You are here

ਲੁਧਿਆਣਾ

ਪੱਤਰਕਾਰ ਡਾਂ.ਮਨਜੀਤ ਸਿੰਘ ਲੀਲਾਂ ਨੇ ਮੋਬਾਇਲ ਫੋਨ ਵਾਪਸ ਕਰਕੇ ਦਿਖਾਈ ਇਮਨਦਾਰੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਵੋਟਾਂ ਵਾਲੇ ਦਿਨ ਪੱਤਰਕਾਰ ਡਾ. ਮਨਜੀਤ ਸਿੰਘ ਲੀਲਾਂ ਨੇ ਮੋਬਾਇਲ ਫੌਨ ਵਾਪਸ ਕਰਕੇ ਇਮਨਦਾਰੀ ਦਿਖਾਈ।ਹੋਇਆ ਇੰਝ ਕਿ ਵੋਟਾਂ ਵਾਲੇ ਦਿਨ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲਾਂ ਆਪਣੇ ਬੇਟੇ ਦੇ ਨਾਲ ਆਪਣੇ ਮੋਟਰਸਾਈਕਲ ਤੇ ਸਵੇਰੇ 7 ਵਜੇ ਪਿੰਡ ਲੀਲਾਂ ਮੇਘ ਸਿੰਘ ਤਹਿਸੀਲ ਜਗਰਾਉ ਜਿਲ੍ਹਾ(ਲੁਧਿ:) ਵਿਖੇ ਆਪਣੀ ਵੋਟ ਪਾਉਣ ਗਏ ਸੀ ਉਹ ਆਪਣੀ ਵੋਟ ਪਾ ਕੇ ਲਾਗਲੇ ਪੋਲੰਿਗ ਸਟੇਸ਼ਨਾਂ ਤੇ ਅਖਬਾਰ ਲਈ ਕਵਰੇਜ ਕਰਨ ਚਲੇ ਗਏ ਕਾਫੀ ਸਮੇ ਬਾਅਦ ਜਦੋ ਉਹਨਾਂ ਨੇ ਆਪਣੇ ਮੋਟਰਸਾਈਕਲ ਦੀ ਡਿੱਗੀ ਖੋਲੀ ਤਾਂ ਉਹਨਾਂ ਨੂੰ ਬਿਲਕੁਲ ਨਵਾਂ ਫੋਨ ਬਰਾਮਦ ਹੋਇਆ ਤਾਂ ਉਹਨਾਂ ਨੇ ਉਸੇ ਟਾਈਮ ਨਗਰ ਦੇ ਸਾਬਕਾ ਸਰਪੰਚ ਪਰਮਜੀਤ ਕੌਰ ਦੇ ਪਤੀ ਜਸਦੇਵ ਸਿੰਘ ਨੂੰ ਜਾਣਕਾਰੀ ਦਿੱਤੀ ਤੇ ਫੋਨ ਦੇ ਅਸਲੀ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।ਫਿਰ ਕਾਫੀ ਸਮੇ ਬਾਅਦ ਪਤਾ ਲੱਗਾ ਕਿ ਇਸ ਹੀ ਨਗਰ ਦੇਦਰਸਨ ਸਿੰਘ ਪੱੁਤਰ ਸਵ: ਰਣਜੀਤ ਸਿੰਘ(ਪੀ ਟੀ ਮਾਸਟਰ) ਦਾ ਹੈ।ਜਦੋ ਉਹਨਾਂ ਨੂੰ ਪੱੁਛਿਆ ਕਿ ਤੁਹਾਡਾ ਫੋਨ ਮੇਰੇ ਮੋਟਰਸਾਈਕਲ ਦੀ ਡਿੱਗੀ 'ਚ ਕਿਵੇ ਚਲਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਜਦੋ ਵੋਟ ਪਾਉਣ ਗਿਆ ਸੀ ਤਾਂ ਮੈ ਆਪਣੇ ਮੋਟਰਸਾਈਕਲ ਦੇ ਭਲੇਖੇ ਤੁਹਾਡੇ ਮੋਟਰਸਾਈਕਲ ਦੀ ਡਿੱਗੀ 'ਚ ਰੱਖ ਬੈਠਾ।ਉਨ੍ਹਾਂ ਇਹ ਵੀ ਦਸਿਆ ਕਿ ਮੈ ਇਹ ਫੋਨ ਕੱਲ ਹੀ ਨਵਾਂ ਖਰੀਦਿਆ ਸੀ। ਇਸ ਸਮੇ ਦਰਸਨ ਸਿੰਘ ਨੇ ਜਿੱਥੇ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਥੇ ਫੋਨ ਮਿਲਨ ਦੀ ਖੁਸੀ 'ਚ ਪੱਤਰਕਾਰ ਡਾਂ ਮਨਜੀਤ ਸਿੰਘ ਲੀਲਾਂ ਦਾ ਮੂੰਹ ਮਿੱਠਾ ਵੀ ਕਰਵਾਇਆ।

ਗੰ੍ਰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਵਿਦੇਸ਼ ਦੌਰੇ ਵਾਪਸ ਪੰਜਾਬ ਪਹੰੁਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਿੰਘਾਪੁਰ,ਥਾਈਲੈਂਡ,ਇੰਡੋਨਸ਼ੀਆਂ ਵਿਖੇ ਧਰਮ ਪਰਚਾਰ ਹਿਤ ਗਏ ਸ੍ਰੋ ਮਣੀ ਗੁਰਮਤਿ ਗ੍ਰੰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਦੇਸ਼ ਪਰਤ ਆਏ।ਇਕ ਮੁਲਾਕਾਤ ਵਿੱਚ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਸਿਖੀ ਚੜ੍ਹਦੀ ਕਲਾ ਵਿਚ ਹੈ ਤੇ ਪਰਵਾਸੀ ਭਰਾ ਆਪਣੀ ਨਵੀਂ ਪੀੜੀ ਨੂੰ ਪੰਜਾਬੀ ਸਿਖਾ ਰਹੇ ਹਨ ਤਾਂ ਕਿ ਨਵੀਂ ਪਨੀਰੀ ਬਚਪਨ ਤੋਂ ਹੀ ਆਪਣੇ ਸ਼ਾਨਦਾਰ ਵਿਰਸੇ ਤੋਂ ਵਾਕਤ ਹੋ ਸਕੇ।ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੇ ਵੱਖ-ਵੱਖ ਗੁਰਦਵਰਿਆ ਵਿੱਚ ਸਨਮਾਨਿਤ ਵੀ ਕੀਤਾ ਗਿਆ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਰੈਡ ਅਰਟਸ ਪੰਜਾਬ ਵੱਲੋਂ ਅਧਿਆਪਕਾਂ ਦੀ ਮਹਤਤਾ ਤੇ ਖੇਡਿਆ ਗਿਆ "ਵਹਿੰਗੀ" ਨੁੱਕੜ ਨਾਟਕ

ਸਥਾਨਕ ਕਸਬੇ ਦੀ ਪ੍ਰਸਿਧ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਜੋ ਵਿਿਦਅਕ ਅਤੇ ਧਾਰਮਿਕ ਗਤੀਵਿਧੀਆਂ ਰਾਂਹੀ ਸਮਾਜ ਨੂੰ ਸਿੱਖਿਆ ਅਤੇ ਸੇਧ ਦੇਣ ਦਾ ਲਗਾਤਾਰ ਉਪਰਾਲਾ ਕਰ ਰਹੀ ਹੈ। ਇਸ ਸੰਸਥਾ ਵਿੱਚ ਅੱਜ ਰੈਡ ਆਰਟਸ ਪੰਜਾਬ ਦੀ ਟੀਮ ਵੱਲੋਂ ਅਧਿਆਪਕਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਘਟ ਰਹੇ ਸਤਿਕਾਰ ਵਿਸ਼ੇ ਤੇ "ਵਹਿੰਗੀ" ਨੁੱਕੜ ਨਾਟਕ ਖੇਡਿਆ ਗਿਆ।

ਸਕੂਲ ਦੀ ਗਰਾਉਂਡ ਵਿੱਚ ਸਮੂਹ ਅਧਿਆਪਕਾਂ ਅਤੇ ਵਿਿਦਆਰਥੀਆਂ ਦੇ ਸਾਹਮਣੇ ਨਾਟਕ ਖੇਡਦਿਆ ਰੈੱਡ ਆਰਟਸ ਪੰਜਾਬ ਦੀ ਟੀਮ ਦੇ ਮੈਬਰਾਂ ਨੇ ਬਹੁਤ ਨੇ ਬਹੁਤ ਹੀ ਵਧੀਆ ਢੰਗ ਨਾਲ ਪੁਰਾਣੇ ਸਮੇਂ ਦੇ ਅਧਿਆਪਕਾਂ ਦੀ ਸਥਿਤੀ ਬਾਰੇ ਅਤੇ ਹੁਣ ਦੇ ਅਧਿਆਪਕਾਂ ਦੀ ਸਥਿਤੀ ਬਾਰੇ ਵਿਸਾਥਾਰ ਸਹਿਤ ਚਾਨਣਾ ਪਾਇਆ ਗਿਆ। ਉਨ੍ਹਾਂ ਸਰਕਾਰ ਦੀਆਂ ਨੀਤੀਆ ਉੱਪਰ ਵੀ ਵਿਅੰਗ ਕਸਦਿਆਂ ਦੱਸਿਆ ਕਿ ਕਿਸ ਤਰ੍ਹਾਂ ਅੱਠਵੀਂ ਤੱਕ ਫੇਲ ਨਾ ਹੋਣ ਦੇ ਕਾਰਨ ਬੱਚੇ ਅਧਿਆਪਕਾਂ ਦਾ ਸਤਿਕਾਰ ਨਹੀ ਕਰਦੇ। ਇਨ੍ਹਾਂ ਗੱਲਾਂ ਦਾ ਬੱਚਿਆਂ ਅਤੇ ਅਧਿਆਪਕਾਂ ਤੇ ਪ੍ਰਭਾਵ ਸਾਫ ਝਲਕ ਰਿਹਾ ਸੀ।

ਟੀਮ ਦੇ ਮੈਬਰਾਂ ਨੇ ਅਜੋਕੀ ਪੜਾਈ ਦੇ ਸਿਸਟਮ ਤੇ ਚੋਟ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅਜਕਲ ਦੇ ਬੱਚੇ ਆਪਣੇ ਅਧਿਆਪਕਾਂ ਦਾ ਸਤਿਕਾਰ ਨਹੀ ਕਰਦੇ ਅਤੇ ਉੇਨ੍ਹਾਂ ਦੇ ਕਹਿਣੇ ਵਿੱਚ ਨਹੀ ਰਹਿੰਦੇ ਜਿਸ ਕਰਕੇ ਉਹ ਵੱਡੇ ਹੋ ਕੇ ਗਲਤ ਰਾਸਤੇ ਚੁਣ ਲੈਂਦੇ ਹਨ।

ਅੰਤ ਵਿੱਚ ਆਈ ਹੋਈ ਰੈਡ ਆਰਟ ਦੀ ਟੀਮ ਦਾ ਧੰਨਵਾਦ ਕਰਦਿਆਂ ਅਤੇ ਉਨ੍ਹਾਂ ਦਾ ਹੌਸਲਾਂ ਵਧਾਉਂਦਿਆਂ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਹਮੇਸ਼ਾ ਹੀ ਆਪਣੇ ਅਧਿਆਪਕਾਂ ਦਾ ਅਗਿਆਕਾਰੀ ਰਹਿਣਾ ਚਾਹੀਦਾ ਹੈ ਅਤੇ ਤਾਂ ਹੀ ਅਧਿਆਪਕ ਅਤੇ ਬੱਚੇ ਦਾ ਰਿਸ਼ਤਾ ਹੋਰ ਮਜਬੂਤ ਹੋ ਸਕਦਾ ਹੈ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਵੀ ਪੱਖਪਾਤੀ ਰੱਵਈਆ ਨਾ ਅਪਣਾਉਣ।

ਇਸ ਤੋਂ ਬਾਆਦ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਭਾਸ਼ਣ ਵਿੱਚ ਜਿਥੇ ਰੈਡ ਆਰਟ ਦੀ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ ਉੱਥੇ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਅਨੀਤਾ ਕੁਮਾਰੀ ਦਾ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਣ ਤੇ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੇਰਨਾਦਾਇਕ ਉਪਰਾਲੇ ਕਰਵਾਉਣ ਦੀ ਕਾਮਨਾ ਕੀਤੀ।

ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ ਅਤੇ ਉੱਪ ਪ੍ਰਧਾਨ ਸ਼੍ਰੀ ਸਨੀ ਅਰੋੜਾ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਰੈੱਡ ਆਰਟਸ ਦੇ ਕਲਾਕਾਰਾਂ ਦਾ ਸਨਮਾਨ ਕੀਤਾ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚ' ਸ਼ਤਰੰਜ ਅਤੇ ਕੈਰਮ ਬੋਰਡ ਦੇ ਜੋਨਲ ਮੁਕਾਬਲੇ ਕਰਵਾਏ ਗਏ

ਕੈਰਮ ਵਿੱਚ ਬੀ. ਬੀ. ਐੱਸ. ਬੀ ਦੇ ਵਿਿਦਆਰਥੀਆਂ ਨੇ ਕਰਵਾਈ ਬੱਲੇ – ਬੱਲੇ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਅਸ਼ੀਸ਼ਛ ਗ਼ੌਂਅਲ਼ ਪੱਧਰ ਦੇ ਸ਼ਤਰੰਜ ਅਤੇ ਕੈਰਮ ਬੋਰਡ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੁਧਿਆਣੇ ਜਿਲ੍ਹੇ ਦੇ ੀਛਸ਼ਓ ਅਤੇ ੀਸ਼ਛ ਤੋਂ ਐਫੀਲੀਏਟਡ ਵੱਖ – ਵੱਖ ਸਕੂਲਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸੀਨੀਅਰ ਅਤੇ ਜੂਨੀਅਰ ਦੋਨੋਂ ਪੱਧਰ ਦੀਆਂ ਟੀਮਾਂ ਸ਼ਾਮਿਲ ਹੋਈਆਂ। ਸਕੂਲ ਦੀ ਪ੍ਰਿੰਸੀਪਲ ਮੈਡਮ ਅਨੀਤਾ ਕਾਲੜਾ ਦੁਆਰਾ ਖਿਡਾਰੀਆਂ ਨਾਲ ਜਾਣ ਪਛਾਣ ਤੋਂ ਬਾਅਦ ਮੁਕਾਲਿਆਂ ਦੀ ਸ਼ੁਰੂਆਤ ਕੀਤੀ ਗਈ।

ਕੈਰਮ ਦੇ ੂ-19 ਮੁੰਡਿਆਂ ਦੇ ਮੁਕਾਬਲੇ ਵਿੱਚ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੈਕਰਡ ਹਾਰਟ ਸਕੂਲ ਸਾਹਨੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਸ਼੍ਰੈਣੀ ਵਿੱਚ ੂ-19 ਕੁੜੀਆਂ ਦੇ ਮੁਕਾਬਲੇ ਵਿੱਚ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ੂ-17 ਮੁੰਡਿਆਂ ਦੇ ਮੁਕਾਬਲੇ ਵਿੱਚ ਸੇਂਟ ਮਹਾਪ੍ਰਗਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ੂ-17 ਕੁੜੀਆਂ ਦੇ ਮੁਕਾਬਲੇ ਵਿੱਚ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੇਂਟ ਮਹਾਪ੍ਰਗਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ

ਸ਼ਤਰੰਜ ਦੇ ੂ-14 ਕੁੜੀਆਂ ਦੇ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ ਅਤੇ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਲੜੀ ਵਿੱਚ ਸ਼ਤਰੰਜ ਦੇ ੂ-14 ਮੰੁਡਿਆਂ ਦੇ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ ਅਤੇ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੈਕਰਡ ਹਾਰਟ ਸਕੂਲ ਸਾਹਨੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ੂ-17 ਮੁੰਡਿਆਂ ਦੇ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ, ਸੇਂਟ ਮਹਾਪ੍ਰਗਿਆ ਨੇ ਦੂਜਾ ਸਥਾਨ ਅਤੇ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਲੜੀ ਤਹਿਤ ੂ-17 ਕੁੜੀਆਂ ਦੇ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ, ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੈਕਰਡ ਹਾਰਟ ਸਕੂਲ ਸਾਹਨੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ੂ-19 ਮੰੁਡਿਆਂ ਦੇ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ ਅਤੇ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰਾਮਲਾਲ ਭਸੀਨ ਸਕੂਲ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ੂ-19 ਕੁੜੀਆਂ ਦੇ ਮੁਕਾਬਲੇ ਵਿੱਚ ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ ਅਤੇ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜੇਤੂ ਖਿਡਾਰੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਨੇ ਟਰਾਫੀਆਂ ਦੇ ਕੇ ਉਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ – ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰਰਿਤ ਕੀਤਾ। ਇਨ੍ਹਾਂ ਮੁਕਾਬਲੇ ਨੂੰ ਸਫਲਤਾ ਪੂਰਵਕ ਕਰਵਾਉਣ ਦੇ ਲਈ ਸਕੂਲ ਡੀ. ਪੀ. ਪ੍ਰਭਦੀਪ ਸਿੰਘ, ਮਹਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਦੇ ਨਾਲ ਨਾਲ ਮਨਦੀਪ ਸਿੰਘ ਤੇ ਜਸਕਰਨ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਅੰਤ ਵਿੱਚ ਪ੍ਰਿੰਸੀਪਲ ਮੈਡਮ ਅਤੇ ਸਕੂਲ ਦੇ ਪ੍ਰਸ਼ਾਸ਼ਨ ਵੱਲੋਂ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ।

ਕਾਂਗਰਸੀ ਵਰਕਰਾਂ ਨੇ ਲੋਕ ਸਭਾ ਲੁਧਿਆਣਾ ਤੋ ਉਮੀਦਵਾਰ ਰਵਨੀਤ ਸਿੰਘ ਬਿੱਟ ਦੇ ਹੱਕ ਵਿੱਚ ਪੋਲੰਿਗ ਬੂਥ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਰਣ ਸਿੰਘ ਵਿੱਚ ਕਾਂਗਰਸ ਲੁਧਿਆਣਾ ਦਿਹਾਤੀ ਦੇ ਕਿਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਵਿੱਚ ਲੋਕ ਸਭਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਹੱਕ ਵਿੱਚ ਕਾਂਗਰਸੀ ਵਰਕਰਾਂ ਨੇ ਪੋਲੰਿਗ ਬੂਥ ਲਾਇਆ ਗਿਆ।ਕਾਂਗਰਸੀ ਵਰਕਰਾਂ ਨੇ ਬਿੱਟੂ ਨੂੰ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ।ਇਸ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਤੇ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਇੱਕ ਲੱਖ ਵੋਟਾਂ ਲੀਡ ਨਾਲ ਜਿੱਤਣਗੇ।ਸਾਬਕਾ ਸਰਪੰਚ ਹਰਬੰਸ ਸਿੰਘ,ਸੋਮਨਾਥ ਪੰਚ, ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਬਲਜੀਤ ਸਿੰਘ,ਰਜਿੰਦਰ ਸਿੰਘ,ਬਿੱਕਰ ਸਿੰਘ ਕਰਮਜੀਤ ਸਿੰਘ(ਸਾਰੇ ਸਾਬਕਾ ਪੰਚ)ਦਰਸਨ ਸਿੰਘ ਕੈਪਟਨ ਜੁਗਰਾਜ ਸਿੰਘ,ਗੁਰਜੀਵਨ ਸਿੰਘ,ਸੁਖਦੇਵ ਸਿੰਘ,ਬੇਅੰਤ ਸਿੰਘ,ਜਸਵਿੰਦਰ ਸਿੰਘ,ਛਿੰਦਾ,ਹਰਵਿੰਦਰ ਸਿੰਘ ਬਿੱਟੂ,ਜੱਸਾ ਸਿੰਘ,ਵੀਰੀ,ਬਿੱਲੂ ਆਦਿ ਹਾਜ਼ਰ ਸਨ।

ਸ਼ੋ੍ਰਮਣੀ ਅਕਾਲੀ ਦਲ ਦੇ ਸਮਰਥਕਾਂ ਨੇ ਪੋਲੰਿਗ ਬੂਥ ਲਗਾਇਆ,ਸਾਬਕਾ ਵਿਧਾਇਕ ਐਸ.ਆਰ.ਕਲੇਰ ਵੀ ਪਿੰਡ ਗਾਲਿਬ ਰਣ ਸਿੰਘ ਪਹੁੰਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਅਕਾਲੀ ਦਲ ਦੇ ਸਮਰਥਕਾਂ ਨੇ ਅਕਾਲੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਪੋਲੰਿਗ ਬੂਥ ਲਗਾਇਆ ਗਿਆ।ਗਾਲਿਬ ਰਣ ਸਿੰਘ ਦੇ ਅਕਾਲੀ ਦਲ ਦੇ ਪੋਲੰਿਗ ਬੂਥ ਤੇ ਸਾਬਕਾ ਵਿਧਾਇਕ ਐਸ.ਆਰ.ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ,ਬਿੰਦਰ ਸਿੰਘ ਮਨੀਲਾ ਪਹੰੁਚੇ।ਇਸ ਸਮੇ ਐਸ.ਆਰ.ਕਲੇਰ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਗਰੇਵਾਲ ਵੱਡੀ ਲੀਡ ਨਾਲ ਜਿੱਤਣਗੇ।ਇਸ ਸਮੇ ਪ੍ਰਧਾਨ ਸਰਤਾਜ ਸਿੰਘ,ਬਲਵਿੰਦਰ ਸਿੰਘ,ਨੰਦ ਸਿੰਘ,ਇੰਦਰਜੀਤ ਸਿੰਘ,ਜਸਵੰਤ ਰਾਏ,ਜਗਜੀਤ ਸਿੰਘ,ਆਦਿ ਹਾਜ਼ਰ ਸਨ।

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ

ਚੰਡੀਗੜ੍ਹ/19 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵੱਡੀ ਗਿਣਤੀ ਵਿਚ ਜਾ ਕੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਸਾਡੇ ਵਿਰੋਧੀਆਂ ਵੱਲੋਂ ਹਿੰਸਾ ਅਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਰਾਹੀਂ ਚੋਣ ਅਮਲ ਵਿਚ ਰੁਕਾਵਟ ਨਾ ਪਾਈ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਜਮਹੂਰੀਅਤ ਦੀ ਇਸ ਪ੍ਰਕਿਰਿਆ ਨੂੰ ਬਹੁਤ ਹੀ ਸ਼ਾਂਤਮਈ ਅਤੇ ਸਲੀਕੇ ਨਾਲ ਸਿਰੇ ਚੜ੍ਹਾਉਣਾ ਸੀ। ਪਰੰਤੂ ਇਸ ਦੇ ਨਾਲ ਹੀ ਸਰਦਾਰ ਬਾਦਲ ਨੇ ਇਹ ਵਿਸ਼ਵਾਸ਼ ਜਤਾਇਆ ਹੈ ਕਿ ਲੋਕਾਂ ਨੇ ਇੱਕ ਅਜਿਹੀ ਸਰਕਾਰ ਨੂੰ ਨਕਾਰ ਦਿੱਤਾ ਹੈ, ਜਿਸ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਲਈ ਬੇਅਦਬੀ ਦੇ ਝੂਠੇ ਦੋਸ਼ਾਂ ਦਾ ਆਸਰਾ ਲੈਣ ਦੀ ਕੋਸ਼ਿਸ਼ ਕੀਤੀ ਸੀ। mਸਰਦਾਰ ਬਾਦਲ ਨੇ ਉਹਨਾਂ ਅਣਥੱਕ ਅਤੇ ਦਲੇਰ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ, ਜਿਹੜੇ ਕਾਂਗਰਸ ਪਾਰਟੀ ਦੀ ਸ਼ਹਿ ਤੇ ਕੀਤੀਆਂ ਸਰਕਾਰੀ ਧੱਕੇਸ਼ਾਹੀਆਂ ਵਿਰੁੱਧ ਡਟ ਕੇ ਪੂਰੀ ਬਹਾਦਰੀ ਨਾਲ ਲੜੇ। ਉਹਨਾਂ ਕਿਹਾ ਕਿ ਮੈਨੂੰ ਮੇਰੇ ਵਰਕਰਾਂ ਉੱਤੇ ਮਾਣ ਹੈ। ਪਾਰਟੀ ਦੀ ਜਿੰਦ ਜਾਨ ਹਨ।

ਚਾਰ ਧਾਮ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਫਰੀ ਮੈਡੀਕਲ ਕੈਂਪ 1 ਜੂਨ ਤੋਂ

ਜਗਰਾਓਂ, (ਗੁਰਦੇਵ ਗਾਲਿਬ, ਮਨਜੀਤ ਗਿੱਲ ਸਿੱਧਵਾਂ)। ਸੁਆਮੀ ਮਹਿੰਦਰ ਸਿੰਘ (ਭਗਤ ਜੀ) ਰਸੂਲਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਸ ਸਾਲ ਵੀ ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ਕਰਨ ਵਾਲੀਆਂ ਸੰਗਤਾਂ ਲਈ ਲੰਗਰ, ਫਰੀ ਮੈਡੀਕਲ ਕੈਂਪ ਅਤੇ ਰਹਿਣ ਲਈ ਰੈਨ ਬਸੇਰਾ ਕੈਂਪ 1 ਜੂਨ ਤੋਂ 10 ਅਕਤੂਬਰ 2019 ਤੱਕ ਰਿਸ਼ੀਕੇਸ਼ ਤੋਂ 85 ਕਿੱਲੋਮੀਟਰ ਦੂਰ ਸ੍ਰੀ ਨਗਰ ਦੇ ਨੇੜੇ, ਮੁੱਲਾਂ ਪਿੰਡ ਵਿਖੇ ਲਾਇਆ ਜਾ ਰਿਹਾ ਹੈ ਜੋ ਕਿ ਲਗਾਤਾਰ ਸਾਢੇ ਚਾਰ ਮਹੀਨੇ ਚੱਲੇਗਾ। ਇਸ ਦੋਰਾਨ ਚੈਰੀਟੇਬਲ ਟਰੱਸਟ ਲੋਪੋਂ ਦੇ ਮੁੱਖੀ ਸੰਤ ਬਾਬਾ ਜਮੀਤ ਸਿੰਘ ਅਤੇ ਸੁਆਮੀ ਜੁਗਰਾਜ ਸਿੰਘ ਲੰਗਰਾਂ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸੇਵਾ ਵਿੱਚ ਤਨ-ਮਨ-ਅਤੇ ਧਨ ਵਧ ਤੋਂ ਵਧ ਯੋਗਦਾਨ ਪਾ ਕੇ ਪੂੰਨ ਦੇ ਭਾਗੀ ਬਣੋ ਅਤੇ ਆਪਣਾ ਜੀਵਨ ਸਫਲ ਬਣਾਓ। ਮੌ : 94648-13013

ਚਿੱਟੇ ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਜਗਰਾਓਂ, (ਗੁਰਦੇਵ ਗਾਲਿਬ, ਮਨਜੀਤ ਗਿੱਲ ਸਿੱਧਵਾਂ)। ਚਿੱਟੇ ਨਸ਼ੇ ਨਾਲ ਇੱਕ 20 ਸਾਲਾਂ ਨੌਜਵਾਨ ਦੀ ਮੌਤ ਹੋਣ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਅੱਜ ਵੋਟਾਂ ਵਾਲੇ ਦਿਨ ਥਾਣਾ ਸਿੱਧਵਾਂ ਬੇਟ ਦੇ ਪਿੰਡ ਭੂੰਦੜੀ ਦੇ ਬਖਤੌਰ ਸਿੰਘ ਦਾ ਪੁੱਤਰ ਹੈਪੀ (20 ਸਾਲ) ਜੋ ਕਿ ਸਰਕਾਰੀ ਸਕੂਲ ਦੀ ਕੰਧ ਟੱਪ ਕੇ ਚਿੱਟੇ ਨਸ਼ੇ ਵਾਲਾ ਟੀਕਾ ਲਾ ਰਿਹਾ ਸੀ, ਜਿਸ ਦੀ ਸੂਈ ਬਾਂਹ ਦੇ ਵਿੱਚ ਹੀ ਰਹਿ ਗਈ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਪੁਲਿਸ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

ਸ.ਦਲਵਾਰਾ ਸਿੰਘ ਮੱੱਲੀ ਨੂੰ ਓਹਨਾ ਦੇ ਜੱਦੀ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਦਾਇਗੀ

ਜਗਰਾਓਂ (ਜਸਮੇਲ ਗਾਲਿਬ) ਅੱਜ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ  ਗੁਰਦੁਆਰਾ ਸਿੰਘ ਸਭਾ ਸਾਊਥ ਹਾਲ   ਯੂ.ਕੇ ਦੇ ਪ੍ਰਧਾਨ ਅਤੇ ਜੀ.ਐਚ.ਜੀ ਐਕਡਮੀ ਦੇ ਚੇਅਰਮੈਨ ਸ.ਗੁਰਮੇਲ ਸਿੰਘ ਮੱਲ੍ਹੀ ,ਖੇਡ ਪ੍ਰਮੋਟਰ ਬਲਜੀਤ ਸਿੰਘ ਮੱਲ੍ਹੀ ਯੂ.ਕੇ (ਡਾਇ ਜੀ ਐਚ ਜੀ ਐਕਡਮੀ),  ਸ ਜੋਰਾ ਸਿੰਘ ਕੈਨੇਡਾ ਅਤੇ ਸ ਅਜੀਤ ਸਿੰਘ ਕੈਨੇਡਾ ਦੇ ਪਿਤਾ ਸ ਦਲਵਾਰਾ ਸਿੰਘ ਮੱਲੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਅੱਜ ਓਹਨਾ ਦਾ ਸਿੱਖ ਰਵਾਇਤਾਂ ਅਨੁਸਾਰ ਓਨਾ ਦੇ ਜੱਦੀ ਪਿੰਡ ਤਲਵੰਡੀ ਮੱਲ੍ਹੀਆ ਦੇ ਸ਼ਮਸਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿਤਾ ਗਿਆ।ਵੱਡੀ ਗਿੱਣਤੀ ਵਿੱਚ ਲੋਕਾਂ ਨੇ ਵਿਛੜੀ ਸ਼ਖਸੀਅਤ ਦੇ ਦਰਸਨ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋ ਅੰਤਿਮ ਸੰਸਕਾਰ ਵਿੱਚ ਹਾਜਰੀ ਭਰੀ। ਦੁਨੀਆ ਭਰ ਵਿਚ ਨਿਮਾਣਾ ਖੱਟਣ ਵਾਲੇ ਮੱਲੀ ਪਰਿਵਾਰ ਨਾਲ ਲੋਕਾਂ ਨੇ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋ ਕੇ ਦੁਖ ਵਡਾਇਆ। ਮੱਲ੍ਹੀ ਪਰਿਵਾਰ ਵਲੋਂ ਜਿੰਨੀਆਂ ਵੀ ਨੇੜੇ-ਦੂਰ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਸ ਸਮੇ ਪ੍ਰਿਸ ਨਾਲ ਗੱਲ ਕਰਦੇ ਸ ਗੁਰਮੇਲ ਸਿੰਘ ਮੱਲ੍ਹੀ ਨੇ ਦੱਸਿਆ ਕਿ ਸਾਡੇ ਪਿਤਾ ਸ. ਦਲਵਾਰਾ ਸਿੰਘ ਮੱਲੀ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਗੁਰਦੁਆਰਾ ਅਕਾਲਸਰ ਪਿੰਡ ਤਲਵੰਡੀ ਮੱਲ੍ਹੀਆਂ(ਮੋਗਾ)ਵਿਖੇ 20 ਮਈ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋ 1 ਵਜੇ ਦੇ ਦਰਮਿਆਨ ਪਾਏ ਜਾਣਗੇ।