ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਮੁਸਲਮਾਨ ਭਾਈਚਾਰੇ ਨੇ ਸਾਮ ਨੂੰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਰੋਜ਼ਾ ਖੋਲਿਆ ਗਿਆ।ਇਸ ਸਮੇ ਰੋਜ਼ਾ ਖੋਲਨ ਸਮੇ ਨਵਜੋਤ ਸਿੰਘ ਨੇ ਮੁਸਲਮਾਨ ਭਾਈਚਾਰੇ ਤੇ ਬੱਚਿਆਂ ਨੂੰ ਫਲਾਂ,ਬੇਸਣ ਦੀਆਂ ਪਿੰਨੀਆਂ ਅਤੇ ਫਲਾਂ ਦੇ ਜੂਸ ਨਾਲ ਦੇ ਕੇ ਰੋਜ਼ਾ ਖੋਲਿਆ ਗਿਆ। ਇਸ ਸਮੇ ਬਿੱਲਾ ਗਾਲਿਬ ਨੇ ਕਿਹਾ ਅਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।ਉਨਾਂ ਨੇ ਨਵਜੋਤ ਸਿੰਘ ਦਾ ਰੋਜ਼ਾ ਖੋਲਣ ਦੇ ਆਉਣ ਤੇ ਧੰਨਵਾਦ ਕੀਤਾ।ਇਸ ਸਮੇ ਰਫੀ ਮੁਹੰਮਦ,ਜਾਫਰ ਅਲੀ,ਆਦਿ ਬੱਚਿਆਂ ਹਾਜ਼ਰ ਸਨ।