You are here

ਤਿੰਨੇ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਖ਼ੁਸ਼ੀ ਵਿੱਚ  ਵਾਰਡ ਨੰਬਰ 7 ਅਗਵਾੜ ਲਧਾਈ ਵਿਖੇ ਲੱਡੂ ਵੰਡੇ 

ਜਗਰਾਓਂ 20 ਨਵੰਬਰ (ਅਮਿਤ ਖੰਨਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਅਤੇ ਨਰਿੰਦਰ ਮੋਦੀ ਦੁਆਰਾ ਤਿੰਨੇ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਖ਼ੁਸ਼ੀ ਵਿੱਚ  ਵਾਰਡ ਨੰਬਰ 7 ਅਗਵਾੜ ਲਧਾਈ ਜਗਰਾਉਂ ਵਿਖੇ ਲੱਡੂ ਵੰਡੇ ਗਏ  ਅਤੇ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ  ਇਸ ਮੌਕੇ ਹਰਜੀਤ ਸਿੰਘ ਸੋਨੂੰ ਅਰੋਡ਼ਾ ਨੇ ਕਿਹਾ ਕਿ ਇੰਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਲਏ ਜਾਣ 'ਤੇ ਕੋਈ ਵੀ ਟਿੱਪਣੀ ਕਰਨੀ ਮੁਨਾਸਿਬ ਨਹੀ ਹੈ, ਪ੍ਰੰਤੂ ਇਸ ਨੂੰ ਪੰਜਾਬ ਦੇ ਕਿਸਾਨਾਂ,ਮਜ਼ਦੂਰਾਂ, ਕਿਰਤੀਆਂ,ਹਮਾਇਤੀ ਜਥੇਬੰਦੀਆਂ, ਸੰਪਰਦਾਵਾਂ ਅਤੇ ਦੁਕਾਨਦਾਰਾਂ ਦੀ ਜਿੱਤ ਕਰਾਰ ਦਿਤਾ ਜਾ ਸਕਦਾ ਹੈ ੍ਟ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੱਦ ਹੋਣ ਨਾਲ ਪੰਜਾਬ ਦਾ ਕਿਸਾਨ ਅਤੇ ਕਿਰਸਾਨੀ ਮੁੜ ਉਜਾਗਰ ਹੋਵੇਗੀ ਅਤੇ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਹੋਣਗੇ ੍ਟ ਉਹਨਾਂ ਕਿਹਾ ਅੱਜ ਦੁਨੀਆਂ ਭਰ ਵਿਚ ਸਭ ਤੋਂ ਵੱਡੇ ਸੰਘਰਸ਼ ਕਾਰਨ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਬਿਨਾਂ ਸਰਤ ਵਾਪਸ ਲੈਣੇ ਪਏ ਹਨ ਪਰ ਇਸ ਵੱਡੇ ਜੇਤੂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ ੍ਟਇਸ ਮੌਕੇ ਡਾ ਇਕਬਾਲ ਸਿੰਘ ਸਾਬਕਾ ਚੇਅਰਮੈਨ ,ਕੌਂਸਲਰ ਪਰਮਿੰਦਰ ਕੌਰ ਕਲਿਆਣ, ਸਾਬਕਾ ਨਗਰ ਕੌਂਸਲ ਪ੍ਰਧਾਨ ਚਰਨਜੀਤ ਕੌਰ ਕਲਿਆਣ,  ਤੇ ਸੀਨੀਅਰ ਕਾਂਗਰਸੀ ਆਗੂ ਅਮਰਨਾਥ ਕਲਿਆਣ ,ਗੁਰਸਿਮਰਨ ਸਿੰਘ ਛੰਮਾ ਜਗਰਾਉਂ, ਹਰਜੀਤ ਸਿੰਘ ਸੋਨੂੰ ਅਰੋਡ਼ਾ, ਗੁਰਨਾਮ ਸਿੰਘ ਤੂਰ ਢੋਲਣ, ਪਰਮਜੀਤ ਸਿੰਘ ਪੰਮਾ, ਸਹੋਤਾ  ਬਲਵੀਰ ਸਿੰਘ, ਦੀਦਾਰ ਸਿੰਘ ਭੰਮੀਪੁਰਾ ,ਅਗਵਾੜ ਸਿੰਘ ਪੋਨਾ, ਡਾ ਪਰਮਜੀਤ ਸਿੰਘ, ਪਰਮਵੀਰ ਕੌਰ, ਵਿਜੇ ਕਲਿਆਣ ਤੇ ਪਰਮਜੀਤ ਕੌਰ ਲੱਖਾਂ  ਆਦਿ ਹਾਜ਼ਰ ਸਨ