You are here

ਲੁਧਿਆਣਾ

ਸਿਵਲ ਹਸਪਤਾਲ ਜਗਰਾੳਂ ਵਿਖੈ ਆਲ ਫਰੈਂਡਜ਼ ਸਪੋਰਟਸ ਅਤੇ ਵੈਲਫੇਅਰ ਸੋਸਾਇਟੀ (ਰਜ਼ਿ)ਫਰੀ ਦਵਾਈਆਂ ਦਿਤੀਆਂ ਗਈਆਂ

ਜਗਰਾਓਂ, ਜੂਨ 2019 -(ਮਨਜਿੰਦਰ ਗਿੱਲ)- ਅੱਜ ਮਿਤੀ 7-6-19 ਨੂੰ ਸਿਵਲ ਹਸਪਤਾਲ ਜਗਰਾੳਂ ਵਿਖੈ ਆਲ ਫਰੈਂਡਜ਼ ਸਪੋਰਟਸ ਅਤੇ ਵੈਲਫੇਅਰ ਸੋਸਾਇਟੀ (ਰਜ਼ਿ) ਜਗਰਾਉਂ ਵਲੋਂ ਸਹੀਦਾ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸਹਾਦਤ ਦਿਹਾੜੇ ਸਮੇਂ ਕਲੱਬ ਵੱਲੋਂ ਹਸਪਤਾਲ ਵਿਖੇ ਦਵਾਈਆ ਦਿੱਤੀਆ ਗਈਆ ਇਹ ਦਵਾਈਆ ਲੋੜਬੰਦ ਮਰੀਜ਼ਾ ਵਿੱਚ ਵੰਡੀਆ ਜਾਣਗੀਆ। ਇਸ ਸਮੇਂ ਕਲੱਬ ਦੇ ਚੇਅਰਮੈਂਨ ਸ੍ਰੀ ਦਵਿੰਦਰ ਸਿੰਘ ਤੂਰ ਈ.ਓ, ਸ੍ਰੀ ਦਵਿੰਦਰਜੀਤ ਸਿੰਘ ਸਿੱਧੂ ਐਮ.ਸੀ, ਸ੍ਰੀ ਕੁਲਦੀਪ ਸਿੰਘ ਢਿੱਲੋਂ, ਸ੍ਰੀ ਅਮਰਿੰਦਰ ਸਿੰਘ ਈ.ਓ, ਸ੍ਰੀ ਇੰਦਰਪਾਲ ਸੀੰਘ ਢਿੱਲੋਂ, ਸ੍ਰੀ ਕਵਪ੍ਰੀਤ ਸਿੰਘ, ਸ਼੍ਰੀ ਈਸ਼ਵਰ ਪ੍ਰਤਾਨ ਸਿੰਘ ਤੂਰ, ਸ੍ਰੀ ਹਰਪ੍ਰੀਤ ਸਿੰਘ ਸੱਗੂ, ਸ਼੍ਰੀ ਅਮਰਜੀਤ ਸਿੰਘ, ਸ੍ਰੀ ਸ਼ਰਨਦੀਪ ਸਿੰਘ ਅਤੇ ਨਿਰਭੈ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕਲੱਬ ਵੱਲੋਂ ਹੋਰ ਸਮੇਂ ਸਿਰ ਮੁਫਤ ਦਵਾਈਆ ਇਸ ਹਸਪਤਾਲ ਨੂੰ ਦਿੱਤੀਆਂ ਜਾ ਰਹੀਆ ਹਨ।

ਐਮ.ਪੀ.ਰਵਨੀਤ ਸਿੰਘ ਬਿੱਟੂ ਅੱਜ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਨ ਲਈ ਅਮਰਾਜ ਰਿਜੋਰਟ ਵਿਖੇ ਪਹੁੰਚਣਗੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋ ਵੱਡੀ ਲੀਡ ਨਾਲ ਹੈਟ੍ਰਿਕ ਲਾ ਕੇ ਜੇਤੂ ਬਣੇ ਬਿੱਟੂ ਅੱਜ ਜਗਰਾਉ ਦੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਨ ਲਈ ਅਮਰਾਜ ਰਿਜੋਰਟ ਵਿਖੇ ਪਹੁੰਚਣਗੇ ਅਤੇ ਅੱਜ ਤੋ ਹਲਕੇ ਦਾ ਧੰਨਵਾਦੀ ਦੌਰਾ ਵੀ ਸੁਰੂ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਗਰਾਉ ਦੇ ਵੋਟਰਾਂ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਜਗਰਾਉ 'ਚ 11 ਹਾਜ਼ਰ ਤੋ ਜਿਆਦਾ ਵੋਟਾਂ ਦੀ ਲੀਡ ਪ੍ਰਪਤ ਹੋਈ ਹੈ।ਇਸ ਧੰਨਵਾਦੀ ਦੌਰੇ ਦੋਰਾਨ ਐਮ.ਪੀ.ਰਵਨੀਤ ਸਿੰਘ ਬਿੱਟੂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ।ਇਸ ਸਮੇ ਗਾਲਿਬ ਕਲਾਂ ਸੰਮਤੀ ਮੈਬਰ ਆਤਮਾ ਸਿੰਘ ਗਿੱਲ,ਸੰਮਤੀ ਮੈਬਰ ਅਮਰਜੀਤ ਸਿੰਘ,ਜਿਲ੍ਹਾ ਪ੍ਰੀਸਦ ਮੈਬਰ ਨੰਬਰਦਾਰ ਹਰਦੇਵ ਸਿੰਘ ਸਿਿਵਆਂ,ਸਰਪੰਚ ਸਿਕੰਦਰ ਸਿੰਘ ਪੈਚ ਗਾਲਿਬ ਕਲਾਂ,ਸਰਪੰਚ ਕਰਨੈਲ ਸਿੰਘ ਔਲਖ,ਸਰਪੰਚ ਜਗਦੀਸ ਚੰਦ ਸ਼ਰਮਾ,ਸਰਪੰਚ ਸਰਬਜੀਤ ਸਿੰਘ ਖਹਿਰਾ,ਸਰਪੰਚ ਗੁਰਪ੍ਰੀਤ ਸਿੰਘ ਭੀਤਾ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਕਾਗਰਸ ਸੈਕਟਰੀ ਬੀਬੀ ਬਲਜਿੰਦਰ ਕੌਰ ਹਾਂਗਕਾਂਗ,ਹਰਿੰਦ ਸਿੰਘ ਚਾਹਲ,ਸਾਬਕਾ ਸਰਪੰਚ ਸ਼ੇਖਦੌਲਤ,ਨੰਬਰਦਾਰ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ,ਨੰਬਰਦਾਰ ਸੁਖਜੀਤ ਸਿੰਘ ਸੋਨੀ,ਸਾਬਕਾ ਸਰਪੰਚ ਹਰਬੰਸ ਸਿੰਘ,ਮਲਕੀਤ ਸਿੰਘ ਲੱੁਗਾ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਸ਼ਹੀਦਾਂ ਦੇ ਸਰਤਾਜ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ 'ਚ ਗੁਰਦੁਆਰਾ ਪਿੰਡ ਗਾਲਿਬ ਰਣ ਸਿੰਘ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿੰਨਾਂ ਦੇ ਅੱਜ ਭੋਗ ਪਾਏ ਗਏ।ਇਸ ਸਮੇ ਗੁਰਦੁਆਰਾ ਦੇ ਪ੍ਰਧਾਨ ਸਰਤਾਜ ਸਿੰਘ ਨੇ ਗੁਰੂ ਘਰ ਹਾਜ਼ਰੀ ਭਰ ਰਹੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਪੋ੍ਰਗਰਾਮ ਦੀ ਸਮਾਪਤੀ ਉਪੰਰਤ ਗੁਰੂ ਦੇ ਲੰਗਰ ਅਤੱੁਟ ਵਰਤਾਏ ਗਏ। ਸਿੰਘਾਂ ਦੀ ਸ਼ਹੀਦਾਂ ਦੀ ਨਿੱਘੀ ਯਾਦ ਨੰੁ ਸਮਰਪਿਤ ਠੰਡੇ-ਮਿੱਠੇ ਜਲ ਛਬੀਲ ਲਗਾਈ ਗਈ।ਪਿੰਡ ਦੇ ਨੌਜਵਾਨਾਂ ਨੇ ਸਾਰੇ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ,ਖਜ਼ਨਾਚੀ ਕੁਲਵਿੰਦਰ ਸਿੰਘ ਛਿੰਦਾ,ਨਿਰਮਲ ਸਿੰਘ ਪੰਚ,ਹਿੰਮਤ ਸਿੰਘ,ਬਲਵਿੰਦਰ ਸਿੰਘ,ਸੁਰਦਿੰਰਪਾਲ ਸਿੰਘ ਫੋਜੀ,ਜਸਵਿੰਦਰ ਸਿੰਘ ਬੰਬੇ ਵਾਲੇ,ਕੁਲਦੀਪ ਸਿੰਘ,ਗੁਰਮੇਲ ਸਿੰਘ,ਜਗਜੀਤ ਸਿੰਘ,ਭਗਵੰਤ ਸਿੰਘ,ਦਵਿੰਦਰ ਸਿੰਘ,ਜਸਵੰਤ ਰਾਏ,ਜਗਜੀਤ ਸਿੰਘ ਜੱਗੀ,ਮਨੀ,ਬਬੂ,ਜਸਨ,ਗਰਮੁਖ ਸਿੰਘ,ਚਮਨ ਲਾਲ ਆਦਿ ਹਾਜ਼ਰ ਸਨ।

ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਸਿਵਲ ਹਸਪਤਾਲ ਜਗਰਾਓਂ ਵਿਖੇ ਸਬਿਲ

ਜਗਰਾਓਂ, ਜੂਨ 2019-(ਮਨਜਿੰਦਰ ਗਿੱਲ)- ਅੱਜ ਮਿਤੀ 7-6-019 ਨੂੰ ਸਿਵਲ ਹਸਪਤਾਲ ਜਗਰਾਉਂ  ਵਿਖੇ ਲੋਕਹਿੱੱਤ ਵੈਲਫੇਅਰ ਸੋਸਾਇਟੀ (ਰਜ਼ਿ) ਜਗਰਾਉਂ ਵਲੋਂ ਸਹੀਦਾ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸਹਾਦਤ ਦਿਹਾੜੇ ਸਮੇਂ ਠੰਡੇ ਮਿੱਠੇ ਜਲ ਦੀ ਛਬੀਲ ਮਰੀਜ਼ਾ ਅਤੇ ਉਨ੍ਹਾ ਦੇ ਰਿਸ਼ਤੇਦਾਰਾ ਲਈ ਲਗਾਈ ਗਈ। ਇਸ ਸੋਸਾਇਟੀ ਦੇ ਚੇਅਰਮੈਂਨ ਸ਼੍ਰੀ ਰਵਿੰਦਰ ਸਿੰਘ, ਪ੍ਰਧਾਨ ਸ੍ਰੀ ਜਗਦੀਸਪਾਲ ਮਹਿਤਾ, ਸ਼੍ਰੀ ਹਰਬੰਸ ਲਾਲ,  ਸ੍ਰੀ ਮਹੀਪਾਲ ਸਿੰਘ ਕੈਸ਼ੀਅਰ, ਸ਼੍ਰੀ ਬਲਵਿੰਦਰ ਸਿੰਘ ਚਾਹਲ, ਸ੍ਰੀ ਬੀਮਸੈਨ, ਸ੍ਰੀ ਹਰਮਿੰਦਰ ਸਿੰਘ ਭੁਪਾਲ ਅਤੇ ਬੀ.ਕੇ ਗੈਸ ਏਜ਼ੰਸੀ ਦੇ ਮਾਲਕ ਡਾ. ਨਰਿੰਦਰ ਸਿੰਘ ਨੇ ਆਪਣੀ ਨੇਕ ਕਮਾਈ ਵਿੱਚ ਹਿੱਸਾ ਪਾਇਆ ਅਤੇ ਠੰਡੇ ਮਿੱਠੇ ਜਲ ਮਿਲਾਉਣ ਦੀ ਸੇਵਾ ਕੀਤੀ ਗਈ। ਸ੍ਰੀ ਰਵਿੰਦਰ ਸਿੰਘ ਜੀ ਨੇ ਕਿਹਾ ਕਿ ਇਹ ਸਾਡੀ ਸੋਸਾਇਟੀ ਦਾ ਪਹਿਲਾ ਉਪਰਾਲਾ ਹੈ। ਅੱਗੋ ਤੋਂ ਵੀ ਲੋਕਾ ਦੀ ਸੇਵਾ ਵਿੱਚ ਹੋਰ ਪ੍ਰੌਗਾਮ ਕੀਤੇ ਜਾਣਗੇ।

ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਤਕਰਾਰ ਕਾਰਨ ਸਥਿਤੀ ਤਣਾਅਪੂਰਨ ਬਣੀ

ਲੁਧਿਆਣਾ,  ਜੂਨ 2019-  ਸਥਾਨਕ ਨਿੱਕਾਮਲ ਚੌਕ ਵਿਚ ਅੱਜ ਦੁਪਹਿਰ ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਦਕਿ ਪੁਲੀਸ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਾਣਕਾਰੀ ਅਨੁਸਾਰ ਇੱਕ ਸਿੱਖ ਨੌਜਵਾਨ ਦੀ ਕਥਿਤ ਤੌਰ ਤੇ ਕੁੱਟਮਾਰ ਕਰਨ ਤੋਂ ਬਾਅਦ ਕਰਨ ਉਪਰੰਤ ਸੂਚਨਾ ਮਿਲਣ 'ਤੇ ਇਹ ਨਿਹੰਗ ਸਿੰਘ ਉੱਥੇ ਪਹੁੰਚ ਗਏ ਸਨ, ਇਸ ਸਿੱਖ ਨੌਜਵਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਮ ਦੀ ਟੀ ਸ਼ਰਟ ਪਾਈ ਹੋਈ ਸੀ, ਜਦੋਂ ਇਹ ਨੌਜਵਾਨ ਉੱਥੇ ਪਹੁੰਚਿਆ ਤਾਂ ਇਸ ਦੀ ਕੁੱਝ ਨੌਜਵਾਨਾਂ ਵੱਲੋਂ ਉਸ ਦੀ ਕੁੱਟਮਾਰ ਕਰ ਦਿੱਤੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਉੱਥੇ ਸੜਕ 'ਤੇ ਲੱਗੇ ਸ਼ਿਵ ਸੈਨਾ ਦੇ ਪੋਸਟਰ ਪਾੜ ਦਿੱਤੇ ਗਏ ਜਿਸ ਤੇ ਸ਼ਿਵ ਸੈਨਾ ਵਰਕਰ ਵੀ ਭਾਰੀ ਗਿਣਤੀ ਵਿਚ ਨਿੱਕਾਮਲ ਚੌਕ ਵਿਖੇ ਪਹੁੰਚ ਗਏ ਹਨ। ਸੂਚਨਾ ਮਿਲਦੇ ਉੱਚ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਤੀ ਤਨਾਅਪੂਰਨ ਵੇਖਦਿਆਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਗਰਮ ਖਿਆਲੀਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਜਾ ਰਹੇ ਹਨ।

ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਬੁੱਢੇ ਨਾਲੇ ਲਈ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

ਲੁਧਿਆਣਾ,  ਜੂਨ 2019- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ ਵਿੱਚੋਂ ਲੰਘਦੀਆਂ ਡਰੇਨਾਂ ਨੂੰ ਸਾਫ਼ ਕਰਨ ਲਈ ਹੋਰ ਕਦਮ ਉਠਾਉਂਦੇ ਹੋਏ ਇੱਕ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਸਥਾਨਕ ਬੁੱਢੇ ਨਾਲੇ ਵਿੱਚ ਕੀਤੀ ਗਈ। ਪ੍ਰਾਜੈਕਟ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਐੱਸ.ਐੱਸ. ਮਰਵਾਹਾ ਵੱਲੋਂ ਕੀਤਾ ਗਿਆ। ਇਸ ਪ੍ਰਾਜੈਕਟ ਤਹਿਤ ਆਕਸੀਜਨ ਦੇ ਗਾੜ੍ਹੇਪਣ ਨੂੰ ਪਾਣੀ ਦੀ ਸਤਹਿ ਤੱਕ ਘੁੱਲਣ ਦੇ ਯੋਗ ਬਣਾਇਆ ਜਾ ਸਕੇਗਾ। ਇਸ ਪ੍ਰਾਜੈਕਟ ਤਹਿਤ ਬੁੱਢੇ ਨਾਲੇ ਵਿੱਚ ਵਹਿਣ ਵਾਲੇ ਪਾਣੀ ਵਿੱਚ ਦੋ ਸਤਹਿ ਐਰਰੇਟਰ (ਉਪਕਰਨ) ਲਗਾਏ ਗਏ ਹਨ ਤਾਂ ਜੋ ਭੰਗ ਹੋਈ ਆਕਸੀਜਨ ਨੂੰ ਵਧਾਇਆ ਜਾ ਸਕੇ।
ਸ੍ਰੀ ਮਰਵਾਹਾ ਨੇ ਦੱਸਿਆ ਕਿ ਬੋਰਡ ਵੱਲੋਂ ਇਨ੍ਹਾਂ ਐਰਰੇਟਰਾਂ ਵੱਲੋਂ ਮਿਲਣ ਵਾਲੇ ਨਤੀਜਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਪ੍ਰਾਜੈਕਟ ਦੇ ਨਤੀਜਿਆਂ ਦਾ ਅਧਿਐਨ ਕਰਨ ਅਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਦੂਸ਼ਿਤ ਖੇਤਰਾਂ ਨੂੰ ਸਾਫ਼ ਕਰਨ ਲਈ ਬੋਰਡ ਵੱਲੋਂ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸੂਬੇ ਵਿੱਚ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਖ਼ਤੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਜੋ ਵੀ ਐੱਸਟੀਪੀ ਮਾਪਦੰਡ ਪੂਰੇ ਨਹੀਂ ਕਰ ਰਹੇ, ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ਼ ਗਰਗ ਨੇ ਕਿਹਾ ਕਿ ਅਜਿਹੇ ਪ੍ਰਾਜੈਕਟ ਪ੍ਰਯੋਗ ਦੇ ਤੌਰ ’ਤੇ ਕੀਤੇ ਜਾ ਰਹੇ ਹਨ ਅਤੇ ਬੋਰਡ ਰਾਜ ਭਰ ਵਿੱਚ ਨਦੀਆਂ ਦੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਲਈ ਬਹੁਤ ਉਤਸ਼ਾਹਿਤ ਹੈ। ਇਸ ਮੌਕੇ ਮੁੱਖ ਵਾਤਾਵਰਨ ਇੰਜਨੀਅਰ ਗੁਲਸ਼ਨ ਰਾਏ, ਇੰਜਨੀਅਰ ਜੀ.ਐੱਸ. ਗਿੱਲ ਅਤੇ ਇੰਜਨੀਅਰ ਪਰਮਜੀਤ ਸਿੰਘ, ਵਾਤਾਵਰਨ ਇੰਜਨੀਅਰ ਰਮਨਦੀਪ ਸਿੰਘ ਸਿੱਧੂ ਅਤੇ ਰਾਜੇਸ਼ ਬਾਵਾ ਤੇ ਹੋਰ ਆਦਿ ਵੀ ਮੌਜੂਦ ਸਨ।

ਭਾਈ ਪਾਰਸ ਸਿੱਖੀ ਦਾ ਪ੍ਰਚਾਰ ਕਰਨ ਲਈ ਕਨੇਡਾ ਰਵਾਨਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਗੰ੍ਰਥੀ,ਪ੍ਰਚਾਰਕ ਸਭਾ,ਢਾਡੀ ਇੰਟਰਨੈਸ਼ਨਲ ਜੱਥੇ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਆਪਣੇ ਸਾਥੀਆਂ ਨਾਲ ਸਿੱਖੀ ਪ੍ਰਚਾਰ ਕਰਨ ਲਈ ਕਨੇਡਾ ਲਈ ਰਵਾਨਾ ਹੋਏ।ਕਨੇਡਾ ਤੋ ਭਾਈ ਪਾਰਸ ਨੇ ਪੱਤਰਕਰਾਂ ਨੂੰ ਟੈਲੀਫੋਨ ਰਾਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਜੱਥਾ ਕਨੇਡਾ ਦੇ ਕਈ ਸਹਿਰਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ।ਇਸ ਸਮੇ ਉਨ੍ਹਾ ਕਿਹਾ ਕਿ ਜੱਥੇ ਵੱਲੋ ਗੁਰੂ ਸਾਹਿਬ ਜੀ ਦਾ ਇਤਹਾਸ ਸੁਣਕੇ ਸਿੱਖਾਂ ਨੂੰ ਗੁਰੂ ਗੰ੍ਰਥ ਸਾਹਿਬ ਨਾਲ ਜੋੜਇਆ ਜਾਵੇਗਾ।ਇਸ ਭਾਈ ਬਲਵੰਤ ਸਿੰਘ ਸਿੱਧੂ,ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ ਹਾਜ਼ਰ ਸਨ।

ਗਾਲਿਬ ਰਣ ਸਿੰਘ ਵਿਖੇ 14 ਏਕੜ ਡੇਰੇ ਦੀ ਜ਼ਮੀਨ ਮਾਲਕੀ ਲੈਕੇ ਦੋਹਾਂ ਧਿਰ ਦੀ ਲੜਾਈ ਨੂੰ ਲੈ ਕੇ ਸਤਿਕਾਰ ਕਮੇਟੀ ਨੇ ਗੁਰੂ ਸਾਹਿਬ ਜੀ ਦੇ ਪਵਨ ਸਰੂਪ ਗੁਰਦੁਆਰਾ ਸਾਹਿਬ ਕੀਤੇ ਬਿਰਾਜਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਨਜ਼ਦੀਕ ਪਿੰਡ ਗਾਲਿਬ ਰਣ ਸਿੰਘ ਵਿਖੇ ਮਹੰਤ ਪੂਰਨ ਸਿੰਘ ਡੇਰਾ ਨਿਰਮਲ ਸੰਤ ਆਸਰਮ ਜਿੱਥੇ ਪਿਛਲੇ 100 ਸਾਲਾਂ ਤੋ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਕਾਸ਼ ਸਨ ਪਰ ਪਿਛਲੇ ਕੁਝ ਦਿਨ ਤੋ ਡੇਰੇ ਵਿੱਚ ਪਰਿਵਾਰ ਮੈਬਰਾਂ ਆਪਸ ਵਿੱਚ ਕਾਫੀ ਕਲੇਸ਼ ਹੋ ਰਿਹਾ ਹੈ ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸਹੀ ਢੰਗ ਨਾਲ ਨਹੀ ਹੋ ਰਹੀ ਸੀ।ਜਿਸ ਕਾਰਨ ਪਿੰਡ ਦੀ ਸਮੂਹ ਪੰਚਾਇਤ ਨੇ ਇਸ ਦੀੌ ਸੂਚਨਾ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਬਾਜੇਕੇ ਤੇ ਲੁਧਿਆਣਾ ਪ੍ਰਧਾਨ ਜਥੇਦਾਰ ਮੋਹਣ ਸਿੰਘ ਬੰਗਸੀਪੁਰਾ ਨੂੰ ਦਿੱਤੀ।ਅੱਜ ਜਦੋ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਗਾਲਿਬ ਰਣ ਸਿੰਘ ਵਿੱਚ ਡੇਰੇ ਵਿੱਚ ਦੇਖਿਆ ਕਿ ਡੇਰੇ ਦੀ ਮਹੰਤ ਬੀਬੀ ਅਮਰਜੀਤ ਕੌਰ ਬੀਮਾਰ ਮੰਜੇ ਤੇ ਪਈ ਸੀ ਤੇ ਪਤਾ ਕਰਨ ਤੇ ਲੱਗਾ ਕੇ ਮਹੰਤ ਅਮਰਜੀਤ ਕੌਰ ਪਿਛਲੇ 2 ਸਾਲਾਂ ਤੋ ਬੀਮਾਰ ਹੈ ਤੇ ਉਸ ਤੋ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸੇਵਾ ਸੰਭਾਲ ਵੀ ਨਹੀ ਕੀਤੀ ਜਾਦੀ ਤੇ ਮਹੰਤ ਦਾ ਪਤੀ ਗੁਰਦਰਸਨ ਸਿੰਘ ਗਰੇਵਾਲ ਸ਼ਰਾਬ,ਮੀਟ,ਆਡਾ,ਜਰਦਾ ਆਦਿ ਨਸ਼ਿਆਂ ਦਾ ਸੇਵਨ ਕਰਦਾ ਹੈ।ਇਸ ਸਮੇ ਸਤਿਕਾਰ ਕੇਮਟੀ ਨੇ ਸਮੂਹ ਨਗਰ ਨਿਵਾਸੀਆਂ,ਪੰਚਾਇਤ,ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿੱਚ ਸ੍ਰੀ ਗੰ੍ਰਥ ਸਾਹਿਬ ਜੀ ਦੇ ਪਵਨ ਸਰੂਪ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਜੀ ਵਿਤਚ ਬਿਰਜ਼ਮਾਨ ਕੀਤੇ ਇਸ ਸਮੇ ਗਾਲਿਬ ਕਲਾਂ ਦੇ ਇੰਨਚਾਰਜ ਰਾਜਵਿੰਦਰ ਸਿੰਘ ਵੀ ਹਾਜ਼ਰ ਸਨ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕਿਹਾ ਕਿ ਡੇਰੇ ਦੀ 14 ਕਿਲੇ ਦੀ ਜਮੀਨ ਦੀ ਮਾਲਕੀ ਲੈ ਕੇ ਦੋਵਾਂ ਧਿਰਾਂ ਵਿਚ ਕਲੇਸ਼ ਪਿਆ ਹੋਇਆ ਹੈ ਇਸ ਸਾਡੀ ਸਮੂਹ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਫੈਸਲਾ ਕੀਤਾ ਸੀ ਕਿ ਗੁਰੂ ਸਾਹਿਬ ਜੀ ਬੇਅਦਬੀ ਹੋਣ ਦਾ ਡਰ ਸੀ ਇਸ ਲਈ ਅਸੀ ਗੁਰੂ ਸਾਹਿਬ ਜੀ ਨੂੰ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਜੀ ਲੈ

ਕੇ ਆਦੇ।ਇਸ ਸਮੇ ਸਤਿਕਾਰ ਕਮੇਟੀ ਪ੍ਰਧਾਨ ਬਾਜੇਕੇ ਨੇ ਦਸਿਆ ਕਿ ਅਸੀ ਪਹਿਲਾਂ ਵੀ ਡੇਰੇ ਦੀ ਮਹੰਤ ਅਮਰਜੀਤ ਕੌਰ ਨੂੰ ਗੁਰੂ ਸਾਹਿਬ ਜੀ ਦੇ ਅਦਬ-ਸਤਿਕਾਰ ਨਾਲ ਬਹਾਲ ਕੀਤਾ ਜਾਵੇ ਪਰ ਇਨ੍ਹਾਂ ਨੇ ਗੁਰੂ ਸਾਹਿਬ ਜੀ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਗਈ।ਇਸ ਸਮੇ ਚੌਕੀ ਇੰਨਚਾਰਜ ਨੇ ਕਿਹਾ ਕਿ 8 ਤਰੀਕ ਨੂੰ ਇਹਨਾਂ ਦੇ ਮਹੰਤਾਂ ਦਾ ਇੱਕਠ ਹੋ ਰਿਹਾ ਜਿਸ ਦਾ ਕੀ ਫੈਸਲਾ ਹੋਵਗਾ ਇਸ ਤੋ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਮੇ ਨਿਰਮਲ ਸਿੰਘ,ਜਸਵਿੰਦਰ ਸਿੰਘ,ਰਣਜੀਤ ਸਿੰਘ,ਹਰਮਿੰਦਰ ਸਿੰਘ,ਜਗਸੀਰ ਸਿੰਘ(ਸਾਰੇ ਪੰਚ)ਗੁਰਦੁਆਰਾ ਪ੍ਰਧਾਨ ਸਰਤਾਜ ਸਿੰਘ,ਖਾਨਜ਼ਚੀ ਕੁਲਵਿੰਦਰ ਸਿੰਘ ਛਿੰਦਾ,ਪ੍ਰਧਾਨ ਜਸਵਿੰਧਰ ਸਿੰਘ ਬੱਗਾ,ਹਿੰਮਤ ਸਿੰਘ,ਚਮਨ ਲਾਲ,ਇੰਦਰਜੀਤ ਸਿੰਘ,ਭੂਪਿੰਦਰ ਸਿੰਘ,ਇੰਦਰਜੀਤ ਸਿੰਘ,ਪਰਮਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਨਰਿੰਦਰ ਕੌਰ,ਰਾਜਵੀਰ ਕੌਰ ਪੰਚ,ਹਰਦੀਪ ਕੌਰ,ਪਰਮਜੀਤ ਕੌਰ,ਬਰਿੰਦਰਪਾਲ ਕੌਰ,ਆਦਿ ਵੱਡੀ ਗਿੱਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ

ਪਿੰਡ ਮਲਕ (ਜਗਰਾਓਂ)ਦੇ ਨੌਜੁਆਨਾਂ ਨੇ ਬੂਟੇ ਲਾਕੇ ਮਨਾਇਆ ਵਾਤਾਵਰਨ ਦਿਵਸ

ਜਗਰਾਓਂ, ਜੂਨ 2019-(ਮਨਜਿੰਦਰ ਗਿੱਲ)- ਅੱਜ ਗ੍ਰੀਨ ਸੁਸਾਇਟੀ ਮਲਕ ਦੇ ਸਮੂਹ ਨੌਜਵਾਨਾਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਫ਼ਲਦਾਰ ਤੇ ਫ਼ੁਲਦਾਰ ਬੂਟੇ ਲਾ ਕੇ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ।ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਉਣ ਲਈ ਅਤੇ ਵੱਧ ਰਹੀ ਤਪਸ਼ ਨੂੰ ਘਟਾਉਣ ਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਦਰੱਖ਼ਤਾਂ ਲਗਾਉਣੇ ਬਹੁਤ ਜਰੂਰੀ ਹਨ। ਅੱਜ ਵਿਸਵ ਵਾਤਾਵਰਨ ਦਿਵਸ ਮੌਕੇ  ਗ੍ਰੀਨ ਸੁਸਾਇਟੀ ਮਲਕ  ਦੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਬਰਸਾਤਾਂ ਦੇ ਮੌਸਮ ਵਿਚ ਇਸ ਸਾਲ ਨਗਰ ਮਲਕ ਵਿਖੇ ਤਕਰੀਬਨ 3000 ਫ਼ਲਦਾਰ,ਫ਼ੁਲਦਾਰ ਛਾਂਦਾਰ ਦਰੱਖ਼ਤ ਲਗਾਏ ਜਾਣਗੇ।ਇਸ ਉਪਰਾਲੇ ਵਿਚ  ਸਤਿਕਾਰਯੋਗ ਐਨ ਆਰ ਆਈ ਵੀਰ,ਨਗਰ ਦੇ ਪਤਵੰਤੇ ਸੱਜਣ,ਅਤੇ ਮਾਨਵਤਾ ਦੀ ਭਲਾਈ ਸਮਝਣ ਵਾਲੇ ਸਹਿਯੋਗੀ ਸੱਜਣ   ਹਰਿਆਵਲ ਮੁਹਿੰਮ ਵਿਚ ਆਪਣਾ ਆਰਥਿਕ ਸਹਿਯੋਗ ਜਰੂਰ ਪਾਉਣ।ਆਓ ਰਲ ਮਿਲ ਕੇ ਨਗਰ ਮਲਕ ਨੂੰ ਹਰਿਆ ਭਰਿਆ ਬਣਾ ਕੇ ਕੁਦਰਤ ਦੀ ਅਸਲ ਗੋਦ ਦਾ ਆਨੰਦ ਮਾਣਏ,ਦਾ ਸੁਨੇਹਾ ਗਰੀਨ ਸੁਸਾਇਟੀ ਮਲਕ ਦੇ ਵਰਕਰਾਂ ਨੇ ਦਿੱਤਾ।

ਗਾਲਿਬ ਕਲਾਂ ਦੇ ਸਰਪੰਚ ਸਿੰਕਦਰ ਸਿੰਘ ਪੈਚ ਨੇ ਰਵਨੀਤ ਸਿੰਘ ਬਿੱਟੂ ਨੂੰ ਮਿਲਕੇ ਵਧਾਈ ਦਿੱਤੀ ਤੇ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੂੰ ਤੀਜੀ ਵਾਰ ਐਮ.ਪੀ.ਬਣਨ ਤੇ ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿੰਕਦਰ ਸਿੰਘ ਪੈਚ ਨੇ ਉਚੇਚੇ ਤੌਰ ਤੇ ਮਿਲਕੇ ਵਧਾਈ ਦਿੱਤੀ ਅਤੇ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ।ਇਸ ਸਮੇਂ ਸਰਪੰਚ ਸਿੰਕਦਰ ਸਿੰਘ ਪੈਚ ਨੇ ਕਿਹਾ ਕਿ ਬਿੱਟੂ ਦੀ ਜਿੱਤ ਸਿਰਫ ਇਕ ਉਮੀਦਵਾਰ ਦੀ ਜਿੱਤ ਨਹੀਂ,ਸਗੋਂ ਪੰਜਾਬ ਦੇ ਵਿਕਾਸ ,ਲੋਕ ਹਿੱਤਾਂ ਲਈ ਕੰਮ ਕਰਨ ਵਾਲੀ ਕੈਪਟਨ ਸਰਕਾਰ ਦੀ ਜਿੱਤ ਹੈ ਅਤੇ ਬਿੱਟੂ ਦੀ ਵੱਡੀ ਲੀਡ ਨੇ ਕਈ ਵਿਰੋਧੀਆਂ ਦਾ ਹੰਕਾਰ ਤੋੜਿਆ ਹੈ,ਉਥੇ ਲੁਧਿਆਣਾ ਦੇ ਵੋਟਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਮੱੁਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਤੋਂ ਪੂਰੀ ਤਰ੍ਹਾਂ ਸੰਤਸੁਟ ਹਨ।ਬਿੱਟੂ ਦੀ ਜਿੱਤ ਹਲਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗੀ ਅਤੇ ਲੁਧਿਆਣਾ ਦੇ ਪੇਡੂ ਤੇ ਸਹਿਰੀ ਖੇਤਰਾਂ ਵਿੱਚ ਰਿਕਾਰਡਤੋੜ ਵਿਕਾਸ ਹੋਵੇਗਾ।ਸਰਪੰਚ ਪੈਚ ਨੇ ਕਿਹਾ ਕਿ ਬਿੱਟੂ ਦੀ ਜਿੱਤ ਲਈ ਕਾਂਗਰਸ ਲੁਧਿਆਣਾ ਦਿਹਾਤੀ ਪ੍ਰਧਾਨ ਸੋਨੀ ਸਾਲਿਬ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਧਾਈ ਦੇ ਪਾਂਤਰ ਹਨ।ਜਿੰਨਾਂ ਨੇ ਕਾਂਗਰਸ ਦੀ ਜਿੱਤ ਲਈ ਦਿਨ ਰਾਤ ਇੱਕ ਕੀਤਾ।