You are here

ਲੁਧਿਆਣਾ

ਜਸਪਾਲ ਦੇ ਕਾਤਲਾਂ ਨੂੰ ਸੀਖਾਂ ਪਿੱਛੇ ਬੰਦ ਕਰਾਉਣ ਅਤੇ ਕਾਂਗਰਸੀ ਵਿਧਾਇਕ ਦਾ ਚਿਹਰਾ ਬੇਨਕਾਬ ਕਰਨ ਲਈ 5 ਜੂਨ ਦੇ ਰੋਸ ਮਾਰਚ ਵਿੱਚ ਸ਼ਾਮਿਲ ਹੋਵਾਂਗੇ-ਅਵਤਾਰ ਸਿੰਘ ਰਸੂਲਪੁਰ

ਜਗਰਾਉਂ (ਜਨ ਸ਼ਕਤੀ ਨਿਊਜ਼) ਫਰੀਦਕੋਟ ਪੁਲਿਸ ਵੱਲੋਂ ਕਤਲ ਕੀਤੇ ਨਿਰਦੋਸ਼ ਨੌਜਵਾਨ ਜਸਪਾਲ ਸਿੰਘ ਪੰਜਾਵਾਂ ਦੀ ਲਾਸ ਨੂੰ ਖੁਰਦ-ਬੁਰਦ ਕਰਨ ਦੇ ਖਿਲਾਫ ਪੀੜਤ ਪਰਿਵਾਰ ਅਤੇ ਇਨਕਲਾਬੀ ਜੱਥੇਬੰਦੀਆ ਵੱਲੋਂ ਕਈ ਦਿਨਾਂ ਤੋਂ ਐਸ.ਐਸ.ਪੀ ਦਫਤਰ ਫਰੀਦਕੋਟ ਅੱਗੇ ਦਿੱਤੇ ਜਾ ਰਹੇ ਲਗਾਤਾਰ ਧਰਨੇ ਤੋਂ ਬਾਅਦ 5 ਜੂਨ ਨੂੰ ਇਲਾਕੇ ਦੇ ਕਾਂਗਰਸੀ ਦੇ ਵਿਧਾਇਕ ਦੇ ਘਰ ਵੱਲ ਨੂੰ ਹੋਣ ਵਾਲੇ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।ਇਸ ਸੰਬਧੀ ਅੱਜ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਤਰਲੋਚਨ ਸਿੰਘ ਝੋਰੜਾ ਨੇ ਦੱਸਿਆ ਕੇ ਕਾਤਲ ਪੁਲਿਸ ਅਫਸਰਾਂ ਨੂੰ ਸੀਖਾਂ ਪਿੱਛੇ ਬੰਦ ਕਰਾਉਣ ਲਈ ਅਤੇ ਸਤਾਧਾਰੀ ਲੀਡਰਾਂ ਦਾ ਚਿਹਰਾ ਬੇਨਕਾਬ ਕਰਨ ਲਈ ਸਮੂਹ ਇਨਸਾਫ ਪਸੰਦ ਲੋਕਾਂ ਵੱਲੋਂ 5 ਜੂਨ ਨੂੰ ਕਾਂਗਰਸੀ ਵਿਧਾਇਕ ਦੇ ਘਰ ਵੱਲ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਜਗਰਾਉਂ ਇਲਾਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੂਰੂ ਕਰ ਦਿੱਤਾ ਗਿਆ ਹੈ ਅਤੇ ਭਾਰੀ ਗਿਣਤੀ ’ਚ ਕਿਸਾਨ ਮਜ਼ਦੂਰ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣਗੇ। ਉਹਨਾ ਇਕ ਵੱਖਰੇ ਬਿਆਨ ’ਚ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੁਲਿਸ ਦਾ ਅੱਤਿਅਚਾਰ ਦਿਨੋ-ਦਿਨ ਵੱਧ ਰਿਹਾ ਹੈ। ਪੁਲਿਸ ਅਧਿਕਾਰੀ ਲੋਕਾਂ ਨੂੰ ਇਸਨਾਫ ਦੇਣ ਲਈ ਬਿਜਾਏ ਟਾਲ ਮਟੋਲ ਦੀ ਨੀਤੀ ਅਪਣਾ ਕੇ ਮਾਨਵਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ।  

ਗਰਮੀ ਦੇ ਮੱਦੇਨਜ਼ਰ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਲਈ ‘ਰੈੱਡ ਅਲਰਟ

 

ਲੁਧਿਆਣਾ , ਜੂਨ 2019-( Manjider Gill)- ਮੌਸਮ ਵਿਭਾਗ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਪੰਜਾਬ ਤੇ ਹਰਿਆਣਾ ਸਖ਼ਤ ਗਰਮੀ ਦੀ ਲਪੇਟ ’ਚ ਹਨ। ਪੰਜਾਬ ਦੇ ਅੰਮ੍ਰਿਤਸਰ ਦਾ ਤਾਪਮਾਨ 45.7 ਤੇ ਲੁਧਿਆਣਾ ਦਾ 44.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਪੰਜ ਡਿਗਰੀ ਵੱਧ ਹੈ। ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ ਵੀ ਅੱਜ 43.5 ਡਿਗਰੀ ਰਿਹਾ। ਚੰਡੀਗੜ੍ਹ ਵੀ 42.4 ਡਿਗਰੀ ਸੈਲਸੀਅਸ ਨਾਲ ਗਰਮੀ ਨੇ ਕਾਫ਼ੀ ਝੰਬਿਆ। ਗਰਮੀ ਦੀ ਮਾਰ ਭਲਕੇ ਵੀ ਇਸੇ ਤਰ੍ਹਾਂ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 3 ਜੂਨ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਰਿਆਣਾ ਦੇ ਨਾਰਨੌਲ ਦਾ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਹਿਸਾਰ ਦਾ ਤਾਪਮਾਨ 45.6 ਡਿਗਰੀ ਤੇ ਅੰਬਾਲਾ ਦਾ 41.6 ਡਿਗਰੀ ਰਿਹਾ ਹੈ। ਚਿਤਾਵਨੀ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਲਈ ਵੀ ਜਾਰੀ ਕੀਤੀ ਗਈ ਹੈ ਜਿੱਥੇ ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 27.6 ਡਿਗਰੀ ਦਰਜ ਕੀਤਾ ਗਿਆ ਹੈ। ਦਿੱਲੀ ਤੋਂ ਇਲਾਵਾ ਇਹ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਦੇ ਵੀ ਕੁਝ ਹਿੱਸਿਆਂ ਲਈ ਜਾਰੀ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਵਿਭਾਗ ਨੇ ਚਿਤਾਵਨੀ ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਤੋਂ ਗਰਮ ਹਵਾਵਾਂ ਤੇ ਲੂ ਵਗਣ ਮਗਰੋਂ ਜਾਰੀ ਕੀਤੀ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਦਾ ਤਾਪਮਾਨ ਔਸਤ ਨਾਲੋਂ ਚਾਰ ਡਿਗਰੀ ਵੱਧ 44.8 ਡਿਗਰੀ ਸੈਲਸੀਅਸ ਰਿਹਾ। ਉੱਤਰ ਪ੍ਰਦੇਸ਼ ਦੇ ਬਾਂਦਾ ਵਿਚ ਵੀ ਵੱਧ ਤੋਂ ਵੱਧ ਤਾਪਮਾਨ 48.4 ਡਿਗਰੀ ਸੈਲਸੀਅਸ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ, ਵੀਦਰਭ ਤੇ ਮੱਧ ਪ੍ਰਦੇਸ਼ ਵਿਚ ਸਥਿਤੀ ਅਗਲੇ ਪੰਜ ਦਿਨਾਂ ਤੱਕ ਜਿਉਂ ਦੀ ਤਿਉਂ ਬਣੀ ਰਹੇਗੀ ਜਦਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਦੱਖਣੀ ਉੱਤਰ ਪ੍ਰਦੇਸ਼ ਨੂੰ ਅਗਲੇ ਦੋ-ਤਿੰਨ ਦਿਨਾਂ ਵਿਚ ਰਾਹਤ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਦੇ ਊਨਾ, ਬਿਲਾਸਪੁਰ, ਹਮੀਰਪੁਰ ਤੇ ਮੰਡੀ ਵਿਚ ਵੀ ਪਾਰਾ ਅੱਜ ਚਾਲੀ ਡਿਗਰੀ ਤੋਂ ਉਤਾਂਹ ਹੀ ਰਿਹਾ। ਜਦਕਿ ਸ਼ਿਮਲਾ ਤੇ ਕੁਝ ਹੋਰ ਹਿੱਸਿਆਂ ਵਿਚ ਬਾਰਿਸ਼ ਪੈਣ ਨਾਲ ਰਾਹਤ ਮਿਲੀ ਹੈ। ਜੰਮੂ ਦਾ ਤਾਪਮਾਨ ਸ਼ਨਿਚਰਵਾਰ ਨੂੰ 43.6 ਡਿਗਰੀ ਦਰਜ ਕੀਤਾ ਗਿਆ।
 

ਹਰਸਿਮਰਤ ਕੌਰ ਦੇ ਕੈਬਨਿਟ 'ਚ ਸ਼ਾਮਲ ਤੇ ਵਰਕਰ ਖੁਸ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਲਗਾਤਾਰ ਦੂਜੀ ਵਾਰ ਦੇਸ਼ ਦੀ ਕੈਬਨਿਟ ਵਿਚ ਸ਼ਾਮਲ ਹੋਣ ਤੇ ਪਾਰਟੀਆਂ ਆਗੂਆਂ ਵਿਚ ਖੁਸ਼ੀ ਦੀ ਲਹਿਰ ਹੈ।ਇਸ ਸਮੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਇਸ ਫੈਸਲੇ ਦਾ ਸਵਾਗਤ ਕੀਤਾ ਹੈ।ਇਸ ਸਮੇ ਸਾਬਕਾ ਜਿਲ੍ਹਾ ਪ੍ਰਸ਼ਿਦ ਮੈਬਰ ਪ੍ਰਿਤਪਾਲ ਸਿੰਘ ਗਾਲਿਬ,ਸਾਬਕਾ ਸਰਪੰਚ ਬਲਦੇਵ ਸਿੰਘ ਗਾਲਿਬ ਕਲਾਂ,ਮਨਦੀਪ ਸਿੰਘ ਬਿੱਟੂ,ਜਸਵੰਤ ਸਿੰਘ ਗਰੇਵਾਲ,ਹਰਦਿਆਲ ਸਿੰਘ ਪੰਚ,ਗੁਰਦੇਵ ਸਿੰਘ ਚੌਧਰੀ,ਇੰਦਰਜੀਤ ਸਿੰਘ,ਬਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੋਜੀ ਨੇ ਖੁਸ਼ੀ ਜਾਹਿਰ ਕੀਤੀ।

ਠੰਡ ਮਿੱਠੇ ਜਲ ਦੀ ਛਬੀਲ ਲਾਈ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਰੱਖਿਆ ਹੈ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੰੁ ਸਮਰਪਿਤ ਜਿਸ ਤਹਿਤ ਪਿੰਡ ਗਾਲਿਬ ਖੁਰਦ ਦੇ ਨੌਜਵਾਨਾਂ ਨੇ ਸਰਪੰਚ ਗੁਰਪ੍ਰੀਤ ਸਿੰਘ ਤੇ ਨਗਰ ਨਿਵਾਸੀਆਂ ਨੇ ਰਲ-ਮਿਲ ਕੇ ਠੰਡ ਮਿੱਠੇ ਜਲ ਦੀ ਛਬੀਲ ਲਾਈ ਗਈ।ਸਾਰਾ ਦਿਨ ਹਰ ਵਿਅਕਤੀ ਨੂੰ ਆਉਦੇ-ਜਾਦੇ ਨੂੰ ਰੋਕੇ ਠੰਡ ਮਿੱਠਾ ਜਲ ਜਲ ਪਿਲਾਇਆ ਗਿਆ।ਇਸ ਸਮੇ ਹਰਪਿੰਦਰ ਸਿੰਘ,ਮਨਜੀਤ ਸਿੰਘ,ਹੈਪੀ ਸਿੰਘ,ਗੁਰਪ੍ਰੀਤ ਸਿੰਘ,ਅਰਸਦੀਪ ਸਿੰਘ,ਰਣਜੀਤ ਸਿੰਘ, ਅਕਸਦੀਪ ਗੋਗੀ,ਹਰਜਿੰਦਰ ਸਿੰਘ,ਰਮਇੰਦਰ ਸਿੰਘ,ਵਿਸਾਲ,ਗਿਆਨੀ ਪਵਨਦੀਪ ਸਿੰਘ ਗਾਲਿਬ ਕਲਾਂ ਆਦਿ ਨੌਜਵਾਨ ਹਾਜ਼ਰ ਸਨ।

ਇੰਟਰਨੈਸ਼ਨਲ ਪੰਥਕ ਦਲ ਵੱਲੋਂ ਐਸ. ਐਸ. ਪੀ ਨੂੰ ਭਾਨੂੰ ਪ੍ਰਤਾਪ ਤੇ ਪਰਚਾ ਦਰਜ਼ ਕਰਨ ਲਈ ਬੇਨਤੀ (ਵੀਡੀਓ)

ਜਗਰਾਉਂ ਜੂਨ 2019 (ਮਨਜਿੰਦਰ ਗਿੱਲ) ਅੱਜ ਮਿਤੀ 01-06-2019 ਨੂੰ ਇੰਰਟਨੈਸ਼ਨਲ ਪੰਥਕ ਦਲ ਦੀ ਮੀਟਿੰਗ ਜ਼ਿਲ੍ਹਾਂ ਪ੍ਰਧਾਨ ਬੂਟਾ ਸਿੰਘ ਮਲਕ ਦੀ ਪ੍ਰਧਾਨਗੀ ਹੇਠ ਜਗਰਾਉਂ ਵਿੱਖੇ ਕੀਤੀ ਗਈ ਜਿਸ ਵਿੱਚ ਆਲ ਇੰਡੀਆ ਕਨਵੀਨਰ ਹਰਚੰਦ ਸਿੰਘ ਅਤੇ ਕੌਰ ਕਮੇਟੀ ਮੇਂਬਰ ਜੱਥੇਦਾਰ ਦਲੀਪ ਸਿੰਘ ਚਕਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੀਟਿੰਗ ਵਿੱਚ ਜੂਨ 1984 ਦੇ ਘੱਲੂਘਾਰੇ 6 ਜੂਨ ਨੂੰ ਮਹਿਤਾ ਚੋਕ ਹੋਣ ਵਾਲੇ ਸਮਾਗਮ ਸਬੰਧੀ ਵੀ ਵਿਾਚਰਾ ਹੋਇਆ ਅਤੇ ਜੋ ਭਾਨੂੰ ਪ੍ਰਤਾਪ ਲੁਧਿਆਣਾ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਸੰਬੰਧੀ ਜੋ ਭੱਦੀ ਸ਼ਬਦਵਾਲੀ ਵਰਤੀ ਗਈ ਹੈ ਉਸ ਲਈ ਐਸ.ਐਸ.ਪੀ ਸ੍ਰੀ ਵਰਿੰਦਰ ਸਿੰਘ ਬਰਾੜ ਜਗਰਾਉਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਭਾਨੂੰ ਪ੍ਰਤਾਪ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਜਿਸ ਸਮੇਂ ਉਨ੍ਹਾਂ ਨਾਲ ਰਵਿੰਦਰ ਸਿੰਘ, ਜਰਨੈਲ ਸਿੰਘ ਰਾਏ, ਮੀਤ ਪ੍ਰਧਾਨ ਹਰਕ੍ਰਿਸ਼ਨ ਸਿੰਘ ਕੋਠੇ ਜੀਵਾ, ਪ੍ਰਧਾਨ ਸੁਖਦੇਵ ਸਿੰਘ ਮਲਕ, ਸਿਮਰਨਜੀਤ ਸਿੰਘ ਤੂਰ, ਹਰਭਜਨ ਸਿੰਘ, ਰਾਜਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ। 

ਮੁੱਲਾਂਪੁਰ ਵਿਖੇ ਪੱਤਰਕਾਰ ਉਪਰ ਜਾਨ ਲੇਵਾ ਹਮਲਾ

ਮੁੱਲਾਂਪੁਰ, ਜੂਨ 2019-(ਮਨਜਿੰਦਰ ਗਿੱਲ)-ਮਸ਼ਹੂਰ ਪਤਰਕਾਰ ਰਕੇਸ਼ ਗੁਪਤਾ ਤੇ ਅੱਜ ਸਵਰੇ ਕੁਸ ਲੋਕਾਂ ਨੇ ਹਮਲਾ ਕਰ ਦਿਤਾ।ਹਮਲੇ ਦੁਰਾਨ ਪਤਰਕਾਰ ਦੇ ਗੰਭੀਰ ਸੱਟਾਂ ਲੱਗੀਆਂ ।ਜਿਨ੍ਹਾਂ ਦਾ ਇਸ ਸਮੇ ਡੀ ਐਮ ਸੀ ਵਿਖੇ ਇਲਾਜ ਚੱਲ ਰਿਹਾ ਹੈ।ਸਾਡੇ ਪ੍ਰਤੀਨਿਧ ਓਹਨਾ ਨਾਲ ਹਸਪਤਾਲ ਵਿਚ ਮਜੂਦ ਸਨ ।ਪੁਰੀ ਗਲਬਾਤ ਸੁਣਨ ਲਈ ਦੇਖੋ ਵੀਡੀਓ

ਟਰੰਪ ਨਾਲ ਗੱਲਬਾਤ ਅਸਫਲ ਰਹਿਣ 'ਤੇ ਉਤਰ ਕੋਰੀਆ ਨੇ ਆਪਣੇ ਵਿਸ਼ੇਸ਼ ਦੂਤ ਨੂੰ ਦਿੱਤੀ ਮੌਤ

ਸਿਓਲ, ਮਈ 2019 - ਉਤਰੀ ਕੋਰੀਆ ਵਲੋਂ ਅਮਰੀਕਾ ਲਈ ਵਿਸ਼ੇਸ਼ ਦੂਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੂਸਰੀ ਸਿਖਰ ਵਾਰਤਾ ਅਸਫਲ ਰਹਿਣ 'ਤੇ ਇਹ ਸਜ਼ਾ ਦਿੱਤੀ ਗਈ। ਇਸ ਸਬੰਧੀ ਦੱਖਣੀ ਕੋਰੀਆ ਦੇ ਇਕ ਅਖ਼ਬਾਰ ਨੇ ਰਿਪੋਰਟ ਛਾਪੀ ਹੈ। ਰਿਪੋਰਟ ਮੁਤਾਬਿਕ ਹਨੋਈ ਸਮਿਟ ਦੀ ਜ਼ਮੀਨ ਤਿਆਰ ਕਰਨ ਵਾਲੇ ਵਿਸ਼ੇਸ਼ ਦੂਤ ਕਿਮ ਹੀਓਕ ਚੋਲ ਨੂੰ ਗੋਲੀਬਾਰੀ ਦਲ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਚੋਲ 'ਤੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਗ਼ੱਦਾਰੀ ਕਰਨ ਦਾ ਦੋਸ਼ ਲਗਾਇਆ ਗਿਆ। ਮਿਰਿਮ ਏਅਰਪੋਰਟ 'ਤੇ ਚੋਲ ਦੇ ਨਾਲ ਵਿਦੇਸ਼ ਮੰਤਰਾਲਾ ਨਾਲ ਸਬੰਧ ਚਾਰ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਾਰਚ ਮਹੀਨੇ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸਕੂਲ (ਲੜਕੇ) ਜਵਾਹਰ ਨਗਰ, ਲੁਧਿਆਣਾ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ

ਲੁਧਿਆਣਾ, ਮਈ 2019( ਮਨਜਿੰਦਰ ਗਿੱਲ )—ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਲੁਧਿਆਣਾ ਵੱਲੋਂ ਜਾਰੀ ਹਦਾਇਤਾਂ ਅਤੇ ਸਕੱਤਰ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤੰਬਾਕੂ ਰਹਿਤ ਦਿਵਸ ਦੇ ਮੌਕੇ  ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ (ਲੜਕੇ), ਜਵਾਹਰ ਨਗਰ, ਲੁਧਿਆਣਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅਥਾਰਟੀ ਵੱਲੋਂ ਸਕੂਲ ਦੇ ਵਿਦਿਆਰਥੀਆਂ  ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਣਕਾਰੀ ਅਤੇ ਜਾਗਰੂਕ ਕਰਨ ਸਬੰਧੀ ਪੈਨਲ ਐਡਵੋਕੇਟ ਮੈਡਮ ਵੀਨਾ ਭਾਰਦਵਾਜ਼ ਅਤੇ ਸ੍ਰੀ ਬਲਵਿੰਦਰ ਸਿੰਘ, ਪੈਰਾ ਲੀਗਲ ਵੰਲਟੀਅਰ ਵੱਲੋਂ ਵਿਸ਼ੇਸ਼ ਤੌਰ ਤੇ ਨਾਮਜ਼ਦ ਕੀਤਾ ਗਿਆ। ਉਨ੍ਹਾਂ ਵੱਲੋਂ ਤੰਬਾਕੂ ਦਿਵਸ ਦੇ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ  ਬੜੇ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਇਸ ਤੰਬਾਕੂ ਰਹਿਤ ਦਿਵਸ ਮਨਾਉਣ ਦੇ ਮਹੱਤਵ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਵੱਲੋਂ ਬਣਾਈ ਗਈ ਟੀਮ ਵੱਲੋਂ  ਤੰਬਾਕੂ ਰਹਿਤ ਦਿਵਸ ਦੇ ਬੱਚਿਆਂ ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲਿਆਂ ਬਿਮਾਰੀਆਂ ਬਾਰੇ ਜਾਣਕਾਰੀ  ਦਿੱਤੀ ਅਤੇ ਬੱਚਿਆ ਨੂੰ ਇਹ ਵੀ ਦੱਸਿਆ ਕਿ ਜੇਕਰ ਕੋਈ ਵਿਅਕਤੀ ਤੰਬਾਕੂ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਕਰ ਰਿਹਾ ਹੈ ਤਾਂ ਉਹ ਆਪਣੇ ਕਦਮ ਮੌਤ ਦੇ ਵੱਲ ਵਧਾ ਰਿਹਾ ਹੈ। ਇਸ ਤੋਂ ਇਲਾਵਾ ਇਸ ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਨੂੰ ਇਹ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਸਕੂਲ ਦੇ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਵੇਚਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੰਬਾਕੂ ਰਹਿਤ ਦਿਵਸ ਦੇ ਮੌਕੇ ਸ੍ਰੀਮਤੀ ਵੀਨਾ ਭਾਰਦਵਾਜ਼, ਐਡਵੋਕੇਟ, ਸ੍ਰੀ ਬਲਵਿੰਦਰ ਸਿੰਘ ਪੀ.ਐਲ.ਵੀ. ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਰੋਜ਼ਗਾਰ ਕੈਂਪ ਦੌਰਾਨ ਤਕਰੀਬਨ 110 ਨੌਜਵਾਨਾਂ ਨੂੰ ਮਿਲੀ ਨੌਕਰੀ

ਬੇਰੁਜ਼ਗਾਰ ਨੌਜਵਾਨ ਆਪਣੇ ਆਪ ਨੂੰ ਵੈੱਬਸਾਈਟ 'ਤੇ ਰਜਿਸਟਰਡ ਕਰਨ-ਡਿਪਟੀ ਸੀ. ਈ. ਓ.

ਲੁਧਿਆਣਾ, ਮਈ 2019 ( ਮਨਜਿੰਦਰ ਗਿੱਲ/ਇਕਬਾਲ ਸਿੰਘ ਦੇਹਰਕਾਂ)—ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਘਰ-ਘਰ ਰੋਜ਼ਗਾਰ' ਯੋਜਨਾ ਤਹਿਤ ਸਥਾਨਕ ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਵਿਖੇ ਲੋੜਵੰਦ ਅਤੇ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਮੀਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਨੌਜਵਾਨਾਂ ਦੀ ਇੰਟਰਵਿਊ ਲਈ। ਇਨਾਂ ਵਿੱਚੋਂ 110 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਡਿਪਟੀ ਸੀ. ਈ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਪ੍ਰਤੀ ਬੇਰੁਜ਼ਗਾਰ ਨੌਜਵਾਨਾਂ ਅਤੇ ਕੰਪਨੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਕੈਂਪ ਦੌਰਾਨ ਕੈਪੀਟਲ ਟਰੱਸਟ ਲਿਮਿਟਡ, ਅਦਿੱਤਿਆ ਬਿਰਲਾ ਸਨ ਲਾਈਫ਼ ਇੰਸ਼ੋਰੈਂਸ, ਈ ਪਿਰਾਮਿਡ ਸਰਵਿਸਿਜ਼ ਅਤੇ ਸੰਧੂ ਆਟੋਮੋਬਾਈਲਜ਼ (ਮਾਰੂਤੀ ਸਜ਼ੂਕੀ) ਵੱਲੋਂ 110 ਨੌਜਵਾਨਾਂ ਦੀ ਚੋਣ ਕੀਤੀ ਗਈ। ਇਨਾਂ ਨੌਕਰੀਆਂ ਲਈ ਨੌਜਵਾਨਾਂ ਦੀ ਵਿਦਿਅਕ ਯੋਗਤਾ 12ਵੀਂ ਜਾਂ ਗਰੇਜੂਏਸ਼ਨ ਜਾਂ ਆਈ. ਟੀ. ਆਈ. ਜਾਂ ਬੀ ਟੈੱਕ ਪਾਸ ਰੱਖੀ ਗਈ ਸੀ। ਇਨਾਂ ਨੌਜਵਾਨਾਂ ਨੂੰ 10 ਹਜ਼ਾਰ ਤੋਂ 35 ਹਜ਼ਾਰ ਰੁਪਏ ਸਮੇਤ ਇੰਸੈਂਟਿਵ ਪ੍ਰਤੀ ਮਹੀਨਾ ਤਨਖ਼ਾਹ ਲਈ ਚੋਣ ਕੀਤੀ ਗਈ ਹੈ। ਇਸ ਮੌਕੇ ਰੋਜ਼ਗਾਰ ਅਫ਼ਸਰ ਰਾਜਨ ਸ਼ਰਮਾ ਨੇ ਨੌਜਵਾਨਾਂ ਨੂੰ ਉਨਾਂ ਦੀਆਂ ਡਿਊਟੀ ਪ੍ਰਤੀ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ । ਨਵਦੀਪ ਸਿੰਘ ਨੇ ਦੱਸਿਆ ਕਿ ਬਿਊਰੋ ਵੱਲੋਂ ਕੋਕਾ ਕੋਲਾ, ਆਈ. ਸੀ. ਆਈ. ਸੀ. ਆਈ. ਬੈਂਕ, ਸਵਿੱਗੀ, ਜ਼ੋਮੈਟੋ, ਓਲਾ, ਪੇਟੀਐੱਮ, ਐੱਸ. ਬੀ. ਆਈ. ਸਿਟੀ ਬੱਸ ਅਤੇ ਹੋਰ ਕਈ ਅਦਾਰਿਆਂ ਨਾਲ ਰਲ ਕੇ ਅਜਿਹੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰwww.ghargharro੍ਰgaar.punjab.gov.in ਅਤੇ www.ncs.gov.in 'ਤੇ ਰਜਿਸਟਰਡ ਕਰਾਉਣ। ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਚੋਣ, ਮੁਕੇਸ਼ ਮਲਹੋਰਤਾ ਨੂੰ ਜਿਲਾ ਇੰਚਾਰਜ ਜਗਰਾਉਂ ਅਤੇ ਸੈਕਟਰੀ ਸੰਦੀਪ ਲੇਖੀ ਸੋਨੀ ਨਿਯੁਕਤ 22 ਜਿਲ੍ਹਾ ਤੇ 2 ਪੁਲਿਸ ਜਿਲ੍ਹਾ ਇੰਚਾਰਜਾਂ ਸਮੇਤ 254 ਬਲਾਕ ਪੇਂਡੂ ਤੇ ਸ਼ਹਿਰੀ ਪ੍ਰਧਾਨਾਂ ਦੀਆਂ ਨਿਯੁਕਤੀਆਂ ਸੰਪਨ

ਲੁਧਿਆਣਾ, ਮਈ 2019 ( ਮਨਜਿੰਦਰ ਗਿੱਲ) – ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ : ਦੀ ਇਕ ਪੰਜਾਬ ਸਟੇਟ ਮੀਟਿੰਗ ਬੀਤੇ ਦਿਨੀ ਲੁਧਿਆਣਾ ਫਰੈਂਡ  ਹੋਟਲ ਵਿਖੇ ਹੋਈ ਜਿੱਥੇ ਪੁਲਿਸ ਜਿਲ੍ਹਾ ਜਗਰਾਉਂ ਦੇ ਖੱਤਰੀ ਸਭਾ ਦੇ ਜਿਲ੍ਹਾ ਇੰਚਾਰਜ ਮੁਕੇਸ਼ ਮਲਹੋਤਰਾ ਅਤੇ ਜਿਲ੍ਹਾ ਸੈਕਟਰੀ ਸੰਦੀਪ ਲੇਖੀ ਸੋਨੀ ਅਤੇ ਖੱਤਰੀ ਸਭਾ ਜਗਰਾਉਂ ਦੇ ਪ੍ਰਧਾਨ ਹਰਮੇਸ਼ ਭਗਰੀਆ ਮੇਛੀ ਨਿਯੁਕਤ ਕੀਤਾ। ਇਸ ਮੌਕੇ ਨਰੇਸ਼ ਕੁਮਾਰ ਸਹਿਗਲ ਨੇ ਹਾਜਰ ਮੁਕੇਸ਼ ਮਲਹੋਤਰਾ ਅਤੇ ਸੰਦੀਪ ਲੇਖੀ ਤੇ ਹਰਮੇਸ਼ ਭਗਰੀਆ ਮੇਛੀ ਨੂੰ ਇਕ ਇਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਨਿਯੁਕਤੀ ਪੱਤਰੀ ਦਿੱਤੇ। ਉਕਤ ਤੋਂ ਇਲਾਵਾ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਵਰਮਾ, ਮੀਤ ਪ੍ਰਧਾਨ ਵਿਜੈ ਧੀਰ ਐਡਵੋਕੇਟ, ਪੰਜਾਬ ਸੈਕਟਰੀ ਲਲਿਤ ਮੈਣੀ ਐਡਵੋਕੇਟ, ਪੰਜਾਬ ਯੂਥ ਸੈਕਟਰੀ ਚੇਤਨ ਸਹਿਗਲ, ਜਿਲ੍ਹਾ ਲੁਧਿਆਣਾ ਦੇ ਇੰਚਾਰਜ ਹਰਵਿੰਦਰ ਜੋਲੀ, ਸੈਕਟਰੀ ਸੰਜੀਵ ਤਾਂਗੜੀ ਸਮੇਤ ਵੱਖ ਵੱਖ 22 ਜਿਲ੍ਹਿਆ ਦੇ ਜਿਲ੍ਹਾ ਇੰਚਾਰਜ ਪ੍ਰਧਾਨ, ਸੈਕਟਰੀ ਤੇ 37 ਮੈਂਬਰੀ ਕਾਰਜਕਾਰਨੀ ਕਮੇਟੀ ਤੋਂ ਇਲਾਵਾ 14 ਮੈਂਬਰੀ ਲੇਡੀਜ ਕਾਰਜਕਾਰਨੀ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਹਾਜਰ ਸੀ। ਇਸ ਮੌਕੇ ਨਰੇਸ਼ ਕੁਮਾਰ ਸਹਿਗਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਜਿਸ ਤਰ੍ਹਾਂ ਹਰ ਜਿਲ੍ਹੇ ਵਿਚ ਜਿਲ੍ਹਾ ਪ੍ਰਧਾਨ ਤੇ ਸੇਕਟਰੀ ਨਿਯੁਕਤ ਹਨ ਤੇ ਹੁਣ 2 ਪੁਲਿਸ ਜਿਲ੍ਹਿਆ ਵਿਚ ਵੀ ਜਿਲ੍ਹਾ ਇੰਚਾਰਜ ਸੈਕਟਰੀ ਨਿਯੁਕਤ ਕਰ ਦਿੱਤੇ ਗਏ ਹਨ। ਜਿੱਥੇ ਪਹਿਲਾਂ ਹੀ ਪੰਜਾਬ ਵਿਚ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ 254 ਯੂਨਿਟ ਸ਼ਹਿਰੀ ਤੇ ਪੇਂਡੂ ਖੇਤਰ ਵਿਚ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਆਪਣਾ ਕੰਮ ਕਰ ਰਹੀ ਹੈ। ਲੋਕ ਭਲਾਈ ਤੇ ਸ਼ਹਿਰੀ ਵਿਕਾਸ ਅਤੇ ਖਾਸ ਕਰਕੇ ਅੱਤਵਾਦ ਤੇ ਨਸ਼ਿਆਂ ਦੇ ਖਿਲਾਫ ਸਮਾਜਿਕ ਕੁਰੀਤੀਆਂ ਦੇ ਖਿਲਾਫ ਅਵਾਜ਼ ਬੁਲੰਦ ਕਰ ਰਹੀ ਹੈ। ਕਿਸੇ ਇਕ ਨਾਲ ਹੋ ਰਹੀ ਧੱਕਾ ਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਕੇ ਉਸਨੂੰ ਆਵਾਜ਼ ਦਵਾਉਣਾ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦਾ ਪਹਿਲਾ ਫਰਜ ਹੈ। ਇਸ ਮੌਕੇ ਨਰੇਸ਼ ਸਹਿਗਲ ਤੋਂ ਇਲਾਵਾ ਹੋਰ ਵੀ ਵੱਖ ਵੱਖ ਬੁਲਾਰਿਆ ਤੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਜਲਦ ਹੀ ਖੱਤਰੀ ਸਭਾ ਦੇ ਹਰ ਪਿੰਡ ਤੇ ਸ਼ਹਿਰ  ਵਿਚ ਖੱਤਰੀ ਸਭਾ ਆਪਣੀਆਂ ਕਮੇਟੀਆਂ ਸਥਾਪਿਤ ਕਰੇਗੀ। ਉਕਤ ਆਗੂਆਂ ਤੋਂ ਇਲਾਵਾ ਖੱਤਰੀ ਸਭਾ ਦੇ ਪ੍ਰਦੀਪ ਮੈਣੀ, ਬਲਰਾਜ ਓਬਰਾਏ ਬਾਜੀ, ਪ੍ਰਦੀਪ ਵਰਮਾ, ਨੀਰਜ ਖੁਲਰ, ਰਵੀ ਮਲਹੋਤਰਾ, ਅਰੁਣ ਪਾਠਕ, ਪ੍ਰਿੰਸੀ ਜੋਲੀ, ਰਵੀ ਸੰਕਰ ਸੋਢੀ ਐਡਵੋਕੇਟ, ਪ੍ਰਦੀਪ ਭੰਬਰੀ, ਬਾਲ ਕ੍ਰਿਸ਼ਨ ਓਪਲ, ਨਰੇਸ਼ ਜੈਤਕਾ, ਮਹਿੰਦਰ ਪਾਲ ਸਬਰਵਾਲ, ਬਨਾਰਸੀ ਦਾਸ ਕੱਕੜ ਅਤੇ ਹੋਰ ਬਹੁਤ ਸਾਰੇ ਹਾਜਰ ਸਨ।