You are here

ਲੁਧਿਆਣਾ

ਪਿੰਡ ਲੀਲਾਂ ਮੇਘ ਸਿੰਘ ਵਿਖੇ ਸਮਾਜਿਕ ਸਿੱਖਿਆ ਮੇਲੇ ਅਯੋਜਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਪੜੋ ਪੰਜਾਬ-ਪਵਾੳ ਪੰਜਾਬ ਮੁਹਿੰਮ ਅਧੀਨ ਪਿੰਡ ਲੀਲਾਂ ਮੇਘ ਸਿੰਘ ਦੇ ਸੀਨੀਅਰ ਸੈਕਡਰੀ ਸਕੂਲ ਵਿਖੇ ਸਮਾਜਿਕ ਸਿੱਖਿਆ ਮੇਲਾ ਕਰਵਾਇਆ ਗਿਆ।ਇਸ ਸਮੇ ਸਮਾਜਿਕ ਸਿੱਖਿਆ ਅਧਿਆਪਕ ਤੇ ਸੁਖਦੇਵ ਸਿੰਘ ਤੇ ਮਨਜਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਵਿਿਦਆਰਥੀਆਂ ਨੇ ਚਾਰਟ ਤੇ ਮਾਡਲ ਤਿਆਰ ਕੀਤੇ ਤੇ ਇਸ ਸਬੰਧੀ ਸਕੂਲ ਸਟਾਪ ਤੇ ਪੰਹੁਚੇ ਨਗਰ ਦੇ ਪੰਤਵੰਤੇ ਸੱਜਣਾਂ ਨੂੰ ਜਾਣਕਾਰੀ ਵੀ ਦਿੱਤੀ।ਇਸ ਸਮੇ ਸਕੂਲ ਮੁਖੀ ਪ੍ਰਿਸੀਪਲ ਮੈਡਮ ਮਨਜੀਤ ਕੌਰ ਨੇ ਜਿਥੇ ਮੇਲਾ ਕਰਵਾਉਣ ਲਈ ਸਕੂਲ ਸਟਾਫ ਦਾ ਧੰਨਵਾਦ ਕੀਤਾ ਉਥੇ ਬੱਚਿਆਂ ਨੂੰ ਵੱਧ ਤੋ ਵੱਧ ਪੜਨ ਦੀ ਪੇ੍ਰਰਨਾ ਦਿੱਤੀ।ਇਸ ਸਮੇ ਸਰਪੰਚ ਵਰਕਪਾਲ ਸਿੰਘ,ਜੀ.ੳ ਜੀ ਹਰਮਿੰਦਰ ਸਿੱਘ,ਪੱਤਰਕਾਰ ਡਾ.ਮਨਜੀਤ ਸਿੰਘ ਲੀਲਾਂ,ਸੁਖਵਿੰਦਰ ਸਿੰਘ ਸੁੱਖਾ,ਪੰਚ ਜਗਦੇਵ ਸਿੰਘ, ਲੈਕ:ਸ੍ਰੀਮਤੀ ਕੁਲਦੀਪ ਕੌਰ,ਸ੍ਰੀਮਤੀ ਕੁਲਵਿੰਦਰ ਕੌਰ,ਸ੍ਰੀਮਤੀ ਨਿਰਮਲ ਕੌਰ,ਸ੍ਰੀਮਤੀ ਸਰਿੰਦਰ ਕੌਰ, ਕਲਵੰਤ ਸਿੰਘ ਪੀ.ਟੀ.ਆਈ,ਸ. ਜਸਪ੍ਰੀਤ ਸਿੰਘ,ਸ੍ਰੀਮਤੀ ਨੀਤੂ ਪਾਸੀ,ਸ੍ਰੀਮਤੀ ਜਸਪ੍ਰੀਤ ਕੌਰ ਆਦਿ ਤੋ ਇਲਾਵਾ ਵੱਡੀ ਗਿੱਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ।

ਬਿੱਟੂ ਹਲਕਾ ਦੇ ਪਿੰਡਾਂ ਦਾ ਜਲਦ ਕਰਨਗੇ ਧੰਨਵਾਦ: ਬੀਬੀ ਬਲਜਿੰਦਰ ਕੌਰ ਫਹਿਤਗੜ੍ਹ ਸਿਿਵਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਤੋ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਵੱਡੀ ਲੀਡ ਨਾਲ ਜਿੱਤ ਦੀ ਖੁਸੀ ਵਿੱਚ ਜਿਲ੍ਹਾ ਲੁਧਿਆਣਾ ਕਾਂਗਰਸ ਦੇ ਜਨਰਲ ਸੈਕਟਰੀ ਬੀਬੀ ਬਲਜਿੰਦਰ ਫਤਿਹਗੜ੍ਹ ਸਿਿਵਆਂ ਨੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।ਇਸ ਪਿੰਡਾਂ ਵਾਸੀਆਂ ਨੇ ਬੀਬੀ ਬਲਜਿੰਦਰ ਕੌਰ ਲੱਡੂਆਂ ਨਾਲ ਮੰੂਹ ਮਿੱਠਾ ਕਰਵਾਇਆ ਗਿਆ।ਇਸ ਬਲਜਿੰਦਰ ਕੌਰ ਨੇ ਪਿੰਡਾਂ ਵਾਸੀਆਂ ਨੂੰ ਵਧਾਈਆਂ ਦਿੱਤੀਆਂ।ਇਸ ਸਮੇ ਉਨ੍ਹਾਂ ਕਿਹ ਕਿ ਕਾਂਗਰਸ ਪਾਰਟੀ ਦੇ ਬਣੇ ਐਮ.ਪੀ.ਰਵਨੀਤ ਸਿੰਘ ਬਿੱਟੂ ਜਲਦੀ ਹੀ ਪਿੰਡਾਂ ਦਾ ਧੰਨਵਾਦੀ ਦੌਰਾ ਛੇਤੀ ਕਰਨਗੇ ਤੇ ਹਲਕੇ ਦੇ ਵਿਕਾਸ ਲਈ ਬਣਾਈਆਂ ਸਕੀਮਾਂ ਬਾਰੇ ਲੋਕਾਂ ਨੂੰ ਦੱਸਣਗੇ।ਉਨ੍ਹਾ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਦੂਜੀ ਵਾਰ ਐਮ.ਪੀ. ਬਣਾਇਆ ਹੈ ਜਿਸ ਲਈ ਉਹ ਸਦਾ ਵੋਟਰਾਂ ਦੇ ਰਿਣੀ ਰਹਣਗੇ।ਇਸ ਸਮੇ ਸੂਬੇਦਾਰ ਹਰਦਿਆਲ ਸਿੰਘ,ਸੁਰਜੀਤ ਸਿੰਘ ਪੰਚ,ਰਾਜਵਿੰਦਰ ਕੋਰ ਪੰਚ,ਬਲਦੇਵ ਸਿੰਘ ਫੌਜੀ,ਸੁਖਦੇਵ ਸਿੰਘ ਭੱਟੀ ਤੇ ਵੱਡੀ ਗਿੱਣਤੀ ਵਿੱਚ ਵਰਕਰ ਹਾਣਰ ਸਨ।

ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਤੇ ਕੋਰੜਾਂ ਰੁਪਏ ਦਾ ਵਾਧੂ ਬੋਝ ਪਾਇਆ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ ਵਿੱਚ ਲੋਕ ਸਭਾ ਚੋਣਾਂ ਮੱੁਕਣ ਤੋ ਐਨ ਮਗਰੋ ਪੰਜਾਬ ਖਪਤਕਾਰਾਂ ਤੇ ਬਿਜਲੀ ਰੇਟਾਂ ਵਿੱਚ ਇਜ਼ਾਫਾ ਕਰਕੇ ਕੋਰੜਾਂ ਪਾਏ ਦਾ ਵਾਧੂ ਬੋਝ ਪਾਕੇ ਰੱਖ ਦਿੱਤਾ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੌ ਲੰਘ ਰਹੇ ਹਨ ਤੇ ਜਿਉ ਹੀ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਵਧਾਏ ਤਾਂ ਜਿਉ ਹੀ ਆਮ ਲੋਕਾਂ ਵਿੱਚ ਸਾਰੇ ਪਾਸੇ ਹਾਹਾਕਾਰ ਮੱਚ ਗਈ ਹੈ।ਬੀਬੀ ਮਾਣੰੂਕੇ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਕਿਸਾਨਾਂ ਅਤੇ ਗਰੀਬਾਂ ਪ੍ਰਤੀ ਕੋਈ ਹਮਦਰਦੀ ਨਹੀ ਰੱਖਦੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਬਿਜਲੀ ਪੈਦਾ ਕਰਦੀ ਹੈ ਪਰ ਫਿਰ ਵੀ ਬਹੁਤ ਮਹਿੰਗੀ ਬਿਜਲੀ ਲੋਕਾਂ ਨੂੰ ਦਿੱਤੀ ਜਦੋ ਦਿੱਲੀ 'ਚ ਆਪ ਸਰਕਾਰ ਹੈ ਉਥੇ ਸਰਕਾਰ ਬਹੁਤ ਸਸਤੀ ਬਿਜਲੀ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ। ਬੀਬੀ ਮਾਣੂੂੰਕੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਉਹ ਇਸ ਫੈਸਲੇ ਤੇ ਪੁਨਰ ਵਿਚਾਰ ਕਰਨ ਅਤੇ ਸੂਬੇ ਵਿੱਚ ਵਧੀਆਂ ਬਿਜਲੀ ਦੀਆਂ ਕੀਮਤਾਂ ਨੂੰ ਵਾਪਸ ਲੈਣ।

ਕੋਟਕਪੂਰਾ ਗੋਲੀ ਕਾਂਡ ਚ ਉਮਰਾਨੰਗਲ, ਚਰਨਜੀਤ ਸ਼ਰਮਾ ਤੇ ਮਨਤਾਰ ਖ਼ਿਲਾਫ਼ ਚਲਾਨ ਪੇਸ਼

ਫ਼ਰੀਦਕੋਟ,ਮਈ 2019 ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਟੀਮ ਵਿੱਚ ਵਾਪਸੀ ਤੋਂ ਕੁਝ ਘੰਟਿਆਂ ਬਾਅਦ ਹੀ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਏਡੀਸੀਪੀ ਪਰਮਜੀਤ ਸਿੰਘ ਪੰਨੂੰ,ਡੀਐੱਸਪੀ ਬਲਜੀਤ ਸਿੰਘ, ਐਸਐਚਓ ਗੁਰਦੀਪ ਸਿੰਘ ਪੰਧੇਰ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਚਲਾਨ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 6 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।
ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਨੇ ਇਸ ਮਾਮਲੇ ਵਿੱਚ ਆਈ.ਜੀ. ਉਮਰਾਨੰਗਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਜਦੋਂ ਕਿ ਚਰਨਜੀਤ ਸ਼ਰਮਾ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ 6 ਜੂਨ ਨੂੰ ਸਾਬਕਾ ਐੱਸ.ਐੱਸ.ਪੀ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਨੇ ਕੋਟਕਪੂਰਾ ਚੌਕ ਵਿੱਚ ਸ਼ਾਂਤਮਈ ਰੋਸ ਧਰਨਾ ਦਿੱਤਾ ਸੀ। 13 ਅਕਤੂਬਰ 2015 ਦੀ ਰਾਤ ਨੂੰ ਪੁਲੀਸ ਨੇ ਧਰਨਾ ਦੇ ਰਹੀ ਸੰਗਤ ਉੱਪਰ ਲਾਠੀਚਾਰਜ ਕਰ ਦਿੱਤਾ ਸੀ, ਜਿਸ ਵਿੱਚ ਸੌ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਅਗਸਤ 2018 ਵਿੱਚ ਇਸ ਮਾਮਲੇ ਦੀ ਪੜਤਾਲ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ ਸੀ। ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਦੌਰਾਨ ਆਈ.ਜੀ. ਉਮਰਾਨੰਗਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਇਸ ਮਾਮਲੇ ਵਿੱਚ ਦੋਸ਼ੀ ਨਾਮਜ਼ਦ ਕਰ ਲਿਆ ਸੀ। ਜਾਂਚ ਟੀਮ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਦੋਸ਼ ਪੱਤਰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਮਨਤਾਰ ਸਿੰਘ ਬਰਾੜ ਦੀ ਗ੍ਰਿਫ਼ਤਾਰੀ ਉੱਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ।

 

ਗਾਲਿਬ ਰਣ ਸਿੰਘ 'ਚ ਮੁਸਲਮਾਨ ਭਾਈਚਾਰੇ ਨੇ ਸ਼ਾਮ ਨੂੰ ਰੋਜ਼ਾ ਖੋਲਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਮੁਸਲਮਾਨ ਭਾਈਚਾਰੇ ਨੇ ਸਾਮ ਨੂੰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਰੋਜ਼ਾ ਖੋਲਿਆ ਗਿਆ।ਇਸ ਸਮੇ ਰੋਜ਼ਾ ਖੋਲਨ ਸਮੇ ਨਵਜੋਤ ਸਿੰਘ ਨੇ ਮੁਸਲਮਾਨ ਭਾਈਚਾਰੇ ਤੇ ਬੱਚਿਆਂ ਨੂੰ ਫਲਾਂ,ਬੇਸਣ ਦੀਆਂ ਪਿੰਨੀਆਂ ਅਤੇ ਫਲਾਂ ਦੇ ਜੂਸ ਨਾਲ ਦੇ ਕੇ ਰੋਜ਼ਾ ਖੋਲਿਆ ਗਿਆ। ਇਸ ਸਮੇ ਬਿੱਲਾ ਗਾਲਿਬ ਨੇ ਕਿਹਾ ਅਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।ਉਨਾਂ ਨੇ ਨਵਜੋਤ ਸਿੰਘ ਦਾ ਰੋਜ਼ਾ ਖੋਲਣ ਦੇ ਆਉਣ ਤੇ ਧੰਨਵਾਦ ਕੀਤਾ।ਇਸ ਸਮੇ ਰਫੀ ਮੁਹੰਮਦ,ਜਾਫਰ ਅਲੀ,ਆਦਿ ਬੱਚਿਆਂ ਹਾਜ਼ਰ ਸਨ।

ਪਿੰਡ ਲੀਲਾਂ ਮੇਘ ਸਿੰਘ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਲੀਲਾਂ ਮੇਘ ਸਿੰਘ ਦੇ ਸੀਨੀਅਰ ਸੈਕਡਰੀ ਸਕੂਲ ਵਿਖੇ ਸਕੂਲ ਸਟਾਫ ਗ੍ਰਾਮ ਪੰਚਾਇਤ ਤੇ ਪੰਤਵਤੇ ਸੱਜਣਾਂ ਵੱਲੋਂ 80% ਤੋਂ ਵੱਧ ਨੰਬਰ ਲੈਣ ਵਾਲੇ ਵਿਿਦਆਰਥੀ ਆਂ ਦਾ ਸਨਮਾਨ ਕੀਤਾ ਗਿਆ।ਇਸ ਸਮੇਂ ਡਾਂ ਮਨਜੀਤ ਸਿੰਘ ਲੀਲਾਂ,ਸਰਪੰਚ ਵਰਕਪਾਲ ਸਿੰਘ ,ਜੀ.ੳ.ਜੀ ਧਰਮਿੰਦਰ ਸਿੰਘ ਨੇ ਆਉਣੇ ਵਾਲੇ ਸਮੇਂ 'ਚ ਸਨਮਾਨ ਚਿੰਨ ਤੇ ਨਗਦ ਰਾਸੀ ਦੇਣ ਦਾ ਐਲਾਨ ਕੀਤਾ ਇਸ ਮੌਕੇ ਪਵਨ ਕੁਮਾਰ,ਸਓ.ਸੁਖਦੇਵ ਸਿੰਘ,ਸ੍ਰ.ਜਸਪ੍ਰੀਤ ਸਿੰਘ.ਸ੍ਰੀਮਤੀ ਚਰਨਜੀਤ ਕੌਰ,ਸ੍ਰੀਮਤੀ ਨਿਰਮਲ ਕੌਰ ,ਲੈਕ:ਸ੍ਰੀਮਤੀ ਕੁਲਦੀਪ ਕੌਰ ,ਸ੍ਰੀਮਤੀ ਜਸਪ੍ਰੀਤ ਕੌਰ,ਸ੍ਰੀਮਤੀ ਨੀਤੂ ਪਾਸੀ ,ਸ੍ਰ.ਕੁਲਵੰਤ ਸਿੰਘ ਪੀ.ਟੀ.ਆਈ, ਸ੍ਰ.ਜਸਪ੍ਰੀਤ ਸਿੰਘ ,ਪੰਚ ਜਗਦੇਵ ਸਿੰਘ,ਸੁਖਵਿੰਦਰ ਸਿੰਘ,ਬਿੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ।

ਪਿੰਡ ਬੰਗਸੀਪੁਰਾ ਵਿਖੇ ਸਮਾਜਿਕ ਸਿੱਖਿਆ ਮੇਲੇ ਦਾ ਅਯੋਜਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਪੜੋ ਪੰਜਾਬ-ਪੜਾਉ ਮਹਿੰਮ ਅਧੀਨ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਜਿਕ ਮੇਲਾ ਕਰਵਾਇਆ ਗਿਆ।ਇਸ ਸਮੇ ਸਮਾਜਿਕ ਸਿੱਖਿਆ ਅਧਿਆਪਕ ਸ੍ਰੀਮਤੀ ਮਨਪ੍ਰੀਤ ਕੌਰ ਤੇ ਸ੍ਰੀਮਤੀ ਕੁਲਵੰਤ ਕੌਰ ਦੀ ਯੋਗ ਅਗਵਾਈ ਵਿਚ ਵਿਿਦਆਰਥੀਆਂ ਨੇ ਚਾਰਟ ਤੇ ਮਾਡਲ ਤਿਆਰ ਕੀਤੇ ਤੇ ਇਸ ਸਬੰਧੀ ਸਕੂਲ ਸਟਾਪ ਤੇ ਪੰਹੁਚੇ ਨਗਰ ਦੇ ਪੰਤਵੰਤੇ ਸੱਜਣਾਂ ਨੂੰ ਜਾਣਕਾਰੀ ਵੀ ਦਿੱਤੀ।ਇਸ ਸਮੇ ਸਕੂਲ ਮੱੁਖੀ ਸ੍ਰੀਮਤੀ ਮਨਪ੍ਰੀਤ ਕੌਰ ਨੇ ਜਿੱਥੇ ਮੇਲਾ ਕਰਵਾਉਣ ਲਈ ਸਕੂਲ ਸਟਾਫ ਦਾ ਧੰਨਵਾਦ ਕੀਤਾ ਉਥੇ ਬੱਚਿਆਂ ਨੂੰ ਵੱਧ ਪੜਨ ਦੀ ਪ੍ਰੇਰਨਾ ਦਿੱਤੀ। ਇਸ ਸਮੇ ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀਮਤੀ ਮਨੀਸਾ,ਡਾ.ਮਨਜੀਤ ਸਿੰਘ,ਸਾਬਕਾ ਸਰਪੰਚ ਜਗਵਿੰਦਰ ਸਿੰਘ ਮੰਡ,ਸਾਬਕਾ ਸਰਪੰਚ ਗੁਰਮੇਲ ਸਿੰਘ,ਸ.ਸਤਵੀਰ ਸਿੰਘ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਪਰਮਿੰਦਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣਨ ਤੇ ਅਕਾਲੀ ਵਰਕਰਾਂ ਦੇ ਹੌਸਲੇ ਵਧੇ ਹਨ:ਪ੍ਰਧਾਨ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਕਾਲੀ-ਭਾਜਪਾ ਦੀ ਸਰਕਾਰ ਬਣਨ,ਸੁਖਵੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਤ ਿਿਪੰਡ ਗਾਲਿਬ ਰਣ ਸਿੰਘ 'ਚ ਪ੍ਰਧਾਨ ਸਰਤਾਜ ਸਿੰਘ ਗਿੱਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਖੁਸ਼ੀ ਮਨਾਈ ਗਈ।ਇਸ ਸਮੇ ਪ੍ਰਧਾਨ ਸਰਤਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿੱਚ ਸਰਕਾਰ ਬਣਨ ਨਾਲ ਜਿੱਥੇ ਦੇਸ਼-ਵਿਦੇਸ ਵਿੱਚ ਪਾਰਟੀ ਦਾ ਗ੍ਰਾਫ ਉੱਚਾ ਹੋਇਆ ਹੈ ਉਥੇ ਹੀ ਪੰਜਾਬ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਵੀ ਹੌਸਲੇ ਵਧੇ ਹਨ।ਇਸ ਸਮੇ ਸੁਰਿੰਦਰਪਾਲ ਸਿੰਘ ਫੌਜੀ, ਬਲਵਿੰਦਰ ਸਿੰਘ,ਇੰਦਰਜੀਤ ਸਿੰਘ,ਮਾਸਟਰ ਹਰਬੰਸ ਸਿੰਘ,ਸੁਰਜੀਤ ਸਿੰਘ,ਬਲਵੰਤ ਸਿੰਘ ਆਦਿ ਹਾਜ਼ਰ ਸਨ।

ਮਹਿਲਾ ਕਾਂਗਰਸੀ ਆਗੂਆਂ ਨੇ ਡਾ.ਰਵਨੀਤ ਸਿੰਘ ਬਿੱਟੂ ਦੀ ਜਿੱਤ ਲਈ ਲੋਕਾਂ ਕੀਤਾ ਧੰਨਵਾਦ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੇ ਕੋਠੇ ਸ਼ੇਰਜੰਗ ਵਿੱਚ ਸਕੱਤਰ ਇੰਡੀਅਂ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾ.ਹਰਿੰਦਰ ਕੋਰ ਗਿੱਲ ਦੀ ਰਹਿਨੁਮਾਈ ਹੇਠ ਕਾਂਗਰਸੀ ਵਰਕਰਾਂ ਨੇ ਲੋਕ ਸਭਾ ਹਲਕਾ ਲੁਧਿਆਣਾ ਤੋ ਰਵਨੀਤ ਸਿੰਘ ਬਿੱਟੂ ਦੀ ਲਾਮਿਸਾਲ ਜਿੱਤ ਲਈ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਉਥੇ ਹੀ ਉਨ੍ਹਾਂ ਲੁਧਿਆਣਾ (ਦਿਹਾਤੀ) ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ ਦੀ ਯੋਗ ਅਗਵਾਈ ਹੇਠ ਕੰਮ ਕਰਨ ਵਾਲੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ।ਇਸ ਸਮੇ ਡਾ.ਹਰਿੰਦਰ ਕੌਰ ਗਿੱਲ ਨੇ ਕਾਂਗਰਸੀ ਦਾ ਲੱਡੂਆਂ ਨਾਲ ਮੂੁੰਹ ਮਿੱਠਾ ਕਰਵਾਇਆ ਗਿਆ।ਇਸ ਡਾਂ.ਗਿੱਲ ਨੇ ਉਮੀਦਵਾਰ ਨੂੰ ਜਿਤਾਉਣ ਲਈ ਘਰ-ਘਰ ਜਾ ਕੇ ਧੰਨਵਾਦ ਕੀਤਾ ਤੇ ਇਸ ਸਮੇ ਲੱਡੂਆਂ ਵੰਡੇ ਗਏ ਤੇ ਨੱਛਦੇ ਹੋਏ ਖੁਸ਼ੀ ਮਨਾਈ ਗਈ।ਇਸ ਸਮੇ ਕਾਂਗਰਸੀ ਵਰਕਰ ਹਾਜ਼ਰ ਸਨ।

ਮਾਤਾ ਵੈਸ਼ਨੂੰ ਕਲੱਬ ਪਿੰਡ ਰਾਊਵਾਲ ਵੱਲੋਂ ਜਾਗਰਣ ਕਰਵਾਇਆ

ਸਵੱਦੀ ਕਲਾਂ / ਚੌਕੀਮਾਨ , 27 ਮਈ (ਬਲਜਿੰਦਰ ਸਿੰਘ ਵਿਰਕ,ਨਸੀਬ ਸਿੰਗ ਵਿਰਕ)-ਇੱਥੋਂ ਨਜ਼ਦੀਕੀ ਪਿੰਡ ਰਾਊਵਾਲ ਵਿਖੇ ਮਾਤਾ ਵੈਸ਼ਨੂੰ ਦੇਵੀ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਦਾ ਉਦਘਾਟਨ ਭਾਈ ਅਮਰਜੀਤ ਸਿੰਘ ਸੇਵਾਦਾਰ ਗੁਰਦੁਆਰਾ ਗੋਪਾਲਸਰ ਸਾਹਿਬ ਪਿੰਡ ਗਗੜਾ ਨੇ ਕੀਤਾ। ਜਾਗਰਣ 'ਚ ਸਾਰੀ ਰਾਤ ਰਾਜਨ ਸਾਗਰ ਐਂਡ ਪਾਰਟੀ (ਪਠਾਨਕੋਟ) ਵਾਲਿਆਂ ਨੇ ਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ ਤੇ ਜਾਗਰਣ 'ਚ ਸਾਰੀ ਰਾਤ ਭੰਡਾਰਾ ਅਟੁੱਟ ਵਰਤਿਆ। ਇਸ ਮੌਕੇ ਸਰਪੰਚ ਹਰਮੇਲ ਸਿੰਘ ਮੇਲੀ, ਹੇਮਰਾਜ ਸਿੰਗਲਾ ਸਾਬਕਾ ਸਰਪੰਚ, ਜਗਦੇਵ ਸਿੰਘ ਦਿਉਲ, ਪ੍ਰਧਾਨ ਹਰਜੀਤ ਸਿੰਘ, ਅਮਨਦੀਪ ਸਿੰਘ ਗਰੇਵਾਲ, ਸਤਨਾਮ ਸਿੰਘ, ਜਗਰਾਜ ਸਿੰਘ ਤੇ ਪ੍ਰਧਾਨ ਮਲਕੀਤ ਸਿੰਘ ਆਦਿ ਹਾਜ਼ਰ ਸਨ।