You are here

ਗਾਲਿਬ ਰਣ ਸਿੰਘ ਵਿਖੇ 14 ਏਕੜ ਡੇਰੇ ਦੀ ਜ਼ਮੀਨ ਮਾਲਕੀ ਲੈਕੇ ਦੋਹਾਂ ਧਿਰ ਦੀ ਲੜਾਈ ਨੂੰ ਲੈ ਕੇ ਸਤਿਕਾਰ ਕਮੇਟੀ ਨੇ ਗੁਰੂ ਸਾਹਿਬ ਜੀ ਦੇ ਪਵਨ ਸਰੂਪ ਗੁਰਦੁਆਰਾ ਸਾਹਿਬ ਕੀਤੇ ਬਿਰਾਜਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਨਜ਼ਦੀਕ ਪਿੰਡ ਗਾਲਿਬ ਰਣ ਸਿੰਘ ਵਿਖੇ ਮਹੰਤ ਪੂਰਨ ਸਿੰਘ ਡੇਰਾ ਨਿਰਮਲ ਸੰਤ ਆਸਰਮ ਜਿੱਥੇ ਪਿਛਲੇ 100 ਸਾਲਾਂ ਤੋ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਕਾਸ਼ ਸਨ ਪਰ ਪਿਛਲੇ ਕੁਝ ਦਿਨ ਤੋ ਡੇਰੇ ਵਿੱਚ ਪਰਿਵਾਰ ਮੈਬਰਾਂ ਆਪਸ ਵਿੱਚ ਕਾਫੀ ਕਲੇਸ਼ ਹੋ ਰਿਹਾ ਹੈ ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸਹੀ ਢੰਗ ਨਾਲ ਨਹੀ ਹੋ ਰਹੀ ਸੀ।ਜਿਸ ਕਾਰਨ ਪਿੰਡ ਦੀ ਸਮੂਹ ਪੰਚਾਇਤ ਨੇ ਇਸ ਦੀੌ ਸੂਚਨਾ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਬਾਜੇਕੇ ਤੇ ਲੁਧਿਆਣਾ ਪ੍ਰਧਾਨ ਜਥੇਦਾਰ ਮੋਹਣ ਸਿੰਘ ਬੰਗਸੀਪੁਰਾ ਨੂੰ ਦਿੱਤੀ।ਅੱਜ ਜਦੋ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਗਾਲਿਬ ਰਣ ਸਿੰਘ ਵਿੱਚ ਡੇਰੇ ਵਿੱਚ ਦੇਖਿਆ ਕਿ ਡੇਰੇ ਦੀ ਮਹੰਤ ਬੀਬੀ ਅਮਰਜੀਤ ਕੌਰ ਬੀਮਾਰ ਮੰਜੇ ਤੇ ਪਈ ਸੀ ਤੇ ਪਤਾ ਕਰਨ ਤੇ ਲੱਗਾ ਕੇ ਮਹੰਤ ਅਮਰਜੀਤ ਕੌਰ ਪਿਛਲੇ 2 ਸਾਲਾਂ ਤੋ ਬੀਮਾਰ ਹੈ ਤੇ ਉਸ ਤੋ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸੇਵਾ ਸੰਭਾਲ ਵੀ ਨਹੀ ਕੀਤੀ ਜਾਦੀ ਤੇ ਮਹੰਤ ਦਾ ਪਤੀ ਗੁਰਦਰਸਨ ਸਿੰਘ ਗਰੇਵਾਲ ਸ਼ਰਾਬ,ਮੀਟ,ਆਡਾ,ਜਰਦਾ ਆਦਿ ਨਸ਼ਿਆਂ ਦਾ ਸੇਵਨ ਕਰਦਾ ਹੈ।ਇਸ ਸਮੇ ਸਤਿਕਾਰ ਕੇਮਟੀ ਨੇ ਸਮੂਹ ਨਗਰ ਨਿਵਾਸੀਆਂ,ਪੰਚਾਇਤ,ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿੱਚ ਸ੍ਰੀ ਗੰ੍ਰਥ ਸਾਹਿਬ ਜੀ ਦੇ ਪਵਨ ਸਰੂਪ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਜੀ ਵਿਤਚ ਬਿਰਜ਼ਮਾਨ ਕੀਤੇ ਇਸ ਸਮੇ ਗਾਲਿਬ ਕਲਾਂ ਦੇ ਇੰਨਚਾਰਜ ਰਾਜਵਿੰਦਰ ਸਿੰਘ ਵੀ ਹਾਜ਼ਰ ਸਨ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕਿਹਾ ਕਿ ਡੇਰੇ ਦੀ 14 ਕਿਲੇ ਦੀ ਜਮੀਨ ਦੀ ਮਾਲਕੀ ਲੈ ਕੇ ਦੋਵਾਂ ਧਿਰਾਂ ਵਿਚ ਕਲੇਸ਼ ਪਿਆ ਹੋਇਆ ਹੈ ਇਸ ਸਾਡੀ ਸਮੂਹ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਫੈਸਲਾ ਕੀਤਾ ਸੀ ਕਿ ਗੁਰੂ ਸਾਹਿਬ ਜੀ ਬੇਅਦਬੀ ਹੋਣ ਦਾ ਡਰ ਸੀ ਇਸ ਲਈ ਅਸੀ ਗੁਰੂ ਸਾਹਿਬ ਜੀ ਨੂੰ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਜੀ ਲੈ

ਕੇ ਆਦੇ।ਇਸ ਸਮੇ ਸਤਿਕਾਰ ਕਮੇਟੀ ਪ੍ਰਧਾਨ ਬਾਜੇਕੇ ਨੇ ਦਸਿਆ ਕਿ ਅਸੀ ਪਹਿਲਾਂ ਵੀ ਡੇਰੇ ਦੀ ਮਹੰਤ ਅਮਰਜੀਤ ਕੌਰ ਨੂੰ ਗੁਰੂ ਸਾਹਿਬ ਜੀ ਦੇ ਅਦਬ-ਸਤਿਕਾਰ ਨਾਲ ਬਹਾਲ ਕੀਤਾ ਜਾਵੇ ਪਰ ਇਨ੍ਹਾਂ ਨੇ ਗੁਰੂ ਸਾਹਿਬ ਜੀ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਗਈ।ਇਸ ਸਮੇ ਚੌਕੀ ਇੰਨਚਾਰਜ ਨੇ ਕਿਹਾ ਕਿ 8 ਤਰੀਕ ਨੂੰ ਇਹਨਾਂ ਦੇ ਮਹੰਤਾਂ ਦਾ ਇੱਕਠ ਹੋ ਰਿਹਾ ਜਿਸ ਦਾ ਕੀ ਫੈਸਲਾ ਹੋਵਗਾ ਇਸ ਤੋ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਮੇ ਨਿਰਮਲ ਸਿੰਘ,ਜਸਵਿੰਦਰ ਸਿੰਘ,ਰਣਜੀਤ ਸਿੰਘ,ਹਰਮਿੰਦਰ ਸਿੰਘ,ਜਗਸੀਰ ਸਿੰਘ(ਸਾਰੇ ਪੰਚ)ਗੁਰਦੁਆਰਾ ਪ੍ਰਧਾਨ ਸਰਤਾਜ ਸਿੰਘ,ਖਾਨਜ਼ਚੀ ਕੁਲਵਿੰਦਰ ਸਿੰਘ ਛਿੰਦਾ,ਪ੍ਰਧਾਨ ਜਸਵਿੰਧਰ ਸਿੰਘ ਬੱਗਾ,ਹਿੰਮਤ ਸਿੰਘ,ਚਮਨ ਲਾਲ,ਇੰਦਰਜੀਤ ਸਿੰਘ,ਭੂਪਿੰਦਰ ਸਿੰਘ,ਇੰਦਰਜੀਤ ਸਿੰਘ,ਪਰਮਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਨਰਿੰਦਰ ਕੌਰ,ਰਾਜਵੀਰ ਕੌਰ ਪੰਚ,ਹਰਦੀਪ ਕੌਰ,ਪਰਮਜੀਤ ਕੌਰ,ਬਰਿੰਦਰਪਾਲ ਕੌਰ,ਆਦਿ ਵੱਡੀ ਗਿੱਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ