You are here

ਲੁਧਿਆਣਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਅਕਾਲੀਆਂ ਵੱਲੋਂ ਕਾਂਗਰਸ ਤੇ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ

ਲੁਧਿਆਣਾ, ਜੂਨ 2019- ਸਨਅਤੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਬੰਦ ਪਏ ਵਿਕਾਸ ਕਾਰਜਾਂ ਤੋਂ ਪ੍ਰੇਸ਼ਾਨ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਨਗਰ ਨਿਗਮ ਜ਼ੋਨ-ਬੀ ਦਫ਼ਤਰ ਨੂੰ ਘੇਰਿਆ ਤੇ ਨਿਗਮ ਖ਼ਿਲਾਫ਼ ਧਰਨਾ ਦਿੱਤਾ।
ਇਸ ਧਰਨੇ ਦੀ ਅਗਵਾਈ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕੀਤੀ। ਅਕਾਲੀਆਂ ਨੇ 2 ਘੰਟੇ ਤੱਕ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਲੀ ਆਗੂਆਂ ਨੇ ਨਿਗਮ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਬਿਨਾਂ ਪੱਖਪਾਤ ਤੋਂ ਕੰਮ ਕਰਨ, ਨਹੀਂ ਤਾਂ ਸਰਕਾਰ ਆਉਣ ’ਤੇ ਸਭ ਦੀ ਪੜਤਾਲ ਕੀਤੀ ਜਾਏਗੀ। ਅਕਾਲੀ ਆਗੂਆਂ ਨੇ ਨਿਗਮ ਅਫ਼ਸਰਾਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਵਿਕਾਸ ਕਾਰਜਾਂ ਦੀ ਰਫ਼ਤਾਰ ਦੇ ਚੱਕੇ ਜਾਮ ਹੋ ਗਏ ਹਨ। ਨਵੀਂਆਂ ਸੜਕਾਂ ਬਣਾਉਣੀਆਂ ਤਾਂ ਦੂਰ ਦੀ ਗੱਲ, ਖੱਡਿਆਂ ਦਾ ਪੈਚ ਵਰਕ ਨਹੀਂ ਹੋ ਪਾ ਰਿਹਾ। ਉਨ੍ਹਾਂ ਕਿਹਾ ਕਿ ਨਿਗਮ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ’ਚ ਵੀ ਫਾਡੀ ਰਿਹਾ ਹੈ। ਸਮਾਰਟ ਸਿਟੀ ਦੇ ਤਹਿਤ ਅਕਾਲੀ ਸਰਕਾਰ ਦੇ ਸਮੇਂ ਸ਼ਹਿਰ ’ਚ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਪਰ ਹੁਣ ਸੱਤਾ ’ਚ ਬੈਠੀ ਸਰਕਾਰ ਮੈਚਿੰਗ ਗ੍ਰਾਂਟ ਵੀ ਨਹੀਂ ਦੇ ਪਾ ਰਹੀ ਹੈ। ਜੇ ਸ਼ਹਿਰ ’ਚ ਐਲਈਡੀ ਲਾਈਟਾਂ ਬਦਲਣ ਦਾ ਕੰਮ ਚੱਲ ਰਿਹਾ ਹੈ ਤਾਂ ਇਸ ’ਚ ਵੀ ਘਟੀਆਂ ਕਿਸਮ ਦੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। ਲਾਈਟਾਂ ਲਾਉਣ ’ਚ ਵੀ ਪੱਖਪਾਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਕੌਂਸਲਰਾਂ ਦੇ ਵਾਰਡਾਂ ਨੂੰ ਅਣਦੇਖਿਆ ਕਰਕੇ ਕਾਂਗਰਸੀ ਵਾਰਡਾਂ ਵਿੱਚ ਪਹਿਲਾਂ ਕੰਮ ਹੋ ਰਿਹਾ ਹੈ। ਅਜਿਹੇ ’ਚ ਆਮ ਜਨਤਾ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਸੱਤਾ ਵਿੱਚ ਸੁੱਤੇ ਪਏ ਕਾਂਗਰਸੀ ਆਗੂਆਂ ਤੇ ਅਫ਼ਸਰਾਂ ਨੂੰ ਜਗਾਉਣ ਲਈ ਧਰਨੇ ਜਾਰੀ ਰਹਿਣਗੇ। ਇਸ ਮੌਕੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਸਿਮਰਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਸ਼ਾ, ਸਤੀਸ਼ ਮਲਹੋਤਰਾ, ਵਿਜੈ ਦਾਨਵ ਮੌਜੂਦ ਸਨ।

ਰੁੱਖ ਲਗਾਓ ਪਾਣੀ ਬਚਾਓ ਕਮੇਟੀ ਸੋਹਿਆ ਵਲੋਂ ਪ੍ਰਦੂਸ਼ਣ ਰੋਕਣ ਲਈ ਐਸ ਡੀ ਐਮ ਨੂੰ ਮੰਗ ਪੱਤਰ

ਜਗਰਾਓਂ,ਜੂਨ 2019(ਮਨਜਿੰਦਰ ਗਿੱਲ)- ਸੋਹਿਆ ਅਤੇ ਸਿੱਧਵਾਂ ਕਲਾ ਦੀਆਂ ਪੰਚਾਇਤਾਂ ਨਾਲ ਮਿਲਕੇ ਰੁੱਖ ਲਗਾਓ ਪਾਣੀ ਬਚਾਓ ਕਮੇਟੀ ਸੋਹਿਆ ਵਲੋਂ ਇਸ ਇਲਾਕੇ ਪਿਛ ਫੈਕਟਰੀਆਂ ਵਲੋਂ ਪ੍ਰਦੂਸ਼ਣ ਫੈਲਾਉਣ ਨੂੰ ਰੋਕਣ ਸਬੰਧੀ ਮੰਗ ਪੱਤਰ ਦਿੱਤਾ।

ਇਲਾਕੇ ਵਿਚ ਫੈਕਟਰੀ ਵਲੋਂ ਫਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਲੋਕ ਵਿਚ ਕੈਂਸਰ ਏਟ ਹੋਰ ਬਿਮਾਰੀਆਂ ਦਾ ਕਾਫੀ ਵਾਧਾ ਹੋ ਰਿਹਾ ਹੈ।ਓਹਨਾ ਐਸ ਡੀ ਐਮ ਸਾਹਿਬ ਤੋਂ ਮੰਗ ਕੀਤੀ ਕੇ ਇਸ ਨੂੰ ਰੋਕਣ ਲਈ ਜਲਦ ਕਾਰਵਾਈ ਕੀਤੀ ਜਾਵੇ । ਮੌਕੇ ਤੇ ਹੀ ਇਸ ਮੰਗ ਪੱਤਰ ਦੀ ਇਕ ਕਾਪੀ ਡਿਪਟੀ ਕਮਿਸਨਰ ਲੁਧਿਆਣਾ,ਮੁੱਖ ਮੰਤਰੀ ਪੰਜਾਬਕੈਪਟਨ ਅਮਨਿੰਦਰ ਸਿੰਘ,ਪੰਜਾਬ ਪ੍ਦੂਸਣ ਕੰਟਰੋਲ ਬੋਰਡ, ਐਮ ਪੀ 

ਰਵਨੀਤ ਸਿੰਘ ਬਿੱਟੂ ਨੂੰ ਵੀ ਭੇਜੀ ਗਈ।ਇਲਾਕੇ ਭਰ ਤੋਂ ਇਸ ਮੁਹਿੰਮ ਵਿਚ ਲੋਕ ਵਲੋਂ ਵੱਡੀ ਗਿਣਤੀ ਵਿਚ ਹਿੰਸਾ ਲਿਆ ਗਿਆ।ਉਸ ਸਮੇ ਓਥੇ ਮਜੂਦ ਸਨ ਸਰਪੰਚ ਕੁਲਦੀਪ ਕੌਰ,

ਪੰਚ ਜਗਰੂਪ ਸਿੰਘ,ਪੰਚ ਬਲਵਿੰਦਰ ਸਿੰਘ,ਪੰਚ ਦਲਵਿੰਦਰ ਸਿੰਘ,ਪੰਚ ਹਰਪ੍ਰੀਤ ਸਿੰਘ,ਪੰਚ ਅਮਨਦੀਪ ਕੌਰ,ਸਰਪੰਚ ਸੁਖਵਿੰਦਰ ਕੌਰ ਸਿੱਧਵਾਂ,ਕੁਲਦੀਪ ਸਿੰਘ ਸਿੱਧਵਾਂ, ਪੰਚ ਹਰਜੀਤ ਕੌਰ ਸਿੱਧਵਾਂ, ਪੰਚ ਕੁਲਜਿੰਦਰ ਸਿੰਘ ਸਿੱਧਵਾਂ, ਪੰਚ ਮਨਪ੍ਰੀਤ ਕੌਰ ਸਿੱਧਵਾਂ ਅਤੇ ਰੁੱਖ ਲਗਾਓ ਪਾਣੀ ਬਚਾਓ ਕਮੇਟੀ ਸੋਹਿਆ ਦੇ ਸਾਰੇ ਮੈਂਬਰ ਸਾਹਿਬਾਨ।

 ਦੀ ਗੀ੍ਨ ਸੇਵਾ ਸੋਸਾਇਟੀ ਮਲਕ ਦੀ ਪੂਰੀ ਟੀਮ ਵੀ ਹੋਈ ਸੰਘਰਸ ਵਿੱਚ ਸਾਮਿਲ।ਸ ਜਗਰੂਪ ਸਿੰਘ ਸੋਹੀ ਨੇ ਦਸਿਆ ਕਿ ਜੇ ਕੋਈ ਕਾਰਵਾਈ ਨਹੀਂ ਹੁੰਦੀ ਟਾ ਪੂਰੇ ਇਲਾਕੇ ਦੇ ਲੋਕ ਨੂੰ ਨਾਲ ਲੈਕੇ ਅੱਗੇ ਸੰਘਰਸ ਵੀਡਿਆ ਜਾਵੇ ਗਾ।

ਘਰ-ਘਰ ਰੋਜ਼ਗਾਰ ਯੋਜਨਾ' ਦਾ ਦਾਇਰਾ ਹੁਣ ਸਕੂਲਾਂ ਤੱਕ ਵਧਾਇਆ

ਚਾਰ ਜ਼ਿਲਿਆਂ ਦੇ ਸਕੂਲਾਂ ਦੇ ਰੋਜ਼ਗਾਰ ਮੇਲੇ ਵਿੱਚ 574 ਨੌਜਵਾਨਾਂ ਨੂੰ ਮਿਲੀ ਨੌਕਰੀ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )—ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਘਰ-ਘਰ ਰੋਜ਼ਗਾਰ ਯੋਜਨਾ' ਦਾ ਦਾਇਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਹਰ ਉਮਰ ਅਤੇ ਇੱਛਾ ਦੇ ਯੋਗ ਉਮੀਦਵਾਰ ਨੂੰ ਰੋਜ਼ਗਾਰ ਦੇ ਮੌਕੇ ਉਸਦੇ ਨਜ਼ਦੀਕ ਮੁਹੱਈਆ ਕਰਾਉਣ ਦੀ ਕਵਾਇਦ ਤਹਿਤ ਸਰਕਾਰ ਵੱਲੋਂ ਹੁਣ ਸਕੂਲ ਪੱਧਰ 'ਤੇ ਵੀ ਰੋਜ਼ਗਾਰ ਮੇਲੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਇੱਕ ਰੋਜ਼ਗਾਰ ਮੇਲੇ ਦਾ ਆਯੋਜਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੀਤਾ ਗਿਆ, ਜਿਸ ਵਿੱਚ 4 ਜ਼ਿਲਿਆਂ ਤੋਂ ਪਹੁੰਚੇ ਸੈਂਕੜੇ ਨੌਜਵਾਨਾਂ ਵਿੱਚੋਂ 574 ਨੂੰ ਵੱਖ-ਵੱਖ ਨੌਕਰੀਆਂ ਲਈ ਚੁਣਿਆ ਗਿਆ। ਇਸ ਮੇਲੇ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਚਾਰ ਜ਼ਿਲਿਆਂ ਲੁਧਿਆਣਾ, ਹੁਸ਼ਿਆਰਪੁਰ, ਮੋਗਾ ਅਤੇ ਫਿਰੋਜ਼ਪੁਰ ਤੋਂ 860 ਨੌਜਵਾਨਾਂ ਨੇ ਭਾਗ ਲਿਆ, ਜਿਨਾਂ ਵਿੱਚੋਂ 574 ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਲਈ ਚੋਣ ਕੀਤੀ ਗਈ। ਇਨਾਂ ਨੌਜਵਾਨਾਂ ਨੂੰ ਚੁਣਨ ਲਈ ਸੂਬੇ ਭਰ ਦੀਆਂ 53 ਕੰਪਨੀਆਂ ਨੇ ਭਾਗ ਲਿਆ। ਅਗਰਵਾਲ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਉਨਾਂ ਨੌਜਵਾਨਾਂ ਨੇ ਭਾਗ ਲਿਆ, ਜਿਨਾਂ ਨੇ ਨੈਸ਼ਨਲ ਸਕਿੱਲਜ਼ ਕੁਆਲੀਫੀਕੇਸ਼ਨ ਫਰੇਮਵਰਕ ਯੋਜਨਾ ਅਧੀਨ ਵਿਸ਼ੇਸ਼ ਵਿਸ਼ਿਆਂ ਨਾਲ ਬਾਰਵੀਂ ਜਮਾਤ ਪਾਸ ਕੀਤੀ ਹੈ। ਇਸ ਯੋਜਨਾ ਅਧੀਨ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਵਾਧੂ ਵਿਸ਼ੇ ਦੀ ਪੜਾਈ ਅਤੇ ਸਿਖ਼ਲਾਈ ਕਰਵਾਈ ਜਾਂਦੀ ਹੈ। ਚਾਰ ਸਾਲ ਸਿੱਖਿਆ ਅਤੇ ਸਿਖ਼ਲਾਈ ਕਰਨ ਉਪਰੰਤ ਉਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਉਹ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਲੈਣ ਦੇ ਯੋਗ ਹੋ ਜਾਂਦੇ ਹਨ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਯੋਜਨਾ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਮੌਜੂਦਾ ਸਮੇਂ ਜ਼ਿਲੇ ਦੇ 42 ਸਕੂਲਾਂ ਵਿੱਚ ਇਸ ਯੋਜਨਾ ਤਹਿਤ ਵਾਧੂ ਵਿਸ਼ਿਆਂ ਦੀ ਪੜਾਈ ਕਰਵਾਈ ਜਾ ਰਹੀ ਹੈ। ਉਨਾਂ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਤਾਂ ਜੋ 12ਵੀਂ ਜਮਾਤ ਉਪਰੰਤ ਉਹ ਆਪਣੀ ਇੱਛਾ ਮੁਤਾਬਿਕ ਰੋਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਣ। ਇਸ ਮੌਕੇ ਉਨਾਂ ਨਾਲ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮਾਸਟਰ ਤਾਰਾ ਸਿੰਘ ਦੀਆਂ ਲਿਖ਼ਤਾਂ ਨੂੰ ਕਿਤਾਬੀ ਰੂਪ ਦੇਣ ਲਈ 5 ਲੱਖ ਰੁਪਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੁੱਤ ਸਥਾਪਤ ਕਰਨ ਦਾ ਐਲਾਨ

ਮਾਸਟਰ ਤਾਰਾ ਸਿੰਘ ਨੇ ਪੰਥ ਦੀ ਚੜਦੀ ਕਲਾ ਲਈ 'ਮੈਂ ਮਰਾਂ ਪੰਥ ਜੀਵੇ' ਦਾ ਨਾਅਰਾ ਦਿੱਤਾ-ਸੁਖਜਿੰਦਰ ਸਿੰਘ ਰੰਧਾਵਾ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )—ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਮਾਸਟਰ ਤਾਰਾ ਸਿੰਘ ਨੂੰ ਪੰਥ ਦੀ ਅਜ਼ੀਮ ਸਖ਼ਸ਼ੀਅਤ ਦਾ ਦਰਜਾ ਦਿੰਦਿਆਂ ਦੱਸਿਆ ਕਿ ਸਿੱਖ ਇਤਿਹਾਸ ਵਿੱਚ ਮਾਸਟਰ ਜੀ ਇਕੱਲੇ ਉਹ ਸਿੱਖ ਨੇਤਾ ਸਨ ਜਿਨਾਂ ਨੇ ਪੰਥ ਦੀ ਚੜਦੀ ਕਲਾ ਲਈ 'ਮੈਂ ਮਰਾਂ ਪੰਥ ਜੀਵੇ' ਦਾ ਨਾਅਰਾ ਦਿੱਤਾ। ਅੱਜ ਸਥਾਨਕ ਪੰਜਾਬੀ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਸਟਰ ਤਾਰਾ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਪੰਥ ਦੀ ਚੜਦੀ ਕਲਾ ਦੇ ਲੇਖੇ ਲਗਾ ਦਿੱਤਾ। ਮਾਸਟਰ ਤਾਰਾ ਸਿੰਘ ਇੱਕ ਇਮਾਨਦਾਰ ਅਤੇ ਦਰਵੇਸ਼ ਸਿਆਸਤਦਾਨ ਸਨ। ਉਨਾਂ ਆਪਣੇ ਸਾਰੇ ਨਿੱਜੀ ਸਵਾਰਥਾਂ ਨੂੰ ਪਾਸੇ ਰੱਖ ਕੇ ਸਿੱਖ ਕੌਮ ਖਾਸ ਕਰਕੇ ਆਰਥਿਕ ਪੱਖੋਂ ਪੱਛੜੇ ਵਰਗਾਂ ਨੂੰ ਉੱਪਰ ਲਿਆਉਣ ਲਈ ਬਹੁਤ ਯਤਨ ਕੀਤੇ। ਰੰਧਾਵਾ ਨੇ ਪੰਜਾਬ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਮਾਸਟਰ ਤਾਰਾ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਸ਼ਹਿਰ ਲੁਧਿਆਣਾ ਨੂੰ ਚੁਣਿਆ ਗਿਆ ਹੈ ਕਿਉਂਕਿ ਮਾਸਟਰ ਤਾਰਾ ਸਿੰਘ ਦੇ ਜੀਵਨ ਦੀਆਂ ਕਈ ਅਹਿਮ ਘਟਨਾਵਾਂ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ। ਉਨਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਮਾਸਟਰ ਤਾਰਾ ਸਿੰਘ ਦੇ ਹਰੇਕ ਜਨਮ ਦਿਹਾੜੇ ਨੂੰ ਘਰ-ਘਰ ਮਨਾਇਆ ਜਾਵੇ ਤਾਂ ਜੋ ਉਨਾਂ ਦੀ ਸੋਚ ਨੂੰ ਹੋਰ ਅੱਗੇ ਲਿਜਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਵੱਖਰੀ ਹੋਂਦ ਲਈ ਸੰਘਰਸ਼ ਕਰਨ ਵਾਲਿਆਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਅੱਜ ਸਾਨੂੰ ਦੁੱਧ ਅਤੇ ਪੁੱਤ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਉਨਾਂ ਮਾਸਟਰ ਤਾਰਾ ਸਿੰਘ ਦੀਆਂ ਲਿਖ਼ਤਾਂ ਨੂੰ ਕਿਤਾਬੀ ਰੂਪ ਦੇਣ ਲਈ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਜਾਰੀ ਕਰਨ ਅਤੇ ਮਾਸਟਰ ਤਾਰਾ ਸਿੰਘ ਦਾ ਸ਼ਾਨਦਾਰ ਬੁੱਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਤ ਕਰਨ ਦਾ ਐਲਾਨ ਕੀਤਾ। ਉਹਨ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਕਿਹਾ ਕਿ ਉਹ ਜਲੰਧਰ ਬਾਈਪਾਸ (ਲੁਧਿਆਣਾ ਸ਼ਹਿਰ) ਸਥਿਤ ਫਲਾਈਓਵਰ ਦਾ ਨਾਮ ਮਾਸਟਰ ਤਾਰਾ ਸਿੰਘ ਦੇ ਨਾਮ 'ਤੇ ਰੱਖਣ ਸੰਬੰਧੀ ਕਾਰਵਾਈ ਆਰੰਭਣ। ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਰੰਧਾਵਾ ਨੇ ਬੀਤੇ ਦਿਨੀਂ ਨਾਭਾ ਦੀ ਨਵੀਂ ਜੇਲ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਦੇ ਹੋਏ ਕਤਲ ਨੂੰ ਸਾਜਿਸ਼ ਹੋਣ ਜਾਂ ਨਾ ਹੋਣ ਬਾਰੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਵਿੱਚ ਮਿਲਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਉਹ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਾਉਣ ਲਈ ਕਹਿਣਗੇ। ਉਨਾਂ ਕਿਹਾ ਕਿ ਇਸ ਘਟਨਾ ਵਿੱਚ ਮਾਰਿਆ ਗਿਆ ਮਹਿੰਦਰਪਾਲ ਸਿੰਘ ਬਿੱਟੂ ਬੇਅਦਬੀ ਨਾਲ ਸੰਬੰਧਤ ਘਟਨਾਵਾਂ ਦਾ ਕਥਿਤ ਤੌਰ 'ਤੇ ਮੁੱਖ ਦੋਸ਼ੀ ਸੀ, ਉਸਦੇ ਮਾਰੇ ਜਾਣ ਨਾਲ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਕੀਤੀ ਜਾ ਰਹੀ ਜਾਂਚ ਵੀ ਪ੍ਰਭਾਵਿਤ ਹੋ ਸਕਦੀ ਹੈ। ਵੱਖ-ਵੱਖ ਗੈਂਗਸਟਰ ਗਰੁੱਪਾਂ ਵੱਲੋਂ ਬਿੱਟੂ ਦੀ ਹੱਤਿਆ ਦੀ ਜਿੰਮੇਵਾਰੀ ਲੈਣ ਬਾਰੇ ਪੁੱਛੇ ਜਾਣ 'ਤੇ ਉਨਾਂ ਸਪੱਸ਼ਟ ਕੀਤਾ ਕਿ ਕੁਝ ਲੋਕ ਹੋਛੀ ਕਰੈਡਿਟ ਵਾਰ ਵਿੱਚ ਲੱਗੇ ਹੋਏ ਹਨ। ਅਜਿਹੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਹੋ ਸਕਦਾ ਹੈ ਕਿ ਇਸ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਤਹਿ ਤੱਕ ਪਹੁੰਚਣ ਲਈ ਜ਼ਰੂਰੀ ਸਬੂਤ ਵੀ ਖ਼ਤਮ ਹੋ ਗਏ ਹੋਣ। ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਤਿੰਨ ਜੇਲਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਜਲਦ ਹੀ ਕੇਂਦਰੀ ਸੁਰੱਖਿਆ ਏਜੰਸੀ ਸੀ. ਆਰ. ਪੀ. ਐੱਫ਼. ਨੂੰ ਦਿੱਤੀ ਜਾ ਰਹੀ ਹੈ, ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹਰੀ ਝੰਡੀ ਮਿਲ ਗਈ ਹੈ। ਜੇਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੇ ਵਿਭਾਗ ਨੂੰ ਦੋ ਦਿਨ ਪਹਿਲਾਂ ਹੀ 24 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਨਾਲ ਜੇਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਲ ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਲਈ ਨਵੇਂ ਹਥਿਆਰ ਵੀ ਖਰੀਦੇ ਗਏ ਹਨ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਵਿਧਾਇਕ ਕੁਲਦੀਪ ਸਿੰਘ ਵੈਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ. ਪੀ. ਸਿੰਘ, ਨਾਮਵਰ ਇਤਿਹਾਸਕਾਰ ਡਾ. ਪ੍ਰਿਥੀਪਾਲ ਸਿੰਘ ਕਪੂਰ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਮਾਸਟਰ ਤਾਰਾ ਸਿੰਘ ਦੇ ਪਰਿਵਾਰਕ ਮੈਂਬਰ ਬੀਬੀ ਜਸਪ੍ਰੀਤ ਕੌਰ ਨੇ ਮਾਸਟਰ ਤਾਰਾ ਸਿੰਘ ਦੇ ਜੀਵਨ, ਸਾਹਿਤਕ ਦੇਣ ਅਤੇ ਉਨਾਂ ਨਾਲ ਜੁੜੀਆਂ ਕਈ ਘਟਨਾਵਾਂ ਦਾ ਵੇਰਵਾ ਹਾਜ਼ਰੀਨ ਨਾਲ ਸਾਂਝਾ ਕੀਤਾ। ਪ੍ਰੋ. ਗਿੱਲ ਨੇ ਮਾਸਟਰ ਤਾਰਾ ਸਿੰਘ ਦੇ ਜੀਵਨ ਬਾਰੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਾਉਣ ਲਈ ਜ਼ਰੂਰੀ ਕਈ ਮੰਗਾਂ  ਰੰਧਾਵਾ ਰਾਹੀਂ ਪੰਜਾਬ ਸਰਕਾਰ ਅੱਗੇ ਰੱਖੀਆਂ, ਜਿਨਾਂ ਨੂੰ  ਰੰਧਾਵਾ ਨੇ ਮੌਕੇ 'ਤੇ ਪੂਰਾ ਕਰਨ ਦਾ ਐਲਾਨ ਕੀਤਾ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਭੱਠਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਧਾਇਕ ਸੁਰਿੰਦਰ ਡਾਬਰ,  ਲਖਬੀਰ ਸਿੰਘ ਲੱਖਾ (ਦੋਵੇਂ ਵਿਧਾਇਕ), ਨਗਰ ਨਿਗਮ ਦੇ ਮੇਅਰ  ਬਲਕਾਰ ਸਿੰਘ ਸੰਧੂ, ਸਾਬਕਾ ਮੰਤਰੀ  ਮਲਕੀਤ ਸਿੰਘ ਦਾਖਾ, ਮਿਲਕਫੈੱਡ ਦੇ ਐੱਮ. ਡੀ.  ਕਮਲਜੀਤ ਸਿੰਘ ਸੰਘਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ.  ਅਮਰਿੰਦਰ ਸਿੰਘ ਮੱਲੀ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਅਸ਼ਵਨੀ ਸ਼ਰਮਾ, ਕੇ. ਕੇ. ਬਾਵਾ,  ਅਮਰਜੀਤ ਸਿੰਘ ਟਿੱਕਾ, ਮੁਹੰਮਦ ਗੁਲਾਬ,  ਹਰਕਰਨ ਸਿੰਘ ਵੈਦ (ਸੀਨੀਅਰ ਕਾਂਗਰਸੀ ਆਗੂ) ਅਤੇ ਹੋਰ ਹਾਜ਼ਰ ਸਨ। ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ ਦੀਵਾਨਾ ਨੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।

ਮਾਤਾ ਭਗਵਾਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਜੀਵਨ ਸਿੰਘ ਗਿੱਲ ਦੀ ਦਾਦੀ ਭਗਵਾਨ ਕੌਰ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਨਮਿਤ ਰੱਖੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਗਾਲਿਬ ਰਣ ਸਿੰਘ ਜੀ ਦੇ ਗੁਰਦੁਆਰਾ ਵਿਖੇ ਹੋਈ।ਉਨ੍ਹਾਂ ਨਮਿਤ ਹੋਈ ਅਰਦਾਸ 'ਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ।ਇਸ ਸਮੇ ਭਾਈ ਰਾਜਪਾਲ ਸਿੰਘ ਰੋਸ਼ਨ ਦੇ ਜੱਥੇ ਨੇ ਬੈਰਾਗ ਮਈ ਕੀਰਤਨ ਕੀਤਾ।ਇਸ ਸਮੇ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਸਵ: ਭਗਵਾਨ ਕੌਰ ਦੇ ਜੀਵਨ ਤੇ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਅੰਤਿਮ ਅਰਦਾਸ 'ਚ ਪੱੁਜੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਸਾਬਕਾ ਸਰਪੰਚ ਨਿਰਮਲ ਸਿੰਘ,ਸਾਬਕਾ ਸਰਪੰਚ ਜੋਗਿੰਦਰ ਸਿੰਘ,ਸਾਬਾਕਾ ਸਰਪੰਚ ਮਨਜੀਤ ਸਿੰਘ,ਸਾਬਾਕਾ ਸਰਪੰਚ ਹਰਬੰਸ ਸਿੰਘ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਾਕਾ ਸਰਪੰਚ ਨਰਿੰਦਰ ਸਿੰਘ,ਸੁਸਇਟੀ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਸੁਖਵਿੰਦਰ ਸਿੰਘ,ਬਿੱਕਰ ਸਿੰਘ,ਰਜਿੰਦਰ ਸਿੰਘ ਰਾਜੂ(ਸਾਬਾਕਾ ਪੰਚ) ਤੇਜਿੰਦਰ ਸਿੰਘ ਤੇਜੀ,ਕੈਪਟਨ ਜੁਗਰਾਜ ਸਿੰਘ,ਹਰਕੋਮਲ ਸਿੰਘ ਫਹਿਤਗੜ੍ਹ ਸਿਵੀਆਂ,ਲਖਵਿੰਦਰ ਸਿੰਘ,ਪ੍ਰਤੀਮ ਸਿੰਘ,ਸੁਰਦਿੰਰਪਾਲ ਸਿੰਘ ਫੌਜੀ,ਬਲਵਿੰਦਰ ਸਿੰਘ,ਹਿੰਮਤ ਸਿੰਘ,ਮਹਿੰਦਰ ਸਿੰਘ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ

ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਾਰਸ ਦੇ ਜੱਥੇ ਨੇ ਖਹਿਰਾ ਪਰਿਵਾਰ ਨਾਲ ਕੀਤਾ ਦੱੁਖ ਸਾਂਝਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੌਸਲਰ ਅਮਨਜੀਤ ਸਿੰਘ ਖਹਿਰਾ ਦੇ ਚਾਚਾ ਹਰਦੇਵ ਸਿੰਘ ਆੜਤੀਆ ਦੀ ਅਚਾਨਕ ਹੋਈ ਮੌਤ ਤੇ ਕਨੈਡਾ ਤੋ ਟੈਲੀਫੋਨ ਤੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ।ਇਸ ਸਮੇ ਭਾਈ ਪਾਰਸ ਨੇ ਕਿਹਾ ਕਿ ਜਦੋ ਇਨਸਾਨ ਦੁਨੀਆਂ ਤੋ ਚਲ ਜਾਦਾ ਹੈ ਤੇ ਉਸ ਦੇ ਚੰਗੇ ਕੰਮਾਂ ਦੀਆਂ ਯਾਦਾਂ ਬਾਅਦ ਵਿੱਚ ਯਾਦ ਆਉਦੀਆਂ ਹਨ।ਭਾਈ ਪਾਰਸ ਨੇ ਕਿਹਾ ਕਿ ਹਰਦੇਵ ਸਿੰਘ ਆੜਤੀਆ ਬਹੁਤ ਹੀ ਇਮਨਦਾਰ ਤੇ ਸਾਉ ਸੁਭਾਅ ਵਾਲੇ ਵਿਅਕਤੀ ਸਨ।ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟ ਪਿਆ ਹੈ ਜੋ ਨਾ ਸਹਿਣਾ ਵਾਲਾ ਹੈ ਪਰ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣਾ ਦਾ ਬੱਲ ਬਖਸੇ।

ਕਾਂਗਰਸੀ ਵਰਕਰ ਗੁਰਜੀਵਨ ਸਿੰਘ ਦੀ ਦਾਦੀ ਦਾ ਭੋਗ 25 ਜੂਨ ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ) ਸੀਨੀਅਰ ਕਾਂਗਰਸੀ ਵਰਕਰ ਗੁਰਜੀਵਨ ਸਿੰਘ ਗਾਲਿਬ ਰਣ ਸਿੰਘ ਦੇ  ਸਤਿਕਾਰ ਯੋਗ ਦਾਦੀ ਭਗਵਾਨ ਕੌਰ(94) ਸਾਲ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ।ਉਹਨਾ ਦਾ ਭੋਗ 25 ਜੂਨ ਦਿਨ ਮੰਗਲਵਾਰ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ। ਪਰਿਵਾਰ ਵੱਲੋਂ ਸਭ ਨੂੰ ਮਾਤਾ ਭਗਵਾਨ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਬੇਤਨੀ ਕੀਤੀ ਜਾਦੀ ਹੈ । 

ਦਿੱਲੀ ਪੁਲਿਸ ਵੱਲੋ ਸਿੱਖ ਤੇ ਕੀਤੇ ਤਸ਼ੱਦਦ ਖਿਲਾਫ ਪੁਲਿਸ ਤੇ ਠੋਸ ਕਾਰਵਾਈ ਕਰਵਾਉਣ ਲਈ ਭਾਈ ਗਰੇਵਾਲ ਬੀਬੀ ਬਾਦਲ ਨੂੰ ਮਿਲੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਿੰਦੂਸਤਾਨ ਦੀ ਰਾਜਧਾਨੀ ਦਿੱਲੀ ਅੰਦਰ ਦਿੱਲੀ ਦੀ ਬੇਲਗਾਮ ਪੁਲਿਸ ਵੱਲੋਂ ਰਿਸ਼ਵਤਾ ਨਾ ਦੇਣ ਕਰਕੇ ਸਿੱਖ ਆਟੋ ਡਰਾਈਵਰ ਅਤੇ ਉਸ ਦੇ 14 ਸਾਲਾਂ ਪੁੱਤਰਾਂ ਦੀ ਕੀਤੀ ਵਹਿਸ਼ੀਆਨਾ ਕੁੱਟਮਾਰ ਖਿਲਾਫ ਦੁਨੀਆ ਅੰਦਰ ਇਨਸਾਫ ਪਸੰਦ ਲੋਕਾਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਕੇਂਦਰ ਸਰਕਾਰ ਇਨ੍ਹਾਂ ਅਣਮਨੁੱਖੀ ਵਰਤਾਰੇ ਖਿਲਾਫ ਠੋਸ ਕਾਰਵਾਈ ਕਰਕੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਕਰੇ ਤਾਂ ਕਿ ਘੱਟ ਗਿਣਤੀ ਸਿੱਖਾਂ ਅੰਦਰ ਪੈਂਦਾ ਹੋਏ ਭੈਅ ਦੇ ਮਾਹੌਲ ਨੂੰ ਠੱਲਿਆ ਜਾ ਸਕੇ ਅਤੇ ਕਾਂਗਰਸ ਵੱਲੋਂ ਜੂਨ ਤੇ ਨਵੰਬਰ 84 ਦੇ ਦਿੱਤੇ ਜ਼ਖਮ ਮੁੜ ਤੋਂ ਤੋਂ ਹਰੇ ਹੋਣ ਤੋਂ ਨਿਜ਼ਾਮ ਲਿ ਸਕੇ।ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਿੱਲੀ ਪੁਲਿਸ ਵੱਲੋਂ ਸਿੱਖ 'ਤੇ ਕੀਤੇ ਤਸ਼ੱਦਦ ਖਿਲਾਫ ਠੋਸ ਕਾਰਵਾਈ ਕਰਵਾਉਣ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਉਨ੍ਹਾਂ ਦੇ ਪਾਰਲੀਮੈਂਟ ਦੇ ਦਫਤਰ 'ਚ ਮਿਲਣ ਸਮੇਂ ਪ੍ਰਗਟ ਕੀਤੇ।ਭਾਈ ਗਰੇਵਾਲ ਨੇ ਮੰਤਰੀ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਇਸ ਮੁੱਦੇ 'ਤੇ ਕੇਂਦਰੀ ਹੋਮ ਮਨਿਸਟਰ ਅਤੇ ਪ੍ਰਧਾਨ ਮੰਤਰੀ ਤੱਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ ਅਤੇ ਅਕਾਲੀ ਦਲ ਇਸ ਮਾਮਲੇ ਨੂੰ ਗੰਭੀਰਾਤ ਨਾਲ ਲੈ ਰਿਹਾ ਹੈ।

ਪਿੰਡਾਂ ਦੇ ਪੰਚਾਂ,ਸਰਪੰਚਾਂ ਨੇ ਕੌਸਲਰ ਅਮਨਜੀਤ ਸਿੰਘ ਖਹਿਰਾ ਨਾਲ ਦੱੁਖ ਦਾ ਇਜ਼ਹਾਰ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਸਲਰ ਅਮਨਜੀਤ ਸਿੰਘ ਖਹਿਰਾ ਨੂੰ ਉਸ ਸਮੇ ਸਦਮਾ ਲੱਗਾ ਜਦੋ ਉਨ੍ਹਾਂ ਦੇ ਚਾਚਾ ਹਰਦੇਵ ਸਿੰਘ ਆੜਤੀਆ ਅਚਾਨਕ ਦਿਲ ਦਾ ਦੌਰਾ ਪੈ ਜਾਣਾ ਕਾਰਣ ਦਿਹਾਂਤ ਹੋ ਗਿਆ।ਜਿੰਨੀ ਦੀ ਉਮਰ ਕਰੀਬ 70 ਵਰ੍ਹਿਆਂ ਦੇ ਸਨ। ਜਿੰਨਾਂ ਦਾ ਪਿੰਡ ਲੋਧੀਵਾਲ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।ਇਸ ਸਮੇ ਪੰਚਾਂ,ਸਰਪੰਚਾਂ ਵਲੋ ਅਮਨਜੀਤ ਸਿੰਘ ਖਹਿਰਾ ਨਾਲ ਦੱੁਖ ਦਾ ਪ੍ਰਗਟਾਵਾ ਕੀਤਾ।ਇਸ ਸਮੇ ਬਲਾਕ ਸੰਮਤੀ ਮੈਬਰ ਅਮਰਜੀਤ ਸਿੰਘ, ਸਰਪੰਚ ਸਰਬਜੀਤ ਸਿੰਘ ਖਹਿਰਾ,ਸਰਪੰਚ ਸਿੰਕਦਰ ਸਿੰਘ ਗਾਲਿਬ ਕਲਾਂ,ਜਗਦੀਸ਼ ਚੰਦ ਸ਼ਰਮਾ,ਸਰਪੰਚ ਗੁਰਪ੍ਰੀਤ ਸਿੰਘ ਭੀਤਾ,ਸਰਪੰਚ ਕਰਨੈਲ ਸਿੰਘ ਕਲੇਰ,ਸਰਪੰਚ ਏਕਮ ਸਿੰਘ ਫਹਿਤਗ੍ਹੜ ਸਿਵੀਆਂ,ਸਰਪੰਚ ਸਮਸ਼ੇਰ ਸਿੰਘ ਸ਼ੇਖਦੌਲਤ,ਸਾਬਕਾ ਸਰਪੰਚ ਜਸਦੇਵ ਸਿੰਘ ਲੀਲ਼ਾਂ,ਸਾਬਾਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਾਕਾ ਸਰਪੰਚ ਹਰਦੇਵ ਸਿੰਘ,ਸਾਬਕਾ ਸਰਪੰਚ ਬਲਦੇਵ ਸਿੰਘ ਗਾਲਿਬ ਕਲਾਂ,ਜਸਵੰਤ ਸਿੰਘ ਗਰੇਵਾਲ,ਸੱਤਲੁਜ ਪ੍ਰੈਸ ਕਲੱਬ ਦੇ ਚੈਅਰਮੇਨ ਡਾਂ.ਮਨਜੀਤ ਸਿੰਘ ਲੀਲਾਂ,ਜੁਗਰਾਜ ਸਿੰਘ ਫੌਜੀ ਆਦਿ ਨੇ ਦੱੁਖ ਦਾ ਪ੍ਰਗਟਾਵਾ ਕੀਤਾ