You are here

ਲੁਧਿਆਣਾ

ਪਿੰਡ ਢੁੱਡੀਕੇ ਵਿਖੇ ਵਿਕਾਸ ਦੇ ਕੰਮਾ ਨੂੰ ਲੈ ਕੇ ਸਰਪੰਚ ਢਿੱਲੋ ਦੀ ਅਗਵਾਈ ਹੇਠ ਭਰਵੀ ਮੀਟਿੰਗ ਹੋਈ

ਗਦਰੀ ਬਾਬੇ ਦੇ ਬੁੱਤ ਨਾਲ ਛੇੜਖਾਨੀ ਕਰਨ ਵਾਲੇ ਬਾਜ ਆਉਣ-ਐਡਵੋਕੇਟ

ਅਜੀਤਵਾਲ 23 ਜੂਨ (ਨਛੱਤਰ ਸੰਧੂ)ਇਥੋ ਨੇੜਲੇ ਪਿੰਡ ਢੁੱਡੀਕੇ ਵਿਖੇ ਪਿੰਡ ਦੇ ਵਿਕਾਸ ਕਾਰਜਾ ਅਤੇ ਹੋਰ ਮੁੱਦਿਆ ਨੂੰ ਲੈ ਕੇ ਇੱਕ ਵਿਸੇਸ ਮੀਟਿੰਗ ਸਰਪੰਚ ਜਸਵੀਰ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ।ਇਸ ਮੋਕੇ ਤੇ ਬੋਲਦਿਆ ਸਰਪੰਚ ਨੇ ਗਰਾਮ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਦੇ ਕੰਮਾ ਦਾ ਲੇਖਾ-ਜੋਖਾ ਪਿੰਡ ਵਾਸੀਆ ਨਾਲ ਸਾਝਾ ਕਰਦੇ ਹੋਏ ਉਨ੍ਹਾ ਤੋ ਪਿੰਡ ਦੇ ਵਿਕਾਸ ਸੰਬੰਧੀ ਹੋਰ ਵੀ ਰਾਇ ਲਈ ਅਤੇ ਕਿਹਾ ਕਿ ਜਿਸ ਤਰਾ੍ਹ ਤੁਸੀ ਪਿੰਡ ਵਾਸੀਆ ਨੇ ਮੇਰੇ ਤੇ ਭਰੋਸਾ ਕਰਦਿਆ ਮੈਨੂੰ ਪਿੰਡ ਦੀ ਬਾਗਡੋਰ ਸੰਭਾਲੀ ਹੈ,ਮੈ ਤੁਹਾਡਾ ਵਿਸਵਾਸ ਕਿਸੇ ਵੀ ਕੀਮਤ ਤੇ ਟੁੱਟਣ ਨਹੀ ਦੇਵਾਗਾ।ਉਨ੍ਹਾ ਕਿਹਾ ਕਿ ਵਿਕਾਸ ਦੇ ਕੰਮਾ ਤੋ ਇਲਾਵਾ ਜੇਕਰ ਕੋਈ ਨੋਜਵਾਨ ਆਪਣੇ ਮਨੋਰਥ ਤੋ ਭਟਕੇ ਨਸਿਆ ਦਾ ਸਿਕਾਰ ਹੋਇਆ ਹੈ ਅਤੇ ਉਹ ਦਿਲੋ ਨਸਾ ਮੁਕਤ ਹੋਣਾ ਚਾਹੁੰਦਾ ਹੈ ਤਾ ਗਰਾਮ ਪੰਚਾਇਤ ਉਸ ਦੀ ਡਟਵੀ ਸਹਾਇਤਾ ਕਰੇਗੀ।ਇਸ ਮੋਕੇ ਤੇ ਸਰਪ੍ਰਸਤ ਐਡਵੋਕੇਟ ਦਲਜੀਤ ਸਿੰਘ ਅਤੇ ਮਾਸਟਰ ਜਰਨੈਲ ਸਿੰਘ ਨੇ ਗਦਰੀ ਬਾਬਾ ਦੇ ਬੁੱਤ ਨਾਲ ਛੇੜਖਾਨੀ ਕਰਨ ਵਾਲੇ ਅਨਸਰਾ ਦੀ ਨਖੇਧੀ ਕਰਦਿਆ ਕਿਹਾ ਕਿ ਅਜਿਹੇ ਲੋਕ ਪਿੰਡ ਵਿੱਚ ਅਜਿਹੀਆ ਮਾੜੀਆ ਹਰਕਤਾ ਕਰਕੇ ਪਿੰਡ ਵਿੱਚ ਨਵਾ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹਨ,ਜੋ ਪਿੰਡ ਦੀ ਗਰਾਮ ਪੰਚਾਇਤ ਕਦੇ ਵੀ ਸਹਿਣ ਨਹੀ ਕਰੇਗੀ।

ਝੋਨ ਦੀ ਲਵਾਈ ਲਈ ਕਿਸਾਨਾ ਨੂੰ ਬਿਜਲੀ ਤੇ ਪਾਣੀ ਪੂਰਾ ਦਿੱਤਾ ਜਾਵੇ-ਹਰਬੰਸ/ਅਜੈਬ

ਨਕਲੀ ਖਾਦਾ ਵੇਚਣ ਵਾਲਿਆ ਤੇ ਹੋਵੇ ਸਖਤ ਕਾਰਵਾਈ

ਹਠੂਰ 22 ਜੂਨ (ਨਛੱਤਰ ਸੰਧੂ)ਕਿਸਾਨਾ ਨੂੰ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਅਤੇ ਬਿਜਲੀ ਦੀ ਬਹੁਤ ਲੋੜ ਹੈ,ਪਰ ਸਰਕਾਰ ਆਪਣੇ ਕਿਸਾਨਾ ਨੂੰ ਪਾਣੀ ਪੂਰਾ ਦੇਣ ਦੀ ਬਜਾਏ ਪਾਕਿਸਤਾਨ ਵੱਲ ਪਾਣੀ ਛੱਡ ਰਹੀ ਹੈ ਜਦੋ ਕਿ ਪੰਜਾਬ ਦੇ ਕਿਸਾਨਾ ਨੂੰ ਹੀ ਪੂਰਾ ਪਾਣੀ ਨਹੀ ਮਿਲ ਰਿਹਾ ਤਾ ਫਿਰ ਗੁਆਢੀ ਦੇਸ ਨੂੰ ਪਾਣੀ ਕਿਉ ਦਿੱਤਾ ਜਾਦਾ ਹੈ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਰਕਲ ਜਗਰਾਓ ਦੇ ਪ੍ਰਧਾਨ ਹਰਬੰਸ ਸਿੰਘ ਦੇਹੜਕਾ ਅਤੇ ਹਲਕਾ ਰਾਏਕੋਟ ਦੇ ਪ੍ਰਧਾਂਨ ਅਜੈਬ ਸਿੰਘ ਰੂਪਾ ਪੱਤੀ ਨੇ ਅੱਜ ਹਠੂਰ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਕੀਤਾ।ਉਕਤ ਆਗੂਆ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਕਿਸਾਨਾ ਨੂੰ ਟੇਲ ਤੱਕ ਪੂਰਾ ਪਾਣੀ ਦਿੱਤਾ ਜਾਵੇ,ਨਰਮਾ ਬੀਜਣ ਵਾਲੇ ਕਿਸਾਨਾ ਨੂੰ ਸਬਸਿਡੀ ਦਿੱਤੀ ਜਾਵੇ,ਨਕਲੀ ਖਾਦਾ ਤੇ ਸਪਰੇਆ ਵੇਚਣ ਵਾਲਿਆ ਤੇ ਸਖਤ ਨਜਰ ਰੱਖੀ ਜਾਵੇ।ਅਖੀਰ ਵਿੱਚ ਉਕਤ ਆਗੂਆ ਨੇ ਇਹ ਵੀ ਕਿਹਾ ਕਿ ਹਲਕੇ ਅੰਦਰ ਚਿੱਟੇ ਅਤੇ ਹੋਰ ਮਾਰੂ ਨਸਿਆ ਦੇ ਸੌਦਾਗਰਾ ਨੂੰ ਨੱਥ ਪਾਈ ਜਾਵੇ

ਬਿਜਲੀ ਦੇ ਵਧੇ ਰੇਟਾ ਨੇ ਕੈਪਟਨ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ-ਸਾਹੋਕੇ/ਗੱਟਰਾ/ਰਣੀਆ

-ਕੈਪਟਨ ਸਰਕਾਰ ਨੇ ਲੋਕਾ ਨਾਲ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ-

ਨਿਹਾਲ ਸਿੰਘ ਵਾਲਾ 21 ਜੂਨ (ਨਛੱਤਰ ਸੰਧੂ)ਬਿਜਲੀ ਦੇ ਰੇਟਾ ਵਿੱਚ ਵਾਧਾ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਤਾਨਾਸਾਹੀ ਦਾ ਵੱਡਾ ਸਬੂਤ ਦਿੱਤਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ,ਮੋਗਾ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਗੱਟਰਾ ਨਿਹਾਲ ਸਿੰਘ ਵਾਲਾ ਅਤੇ ਐਸ਼ਸੀ ਵਿੰਗ ਸਰਕਲ ਬੱਧਨੀ ਕਲਾਂ ਦੇ ਪ੍ਰਧਾਂਨ ਗੁਰਬਖਸ ਸਿੰਘ ਰਣੀਆ ਨੇ ਅੱਜ ਇਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਵੱਲੋ ਪੰਜਾਬ ਵਿੱਚ ਪਹਿਲਾ ਹੀ ਬਿਜਲੀ ਮਹਿੰਗੇ ਰੇਟਾ ਉੱਪਰ ਦਿੱਤੀ ਜਾ ਰਹੀ ਹੈ,ਜਦਕਿ ਗੁਆਢੀ ਸੂਬਿਆ ਵਿੱਚ ਬਿਜਲੀ ਦੇ ਰੇਟ ਪੰਜਾਬ ਨਾਲੋ ਕਿਤੇ ਘੱਟ ਹਨ।ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੇ ਬਿੱਲਾ ਵਿੱਚ ਭਾਰੀ ਲੁੱਟ ਕਰ ਰਹੀ ਹੈ,ਹੁਣ ਮਹਿੰਗਾਈ ਦੇ ਇਸ ਦੌਰ ਵਿੱਚ ਬਿਜਲੀ ਦੇ ਰੇਟ ਵਧਾਂ ਕੇ ਲੋਕਾ ਨੂੰ ਹੁਣ "ਲੋਹੇ ਦੇ ਚਨੇ ਚਬਾਉਣ" ਲਈ ਮਜਬੂਰ ਕਰ ਦਿੱਤਾ ਹੈ ਅਤੇ ਇਸ ਨਾਲ ਹਰ ਵਰਗ ਬੁਰ੍ਹੀ ਤਰਾਂ ਨਾਲ ਪ੍ਰਭਾਵਿਤ ਹੋਇਆ ਹੈ।ਅਖੀਰ ਵਿੱਚ ਉਕਤ ਆਗੂਆ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋ ਵਿਧਾਨ ਸਭਾ ਦੀਆ ਚੋਣਾ ਦੌਰਾਨ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀ ਕੀਤੇ ਗਏ,ਜਿੰਨ੍ਹਾ ਦਾ ਖਮਿਆਜਾ ਕੈਪਟਨ ਸਰਕਾਰ ਨੂੰ ਸਾਲ 2022 ਵਿੱਚ ਭੁਗਤਨਾ ਪਵੇਗਾ।ਇਸ ਸਮੇ ਉਨ੍ਹਾ ਨਾਲ ਪ੍ਰਧਾਨ ਜਰਨੈਲ ਸਿੰਘ,ਸਤਵੰਤ ਸਿੰਘ ਸੱਤਾ ਮੀਨੀਆ ਆਦਿ ਵੀ ਹਾਜਰ ਸਨ।

ਨਵੀ ਤਕਨੀਕ ਨਾਲ ਲੈਸ ਮਾਰਕੀਟ ਵਿੱਚ ਪਾ ਰਿਹਾ ਹੈ ਧੂੰਮਾ-ਸਿੱਧੂ

ਜਗਰਾਓ 15 ਜੂਨ (ਨਛੱਤਰ ਸੰਧੂ)ਐਸਕੋਰਟ ਪਾਵਰਟਰੈਕ ਦੇ ਹਰ ਮਾਡਲ ਅੱਜ ਕੱਲ੍ਹ ਕਿਸਾਨਾ ਦੇ ਦਿੱਲਾ ਵਿੱਚ ਛਾਏ ਹੋਏ ਹਨ।ਕਿਸਾਨ ਭਰਾ ਇਸ ਕੰਪਨੀ ਦੇ ਟਰੈਕਟਰਾ ਨੂੰ ਲੈਣ ਲਈ ਪੱਬਾ ਭਾਰ ਹਨ।ਅੱਜ ਸਿੱਧੂ ਆਟੋਜ ਅਲੀਗੜ੍ਹ(ਜਗਰਾਓ)ਐਸਕੋਰਟ ਪਾਵਰਟ੍ਰੈਕ ਦੀ ਕੰਪਨੀ ਦੇ ਡੀਲਰ ਜੇæਪੀæਸਿੰਘ ਸਿੱਧੂ ਅਤੇ ਮੈਨੇਜਰ ਬਲਜੀਤ ਸਿੰਘ ਸਿੱਧੂ ਨੇ ਇਲਾਕੇ ਦੇ ਅਗਾਹਵਧੂ ਕਿਸਾਨ ਹਰਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਲਕ ਨੂੰ ਐਸਕੋਰਟ ਪਾਵਰਟ੍ਰੈਕ ਇਓਰੋ 50 ਦੀਆ ਚਾਬੀਆ ਸੌਪੀਆ ਅਤੇ ਕਿਹਾ ਕਿ ਐਸਕੋਟਰ ਪਾਵਰਟਰੈਕ ਟਰੈਕਟਰ ਹਮੇਸਾ ਹੀ ਕਿਸਾਨਾ ਦਾ ਭਾਈਵਾਲ ਅਤੇ ਸੱਚਾ-ਸਾਥੀ ਰਿਹਾ ਹੈ।ਕਿਸਾਨਾ ਦੇ ਭਰੋਸੇ ਤੇ ਖਰ੍ਹਾ ਉੱਤਰਦਿਆ ਇਹ ਟਰੈਕਟਰ ਜਿੱਥੇ ਦੂਸਰਿਆ ਨਾਲੋ ਕੰਮ ਜਿਆਦਾ ਕਰਦਾ ਹੈ,ਉਥੇ ਤੇਲ ਦੀ ਖਪਤ ਵੀ ਘੱਟ ਕਰਦਾ ਹੈ।ਉਨ੍ਹਾ ਕਿਹਾ ਕਿ ਨਵੀ ਤਕਨੀਕ ਨਾਲ ਲੈਸ ਮਾਰਕੀਟ ਵਿੱਚ ਇਹ ਟਰੈਕਟਰ ਧੂੰਮਾ ਪਾ ਰਿਹਾ ਹੈ।ਇਸ ਸਮੇ ਉਨ੍ਹਾ ਨਾਲ ਸੇਲਜ ਅਫਸਰ ਸੁੱਖਦੀਪ ਸਿੰਘ ਸੁੱਖਾ,ਕੁਲਵੀਰ ਸਿੰਘ ਕੋਕਰੀ,ਬਲਵੀਰ ਸਿੰਘ ਬਿੱਲਾ ਦੇਹੜਕਾ ਆਦਿ ਹਾਜਰ ਸਨ।

ਜਗਰਾਓ ''ਚ 14 ਸਾਲਾ ਬੱਚਾ ਅਗਵਾ, ਮੰਗੀ ਵੱਡੀ ਫਿਰੌਤੀ

ਜਗਰਾਓ, ਜੁਲਾਈ 2019-( ਮਨਜਿੰਦਰ ਗਿੱਲ)-ਪਿੰਡ ਮਲਕ ਤੋਂ ਭੇਤਭਰੀ ਹਾਲਤ 'ਚ ਇਕ ਬੱਚੇ ਨੂੰ ਅਣਪਛਾਤੇ ਵਿਅਕਤੀ ਵਲੋਂ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦਾ ਕਰੀਬ 14 ਸਾਲਾ ਬੱਚਾ ਰਾਤ ਸਮੇਂ ਆਪਣੇ ਦੋਸਤਾਂ ਨਾਲ ਪਿੰਡ 'ਚ ਹੀ ਸੀ ਪਰ ਜਦੋਂ ਦੇਰ ਰਾਤ ਤੱਕ ਘਰ ਨਾ ਪੁੱਜਾ ਤਾਂ ਉਸਦੀ ਉਡੀਕ ਕਰਦੇ ਮਾਪਿਆਂ ਨੂੰ ਪਤਾ ਲੱਗਾ ਕਿ ਉਸਨੂੰ ਕਿਸੇ ਅਗਿਆਤ ਵਿਅਕਤੀ ਨੇ ਅਗਵਾ ਕਰ ਲਿਆ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ 30 ਜੂਨ ਦੇਰ ਰਾਤ ਤੋਂ ਹੀ ਜਗਰਾਓਂ ਪੁਲਸ ਵਲੋਂ ਉਕਤ ਅਗਵਾ ਕੀਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਵਾ ਕੀਤੇ ਗਏ ਬੱਚੇ ਸਬੰਧੀ ਅਗਵਾਕਾਰਾਂ ਵਲੋਂ ਬੱਚੇ ਦੇ ਮਾਪਿਆਂ ਕੋਲੋਂ ਭਾਰੀ ਰਕਮ ਦੀ ਮੰਗ ਕੀਤੀ ਗਈ ਹੈ। ਭਾਵੇਂ ਕਿ ਪੁਲਸ ਵਲੋਂ ਫਿਰੌਤੀ ਮੰਗੇ ਜਾਣ ਦੀ ਗੱਲ ਨਹੀਂ ਕਬੂਲੀ ਜਾ ਰਹੀ ਹੈ ਪਰ ਹਲਕੇ ਜਗਰਾਓਂ 'ਚ ਇਸ ਗੱਲ ਦੀ ਖੂਬ ਚਰਚਾ ਪਾਈ ਜਾ ਰਹੀ ਹੈ ਅਤੇ ਸਾਰਾ ਪੁਲਸ ਮਹਿਕਮਾ ਇਲਾਕੇ 'ਚ ਅਗਵਾ ਦੀ ਘਟਨਾ ਨੂੰ ਲੈ ਕੇ ਪੱਬਾਂ ਭਾਰ ਹੋਇਆ ਪਿਆ ਹੈ। ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੱਚੇ ਦੀ ਭਾਲ ਜਾਰੀ ਹੈ। ਬੱਚਾ ਮਾਂ-ਬਾਪ ਦਾ ਇਕਲੌਤਾ ਪੁੱਤਰ ਹੈ ਅਤੇ ਸੈਕਰਟ ਹਾਰਟ ਸਕੂਲ ਦਾ 7 ਜਮਾਤ ਦਾ ਵਿਦਿਆਰਥੀ ਹੈ।

 

550ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਜਗਦੀਸ਼ ਚੰਦ ਦੀ ਅਗਵਾਈ ਵਿੱਚ 550 ਬੂਟੇ ਲਗਾਉਣ ਦੀ ਕੀਤੀ ਸੁਰੂਆਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਹਿਲੀ ਪਾਤਸ਼ਾਹੀ ਸਾਹਿਬ ਸ਼ੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਨੰੁ ਸਮਰਪਿਤ ਅੱਜ ਜਗਰਾਉ ਤੋ ਏਪੀੳ ਜਸਵੀਰ ਸਿੰਘ ਤੇ ਮਨੇਰਗਾ ਸੈਕਟਰੀ ਕੁਲਵਿੰਦਰ ਸਿੰਘ ਦੇ ਦ੍ਰਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਗਾਲਿਬ ਰਣ ਸਿੰਘ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ 550 ਬੂਟੇ ਲਗਾਉਣ ਦੀ ਸੁਰੂਆਤ ਕੀਤੀ ਗਈ।ਇਸ ਸਮੇ ਜਸਵੀਰ ਸਿੰਘ ਜੇਈ ਨੇ ਕਿਹਾ ਕਿ ਪੰਜਾਬ ਨੂੰ ਹਰਾ ਭਰਾ ਬਨਾਉਣ ਲਈ ਹਰ ਮਨੱੁਖ ਨੂੰ ਪੌਦੇ ਲਾਉਣੇ ਚਾਹੀਦੇ ਹਨ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ ਦੀ ਅਗਵਾਈ ਵਿੱਚ ਬੂਟੇ ਲਗਾਉਣ ਦੀ ਸੁਰੂਆਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਗਦੀਸ਼ ਚੰਦ ਨੇ ਦੱਸਿਆ ਕਿ ਦਿਨ ਬ ਦਿਨ ਦੁਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਿਭਾਗ ਵਲੋ ਵੱਧ ਤੋ ਵੱਧ ਬੂਟੇ ਲਗਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਲਦੀ ਹੀ ਸੜਕਾਂ ਦੇ ਆਸੇ-ਪਾਸੇ,ਸਕੂਲ,ਪਿੰਡ ਦੇ ਆਲੇ-ਦੁਆਲੇ ਤੇ ਹੋਰ ਸਾਂਝੀ ਥਾਵਾਂ ਤੇ ਬੂਟੇ ਲਗਾਏ ਜਾਣਗੇ ਸਰਪੰਚ ਜਗਦੀਸ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਬੂਟੇ ਲਗਾ ਕੇ ਉਨ੍ਹਾਂ ਦਾ ਸਹੀ ਪਾਲਣ ਪੋਸ਼ਣ ਕਰਨ ਸਭ ਤੋ ਜਰੂਰੀ ਹੈ।ਇਸ ਸਮੇ ਹਰਮਿੰਦਰ ਸਿੰਘ,ਨਿਰਮਲ ਸਿੰਘ,ਜਸਵਿੰਦਰ ਸਿੰਘ,ਰਾਜਵੀਰ ਕੌਰ,ਸੁਰਿੰਦਰਜੀਤ ਕੌਰ,(ਸਾਰੇ ਮੈਂਬਰ) ਸੁਰੇਸ਼ ਚੰਦ,ਹਿੰਮਤ ਸਿੰਘ,ਐਜਬ ਸਿੰਘ ਅਤੇ ਮਨੇਰਗਾ ਵਰਕਰ ਹਾਜ਼ਰ ਸਨ

ਪੀਰ ਕਟੋਰੇ ਸ਼ਾਹ ਸਮਾਰਕ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਲੋਕ ਸੰਗੀਤ ਮੇਲੇ ਚ ਮੁਹੰਮਦ ਸਦੀਕ ਸ਼ਾਮਿਲ ਹੋਏ ਲੁਧਿਆਣਾ ਵਿੱਚ ਯਮਲਾ ਜੱਟ ਲੋਕ ਸੰਗੀਤ ਭਵਨ ਉਸਾਰਿਆ ਜਾਵੇ: ਪ੍ਰੋ: ਗੁਰਭਜਨ ਗਿੱਲ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ)-ਬੀਤੀ ਸ਼ਾਮ ਤੋਂ ਡੂੰਘੀ ਰਾਤ ਤੀਕ ਲੁਧਿਆਣਾ ਦੇ ਜਵਾਹਰ ਨਗਰ ਸਥਿਤ ਪੀਰ ਕਟੋਰੇਸ਼ਾਹ ਦੀ ਸਮਾਰਕ ਤੇ ਪੰਜਾਬੀ ਲੋਕ ਸੰਗੀਤ ਦੇ ਯੁਗਪੁਰਸ਼ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿੱਚ ਲੋਕ ਸੰਗੀਤ ਮੇਲਾ ਕਰਵਾਇਆ ਗਿਆ। ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਤੇ ਉੱਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਨੇ ਇਸ ਲੋਕ ਸੰਗੀਤ ਮੇਲੇ ਦੀ ਪ੍ਰਧਾਨਗੀ ਕੀਤੀ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੂੰਬੇ ਤੋਂ ਇਕਤਾਰੇ ਭਾਵ ਤੂੰਬੀ ਦਾ ਵਿਕਾਸ ਕਰਕੇ ਉਨ੍ਹਾਂ ਹਜ਼ਾਰਾਂ ਕਲਾਕਾਰਾਂ ਨੂੰ ਇਸ ਸਾਜ਼ ਦਾ ਵਾਦਕ ਬਣਾਇਆ। ਮੈਂ ਵੀ ਉਨ੍ਹਾਂ ਤੋਂ ਹੀ ਇਸ ਸਾਜ਼ ਦੀ ਪ੍ਰੇਰਨਾ ਲਈ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ੋਰ ਤੇ ਸੰਗੀਤ ਵਿਚਕਾਰ ਲਕੀਰ ਗੂੜ੍ਹੀ ਕਰਨ ਦੀ ਲੋੜ ਹੈ। ਲੋਕ ਸਾਜ਼ , ਲੋਕ ਅੰਦਾਜ਼ ਤੇ ਲੋਕ ਪਹਿਰਾਵਾ ਤਿਆਗ ਕੇ ਵੀ ਅਸੀਂ ਰਾਹੋਂ ਭਟਕਦੇ ਹਾਂ ਉਸਤਾਦ ਜੀ ਨੂੰ ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਉਨ੍ਹਾਂ ਦੀ ਸੁਰ ਸਾਧਨਾ ਅਪਣਾਈਏ। ਉਨ੍ਹਾਂ ਆਪਣੇ ਗਾਏ ਇੱਕ ਗੀਤ ਨਾਲ ਸੰਗੀਤਕ ਹਾਜ਼ਰੀ ਲੁਆਈ। ਉਨ੍ਹਾਂ ਕਿਹਾ ਕਿ ਸੁਰ ਸੰਗੀਤ ਸਾਧਨਾ ਤੇ ਸੰਗੀਤ ਵਿੱਚ ਯਮਲਾ ਜੱਟ ਜੀ ਨੇ ਪੂਰੇ ਪੰਜਾਬ ਦੀ ਸਰਪ੍ਰਸਤੀ ਕੀਤੀ। ਮੈਂ ਉਨ੍ਹਾਂ ਦੇ ਵਿਹਾਰ ਤੇ ਪਿਆਰ ਚੋਂ ਬਹੁਤ ਕੁਝ ਲਿਆ ਹੈ। ਲਾਲ ਚੰਦ ਯਮਲਾਜੱਟ ਟਰਸਟ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਵਿੱਚ ਪੰਜਾਬੀ ਲੋਕ ਸੰਗੀਤ ਭਵਨ ਉਸਾਰਨ ਦੀ ਸਖ਼ਤ ਲੋੜ ਹੈ ਕਿਉਂਕਿ ਅਜੇ ਤਾਂ ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ,ਨਰਿੰਦਰ ਬੀਬਾ, ਜਗਮੋਹਨ ਕੌਰ, ਦੀਦਾਰ ਸੰਧੂ, ਹਰਚਰਨ ਗਰੇਵਾਲ, ਕਰਨੈਲ ਗਿੱਲ,ਅਲਗੋਜ਼ਾਵਾਦਕ ਬੇਲੀ ਰਾਮ, ਤਾਰਾ ਚੰਦ , ਅਮਰ ਸਿੰਘ ਚਮਕੀਲਾ,ਕੁਲਦੀਪ ਮਾਣਕ, ਉਸਤਾਦ ਜਸਵੰਤ ਭੰਵਰਾ, ਚਾਂਦੀ ਰਾਮ ਚਾਂਦੀ , ਜਸਦੇਵ ਯਮਲਾਜੱਟ, ਜਸਵਿੰਦਰ ਯਮਲਾ ਜੱਟ, ਦਿਲਸ਼ਾਦ ਅਖ਼ਤਰ ਤੇ ਹੋਰ ਸਿਰਕੱਢ ਗਾਇਕਾਂ ਦੀਆਂ ਨਿਸ਼ਾਨੀਆਂ ਤੇ ਸੰਗੀਤ ਪਰਿਵਾਰਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ ਪਰ ਹੌਲੀ ਹੌਲੀ ਸਭ ਕੁਝ ਅੱਖੋਂ ਓਝਲ ਹੋ ਜਾਵੇਗਾ। ਇਸ ਲੋਕ ਸੰਗੀਤ ਭਵਨ ਵਿੱਚ ਲੋਕ ਸਾਜ਼ ਸਿਖਲਾਈ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ 15 ਹਾੜ੍ਹ ਨੂੰ ਹਰ ਸਾਲ ਪਿਛਲੇ 70 ਸਾਲ ਤੋਂ ਹੋ ਰਹੇ ਲੋਕ ਸੰਗੀਤ ਮੇਲੇ ਨੂੰ ਪੰਜਾਬ ਆਰਟਸ ਕੌਸਲ ਤੇ ਸਭਿਆਚਾਰਕ ਮਾਮਲੇ ਵਿਭਾਗ ਜ਼ਰੂਰ ਸਰਪ੍ਰਸਤੀ ਦੇਵੇ। ਉਨ੍ਹਾਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਪੰਜਾਬ ਦੇ ਖੁਰਾਕ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਦਾ ਸੁਨੇਹਾ ਪਹੁੰਚਾਇਆ ਕਿ ਇਸ ਮੇਲੇ ਨੂੰ ਅਗਲੇ ਸਾਲ ਤੋਂ ਵਿਸ਼ਾਲ ਲੋਕ ਗਾਇਕੀ ਮੇਲੇ ਵਜੋਂ ਵਿਕਸਤ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੇਲੇ ਦੇ ਮੁੱਖ ਪ੍ਰਬੰਧਕ ਕਰਤਾਰ ਯਮਲਾਜੱਟ, ਕਸ਼ਮੀਰ ਯਮਲਾ ਜੱਟ, ਸੁਰੇਸ਼ ਯਮਲਾਜੱਟ ਤੇ ਪਰਿਵਾਰ ਨੇ ਸਮੂਹ ਕਲਾਕਾਰਾਂ ਨੂੰ ਜੀ ਆਇਆਂ ਨੂੰ ਕਿਹਾ। ਗੁਰਦਾਸਪੁਰ ਤੋਂ ਆਏ ਯਮਲਾਜੱਟ ਦੇ ਸ਼ਾਗਿਰਦ ਕਲਾਕਾਰਾਂ ਉਸਤਾਦ ਅਮਰੀਕ ਸਿੰਘ ਗਾਜ਼ੀਨੰਗਲ, ਨਿਰਮਲ ਸਿੰਘ ਨਿੰਮਾ ਬੋਬਾਂ ਵਾਲਾ, ਮੇਸ਼ੀ ਮਾਣਕ, ਰਮੇਸ਼ ਲੁਧਿਆਣਵੀ,ਮੰਗਲ ਮੰਗੀ ਯਮਲਾ ਹਜਰਾਵਾਂ ਵਾਲਾ , ਸੁਖਜਿੰਦਰ ਯਮਲਾ ਜੱਟ,ਸੁਲਤਾਨ, ਉਸਤਾਦ ਯਮਲਾ ਦੇ ਪੜਪੋਤਰੇ ਤਰੁਣ ਯਮਲਾਜੱਟ,ਭੋਲਾ  ਯਮਲਾ, ਲੋਕ ਗਾਇਕਾ ਮੰਨਤ ਬਾਜਵਾ, ਜੇ ਮਾਹੀ, ਸੱਤਪਾਲ ਸੋਖਾ, ਅਮਰਜੀਤ ਸ਼ੇਰਪੁਰੀ, ਗਿੱਲ ਰਣਸੀਂਹ ਕਲਾਂ,ਮੋਹਨ ਭਾਮੀਆਂ ਤੇ ਹੋਰ ਕਲਾਕਾਰਾਂ ਨੇ ਚੰਗਾ ਰੰਗ ਬੰਨ੍ਹਿਆ। ਇਸ ਮੇਲੇ ਨੂੰ ਮਾਲਵਾ ਟੀ ਵੀ ਨੇ ਨਾਲੋ ਨਾਲ ਲਾਈਵ ਟੈਲੀਕਾਸਟ ਕੀਤਾ। ਮੰਚ ਸੰਚਾਲਨ ਮੋਹਨ ਭਾਮੀਆ ਨੇ ਬੜੇ ਸਲੀਕੇ ਨਾਲ ਕੀਤੀ। ਹਲਕੇ ਦੇ ਕੌਸਲਰ ਬਲਜਿੰਦਰ ਸਿੰਘ ਬੰਟੀ, ਸਾਬਕਾ ਕੌਸਲਰ ਹੰਸ ਰਾਜ ਜੱਸਾ, ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ, ਬਲਕਾਰ ਸਿੰਘ ,ਪੰਜਾਬੀ ਲੇਖਕ ਸਰਬਜੀਤ ਵਿਰਦੀ ਤੇ ਜਸਬੀਰ ਸਿੰਘ ਘੁਲਾਲ ਨੇ ਵੀ ਮੇਲੇ ਵਿੱਚ ਭਰਵੀਂ ਹਾਜ਼ਰੀ ਲੁਆਈ।

ਲੋਕ ਸੇਵਾ ਸੁਸਾਇਟੀ ਵਲੋਂ ਲਗਾਏ ਕੈਂਪ 'ਚ 290 ਮਰੀਜਾਂ ਦੀ ਜਾਂਚ

ਜਗਰਾਓਂ,  ਜੂਨ 2019 ( ਮਨਜਿੰਦਰ ਗਿੱਲ )—ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਲਗਾਏ ਹੱਡੀਆਂ ਤੇ ਪੇਟ ਦੀਆਂ ਬਿਮਾਰੀਆਂ ਦੇ ਕੈਂਪ ਵਿਚ 290 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਸਾਹਮਣੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਲਗਾਏ ਕੈਂਪ ਮੌਕੇ ਦਿਆਨੰਦ ਹਸਪਤਾਲ ਲੁਧਿਆਣਾ ਦੇ ਗੋਡੇ ਤੇ ਚੂਲੇ ਬਦਲਣ ਦੇ ਮਾਹਿਰ ਡਾ: ਸ਼ੇਖਰ ਸਿੰਘਲ, ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਮਨਦੀਪ ਨਾਰ ਅਤੇ ਫਿਜ਼ੀਓਥਰੈਪੀ ਦੇ ਮਾਹਿਰ ਡਾ: ਰਾਜਿਤ ਖੰਨਾ ਨੇ ਕੁੱਲ 290 ਮਰੀਜ਼ਾਂ ਦਾ ਚੈੱਕਅੱਪ ਕੀਤਾ। ਕੈਂਪ ਵਿਚ ਸੁਸਾਇਟੀ ਦੀ ਤਰÐਫੋਂ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਮਨੋਜ ਗਰਗ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰੇਕ ਮਹੀਨੇ ਲੋੜਵੰਦ ਲੋਕਾਂ ਦੀ ਸੇਵਾ ਹਿੱਤ ਮੈਡੀਕਲ ਚੈੱਕਅੱਪ ਲਗਾਇਆ ਜਾਂਦਾ ਹੈ ਤਾਂ ਕਿ ਜਿਹੜੇ ਗਰੀਬ ਤੇ ਜ਼ਰੂਰਤਮੰਦ ਲੋਕ ਮਹਿੰਗੇ ਇਲਾਜ ਕਾਰਨ ਵੱਡੇ ਵੱਡੇ ਹਸਪਤਾਲਾਂ ਵਿਚ ਨਹੀਂ ਜਾ ਸਕਦੇ ਉਨ੍ਹਾਂ ਦਾ ਇਨ੍ਹਾਂ ਕੈਂਪ ਵਿਚ ਇਲਾਜ ਹੋ ਸਕੇ। ਇਸ ਮੌਕੇ ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਕੰਵਲ ਕੱਕੜ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਕੁਲਭੂਸ਼ਨ ਗੁਪਤਾ, ਸੁਖਦੇਵ ਗਰਗ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੰਜੀਵ ਚੋਪੜਾ, ਦਰਸ਼ਨ ਕੁਮਾਰ ਜੁਨੇਜਾ, ਮੋਤੀ ਸਾਗਰ, ਜਸਵੰਤ ਸਿੰਘ, ਸੰਜੇ ਬਾਂਸਲ, ਮਨੋਹਰ ਸਿੰਘ ਟੱਕਰ, ਇਕਬਾਲ ਸਿੰਘ ਕਟਾਰੀਆ, ਮਦਨ ਮੋਹਨ ਬੈਂਬੀ, ਸੁਖਜਿੰਦਰ ਸਿੰਘ ਢਿੱਲੋਂ, ਵਿਕਾਸ ਕਪੂਰ, ਰੀਤੂ ਰਾਜ, ਮੁਕੇਸ਼ ਗੁਪਤਾ, ਜੋਗਿੰਦਰ ਸਿੰਘ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰਮੋਦ ਸਿੰਗਲਾ ਆਦਿ ਹਾਜ਼ਰ ਸਨ।

ਬਾਗਬਾਨੀ ਵਿਭਾਗ ਦੇ ਲੁਧਿਆਣਾ ਵਿਖੇ ਤਿਆਰ ਕੀਤੇ ਫਲ ਉਤਪਾਦਾਂ ਦੀ ਰਾਜ ਵਿੱਚ ਭਾਰੀ ਮੰਗ

ਸਕੂਐਸ਼, ਅਚਾਰ, ਚਟਨੀਆਂ, ਜੈਮ, ਮੁਰੱਬੇ ਆਦਿ ਬਿਨ੍ਵਾ ਕਿਸੇ ਲਾਭ/ਹਾਨੀ ਦੇ ਕੀਤੇ ਜਾ ਰਹੇ ਵੱਖ-ਵੱਖ ਜ਼ਿਲਿਆਂ ਵਿੱਚ ਸਪਲਾਈ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )-ਬਾਗਬਾਨੀ ਵਿਭਾਗ ਪੰਜਾਬ, ਨਾ ਸਿਰਫ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹਟਾ ਕੇ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ, ਸਗੋਂ ਰਾਜ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਭਰਪੂਰ ਉਪਰਾਲੇ ਵੀ ਕਰ ਰਿਹਾ ਹੈ। ਇਸ ਲਈ ਵਿਭਾਗ ਲੋਕਾਂ ਨੂੰ ਆਪਣੀ ਲੋੜ ਅਨੁਸਾਰ ਸਪਰੇਅ ਰਹਿਤ ਸਬਜ਼ੀਆਂ ਅਤੇ ਫਲਦਾਰ ਬੂਟੇ ਘਰੇਲੂ ਪੱਧਰ 'ਤੇ ਲਗਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ, ਜਿਸ ਲਈ ਵਿਭਾਗ ਗਰਮੀ ਅਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਫਲਦਾਰ ਬੂਟੇ ਵਾਜਿਬ ਰੇਟਾਂ 'ਤੇ ਸਪਲਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਭਾਗ ਲੋਕਾਂ ਦੀ ਚੰਗੀ ਤੇ ਤੰਦਰੁਸਤ ਸਿਹਤ ਲਈ ਵੱਖ-ਵੱਖ ਫਲ ਅਤੇ ਸਬਜ਼ੀ ਉਤਪਾਦਕ ਜਿਵੇਂ ਕਿ ਵੱਖ-ਵੱਖ ਫਲਾਂ ਤੋਂ ਤਿਆਰ ਕੀਤੇ ਸਕੂਐਸ਼, ਅਚਾਰ, ਚਟਨੀਆਂ, ਜੈਮ, ਮੁਰੱਬੇ ਅਦਿ ਤਿਆਰ ਕਰਕੇ ਬਿਨਾ ਕਿਸੇ ਲਾਭ/ਹਾਨੀ ਦੇ ਅਧਾਰ 'ਤੇ ਸਪਲਾਈ ਕਰ ਰਿਹਾ ਹੈ। ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵਿੱਚ ਸਰਕਾਰੀ ਫਲ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਅੰਬ, ਲੀਚੀ, ਨਿੰਬੂ, ਸੰਤਰਾ, ਪਾਇਨਐਪਲ ਆਦਿ ਦੀ ਸਕੂਐਸ਼ ਦੀ ਪੂਰੇ ਰਾਜ ਵਿੱਚ ਭਾਰੀ ਮੰਗ ਹੈ। ਰੋਜ਼ਾਨਾ ਸੈਂਕੜੇ ਵਿਅਕਤੀ ਦਫ਼ਤਰ ਤੋਂ ਉਕਤ ਸਕੂਐਸ਼ ਖਰੀਦ ਕੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਆਦਿ ਜ਼ਿਲਿਆਂ ਵੱਲੋਂ ਸਕੂਐਸ਼ ਦੀ ਕੀਤੀ ਭਾਰੀ ਮੰਗ ਨੂੰ ਵੇਖਦੇ ਹੋਏ ਸਪਲਾਈ ਕੀਤੀ ਗਈ ਹੈ। ਡਾ: ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਨੇ ਦੱਸਿਆ ਕਿ ਲੈਬਾਰਟਰੀ ਵਿੱਚ ਬਹੁਤ ਹੀ ਵਧੀਆ ਕਿਸਮ ਦੇ ਫਲ ਪਦਾਰਥ ਤਿਆਰ ਕਰਨ ਸਮੇਂ ਸਾਫ ਸਫਾਈ ਦੇ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਉਕਤ ਫਲ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦੀ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀਂ ਵਰਤਿਆ ਜਾਂਦਾ  ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਲੋਡ ਡਰਿੰਕਾਂ ਦੀ ਥਾਂ 'ਤੇ ਵੱਧ ਤੋਂ ਵੱਧ ਸਕੁਐਸ਼ ਦੀ ਵਰਤੋ ਕਰਨ, ਜੋ ਕਿ ਨਾ ਸਿਰਫ ਚੰਗੀ ਅਤੇ ਨਿਰੋਈ ਸਿਹਤ ਲਈ ਫਾਇਦੇਮੰਦ ਹੈ ਸਗੋਂ ਕਲੋਡ ਡਰਿੰਕ ਨਾਲੋਂ ਸਸਤੀ ਵੀ ਪੈਂਦੀ ਹੈ। ਸਰਕਾਰੀ ਫਲ ਸੁਰੱਖਿਆ ਲੈਬ, ਲੁਧਿਆਣਾ ਦੇ ਇੰਚਾਰਜ ਡਾ: ਵਿਜੈ ਪ੍ਰਤਾਪ ਅਨੁਸਾਰ ਫਲ ਪਦਾਰਥਾਂ ਨੂੰ ਤਿਆਰ ਕਰਨ ਲਈ ਹਮੇਸ਼ਾਂ ਸਰਕਾਰੀ ਬਾਗਾਂ ਤੋਂ ਫਲ ਖਰੀਦਣ ਦੀ ਕੋਸ਼ਿਸ਼ ਹੁੰਦੀ ਹੈ। ਇਸ ਤੋਂ ਇਲਾਵਾ ਅਬੋਹਰ ਦੇ ਕਿਸਾਨਾਂ ਤੋਂ ਕਿੰਨੂ ਅਤੇ ਗੁਰਦਾਸਪੁਰ ਤੇ ਪਠਾਨਕੋਟ ਦੇ ਬਾਗਬਾਨਾਂ ਤੋਂ ਵਧੀਆ ਕਿਸਮ ਦੀ ਲੀਚੀ ਖਰੀਦ ਕਰਕੇ ਸਕੂਐਸ਼ ਤਿਆਰ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣਾ ਫਲ ਪਦਾਰਥ ਲੈਬ ਤੋਂ ਤਿਆਰ ਵੀ ਕਰਵਾ ਸਕਦਾ ਹੈ। ਡਾ: ਹਰਮੇਲ ਸਿੰਘ, ਬਾਗਬਾਨੀ ਵਿਕਾਸ ਅਫਸਰ (ਸਬਜ਼ੀ) ਲੁਧਿਆਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਲੋਕਾਂ ਨੂੰ ਘਰੇਲੂ ਪੱਧਰ 'ਤੇ ਕਿਚਨ ਗਾਰਡਨਿੰਗ ਕਰਨ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 5000 ਦੇ ਕਰੀਬ ਸਬਜ਼ੀਆਂ ਦੀਆਂ ਕਿੱਟਾਂ ਸਪਲਾਈ ਕਰਨ ਤੋਂ ਇਲਾਵਾ ਜੈਵਿਕ ਵਿਧੀਆਂ ਨਾਲ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਸਪਰੇਅ ਰਹਿਤ ਆਰਗੈਨਿਕ ਫਲ ਅਤੇ ਸਬਜ਼ੀਆਂ ਪ੍ਰਾਪਤ ਹੋ ਸਕਣ।

ਜੇਕਰ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਬਿਜਲੀ ਸਸਤੀ ਨਾ ਕੀਤੀ ਤਾਂ ਕੈਪਟਨ ਅਮਰਿੰਦਰ ਦੀ ਕੋਠੀ ਦਾ ਘਿਰਾੳ ਕੀਤਾ ਜਾਵੇਗਾ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ 1 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਪੰਜਾਬ ਦੀ ਜਨਤਾ ਨੂੰ ਦੇਵੇ ਤਾਂ ਕਿ ਮਹਿੰਗਾਈ ਦੀ ਚੱਕੀ ਵਿੱਚ ਪਿਸ਼ ਰਹੇ ਲੋਕਾਂ ਨੂੰ ਕੁਝ ਰਾਹਿਤ ਮਹਿਸੂਸ ਹੋਵੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਜਗਰਾਉਂ ਵਿਧਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਰਦਿਆਂ ਕਿਹਾ ਰਿਹਾ ਕਿ ਜਦੋਂ ਵੀ ਕੈਪਟਨ ਸਰਕਾਰ ਬਣੀ ਹੈ,ਉਦੋਂ ਤੋਂ ਲੈਕੇ ਹੁਣ ਤੱਕ 12 ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਗਿਆ,ਜਿਸ ਕਾਰਨ ਪੰਜਾਬ ਦੇ ਆਮ ਲੋਕ ਨਿਰਾਸਾਂ ਤੇ ਨੇਚੈਤੀ ਵਿੱਚ ਹਨ।ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿੱਚ ਕੇਜਰੀਵਾਲ ਸਰਕਾਰ 1 ਰੁਪਾਏ ਪ੍ਰਤੀ ਯੂਨਿਟ ਤੇ ਹਰਿਆਣਾ ਸਰਕਾਰ 2-50 ਰੁਪਾਏ ਪ੍ਰਤੀ ਯੂਟਿਨ ਦੇ ਸਕਦੀ ਹੈ ਤਾਂ ਪੰਜਾਬ ਵਿੱਚ ਕੈਪਟਨ ਸਰਕਾਰ ਸਸਤੀ ਬਿਜਲੀ ਦੇਣ ਦੀ ਬਜਾਏ ਬਿਜਲੀ ਦਰਾਂ ਵਿੱਚ ਲਗਾਤਾਰ ਵਾਧਾ ਕਰਕੇ ਪੰਜਾਬ ਦੇ ਲੋਕਾਂ ਨਾਲ ਬੇ-ਇਨਸਾਫੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਨਿੱਤ-ਦਿਹਾੜੇ ਮਹਿੰਗਾਈ ਦੀ ਮਾਰ ਨਾਲ ਝੰਡਿਆ ਪਿਆ ਹੈ,ਦਿਨੋ-ਦਿਨ ਭਾਰੀ ਕਰਜਿਆਂ ਦੀ ਪੰਡ ਨੇ ਹਾਲਤ ਇਸ ਤਰ੍ਹਾਂ ਬਣਾ ਦਿੱਤੇ ਹਨ ਕਿ ਉਹ ਜਾਂ ਤਾ ਆਪਣੀ ਜ਼ਮੀਨ ਵੇਚ ਕਰਜਾ ਉਤਾਰ ਸਕਦਾ ਹੈ ਜਾਂ ਫਿਰ ਖੁਦਕੁਸ਼ੀ ਕਰਕੇ।ਵਿਧਾਇਕਾ ਮਾਣੂੰਕੇ ਨੇ ਦੱਸਿਆ ਹੈ ਜੇਕਰ ਇਸ ਤੇ ਜਲਦ ਕੋਈ ਕਾਰਵਾਈ ਨਾ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾੳ ਕੀਤਾ ਜਾਵੇਗਾ