ਕੋਰੋਨਾ ਦੇ ਮੱਦੇਨਜਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਹੈ ਖਤਰਨਾਕ

(ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-
 ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਕਿਹਾ ਕਿ ਕੋਵਿਡ 19 ਵਾਇਰਸ ਤੋਂ ਬਚਾਅ ਦਾ ਇਕਮਾਤਰ ਅਤੇ ਕਾਰਗਰ ਤਰੀਕਾ ਆਮ ਲੋਕਾਂ ਦਾ ਇਸ ਸਬੰਧੀ ਚੰਗੀ ਤਰ੍ਹਾਂ ਜਾਗਰੂਕ ਹੋਣਾ ਹੀ ਹੈ । ਜਦੋਂ ਤੱਕ ਆਮ ਲੋਕ ਇਸ ਸਬੰਧੀ ਜਾਗਰੂਕ ਨਹੀਂ ਹੁੰਦੇ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਉਦੋਂ ਤੱਕ ਕੋਈ ਵੀ ਕੀਤਾ ਗਿਆ ਕੰਮ ਅਤੇ ਕੀਤੇ ਗਏ ਪ੍ਰਬੰਧ ਸਾਨੂੰ ਇਸ ਮਹਾਂਮਾਰੀ ਤੋਂ ਬਚਾਅ ਨਹੀਂ ਸਕਦੇ । ਉਹਨਾਂ ਨੇ ਕਿਹਾ ਕਿ ਬਹੁਤ ਕਹਿਣ ਦੇ ਬਾਵਜੂਦ ਅਤੇ ਪਾਬੰਧੀਆਂ ਦੇ ਬਾਵਜੂਦ ਲੋਕ ਆਪਣੇ ਘਰਾਂ ਵਿੱਚੋਂ ਬਿਨ੍ਹਾਂ ਵਜ੍ਹਾ ਨਿਕਲ ਰਹੇ ਹਨ ।ਉਨ੍ਹਾਂ ਕਿਹਾ ਕਿ ਇਹ ਸਮਝਣ ਦੀ ਜਰੂਰਤ ਹੈ ਕਿ ਮਾਸਕ ਦਿਖਾਵੇ ਲਈ ਨਹੀਂ ਹੈ ਸਗੋਂ ਇਹ ਹਰੇਕ ਦੀ ਸਿਹਤ ਲਈ ਜਰੂਰੀ ਹੈ । ਜੋ ਲੋਕ ਮਾਸਕ ਨਹੀਂ ਪਾ ਰਹੇ ਉਹ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਜੋ ਮਾਸਕ ਪਹਿਨਦੇ ਹਨ ਅਤੇ ਮਾਸਕ ਉਤਾਰ ਕੇ ਸੜਕ ਜਾਂ ਕਿਧਰੇ ਵੀ ਸੁੱਟ ਦਿੰਦੇ ਨੇ ਉਹ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਤਾਂ ਕਰ ਹੀ ਰਹੇ ਹਨ ਨਾਲ ਹੀ ਚੋਗਿਰਦੇ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ । ਉਹਨਾਂ ਨੇ ਕਿਹਾ ਕਿ ਅਸੀਂ ਸਮਾਜਿਕ ਪ੍ਰਾਣੀ ਹਾਂ ਅਤੇ ਸਮਾਜ ਵਿੱਚ ਜੋ ਦਿੰਦੇ ਹਾਂ ਉਹ ਹੀ ਸਾਨੂੰ ਵਾਪਿਸ ਮਿਲਦਾ ਹੈ ਅਸੀਂ ਹੁਣ ਦੇ ਹਾਲਾਤ ਵਿੱਚ ਇੱਕ ਹੀ ਸੂਰਤ ਵਿੱਚ ਬਚ ਸਕਦੇ ਹਾਂ ਕਿ ਅਸੀਂ ਆਪਣੇ ਸਮਾਜ ਪ੍ਰਤੀ ਫਰਜ਼ਾ ਨੂੰ ਪਹਿਚਾਨਣਾ ਸ਼ੁਰੂ ਕਰ ਦੇਈਏ ਅਤੇ ਉਹਨਾਂ ਤੇ ਚੱਲਣ ਦਾ ਅਟੱਲ ਨਿਸ਼ਚਾ ਕਰ ਲਈਏ।
।ਸੀਨੀਅਰ ਮੈਡੀਕਲ ਅਫਸਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਨੇ ਕਿਹਾ ਕਿ ਜੋ ਵੀ ਘਰ ਤੋਂ ਬਾਹਰ ਨਿਕਲਦਾ ਹੈ ਹੈ ਉਹ ਮਾਸਕ ਬੰਨ ਕੇ ਨਿਕਲੇ ਅਤੇ ਉਹ ਮਾਸਕ ਘਰ ਆ ਕੇ ਹੀ ਉਤਾਰੇ । ਉਤਾਰੇ ਹੋਏ ਮਾਸਕ ਨੂੰ ਇਕ ਲਿਫਾਫੇ ਜਾਂ ਡੱਬੇ ਵਿੱਚ ਇਕੱਠੇ ਕਰ ਲਏ ਜਾਣ ਅਤੇ ਉਹਨਾਂ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਜਾਵੇ । ਆਪਣੇ ਹੱਥ ਅਤੇ ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਬਾਕੀ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾਵੇ । ਘਰ ਦੇ ਬਾਹਰ ਆਪਸੀ ਫਾਸਲਾ 6 ਫੁੱਟ ਤੋਂ ਵੱਧ ਰੱਖਿਆ ਜਾਵੇ । ਬਿਨ੍ਹਾਂ ਕਿਸੇ ਕੰਮ ਦੇ ਬਾਹਰ ਨਾ ਨਿਕਲਿਆ ਜਾਵੇ । ਘਰ ਵਿੱਚ ਦਿਨ ਵਿੱਚ ਇਕ ਦੋ ਵਾਰ ਘਰਮ ਪਾਣੀ ਪੀਤਾ ਜਾਵੇ ।ਕਿਸੇ ਨੂੰ ਕਰੋਨਾ ਦੇ ਲੱਛਣ ਮਹਿਸੂਸ ਹੁੰਦੇ ਨੇ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪੀੜਤ ਵਿਅਕਤੀ ਦਾ ਇਲਾਜ਼ ਹੋ ਸਕੇ ਅਤੇ ਹੋਰ ਵਿਅਕਤੀਆਂ ਨੂੰ ਲਾਗ ਲੱਗਣ ਤੋਂ ਬਚਾਇਆ ਜਾ ਸਕੇ । ਇਸ ਵਾਇਰਸ ਖਿਲਾਫ ਜੰਗ ਸਿਹਤ ਵਿਭਾਗ ਦੁਆਰਾ ਇਕੱਲੇ ਜਿਤਣੀ ਨਾ ਮੁਮਕਿਨ ਹੈ ਜਦੋਂ ਤੱਕ ਆਮ ਲੋਕ ਇਸ ਵਿੱਚ ਆਪਣਾ ਪੂਰਾ ਸਹਿਯੋਗ ਨਹੀਂ ਦਿੰਦੇ । ਇਹ ਜੰਗ ਅਸੀਂ ਕਿਸੇ ਹੋਰ ਲਈ ਨਹੀਂ ਜਿਤਣੀ ਆਪਣੇ ਲਈ ਜਿਤਣੀ ਹੈ ਕਿਉਕਿ ਅਸੀਂ ਆਪਣੇ ਘਰਾਂ ਵਿੱਚ ਵੀ ਮਹਿਫੂਜ਼ ਨਹੀਂ ਰਹਾਂਗੇ ਜੇਕਰ ਇਸ ਜੰਗ ਵਿੱਚ ਅਸੀਂ ਆਪਣਾ ਫਰਜ਼ ਨਾ ਪਹਿਚਾਨਣ ਤੋਂ ਲਾਪਰਵਾਹੀ ਕਰਦੇ ਰਹੇ । ਸਾਨੂੰ ਸੱਭ ਨੂੰ ਆਪਣਾ ਫਰਜ ਨਿਭਾਣਾ ਪਵੇਗਾ ।