You are here

ਲੁਧਿਆਣਾ

ਪਿੰਡਾਂ ਦੇ ਪੰਚਾਂ,ਸਰਪੰਚਾਂ,ਅਤੇ ਜੱਥੇਬੰਦੀਆਂ ਨੇ ਅਨਮੋਲ ਦੇ ਕਾਤਲ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਮਲਕ ਦੇ ਮਾਸੂਮ ਅਨਮੋਲ ਦੀ ਹੱਤਿਆ ਕਰਨ ਵਾਲਾ ਦੋਸ਼ੀ ਬਲਵੀਰ ਸਿੰਘ ਉਰਫ ਗੈਵੀ ਪੱੁਤਰ ਸ਼ੇਰ ਸਿੰਘ ਵਾਸੀ ਮਲਕ ਨੂੰ ਭਾਵੇ ਪੁਲਿਸ ਨੇ ਰਿਮਾਂਡ ਤੇ ਲੈ ਲਿਆ ਹੈ ਪਰ ਪਿੰਡਾਂ ਵਿੱਚੌ ਵੱਡੀ ਪੱਧਰ ਤੇ ਪੰਚਾਂ,ਸਰਪੰਚਾਂ,ਲੰਬੜਦਾਰਾਂ ਅਤੇ ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੇ ਬਹੁਤ ਹੀ ਬੇਰਹਿਮੀ ਨਾਲ ਮਾਸੂਮ ਅਨਮੋਲ ਦੀ ਹੱਤਿਆ ਕੀਤੀ ਹੈ ਜਿਸ ਦੀ ਸ਼ਜਾ ਦੋਸੀ ਨੂੰ ਭੁਗਤਣੀ ਪੈਵੇਗੀ।ਇਸ ਪਿੰਡਾਂ ਦੇ ਪੰਚਾਂ,ਸਰਪੰਚਾਂ ਅਤੇ ਜੱਥੇਬੰਦੀਆਂ ਨੇ ਐਸ.ਐਸ.ਪੀ ਬਰਾੜ ਤੋ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫਾਂਸੀ ਦੀ ਸ਼ਜਾ ਦਿੱਤੀ ਜਾਵੇ।ਮਾਸੂਮ ਅਨਮੋਲ ਦੀ ਉਸ ਦੇ ਦੋਸਤ ਵਲੋ ਪੈਸਿਆਂ ਦੇ ਲਾਲਚ ਹੱਤਿਆ ਕੀਤੇ ਜਾਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ

ਗਾਲਿਬ ਕਲਾਂ ਦੇ ਸੜਕ ਹਾਦਸੇ 'ਚ ਵਿਛੜੇ ਨੌਜਵਾਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਕੋਰੋਟਾਣਾ ਸਾਹਿਬ ਵਿਖੇ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਪਿੰਡ ਗਾਲਿਬ ਕਲਾਂ ਦੇ ਨੌਜਵਾਨ ਮਨਜਿੰਦਰ ਸਿੰਘ ਕਾਲੂ(22ਸਾਲ) ਅਤੇ ਹਰਿੰਦਰਪਾਲ ਸਿੰਘ ਹਨੀ(25ਸਾਲ) ਜਗਰਾਉ ਨੇੜੇ ਭਿਆਨਕ ਦਰਦਨਾਕ ਸੜਕ ਹਾਦਸੇ ਵਿੱਚ ਫਾਨੀ ਦੁਨੀਆਂ ਨੂੰ ਅਲਵਿੰਦਾ ਆਖ ਗਏ ਸਨ।ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਐਤਵਾਰ ਦੁਪਹਿਰ 12 ਵਜੇ ਗੁਰਦੁਆਰਾ ਕੋਰੋਟਾਣਾ ਸਾਹਿਬ ਨੇੜੇ ਦਾਣਾ ਮੰਡੀ ਵਿਖੇ ਗਾਲਿਬ ਕਲਾਂ ਵਿੱਚ ਹੋਵੇਗੀ ਤੇ ਸਮੂਹ ਰਿਸਤੇਦਾਰਾਂ,ਦੋਸਤਾਂ ਤੇ ਇਲਾਕੇ ਨਿਵਾਸੀਆਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।

ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਦਸ ਰੁਪਿਆ ਦਾ

ਬਰਨਾਲਾ ,ਜੁਲਾਈ 2019- ( ਗੁਰਸੇਵਕ ਸੌਹੀ) ਪੰਜ ਦਰਿਆਵਾ ਦੀ ਧਰਤੀ ਅਖਵਾਉਣ ਵਾਲੇ ਪੰਜਾਬ ਵਿੱਚ ਵਿੱਕ ਰਿਹਾ ਪਾਣੀ ਦਾ ਮਟਕਾ 10 ਰੁਪਏ ਨੂੰ ਪਰ ਸਰਕਾਰ ਬੇਫਿਕਰ। ਅੱਜ ਪੰਜਾਬ ਵਾਸੀਆਂ ਲਈ ਪਾਣੀ ਦੀ ਸਮੱਸਿਆ ਬੜੀ ਗੰਭੀਰ ਬਣਦੀ ਜਾ ਰਹੀ ਆ ਇਹਨਾਂ ਸ਼ਬਦਾ ਦਾ ਪ੍ਗਟਾਵਾ ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਕੀਤਾ ਸਰਕਾਰ  ਨੂੰ ਚਾਹੀਦਾ ਕਿ ਪੰਜਾਬ ਦੀ ਕਿਸਾਨੀ ਤੇ ਪਾਣੀ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਸਿਰਫ ਤੇ ਸਿਰਫ ਬਿਆਨਾ ਨਾਲ ਹੀ ਨਹੀਂ ਸਰਨਾ ਅਸਲ ਵਿੱਚ ਕੁਝ ਕਰਨਾ ਪੈਣਾ। ਝੌਨੇ ਦੀ ਫਸਲ ਜੋ ਭਾਰੀ ਮਾਤਰਾ ਪਾਣੀ  ਦੇ ਪੱਧਰ ਨੂੰ ਨੀਵਾਂ ਕਰ ਰਹੀ ਆ ਕਿਸਾਨਾ ਦਾ ਔਔ ਰੁਝਾਨ ਝੋਨੇ ਤੌਂ ਘਟਾਉਣਾ ਪਊ ਪਰ ਇਹ ਤਾਂ ਹੀ ਹੋ ਸਕਦਾ ਜੇ ਪਂਜਾਬ ਅੰਦਰ ਖਸਖਸ ਦੀ ਖੇਤੀ ਲਾਗੂ ਕਰਨਾ ਚਾਹੀਦਾ ਇਸ ਨਾਲ ਪਾਣੀ ਦੀ ਸਮੱਸਿਆ ਤੌਂ ਕਾਫੀ ਰਾਹਤ ਮਿਲਣ ਦੇ ਨਾਲ ਨਾਲ ਕਿਸਾਨਾਂ ਨੂੰ ਸਰਕਾਰਾ ਦੇ ਕਰਜ ਮੁਆਫੀ ਦੇ ਝੂਠੇ ਲਾਰਿਆ ਤੌਂ ਵੀ ਰਾਹਤ ਮਿਲੂ ਕਿਸਾਨਾਂ ਆਤਮਹੱਤਿਆਵਾਂ ਕਰਨ ਦੀ ਲੋੜ ਨਹੀਂ ਪੈਣੀ ਕਿਸਾਨਾਂ ਕਜ ਮੁਆਫੀ ਦੀ ਲੋੜ ਨਹੀਂ ਕਰਜਾ ਮੁਕਤੀ ਚਾਹੀਦੀ। ਪੰਜਾਬ ਵਾਤਾਵਰਨ ਨੂੰ ਬਚਾਉਣ ਵੀ ਜਰੂਰੀ ਆਕਿ ਝੌਨੇ ਤੇ ਪਾਬੰਦੀ ਲੱਗੇ ਕਿਉਂਕਿ ਇਸਦੀ ਪਰਾਲ਼ੀ ਨੂੰ ਅੱਗ ਲਾਉਣ ਪ੍ਦੂਸ਼ਣ ਦੀ ਵੀ ਵੱਡੀ ਸਮੱਸਿਆ ਖੜੀ ਕਰਦੀ ਪਰਤੂੰ ਇਥੇਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿਸਾਨਾਂ ਇਸ ਫਸਲ ਤੋਂ ਛੁਟਕਾਰਾ ਪਾਉਣ ਲਈ ਕੌਈ ਹੋਰ ਰਾਸਤਾ ਨਜਰ ਨਹੀਂ  ਆਉਂਦਾ ਹੋਰ ਫਸਲਾਂ ਤੋਂ ਕਿਸਾਨਾਂ ਨੂੰ ਕੌਈ ਬਹੁਤਾ ਲਾਭ ਵੀ ਨਹੀਂ ਮੰਡੀਕਰਨ ਦੀਆਂ ਮਸ਼ਕਿਲਾਂ ਵੀ ਆਉਂਦੀਆ ਸਾਡੀ ਸਰਕਾਰ ਤੋਂ ਮੰਗ ਹੈ ਕਿ ਸੂਬੇ ਅੰਦਰ ਵੱਧ ਰਹੀ ਪਾਣੀ ਦੀ ਸਮੱਸਿਆ ਦਾ ਗੰਭੀਰਤਾ ਨਾਲ ਹੱਲ ਕੱਢੇ ਨਹੀਂ ਤਾਂ ਇਸ ਮਸਲੇ ਨੂੰ ਲੈਕੇ ਸਰਕਾਰ ਖਿਲਾਫ ਮੌਰਚਾ ਲਾਵਾਂਗੇ

ਬਾਟੇ 'ਚ ਸ਼ਰਾਬ ਪਾ ਕੇ ਅੰਮ੍ਰਿਤ ਦੀ ਨਕਲ ਕਰਨ ਵਾਲੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ

ਲੁਧਿਆਣਾ, ਜੁਲਾਈ 2019 (ਮਨਜਿੰਦਰ ਗਿੱਲ) - ਲੁਧਿਆਣਾ ਦੇ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਬਾਟੇ 'ਚ ਪਾ ਕੇ ਅੰਮ੍ਰਿਤ ਦੀ ਨਕਲ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਦੀ ਬਲਜੀਤ ਸਿੰਘ ਦਾਦੂਵਾਲ ਅਤੇ ਅੰਮ੍ਰਿਤ ਸਿੰਘ ਅਜਨਾਲਾ ਦੀ ਅਗਵਾਈ 'ਚ ਬੈਠਕ ਹੋਈ, ਇਸ ਇਕੱਤਰਤਾ 'ਚ ਫੈਸਲਾ ਲਿਆ ਗਿਆ ਕਿ ਪੁਲਿਸ ਪ੍ਰਸ਼ਾਸਨ ਨੂੰ 14 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਮਾਮਲੇ ਵਿਚ ਪੁਲਿਸ ਦੋ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ, ਜੇਕਰ 14 ਜੁਲਾਈ ਤੱਕ ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਿੱਖ ਜਥੇਬੰਦੀਆਂ ਵੱਲੋਂ ਆਪਣੀ ਅਗਲੀ ਰਣਨੀਤੀ ਬਣਾਈ ਜਾਵੇਗੀ।

ਨੌਜਵਾਨਾਂ ਵੱਲੋਂ ਖੰਡੇ ਬਾਟੇ ਦੇ ਵਿੱਚ ਸ਼ਰਾਬ ਪਾ ਕੇ ਅੰਮ੍ਰਿਤ ਛਕਣ ਦੀ ਨਕਲ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦੋਂ ਕਿ 11 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕਰਦਿਆਂ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਸਮੂਹ ਸਿੱਖ ਸੰਗਤ ਨੇ ਫੈਸਲਾ ਲਿਆ ਹੈ ਕਿ 14 ਤਰੀਕ ਤੱਕ ਦਾ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਅਤੇ ਜੇਕਰ ਉਦੋਂ ਤੱਕ ਪੁਲਿਸ ਨੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਸਿੱਖ ਸੰਗਤ ਮੁੜ ਤੋਂ ਇਕੱਤਰ ਹੋ ਕੇ ਅਗਲੀ ਰਣਨੀਤੀ ਤਿਆਰ ਕਰੇਗੀ। ਉਧਰ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਕਿਹਾ ਹੈ ਕਿ ਇਹ ਬਹੁਤ ਘਿਨੌਣੀ ਹਰਕਤ ਹੈ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਨੇਤਾ ਸਰਬੱਤ ਘੋਲਿਆ ਸੀ ਅਤੇ ਇਨ੍ਹਾਂ ਨੌਜਵਾਨਾਂ ਨੇ ਸ਼ਰਾਬ ਘੋਲ ਕੇ ਜੋ ਨਕਲ ਅੰਮ੍ਰਿਤ ਦੀ ਕੀਤੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਸਿੱਖ ਸੰਗਤ ਵੱਲੋਂ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ ਜੋ ਕਿ ਕਿਸੇ ਵੀ ਸੂਰਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਬਿਨਾ ਢਕੇ ਰੇਤਾ ਢੋਆ-ਢੁਆਈ ਵਾਹਨਾਂ 'ਤੇ ਰੋਕ

ਨੌਕਰ ਜਾਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਜਾਣਕਾਰੀ ਪੁਲਿਸ ਕੋਲ ਦਰਜ ਕਰਾਉਣੀ ਜ਼ਰੂਰੀ

 

ਲੁਧਿਆਣਾ,ਜੁਲਾਈ 2019( ਮਨਜਿੰਦਰ ਗਿੱਲ )-ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਬਤਾ ਫੌਜਦਾਰੀ ਸੰਘਤਾ (ਐਕਟ ਨੰਬਰ-2 ਆਫ਼ 1974) ਦੀ ਧਾਰਾ 144 ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਖੁੱਲੇਆਮ ਰੇਤਾ ਵਾਹਨ ਵਿੱਚ ਲੈ ਕੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਵਾਹਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਰੇਤਾ ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਹੀ ਚੱਲਿਆ ਜਾਵੇ। ਉਨਾਂ ਕਿਹਾ ਕਿ ਜੋ ਵਾਹਨ ਰੇਤਾ ਢੋਆ-ਢੁਆਈ ਦਾ ਕੰਮ ਕਰਦੇ ਹਨ ਉਹ ਰੇਤੇ ਨੂੰ ਢਕਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸੜਕਾਂ 'ਤੇ ਰੇਤਾ ਉੱਡਦਾ ਹੈ ਅਤੇ ਵਾਹਨਾਂ ਵਿੱਚੋਂ ਪਾਣੀ ਚੋਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਨੂੰ ਸੜਕ 'ਤੇ ਚੱਲਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੇ ਹਾਦਸੇ ਰੋਕਣ ਲਈ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਦੁਕਾਨਦਾਰਾਂ ਵੱਲੋਂ ਅਣ-ਅਧਿਕਾਰਤ ਤੌਰ 'ਤੇ ਬਿਨਾ ਆਈ.ਐਸ.ਆਈ. ਮਾਰਕਾ ਹੈਲਮਟ ਵੇਚਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਕਿਸੇ ਅਣ-ਸੁਖਾਵੀਂ ਘਟਨਾ ਸਮੇਂ ਬਿਨਾਂ ਆਈ.ਐਸ.ਆਈ ਮਾਰਕਾ ਹੈਲਮਟ ਟੁੱਟ ਜਾਂਦੇ ਹਨ ਅਤੇ ਵਾਹਨ ਚਾਲਕ ਸਖ਼ਤ ਜਖ਼ਮੀ ਹੋ ਜਾਂਦਾ ਹੈ ਅਤੇ ਕਈ ਵਾਰ ਉਸ ਦੀ ਮੌਤ ਹੋ ਜਾਂਦੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਇਸ ਤੋਂ ਇਲਾਵਾ ਅਜਿਹੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸ਼ਾਮਿਲ ਹਨ ਤੇ ਆਮ ਜਨਤਾ ਨੂੰ ਲਿਜਾਣ ਅਤੇ ਢੋਹਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸਵਾਰੀਆਂ ਸ਼ਰੇਆਮ ਢੋਹਦੀਆਂ ਹਨ, ਜੋ ਕਿ ਗੈਰ ਕਾਨੂੰਨੀ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਮਨੁੱਖੀ ਜਾਨਾਂ ਲਈ ਵੀ ਖਤਰਨਾਕ ਸਿੱਧ ਹੋ ਸਕਦੀ ਹੈ, ਕਈ ਵਾਰ ਅਜਿਹੀ ਅਣਸੁਖਾਵੇਂ ਹਾਦਸੇ ਵੀ ਵਾਪਰਦੇ ਹਨ ਜਿੰਨਾਂ ਵਿੱਚ ਵੱਡ-ਮੁੱਲੀਆਂ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ। ਇਸ ਲਈ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਪਬਲਿਕ ਹਿੱਤ ਵਿੱਚ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ। ਪੁਲਿਸ ਕਮਿਸ਼ਨਰ ਨੇ ਨਿੱਜੀ ਸਕੂਲਾਂ ਦੇ ਮੁੱਖੀਆਂ ਨੂੰ ਸਕੂਲਾਂ ਵਿੱਚ ਤਾਇਨਾਤ ਨਾਨ ਟੀਚਿੰਗ ਸਟਾਫ਼ ਅਤੇ ਗੱਡੀਆਂ ਉੱਪਰ ਤਾਇਨਾਤ ਡਰਾਈਵਰ, ਕੰਡਕਟਰ ਅਤੇ ਹੋਰ ਜੋ ਕਿਸੇ ਵੀ ਤਰਾਂ ਨਾਲ ਉਨਾਂ ਪਾਸ ਨੌਕਰੀ ਕਰਦੇ ਹਨ, ਸੰਬੰਧੀ ਪੂਰਾ ਵੇਰਵਾ ਸਮੇਤ ਫੋਟੋ ਇਲਾਕੇ ਦੇ ਥਾਣੇ/ਪੁਲਿਸ ਚੌਕੀ ਵਿੱਚ ਦਰਜ ਕਰਾਉਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਖੁੱਲੇ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਨੂੰ ਘਰਾਂ ਤੋਂ ਲੈ ਕੇ ਆਉਣ ਅਤੇ ਵਾਪਸ ਘਰ ਛੱਡਣ ਲਈ ਨਿੱਜੀ ਸਕੂਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਨਾਂ ਉੱਪਰ ਵੱਖ-ਵੱਖ ਥਾਵਾਂ ਨਾਲ ਸੰਬੰਧਤ ਡਰਾਈਵਰ ਕਡੰਕਟਰ ਰੱਖੇ ਹੋਏ ਹੁੰਦੇ ਹਨ। ਇਸੇ ਤਰਾਂ ਸਕੂਲਾਂ ਵਿੱਚ ਨਾਨ ਟੀਚਿੰਗ ਸਟਾਫ਼ ਵੀ ਰੱਖਿਆ ਹੁੰਦਾ ਹੈ। ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਕਤਾਨ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕਰਨੀ ਬਹੁਤ ਜ਼ਰੂਰੀ ਹੈ। ਇੱਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉੱਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ, ਵੱਖ-ਵੱਖ ਵਿੱਤੀ ਅਦਾਰਿਆਂ ਦੇ ਮਾਲਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰ, ਡਰਾਈਵਰ, ਚੌਕੀਦਾਰ, ਮਾਲੀ ਅਤੇ ਕਿਰਾਏਦਾਰ ਆਦਿ ਰੱਖਣ ਵੇਲੇ ਉਨਾਂ ਦੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਨੌਕਰੀ ਜਾਂ ਕਿਰਾਏ 'ਤੇ ਰੱਖਣ ਤੋਂ ਪਹਿਲਾਂ ਸੰਬੰਧਤ ਵਿਅਕਤੀ ਜਾਂ ਪਰਿਵਾਰ ਤੋਂ ਮੁਕੰਮਲ ਰਿਹਾਇਸ਼ੀ ਪਤਾ ਅਤੇ ਹੋਰ ਸੰਬੰਧਤ ਜਾਣਕਾਰੀ ਹਾਸਿਲ ਕਰਕੇ ਜਾਂ ਅਧਿਕਾਰਤ ਏਜੰਸੀ ਰਾਹੀਂ ਲੈ ਕੇ ਸੰਬੰਧਤ ਪੁਲਿਸ ਚੌਕੀ/ਥਾਣਾ ਵਿੱਚ ਤੁਰੰਤ ਦਰਜ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਸੰਬੰਧਤ ਵਿਅਕਤੀ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਬਾਹਰਲਿਆਂ ਸੂਬਿਆਂ ਤੋਂ ਆ ਕੇ ਵਸੇ ਹੋਏ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ, ਪ੍ਰਾਈਵੇਟ ਸੁਰੱਖਿਆ ਏਜੰਸੀਆਂ, ਵੱਖ-ਵੱਖ ਵਪਾਰਕ ਕੰਪਨੀਆਂ, ਵਿੱਤੀ ਅਦਾਰਿਆਂ ਅਤੇ ਰੋਜ਼ਾਨਾ ਪੱਧਰ 'ਤੇ ਕੰਮ ਕਰਦੇ ਹਨ। ਕੁਝ ਲੋਕ ਘਰੇਲੂ ਕੰਮਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਹਨ। ਅਜਿਹੇ ਵਿਅਕਤੀਆਂ ਨੂੰ ਕੰਮ ਜਾਂ ਕਿਰਾਏ 'ਤੇ ਰੱਖਣ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਲੈਣੀ ਜ਼ਰੂਰੀ ਨਹੀਂ ਸਮਝੀ ਜਾਂਦੀ। ਜਿਸ ਕਾਰਨ ਅਜਿਹੇ ਲੋਕ ਮਾਲਕਾਂ ਦਾ ਵਿਸ਼ਵਾਸ਼ ਜਿੱਤ ਕੇ ਵੱਡੀ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।

ਸਿੱਖਿਆ ਮੰਤਰੀ ਵੱਲੋਂ ਮਲੌਦ ਆਈ. ਟੀ. ਆਈ. ਵਿੱਚ ਸਿਖ਼ਲਾਈ ਇਸੇ ਸੈਸ਼ਨ ਤੋਂ ਸ਼ੁਰੂ ਕਰਨ ਦਾ ਐਲਾਨ

ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਵਿੱਢਣ ਵਾਲੇ ਬਾਬਾ ਮਹਾਰਾਜ ਸਿੰਘ ਵੱਲੋਂ ਦਿਖਾਏ ਰਸਤੇ 'ਤੇ ਚੱਲਣ ਦਾ ਸੱਦਾ

ਲੁਧਿਆਣਾ,  ਜੁਲਾਈ 2019 (ਮਨਜਿੰਦਰ ਗਿੱਲ)-ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰ. ਚਰਨਜੀਤ ਸਿੰਘ ਚੰਨੀ ਨੇ ਕਸਬਾ ਮਲੌਦ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਉਦਯੋਗਿਕ ਸਿਖ਼ਲਾਈ ਸੰਸਥਾ (ਆਈ. ਟੀ. ਆਈ.) ਨੂੰ ਇਸੇ ਸੈਸ਼ਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹ ਅੱਜ ਪਿੰਡ ਰੱਬੋਂ ਉੱਚੀ ਵਿਖੇ ਪੰਜਾਬ ਸਰਕਾਰ ਵੱਲੋਂ ਬਾਬਾ ਮਹਾਰਾਜ ਸਿੰਘ ਜੀ ਦੇ 163ਵੇਂ ਸ਼ਹੀਦੀ ਦਿਵਸ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ.ਚੰਨੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮਲੌਦ ਵਿਖੇ ਆਈ. ਟੀ. ਆਈ. ਤਾਂ ਬਣਾ ਦਿੱਤੀ ਸੀ ਪਰ ਉਸ ਸੰਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਨਹੀਂ ਜਾਰੀ ਕੀਤੀਆਂ ਗਈਆਂ ਸਨ। ਜਿਸ ਕਾਰਨ ਇਸ ਆਈ. ਟੀ. ਆਈ. ਨੂੰ ਚਲਾਉਣਾ ਸੰਭਵ ਨਹੀਂ ਸੀ। ਹੁਣ ਪੰਜਾਬ ਸਰਕਾਰ ਨੇ ਇਹ ਸਾਰੀਆਂ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਹਨ, ਜਿਸ ਉਪਰੰਤ ਇਸੇ ਸੈਸ਼ਨ ਤੋਂ ਇਹ ਸੰਸਥਾ ਵਿਦਿਆਰਥੀਆਂ ਨੂੰ ਸਿਖ਼ਲਾਈ ਦੇਣ ਹਿੱਤ ਸ਼ੁਰੂ ਹੋ ਜਾਵੇਗੀ। ਉਨਾਂ ਇਲਾਕੇ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੰਸਥਾ ਦਾ ਭਰਪੂਰ ਲਾਹਾ ਲੈ ਕੇ ਕਿੱਤਾਮੁੱਖੀ ਬਣਨ ਅਤੇ ਪੰਜਾਬ ਸਰਕਾਰ ਦੀ 'ਘਰ-ਘਰ ਰੋਜ਼ਗਾਰ ਯੋਜਨਾ' ਨੂੰ ਸਫ਼ਲ ਕਰਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਕਿੱਤਾਮੁੱਖੀ ਬਣਾਉਣ ਅਤੇ ਉਨਾਂ ਨੂੰ ਯੋਗਤਾ ਅਨੁਸਾਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਇਸ ਮੌਕੇ ਉਨਾਂ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਲਗਾਉਣ ਦਾ ਵੀ ਐਲਾਨ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਸਲਾਹ ਨਾਲ ਇਹ ਬੁੱਤ ਸਥਾਪਤ ਕਰਵਾ ਦਿੱਤਾ ਜਾਵੇਗਾ। ਉਨਾਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਵੀ ਐਲਾਨ ਕੀਤਾ। ਇਸ ਸੰਬੰਧੀ 5 ਲੱਖ ਰੁਪਏ ਦਾ ਚੈੱਕ ਮੌਕੇ 'ਤੇ ਪੰਚਾਇਤ ਨੂੰ ਸੌਂਪਿਆ ਗਿਆ। ਉਨਾਂ ਭਰੋਸਾ ਦਿੱਤਾ ਕਿ ਸ਼ਹੀਦ ਬਾਬਾ ਮਹਾਰਾਜ ਸਿੰਘ ਦੀ ਯਾਦ ਨੂੰ ਹਮੇਸ਼ਾਂ ਤਾਜ਼ਾ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਰੱਬੋਂ ਉੱਚੀ ਅਤੇ ਹਲਕਾ ਪਾਇਲ ਦੇ ਵਿਕਾਸ ਨੂੰ ਹਮੇਸ਼ਾਂ ਤਰਜੀਹ ਦਿੱਤੀ ਜਾਂਦੀ ਰਹੇਗੀ। ਉਨਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਬਣਾਈ ਰੱਖਣ ਲਈ ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਪਹਿਲੇ ਸਿੱਖ ਸ਼ਹੀਦ ਦਾ ਰੁਤਬਾ ਹਾਸਿਲ ਕਰਨ ਵਾਲੇ ਭਾਈ ਮਹਾਰਾਜ ਸਿੰਘ ਜੀ ਵੱਲੋਂ ਦਰਸਾਏ ਰਸਤੇ 'ਤੇ ਚੱਲਿਆ ਜਾਵੇ। ਉਨਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨੀ ਸੌਖੀ ਹੈ ਪਰ ਇਸ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਹੈ। ਬਾਬਾ ਮਹਾਰਾਜ ਸਿੰਘ ਵਰਗੀਆਂ ਦੇਸ਼ ਭਗਤ ਸਖ਼ਸ਼ੀਅਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਕੀਤਾ ਅਤੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਉਨਾਂ ਕਿਹਾ ਕਿ ਇਹ ਸਿੱਖ ਕੌਮ ਅਤੇ ਦੇਸ਼ ਦੀ ਬਦਕਿਸਮਤੀ ਹੀ ਸੀ ਕਿ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਣਾਈ ਗਈ ਯੋਜਨਾ ਦਾ ਅੰਗਰੇਜ ਹਕੂਮਤ ਨੂੰ ਪਤਾ ਲੱਗ ਗਿਆ ਅਤੇ ਉਨਾਂ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੈਦ ਕਰਕੇ ਸਿੰਘਾਪੁਰ ਭੇਜ ਦਿੱਤਾ ਅਤੇ ਲੱਖਾਂ ਤਸੀਹੇ ਦਿੱਤੇ, ਜਿਸ ਦੇ ਨਤੀਜੇ ਵਜੋਂ ਉਨਾਂ ਦੀ 5 ਜੁਲਾਈ, 1856 ਨੂੰ ਉਥੇ ਹੀ ਸ਼ਹੀਦੀ ਹੋ ਗਈ। ਬਾਬਾ ਮਹਾਰਾਜ ਸਿੰਘ ਨੇ ਆਪਣੇ ਜੀਵਨ ਦੌਰਾਨ ਅੰਗਰੇਜ਼ਾਂ ਵਿਰੁਧ ਵੱਖ-ਵੱਖ ਧਿਰਾਂ ਨੂੰ ਇਕੱਠਿਆਂ ਕਰਨ 'ਤੇ ਬਹੁਤ ਜ਼ੋਰ ਲਗਾਇਆ। ਇਸ ਤੋਂ ਪਹਿਲਾਂ ਉਨਾਂ ਬਾਬਾ ਮਹਾਰਾਜ ਸਿੰਘ ਜੀ ਦੀ ਤਸਵੀਰ 'ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ  ਲਖਬੀਰ ਸਿੰਘ ਲੱਖਾ ਨੇ ਪਿੰਡ ਰੱਬੋਂ ਉੱਚੀ ਅਤੇ ਇਲਾਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਹਲਕੇ ਦੇ ਵਿਕਾਸ ਲਈ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਮਰਾਲਾ ਦੇ ਵਿਧਾਇਕ  ਅਮਰੀਕ ਸਿੰਘ ਢਿੱਲੋਂ, ਸਾਬਕਾ ਮੰਤਰੀ  ਤੇਜ ਪ੍ਰਕਾਸ਼ ਸਿੰਘ ਕੋਟਲੀ, ਹਲਕਾ ਖੰਨਾ ਦੇ ਵਿਧਾਇਕ  ਗੁਰਕੀਰਤ ਸਿੰਘ ਕੋਟਲੀ, ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਦੇ ਸਪੁੱਤਰ ਕਾਮਿਲ ਬੋਪਾਰਾਏ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਕੈਬਨਿਟ ਮੰਤਰੀ  ਚੰਨੀ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਦਿਸ਼ਾਹੀਣ ਅਤੇ ਹਰੇਕ ਵਰਗ ਦੇ ਲੋਕਾਂ ਲਈ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦੇ ਹਿੱਤਾਂ ਨੂੰ ਪੂਰੀ ਤਰਾਂ ਅਣਗੌਲਿਆਂ ਕੀਤਾ ਗਿਆ ਹੈ। ਕੇਂਦਰ ਸਰਕਾਰ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੀ ਬੀਬੀ ਹਰਸਿਮਰਤ ਕੌਰ ਬਾਦਲ ਸੂਬੇ ਦੀ ਪੈਰਵਾਈ ਕਰਨ ਤੋਂ ਅਸਮਰੱਥ ਹਨ। ਉਨਾਂ ਤੇਲ ਦੇ ਭਾਅ ਵਧਾਉਣ 'ਤੇ ਵੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਸਮਾਗਮ ਦੇ ਅੰਤ ਵਿੱਚ ਚੰਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਪੌਦੇ ਵੀ ਵੰਡੇ। ਇਹ ਪੌਦੇ ਐਡਵੋਕੇਟ  ਹਰਪ੍ਰੀਤ ਸਿੰਘ ਸੰਧੂ ਵੱਲੋਂ ਪੀ.ਏ.ਯੂ. ਲੁਧਿਆਣਾ ਤੋਂ ਲਿਆਂਦੇ ਗਏ ਸਨ। ਇਸ ਮੌਕੇ ਉਨਾਂ ਵੱਲੋਂ ਤਨਜਾਨੀਆ ਵਿੱਚ ਖਿੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ। ਇਸ ਮੌਕੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਵੀ ਮੁੱਖ ਮਹਿਮਾਨ ਨੇ ਕੀਤਾ ਅਤੇ ਹਲਕਾ ਵਿਧਾਇਕ ਲਖਬੀਰ ਸਿੰਘ ਲੱਖਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਖੁਦ ਖੂਨਦਾਨ ਕੀਤਾ। ਚੰਨੀ ਅਤੇ ਹੋਰਾਂ ਨੇ ਪੌਦੇ ਲਗਾਏ ਅਤੇ ਛਬੀਲ ਦੇ ਰੂਪ ਵਿੱਚ ਵੰਡੇ ਵੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ, ਜ਼ਿਲਾ ਪੁਲਿਸ ਮੁੱਖੀ ਖੰਨਾ  ਗੁਰਸ਼ਰਨਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸਪਾਲ ਸਿੰਘ ਗਿੱਲ, ਐੱਸ. ਡੀ. ਐੱਮ. ਪਾਇਲ ਸ੍ਰੀਮਤੀ ਸਵਾਤੀ ਟਿਵਾਣਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਵਾਸੀ ਸੈੱਲ ਦੇ ਚੇਅਰਮੈਨ ਮੁਹੰਮਦ ਗੁਲਾਬ, ਗੁਰੁਦੁਆਰਾ ਪ੍ਰਧਾਨ  ਕਰਮ ਸਿੰਘ, ਸਰਪੰਚ ਸ੍ਰੀਮਤੀ ਅਮਰਜੀਤ ਕੌਰ, ਸਾਬਕਾ ਸਰਪੰਚ  ਇੰਦਰ ਸਿੰਘ,  ਪਿਆਰਾ ਸਿੰਘ,  ਦਰਸ਼ਨ ਸਿੰਘ,  ਰਾਮ ਸਿੰਘ,  ਯਾਦਵਿੰਦਰ ਸਿੰਘ ਜੰਡਾਲੀ ਮੈਂਬਰ ਜ਼ਿਲਾ ਪ੍ਰੀਸ਼ਦ,  ਮਲਕੀਤ ਸਿੰਘ ਗੋਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਵੱਖ-ਵੱਖ-ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ, ਸੀਨੀਅਰ ਕਾਂਗਰਸੀ ਆਗੂ ਅਤੇ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ

ਆੜਤੀਆ ਸ ਹਰਦੇਵ ਸਿੰਘ ਖਹਿਰਾ ਲੋਧੀਵਾਲਾ ਨੂੰ ਭਾਵ ਭਿਨੀ ਸਰਧਾਂਜਲੀ

ਸਿੱਧਵਾਂ ਬੇਟ ,ਜੁਲਾਈ 2019 -(ਮਨਜਿੰਦਰ ਗਿੱਲ)-

22 ਜੂਨ ਵਾਲੇ ਦਿਨ ਬੇਟ ਇਲਾਕੇ ਦੀ ਸਤਿਕਾਰ ਯੋਗ ਸਖਸ਼ੀਅਤ ਆੜਤੀਆ ਹਰਦੇਵ ਸਿੰਘ ਖਹਿਰਾ ਲੋਧੀਵਾਲਾ ਆਪਣੀ ਸੰਸਾਰਕ ਯਾਤਰਾ ਪੁਰੀ ਕਰ ਗੁਰੂ ਸਾਹਿਬ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ।ਅੱਜ ਗੁਰਦੁਆਰਾ ਬੋਓਲੀ ਸਾਹਿਬ ਸੋਡੀਵਾਲਾ ਵਿਖੇ ਓਹਨਾ ਨਮਿੱਤ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ । ਭੋਗ ਸਮੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰਿਆ ਅਤੇ ਸ ਖਹਿਰਾ ਨੂੰ ਸਰਦਾ ਤੇ ਸਤਿਕਾਰ ਭੇਟ ਕੀਤਾ।ਉਸ ਸਮੇ ਰਾਗੀ ਜਥੇ ਵਲੋਂ ਵਿਰਾਗ ਮਈ ਕੀਰਤਨ ਦੁਆਰਾ ਸੰਗਤਾਂ ਨੂੰ ਮੌਤ ਦੇ ਮੁਤੱਲਕ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।ਕਥਾ ਵਾਚਕ ਗਿਆਨੀ ਰਣਜੀਤ ਸਿੰਘ ਖਾਲਸਾ ਜੀ ਵਲੋਂ ਸਗਤਾ ਨਾਲ ਮੌਤ ਇੱਕ ਅਟੱਲ ਸਚਾਈ ਹੈ ਜੋ ਆਪਣੇ ਸਮੇਂ ਅਨੁਸਾਰ ਹਰੇਕ ਜੀਵ ਅਤੇ ਮੁਨਖ ਨੂੰ ਮਿਲਦੀ ਹੈ ਉਪਰ ਸ਼ਬਦ ਦੀ  ਵਿਚਾਰ ਦੁਆਰਾ ਸਾਜ ਪਾਈ ਗਈ।ਸ ਸਤਪਾਲ ਸਿੰਘ ਦੇਹਰਕਾਂ ਵਲੋਂ ਸਟੇਜ ਦੀ ਸੇਵਾ ਵਾਖੂਬੀ ਨਿਵਾਈ ਗਈ। ਜਥੇਦਾਰ ਅਮਨਜੀਤ ਸਿੰਘ ਖਹਿਰਾ ਵਲੋਂ ਆਪਣੇ ਚਾਚਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਅਤੇ ਇਲਾਕੇ ਵਿੱਚ ਕੀਤੇ ਕਮਾ ਨੂੰ ਸੰਗਤਾਂ ਨਾਲ ਸਾਜਾਂ ਕੀਤਾ।ਉਸ ਸਮੇ ਸ ਹਰਦੇਵ ਸਿੰਘ ਦੇ ਨਜ਼ਦੀਕੀ ਸਾਥੀ ਜਥੇਦਾਰ ਹਰਸੁਰੀਦਰ ਸਿੰਘ ਗਿੱਲ ਸਾਬਿਕਾ ਐਸ ਜੀ ਪੀ ਸੀ ਮੈਂਬਰ ਜਗਰਾਓ ਵਲੋਂ ਸਰਦਾ ਦੇ ਫੁੱਲ ਭੇਟ ਕਰਦੇ ਆਖਿਆ ਕਿ ਸ ਖਹਿਰਾ ਇਕ ਕਿਰਤੀ ਇਨਸਾਨ ਸਨ ਜਿਨਾਂ ਸਮਾਜ ਵਿਚ ਇਕ ਵਧੀਆ ਇਨਸਾਨ ਹੋਣ ਦਾ ਮਾਣਹਾਸਲ ਕੀਤਾ ਹੈ।ਉਹਨਾਂ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।ਉਸ ਸਮੇ ਸਾਬਿਕਾ ਐਮ ਐਲ ਏ ਹਲਕਾ ਜਗਰਾਓਂ ਸ਼੍ਰੀ ਐਸ ਆਰ ਕਲੇਰ ਨੇ ਪਰਿਵਾਰ ਨਾਲ ਦੁੱਖ ਸਾਜਾਂ ਕਰਦਿਆਂ ਖਹਿਰਾ ਸਾਹਿਬ ਨੂੰ ਇਕ ਵਧੀਆ ਸਖਸ਼ੀਅਤ ਦੇ ਮਾਲਕ ਦੱਸਿਆ ਅਤੇ ਸੰਗਤਾਂ ਦਾ ਪਰਿਵਾਰ ਵਲੋਂ ਧਨ ਵਾਦ ਵੀ ਕੀਤਾ।ਇਲਾਕੇ ਦੀਆਂ ਪ੍ਰਮੁੱਖ ਸਖਸਿਤਾ ਵਲੋਂ ਖਹਿਰਾ ਪਰਿਵਾਰ ਨਾਲ ਦੁੱਖ ਸਜਾ ਕਰਨ ਵਾਲਿਆਂ ਵਿਚ ਸਾਬਿਕਾ ਡਿਪਟੀ ਡਾਰਿਕਟਰ ਪੰਜਾਬ ਸਰਕਾਰ ਸਿਖਿਆ ਵਿਭਾਗ ਡਾਕਟਰ ਬਲਦੇਵ ਸਿੰਘ,ਸ ਅਮਰੀਕ ਸਿੰਘ ਆਲੀਵਾਲ,ਸ ਭਾਗ ਸਿੰਘ ਮੱਲਾਂ ਸਾਬਿਕਾ ਐਮ ਐਲ ਏ,ਸ ਮੇਜਰ ਸਿੰਘ ਭੈਣੀ ਸਾਬਿਕਾ ਚੇਅਰਮੈਨ,ਸ ਸਿਮਰਨਜੀਤ ਸਿੰਘ ਬੈਸ ਪ੍ਰਧਾਨ ਲੋਕ ਇਨਸਾਫ਼ ਪਾਰਟੀ,ਸ ਮਲਕੀਤ ਸਿੰੰਘ ਦਾਖਾ ਸਾਬਿਕਾ ਮੰਤਰੀ,ਸ ਸੁਰਜੀਤ ਸਿੰਘ ਕਲੇੇਰ ਪ੍ਧਾਨ ਆੜਤੀਆ ਐਸੋਸੀਏਸ਼ਨ ਜਗਰਾਓਂ, ਸ ਰਸ਼ਪਾਲ ਸਿੰਘ ਤਲਵਾੜਾ ਸਾਬਿਕਾ ਚੇਅਰਮੈਨ ਮਾਰਕੀਟ ਕਮੇਟੀ , ਸ਼੍ਰੀ ਪਰਸ਼ੋਤਮ ਲਾਲ ਖਲੀਫਾ ਸਾਬਿਕਾ ਚੇਅਰਮੈਨ ਖਾਦੀ ਬੋਰਡ,ਸ ਦੀਦਾਰ ਸਿੰਘ ਮਲਕ ਸਾਬਿਕਾ ਚੇਅਰਮੈਨ ਬਲਾਕ ਸੰਮਤੀ ਜਗਰਾਓਂ,ਸ ਜਗਦੀਸ਼ ਸਿੰਘ ਗੋਰਸਿਆ ਸਾਬਿਕਾ ਚੇਅਰਮੈਨ ਮਾਰਕੀਟ ਕਮੇਟੀ, ਸ਼੍ਰੀ ਸੁਰੇਸ ਕੁਮਾਰ ਗਰਗ ਸੀਨੀਅਰ ਕਾਂਗਰਸ ਆਗੂ,ਸ਼੍ਰੀ ਸਭਰਵਾਲ ਬਲਾਕ ਪ੍ਰਧਾਨ ਕਾਂਗਰਸ ਜਗਰਾਓਂ, ਸ ਅਵਤਾਰ ਸਿੰਘ ਮਾਰਕੀਟ ਕਮੇਟੀ ਜਗਰਾਓਂ, ਲਾਲ ਸਿੰਘ ਲਾਲੀ ਪਹਿਲਵਾਨ ਸਾਬਿਕਾ ਪ੍ਰਧਾਨ-ਸ ਗੁਰਬਚਨ ਸਿੰਘ ਬਾਗੀਆਂ ਸਾਬਿਕਾ ਪ੍ਰਧਾਨ- ਸ ਪ੍ਰੇਮ ਸਿੰਘ ਸੇਰੇਵਾਲਾ ਮਜੂਦਾ ਪ੍ਰਧਾਨ-ਸ ਜੱਸਦੇਵ ਸਿੰਘ ਲੀਲਾ ਮਜੂਦਾ ਸਾਰੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ ਇਕਬਾਲ ਸਿੰਘ ਰਸੂਲਪੁਰ -ਸ ਇਕਬਾਲ ਸਿੰਘ ਸਿੱਧੂ - ਸ਼੍ਰੀ ਕੌਂਸਲ ਮੱਲਾ-ਸ ਮਨਜਿੰਦਰ ਗਿੱਲ-ਸ ਗੁਰਦੇਵ ਸਿੰਘ ਗਾਲਿਬ-ਸ ਮਨਜੀਤ ਸਿੰਘ ਗਿੱਲ-ਸ ਜਸਮੇਲ ਸਿੰਘ ਗਾਲਿਬ ਸਾਰੇ ਜਰਨਲਿਸਟ, ਸ ਕੁਲਵਿੰਦਰ ਸਿੰਘ ਚੰਦੀ ,

ਮਾਸਟਰ ਹਰਨਿਰਾਇਨ ਸਿੰਘ ਢਿੱਲੋਂ ਵਾਤਾਵਰਨ ਪ੍ਰੇਮੀ,ਸ਼੍ਰੀ ਕੇਵਲ ਸਿੰਗਲਾ ਇੰਡਸਟਰੀ ਲਿਸਟ, ਸ ਅਮਨਦੀਪ ਸਿੰਘ ਟਰਾਂਸਪੋਰਟ,ਸ ਅਮਰਜੀਤ ਸਿੰਘ ਮੰਡ ਤਿਹਾੜ ਸਾਬਿਕਾ ਮੈਂਬਰ -ਸ ਅਵਤਾਰ ਸਿੰਘ ਸਾਬਿਕਾ ਮੈਂਬਰ- ਬੀਬੀ ਜਸਬੀਰ ਕੌਰ ਸਾਬਿਕਾ ਮੈਂਬਰ,ਸ ਬਹਾਦਰ ਸਿੰਘ ਸਾਬਿਕਾ ਮੈਂਬਰ-ਸ ਜੀਵਨ ਸਿੰਘ ਬਾਗੀਆਂ ਮਜੂਦਾ ਸਾਰੇ ਮੈਂਬਰ ਬਲਾਕ ਸੰਮਤੀ, ਸ ਸੁਰਿਦਰ ਸਿੰਘ ਪਰਜਿਆ ਬਿਹਾਰੀ ਪੁਰ - ਸ ਕੁਲਵੀਰ ਸਿੰਘ ਬਹਾਦਰ ਕੇ-   ਸ ਕਰਨੈਲ ਸਿੰਘ ਜਨੇਤਪੁਰਾ-ਸ ਪ੍ਰੀਤਮ ਸਿੰਘ ਖਹਿਰਾ ਗਿਿੱਦੜਵਿੰਡੀ -ਸ ਸਲਵੰਤ ਸਿੰਘ ਬਗੀਆਂ -ਸ ਬਲਦੇਵ ਸਿੰਘ ਸੋਡੀਵਾਲਾ - ਸ ਕੁਲਦੀਪ ਸਿੰਘ ਗਿੱਲ ਗਿਿੱਦੜਵਿੰਡੀ-ਸ ਜੋਰਾ ਸਿੰਘ ਸਵਦੀ ਖੁਰਦ ਸਾਰੇ ਸਾਬਿਕਾ ਸਰਪੰਚ, ਸ ਪਰਮਿੰਦਰ ਸਿੰਘ ਟੁਸਾ ਲੋਦੀਵਾਲਾ-ਸ ਜੋਗਿੰਦਰ ਸਿੰਘ ਮਲਸੀਆਂ- ਸ ਜਗਜੀਤ ਸਿੰਘ ਕਾਕੜ-ਸ ਬਲਵਿੰਦਰ ਸਿੰਘ ਮੰਡ ਤਿਹਾੜ ਸਾਰੇ ਮਜੂੂਦਾ ਸਰਪੰਚ, ਪੰਚਾਇਤ ਮੈਂਬਰ ਸਾਹਿਬਾਨ ,ਇਲਾਕਾ ਭਰ ਤੋ ਸੰਗਤਾਂ ਵੱਡੀ ਗਿਣਤੀ ਵਿੱਚ  ਮਜੂਦ ਸਨ।

ਅਮਰਗ੍ਹੜ ਕਲੇਰ ਦੀ ਸਮੁਚੀ ਪੰਚਾਇਤ ਵਲੋ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੁਟੇ ਲਾਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਸ਼ ਪੁਰਬ ਨੂੰ ਸਮਰਪਿਤ ਪਿੰਡ 'ਚ ਲਾਏ ਜਾ ਰਹੇ 550 ਬੂਟਿਆਂ ਦੀ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਅਮਰਗੜ੍ਹ ਕਲੇਰ ਵਿਖੇ ਸਰਪੰਚ ਕਰਨੈਲ ਸਿੰਘ ਅਲੌਖ ਦੀ ਅਗਵਾਈ 'ਚ ਸਮੂਹ ਪੰਚਾਇਤ ਮੈਂਬਰਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਾਉਣ ਦੀ ਸ਼ੁਰੂਅਤ ਕੀਤੀ ਗਈ।ਮੁਹਿੰਮ ਦੀ ਸਫਲਤਾ ਲਈ ਸਮੱਚੀ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਅਰਦਾਸ ਕਰਨ ਉਪਰੰਤ ਮਨਰੇਗਾ ਮਜ਼ਦੂਰਾਂ ਨੇ ਖੇਡ ਗਰਾਉੂਂਡ 'ਚ ਬੂਟੇ ਲਾਏ।ਇਸ ਸਮੇਂ ਸਰਪੰਚ ਔਲਖ ਨੇ ਕਿਹਾ ਕਿ ਰੁੱਖ ਧਰਤੀ ਦਾ ਸਿੰਗਾਰ ਹੀ ਨਹੀਂ ਹਨ, ਬਲਕਿ ਸ੍ਰਿਸਟੀ ਦੀ ਹੋਂਦ ਵੀ ਇਨ੍ਹਾਂ 'ਚ ਛਿਪੀ ਹੋਈ ਹੈ,ਕੁਦਰਤ ਦੀ ਹੋਂਦ ਨੂੰ ਬਚਾਉਣ ਤੇ ਵਾਤਾਵਰਣ ਦੀ ਸੁੱਧਤਾ ਲਈ ਬੂਟਿਆਂ ਦਾ ਲਾਉਣ ਸਮੇ ਦੀ ਮੁੱਖ ਲੋੜ ਹੈ।ਇਸ ਸਮੇਂ ਪੰਚ ਰਣਜੀਤ ਸਿੰਘ ਕਲੇਰ ,ਪੰਚ ਜਗਦੀਪ ਸਿੰਘ ਧਨੋਆ,ਪੰਚ ਪੰਡਤ ਪ੍ਰੇਮ ਚੰਦ ਸ਼ਰਮਾ ਚੱਕੀ ਵਾਲਾ ਆਦਿ ਜਾਜ਼ਰ ਸਨ।

ਸਲੇਮਪੁਰਾ ਵਿਖੇ ਪੀਰ ਦੀ ਦਰਗਾਹ ਤੇ ਸਭਿਅਚਾਰਕ ਮੇਲਾ ਤੇ ਭੰਡਾਰਾ 6 ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲਾਗਲੇ ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਹੈਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਹੋਰ ਲੋਕ ਦੇ ਸਹਿਯੋਗ ਨਾਲ ਪਿੰਡ ਵਿਚ ਸੱਥਿਤ ਪੀਰ ਬਾਬਾ ਗਰੀਬ ਸ਼ਾਹ ਜੀ ਦੀ ਦਰਗਾਹ 'ਤੇ ਸਲਾਨਾ ਜੋੜ ਮੇਲਾ ਅਤੇ ਭੰਡਾਰਾ 6 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਦੌਰਾਨ ਸਭ ਤੋਂ ਪਹਿਲਾਂ ਪੀਰ ਬਾਬਾ ਗਰੀਬਸ਼ਾਹ ਜੀ ਦੀ ਮਜਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਕੀਤੀ ਜਾਵੇਗੀ।ਉਪਰੰਤ ਚੌਲਾਂ ਦਾ ਭੰਡਾਰਾ ਵਰਤੇਗਾ ਅਤੇ ਬਾਅਦ ਦੁਪਹਿਰ ਪਿੰਡ ਦੇ ਬਾਬਾ ਹੁਕਮ ਦਾਸ ਸਟੇਡੀਅਮ ਵਿਚ ਕਰਵਾਏ ਜਾਣ ਸੱਭਿਅਚਾਰਕ ਮੇਲੇ ਦੌਰਾਨ ਪੰਮਾ ਡੂਮੇਵਾਲ ,ਗਾਇਕ ਜੋੜੀ ਸ਼ਰੀਫ ਦਿਲਦਾਰ ਤੇ ਹਰਲੀਨ ਅਖਤਰ ,ਦਰਸ਼ਨ ਲੱਖੇਵਾਲ ਾਮੇਤ ਕਈ ਹੋਰ ਨਾਮੀ ਗਾਇਕ ਅਤੇ ਕਮੇਡੀ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਇਸ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੇਜ਼ਰ ਸਿੰਘ ਭੈਣੀ ਸਮੇਤ ਕਈ ਹੋਰ ਆਗੂ ਹਾਜ਼ਰੀ ਭਰਨਗੇ।

ਰਾਏਕੋਟ ਨੂੰ ਰੇਲ ਸਹੂਲਤ ਨਾਲ ਜੋੜਨ ਲਈ ਡਾ. ਅਮਰ ਸਿੰਘ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਮਿਲੇ

ਰੇਲ ਕੁਨੈਕਟੀਵਿਟੀ ਨਾ ਹੋਣ ਕਾਰਨ ਇਤਿਹਾਸਕ ਸ਼ਹਿਰ ਵਿਕਾਸ ਪੱਖੋਂ ਪਛੜਿਆ-ਲੋਕ ਸਭਾ ਮੈਂਬਰ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )- ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਇਤਿਹਾਸਕ ਸ਼ਹਿਰ ਰਾਏਕੋਟ ਨੂੰ ਰੇਲ ਸਹੂਲਤ ਨਾਲ ਜੋੜਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਉਨਾਂ ਅੱਜ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਉਨਾਂ ਦੇ ਨਵੀਂ ਦਿੱਲੀ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਕਰਕੇ ਮੰਗ ਪੱਤਰ ਸੌਂਪਿਆ। ਗੋਇਲ ਨਾਲ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਸਬ-ਡਵੀਜਨ ਮੁੱਲਾਂਪੁਰ, ਲੁਧਿਆਣਾ ਅਤੇ ਬਰਨਾਲਾ ਦੇ ਵਿਚਕਾਰ ਪੈਂਦੀ ਹੈ। ਭਾਵੇਂਕਿ ਰਾਏਕੋਟ, ਮਹਾਂਨਗਰ ਲੁਧਿਆਣਾ ਦੇ ਨਜ਼ਦੀਕ ਪੈਂਦਾ ਹੈ ਪਰ ਫਿਰ ਵੀ ਇਹ ਸ਼ਹਿਰ ਰੇਲ ਆਵਾਜਾਈ ਨਾਲ ਜੁੜਿਆ ਹੋਇਆ ਨਹੀਂ ਹੈ। ਜਿਸ ਕਾਰਨ ਇਸ ਸ਼ਹਿਰ ਦਾ ਲੰਮੇ ਸਮੇਂ ਤੋਂ ਵਿਕਾਸ ਰੁਕਿਆ ਹੋਇਆ ਹੈ। ਉਨਾਂ ਕਿਹਾ ਕਿ ਰਾਏਕੋਟ ਇੱਕ ਇਤਿਹਾਸਕ ਮਹੱਤਤਾ ਰੱਖਣ ਵਾਲਾ ਸ਼ਹਿਰ ਹੈ। ਸਿੱਖ ਪੰਥ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਚਰਨ ਇਸ ਸ਼ਹਿਰ ਵਿੱਚ ਪਏ ਸਨ ਅਤੇ ਇਸ ਸ਼ਹਿਰ ਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਵੀ ਸਾਂਝ ਜੁੜਦੀ ਹੈ। ਇਸ ਕਰਕੇ ਇਸ ਸ਼ਹਿਰ ਨੂੰ ਰੇਲ ਸਹੂਲਤ ਨਾਲ ਜੋੜਨ ਲਈ ਮੁੱਲਾਂਪੁਰ ਤੋਂ ਬਰਨਾਲਾ ਤੱਕ (ਵਾਇਆ ਰਾਏਕੋਟ) ਰੇਲਵੇ ਲਾਈਨ ਪਾਈ ਜਾਵੇ ਤਾਂ ਜੋ ਇਸ ਸ਼ਹਿਰ ਦਾ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਉਨਾਂ ਨਾਲ ਸੀਨੀਅਰ ਯੂਥ ਕਾਂਗਰਸੀ ਆਗੂ ਕਾਮਿਲ ਬੋਪਾਰਾਏ ਵੀ ਹਾਜ਼ਰ ਸਨ।