You are here

ਲੁਧਿਆਣਾ

ਸੁਆਮੀ ਭਗਵਾਨ ਪੁਰੀ ਕੁਟੀਆਂ 'ਚ ਬਿਆਸ ਪੂਜਾ ਤੇ ਭੰਡਾਰਾ ਗਾਲਿਬ ਖੁਰਦ ਵਿਖੇ 16 ਜੁਲਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਲਾਗਲੇ ਪਿੰਡ ਗਾਲਿਬ ਖੁਰਦ ਵਿਖੇ ਸੰਤ ਸੁਆਮੀ ਭਗਵਾਨ ਪੁਰੀ ਜੀ ਕੁਟੀਆਂ(ਦੂਖ ਨਿਵਾਰਨ ਆਸਰਮ)ਵਿਖੇ ਸਾਲਾਨ ਜੋੜ ਮੇਲਾ ,ਬਿਆਸ ਪੂਜਾ ਤੇ ਸਾਲਾਨਾ ਭੰਡਾਰਾ ਗ੍ਰਾਂਮ ਪੰਚਾਇਤ ਵੱਲੋਂ 16 ਜੁਲਾਈ ਦਿਨ ਮੰਗਲਵਾਰ ਨੂੰ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸਰਧਾ,ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੁਟੀਆਂ ਦੇ ਮੌਜੂਦਾ ਸੁਆਮੀ ਸੰਤ ਸੁਖਦੇਵ ਮਨੀ ਪੁਰੀ ਜੀ ਦੇ ਅਸਥਾਨ 'ਤੇ ਬਿਆਸ ਪੂਜਾ ਕਰਨਗੇ ਤੇ ਸੰਗਤਾਂ ਪਵਿੱਤਰ ਅਸਥਾਨ ਤੇ ਨਤਮਸਤਕ ਹੋਕੇ ਮੱਥੇ ਟੇਕਣਗੀਆਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵਿੱਚ ਦੋਗਾਣਾ ਜੋੜੀ,ਸੌਕੀ ਗਿੱਲ,ਬੀਬਾਂ ਕਿਰਨਦੀਪ ਤੇ ਲੋਕ ਗਾਇਕ ਕਿਰਨ ਗਿੱਲ ਤੋਂ ਇਲਾਵਾ ਪੰਡਿਤ ਸੋਮਨਾਥ ਰੱਡਿਆਂ ਵਾਲੇ ਕਵਸੀਰੀ ਆਪਣੀ ਕਲਾਂ ਦਾ ਜੌਹਰ ਦਿਖਾਉਣਗੇ।ਇਹ ਸਾਲਨਾ ਭੰਡਾਰਾ ਆਸ-ਪਾਸ ਦੇ ਪਿੰਡਾਂ ਗਾਲਿਬ ਰਣ ਸਿੰਘ,ਸ਼ੇਖਦੌਲਤ,ਫਹਿਤਗੜ੍ਹ ਸਿਵੀਆਂ,ਸ਼ੇਰਪੁਰ ਕਲਾਂ,ਸ਼ੇਰਪੁਰ ਖੁਰਦ,ਗਾਲਿਬ ਕਲਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਦਾ ਹੈ।ਸੇਵਦਾਰ ਪ੍ਰਬੰਧਕਾਂ ਵੱਲੋਂ ਠੰਡੇ-ਮਿਠੇ ਜਲ ਦੀਆਂ ਛਬੀਲਾਂ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁਟ ਵਰਤਾਏ ਜਾਣਗੇ।

ਨਸ਼ਿਆਂ ਦੇ ਖਾਤਮੇ ਲਈ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਹੰਬਲਾ ਮਾਰਨ ਦੀ ਲੋੜ:ਡਾ.ਹਰਿੰਦਰ ਕੌਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋ ਨਸ਼ਿਆਂ ਖਿਲਾਫ ਮੁਹਿੰਮ ਵੱਡੀ ਪੱਧਰ ਤੇ ਵਿੱਡੀ ਹੋਈ ਹੈ। ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਦੀ ਸੱਕਤਰ ਡਾ.ਹਰਿੰਦਰ ਕੋਰ ਗਿੱਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਨਸ਼ਾ ਸਾਡੀ ਜਿੰਦਗੀ ਨੂੰ ਖੋਖਲਾ ਕਰ ਰਿਹਾ ਹੈ।ਇਸ ਲਈ ਆਪਾਂ ਸਾਰਿਆਂ ਨੂੰ ਰਲ-ਮਿਲ ਕੇ ਨਸ਼ੇ ਨਾਮੀ ਕੋਹੜ ਤੋ ਨੌਜਵਾਨ ਪੀੜੀ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪਾਰਟੀਬਾਂਜ਼ੀ ਤੋ ਉੱਪਰ ਉੱਠ ਕੇ ਇੱਕਜੁੱਟਤਾ ਨਾਲ ਹੰਬਲਾ ਮਾਰਨ ਦੀ ਲੋੜ ਹੈ।ਡਾ.ਹਰਿੰਦਰ ਕੌਰ ਨੇ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਨਸ਼ੇ ਵੇਚਦਾ ਹੈ ਤਾ ਉਸ ਦੀ ਜਾਣਕਾਰੀ ਤੁਰੰਤ ਆਪਣੇ ਨਜ਼ਦੀਕੀ ਪੁਲਸ ਨੂੰ ਦਿਉ ਤਾਂ ਕਿ ਜੋ ਨਸ਼ੇ ਵੇਚਣਾ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਕੋਈ ਨੌਜਵਾਨ ਨਸ਼ੇ ਦੀ ਬੀਮਾਰੀ ਤੋ ਪੀੜਤ ਵਿਅਕਤੀ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਤਾਂ ਪੰਜਾਬ ਸਰਕਾਰ ਵਲੋ ਉਸ ਦਾ ਇਲਾਜ ਫਰੀ ਕੀਤਾ ਜਾਦਾ ਹੈ ਪੰਜਾਬ ਸਰਕਾਰ ਵਲੋ ਨਸ਼ਿਆਂ ਖਿਲਾਫ ਲਾਏ ਜਾ ਕੈਪਾਂ ਦਾ ਲੋਕਾਂ ਨੂੰ ਸ਼ਾਥ ਦੇਣਾ ਚਾਹੀਦਾ ਹੈ

ਸਮਾਜਸੇਵੀ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਂਮ ਪੱਤਰ

ਬੇਜ਼ਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਵਲੋਂ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਨੂੰ ਨਾਇਬ ਤਹਿਸੀਲਦਾਰ ਜਗਰਾਓਂ ਰਾਹੀਂ ਇੱਕ ਮੰਗ ਪੱਤਰ ਦਿਤਾ ਗਿਆ ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਜਾਰੀ ਕੀਤੀਆਂ ਗਈਆਂ ਹੱਦਾਇਤਾਂ ਤੇ ਮੁੜ ਵਿਚਾਰ ਕਰਨ ਲਈ ਬੇਨਤੀ ਕੀਤੀ ਗਈ. ਕਨਵੀਨਰ ਸਤਪਾਲ ਸਿੰਘ ਦੇਹੜਕਾ ਨੇ ਦਸਿਆ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਪੰਜਾਬ ਅੰਦਰ ਜਿੰਨੀਆਂ ਵੀ ਕੋਰਟਾਂ ਵਿਚ ਗਵਾਹੀਆਂ ਹੁੰਦੀਆਂ ਹਨ ਸਾਰੀਆਂ ਅੰਗਰੇਜ਼ੀ ਵਿਚ ਦਰਜ ਕੀਤੀਆਂ ਜਾਣ ਜਦ    ਕਿ ਪਹਿਲਾ ਇਹ ਗਵਾਹੀਆਂ ਪੰਜਾਬੀ ਵਿਚ ਦਰਜ ਕੀਤੀਆਂ ਜਾਂਦੀਆਂ ਸਨ ਜਿਕਰ ਯੋਗ ਹੈ ਕਿ ਇਹਨਾਂ ਹਦਾਇਤਾਂ ਦੀ ਜਾਣਕਾਰੀ ਦੋ ਮਹੀਨੇ ਬਾਅਦ 8 ਜੁਲਾਈ 2019 ਨੂੰ ਦਿਤੀ ਗਈ ਜਦ ਕਿ ਇਹ ਹਦਾਇਤਾਂ ਹਾਈ ਕੋਰਟ ਵਲੋਂ ਦੋ ਮਹੀਨੇ ਪਹਿਲਾ 8ਮਈ 2019 ਨੂੰ ਜਾਰੀ ਕੀਤੀਆਂ ਗਈਆ ਸਨ. 
ਸੀ, ਆਰ, ਪੀ, ਸੀ 1973ਦੀ ਧਾਰਾ 272  ਅਨੁਸਾਰ ਕਿਸੇ ਵੀ ਰਾਜ ਸਰਕਾਰ ਨੂੰ ਇਹ ਸ਼ਕਤੀਆਂ ਦਿਤੀਆਂ ਗਈਆਂ ਹਨ ਕਿ ਰਾਜ ਸਰਕਾਰ ਆਪਣੇ ਰਾਜ ਅੰਦਰ ਹੇਠਲੀਆਂ ਅਦਾਲਤਾਂ ਵਿਚ ਗਵਾਹਾਂ ਦੀਆਂ ਗਵਾਹੀਆਂ ਦਰਜ ਕਰਨ ਲਈ ਲੋਕਲ ਭਾਸ਼ਾ ਨੂੰ ਲਾਗੂ ਕਰ ਸਕਦੀ ਹੈ,
ਵੱਖ ਵੱਖ ਸਮਾਜ ਸੇਵੀ ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਆਪਣੇ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੋਰਟਾਂ ਵਿਚ ਗਵਾਹੀਆਂ ਪੰਜਾਬੀ ਵਿਚ ਦਰਜ ਕਰਵਾਉਣੀਆਂ ਲਾਗੂ ਕਰੇ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਤਾ ਜਾਵੇ ਆਗੂਆਂ ਨੇ ਕਿਹਾ ਕੇ ਜੇ ਪੰਜਾਬ ਸਰਕਾਰ ਨੇ ਇਸ ਮਸਲੇ ਤੇ ਗੋਰ ਨਾ ਕੀਤਾ ਤਾਂ ਪੰਜਾਬ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ. 
ਇਸ ਸਮੇਂ ਕਾਨੂੰਨੀ ਸਲਾਹਕਾਰ ਐਡਵੋਕੇਟ ਸਨੀ ਕੁਮਾਰ ਭੰਗਾਨੀ, ਮਾਸਟਰ ਹਰਨਾਰਾਇਣ ਸਿੰਘ, ਅਵਤਾਰ ਸਿੰਘ, ਅਰਸ਼ਦੀਪ ਪਾਲ ਸਿੰਘ, ਰਾਜਦੀਪ ਸਿੰਘ ਤੂਰ ਸਹਿਤ ਸਭਾ ਜਗਰਾਓਂ, ਮਾਸਟਰ ਮਲਕੀਤ ਸਿੰਘ ਅਧਿਆਪਕ ਯੂਨੀਅਨ, ਨਰਿੰਦਰ ਸਿੰਘ ਬੀ ਕੇ ਗੈਸ ਵਾਲੇ, ਕੁਲਦੀਪ ਸਿੰਘ ਬੋਪਾਰਾਏ, ਮਨਜਿੰਦਰ ਸਿੰਘ ਬਰਾੜ, ਬਲਦੇਵ ਸਿੰਘ ਬਲੀ, ਮਾਸਟਰ ਪਿਸ਼ੋਰਾ ਸਿੰਘ, ਤਰਲੋਚਨ ਸਿੰਘ, ਗੁਰਇਕਬਾਲ ਸਿੰਘ ਢਿੱਲੋਂ ਅਤੇ ਸੁਖਪਾਲ ਸਿੰਘ ਧਰਮਕੋਟ ਆਦਿ ਸਮਾਜ ਸੇਵੀ ਹਾਜਰ ਸਨ

ਜ਼ਿਲਾ ਲੁਧਿਆਣਾ ਦੇ 12 ਬਲਾਕਾਂ 'ਚ ਚਲਾਇਆ ਜਾਵੇਗਾ 'ਜਲ ਸ਼ਕਤੀ ਅਭਿਆਨ'

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ)-ਕੇਂਦਰੀ ਕਿਰਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀਮਤੀ ਵਿਭਾ ਭੱਲਾ ਆਈ. ਆਰ. ਐੱਸ. ਨੇ ਕਿਹਾ ਹੈ ਕਿ ਵੱਖ-ਵੱਖ ਮਹਿਕਮੇ ਗੰਭੀਰਤਾ ਅਤੇ ਤਾਲਮੇਲ ਨਾਲ 'ਜਲ ਸ਼ਕਤੀ ਅਭਿਆਨ' ਨੂੰ ਲੋਕ ਲਹਿਰ ਬਣਾਉਣ, ਤਾਂ ਜੋ ਇਕਜੁੱਟਤਾ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਉਹ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਜ਼ਿਲਾ ਲੁਧਿਆਣਾ ਲਈ ਨੋਡਲ ਅਫ਼ਸਰ ਬਣਾਏ ਗਏ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸ੍ਰੀਮਤੀ ਭੱਲਾ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਲਾ ਲੁਧਿਆਣਾ ਸਣੇ ਦੇਸ਼ ਦੇ 255 ਜ਼ਿਲਿਆਂ ਵਿਚ 'ਜਲ ਸ਼ਕਤੀ ਅਭਿਆਨ' ਸ਼ੁਰੂ ਕੀਤਾ ਗਿਆ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਪਾਣੀ ਦੀ ਬਰਬਾਦੀ ਰੋਕਣ, ਲੋੜ ਅਨੁਸਾਰ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰਨ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕੇ।ਉਨਾਂ ਕਿਹਾ ਕਿ ਇਸ ਮੁਹਿੰਮ ਵਿਚ ਜਨਤਾ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਨੂੰ ਲੋਕ ਲਹਿਰ ਬਣਾਕੇ ਸਾਂਝੇ ਯਤਨ ਕੀਤੇ ਜਾ ਸਕਣ। ਉਨਾਂ ਕਿਹਾ ਕਿ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐਨ.ਜੀ.ਓਜ਼, ਸਰਪੰਚ-ਪੰਚ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੋੜਿਆ ਜਾਵੇ। ਸ੍ਰੀਮਤੀ ਭੱਲਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਪਾਣੀ ਬਚਾਉਣ, ਦੁਰਵਰਤੋਂ ਰੋਕਣ, ਪਾਣੀ ਦੀ ਗੁਣਵੱਤਾ ਸੁਧਾਰਨ, ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ, ਜਿਸ ਪਿਛੋਂ 'ਜ਼ਿਲਾ ਪੱਧਰੀ ਪਾਣੀ ਸੰਭਾਲ ਯੋਜਨਾ' ਦਾ ਖਰੜਾ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਸ਼ੁਰੂਆਤੀ ਦੌਰ ਵਿਚ ਜ਼ਿਲੇ ਦੇ 12 ਬਲਾਕਾਂ (ਮਲੌਦ ਬਲਾਕ ਛੱਡ ਕੇ) ਵਿਚ ਕੰਮ ਕੀਤਾ ਜਾਵੇਗਾ, ਜਿਸ ਤਹਿਤ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਸਾਂਭਣ, ਰਵਾਇਤੀ ਛੱਪੜਾਂ ਅਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡ ਜਾਂ ਟ੍ਰੇਂਜਿਜ਼ (ਖਾਈਆਂ) ਦਾ ਨਿਰਮਾਣ ਕਰਨ, ਧਰਤੀ ਹੇਠ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਉਚੇਚਾ ਧਿਆਨ ਕੇਂਦਰਤ ਕੀਤਾ ਜਾਵੇਗਾ। ਸੰਯੁਕਤ ਸਕੱਤਰ ਨੇ ਕਿਹਾ ਕਿ ਜੇਕਰ ਅੱਜ ਅਸੀਂ ਪਾਣੀ ਨੂੰ ਨਾ ਸਾਂਭਿਆ ਤਾਂ ਇਹ ਭਵਿੱਖ ਵਿੱਚ ਮਨੁੱਖੀ ਹੋਂਦ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਉਨਾਂ ਭੌਂ ਸੰਭਾਲ ਵਿਭਾਗ, ਜੰਗਲਾਤ, ਸਿੰਚਾਈ, ਖੇਤੀਬਾੜੀ, ਡਰੇਨੇਜ਼, ਜਲ ਸਪਲਾਈ, ਪੇਂਡੂ ਵਿਕਾਸ ਤੇ ਪੰਚਾਇਤ, ਸੀਵਰੇਜ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਾਣੀ ਬਚਾਉਣ ਵੱਲ ਉਚੇਚਾ ਧਿਆਨ ਦੇਣ ਦੀ ਅਪੀਲ ਕਰਦਿਆਂ ਇਸ ਵਿਸ਼ੇ 'ਤੇ ਡੂੰਘਾ ਵਿਚਾਰ-ਵਟਾਂਦਰਾ ਕਰਦਿਆਂ ਜਲਦੀ ਤੋਂ ਜਲਦੀ ਕੀਤੇ ਜਾਣ ਵਾਲੇ ਕਾਰਜਾਂ ਦੀ ਸੂਚਨਾ ਦੇਣ ਲਈ ਕਿਹਾ। ਉਨਾਂ ਕਿਹਾ ਕਿ 12 ਬਲਾਕਾਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੋਹਾਂ ਵੱਲ ਖ਼ਾਸ ਤਵੱਜੋਂ ਦੇਣੀ ਹੋਵੇਗੀ, ਤਾਂ ਹੀ ਇਸ ਮਿਸ਼ਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨਾਂ ਜਿਥੇ ਖੇਤੀਬਾੜੀ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਯੋਜਨਾ ਉਲੀਕਣ ਲਈ ਕਿਹਾ, ਉਥੇ ਫ਼ਸਲੀ ਵਿਭਿੰਨਤਾ, ਤੁਪਕਾ ਸਿੰਚਾਈ, ਜ਼ਮੀਨਦੋਜ਼ ਪਾਣੀ ਪਾਈਪ ਲਾਈਨ, ਸੀਵਰੇਜ ਦੇ ਗ੍ਰੇਅ ਅਤੇ ਬਲੈਕ ਪਾਣੀ ਨੂੰ ਵੱਖਰਾ ਕਰਨ, ਵੱਧ ਤੋਂ ਵੱਧ ਪੌਦੇ ਲਗਾਉਣ, ਟੋਭੇ ਨਵਿਆਉਣ, ਬਰਸਾਤੀ ਪਾਣੀ ਦੀ ਸੰਭਾਲ ਲਈ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਵਰਤਣ ਆਦਿ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।  ਮੱਲੀ ਨੇ ਕਿਹਾ ਕਿ 'ਜਲ ਸ਼ਕਤੀ ਅਭਿਆਨ' ਤਹਿਤ ਪਾਣੀ ਸੰਭਾਲਣ ਸਬੰਧੀ ਵਿਭਾਗਾਂ ਦੇ ਮੁਖੀ ਤੁਰੰਤ ਹਰਕਤ ਵਿਚ ਆ ਕੇ ਵਿੱਢੇ ਜਾ ਰਹੇ ਕਾਰਜਾਂ ਦੀ ਰੂਪ ਰੇਖਾ ਤੁਰੰਤ ਤਿਆਰ ਕਰਕੇ ਸੌਂਪਣ, ਤਾਂ ਜੋ ਸਮੇਂ-ਸਮੇਂ 'ਤੇ ਸਬੰਧਤ ਕੇਂਦਰੀ ਅਧਿਕਾਰੀਆਂ ਵਲੋਂ ਜਾਇਜ਼ਾ ਲਿਆ ਜਾ ਸਕੇ। ਉਨਾਂ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿਚ 550 ਬੂਟੇ ਲਗਾਏ ਜਾ ਰਹੇ ਹਨ। ਉਨਾਂ ਅਧਿਕਾਰੀਆਂ ਨੂੰ ਪੂਰੀ ਗੰਭੀਰਤਾ, ਤਾਲਮੇਲ ਅਤੇ ਇਮਾਨਦਾਰੀ ਨਾਲ 'ਜਲ ਸ਼ਕਤੀ ਅਭਿਆਨ' ਨੂੰ ਸਫਲ ਬਣਾਉਣ ਦੀ ਹਦਾਇਤ ਕੀਤੀ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਥੇ ਪਾਣੀ ਦੀ ਦੁਰਵਰਤੋਂ ਬਿਲਕੁੱਲ ਨਾ ਕੀਤੀ ਜਾਵੇ, ਉਥੇ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾਣ। ਉਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਯਤਨਾ ਦੀ ਲੋੜ ਹੈ। ਇਸ ਮੌਕੇ ਕੇਂਦਰੀ ਟੀਮ ਵਿੱਚ ਸ਼ਾਮਿਲ ਡਾਇਰੈਕਟਰ ਸ੍ਰੀਮਤੀ ਹਰਚਰਨ ਕੌਰ, ਸ੍ਰੀਮਤੀ ਗੁਰਪ੍ਰੀਤ ਗਡੋਕ ਅਤੇ ਸ੍ਰੀ ਏ. ਕੇ. ਕੈਲੋ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸਿਖ਼ਲਾਈ ਅਧੀਨ) ਵਿਰਾਜ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਗੀਤਕਾਰ ਅਮਰਜੀਤ ਸ਼ੇਰਪੁਰੀ ਦੀ ਪੁਸਤਕ 'ਗਾਉਂਦੇ ਹਰਫ਼' ਲੋਕ ਅਰਪਣ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ  )-ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਮਰਜੀਤ ਸ਼ੇਰਪੁਰੀ ਦੁਆਰਾ ਲਿਖੀ ਹੋਈ ਗੀਤਾਂ ਦੀ ਪਲੇਠੀ ਕਾਵਿ-ਪੁਸਤਕ 'ਗਾਉਂਦੇ ਹਰਫ਼' ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਮੌਕੇ 'ਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ, ਪ੍ਰੋ. ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਅਨੂਪ ਵਿਰਕ, ਉੱਘੇ ਪੱਤਰਕਾਰ ਸਤਿਬੀਰ ਸਿੰਘ, ਪ੍ਰਗਟ ਸਿੰਘ ਗਰੇਵਾਲ ਅਤੇ ਗਾਇਕ ਪਾਲੀ ਦੇਤਵਾਲੀਆ ਸਮੇਤ ਸਮੂਹ ਸ਼ਖ਼ਸ਼ੀਅਤਾਂ ਨੇ ਸਾਂਝੇ ਤੌਰ ਤੇ ਲੋਕ ਅਰਪਣ ਕੀਤੀ। ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਅਮਰਜੀਤ ਸ਼ੇਰਪੁਰੀ ਨੇ ਵੱਖ ਵੱਖ ਸਮਾਜਿਕ ਵਿਸ਼ਿਆਂ 'ਤੇ ਗੀਤ ਲਿਖ ਕੇ ਚੰਗੀ ਪਿਰਤ ਪਾਈ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਵਿਚਲੇ ਗੀਤਾਂ ਬਾਰੇ ਭਰਪੂਰ ਚਾਨਣਾ ਪਾਇਆ। ਸਮਾਗਮ ਦੌਰਾਨ ਉੱਘੇ ਗੀਤਕਾਰ ਸਰਬਜੀਤ ਸਿੰਘ ਬਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਸਮੂਹ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆ। ਇਸ ਸਮਾਗਮ ਵਿਚ ਸ. ਹਰਵਿੰਦਰ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਨਿਰਮਲ ਜੌੜਾ, ਤ੍ਰਿਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਪਰਮਜੀਤ ਸਿੰਘ ਸੋਹਲ, ਸ. ਜਸਬੀਰ ਸਿੰਘ ਸੋਹਲ,  ਸ.ਜਨਮੇਜਾ ਸਿੰਘ ਜੌਹਲ,  ਜਸਮੇਰ ਸਿੰਘ ਢੱਟ, ਤਰਲੋਚਨ ਸਿੰਘ ਰੰਗ ਕਰਮੀ, ਕੇ. ਸਾਧੂ ਸਿੰਘ, ਗੁਰਸ਼ਰਨ ਸਿੰਘ ਨਰੂਲਾ, ਹਰਬੰਸ ਮਾਲਵਾ, ਕੁਲਵਿੰਦਰ ਕੌਰ ਕਿਰਨ, ਸਿਮਰਨ ਕੌਰ ਧੁੱਗਾ, ਜਸਪ੍ਰੀਤ ਕੌਰ ਮਾਂਗਟ, ਕਿੱਕਰ ਡਾਲੇ ਵਾਲਾ, ਰਵਿੰਦਰ ਦੀਵਾਨਾ, ਦਵਿੰਦਰ ਸਿੰਘ ਸੇਖਾ, ਚਮਕੌਰ ਸਿੰਘ, ਗਿਆਨੀ ਗੁਰਦੇਵ ਸਿੰਘ, ਪ੍ਰੋ. ਜਸਬੀਰ ਸਿੰਘ, ਸੁਖਬੀਰ ਸੰਧੇ, ਪਰਮਿੰਦਰ ਅਲਬੇਲਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

ਨਸ਼ਾ ਵਿਰੋਧੀ ਮੁਹਿਮ ਅਧੀਨ ਪੁਲਿਸ ਦਾ ਸਾਲ ਦਾ ਲੇਖਾ-ਜੋਖਾ ਨਸ਼ਾ ਵਿਰੋਧੀ ਚਲਾਈ ਗਈ ਮੁਹਿਮ ਅਧੀਨ ਇਕ ਸਾਲ ਅੰਦਰ ਭਾਰੀ ਸਫਲਤਾ ਹਾਸਿਲ ਕੀਤੀ-ਐਸ. ਐਸ. ਪੀ ਬਰਾੜ

ਜਗਰਾਓਂ,ਜੁਲਾਈ 2019- ( ਮਨਜਿੰਦਰ ਗਿੱਲ)—ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੇਧੀ ਮੁਹਿਮ ਦੌਰਾਨ ਪੁਲਿਸ ਨੇ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ। ਇਸ ਸੰਬਧੀ ਵਰਿੰਦਰ ਸਿੰੰਘ ਬਰਾੜ ਐਸ. ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਪਿੰਡਾਂ/ਕਸਬਿਆਂ ਵਿੱਚ ਸੈਮੀਨਰ ਲਗਾਏ ਜਾ ਰਹੇ ਹਨ।ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵਿਖੇ ਮਿਤੀ 12-07-2018 ਤੋ ਲੈ ਕੇ ਅੱਜ ਤੱਕ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਪਿੰਡਾਂ/ਕਸਬਿਆਂ ਵਿੱਚ ਕੁੱਲ 139 ਮੀਟਿੰਗਾਂ/ਸੈਮੀਨਰ ਲਗਾਏ ਗਏ।ਇਸ ਮੁਹਿੰਮ ਦੌਰਾਨ 09 ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਇਲਾਜ ਵਾਸਤੇ ਮੈਡੀਸਨ ਦੁਆਈ ਗਈ। ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪਿੰਡਾਂ ਵਿੱਚ ਖੇਡ ਟੂਰਨਾਮੈਟ ਕਰਵਾਉਣ ਦਾ ਪਲਾਨ ਬਣਾਇਆ ਗਿਆ ਹੈ।ਜਿਸ ਨਾਲ ਉਹਨਾਂ ਦਾ ਖੇਡਾਂ ਪ੍ਰਤੀ ਰੁਝਾਨ ਵਧੇ ਅਤੇ ਨਸ਼ਿਆਂ ਦੇ ਸੇਵਨ ਤੋ ਬਚ ਸਕਣ। ਇਸ ਤਹਿਤ ਕਈ ਪਿੰਡਾਂ ਵਿੱਚ ਕ੍ਰਿਕਟ ਦੇ ਟੂਰਨਾਮੈਟ ਕਰਵਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਕਬੱਡੀ ਅਤੇ ਕ੍ਰਿਕਟ ਦੇ ਖੇਡ ਟੂਰਨਾਮੈਂਟ ਕਰਵਾਏ ਜਾਣਗੇ। ਇਸੇ ਤਰਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ। 2018-2019 ਦੌਰਾਨ ਨਸ਼ਾ ਤਸਕਰਾਂ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਕੁੱਲ 288 ਮੁਕੱਦਮੇ ਦਰਜ ਕੀਤੇ ਗਏ ਹਨ।ਜਿਹਨਾਂ ਵਿੱਚ 407 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ, ਹੈਰੋਇਨ,ਗਾਂਜਾ ਅਤੇ ਨਸ਼ੀਲਾ ਪਾਉਡਰ ਆਦਿ ਬਰਾਮਦ ਕੀਤਾ ਗਿਆ।ਮਾੜੇ ਕਿਰਦਾਰ ਦੇ ਵਿਆਕਤੀਆਂ ਪਾਸੋਂ ਨਜਾਇਜ ਅਸਲਾ, ਆਮੂਨੀਸ਼ਨ, ਚੋਰੀ/ਖੋਹ ਕੀਤੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ। ਸਮੱਗਲਰਾਂ ਪਾਸੋਂ ਹੇਠ ਲਿਖੇ ਅਨੁਸਾਰ ਭੁੱਕੀ ਚੂਰਾ ਪੋਸਤ,ਹੈਰੋਇਨ,ਗਾਂਜਾ ਅਤੇ ਨਸ਼ੀਲਾ ਪਾਉਡਰ ਆਦਿ ਬਰਾਮਦ ਕੀਤਾ ਗਿਆ ਹੈ :-1. ਭੁੱਕੀ ਚੂਰਾ-ਪੋਸਤ 53 ਕੁਇੰਟਲ 70 ਕਿਲੋ 80 ਗ੍ਰਾਮ, ਟੀਕੇ - 274, ਅਫੀਮ - 27 ਕਿਲੋ 363 ਗ੍ਰਾਮ, ਕੁਕੀਨ 610 ਗ੍ਰਾਮ , ਹੈਰੋਇਨ- 04 ਕਿਲੋ 497 ਗ੍ਰਾਮ, ਗਾਂਜਾ 93 ਕਿਲੋ 967 ਗ੍ਰਾਮ, ਨਸ਼ੀਲਾ ਪਾਊਡਰ 1 ਕਿਲੋ 578 ਕਿਲੋ 39 ਗ੍ਰਾਮ, ਸੁਲਫਾ 40 ਗ੍ਰਾਮ,  ਗੋਲੀਆਂ/ਕੈਪਸੂਲ- 88484 10 ਨਸ਼ੀਲਾ ਪਾਉਡਰ 01 ਕਿਲੋ 578 ਗ੍ਰਾਮ ਬਰਾਮਦ ਕੀਤਾ ਗਿਆ।  ਆਬਕਾਰੀ ਐਕਟ ਅਧੀਨ ਕੁੱਲ 250 ਮੁਕੱਦਮੇ ਦਰਜ ਕਰਕੇ 263 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸ਼ਰਾਬ ਠੇਕਾ ਦੇਸੀ 33174 ਲੀਟਰ, 180 ਮਿਲੀ ਲੀਟਰ, ਸ਼ਰਾਬ ਅੰਗਰੇਜੀ 2426 ਲੀਟਰ, 250 ਮਿਲੀ ਲੀਟਰ, ਸ਼ਰਾਬ ਨਜਾਇਜ 2654 ਲੀਟਰ, 888 ਮਿਲੀ ਲੀਟਰ, ਲਾਹਣ 156 ਕੁਇੰਟਲ 95 ਕਿਲੋਗ੍ਰਾਮ ਅਤੇ ਚਾਲੂ ਭੱਠੀਆਂ 03 ਬਰਾਮਦ ਕੀਤੀਆਂ ਗਈਆਂ। ਅਸਲਾ ਐਕਟ ਅਧੀਨ 09 ਮੁਕੱਦਮੇ ਦਰਜ ਰਜਿਸਟਰ ਕਰਕੇ 09 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਪਿਸਤੋਲ/ਦੇਸੀ ਕੱਟਾ 08 ਰਾਈਫਲ/ਗੰਨ 02 ਰਿਵਾਲਵਰ 04 ਕਾਰਤੂਸ 82 ਬਰਾਮਦ ਕੀਤੇ ਗਏ। ਜੂਆ ਐਕਟ ਅਧੀਨ 28 ਮੁਕੱਦਮੇ ਦਰਜ ਰਜਿਸਟਰ ਕਰਕੇ 38 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1,41,990/- ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਚੋਰੀ ਸਬੰਧੀ ਕੁੱਲ 163 ਮੁਕੱਦਮੇ ਦਰਜ ਹੋਏ ਹਨ।ਜਿਹਨਾਂ ਵਿੱਚ 193 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਟਰੇਸ ਕੀਤੇ ਮੁਕੱਦਮਿਆਂ ਵਿੱਚ 68,54,850/- ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਇਸਤੋਂ ਇਲਾਵਾ ਕੁੱਲ 182 ਪੀ.ਓ ਗ੍ਰਿਫਤਾਰ ਕੀਤੇ ਗਏ ਹਨ।

ਸਨਅਤੀ ਸ਼ਹਿਰ ਤੋਂ ਕੈਬਨਿਟ ਮੰਤਰੀ ਆਸ਼ੂ ਗੁੱਟ ’ਤੇ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਮੇਹਰਬਾਨ

ਲੁਧਿਆਣਾ, ਜੁਲਾਈ 2019-
ਸਨਅਤੀ ਸ਼ਹਿਰ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਗੁੱਟ ’ਤੇ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਮੇਹਰਬਾਨ ਦਿਖੇ ਹਨ। ਪਹਿਲਾਂ ਝੰਡੀ ਵਾਲੀ ਕਾਰ, ਫਿਰ ਮੇਅਰ ਦੀ ਕੁਰਸੀ ਤੇ ਹੁਣ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਲੈਣ ਵਿਚ ਆਸ਼ੂ ਗੁੱਟ ਕਾਮਯਾਬ ਰਿਹਾ। ਸੂਬਾ ਸਰਕਾਰ ਨੇ ਆਸ਼ੂ ਦੇ ਕਰੀਬੀ ਰਮਨ ਬਾਲਾਸੁਬਰਾਮਨੀਅਮ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਹੈ। ਉਧਰ, ਲੁਧਿਆਣਾ ਦੇ ਬਾਕੀ ਕਾਂਗਰਸੀ ਇਸ ਨਿਯੁਕਤੀ ਤੋਂ ਬਾਅਦ ਮਾਯੂਸ ਨਜ਼ਰ ਆ ਰਹੇ ਹਨ। ਹਾਲਾਂਕਿ, ਨਿਰਾਸ਼ ਹੋਣ ਦੇ ਬਾਵਜੂਦ ਵਿਧਾਇਕ ਸੁਰਿੰਦਰ ਡਾਬਰ, ਰਮਨ ਦਾ ਮੂੰਹ ਮਿੱਠ ਕਰਵਾਉਂਦੇ ਜ਼ਰੂਰ ਨਜ਼ਰ ਆਏ। ਉਧਰ, ਵਿਧਾਇਕ ਰਾਕੇਸ਼ ਪਾਂਡੇ ਨੇ ਹਾਲੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕੱਦ ਲਗਾਤਾਰ ਵਧਦਾ ਜਾ ਰਿਹਾ ਹੈ। ਨਗਰ ਨਿਗਮ ਦੇ ਮੇਅਰ ਦੀ ਕੁਰਸੀ ’ਤੇ ਮੰਤਰੀ ਆਸ਼ੂ ਨੇ ਆਪਣੇ ਖਾਸ ਬਲਕਾਰ ਸਿੰਘ ਸੰਧੂ ਨੂੰ ਬਿਠਾ ਕੇ ਨਗਰ ਨਿਗਮ ’ਤੇ ਤਾਂ ਪੂਰੀ ਤਰ੍ਹਾਂ ਕਬਜ਼ਾ ਕਰ ਹੀ ਲਿਆ ਸੀ, ਹੁਣ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਵੀ ਮੰਤਰੀ ਆਸ਼ੂ ਦੇ ਕਰੀਬੀ ਰਮਨ ਬਾਲਾਸੁਬਰਾਮਨੀਅਮ ਨੂੰ ਮਿਲ ਗਈ ਹੈ। ਇਸ ਮਗਰੋਂ ਲੁਧਿਆਣਾ ਦੇ ਬਾਕੀ ਕਾਂਗਰਸੀ ਅੰਦਰਖਾਤੇ ਪ੍ਰੇਸ਼ਾਨ ਹਨ। ਕਾਂਗਰਸੀਆਂ ਵਿਚ ਚਰਚਾ ਹੈ ਕਿ ਕਿ ਕਿਸੇ ਵੇਲੇ ਮੰਤਰੀ ਆਸ਼ੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੜਾ ਪਸੰਦ ਨਹੀਂ ਸੀ ਕਰਦਾ ਪਰ ਹੁਣ ਕੈਪਟਨ ਅਮਰਿਦੰਰ ਸਿੰਘ ਆਖ਼ਰ ਸਭ ਕੁਝ ਮੰਤਰੀ ਆਸ਼ੂ ਗੁੱਟ ਨੂੰ ਹੀ ਕਿਉਂ ਦੇਣਾ ਚਾਹੁੰਦੇ ਹਨ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਲੁਧਿਆਣਾ ਦੇ ਕਾਂਗਰਸੀਆਂ ਨੂੰ ਆਸ ਸੀ ਕਿ ਛੇਵੀਂ ਵਾਰ ਵਿਧਾਇਕ ਬਣੇ ਰਾਕੇਸ਼ ਪਾਂਡੇ ਤੇ ਚੌਥੀ ਵਾਰ ਵਿਧਾਇਕ ਬਣੇ ਸੁਰਿੰਦਰ ਡਾਬਰ ਨੂੰ ਵੀ ਕੈਪਟਨ ਸਰਕਾਰ ਵਿਚ ਵਿਸ਼ੇਸ਼ ਅਹੁਦਾ ਮਿਲੇਗਾ, ਪਰ ਦੋਵਾਂ ਨੂੰ ਨਜ਼ਰਅੰਦਾਜ਼ ਕਰ ਝੰਡੀ ਵਾਲੀ ਕਾਰ ਆਸ਼ੂ ਲੈਣ ਵਿਚ ਕਾਮਯਾਬ ਹੋ ਗਏ ਹਨ। ਉਦੋਂ ਇਸ ਗੱਲ ਦੀ ਵੀ ਚਰਚਾ ਸੀ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਲੋਕ ਸਭਾ ਚੋਣਾਂ ਵਿਚ ਵੀ ਮੌਜੂਦਾ ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਨਾਰਾਜ਼ਗੀ ਜੱਗ ਜ਼ਾਹਿਰ ਕਰ ਕੇ ਵਿਧਾਇਕ ਪਾਂਡੇ ਨੇ ਆਪਣੀ ਟਿਕਟ ਲਈ ਦਾਅਵੇਦਾਰੀ ਠੋਕੀ ਸੀ, ਪਰ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਪਾਰਟੀ ਨੇ ਦੁਬਾਰਾ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਸੀ। ਲੋਕ ਸਭਾ ਚੋਣਾਂ ’ਚ ਵਿਧਾਇਕ ਪਾਂਡੇ ਦੀ ਨਾਰਾਜ਼ਗੀ ਰਾਜਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣੀ ਰਹੀ। ਉਦੋਂ ਤਾਂ ਕਿਸੇ ਤਰ੍ਹਾਂ ਮਾਮਲਾ ਸੁਲਝ ਗਿਆ ਪਰ ਹੁਣ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਅਹੁਦੇ ’ਤੇ ਇੱਕ ਵਾਰ ਫਿਰ ਤੋਂ ਆਸ਼ੂ ਦੂਸਰਿਆਂ ’ਤੇ ਭਾਰੀ ਪਏ ਤੇ ਆਪਣੇ ਚਹੇਤੇ ਰਮਨ ਕੁਮਾਰ ਨੂੰ ਚੇਅਰਮੈਨੀ ਦਿਵਾਉਣ ’ਚ ਕਾਮਯਾਬ ਰਹੇ। ਸਿਆਸੀ ਪੰਡਤਾਂ ਦੀ ਭਵਿੱਖਵਾਣੀ ਹੈ ਕਿ ਲੁਧਿਆਣਾ ਦੀ ਕਾਂਗਰਸ ਵਿਚ ਜਲਦ ਹੀ ਵਿਰੋਧੀ ਸੁਰ ਉੱਠ ਸਕਦੇ ਹਨ।

 

ਪਿੰਡ ਚੱਕਰ ਦੇ ਲੋਕ ਹਰਿਆਲੀ ਲਹਿਰ ਵਿਚ ਆਪਣਾ ਯੋਗਦਾਨ ਪੌਦੇ ਹੋਏ ਬੂਟੇ ਲਾਏ

ਜਗਰਾਓਂ, ਜੁਲਾਈ 2019 -(ਮਨਜਿੰਦਰ ਗਿੱਲ)- ਪਿੰਡ ਚਕਰ ਦੇ ਨੌਜਵਾਨ ਬੇਟੇ ,ਬੇਟੀਆ ਸਾਰੇ ਚੰਗੇ ਕੰਮਾਂ ਨੂੰ ਪਾਰਟੀ ਬਾਜੀ ਤੋਂ ਉਪਰ ਉਠ ਕੇ ਬੜੀ ਸਿਦਤ ਨਾਲ ਕੰਮ ਕਰਦੇ ਹਨ। ਇਸ ਤਰਾਂ ਓਹਨਾ ਇਸ ਵਾਰ ਵੀ  ਇਕ ਚੰਗੇ ਨਾਗਰਿਕ ਦਾ ਸਬੂਤ ਦਿੰਦੇ ਹੋਏ ਚਾਹੇ ਪਿੰਡ ਵਿੱਚ ਪਹਿਲਾਂ ਹੀ ਬਹੁਤ ਹਰਿਆਲੀ ਹੈ ਉਸ ਨੂੰ ਹੋਰ ਹਰਾ ਭਰਾ ਕਰਨ ਲਈ ਬੂਟੇ ਲਾਏ। ਇਥੇ ਇਹ ਦੱਸਣਾ ਅਤੀ ਜ਼ਰੂਰੀ ਹੈ ਕੇ ਪਿੰਡ ਚਕਰ ਲੁਧਿਆਣਾ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿਚ ਪਹਿਲੀ ਕਤਾਰ ਦਾ ਪਿੰਡ ਹੈ ਜਿਥੇ ਕੇ ਪਿੰਡ ਵਾਸੀਆਂ ਆਪਣੇ ਤੌਰ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀ ਖੂਬ ਸੁਰਤੀ ਏਟ ਸਹੂਲਤਾਂ ਦਾ ਕੰਮ ਕੀਤਾ ਹੈ।ਇਹ ਜਾਣਕਾਰੀ ਕਿਸਾਨ ਆਗੂ ਬੂਟਾ ਸਿੰਘ  ਨੇ ਪ੍ਰਿਸ ਨੂੰ ਦਿਤੀ।

ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਦੇ ਸੀ. ਐੱਨ. ਸੀ. ਆਪਰੇਟਰ ਕੋਰਸ ਦੇ ਜਿਆਦਾਤਰ ਸਿੱਖਿਆਰਥੀਆਂ ਨੂੰ ਮਿਲੀ ਨੌਕਰੀ

ਲੁਧਿਆਨਾ, ਜੁਲਾਈ 2019( ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿੱਥੇ ਨੌਜਵਾਨਾਂ ਨੂੰ ਉਨਾਂ ਦੀ ਕਾਬਲੀਅਤ ਮੁਤਾਬਿਕ ਹੁਨਰਮੰਦ ਕੀਤਾ ਜਾ ਰਿਹਾ ਹੈ ਉਥੇ ਉਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਇਸ ਘਰ-ਘਰ ਰੋਜ਼ਗਾਰ ਯੋਜਨਾ ਨੂੰ ਪੂਰੀ ਤਰਾਂ ਬੂਰ ਪੈਣਾ ਜਾਰੀ ਹੈ। ਸਥਾਨਕ ਗਿੱਲ ਰੋਡ ਉਪਰ ਚੱਲ ਰਹੇ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਸੀ. ਐੱਨ. ਸੀ. ਆਪਰੇਟਰ ਕੋਰਸ ਦੇ ਜਿਆਦਾਤਰ ਸਿੱਖਿਆਰਥੀਆਂ ਨੂੰ ਕੋਰਸ ਦੇ ਖ਼ਤਮ ਹੁੰਦਿਆਂ ਸਾਰ ਹੀ ਸ਼ਹਿਰ ਦੀਆਂ ਵੱਖ-ਵੱਖ ਸਨਅਤੀ ਇਕਾਈਆਂ ਵੱਲੋਂ ਨੌਕਰੀ ਉੱਪਰ ਰੱਖ ਲਿਆ ਗਿਆ ਹੈ। ਇਸ ਸੰਸਥਾ ਵਿੱਚ ਇਸ ਕੋਰਸ ਦੇ ਇੱਕ ਬੈਚ ਵਿੱਚ 26 ਸਿਖਿਆਰਥੀਆਂ ਨੇ ਟਰੇਨਿੰਗ ਲਈ ਸੀ, ਜਿਸ ਵਿੱਚੋਂ 12 ਸਿਖਿਆਰਥੀਆਂ ਨੂੰ ਹਾਈਵੇਜ਼ ਇੰਡਸਟਰੀਜ਼ ਨੇ, 6 ਸਿੱਖਿਆਰਥੀਆਂ ਨੂੰ ਯੇਰਿਕ ਇੰਟਰਨੈਸ਼ਨਲ ਕੰਪਨੀ ਅਤੇ 2 ਸਿੱਖਿਆਰਥੀਆਂ ਨੂੰ ਮੈਚਵੈੱਲ ਕੰਪਨੀ ਨੇ ਨੌਕਰੀ ਪ੍ਰਦਾਨ ਕੀਤੀ ਹੈ। ਜਦਕਿ ਬਾਕੀ ਸਿੱਖਿਆਰਥੀਆਂ ਨੇ ਸਵੈ-ਰੋਜ਼ਗਾਰ ਵਾਲੇ ਪਾਸੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਉਸਨੂੰ ਸੰਸਥਾ ਅਤੇ ਜਿਲਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਿੰਨੇ ਬੈਚ ਆਪਣੀ ਸਿਖ਼ਲਾਈ ਮੁਕੰਮਲ ਕਰਕੇ ਗਏ ਹਨ, ਉਨਾਂ ਦੇ ਜਿਆਦਾਤਰ ਸਿੱਖਿਆਰਥੀਆਂ ਨੂੰ ਤੁਰੰਤ ਨੌਕਰੀ ਮਿਲ ਰਹੀ ਹੈ, ਬਾਕੀ ਰਹਿੰਦੇ ਸਿੱਖਿਆਰਥੀ ਆਪਣਾ ਰੋਜ਼ਗਾਰ ਸ਼ੁਰੂ ਕਰ ਲੈਂਦੇ ਹਨ। ਸੰਸਥਾ ਦੇ ਇੰਚਾਰਜ ਪੁਸ਼ਕਰ ਮਿਸ਼ਰਾ ਅਤੇ ਕੋਰਸ ਦੇ ਇੰਸਟਰੱਕਟਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਮਾਰਚ 2017 ਵਿੱਚ ਸ਼ੁਰੂ ਹੋਈ ਸੀ, ਜਿਸ ਦੌਰਾਨ ਇਥੇ ਸਿੱਖਿਆ ਹਾਸਲ ਕਰਨ ਵਾਲੇ 70 ਫੀਸਦੀ ਵਿਦਿਆਰਥੀਆਂ ਨੂੰ ਨੌਕਰੀ ਮਿਲ ਗਈ ਹੈ ਅਤੇ ਉਹ ਵਧੀਆ ਤਨਖਾਹਾਂ ਲੈ ਰਹੇ ਹਨ। ਜਦਕਿ 30 ਫੀਸਦੀ ਵਿਦਿਆਰਥੀ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਲੇ ਪਾਸੇ ਗਏ ਹਨ। ਉਨਾਂ ਕਿਹਾ ਕਿ ਸੀ. ਐੱਨ. ਸੀ. ਆਪਰੇਟਰ ਕੋਰਸ ਪਾਸ ਵਿਦਿਆਰਥੀਆਂ ਨੂੰ ਸ਼ੁਰੂਆਤ ਵਿੱਚ ਹੀ 13500 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਜੋ ਕਿ ਹੌਲੀ-ਹੌਲੀ ਤਜ਼ਰਬੇ ਨਾਲ ਵਧਦੀ ਜਾਵੇਗੀ। ਓਵਰਟਾਈਮ ਅਲੱਗ ਮਿਲਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਉਨਾਂ ਦੀ ਸੰਸਥਾ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਹੁਨਰਮੰਦ ਕਰਨ ਅਤੇ ਨੌਕਰੀ ਦਿਵਾਉਣ ਲਈ ਦ੍ਰਿੜ ਯਤਨਸ਼ੀਲ ਹੈ। ਉਨਾਂ ਕਿਹਾ ਕਿ ਸੰਸਥਾ ਵੱਲੋਂ ਸਿਖਿਆਰਥੀਆਂ ਨੂੰ ਘੱਟ ਸਮੇਂ ਵਾਲੇ 8 ਕੋਰਸ ਬਿਲਕੁਲ ਮੁਫਤ ਕਰਵਾਏ ਜਾ ਰਹੇ ਹਨ। ਇਸਦੇ ਨਾਲ ਹੀ ਵਰਦੀ, ਸਿਖ਼ਲਾਈ ਅਤੇ ਹੋਰ ਸਿੱਖਿਆ ਸਮੱਗਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਦਾਖ਼ਲਾ ਲੈਣ ਵਾਲੇ ਵਿਦਿਆਰਥੀ 10ਵੀਂ ਜਾਂ 12ਵੀਂ ਪਾਸ ਹੋਣੇ ਜ਼ਰੂਰੀ ਹਨ। ਇਥੇ ਇਹ ਵੀ ਵਿਸ਼ੇਸ਼ ਤੌਰ ਉੱਪਰ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸੂਬੇ ਭਰ ਦੇ 8.21 ਲੱਖ ਨੌਜਵਾਨਾਂ ਨੂੰ ਨੌਕਰੀ (ਸਰਕਾਰੀ ਜਾਂ ਨਿੱਜੀ) ਮੁਹੱਈਆ ਕਰਵਾਈ ਹੈ ਜਾਂ ਸਵੈ-ਰੋਜ਼ਗਾਰ ਦੇ ਨਾਲ ਜੋੜਿਆ ਹੈ। ਪੁਸ਼ਕਰ ਨੇ ਕਿਹਾ ਕਿ ਸੰਸਥਾ ਵਿੱਚ ਦੋ ਨਵੇਂ ਕੋਰਸ ਅਸਿਸਟੈਂਟ ਇਲੈਕਟ੍ਰੀਸ਼ਨ ਅਤੇ ਰੈਫਰੀਜੀਰੇਸ਼ਨ ਏਅਰ ਕੰਡੀਸ਼ਨਡ ਵਾਸ਼ਿੰਗ ਸ਼ੁਰੂ ਕੀਤੇ ਗਏ ਹਨ। ਇਨਾਂ ਸਾਰੇ ਕੋਰਸਾਂ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸਿੱਖਿਆਰਥੀਆਂ ਨੂੰ ਇਨਾਂ ਕੋਰਸਾਂ ਵਿੱਚ ਦਾਖ਼ਲਾ ਲੈ ਕੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਗੁਰੂ ਰਵਿਦਾਸ ਜੀ ਦੇ ਅਸਥਾਨ ਤੁਗਲਕਾਬਾਦ ਨਾਲ ਛੇੜਛਾੜ ਸਬੰਧੀ ਫੈਡਰੇਸ਼ਨ ਵੱਲੋ ਵਿਧਾਇਕਾ ਸਰਵਜੀਤ ਕੌਰ ਮਾਣੰੂਕੇ ਨੂੰ ਮੰਗ ਪੱਤਰ ਦਿੱਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿੱਲੀ ਤੇ ਤੁਗਲਕਾਬਾਦ ਵਿਖੇ ਸਥਿਤ ਭਗਤ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਜਿਸ 'ਤੇ ਸਮੇਂ ਦੀਆਂ ਸਰਕਾਰਾਂ ਨੇ ਬੜੇ ਟੇਢੇ ਢੰਗ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇ ਵਿਵਾਦ ਸਬੰਧੀ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਇਕ ਵਫਦ ਨੇ ਅੱਜ ਫੈਡਰੇਸ਼ਨ ਆਗੂ ਡਾਂ:ਰੁਪਿੰਦਰ ਸਿੰਘ ਸੁਧਾਰ ਦੀ ਅਗਵਾਈ ਵਿਚ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ।ਇਸ ਮੰਗ ਪੱਤਰ ਵਿਚ ਫੈਡਰੇਸ਼ਨ ਨੇ ਵਿਧਾਇਕਾ ਮਾਣੂੰਕੇ ਨੂੰ ਢਾਹੁਣ ਸਬੰਧੀ ਪੰਜਾਬ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਵ ਲਿਆਉਣ ਦੀ ਵੀ ਅਪੀਲ ਕੀਤੀ।ਇਸ ਸਮੇਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਫੈਡਰੇਸ਼ਨ ਦੇ ਆਗੂਆਂ ਅਤੇ ਸਮੂਹ ਰਵਿਦਾਸੀਆਂ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧੀ ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਨਗੇ।ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਤੁਗਲਕਾਬਾਦ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਅਸਥਾਨ ਕੋਈ ਆਮ ਨਹੀਂ ਹੈ।ਇਸ ਅਸਥਾਨ ਨੂੰ ਸਾਡੇ ਰਹਿਬਾਰਾਂ ਦੀ ਚਰਨ ਛੋਹ ਪ੍ਰਾਪਤ ਹੈ।ਸਾਡੇ ਪੂਰੇ ਸਮਾਜ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ।ਇਸ ਸਮੇਂ ਮੇਵਾ ਸਿੰਘ ਸਲੇਮਪੁਰਾ, ਜਰਨੈਲ ਸਿੰਘ ਖੱਟੜਾ ,ਡਾਂ.ਹਰਦੀਪ ਸਿੰਘ ਪਮਾਲ ,ਢਾਡੀ ਸਿਕੰਦਰ ਸਿੰਘ ਲੋਹਾਰਾ,ਦਰਬਾਰਾ ਸਿੰਘ ਚੰਗਣ,ਹਰਭਜਨ ਸਿੰਘ ਚੰਗਣ ਅਦਿ ਹਾਜ਼ਰ ਸਨ।