You are here

ਲੁਧਿਆਣਾ

ਡੈਪੋ ਪ੍ਰੋਗਰਾਮ ਤਹਿਤ ਨਸ਼ਿਆ ਦੇ ਮਾੜੇ ਪ੍ਰਭਾਵ ਸਬੰਧੀ ਮੀਟਿੰਗ

ਇਕ ਹਫਤੇ ਵਿਚ ਵਿਚ ਖੁੱਲੇ ਬੋਰਵੈਲ ਬੰਦ ਨਾ ਕਰਨ ਵਾਲਿਆ ਖਿਲਾਫ ਹੋਵੇਗਾ ਫੌਜਦਾਰੀ ਮੁਕੱਦਮਾ-ਐਸਡੀਐਮ ਢਿੱਲੋ

ਜਗਰਾਉਂ 14 ਜੂਨ (ਰਛਪਾਲ ਸਿੰਘ ਸ਼ੇਰਪੁਰੀ) - ਅੱਜ ਤਹਿਸੀਲ ਕੰਪਲੈਕਸ ਜਗਰਾਉ ਵਿਚ ਪੰਜਾਬ ਸਰਕਾਰ ਵੱਲੋ ਨਸਿਆ ਦੇ ਮਾੜੇ ਪ੍ਰਭਾਵ ਸਬੰਧੀ ਲੋਕਾ ਨੂੰ ਜਾਗਰੁਕ ਕਰਨ ਅਤੇ ਖੁੱਲੇ ਬੋਰਵੈਲਾਂ ਨੂੰ ਬੰਦ ਕਰਵਾਉਣ ਤਹਿਤ ਸਬ ਡਿਵੀਜ਼ਨ ਦੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਤੇ ਕਰਮਚਾਰੀਆ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ 26 ਜੂਨ 2019 ਨੂੰ ਡੈਪੋ ਪ੍ਰੋਗਰਾਮ ਅਧੀਨ ਸਬ ਡਿਵੀਜਨ ਅਧੀਨ ਆਉਂਦੇ ਪਿੰਡ ਵਿਚ ਜਲਸੇ ਮੀਟਿੰਗਾਂ ਅਤੇ ਨਸਿਆ ਨੂੰ ਰੋਕਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ ਡਾਥ ਢਿੱਲੋ ਨੇ ਕਿਹਾ ਕਿ ਸਾਡੇ ਬੱਚੇ ਦੇਸ ਦਾ ਭਵਿੱਖ ਹਨ ਤੇ ਨਵੀ ਪੀੜੀ ਦੀ ਸਾਂਭ ਸੰਭਾਲ ਅਤੇ ਨਸਿਆ ਤੋਂ ਬਚਾਉਣ ਲਈ ਸਾਡੀ ਨੇਤਿਕ ੁਜ਼ਿਮੇਵਾਰੀ ਬਣਦੀ ਹੈ। ਇੱਹ ਜੋ ਨਸਿਆ ਦੇ ਖਿਲਾਫ ਪੰਜਾਬ ਸਰਕਾਰ ਨੇ ਡੈਪੋ ਪੋਰਗਰਾਮ ਉਲਕਿਆ ਹੈ ਜਿਸ ਦਾ ਮੁੱਖ ਮਕਸਦ ਪਿੰਡਾਂ ਤੇ ਸ਼ਹਿਰਾਂ ਵਿਚ ਰਹਿ ਰਹੇ ਲੋਕਾਂ ਨੂੰ ਨਸਿਆ ਦੇ ਮਾੜੇ ਪ੍ਰਭਾਵ ਤੋਂ ਜਾਣੂੰ ਕਰਵਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਨਸਿਆ ਵਿਚ ਗ੍ਰਸਤ ਨੌਜਵਾਨਾਂ ਨੂੰ ਪ੍ਰੇਰਕੇ ਇਲਾਜ ਕਰਵਾ ਕੇ ਨੌਜਵਾਨ ਨੂੰ ਬਚਾਊਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਬ ਡਵੀਜ਼ਨ ਅਧੀਨ ਆਉਂਦੇ ਇਲਾਕੇ ਵਿਚ ਖੁੱਲੇ ਬੋਰਵੈਲਾਂ ਨੂੰ ਬੰਦ ਕਰਵਉਣ ਲਈ ਪੰਚਾਇਤੀ ਇਭਾਗ ਬਿਜਲੀ ਬੋਰਡ ਪੁਲਿਸ ਵਿਭਾਗ ਸਮੇਤ ਹੋਰ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਫੀਲਡ ਵਿਚ ਕੰਮ ਕਰਨ ਸਮੇ ਉਨ੍ਹਾਂ ਦੇ ਧਿਆਨ ਵਿਚ ਜੇਕਰ ਕੋਈ ਖੁੱਲਾ ਬੋਰਵੈਲ ਪਿਆ ਹੈ ਤਾਂ ਉਹ ਤੁਰੰਤ ਉਸ ਨੂੰ ਬੰਦ ਕਰਵਾਉਣ। ਇਸ ਮੌਕੇ ਡਾਥ ਢਿੱਲੋ ਨੇ ਥਾਣਾ ਮੁਖੀਆ ਨੂੰ ਨਿਰਦੇਸ ਦਿੱਤੇ ਕਿ ਜੇਕਰ ਕੋਈ ਵਿਅਕਤੀ ਇਕ ਹਫਤੇ ਵਿਚ ਵਿਚ ਖੁੱਲੇ ਬੋਰਵੈਲ ਬੰਦ ਨਹੀਂ ਕਰਦਾ ਤਾ ਉਨ੍ਹਾਂ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇਗਾ। ਿeਸ ਮੌਕੇ ਤਹਿਸੀਦਾਰ ਬੇਅੰਤ ਸਿੰਘ ਸਿੱਧੁ, ਨਾਇਬ ਗੁਰਮੀਤ ਸਿੰਘ ਮੁਚਰਾ, ਐਸ ਐਮ ਓ ਡਾ ਗੁਰਪ੍ਰੀਤ ਕੌਰ, ਡਾਥ ਭਗੀਰ, ਐਸ ਐਚ ਓ ਸਦਰ ਕਿੱਕਰ ਸਿਮਘ, ਐਸ ਐਸ ਓ ਸੁਧਾਰ ਅਜੈਬ ਸਿੰਘ, ਐਸ ਐਸ ਓ ਹਠੂਰ ਸਿਮਰਜੀਤ ਸਿੰਘ, ਜੀ ਓ ਜੀ ਇੰ: ਕਰਨਲ ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਡੇਂਗੂ ਦੇ ਪ੍ਰਕੋਪ ਤੋਂ ਬਚਣ ਲਈ ਸਾਂਝੀ ਮੁਹਿੰਮ ਚਲਾਈ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਅਤੇ ਸਿਵਲ ਹਸਪਤਾਲ ਜਗਰਾਉਂ ਵੱਲੋਂ ਸਾਂਝੀ ਮੁਹਿੰਮ ਚਲਾਈ ਗਈ ਜਿਸ ਵਿੱਚ ਡੇਂਗੂ ਦੇ ਲਾਰਵੇ ਦੀ ਪਹਿਚਾਣ ਸਬੰਧੀ ਮੁਹੱਲਾ ਗਾਂਧੀ ਨਗਰ, ਅਜੀਤ ਨਗਰ, ਸਾਇੰਸ ਕਾਲਜ ਦੇ ਨਾਲ ਲਗਦੀਆਂ ਗਲੀਆਂ, ਰਾਏਕੋਟ ਰੋਡ ਵਿਖੇ ਟੀਮ ਵੱਲੋਂ ਦੋਰਾ ਕੀਤਾ ਗਿਆ ਜਿਸ ਵਿੱਚ ਦੋਨਾਂ ਵਿਭਾਗਾਂ ਵੱਲੋਂ ਮੁਹੱਲਾ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਣ ਅਤੇ ਗੰਦਗੀ ਨਾ ਫੈਲਾਉਣ ਅਤੇ ਆਪਣੇ ਆਸ-ਪਾਸ ਸਾਫ਼ ਸਫ਼ਾਈ ਰੱਖਣ ਕੂਲਰਾਂ ਨੂੰ ਹਰ ਸ਼ੁਕਰਵਾਰ ਬਿਨਾਂ ਪਾਣੀ ਤੋਂ ਰੱਖਣ ਤਾਂ ਜ਼ੋ ਹਫਤੇ ਵਿੱਚ ਇੱਕ ਦਿਨ ਡਰਾਈ ਡੇ ਦੇ ਰੂਪ ਵਿੱਚ ਕੱਢੀਆਂ ਜਾਵੇ ਇਸ ਨਾਲ ਮੱਛਰ ਪੈਦਾ ਨਹੀਂ ਹੋਵੇਗਾ। ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਟੀਮ ਵਿੱਚ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ਼ ਸੁਖਜੀਵਨ ਕੱਕੜ ਅਤੇ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ, ਸੁਪਰਡੈਂਟ ਮਨੋਹਰ ਸਿੰਘ, ਵੱਲੋਂ ਹਦਾਇਤਾਂ ਅਨੁਸਾਰ ਕੰਮ ਕਰ ਰਹੀ ਹੈ। ਅਤੇ ਇਸ ਸਾਂਝੀ ਮੁਹਿੰਮ ਵਿੱਚ ਐਸ਼,ਐਮ,ਓ ਆਫਿਸ ਵੱਲੋਂ ਗੁਰਦੇਵ ਸਿੰਘ ਇੰਸਪੈਕਟਰ,ਹਰੀ ਸਿੰਘ ਇੰਸਪੈਕਟਰ, ਨੀਲਮ ਦੇਵੀ, ਦਰਸ਼ਨ ਸਿੰਘ ਐਸ਼ ਸਹਾਇਕ, ਬਹਾਦਰ ਸਿੰਘ ਐਸ਼ ਸਹਾਇਕ, ਅਤੇ ਨਗਰ ਕੌਂਸਲ ਵੱਲੋਂ ਅਨਿਲ ਕੁਮਾਰ ਇੰਸਪੈਕਟਰ, ਹਰੀਸ਼ ਕੁਮਾਰ ਕਲਰਕ, ਪ੍ਰਦੀਪ ਮੇਂਟ,ਸੁਨੀਲ, ਧਰਮਵੀਰ, ਸੰਦੀਪ ਆਦਿ ਹਾਜਰ ਸਨ।

ਪੰਜਾਬ ਅਤੇ ਯੂ.ਟੀ. ਇੰਪਲਾਈਜ਼ ਪੈਨਸ਼ਨਰਜ਼ ਸਾਂਝੀ ਸੰਘਰਸ਼ ਕਮੇਟੀ ਵੱਲੋਂ ਕੀਤੀ ਜਾ ਰਹੀ ਕੰਨਵੈਨਸ਼ਨ ਵਿਚ ਪੰਜਾਬ ਭਰ ਤੋਂ ਪੈਨਸ਼ਨਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ

ਜਗਰਾਉਂ, 14 ਜੂਨ (ਰਛਪਾਲ ਸਿੰਘ ਸ਼ੇਰਪੁਰੀ) - ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਇਸ਼ੜੂ ਭਵਨ ਵਿਖੇ ਪੰਜਾਬ ਪੈਨਸ਼ਨ ਯੂਨੀਅਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਮਨਜੀਤ ਸਿੰਘ ਮਨਸੂਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਏ। ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੱਛਲੇ ਸਮੇਂ ਵਿੱਚ ਐਮ.ਐਲ.ਏ., ਮੰਤਰੀ, ਅਤੇ ਡੀ.ਸੀ. ਧਰਨਿਆਂ ਮੁਜਾਹਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਅਨੇਕਾਂ ਬਾਰ ਮੰਗ ਪੱਤਰ ਭੇਜੇ ਗਏ ਤੇ ਕਮਿਸ਼ਨ ਦੀ ਰਿਪੋਰਟ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਅੰਤਰਿਮ ਸਹਾਇਤਾ ਅਤੇ ਮੈਡੀਕਲ ਭੱਤਾ 3000/- ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਲਈ ਸਾਂਝੇ ਵਿਸ਼ਾਲ ਏਕੇ ਅਤੇ ਸਾਂਝੇ ਸੰਘਰਸ਼ ਰਾਹੀਂ ਹੀ ਸੰਭਵ ਹੋ ਸਕਦਾ ਹੈ। ਐਮ.ਐਲ.ਏ. ਮੰਤਰੀਆਂ, ਅਧਿਕਾਰੀਆਂ ਨੂੰ ਸਰਕਾਰ ਵੱਡੇ ਵੱਡੇ ਵਿੱਤੀ ਲਾਭ ਦੇ ਰਹੀ ਹੈ। ਪਰ ਪੈਨਸ਼ਨਰਾਂ ਲਈ ਸਰਕਾਰ ਦਾ ਖਜਾਨਾ ਖਾਲੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸੰਜੀਦਗੀ ਦਿਖਾਉਂਦੀ ਤਾਂ ਫਤਿਹਵੀਰ ਦੀ ਜਾਨ ਬਚ ਸਕਦੀ ਸੀ। ਇਸ ਮੀਟਿੰਗ ਵਿੱਚ ਪੈਨਸ਼ਨਰਜ਼ ਯੂਨੀਅਨ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਸਰਕਾਰ ਪੈਨਸ਼ਨਰਾਂ ਨੂੰ ਫੁੱਟੀ ਕੌਡੀ ਦੇਣ ਨੂੰ ਤਿਆਰ ਨਹੀਂ। ਪੈਨਸ਼ਨਰਾਂ ਦੇ ਮਨਾਂ ਵਿੱਚ ਰੋਸ਼ ਅਤੇ ਬੇਚੈਨੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਮੀਟਿੰਗ ਨੂੰ ਸ੍ਰੀ ਚਰਨ ਸਿੰਘ ਸ਼ਰਾਭਾ, ਸਰਪ੍ਰੱਸਤ ਗਵਰਨਮੈਂਟ ਸਕੂਲ ਟੀਚਰ ਯੂਨੀਅਨ ਮੁੱਖ ਆਗੂ ਪੈਨਸ਼ਨ ਯੂਨੀਅਨ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਅਧਾਰਿਆਂ ਹੱਕ ਵਿੱਚ ਹੈ। ਵੱਖ ਵੱਖ ਵਿਭਾਗਾਂ ਵਿੱਚ ਸਿੱਖਿਆ, ਸਿਹਤ, ਟ੍ਰਾਂਸਪੋਰਟ ਅਤੇ ਹੋਰ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਇਹ ਖਾਲੀ ਅਸਾਮੀਆਂ ਭਰਨ ਨੂੰ ਤਿਆਰ ਨਹੀਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ ਤੇ ਮੁਲਾਜ਼ਮਾਂ ਪੈਨਸ਼ਨਰਾਂ ਲਈ ਸਰਕਾਰ ਕੁੱਝ ਵੀ ਦੇਣ ਲਈ ਤਿਆਰ ਨਹੀਂ ਹੈ। ਪਹਿਲੀਆਂ ਚੋਣਾਂ ਵਿੱਚ ਅਤੇ ਹੁਣ ਦੀਆਂ ਚੋਣਾਂ ਵਿੱਚ ਸਰਕਾਰ ਨੇ ਉਕਤ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਰਕਾਰ ਇਸ ਤੋਂ ਪਿੱਛੇ ਹੱਟ ਰਹੀ ਹੈ, ਇਸ ਲਈ ਪੈਨਸ਼ਨਰਾਂ ਨੂੰ ਵਿਸ਼ਾਲ ਏਕਤਾ ਅਤੇ ਵੱਡਾ ਇਕੱਠ ਕਰਨ ਦੀ ਸਖਤ ਜ਼ਰੂਰਤ ਹੈ। ਪ.ਸ.ਸ.ਫ. ਵੱਲੋਂ 15 ਜੂਨ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ਵਿੱਚ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਵਿੱਚ ਸ੍ਰੀ ਹਰਬੰਸ ਸਿੰਘ ਪੰਧੇਰ, ਮਨਜੀਤ ਸਿੰਘ ਗਿੱਲ, ਸ੍ਰੀ ਹਰਜਿੰਦਰ ਸਿੰਘ ਸੀਲੋਂ, ਦਰਸ਼ਨ ਸਿੰਘ ਥਰੀਕੇ, ਸਤਪਾਲ ਗੁਪਤਾ ਡਿਪਟੀ ਜਨਰਲ ਸੈਕਟਰੀ ਪੰਜਾਬ, ਸੀਨੀਅਰ ਵਾਈਸ ਪ੍ਰਧਾਨ ਜਗਤਾਰ ਸਿੰਘ ਭੁੰਗਰਮੀ, ਮੁਕੰਦ ਲਾਲ ਕੈਸ਼ੀਅਰ, ਚਮਕੌਰ ਸਿੰਘ ਡੱਗਰੂ ਮੋਗਾ, ਪੋਹਲਾ ਸਿੰਘ ਬਰਾੜ ਮੋਗਾ, ਸੋਮਨਾਥ ਫਿਰੋਜ਼ਪੁਰ, ਮੋਹਨ ਸਿੰਘ ਮਰਵਾਹਾ, ਨੇ ਆਪਣੇ ਵਿਚਾਰ ਰੱਖੇ। ਸਰਕਾਰ ਦੀ ਤਿੱਖੀ ਨੁਕਤਾ ਚੀਨੀ ਕੀਤੀ ਗਈ।

ਅੰਮ੍ਰਿਧਾਰੀ ਔਰਤ ਨੂੰ ਕਪੜੇ ਲਾਹ ਕੇ ਕੱੁਟਣ,ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੋਸੀਆਂ ਨੂੰ ਸਖਤ ਸ਼ਜਾ ਦਿੱਤੀ ਜਾਵੇ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਮਾਣੰੂਕੇ ਗਿੱਲ ਵਿੱਚ ਕੁਝ ਦਿਨ ਪਹਿਲਾਂ ਇਕ ਝਗੜੇ ਨੂੰ ਲੈ ਕੇ ਕੁਝ ਵਿਅਕਤੀਆਂ ਵਲੋ ਇਕ ਅੰਮ੍ਰਿਤਧਾਰੀ ਔਰਤ ਦੇ ਕਪੜੇ ਲਾਹ ਕੇ ਉਸਨੂੰ ਕੱੁਟਣ,ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਦੀ ਕੁਝ ਵਿਅਕਤੀਆ ਵਲੋ ਵੀਡੀੳ ਬਣਾਈ ਗਈ ਇਸ ਦੀ ਪ੍ਰਚਾਰਕ,ਗੰ੍ਰਥੀ,ਇੰਟਰਨੈਸ਼ਨਲ ਢਾਡੀ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਬਹੁਤ ਹੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ।ਭਾਈ ਪਾਰਸ ਨੇ ਕਿਹਾ ਕਿ ਅੰਮ੍ਰਿਤਧਾਰੀ ਔਰਤ ਦੇ ਕਪੜੇ ਲਾਹ ਕੇ ਵੀਡੀੳ ਬਣਾਉਣ ਵਾਲਿਆਂ ਸਾਰੇ ਦੋਸੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਤੋ ਸਖਤ ਸ਼ਜਾ ਦਿਤੀ ਜਾਵੇ।ਭਾਈ ਪਾਰਸ ਨੇ ਕਿਹਾ ਕਿ 2 ਹਫਤੇ ਦਾ ਸਮਾਂ ਬੀਤਣ ਤੋ ਬਾਅਦ ਵੀ ਕੁਝ ਵਿਅਕਤੀ ਪੁਲਸ ਦੀ ਗ੍ਰਿਫਤ ਤੋ ਬਾਹਰ ਸ਼ਰੇਆਮ ਫਿਰ ਰਹੇ ਹਨ।ਭਾਈ ਪਾਰਸ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਧਾਰਾ 295 ਸ਼ਾਮਲ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਜੇਲ ਦੀਆਂ ਸਾਲਖਾਂ ਪਿਛੇ ਸੁਟਿਆ ਜਾਵੇ।

ਇੰਜ: ਗੁਰਮਨਪ੍ਰੀਤ ਸਿੰਘ ਨੇ ਐਕਸੀਅਨ ਜਗਰਾਓਂ ਦਾ ਚਾਰਜ ਸੰਭਾਲਿਆ

ਜਗਰਾਓਂ, 13 ਜੂਨ (ਰਛਪਾਲ ਸਿੰਘ ਸ਼ੇਰਪੁਰੀ)। ਬਿਜਲੀ ਵਿਭਾਗ ਵੱਲੋਂ ਬੀਤੇ ਦਿਨੀਂ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ ਤਹਿਤ ਇੰਨਫੋਰਸਮੈਂਟ ਡਵੀਜਨ ਮੋਗਾ ਤੋਂ ਬਦਲਕੇ ਆਏ ਇੰਜ:ਗੁਰਮਨਪ੍ਰੀਤ ਸਿੰਘ ਨੇ ਬਤੌਰ ਐਕਸੀਅਨ ਜਗਰਾਓਂ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਇੰਜ: ਗੁਰਮਨਪ੍ਰੀਤ ਸਿੰਘ ਨੇ ਆਖਿਆ ਕਿ ਜਗਰਾਓਂ ਮੰਡਲ ਅਧੀਨ ਖਪਤਕਾਰਾਂ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸੰਭਵ ਯਤਨ ਕੀਤੇ ਜਾਣਗੇ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਪੱਧਰ 'ਤੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਗਰਾਓਂ ਵਿਖੇ ਪਹਿਲਾਂ ਤੈਨਾਤ ਐਕਸੀਅਨ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਟਰਾਂਸਮਿਸ਼ਨ ਕਾਰਪੋਰੇਸ਼ਨ ਅਧੀਨ ਬਦਲ ਗਏ ਹਨ। ਇਸ ਮੌਕੇ ਇੰਜ: ਜਗਦੀਪ ਸਿੰਘ ਐਸ.ਡੀ.ਓ.ਸਿੱਧਵਾਂ ਖੁਰਦ, ਇੰਜ:ਗੁਰਪ੍ਰੀਤ ਸਿੰਘ ਐਸ.ਡੀ.ਓ. ਸਿਟੀ ਜਗਰਾਉ., ਇੰਜ:ਜੁਗਰਾਜ ਸਿੰਘ ਐਸ.ਡੀ.ਓ. ਸਿੱਧਵਾਂ ਬੇਟ, ਮੰਡਲ ਸੁਪਰਡੈਂਟ ਮਹੇਸ਼ਪਾਲ ਜੈਦਕਾ, ਸੁਖਮਿੰਦਰ ਸਿੰਘ ਸਟੈਨੋਂ, ਪਰਮਜੀਤ ਸਿੰਘ ਚੀਮਾਂ, ਸੰਜੀਵ ਕੁਮਾਰ ਆਰ.ਏ., ਕ੍ਰਿਸ਼ਨਪਾਲ, ਜਿਗਰਦੀਪ ਸਿੰਘ, ਜਤਿੰਦਰਪਾਲ ਸਿੰਘ ਡੱਲਾ ਆਦਿ ਵੀ ਹਾਜ਼ਰ ਸਨ।

to ਨੰਬਰਦਾਰ ਯੂਨੀਅਨ ਖੁੱਲ੍ਹੇ ਪਏ ਬੋਰਬਿੱਲਾਂ ਨੂੰ ਬੰਦ ਕਰਵਾਉਣ ਲਈ ਛੇੜੇਗੀ ਮੁਹਿਮ, ਮੀਟਿੰਗ 'ਚ ਦੋ ਮਿੰਟ ਦਾ ਮੋਨ ਧਾਰਕੇ ਫਤਿਹਵੀਰ ਨੂੰ ਦਿੱਤੀ ਸ਼ਰਧਾਜਲੀ

ਜਗਰਾਓਂ, 13 ਜੂਨ (ਰਛਪਾਲ ਸਿੰਘ ਸ਼ੇਰਪੁਰੀ)। ਨੰਬਰਦਾਰ ਯੂਨੀਅਨ ਜਗਰਾਓਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ ਜਿਸ ਵਿਚ ਇਲਾਕੇ ਭਰ ਦੇ ਨੰਬਰਦਾਰਾਂ ਤੋਂ ਇਲਾਵਾ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ 'ਚ ਸਭ ਤੋਂ ਪਹਿਲਾਂ ਪਿੰਡ ਭਗਵਾਨਪੁਰਾ ਦੇ 2 ਸਾਲਾ ਬੱਚੇ ਫਤਿਹਵੀਰ ਦੇ ਬੋਰਬਿੱਲ 'ਚ ਡਿੱਗ ਕੇ ਮੌਤ ਹੋ ਜਾਣ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਦਿੱਤੀ ਗਈ। ਇਸ ਸਮੇਂ ਨੰਬਰਦਾਰ ਯੂਨੀਅਨ ਨੇ ਫਤਿਹਵੀਰ ਦੀ ਮੌਤ ਲਈ ਸੂਬਾ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਜਿਮੇਵਾਰ ਦੱਸਦਿਆਂ ਨਿੰਦਾ ਪ੍ਰਸਤਾਵ ਪਾਸ ਕੀਤਾ। ਇਸ ਸਮੇਂ ਜਗਰਾਓਂ ਦੇ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਸਮੇਂ ਸਿਰ ਹਰਕਤ ਵਿਚ ਆ ਜਾਂਦੇ ਤਾਂ ਮਾਸੂਮ ਫਤਿਹਵੀਰ ਬਚਾਇਆ ਜਾ ਸਕਦਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਰੋਕਣ ਲਈ ਨੰਬਰਦਾਰ ਯੂਨੀਅਨ ਇਲਾਕੇ ਅੰਦਰ ਖੁੱਲੇ ਪਏ ਬੋਰਬਿੱਲਾਂ ਨੂੰ ਬੰਦ ਕਰਵਾਉਣ ਲਈ ਮੁਹਿਮ ਛੇੜੇਗੀ। ਉਨ੍ਹਾਂ ਲੋਕਾਂ ਨੂੰ ਬੋਰਬਿੱਲ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਘਟਨਾ ਵਾਰਨ ਤੋਂ ਬਾਅਦ ਦੂਜੇ ਸਿਰ ਦੋਸ਼ ਮੜ੍ਹਨ ਦੀ ਬਜਾਇ ਅਸੀਂ ਪਹਿਲਾਂ ਹੀ ਚੌਕਸ ਹੋਈਏ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਖੁਦ ਅੱਗੇ ਆ ਕੇ ਇਸ ਮੁਹਿਮ ਦਾ ਹਿੱਸਾ ਬਣੀਏ। ਇਸ ਸਮੇਂ ਜਸਵੰਤ ਸਿੰਘ ਸ਼ੇਖਦੌਲਤ, ਅਵਤਾਰ ਸਿੰਘ ਕਾਉਕੇਂ, ਚਮਕੌਰ ਸਿੰਘ ਅਮਰੀਕਾ ਚਕਰ, ਪਿਆਰਾ ਸਿੰਘ ਦੇਹੜਕਾ, ਪ੍ਰੀਤਮ ਸਿੰਘ ਸਿੱਧਵਾਂ, ਗੁਰਮੇਲ ਸਿੰਘ ਹਠੂਰ, ਟਹਿਲ ਸਿੰਘ ਸੂਜਾਪੁਰ, ਗੁਰਜਿੰਦਰ ਸਿੰਘ ਹਠੂਰ, ਜੱਗਾ ਸਿੰਘ ਜਗਰਾਓਂ, ਕੇਹਰ ਸਿੰਘ ਕਾਉਕੇਂ ਆਦਿ ਹਾਜ਼ਰ ਸਨ।

ਤੇਜ਼ ਝੱਖੜ ਤੇ ਗੜੇਮਾਰੀ ਨਾਲ ਭਾਰੀ ਮੀਂਹ,ਸਬਜ਼ੀ ,ਮੱਕੀ ਅਤੇ ਮੂੰਗੀ ਦੀ ਫਸਲ ਤੈਸ ਨੈਸ

ਪੰਜਾਬ ਵਾਸੀਆਂ ਦੇ ਹਿੱਸੇ ਬਹੁਤ ਆਈ ਹੈ ਕੁਦਰਤ ਦੀ ਕਰੋਪੀ

 

ਜਗਰਾਓਂ ,ਜੂਨ 2019-(ਮਨਜਿੰਦਰ ਗਿੱਲ)- ਭਲੇ ਹੀ ਮੌਸਮ ਵਿਭਾਗ ਅਜੇ ਮੌਨਸੂਨ ਨੂੰ ਪੰਜਾਬ ਵਿਚ ਦੇਰੀ ਨਾਲ ਆਉਣ ਦੀ ਭਵਿੱਖਬਾਣੀ ਕਰ ਰਿਹਾ ਸੀ, ਪਰ ਇਸ ਦੇ ਉਲਟ ਅੱਜ ਬਾਅਦ ਦੁਪਹਿਰ ਪਿੰਡ ਸੋਡੀਵਾਲਾ, ਜਨੇਤਪੁਰਾ,ਲੀਲਾ ਮੇਘ ਸਿੰਘ,ਜੰਡੀ, ਰਸੂਲਪੁਰ, ਬਰਸਾਲ ਅਤੇ ਆਲੇ ਦੁਆਲੇ ਇਲਾਕੇ ਵਿਚ ਤੇਜ਼ ਝੱਖੜ ਅਤੇ ਗੜੇ ਮਾਰੀ  ਨਾਲ ਬਹੁਤ ਵੱਡਾ ਮਾਲੀ ਨੁਕਸਾਨ ਅਤੇ ਸਬਜ਼ੀ ,ਮੱਕੀ ਅਤੇ ਮੂੰਗੀ ਦੀ ਫਸਲ ਤੈਸ ਨੈਸ, ਆਏ ਭਾਰੀ ਮੀਂਹ ਨੇ ਇਕ ਵਾਰ ਤਾਂ ਆਮ ਲੋਕਾਂ ਅਤੇ ਕਿਸਾਨੀ ਨੂੰ ਵੱਡੀ ਰਾਹਤ ਦੇ ਕੇ ਪਲਾਂ ਵਿਚ ਹੀ ਹਰ ਪਾਸੇ ਪਾਣੀ ਹੀ ਕਰ ਦਿੱਤਾ, ਪਰ ਮੀਂਹ ਦੇ ਨਾਲ ਆਏ ਤੇਜ਼ ਝੱਖੜ ਨੇ ਹਰ ਪਾਸੇ ਤਬਾਹੀ ਹੀ ਤਬਾਹੀ ਕਰਕੇ ਰੱਖ ਦਿੱਤੀ। ਜਿੱਥੇ ਦੁਕਾਨਾਂ ਅੱਗੇ ਲੱਗੇ ਬੋਰਡਾਂ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ। ਉੱਥੇ ਜਲੰਧਰ-ਸਿੱਧਵਾਂ ਬੇਟ ਮਾਰਗ 'ਤੇ ਝੱਖੜ ਨਾਲ ਡਿੱਗੇ ਦਰੱਖ਼ਤਾਂ ਨੇ ਆਮ ਜਨਜੀਵਨ ਠੱਪ ਕਰਕੇ ਰੱਖ ਦਿੱਤਾ। ਥਾਂ-ਥਾਂ 'ਤੇ ਡਿੱਗੇ ਬਿਜਲੀ ਦੇ ਖੰਭੇ ਤੇਜ਼ ਝੱਖੜ ਦੀ ਦਾਸਤਾਨ ਬਿਤਾ ਰਹੇ ਸਨ। ਜਿਸ ਨਾਲ ਜਿੱਥੇ ਬਿਜਲੀ ਵਿਭਾਗ ਦਾ ਭਾਰੀ ਆਰਥਿਕ ਨੁਕਸਾਨ ਦਾ ਅਨੁਮਾਨ ਹੈ, ਉੱਥੇ ਤਾਰਾਂ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਥਾਣਾ ਸਿੱਧਵਾਂ ਬੇਟ ਵਿੱਚ ਖੜ੍ਹੇ ਕਈ ਦਰੱਖ਼ਤ ਵੀ ਤੇਜ਼ ਝੱਖੜ ਦੀ ਮਾਰ ਹੇਠ ਆ ਗਏ। ਇਕ ਦਰੱਖਤ ਥਾਣੇ ਦੀ ਗੱਡੀ 'ਤੇ ਵੀ ਆਣ ਡਿੱਗਾ। ਦੂਜੇ ਪਾਸੇ ਝੱਖੜ ਕਈ ਲੋੜਵੰਦ ਪਰਿਵਾਰਾਂ ਲਈ ਵਰਦਾਨ ਵੀ ਸਾਬਿਤ ਹੋਇਆ ਜਿਨ੍ਹਾਂ ਨੇ ਸੜਕਾਂ 'ਤੇ ਡਿੱਗੇ ਦਰੱਖਤਾਂ ਤੇ ਵੱਡੇ ਟਾਹਣਿਆਂ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਟਿਕਾਣੇ ਲਗਾ ਦਿੱਤਾ। ਇਲਾਕੇ ਵਿਚ ਪਏ ਮੀਂਹ ਨੇ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਤੇ ਕਿਸਾਨੀ ਨੂੰ ਤਾਂ ਵੱਡੀ ਰਾਹਤ ਦੇ ਦਿੱਤੀ ਪਰ ਇਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਗਿਆ।

14 ਜੂਨ ਨੂੰ ਮੁੱਖ ਮੰਤਰੀ ਨੂੰ ਖੂਨ ਨਾਲ ਪੱਤਰ ਲਿਖ ਕੇ ਦੇਣਗੀਆਂ ਆਂਗਣਵਾੜੀ ਵਰਕਰਾਂ

ਬੰਗਾ, ਜੂਨ 2019- ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਰਮਨਦੀਪ ਕੌਰ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਭਰ 'ਚ 14 ਜੂਨ ਨੂੰ ਖੂਨ ਨਾਲ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਭਾਗ ਦੀ ਮੰਤਰੀ ਅਰਨਾ ਚੌਧਰੀ ਦੀ ਕੋਠੀ ਅੱਗੇ 16 ਜੁਲਾਈ ਤੋਂ ਦੀਨਾਨਗਰ 'ਚ ਭੁੱਖ ਹੜਤਾਲ ਰੱਖੀ ਜਾਵੇਗੀ ਜਿਸ 'ਚ ਰੋਜ਼ਾਨਾ 51 ਮੈਂਬਰ ਭੁੱਖ ਹੜਤਾਲ ਤੇ ਬੈਠਣਗੇ ਮੁਲਾਜ਼ਮ ਆਗੂਆਂ ਨੇ ਆਖਿਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਲਗਾਤਾਰ ਸੰਘਰਸ਼ ਤਿੱਖਾ ਕੀਤਾ ਜਾਵੇਗਾ

ਫ਼ਤਹਿਵੀਰ ਘਟਨਾ ਤੋਂ ਨਹੀਂ ਲਿਆ ਸਬਕ , 3 ਸਾਲਾ ਮਨਜੋਤ ਕਈ ਘੰਟੇ ਧੁੱਪ 'ਚ ਖੜੀ ਕਾਰ ਵਿਚ ਹੀ ਫਸਿਆ ਰਿਹਾ

ਫ਼ਤਿਹਗੜ੍ਹ ਸਾਹਿਬ, ਜੂਨ 2019-  ਜ਼ਿਲ੍ਹਾ ਸੰਗਰੂਰ ਵਿਖੇ ਬੋਰ ਵੈਲ ਵਿਚ 2 ਸਾਲਾਂ ਫ਼ਤਹਿਵੀਰ ਸਿੰਘ ਦੀ ਹੋਈ ਦੁਖਦਾਈ ਮੌਤ ਦੇ ਮੁੱਦੇ ਤੋਂ ਦੇਸ਼ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਫ਼ਤਿਹਗੜ੍ਹ ਸਾਹਿਬ ਵਿਖੇ 3 ਸਾਲ ਦੇ ਮਨਜੋਤ ਸਿੰਘ ਨਾਮ ਦੇ ਬੱਚੇ ਨਾਲ ਅਜਿਹੀ ਹੀ ਘਟਨਾ ਹੋਣ ਤੋਂ ਬਾਲ-ਬਾਲ ਬਚਾਅ ਰਹਿ ਗਿਆ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਕਚਹਿਰੀ ਵਿਖੇ ਜਿੱਥੇ ਇਹ ਘਟਨਾ ਵਾਪਰੀ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਅੱਤ ਦੀ ਗਰਮੀ ਉੱਪਰੋਂ ਬੱਚਾ ਧੁੱਪ ਵਿਚ ਖੜੀ ਬੰਦ ਕਾਰ ਵਿਚ ਕਰੀਬ 3 ਘੰਟੇ ਫਸਿਆ ਰਿਹਾ ਇਹ ਰੱਬ ਦਾ ਚਮਤਕਾਰ ਹੀ ਸੀ ਕਿ ਉਹ ਬੱਚਾ ਜੀਵਿਤ ਹੈ।

ਪੰਜਾਬ ਅਤੇ ਏ.ਏ.ਆਈ ਵੱਲੋਂ ਆਈਏਐਫ ਸਟੇਸ਼ਨ ਹਲਵਾਰਾ ਵਿਖੇ ਨਵਾਂ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਸਮਝੌਤਾ ਸਹੀਬੱਧ

ਲੁਧਿਆਣਾ,ਜੂਨ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਵੱਲੋਂ ਆਈਏਐਫ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਸਾਂਝੇ ਉੱਦਮ ਤਹਿਤ ਨਿਊ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਵਾਸਤੇ ਪਹਿਲਾਂ ਐਮ.ਓ.ਸੀ.ਏ. ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨਾਲ ਸਮਝੌਤਾ ਕੀਤਾ ਗਿਆ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ. ਦੇ ਚੇਅਰਮੈਨ ਗੁਰਪ੍ਰਸਾਦ ਮਹਾਪਾਤਰਾ ਦੀ ਹਾਜ਼ਰੀ ਵਿੱਚ ਇਸ ਸਮਝੌਤੇ 'ਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ ਦੇ ਈ.ਡੀ. ਸ੍ਰੀ ਜੀ.ਡੀ. ਗੁਪਤਾ ਵੱਲੋਂ ਹਸਤਾਖ਼ਰ ਕੀਤੇ ਗਏ। ਇਹ ਪ੍ਰਾਜੈਕਟ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਏਅਰਪੋਰਟ ਅਥਾਰਟੀ ਦਾ ਹਿੱਸਾ 51 ਫੀਸਦ ਅਤੇ ਪੰਜਾਬ ਸਰਕਾਰ ਗਲਾਡਾ ਦੇ ਰਾਹੀਂ 49 ਫੀਸਦੀ ਹਿੱਸੇਦਾਰੀ ਪਾਵੇਗੀ। ਇਸ ਸਮਝੌਤੇ ਦੇ ਤਹਿਤ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਵੇਂ ਏਅਰਪੋਰਟ ਦੇ ਵਿਕਾਸ ਸਬੰਧੀ ਸਾਰੇ ਪੂੰਜੀ ਖ਼ਰਚੇ ਕਰੇਗੀ ਜਦਕਿ ਪੰਜਾਬ ਸਰਕਾਰ ਇਸ ਵਿੱਚ 135.54 ਏਕੜ ਜ਼ਮੀਨ ਮੁਫ਼ਤ ਵਿੱਚ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਸਾਂਝੇਦਾਰੀ ਤਹਿਤ ਸਾਰੇ ਆਪਰੇਸ਼ਨਲ, ਪ੍ਰਬੰਧਕ ਅਤੇ ਰੱਖ ਰਖਾਅ ਜਿਸ ਵਿੱਚ ਰਿਪੇਅਰ ਵੀ ਸ਼ਾਮਿਲ ਹੈ, ਸਹਿਣ ਕੀਤੇ ਜਾਣਗੇ। ਕਾਬਲੇਗੌਰ ਹੈ ਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਦਾ ਪਹਿਲਾ ਫੇਸ ਜਾਣਿਕਿ ਨਵੇਂ ਕੌਮਾਂਤਰੀ ਸਿਵਲ ਇਨਕਲੇਵ ਦਾ ਵਿਕਾਸ, ਜਿਸ ਵਿੱਚ 4-ਸੀ ਟਾਈਪ ਦੇ ਏਅਰਕਰਾਫਟ ਅਗਲੇ 2 ਸਾਲਾਂ ਵਿੱਚ ਉੱਡਣੇ ਸ਼ੁਰੂ ਹੋ ਜਾਣਗੇ।