜੀ ਨੇ ਦੇਸ਼ ਬਦੇਸ਼ ਵਿੱਚ ਲੋਕਾਂ ਨੂੰ ਲਗਾਤਾਰ ਸੁਚੇਤ ਕੀਤਾ ਅਤੇ ਰਕਬਾ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਾਣੀਕਾਰਾਂ ਦੇ ਚਿੱਤਰ ਅਰ ਐੱਮ ਸਿੰਘ ਤੋਂ ਤਿਆਰ ਕਰਵਾ ਕੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਰੂਪ ਵਿੱਚ ਕੌਮ ਨੂੰ ਸਮਰਪਿਤ ਕੀਤਾ ਹੈ। ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ  ਸਿੰਘ ਨੇ ਕਿਹਾ ਕਿ ਬਾਵਾ ਜੀ ਨੇ ਸਿਰਫ਼ ਸਿਆਸਤ ਨਹੀਂ ਕੀਤੀ ਸਗੋਂ ਸਰਬ ਧਰਮਾਂ  ਦੇ ਮਹਾਨ ਵਿਚਾਰਵਾਨਾਂ ਨੂੰ ਇਕਸਾਰ ਸਨਮਾਨ ਦੇ ਕੇ ਸਮਾਜ ਵਿੱਚ ਸਤਿਕਾਰ ਲਿਆ ਹੈ। ਹੁਣ ਉਹ ਸਿਰਫ਼ ਮਾਲਵਾ ਖੇਤਰ ਦੇ ਨਹੀਂ ਸਗੋਂ ਪੂਰੇ ਸੰਸਾਰ ਚ ਵੱਸਦੇ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਬਣ ਗਏ ਹਨ। ਕ੍ਰਿਸ਼ਨ ਕੁਮਾਰ ਬਾਵਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹ ਇਕੱਲੇ ਕੁਝ ਵੀ ਨਹੀਂ ਹਨ ਸਗੋਂ ਹਰ ਖੇਤਰ ਦੇ ਆਗੂਆਂ ਦੀ ਪ੍ਰੇਰਨਾ ਨਾਲ ਹੀ ਮੈਂ ਉੱਸਰ ਸਕਿਆ ਹਾਂ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਜੀ ਬਲਭੱਦਰ ਦਾਸ ਜੀ ਪਾਸੋਂ ਜੀਵਨ ਸੰਘਰਸ਼ ਦੀ ਦਾਤ, ਜੱਸੋਵਾਲ ਜੀ ਤੋਂ ਸਿਆਸਤ ਦੇ ਨਾਲ ਨਾਲ ਸਮਾਜ ਦਾ ਸਰਬਪੱਖੀ ਵਿਕਾਸ ਅਤੇ ਹਰ ਖੇਤਰ ਦੇ ਸ਼ਾਹ ਸਵਾਰਾਂ ਕੋਲੋਂ ਸਹਿਯੋਗ ਲੈ ਕੇ ਗੋਹੜੇ ਚੋਂ ਸਿਰਫ਼ ਕੁਝ ਪੂਣੀਆਂ ਕੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਲਈ ਕਸਬਿਆਂ ਚ ਉਦਯੋਗਕ ਵਿਕਾਸ ਕਰਨ ਦੀ ਲੋੜ ਹੈ। ਇਸ ਸਬੰਧੀ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਉਦਯੋਗ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਦੀ ਦਿਸ਼ਾ ਨਿਰਦੇਸ਼ਨਾ ਅਧੀਨ ਪਾਰਦਰਸ਼ੀ ਸਮਰੱਥ ਨੀਤੀ ਤਿਆਰ ਕੀਤੀ ਜਾਵੇਗੀ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਨਵੇਂ ਉੱਦਮੀਆਂ ਨੂੰ ਪੰਜਾਬ ਚ ਉਦਯੋਗ ਲਾਉਣ ਲਈ ਪ੍ਰੇਰਿਆ ਜਾਵੇਗਾ। ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ ਨੇ ਬਾਵਾ ਨੂੰ ਪਿੰਡ ਪੰਚਾਇਤ ਵੱਲੋਂ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਲਕਾਰ ਸਿੰਘ, ਪਰਮਜੀਤ ਸਿੰਘ, ਗਗਨਦੀਪ ਬਾਵਾ ਤੇ ਅਰਜਨ ਬਾਵਾ ਵੀ ਹਾਜ਼ਰ  ਸਨ।

ਖੇਤੀਬਾੜੀ ਖਪਤਕਾਰ 22 ਤੋਂ 31 ਤੱਕ ਲੋਡ ਵਧਾ ਸਕਦੇ ਹਨ-ਐਕਸੀਅਨ ਜਗਰਾਉਂ

ਹੋਰ ਪਿੰਡਾਂ ਵਿੱਚ ਲੱਗਣ ਵਾਲੇ 'ਸੁਵਿਧਾ ਕੈਂਪ' ਸਬੰਧੀ ਸਮਾਂ-ਸਾਰਨੀ ਜਾਰੀ

ਜਗਰਾਓਂ,  ਜੁਲਾਈ 2019 ( ਮਨਜਿੰਦਰ ਗਿੱਲ)-

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ ਵਾਲੇ ਖਪਤਕਾਰਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਅਨੁਸਾਰ ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਅਧੀਨ 22 ਜੁਲਾਈ ਤੋਂ 31 ਜੁਲਾਈ ਤੱਕ ਲੱਗਣ ਵਾਲੇ ਹੋਰ 'ਸੁਵਿਧਾ ਕੈਂਪ' ਸਬੰਧੀ ਨਵੀਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ 22 ਜੁਲਾਈ ਨੂੰ ਮਲਕ, ਚੀਮਨਾਂ, ਅਲੀਗੜ੍ਹ ਆਦਿ ਪਿੰਡਾਂ ਦਾ ਕੈਂਪ ਪਿੰਡ ਮਲਕ ਵਿਖੇ, 23 ਜੁਲਾਈ ਨੂੰ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਸ਼ੇਖਦੌਲਤ, ਸਵੱਦੀ ਖੁਰਦ, ਤੱਪੜ ਆਦਿ ਪਿੰਡਾਂ ਦਾ ਕੈਂਪ ਪਿੰਡ ਸ਼ੇਰਪੁਰ ਕਲਾਂ ਵਿਖੇ, 24 ਜੁਲਾਈ ਨੂੰ ਪੱਬੀਆਂ, ਕੋਠੇ ਹਾਂਸ, ਚੌਕੀਮਾਨ, ਸੋਹੀਆਂ ਆਦਿ ਪਿੰਡਾਂ ਦਾ ਕੈਂਪ ਪਿੰਡ ਪੱਬੀਆਂ ਵਿਖੇ, 25 ਜੁਲਾਈ ਨੂੰ ਜੰਡੀ, ਸੰਗਤਪੁਰਾ, ਰਸੂਲਪੁਰ, ਬੁਜਰਗ, ਭੈਣੀ ਅਰਾਈਆਂ ਆਦਿ ਪਿੰਡਾਂ ਦਾ ਕੈਂਪ ਪਿੰਡ ਜੰਡੀ ਵਿਖੇ, 26 ਜੁਲਾਈ ਨੂੰ ਲੀਲਾਂ, ਸਦਰਪੁਰਾ, ਬੰਗਸੀਪੁਰਾ ਆਦਿ ਪਿੰਡਾਂ ਦਾ ਕੈਂਪ ਪਿੰਡ ਲੀਲਾਂ ਵਿਖੇ, 29 ਜੁਲਾਈ ਨੂੰ ਗਾਲਿਬ ਕਲਾਂ, ਗਾਲਿਬ ਖੁਰਦ, ਅਮਰਗੜ੍ਹ ਕਲੇਰ ਆਦਿ ਪਿੰਡਾਂ ਦਾ ਕੈਂਪ ਪਿੰਡ ਗਾਲਿਬ ਕਲਾਂ ਵਿਖੇ, 30 ਜੁਲਾਈ ਨੂੰ ਰਾਊਵਾਲ, ਖੁਦਾਈ ਚੱਕ, ਗੋਰਸੀਆਂ ਮੱਖਣ, ਕੋਟਮਾਨ, ਧੋਥੜ, ਗੋਰਸੀਆਂ ਖਾਨ ਮੁਹੰਮਦ, ਸ਼ੇਖਕੁਤਬ ਆਦਿ ਪਿੰਡਾਂ ਦਾ ਕੈਂਪ ਪਿੰਡ ਰਾਊਵਾਲ ਵਿਖੇ ਅਤੇ 31 ਜੁਲਾਈ ਨੂੰ ਗਗੜਾ, ਕੋਠੇ ਪੋਨਾਂ, ਬੀੜ ਗਗੜਾ, ਬੀੜ ਅਖਾੜਾ ਆਦਿ ਪਿੰਡਾਂ ਦਾ ਕੈਂਪ ਪਿੰਡ ਗਗੜਾ ਵਿਖੇ ਲਗਾਇਆ ਜਾਵੇਗਾ। ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਹੋਰ ਦੱਸਿਆ ਕਿ ਇਹ ਸੁਵਿਧਾ ਕੈਂਪ ਸਵੇਰੇ 10 ਤੋਂ ਸ਼ੁਰੂ ਹੋਣਗੇ ਅਤੇ ਲੋਡ ਵਧਾਉਣ ਦੇ ਚਾਹਵਾਨ ਖਪਤਕਾਰ ਪਿੰਡ ਦੀ ਪੰਚਾਇਤ ਤੋਂ ਟਿਊਬਵੈਲ ਕੁਨੈਕਸ਼ਨ ਦੀ ਵਰਤੋਂ ਜਾਂ ਮਾਲਕੀ ਸਬੰਧੀ ਸਰਟੀਫਿਕੇਟ, ਬਿਨੈਕਾਰ ਖਪਤਕਾਰ ਦੀ ਪਾਸਪੋਰਟ ਸਾਈਜ਼ ਫੋਟੋ, ਬਿਨੈਕਾਰ ਦੀ ਸ਼ਨਾਖਤ ਸਬੰਧੀ ਸਬੂਤ, ਟਿਊਬਵੈਲ ਕੁਨੈਕਸ਼ਨ ਦੀ ਪਾਸਬੁੱਕ ਅਤੇ ਲੋਡ ਵਾਧੇ ਲਈ ਟੈਸਟ ਰਿਪੋਰਟ ਨਾਲ ਲੈਕੇ ਆਉਣ। ਇੰਜ: ਸੋਮਲ ਨੇ ਹੋਰ ਦੱਸਿਆ ਕਿ ਇਹਨਾਂ ਸੁਵਿਧਾ ਕੈਂਪਾ ਮੌਕੇ ਖਪਤਕਾਰਾਂ ਨੂੰ ਹੋਰ ਲੋੜੀਂਦੇ ਫਾਰਮ ਅਤੇ ਅੰਡਰਟੇਕਿੰਗ ਆਦਿ ਮੌਕੇ 'ਤੇ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ ਅਤੇ ਜੇਕਰ ਕਿਸੇ ਖਪਤਕਾਰ ਨੂੰ ਇਸ ਸਬੰਧੀ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਆਪਣੇ ਏਰੀਏ ਦੇ ਉਪ ਮੰਡਲ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।

ਕਾਂਗਰਸ ਸਰਕਾਰ ਸੂਬੇ 'ਚੋ ਨਸ਼ਿਆਂ ਦੇ ਖਾਤਮੇ ਲਈ ਸਿਰਤੌੜ ਯਤਨ ਕਰ ਰਹੀ ਹੈ: ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੌੜ ਯਤਨ ਕਰ ਰਹੀ ਹੈ,ਉਪਰੋਕਤ ਗੱਲਬਾਤ ਕਰਦਿਆਂ ਕਾਂਗਰਸ ਲੁਧਿਆਣਾ ਦਿਹਾਤੀ ਜਰਨਲ ਸੈਕਟਰੀ ਬਲਜਿੰਦਰ ਕੌਰ ਸਿਵੀਆਂ ਨੇ ਦੱਸਿਆਂ ਕਿ ਨਸ਼ਿਆਂ ਦੇ ਵਾਪਰੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ।ਇਸ ਸਮੱਸਿਆਂ 'ਤੇ ਕੈਪਟਨ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤੇ ਨਸ਼ਿਆਂ ਦੇ ਸਮੱਗਲਰਾਂ 'ਤੇ ਕਾਬੂ ਪਾਉਣ ਲਈ ਸਖਤੀ ਵਰਤੀ ਜਾ ਰਹੀ ਹੈ।ਉਨ੍ਹਾਂ ਦੱਸਿਆਂ ਕਿ ਪੁਲਸ ਨੇ ਕਈ ਕੁਇੰਟਲ ਨਸ਼ਿਆਂ ਦੀਆਂ ਖੇਪਾਂ ਬਰਾਮਦ ਕਰ ਕੇ ਭੈੜੇ ਅਨਸਰਾਂ ਨੂੰ ਜੇਲਾਂ 'ਚ ਸੁਟਿਆ ਹੈ।

ਗਾਲਿਬ ਰਣ ਸਿੰਘ ਵਿੱਚ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਸ਼ਰਪੰਚ ਜਗਦੀਸ ਚੰਦ ਸ਼ਰਮਾ ਤੇ ਡੀਪੂ ਹਲੋਡਰ ਸੁਰੇਸ ਚੰਦ ਦੀ ਅਗਵਾਈ ਵਿੱਚ ਕਣਕ ਵੰਡੀ ਗਈ।ਕਾਰਡ ਧਾਰਕ ਨੂੰ ਛੇ ਮਹੀਨੇ ਦੀ ਕਣਕ ਵੰਡੀ ਗਈ।ਇਸ ਸਮੇ ਸਰਪੰਚ ਜਗਦੀਸ ਚੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ-ਇੱਕ ਕਰ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਜਲਦੀ ਹੀ ਪੰਜਾਬ ਸਰਕਾਰ ਵਲੋ ਰਾਸ਼ਨ ਲਈ ਨਵੇ ਸਮਰਾਟ ਕਾਰਡ ਬਣਕੇ ਦਿੱਤੇ ਜਾਣਗੇ।ਇਸ ਸਮੇ ਸਰਪੰਚ ਪਰਮਜੀਤ,ਮੈਬਰ ਬਲਜੀਤ ਕੌਰ,ਮੈਬਰ ਹਰਮਿੰਦਰ ਸਿੰਘ ਫੌਜੀ,ਜਸਵਿੰਦਰ ਸਿੰਘ,ਜਲੌਰ ਸਿੰਘ,ਸਾਧੂ ਸਿੰਘ,ਚਰਨਜੀਤ,ਭਗਵੰਤ ਸਿੰਘ,ਸੰਜੀਵ,ਗੁਰਦੀਪ ਸਿੰਘ ਆਦਿ ਹਾਜ਼ਰ ਸਨ॥

ਕਾਂਗਰਸੀ ਆਗੂ ਦਰਸ਼ਨ ਸਿੰਘ ਦੇਸ਼ ਭਗਤ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਦੇ ਕਾਂਗਰਸੀ ਆਗੂ ਦਰਸ਼ਨ ਸਿੰਘ ਦੇਸ਼ ਭਗਤ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਪੰਜਾਬ ਦੀ ਹੋਈ ਮੀਟਿੰਗ 'ਚ ਸੋਮ ਪਾਲ ਮੈਂਗੜਾ ਪ੍ਰਧਾਨ ਆਲ ਇੰਡੀਆ ਰਾਹੁਲ ਬ੍ਰਿਗੇਡ ਕਾਂਗਰਸ ਪੰਜਾਬ ਸਮੇਤ ਅਮਰਜੀਤ ਕੁਮਾਰ ਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਕਮੇਟੀ ਪੰਜਾਬ ਰਾਜ ਕੰਡਾ ਮੀਡੀਆ ਸਕੱਤਰ,ਕਰਨ ਜਨਰਲ ਸਕੱਤਰ ,ਇੰਦਰਜੀਤ ਕੌਰ ਮਹਿਲਾ ਮੀਤ ਪ੍ਰਧਾਨ ਕਾਂਗਰਸ,ਸੀਤਾ ਰਾਣੀ ਮਹਿਕਾ ਆਗੂਆਂ ਦੀ ਹਾਜ਼ਰੀ ਵਿਚ ਜਸਵੀਰ ਕੌਰ ਗੁੜ੍ਹੇ ਇੰਡੀਆ ਨੈਸਨਲ ਟਰੇਡੂ ਯੂਨੀਅਨ ਕਾਂਗਰਸ ਦੀ ਚੇਅਰਪਰਸਨ ਅਤੇ ਦੇਸ਼ ਭਗਤ ਨੂੰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਕਾਂਗਰਸ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤੀ ਕੀਤਾ ਗਿਆ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ,ਬਲਜਿੰਦਰ ਕੌਰ ਸਿਵੀਆਂ,ਛਿੰਦਰਪਾਲ ਕੌਰ ਗਾਲਿਬ,ਡਾ.ਹਰਿੰਦਰ ਕੌਰ,ਆਦਿ ਨੇ ਦੇਸ ਭਗਤ ਨੂੰ ਵਧਾਈਆਂ ਦਿੱਤੀਆਂ ਹਨ।

ਸਨਮਤੀ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿਖੇ ‘ਨਾਨਕ ਬਗੀਚੀ ’ ਦਾ ਉਦਘਾਟਨ

ਇਥੋਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿਚ ਅੱਜ ਮਿਤੀ 20 ਜੁਲਾਈ 2019 ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ’ਨਾਨਕ ਬਗੀਚੀ ’ ਦਾ ਉਦਘਾਟਨ ਪ੍ਰੋ.ਐਸ.ਐਸ ਮਰਵਾਹਾ ਚੇਅਰ ਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਲੋਂ ਕੀਤਾ ਗਿਆ। ਕਾਲਜ ਡਾਇਰੈਕਟਰ ਪ੍ਰੋ.ਗੁਰਚਰਨ ਸਿੰਘ ਦੇ ਸਹਿਯੋਗ ਨਾਲ ਹੋਏ ਇਸ ਉਦਘਾਟਨ ਵਿਚ ਮੁਖ ਮਹਿਮਾਨ ਵਜੋਂ ਪਹੁੰਚੇ ਪ੍ਰੋ.ਐਸ.ਐਸ ਮਰਵਾਹਾ ਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ’ਨਾਨਕ ਬਗੀਚੀ ’ ਵਿਚ 200 ਦੇ ਕਰੀਬ ਤੇ ਕਾਲਜ ਦੇ ਹਰਬਲ ਗਾਰਡਨ, ਕਾਲਜ ਦੇ ਆਲੇ-ਦੁਆਲੇ ਅਤੇ ਖੇਡ ਦੇ ਮੈਦਾਨ ਵਿਚ 550 ਬੂਟੇ ਲਗਾਏ ਗਏ। ਉਹਨਾਂ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਿਪਟੀ ਡਾਇਰੈਕਟਰ ਡਾ.ਚਰਨਜੀਤ ਸਿੰਘ, ਵਾਤਾਵਰਨ ਇੰਜੀਨੀਅਰ ਪਰਮਜੀਤ ਸਿੰਘ, ਅਮਨਦੀਪ ਸਿੰਘ ਐਸ.ਡੀ.ਓ ਤੇ ਡਾ.ਕੁਲਦੀਪ ਸਿੰਘ ਅਲੂਮਨੀ ਐਸੋਸੀਏਸ਼ਨ ਪਹੁੰਚੇ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ’ ਅਨੁਸਾਰ ਧਰਤੀ ਨੂੰ ਬਚਾਉਣ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਤੇ ਖਾਸ ਧਿਆਨ ਦੇਣ ਦੀ ਜਰੂਰਤ ਹੈ। ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਨਾਨਕ ਬਗੀਚੀ ਦੇ ਉਦਘਾਟਨ ਕਰਨ ਤੇ ਕਾਲਜ ਡਾਇਰੈਕਟਰ ਪ੍ਰੋ.ਗੁਰਚਰਨ ਸਿੰਘ ਜੀ ਵਲੋਂ ਮੁਖ ਮਹਿਮਾਨ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ.ਸੁਮੇਧਾ ਸਿਆਲ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

ਅੰਗਰੇਜ਼ਾ ਨੂੰ ਆਪਣਾ ਬਾਪ ਨਹੀ ਬਲਕਿ ਪੁੱਤ ਬਣਾ ਕੇ ਰੱਖਾਗੇ ਪੰਜਾਬੀ ਫਿਲਮ "ਅੰਗਰੇਜ਼ ਪੁੱਤ"

ਬੀ.ਐਨ. ਸ਼ਰਮਾ ਅਤੇ ਸੁਮੀਤ ਗੁਲਾਟੀ ਨੇ ਕਿਹਾ ਫਿਲਮ ਦੀ ਸੂਟੀਗ ਕਨੇਡਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿੱਚ ਹੋਵੇਗੀ

ਜਗਰਾਉਂ (ਰਾਣਾ ਸੇਖਦੌਲਤ) ਐਮ.ਐਸ. ਏਸ਼ੀਅਨ ਮੂਵੀਜ਼ ਸਟੂਡੀਓ ਅਤੇ ਅਲਪਾਇਨ ਅਤੇ ਸਿੱਧੂ ਮੋਸ਼ਨ ਪਿਕਚਰਸ ਮੋਗਾ ਫਿਲਮ ਸਟੂਡੀਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਸ ਦੇ ਨਾਲ ਆ ਰਹੇ ਹਨ ਪੋਲੀਵੁੱਡ ਵਿੱਚ ਪੰਜਾਬੀ ਫਿਲਮ ਅੰਗਰੇਜ਼ ਪੱੁਤ ਨਾਲ ਇਕ ਵੱਖਰੀ ਕਹਾਣੀ ਲੈ ਕੇ। ਬਾਲੀਵੁੱਡ ਫਿਲਮ ਪੋ੍ਰਡੂਸਰ ਮਯੰਕ ਸ਼ਮਰਾ ਪਹਿਲੀ ਵਾਰ ਪਾਲੀਵੁੱਡ ਦੇ ਤਰਨਤਾਰਨ ਤੋਂ ਪ੍ਰੋਡੂਸਰ ਗੁਰਦਿਆਲ ਸਿੰਘ ਸਿੰਧੂ ਨਾਲ ਪੰਜਾਬੀ ਸਿਨਮਾ ਲਈ ਇਕ ਬਹੁਤ ਹੀ ਵਿਲੱਖਣ ਕਾਨਸੈਪਟ ਨਾਲ ਪ੍ਰੋਡੂਸਰ ਵਜੋ ਸ਼ੁਰਆਤ ਕਰ ਰਹੇ ਹਨ। ਇਸ ਫਿਲਮ ਦੇ ਡਾਇਰੈਕਟਰ ਸ਼ਿਵਮ ਸ਼ਰਮਾ ਮੁੰਬਈ ਵਾਲੇ ਹਨ। ਇਸ ਫਿਲਮ ਦੇ ਐਕਟਰ ਪੋਲੀਵੁੱਡ ਤੋਂ ਅਰਸ਼ ਚਾਵਲਾ, ਓਸ਼ਿਨ ਬਰਾੜ, ਬੀ. ਐਨ ਸ਼ਰਮਾ, ਯੋਗਰਾਜ ਸਿੰਘ, ਗੁਰਮੀਤ ਦਮਨ ਸੇਖਦੌਲਤ, ਬਾਲੀਵੁੱਡ ਤੋਂ ਸੁਮੀਤ ਗੁਲਾਟੀ ਅਤੇ ਕਨੇਡਾ ਤੋਂ ਵੀ ਕਈ ਅਦਕਾਰ ਫਿਲਮ ਵਿੱਚ ਕਿਰਦਾਰ ਨਿਭਾਉਣਗੇ।ਪ੍ਰੇੈਸ ਕਾਨਫੰਰਸ ਵਿੱਚ ਬੀ. ਐਨ. ਸ਼ਰਮਾ ਅਤੇ ਸੁਮੀਤ ਗੁਲਾਟੀ ਨੇ ਕਿਹਾ ਕਿ ਪਹਿਲਾ ਸਮੇਂ ਵਿੱਚ ਪਹਿਲੇ ਹਿੰਦੀ ਫਿਲਮੀ ਵਾਲੇ ਪੰਜਾਬੀ ਐਕਟਰਾ ਨੂੰ ਪਸੰਦ ਨਹੀ ਕਰਦੇ ਸੀ। ਪਰ ਹੁਣ ਜ਼ੁਮਾਨਾ ਬਦਲ ਚੁੱਕਾ ਹੈ ਉਹਨਾ ਚਿਰ ਹਿੰਦੀ ਫਿਲਮ ਹਿੱਟ ਨਹੀ ਜਿਨ੍ਹਾ ਚਿਰ ਉਸ ਵਿੱਚ ਕੋਈ ਪੰਜਾਬੀ ਗੀਤ ਜਾ ਪੰਜਾਬੀ ਤੜਕਾ ਨਾ ਹੋਵੇ। ਫਿਲਮ ਦਾ ਟਾਈਟਲ ਅੰਗਰਜ਼ ਪੁੱਤ ਤੋਂ ਪਤਾ ਲੱਗਦਾ ਹੈ ਕਿ ਹੁਣ ਅਸੀ ਅੰਗਰੇਜ਼ਾ ਨੂੰ ਆਪਣਾ ਬਾਪ ਨਹੀ ਬਲਕਿ ਪੁੱਤ ਬਣਾ ਕੇ ਰੱਖਾਗੇ। ਉਸ ਸਮੇ ਸੁਮੀਤ ਗੁਲਾਟੀ ਨੇ ਕਿਹਾ ਫਿਲਮ ਦੀ ਪੂਰੀ ਹੁਨਰਮੰਦ ਟੀਮ ਵਿੱਚ ਸ਼ਾਮਿਲ ਹਨ ਸਹਿ ਸਿਖਾ ਸ਼ਰਮਾ, ਦਨੇਸ਼ ਸ਼ਰਮਾ, ਦੇਵ ਸ਼ਰਮਾ, ਬੀ.ਐਸ ਕਲਸੀ ਅਤੇ  ਗੁਰਜੀਤ ਸਿੰਘ ਫਿਲਮ ਦੀ ਕਹਾਣੀ ਰਿਸ਼ੀ ਮੱਲੀ ਅਤੇ ਪਰਮਜੀਤ ਸਿੰਘ ਨੇ ਇਸ ਫਿਲਮ ਦਾ ਸਕ੍ਰਾਪ ਲਿਿਖਆ ਹੈ। ਫਿਲਮ ਦੀ ਪੋਡਕਸ਼ਨ ਟੀਮ ਵਿੱਚ ਰਣਜੀਤ ਸਿੰਘ ਰਾਣਾ (ਸੇਖਦੋਲਤ) ਵੀ ਹੋਣਗੇ।  
 

ਮੀਰੀ ਪੀਰੀ ਦਿਵਸ ਤੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਵਲੋ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡੇਗੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਵਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਦੇ ਆਖਰੀ ਦਿਨ ਵਿਸ਼ਕਰਮਾ ਵੈਲਫੇਅਰ ਸੁਸਾਇਟੀ(ਸਰਬ ਸਾਂਝੀ) ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡੇਗੀ।ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਾਣੂੰਕੇ ,ਸਕੱਤਰ ਹਰਿੰਦਰ ਸਿੰਘ ਕਾਲਾ ਤੇ ਖਜਾਨਚੀ ਹਰਨੇਕ ਸਿੰਘ ਸੋਈ ਨੇ ਦੱਸਿਆ ਕਿ ਸੁਸਾਇਟੀ ਹਰ ਸਾਲ ਸਾਉਣ ,ਦੇ ਮਹੀਨੇ ਜਗਰਾਉਂ ਇਲਾਕੇ ਵਿਚ ਬੂਟਿਆਂ ਦੀ ਵੰਡ ਕਰਦੀ ਹੈ,ਕਿਉਂਕਿ ਅਜੋਕੇ ਸਮੇਂ ਵਿਚ ਇਸ ਦੀ ਬਹੁਤ ਵੰਡ ਕਰਦੀ ਹੈ,ਕਿਉਂਕਿ ਅਜੋਕੇ ਸਮੇਂ ਵਿੱਚ ਇਸ ਦੀ ਬਹੁਤ ਵੱਡੀ ਲੋੜ ਹੈ।ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਇਹ ਸਾਨੂੰ ਆਕਸੀਜਨ ਵੀ ਪ੍ਰਦਾਨ ਕਰਦੇ ਹਨ।ਇਸ ਲਈ ਵਾਤਾਵਰਨ ਦੀ ਸ਼ੁੱਧਤਾ ਲਈ ਇੰਨਾਂ ਦਾ ਹੋਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸ਼ਵ ਮੌਕੇ ਬੂਟਿਆਂ ਨੂੰ ਦੀ ਸੇਵਾ ਹੋਰ ਮਹੱਤਵਪੂਰਨ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਬੂਟੇ ਲਗਾਉਣੇ ਦੇ ਨਾਲ ਇਨ੍ਹਾਂ ਬੂਟਿਆਂ ਨੂੰ ਪਾਲਣ ਪੋਸਣ ਲਈ ਸੰਗਤਾਂ ਤੋਂ ਪ੍ਰਣ ਲਿਆ ਜਾਵੇਗੇ।ਉਨ੍ਹਾਂ ਸ੍ਰੋਮਣੀ ਗੁਰਮੀਤ ਗੰ੍ਰਥੀ ਸਭਾ ਦੇ ਸਮਾਗਮ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਗ੍ਰੰਥੀ ਸਭਾ ਦੇ ਪ੍ਰਧਾਨ ਨੇ ਆਖਿਆ ਕਿ ਸੁਸਾਇਟੀ ਵਧਾਈ ਦੀ ਪਾਤਰ ਹੈ ਜਿੰਨਾਂ ਨੇ ਸਮਾਜ ਸੇਵਾ ਨੂੰ ਆਪਣਾ ਮਿਸ਼ਨ ਬਣਿਆ ਹੋਇਆ ਹੈ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਾਣੂੰਕੇ ,ਸਰਪ੍ਰਸਤ ਕਰਮ ਸਿੰਘ ਜਗਦੇ ,ਗੁਰਦਰਸ਼ਨ ਸਿੰਘ ਸੀਹਰਾ ,ਸਕੱਤਰ ਹਰਿੰਦਰ ਪਾਲ ਸਿੰਘ ,ਖਜਾਨਚੀ ਹਰਨੇਕ ਸਿੰਘ ਸੋੋਈ ,ਸਕੱਤਰ ਕਰਨੈਲ ਸਿੰਘ ਧੰਜਲ ਤੇ ਠੇਕਦਾਰ ਜਿੰਦਰ ਸਿੰਘ ,ਖਜਾਨਚੀ ਹਰਨੇਕ ਸਿੰਘ ਸੋਈ ਤੇ ਸਕੱਤਰ ਜਨਰਲ ਹਰਿੰਦਰਪਾਲ ਸਿੰਘ ਕਾਲਾਂ ਆਦਿ ਹਾਜ਼ਰ ਸਨ।

ਤਲਵੰਡੀ ਮੱਲ੍ਹੀਆਂ ਵਿਖੇ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਦੂਸਰੀ ਬਰਸੀ ਮਨਾਈ,ਕੋਈ ਰਾਜਨੀਤਿਕ ਆਗੂ ਨਹੀ ਆਇਆ ਸਰਧਾਂਜਲੀ ਭੇਟ ਕਰਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਤਲਵੰਡੀ ਮੱਲੀਆਂ (ਮੋਗਾ)ਦੇ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਸਿੱਧੂ ,ਜੋ 18 ਜੁਲਾਈ 2017 ਨੂੰ ਜੁੰਮ ਕਸਮੀਰ ਦੇ ਪੰਚਕੂਲਾ ਕਸਬੇ ਵਿੱਚ ਅੱਤਵਦੀਆਂ ਵੱਲੋਂ ਸਕੂਲ ਉਪਰ ਕੀਤੇ ਹਮਲੇ ਦੌਰਾਨ ਸਕੂਲ ਦੇ ਬੱਚਿਆਂ ਨੂੰ ਬਚਾਉਂਦੇਂ ਹੋਏ ਸ਼ਹੀਦ ਹੋਏ ਸਨ।ਉਨ੍ਹਾਂ ਦੀ ਅੱਜ ਸਾਲਾਨਾ ਦੂਜੀ ਬਰਸੀ ਸਮੂਜ ਪਰਵਾਰਿਕ ਮੈਂਬਰਾਂ ਵੱਲੋਂ ਗ੍ਰਾਂਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸਰਧਾ-ਭਾਵਨਾ ਨਾਲ ਮਨਾਈ ਗਈ।ਇਸ ਸਮਾਗਮ ਦੌਰਾਨ ਪਰਵਾਰਿਕ ਮੈਬਰਾਂ ਅਤੇ ਪੰਤਵੰਤਿਆਂ ਤੋਂ ਬਿਨ੍ਹਾਂ ਇਲਾਕੇ ਦੇ ਹੋਰ ਕਿਸੇ ਵੀ ਰਾਜਨੀਤਿਕ ਆਗੂ ਤੇ ਸਮਾਜ ਸੇਵੀ ਸਖਸੀਅਤਾਂ ਨੇ ਦੇਸ ਲਈ ਚੜ੍ਹਦੀ ਜਵਾਨੀ ਆਪਣੀ ਸਹਾਦਤ ਦੇਣ ਵਾਲੇ ਸ਼ਹੀਦ ਦੀ ਯਾਦ 'ਚ ਰੱਖੇ ਸਮਾਗਮ ਵਿੱਚ ਆਉਣ ਜਰੂਰੀ ਨਹੀਂ ਸਮਝਿਆ।ਸਿਰਫ ਪਰਵਾਰ ਵੱਲੋਂ ਸ਼ਹੀਦ ਜਸਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜਪਾਠਾ ਦੇ ਭੋਗ ਪਾਏ ਤੇ ਸਮੂਹ ਸੰਗਤਾਂ ਨੇ ਸਮੂਹਿਕ ਤੌਰ ਤੇ ਅਰਦਾਸ ਕੀਤੀ।ਅੱਠ ਸਿਖਲਾਈ ਆਰਮੀ ਜਿਸ ਵਿੱਚ ਸ਼ਹੀਦ ਜਸਪ੍ਰੀਤ ਸਿੰਘ ਤੈਨਾਤ ਸਨ,ਉਨ੍ਹਾਂ ਦੇ ਅਧਿਕਾਰੀਆਂ ਨੇ ਉਚੇਚੇ ਤੌਰ ਤੇ ਆ ਕੇ ਸ਼ਹੀਦ ਦੀ ਸਹਾਦਤ ਨੂੰ ਸਿਜਦਾ ਕੀਤਾ ਤੇ ਦੇਸ ਦਾ ਤਿਰੰਗਾਂ ਝੰਡਾ ਲਹਿਰਾਇਆ।ਉਨ੍ਹਾਂ ਨੇ ਸਰਧਾਜਲੀ ਭੇਟ ਕਰਦਿਆਂ ਕਿ ਸਹੀਦ ਕੌਮ ਤੇ ਦੇਸ ਦਾ ਸਰਮਾਇਆ ਹੁੰਦੇ ਹਨ,ਦੋ ਦਿਨ-ਰਾਤ ਦੇਸ ਦੀਆਂ ਸਰਹੱਦਾਂ ਦੇ ਜਾਗਕੇ ਰਾਖੀ ਕਰਦੇ ਹਨ,ਸਹੀਦਾਂ ਦੀਆਂ ਯਾਦਾਂ ਨੂੰ ਯਾਦ ਰੱਖਣ ਲਈ ਨੌਜਵਾਨੀ ਵਿੱਚ ਸੂਰਬੀਰਤਾ,ਨਿਡੱਰਤਾ,ਅਣਖ ਤੇ ਜਜਬਾਂ ਪੈਦਾ ਹੁੰਦਾ ਹੈ।ਇਸ ਸਮੇਂ ਸ਼ਹੀਦ ਜਸਪ੍ਰੀਤ ਸਿੰਘ ਦੀ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਇੱਕ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਪਰ ਪਰਵਾਰ ਵੱਲੋਂ ਸਰਕਾਰ ਤੇ ਰਾਜੀਨਿਤਕ ਆਗੂਆਂ ਤੱਕ ਪਹੁੰਚਣ ਕਰਨ ਉਪਰੰਤ ਕਾਫੀ ਖੱਜਲ-

ਖੁਆਰੀ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਕੈਂਪ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ ਤੇ ਅਸੀ ਮੰਗ ਕਰਦੇ ਹਾਂ ਕਿ ਉਸਨੂੰ ਜਲਦੀ ਨੌਕਰੀ ਤੇ ਨਿਯੁਕਤ ਕੀਤਾ ਜਾਵੇ।ਇਸ ਸਮੇ ਸਰਵਣ ਸਿੰਘ ਭੂਰਾ,ਕੁਲਦੀਪ ਸਿੰਘ,ਵੀਰਪਾਲ ਕੌਰ ,ਗੁਰਦੁਆਰਾ ਪ੍ਰਧਾਨ ਸੰਤੋਖ ਸਿੰਘ ਸਿੱਧੂ ,ਨਾਜਰ ਸਿੰਘ ਮੱਲ੍ਹੀ ,ਜੰਗ ਸਿੰਘ ,ਪਰਮਜੀਤ ਕੌਰ ,ਮਲਕੀਤ ਸਿੰਘ ,ਤੇਜਾ ਸਿੰਘ ਆਦਿ ਹਾਜ਼ਰ ਸਨ।