ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਵਾਪਸ ਲੈਣ ਦੀ ਖੁਸ਼ੀ ਅੰਦਰ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਝਾਂਸੀ ਰਾਣੀ ਚੌਕ ਵਿਖੇ 51 ਕਿੱਲੋ ਲੱਡੂ  ਵੰਡੇ 

ਜਗਰਾਓਂ 20 ਨਵੰਬਰ (ਅਮਿਤ ਖੰਨਾ) ਕੇਂਦਰ ਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਾਪਸ ਲੈਣ ਦੀ ਖੁਸ਼ੀ ਅੰਦਰ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਝਾਂਸੀ ਰਾਣੀ ਚੌਕ ਵਿਖੇ 51 ਕਿੱਲੋ ਲੱਡੂ  ਵੰਡੇ ਗਏ ੍ਟ ਇਸ ਸਮੇਂ ਕਈ ਕਿਸਾਨ ਹਿਤੈਸੀ ਲੋਕਾਂ ਨੇ ਮੋਦੀ ਦੇ ਇਸ ਫ਼ੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੰਦੇ ਹੋਏ ਆਖਿਆ ਕਿ ਕੇਂਦਰ ਦੀ ਸਰਕਾਰ ਸਮਝ ਗਈ ਸੀ ਕਿ ਉਨ੍ਹਾਂ ਕੋਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਦੂਜਾ ਸੰਕਲਪ ਨਹੀਂ ਹੈ ੍ਟ ਇਸ ਮੌਕੇ  ਇਸ ਮੌਕੇ ਪ੍ਰਧਾਨ ਰਾਜਨ ਖੁਰਾਨਾ ਅਤੇ ਸੈਕਟਰੀ ਦਿਨੇਸ਼ ਕੁਮਾਰ ਅਰੋੜਾ ਨੇ  ਕਿਹਾ ਕਿ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ  ਸਰਬ ਸਾਂਝੀ  ਵਾਲਤਾ ਦਾ ਸੰਦੇਸ਼ ਦਿੱਤਾ  ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ  ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ  ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ  ਉਨ੍ਹਾਂ ਕਿਹਾ ਕਿ ਇਸ  ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਚੇਅਰਮੈਨ ਅਮਿਤ ਅਰੋਡ਼ਾ, ਵਾਈਸ ਚੇਅਰਮੈਨ ਕਪਿਲ ਨਰੂਲਾ, ਰਾਜਨ ਖੁਰਾਨਾ ਪ੍ਰਧਾਨ, ਵਾਈਸ ਪ੍ਰਧਾਨ ਦਿਨੇਸ਼ ਗਾਂਧੀ, ਸੈਕਟਰੀ ਦਿਨੇਸ਼ ਕੁਮਾਰ ਅਰੋੜਾ, ਸਲਾਹਕਾਰ ਜਗਦੀਸ਼ ਖੁਰਾਨਾ,  ਕੈਸ਼ੀਅਰ ਰਾਹੁਲ ਕੇਵਲ ਮਲਹੋਤਰਾ  ਸਰਬਜੀਤ, ਭੁਪਿੰਦਰ ਸਿੰਘ ਮੁਰਲੀ ,ਆਤਮਜੀਤ, ਸੋਨੀ ਮੱਕੜ ,ਵਿਸ਼ਾਲ ਸ਼ਰਮਾ, ਪੰਕਜ, ਹੈਪੀ ਮਾਨ ਆਦਿ ਹਾਜ਼ਰ ਸਨ