You are here

ਲੁਧਿਆਣਾ

ਕੁੜੀਆਂ ਨੂੰ ਹੁਨਰਮੰਦ ਬਨਾਉਣ ਲਈ ਕਾਉਂਕੇ ਸਕੂਲ ਵਿੱਚ ਲਾਇਆ ਗਿਆ ਸਮਰ ਕੈਂਪ

ਕੈਂਪ ਦੇ ਆਖਰੀ ਦਿਨ ਬਾਲੜੀਆਂ ਨੇ ਪਾਈਆਂ ਧਮਾਲਾਂ

ਜਗਰਾਓਂ, ਜੂਨ 2019 ( ਸਤਪਾਲ ਕਉਕੇ )—ਅੱਤ ਦੀ ਗਰਮੀ ਦੇ ਬਾਵਜੂਦ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਵਿਖੇ ਮਹਿਕਮੇਂ ਦੀਆਂ ਹਦਾਇਤਾਂ ਮੁਤਾਬਿਕ 1 ਜੂਨ ਤੋਂ 8 ਜੂਨ ਤੱਕ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਆਪੋ-ਆਪਣੀ ਮੁਹਾਰਤ ਦੇ ਹਿਸਾਬ ਨਾਲ ਵਿਦਿਆਰਥਣਾਂ ਨੂੰ ਸਿੱਖਿਆ ਸਮੱਗਰੀ ਰਾਹੀਂ ਵਿੱਦਿਆ ਬਾਰੇ ਜਾਣੂੰ ਕਰਵਾਇਆ ਅਤੇ ਪੜ੍ਹਾਈ ਤੋਂ ਇਲਾਵਾ ਸਮਾਜਿੱਕ ਖੇਤਰ ਵਿੱਚ ਵਿਚਰਨ ਲਈ ਗੁਰ ਦੱਸੇ। ਸਿਹਤ ਦੀ ਤੰਦਰੁਸਤੀ ਲਈ ਯੋਗਾ ਆਦਿ ਕਰਵਾਉਣ ਤੋਂ ਇਲਾਵਾ ਮਨੋਰੰਜਨ ਭਰਪੂਰ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਆਰਟ ਐਂਡ ਕਰਾਫ਼ਟ ਰਾਹੀਂ ਵੱਖ-ਵੱਖ ਕਲਾਕ੍ਰਿਤੀਆਂ ਵੀ ਸਿਖਾਈਆਂ ਗਈਆਂ। ਇਸ ਕੈਂਪ ਦੌਰਾਨ ਲੜਕੀਆਂ ਨੂੰ ਪੇਂਟਿੰਗ ਦੀਆਂ ਬਰੀਕੀਆਂ ਅਤੇ ਵੱਖ-ਵੱਖ ਰੰਗਾਂ ਨੂੰ ਵਰਤਣ ਦੇ ਤਰੀਕੇ ਵੀ ਦੱਸੇ ਗਏ। ਸਮਰ ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਗੀਤਾਂ, ਲੋਕ ਗੀਤਾਂ, ਚੁਟਕਲਿਆਂ ਅਤੇ ਹੋਰ ਵੰਨਗੀਆਂ ਨਾਲ ਜੋੜਨ ਤੋਂ ਇਲਾਵਾ ਗਿੱਧਾ, ਭੰਗੜਾ ਤੇ ਡਾਂਸ ਆਦਿ ਰਾਹੀਂ ਮਨੋਰੰਜਨ ਵੀ ਕਰਵਾਇਆ ਅਤੇ ਹੱਥਾਂ ਉਪਰ ਮਹਿੰਦੀ ਲਗਾਉਣ ਦੇ ਵੱਖ-ਵੱਖ ਹੁਨਰ ਜਿਵੇਂ ਫੈਬਰਿਕ ਮਹਿੰਦੀ, ਸਪਰਾਕਲ ਮਹਿੰਦੀ, ਨੇਲ ਪਾਲਿਸ਼ ਮਹਿੰਦੀ ਆਦਿ ਸਿਖਾਏ ਗਏ। ਇਸ ਕੈਂਪ ਦੌਰਾਨ ਪੰਜਾਬ ਪੁਲਿਸ ਵੱਲੋਂ ਸਾਂਝ ਕੇਂਦਰ ਜਗਰਾਉਂ ਦੇ ਅਧਿਕਾਰੀਆਂ ਨੇ ਲੜਕੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਲੜਕੀਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਦੇ 'ਸ਼ਕਤੀ ਐਪ' ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਫ਼ਲਤਾ ਪੂਰਵਕ ਚੱਲੇ ਇਸ ਸਮਰ ਕੈਂਪ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਰਾਜਿੰਦਰ ਸਿੰਘ ਸਿੱਧੂ ਕਾਉਂਕੇ ਨੇ ਆਖਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਸਕੂਲ ਦੇ ਅਧਿਆਪਕ ਦ੍ਰਿੜ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਵਾਉਣ ਤੋਂ ਇਲਾਵਾ ਬੱਚਿਆਂ ਨੂੰ ਹੁਨਰਮੰਦ ਬਨਾਉਣ ਦੀ ਵੀ ਮੁਹਾਰਤ ਰੱਖਦੇ ਹਨ। ਜਿੰਨ੍ਹਾਂ ਨੇ ਇਸ ਸਮਰ ਕੈਂਪ ਨੂੰ ਸਦੀਵੀ ਬਣਾ ਦਿੱਤਾ ਹੈ। ਇਸ ਕੈਂਪ ਦੌਰਾਨ ਮਾ:ਚਰਨਪ੍ਰੀਤ ਸਿੰਘ ਬਰਿਆਰ, ਮਹਿੰਦਰਪਾਲ ਸਿੰਘ ਕਾਉਂਕੇ, ਏਕਮ ਸਿੰਘ, ਕੁਲਦੀਪ ਸਿੰਘ, ਸਵਰਨ ਸਿੰਘ ਡੱਲਾ, ਵੀਨਾ ਰਾਣੀ, ਹਰਪ੍ਰੀਤ ਕੌਰ ਚੀਮਾਂ, ਜਸਪ੍ਰੀਤ ਕੌਰ ਜੱਸਲ, ਰਛਪਾਲ ਕੌਰ ਸਿੱਧੂ, ਤੇਜਿੰਦਰ ਕੌਰ, ਕਿਰਨ ਬਾਲਾ, ਸ਼ੁਭਲਕਸ਼ਨ ਕੌਰ, ਕੁਲਦੀਪ ਕੌਰ, ਰਣਬੀਰ ਕੌਰ, ਸ਼ਬਨਮ ਰਤਨ, ਅਮਨਦੀਪ ਕੌਰ, ਰਾਧਾ ਰਾਣੀ ਆਦਿ ਹਾਜ਼ਰ ਸਨ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਜਗਰਾਓਂ, ਜੂਨ 2019( ਗੁਰਦੇਵ ਸਿੰਘ ਗਾਲਿਬ )—ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਨਾਇਆ ਗਿਆ ਸ਼ਹੀਦੀ ਦਿਵਸ ਸ਼ਹੀਦੀ ਦਿਵਸ ਸਥਾਨਕ ਕਸਬੇ ਦੀ ਨਾਮਵਾਰ ਵਿਦਿਅਕ ਸੰਸਥਾ ਬੀ. ਬੀ. ਅੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁੱਕੀ ਹੈ, ਵਿਖੇ ਸਿੱਖਾਂ ਦੇ ਪੰਜਵੇਂ ਗੁਰੁ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਸਿੱਖ ਬਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਜਪੁਜੀ ਸਾਹਿਬ ਦੇ ਪਾਠ ਕਰਵਾਏ ਗਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ ਅਤੇ ਸ਼੍ਰੀ ਗੁਰੁ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਬਹਾਦਰ ਸਿੰਘ ਬਹਾਦਰ ਜੀ ਦੇ ਪਵਿੱਤਰ ਸਰੁੱਪਾਂ ਅੱਗੇ ਫੁੱਲ ਅਰਪਣ ਕੀਤੇ ਗਏ ਅਤੇ ਛਬੀਲ ਵੀ ਲਗਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਿਸਿਜ ਅਨੀਤਾ ਕੁਮਾਰੀ ਜੀ ਨੇ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਜੀਵਨ ਤੇ ਝਾਤ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਅਤੇ ਸੀਸ ਵਿੱਚ ਤੱਤਾ ਰੇਤ ਪਵਾ ਕੇ ਵੀ "ਤੇਰਾ ਭਾਣਾ ਮੀਠਾ ਲਾਗੈ" ਭਾਣਾ ਮੀਠਾ ਲਾਗੈ"ਉਚਾਰਣ ਕਰਦੇ ਹੋਏ ਤਸੀਹੇ ਸਹਿੰਦੇ ਹੋਏ ਆਪਣਾ ਬਲੀਦਾਨ ਦਿੱਤਾ ਸੀ ਅਤੇ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਸੀ ਅਤੇ ਬਾਆਦ ਵਿੱਚ ਉਹਨਾਂ ਨੂੰ ਵੀ ਮੁਗਲਾਂ ਵੱਲੋਂ ਅਸਿਹ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਹਨਾਂ ਮਹਾਪੁਰਖਾਂ ਨੇ ਸਾਡੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ ਸੋ ਸਾਨੂੰ ਇਹਨਾਂ ਵੱਲੋਂ ਦਰਸਾਏ ਸੱਚ ਦੇ ਮਾਰਗ ਉੱਪਰ ਚੱਲਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਸੰਬੋਧਕੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਲੀਦਾਨ ਤੋਂ ਸੇਧ ਲੈਣੀ ਚਾਹੀਦੀ ਹੈ।ਓਹਨਾ ਸਕੂਲ ਪ੍ਰਿੰਸੀਪਲ ਮੈਡਮ ਮਿਸਿਜ ਅਨੀਤਾ ਕੁਮਾਰੀ ਜੀ ਦਾ ਵੀ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਤੇ ਧੰਨਵਾਦ ਕੀਤਾ ਅਤੇ ਭਵਿਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਦੇ ਰਹਿਣ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਅਤੇ ਪ੍ਰਧਾਨ ਸਨੀ ਅਰੋੜਾ ਹਾਜਰ ਸਨ।

ਮਾਨਵਤਾ ਦੀ ਭਲਾਈ ਲਈ ਕੰਮ ਕਰਨੇ ਹੀ ਗੁਰੂਆਂ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ-ਰਵਨੀਤ ਸਿੰਘ ਬਿੱਟੂ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਖੂਨਦਾਨ ਕੈਂਪ ਵਿੱਚ ਸ਼ਿਰਕਤ

ਲੁਧਿਆਣਾ, ਜੂਨ 2019( ਮਨਜਿੰਦਰ ਗਿੱਲ )—ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਮਾਨਵਤਾ ਦੀ ਰਾਖੀ ਅਤੇ ਭਲਾਈ ਲਈ ਦਿੱਤੀ। ਮਾਨਵਤਾ ਦੀ ਰਾਖੀ ਅਤੇ ਭਲਾਈ ਲਈ ਕੀਤੇ ਗਏ ਕਾਰਜਾਂ ਨਾਲ ਹੀ ਅਸੀਂ ਗੁਰੂਆਂ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਉਹ ਅੱਜ ਸਥਾਨਕ ਗੁਰਦੇਵ ਨਗਰ ਵਿਖੇ ਸਰਪੰਚ ਬਲਵੀਰ ਸਿੰਘ ਝੱਮਟ ਦੀ ਅਗਵਾਈ ਵਿੱਚ ਰਹਿਰਾਸ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਛੇਵੇਂ ਵਿਸ਼ਾਲ ਖੂਨਦਾਨ ਕੈਂਪ ਨੂੰ ਸੰਬੋਧਨ ਕਰ ਰਹੇ ਸਨ। ਬਿੱਟੂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਤ ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਦੀ ਰਾਖੀ ਅਤੇ ਭਲਾਈ ਲਈ ਕੰਮ ਕਰਨ ਲਈ ਸਿੱਖਿਆ ਦਿੱਤੀ ਹੈ। ਇਸ ਸਿੱਖਿਆ ਨੂੰ ਗ੍ਰਹਿਣ ਕਰਨ ਅਤੇ ਇਸ ਮੁਤਾਬਿਕ ਕੰਮ ਕਰਨ ਦੀ ਜ਼ਰੂਰਤ ਹੈ। ਓਹਨਾ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਲੋੜਵੰਦ ਲੋਕਾਂ ਲਈ ਖੂਨ ਇਕੱਤਰ ਕਰਨ ਦਾ ਉਪਰਾਲਾ ਕਰਨਾ ਸ਼ਲਾਘਾਯੋਗ ਕੰਮ ਹੈ। ਇਹੀ ਸੱਚੀ ਸ਼ਰਧਾਂਜਲੀ ਹੈ। ਓਹਨਾ ਹੋਰਨਾਂ ਵਰਗਾਂ ਅਤੇ ਲੋਕਾਂ ਨੂੰ ਵੀ ਅਜਿਹੇ ਕਾਰਜ ਕਰਨ ਦੀ ਅਪੀਲ ਕੀਤੀ। ਕੈਂਪ ਦੌਰਾਨ ਰਘੂਨਾਥ ਹਸਪਤਾਲ ਅਤੇ ਸਿਵਲ ਹਸਪਤਾਲ ਦੀਆਂ ਮੈਡੀਕਲ ਟੀਮਾਂ ਨੇ ਖੂਨ ਇਕੱਤਰ ਕੀਤਾ। ਕੈਂਪ ਦੌਰਾਨ 200 ਤੋਂ ਵਧੇਰੇ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ,  ਪਰਵਿੰਦਰ ਸਿੰਘ ਲਾਪਰਾਂ, ਕਰਨ ਵੜਿੰਗ, ਰਵੀ ਗਰੇਵਾਲ, ਸਨੀ ਸੇਖੋਂ, ਇੰਦਰਜੀਤ ਸਿੰਘ ਗਿੱਲ, ਨੰਬਰਦਾਰ ਮਿੰਟੂ ਪੋਹੀੜ, ਨੰਬਰ ਹਰਵਿੰਦਰ ਸਿੰਘ ਝੱਮਟ, ਹਰਪ੍ਰੀਤ ਸਿੰਘ, ਗੁਰਲਾਲ ਸਿੰਘ ਔਲਖ, ਸਾਬੀ ਮੋਹੀ, ਪੰਮਾ ਗਰੇਵਾਲ, ਸੋਨੀ ਬੈਂਸ, ਸੋਨੀ ਹੰਬੜਾਂ, ਅਜੇ ਗਰੇਵਾਲ, ਗੁਰਜੀਤ ਸਿੰਘ ਜਾਂਗਪੁਰ, ਗੁਰਜੀਤ ਝੱਮਟ, ਗੋਰਾ ਝੱਮਟ, ਸੁੱਖਾ, ਬਿੰਦਰੀ ਅਤੇ ਹੋਰ ਮੌਜੂਦ ਸਨ।

ਪੰਜਾਬ ਸਰਕਾਰ ਵੱਲੋਂ 'ਸੱਤਿਆਗ੍ਰਹਿ ਦਿਵਸ' ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮਹਿਮਾਨ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ

ਲੁਧਿਆਣਾ, ਜੂਨ 2019( ਮਨਜਿੰਦਰ ਗਿੱਲ )—ਰਾਸ਼ਟਰ ਪਿਤਾ ਵਜੋਂ ਜਾਣੇ ਜਾਂਦੇ ਮਹਾਤਮਾ ਗਾਂਧੀ ਦੇ 150ਵੇਂ ਜਨਮ ਸ਼ਤਾਬਦੀ ਸਮਾਰੋਹਾਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ 'ਸੱਤਿਆਗ੍ਰਹਿ ਦਿਵਸ' ਰਾਜ ਪੱਧਰੀ ਸਮਾਗਮ ਦੇ ਤੌਰ 'ਤੇ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਅੱਜ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਰਤ ਨਗਰ ਦੀਆਂ ਵਿਦਿਆਰਥਣਾਂ ਨੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਸੱਤਿਆਗ੍ਰਹਿ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਮਾਗਮ ਦੌਰਾਨ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਹਾਤਮਾ ਗਾਂਧੀ ਵੱਲੋਂ ਦਰਸਾਏ ਗਏ ਰਸਤੇ 'ਤੇ ਚੱਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਮਿਲਵਰਤਨ ਅੰਦੋਲਨ ਨੂੰ ਹਥਿਆਰ ਵਜੋਂ ਸਫ਼ਲਤਾਪੂਰਵਕ ਵਰਤਿਆ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ ਅਤੇ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੀਆਂ ਰਹਿਣਗੀਆਂ। ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨਾਂ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲੀਏ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਤਮਾ ਗਾਂਧੀਆਂ ਦੀਆਂ ਮੁੱਢਲੀਆਂ ਸਿੱਖਿਆਵਾਂ ਨੂੰ ਸਮਾਜ ਬਦਲਣ ਲਈ ਵਰਤਣ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਅਸੀਂ ਮਹਾਤਮਾ ਗਾਂਧੀ ਅਤੇ ਆਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਅਣਥੱਕ ਸੇਵਾਵਾਂ ਸਦਕਾ ਹੀ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਜਿੱਥੇ ਮਹਾਤਮਾ ਗਾਂਧੀ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਸਰਬੋਤਮ ਯੋਗਦਾਨ ਪਾਇਆ, ਉਥੇ ਹੀ ਉਨਾਂ ਦੇ ਜੀਵਨ ਅਤੇ ਸਿਖਿਆਵਾਂ ਨੇ ਸਮਾਜ ਸੁਧਾਰ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਸਮਾਜ ਲਈ ਪ੍ਰੇਰਨਾਦਾਇਕ ਹਨ ਅਤੇ ਨੌਜਵਾਨਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਇਨਾਂ ਸਿਖਿਆਵਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਜ਼ਿਲਾ ਪ੍ਰਸਾਸ਼ਨ ਵੱਲੋਂ  ਭਾਰਤ ਭੂਸ਼ਣ ਆਸ਼ੂ,  ਰਵਨੀਤ ਸਿੰਘ ਬਿੱਟੂ, ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਨਗਰ ਨਿਗਮ ਲੁਧਿਆਣਾ ਦੇ ਮੇਅਰ  ਬਲਕਾਰ ਸਿੰਘ ਸੰਧੂ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਸ਼ਰਮਾ ਅਤੇ  ਕਰਨਜੀਤ ਸਿੰਘ ਸੋਨੀ (ਦੋਵੇਂ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ), ਮੁਹੰਮਦ ਗੁਲਾਬ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪ੍ਰਵਾਸੀ ਸੈੱਲ), ਸਨੀ ਭੱਲਾ, ਜੈ ਪ੍ਰਕਾਸ਼ ਸ਼ਰਮਾ,  ਹਰਕਰਨ ਸਿੰਘ ਵੈਦ,  ਦਿਲਰਾਜ ਸਿੰਘ, ਸ੍ਰੀਮਤੀ ਪੂਨਮ ਮਲਹੋਤਰਾ, ਬਲਜਿੰਦਰ ਸਿੰਘ ਬੰਟੀ, ਸ੍ਰੀਮਤੀ ਰਾਸ਼ੀ ਹੇਮਰਾਜ ਅਗਰਵਾਲ (ਸਾਰੇ ਕੌਂਸਲਰ),  ਈਸ਼ਵਰਜੋਤ ਸਿੰਘ ਚੀਮਾ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਕਨਾਮਿਕ ਐਂਡ ਪੋਲੀਟੀਕਲ ਪਲੈਨਿੰਗ ਸੈੱਲ, ਸੀਨੀਅਰ ਕਾਂਗਰਸੀ ਆਗੂ  ਦਰਸ਼ਨ ਸਿੰਘ ਸ਼ੰਕਰ, ਪਰਮਿੰਦਰ ਮਹਿਤਾ, ਰਮੇਸ਼ ਜੋਸ਼ੀ ਅਤੇ ਹੋਰ ਹਾਜ਼ਰ ਸਨ।

ਜਗਰਾਓ ਦੇ ਨੌਜਵਾਨ ਨੇ ਐਮ. ਪੀ. ਭਗਵੰਤ ਮਾਨ ਨੂੰ ਲਿਖੀ ਖੂਨ ਨਾਲ ਚਿੱਠੀ!

ਜਗਰਾਉਂ (ਮਨਜਿੰਦਰ ਗਿੱਲ) ਬੀਤੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਏ ਨਤੀਜਿਆਾਂ ਤੋਂ ਭਾਵੇਂ ਹਰੇਕ ਪੰਜਾਬ ਪਸੰਦ ਵਰਗ ਦੇ ਲੋਕ ਦੁੱਖੀ ਹੋਏ ਜਾਪਦੇ ਹਨ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੀਡਰਾਂ ਨੂੰ ਇਕ ਝੰਡੇ ਥੱਲੇ ਲੀਡਰਾ ਨੂੰ ਇਕ ਝੰਡੇ ਥੱਲੇ ਇਕੱਠਾ ਦੇਖਣ ਨੂੰ ਪੂਰੀ ਤਰਾਂ ਉਤਾਵਲੇ ਹਨ। ਇਸੇ ਤਹਿਤ ਜਗਰਾਓ ਦੇ ਨੌਜਵਾਨ ਸੁੱਖ ਜਗਰਾੳ ਨੇ ਅੱੈਮ. ਪੀ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਇਕ ਚਿੱਠੀ 'ਚ ੱਿਲਖਿਆ ਕਿ ਗਰਕ ਰਹੇ ਪੰਜਾਬ ਨੂੰ ਬਚਾਉਣ ਲਈ ਭਗਵੰਤ ਮਾਨ ਨੂੰ ਉਨ੍ਹਾ ਸਾਰੇ ਲੋਕਾ ਨੂੰ ਇਕੱਠੇ ਕਰਨਾ ਚਾਹੀਦਾ ਹੈ ਜੋ ਸੱਚੇ ਦਿਲੋਂ ਪੰਜਾਬ ਲਈ ਫਿਕਰਮੰਦ ਹਨ। ਪੰਜਾਬ ਦੀ ਮਰ ਰਹੀ ਜਵਾਨੀ ਦਾ ਵਾਸਤਾ ਪਾਉਂਦੇ ਹੋਏ ਕਿਹਾ ਕਿ ਤੁਸੀ ਆਪਸੀ ਖਹਿਬਾਜ਼ੀਆ ਵਿੱਚ ਪੰਜਾਬ ਦਾ ਨੁਕਸਾਨ ਨਾ ਕਰੋ। ਸਾਰਿਆਂ ਦੇ ਮਨਾਂ ਵਿੱਚ ਅਹੁਦਿਆ ਦਾ ਲਾਲਚ ਆਉਣ ਕਰਕੇ ਹੀ ਆ ਰਿਹਾ ਇਨਕਲਾਬ ਠੰਡੇ ਬਸਤੇ 'ਚ ਪੈ ਗਿਆ ਸੀ। ਸੱੁਖ ਨੇ ਭਗਵੰਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਅਹੁਦੇ ਦੀ ਲਾਲਸਾ ਛੱਡ ਕੇ ਆਪਣੀ ਜ਼ਿੰਦਗੀ ਦੇ 3 ਹੋਰ ਸਾਲ ਪੰਜਾਬ ਦੇ ਨਾਂ ਕਰ ਦੇਣ ਤੇ ਅੱਜ ਤੋਂ ਹੀ ਜੁਟ ਜਾਣ ਲੋਕਾ ਨੂੰ ਜਗਾਉਣ ਲਈ । ਉਨਾਂ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹ ਨਵਜੋਤ ਸਿੱਧੂ, ਸੁਖਪਾਲ ਖਹਿਰਾ, ਭੈਸ ਭਰਾਂ, ਸੁੱਚਾ ਸਿੰਘ ਛੋਟੇਪੁਰ, ਡਾ. ਗਾਧੀ, ਜੱਸੀ ਜਸਰਾਜ, ਗੁਰਪ੍ਰੀਤ ਘੱੁਗੀ, ਲੱਖਾ ਸਿਧਾਣਾ ਅਤੇ ਹੋਰ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਤੇ ਸੋਸ਼ਲ ਮੀਡੀਆ ਤੇ ਸਮਾਜ ਸੇਵਾ ਕਰਨ ਵਾਲੇ ਅਣਖੀ ਤੇ ਪੰਜਾਬ ਦੀ ਗੱਲ ਕਰਨ ਵਾਲੇ ਸਾਰੇ ਲੋਕਾ ਨੂੰ ਇਕੱਠੇ ਕਰਨ ਤੇ ਇਕ ਮੰਚ ਤੇ ਲਿਆਉਣ।  ਉਹਨਾ ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਕਰਕੇ ਨਹੀ ਜਿੱਤਿਆ ਕਿਉਂਕਿ ਆਪ ਨੂੰ ਪੁਰੇ ਦੇਸ਼ ਚੋਂ ਇਕ ਸੀਟ ਨਹੀ ਮਿਲੀ, ਬਲਕਿ ਭਗਵੰਤ ਮਾਨ ਨੂੰ ਲੋਕ ਚਾਹੁੰਦੇ ਹਨ, ਉਸ ਨੂੰ ਪਿਆਰ ਕਰਦੇ ਹਨ, ਸੋ ਤਾਂ ਹੀ ਉਸ ਦੀ ਜਿੱਤ ਹੋਈ ਹੈ। ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਸਾਰੇ ਪੰਜਾਬ ਪ੍ਰੇਮੀਆਂ ਨੂੰ ਇਕੱਠੇ ਕਰਨਾ ਚਾਹੀਦਾ ਹੈ।  ਉਨਾਂ ਚਿੱਠੀ ਵਿੱਚ ਇਹ ਵੀ ਲਿਿਖਆ ਕਿ ਜੇ ਸਿੱਧੂ ਜੋੜਾ ਤੁਹਾਡੇ ਨਾਲ ਆਉਂਦਾ ੈ ਤਾਂ ਨਵਜੋਤ ਕੌਰ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਪੇਸ ਕਰ ਦੇਣ। ਅਖੀਰ 'ਚ ਉਹਨਾਂ ਲਿਿਖਆ ਕਿ ਜੇ ਭਗਵੰਤ ਮਾਨ ਅਜਿਹਾ ਕਰਨ 'ਚ ਕਾਮਜ਼ਾਬ ਹੋ ਗਿਆ ਤਾਂ ਸੁੱਖ ਜਗਰਾਉਂ ਉਸ ਦੀ ਪੂਜਾ ਰੱਬ ਮੰਨ ਕੇ ਕਰੇਗਾ।ਹੁਣ ਦੇਖਣਾ ਹੋਵੇਗਾ ਕਿ ਭਗਵੰਤ ਇਸ ਖੂਨ ਨਾਲ ਲਿਖੀ ਚਿੱਠੀ ਦਾ ਕੀ ਜਵਾਬ ਦੇਣਗੇ? 

ਗਾਲਿਬ ਰਣ ਸਿੰਘ ਦੇ ਕਾਂਗਰਸੀ ਵਰਕਰਾਂ ਨੇ ਐਮ.ਪੀ.ਰਵਨੀਤ ਸਿੰਘ ਬਿੱਟੂ ਨੂੰ ਗੁਲਦਸਤਾ ਭੇਟ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਜਗਰਾਉ ਦੇ ਅਮਰਾਜ ਰਿਜ਼ਰਟ ਪੈਲਸ ਵਿੱਚ ਲੋਕ ਸਭਾ ਲੁਧਿਆਣਾ ਤੋ ਐਮ.ਪੀ ਰਵਨੀਤ ਸਿੰਘ ਬਿੱਟੂ ਆਪਣੀ ਜਿੱਤ ਲਈ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਨ ਲਈ ਪਹੰੁਚੇ ਸਨ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਤੋ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਤੇ ਬਿੱਟੂ ਦੇ ਖਾਸ ਰਿਸ਼ਤੇਦਾਰ ਤੇਜਿੰਦਰ ਸਿੰਘ ਤੇਜੀ ਨੇ ਐਮ.ਪੀ ਰਵਨੀਤ ਸਿੰਘ ਬਿੱਟੂ ਨੂੰ ਮਿਲੀ ਵੱਡੀ ਲੀਡ ਲਈ ਵਧਾਈ ਦਿੱਤੀ ਤੇ ਐਮ.ਪੀ.ਬਿੱਟੂ ਦਾ ਗੁਲਦਸਤਾ ਨਾਲ ਮਾਣ ਸਨਮਾਨ ਵੀ ਕੀਤਾ ਅਤੇ ਮਿਠਾਈ ਨਾਲ ਮੂੰਹ ਮਿੱਠਾ ਵੀ ਕਰਵਾਇਆ।ਇਸ ਸਮੇ ਬਿੱਟੂ ਨੇ ਆਏ ਹੋਏ ਗਾਲਿਬ ਰਣ ਸਿੰਘ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਮੈ ਜਲਦੀ ਹੀ ਪਿੰਡਾਂ ਦਾ ਧੰਨਵਾਦੀ ਦੌਰਾ ਕਰੇਗਾ।ਇਸ ਸਮੇ ਸਾਬਕਾ ਸਰਪੰਚ ਹਰਬੰਸ ਸਿੰਘ,ਸੁਖਵਿੰਦਰ ਸਿੰਘ,ਦਵਿੰਦਰ ਸਿੰਘ,ਰਜਿੰਦਰ ਸਿੰਘ ਰਾਜੂ,ਬਿੱਕਰ ਸਿੰਘ(ਸਾਰੇ ਸਾਬਕਾ ਪੰਚ) ਕੈਪਟਨ ਜੁਗਰਾਜ ਸਿੰਘ,ਸੁਖਦੇਵ ਸਿੰਘ,ਮਾਸਟਰ ਲਵਪ੍ਰੀਤ ਸਿੰਘ,ਮਾਸਟਰ ਹਰਤੇਜ ਸਿੰਘ,ਭੋਲਾ ਆਦਿ ਹਾਜ਼ਰ ਸਨ।

ਜਿਲ੍ਹਾਂ ਲੁਧਿਆਣਾ ਕਾਂਗਰਸ ਦੇ ਜਨਰਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਿਵਆਂ ਨੇ ਐਮ.ਪੀ.ਰਵਨੀਤ ਸਿੰਘ ਬਿੱਟੂ ਨੂੰ ਵਧਾਈ ਦਿੱਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਜਗਰਾਉ ਵਿੱਚ ਐਮ.ਪੀ ਰਵਨੀਤ ਸਿੰਘ ਬਿੱਟੂ ਕਾਂਗਰਸੀ ਵਰਕਰਾਂ ਦਾ ਧੰਨਵਾਦੀ ਦੌਰਾ ਕਰਨ ਲਈ ਪਹੰੁਚੇ।ਇਸ ਸਮੇ ਕਾਂਗਰਸ ਲੁਧਿਆਣਾ ਦਿਹਾਤੀ ਦੇ ਜਨਰਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਿਵਆਂ ਨੇ ਐਮ.ਪੀ ਰਵਨੀਤ ਸਿੰਘ ਬਿੱਟੂ ਨੂੰ ਮਿਲੇ ਕੇ ਵਧਾਈ ਦਿੱਤੀ।ਇਸ ਸਮੇ ਬੀਬੀ ਬਲਜਿੰਦਰ ਕੌਰ ਨੇ ਬਿੱਟੂ ਦਾ ਸਨਮਾਨ ਕੀਤਾ।ਇਸ ਸਮੇ ਐਮ.ਪੀ ਬਿੱਟੂ ਨੇ ਕਿਹਾ ਕਿ ਮੈ ਛੇਤੀ ਹੀ ਪਿੰਡਾਂ ਦਾ ਧੰਨਵਾਦੀ ਦੌਰਾ ਕਰਗਾਂ ਤੇ ਜਲਦੀ ਹੀ ਪਿੰਡਾਂ ਨੂੰ ਗ੍ਰਾਟਾਂ ਦੇ ਗੱਫੇ ਦਿਤੇ ਜਾਣਗੇ।ਇਸ ਸਮੇ ਬੀਬੀ ਬਲਜਿੰਦਰ ਕੋਰ ਨੇ ਕਿਹਾ ਕਿ ਜਦੋ ਵੀ ਐਮ.ਪੀ ਰਵਨੀਤ ਸਿੰਘ ਬਿੱਟੂ ਜਦੋ ਵੀ ਸਾਡੇ ਪਿੰਡਾਂ ਦਾ ਧੰਨਵਾਦੀ ਦੌਰਾ ਕਰਨਗੇ ਅਸੀ ਇੱਕ ਵੱਡਾ ਇੱਕਠ ਕਰਗੇ ਤੇ ਬਿੱਟੂ ਦਾ ਵਿਸ਼ੇਸ ਸਨਮਾਨ ਕੀਤਾ ਜਵੇਗਾ।ਇਸ ਸਮੇ ਕੈਪਟਨ ਹਰਦਿਆਲ ਸਿੰਘ ਤੇ ਵੱਡੀ ਗਿੱਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

ਐਮ.ਪੀ.ਰਵਨੀਤ ਸਿੰਘ ਬਿੱਟੂ ਨੇ ਜਗਰਾੳੇੁ 'ਚ ਕੀਤਾ ਧੰਨਵਾਦੀ ਦੌਰਾ,ਜਗਰਾਉ ਨੂੰ ਜਲਦੀ ਜਿਲ੍ਹਾ ਬਣਾਇਆ ਜਾਵੇਗਾ:ਰਵਨੀਤ ਸਿੰਘ ਬਿੱਟੂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਜਗਰਾਉ ਦੇ ਅਮਰਾਜ ਰਿਜੋਟਰ ਪਹੁੰਚ ਕੇ ਜਗਰਾਉ ਤੋ ਮਿਲੀ ਵੱਡੀ ਲੀਡ ਲਈ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ।ਇਸ ਸਮੇ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ,ਕ੍ਰਿਸਨ ਕੁਮਾਰ ਬਾਵਾ,ਅਮਰ ਸਿੰਘ ਕਲਿਆਣ,ਅਜੇਮਰ ਸਿੰਘ ਢੋਲਣ ਆਦਿ ਆਗੂਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਮਿਲੀ ਵੱਡੀ ਲੀਡ ਲਈ ਕਾਗਰਸੀ ਵਰਕਰਾਂ ਦਾ ਧੰਨਵਾਦ ਕੀਤਾ।ਇਸ ਸਮੇ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਵਰਕਰਾਂ ਨੂੰ ਸੰਬਧੋਨ ਕਰਦਿਆਂ ਕਿਹਾ ਕਿ ਮੈ ਜਗਰਾਉ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਤੇ ਵੋਟਰਾਂ ਵਲੋ ਦਿੱਤੇ ਫਤਵੇ ਦਾ ਹਮੇਸ਼ਾ ਰਿਣੀ ਰਹਾਂਗਾ।ਉਨ੍ਹਾਂ ਕਿਹਾ ਜੋ ਵੀ ਮੈ ਤੁਹਾਡੇ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਜਲਦੀ ਪੂਰੇ ਕੀਤੇ ਜਾਣਗੇ।ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੇ ਮੌਢੇ ਨਾਲ ਮੋਢਾ ਜੋੜ ਕੇ ਖੜੀ ਹੈ ਜਿਸ ਕਾਰਣ ਕਾਂਗਰਸ ਸਰਕਾਰ ਆਉਣ ਵਾਲੇ ਦਿਨਾਂ 'ਚ ਨਵੇ ਪ੍ਰਾਜੈਕਟ ਲੈ ਕੇ ਤੁਹਾਡੇ ਬਣਦੇ ਹੱਕ ਤੁਹਾਡੇ ਤੱਕ ਪਹੰੁਚਾਏਗੀ।ਉਨ੍ਹਾ ਕਿਹਾ ਕਿ ਜਲਦੀ ਹੀ ਨਗਰ ਕੌਸਲ ਚੋਣਾਂ ਹੋਣਗੀਆਂ ਤੇ ਛੇਤੀ ਹੀ ਚੇਅਰਮੈਨ ਵੀ ਲਗਾਏ ਜਾਣਗੇ।ਬਿੱਟੂ ਨੇ ਕਿਹਾ ਜਿੰਨਾਂ ਨੇ ਸਮਰਾਟ ਕਾਰਡ,ਬੁਢਾਪਾ ਪੈਨਸਨ ਤੇ ਵਿਧਾਵਾ ਦੇ ਫਾਰਮ ਨਹੀ ਭਰੇ ਉਹ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੋ ਫਾਰਮ ਲੈ ਕੇ ਜਲਦੀ ਭਰੇ ਜਾਣੇ।ਬਿੱਟੂ ਨੇ ਕਿਹਾ ਮੈ ਵੋਟਰਾਂ ਦੀਆਂ ਪਾਈਆਂ ਵੋਟਾਂ ਦਾ ਮੱੁਲ ਵਿਕਾਸ ਲਈ ਵੱਡੀਆਂ ਗ੍ਰਾਟਾਂ ਦੇ ਕੇ ਮੋੜਿਆ ਜਾਵੇਗਾ।ਅੱਗੇ ਕਿਹਾ ਜਗਰਾਉ ਨੂੰ ਜਲਦੀ ਜਿਲ੍ਹਾ ਬਣਾਇਆ ਜਾਵੇਗਾ।ਇਸ ਜਿਲ੍ਹਾ ਪ੍ਰਸਿਦ ਮੈਬਰ ਹਰਦੇਵ ਸਿੰਘ ਸਿਿਵਆਂ,ਗਾਲਿਬ ਕਲਾਂ ਤੋ ਸੰਮਤੀ ਮੈਬਰ ਆਤਮਾ ਸਿੰਘ,ਸੰਮਤੀ ਮੈਬਰ ਅਮਰਜੀਤ ਸਿੰਘ,ਕਾਗਰਸ ਦੇ (ਲੁਧਿ:) ਦਿਹਾਤੀ ਦੇ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਿਵਆਂ,ਸਰਪੰਚ ਸਿੰਕਦਰ ਸਿੰਘ ਪੈਚ,ਸਰਪੰਚ ਜਗਦੀਸ ਚੰਦ ਸ਼ਰਮਾ,ਸਰਪੰਚ ਸਰਬਜੀਤ ਸਿੰਘ ਸ਼ੇਰਪੁਰਾ,ਸਰਪੰਚ ਕਰਨੈਲ ਸਿੰਘ ਕਲੇਰ,ਸਰਪੰਚ ਪਰਮਜੀਤ ਸਿੰਘ,ਸਰਪੰਚ ਸ਼ਮਸੇਰ ਸਿੰਘ ਸ਼ੇਖਦੌਲਤ,ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ, ਸਰਪੰਚ ਗੁਰਪੀਤ ਸਿੰਘ ਭੀਤਾ,ਸਾਬਕਾ ਸਰਪੰਚ ਨਿਰਮਲ ਸਿੰਘ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਜਸਵਿੰਦਰ ਸਿੰਘ ਪੰਚ,ਨਿਰਮਲ ਸਿੰਘ ਪੰਚ,ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹੀ,ਸਾਬਕਾ ਸਰਪੰਚ ਦਰਸ਼ਨ ਸਿੰਘ,ਕੈਪਟਨ ਹਰਦਿਆਲ ਸਿੰਘ,ਸ਼ਰੇਸ ਚੰਦ ਆਦਿ ਵੱਡੀ ਗਿੱਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

5 ਲੱਖ ਰੁਪਏ ਵਿਚ ਵਿਕਿਆ ਲੱਖਾਂ ਪੰਜਾਬੀਆਂ ਦਾ ਵਿਸ਼ਵਾਸ , ਜਾਲਮ ਪ੍ਰਸਾਸਨ ਦੀ ਦਾਸਤਾਨ

ਐਕਸ਼ਨ ਕਮੇਟੀ ਫੈਸਲੇ ਦੇ ਨਾਲ ਨਹੀਂ

ਜਸਪਾਲ ਮੌਤ ਮਾਮਲੇ 'ਚ ਮੁੱਖ ਮੁਲਜ਼ਮ ਕਾਬੂ, ਪਰਿਵਾਰ ਲਈ ਸਰਕਾਰ ਦਾ ਵੱਡਾ ਐਲਾਨ

ਫਰੀਦਕੋਟ ( ਜਨ ਸਕਤੀ ਨਿਉਜ ) -ਫਰੀਦਕੋਟ ਪੁਲਸ ਦੀ ਹਿਰਾਸਤ ਵਿਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਇਆ ਗਿਆ ਧਰਨਾ ਸਮਾਪਤ ਕਰ ਲਿਆ ਗਿਆ ਹੈ। ਜਸਪਾਲ ਦੇ ਪਰਿਵਾਰ ਵਲੋਂ ਧਰਨਾ ਸਮਾਪਤ ਕਰਨ ਦਾ ਫੈਸਲਾ ਇਸ ਮਾਮਲੇ ਵਿਚ ਮੁੱਖ ਦੋਸ਼ੀ ਰਣਧੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਰਣਧੀਰ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।  ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨੇ ਪਰਿਵਾਰ ਦੇ ਸਮਝੌਤਾ ਕਰਨ ਵਾਲੇ ਫੈਸਲੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਨਾਲ ਹਨ ਪਰ ਸਮਝੌਤਾ ਕਰਨ ਦਾ ਫੈਸਲਾ ਪਰਿਵਾਰ ਦਾ ਆਪਣਾ ਹੈ। ਜਥੇਬੰਦੀਆਂ ਨਾਲ ਗੱਲ ਕਰਨ ਤੇ ਮਸੂਸ ਹੋ ਰਿਹਾ ਹੈ ਕੇ ਪੰਜਾਬ ਦੇ ਲੋਕਾਂ ਵਲੋਂ ਹੱਕ ਸੱਚ ਦੀ ਲੜਾਈ ਦੀ ਕੀਮਤ ਪ੍ਰਸ਼ਾਸਨ ਵਲੋਂ ਇਕ ਮਜਾਕ ਬਣਾ ਦਿੱਤੀ ਗਈ ਹੈ।

ਕੈਪਟਨ ਅਮਰਿੰਦਰ-ਸਿੱਧੂ ਦੀ ਕਹਾਣੀ ਨੇ ਬਚਾਈ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ

ਜਗਰਾਓਂ-ਜੂਨ 2019(ਅਮਨਜੀਤ ਸਿੰਘ ਖਹਿਰਾ ) - ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ-ਵਿਧਾਇਕਾਂ ਨੂੰ ਦਬਕਾ ਮਾਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਖੇਤਰ 'ਚ ਕਾਂਗਰਸੀ ਉਮੀਦਵਾਰ ਪੱਛੜਣਗੇ, ਉਨ੍ਹਾਂ ਨੂੰ ਕੁਰਸੀ ਗੁਆਉਣੀ ਪੈ ਸਕਦੀ ਹੈ। ਹਲਕੇ 'ਚ ਹਾਰਨ ਵਾਲੇ ਵਿਧਾਇਕਾਂ ਨੂੰ ਨਾ ਤਾਂ ਚੇਅਰਮੈਨੀ ਮਿਲੇਗੀ ਅਤੇ ਨਾ ਹੀ ਅਗਲੀਆਂ ਚੋਣਾਂ 'ਚ ਟਿਕਟ ਪਰ ਚੋਣ ਨਤੀਜਿਆਂ ਦੇ ਬਾਅਦ ਕਾਂਗਰਸ ਦੇ ਸੀਨੀਅਰ ਮੰਤਰੀਆਂ 'ਚੋਂ ਮਨਪ੍ਰੀਤ ਸਿੰਘ ਬਾਦਲ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਅਰੁਣਾ ਚੌਧਰੀ ਨਾਲ ਸੰਬੰਧਤ ਹਲਕਿਆਂ ਵਿਚ ਕਾਂਗਰਸ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਪ੍ਰਚਾਰ ਦੌਰਾਨ ਆਪਸ 'ਚ ਖਿੱਚੋਤਾਣ ਕਾਰਨ ਹੀ ਕੈਪਟਨ ਅਮਰਿੰਦਰ ਨੇ 5 ਹਲਕਿਆਂ ਤੋਂ ਹਾਰ ਦਾ ਸਾਰਾ ਠੀਕਰਾ ਲਗਦਾ ਹੈ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਨ ਦਿੱਤਾ। ਹੁਣ ਸਿੱਧੂ ਕੈਪਟਨ ਦੇ ਨਿਸ਼ਾਨੇ 'ਤੇ ਹੈ ਅਤੇ ਸ਼ਹਿਰੀ ਹਲਕਿਆਂ 'ਚ ਕਾਂਗਰਸ ਦੀ ਹਾਰ ਨੂੰ ਉਨ੍ਹਾਂ ਨਾਲ ਸੰਬੰਧਤ ਲੋਕਲ ਬਾਡੀਜ਼ ਵਿਭਾਗ ਦੀ ਅਸਫਲਤਾ ਨਾਲ ਜੋੜਿਆ ਗਿਆ। ਕੈਪਟਨ ਅਮਰਿੰਦਰ-ਸਿੱਧੂ ਕਹਾਣੀ ਦੇ ਕਾਰਨ ਹੀ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ ਨੂੰ ਬਚਾ ਦਿੱਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪਹਿਲਾਂ ਤਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਚਿਤਾਵਨੀ ਸਿਰਫ ਫੋਕਾ ਦਬਕਾ ਨਹੀਂ ਸੀ, ਹਾਰਨ ਵਾਲੇ ਮੰਤਰੀਆਂ ਵਿਰੁੱਧ ਐਕਸ਼ਨ ਜ਼ਰੂਰ ਹੋਵੇਗਾ। ਪੰਜਾਬ 'ਚ ਜਿਨ੍ਹਾਂ ਪੰਜ ਸੀਟਾਂ 'ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ, ਉਨ੍ਹਾਂ ਸੀਟਾਂ ਅਧੀਨ ਕੈਪਟਨ ਦੇ ਕਰੀਬ ਅੱਧਾ ਦਰਜਨ ਮੰਤਰੀ ਆਉਂਦੇ ਹਨ। ਪਰ ਹੁਣ ਮੁੱਖ ਮੰਤਰੀ ਕੈਪਟਨ ਆਪਣੇ ਬਿਆਨ ਤੋਂ ਯੂ-ਟਰਨ ਲੈਂਦੇ ਹੋਏ ਹਾਰਨ ਵਾਲੇ ਕੁਝ ਕੈਬਨਿਟ ਮੰਤਰੀਆਂ ਦੀ ਛੁੱਟੀ ਕਰਨ ਦੀ ਬਜਾਏ ਸਿਰਫ ਉਨ੍ਹਾਂ ਦੇ ਪੋਰਟਫੋਲੀਓ ਬਦਲ ਕੇ ਖਾਨਾਪੂਰਤੀ ਕੀਤੀ ਹੈ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਵੀ ਸਿਰਫ ਸਿੱਧੂ ਨੂੰ ਸਾਈਡ ਲਾਈਨ ਕਰਨ ਦੀ ਖਾਤਰ ਹੋਇਆ ਹੈ।

ਸਿੱਧੂ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਹਾਈ ਕਮਾਨ ਨਾਲ ਗੂੜ੍ਹੇ ਸਬੰਧਾਂ ਕਾਰਨ ਉਨ੍ਹਾਂ 'ਤੇ ਸਿੱਧੀ ਕਾਰਵਾਈ ਕਰਨੀ ਮੁਸ਼ਕਲ ਲੱਗਦੀ ਹੈ। ਮੰਤਰੀ ਮੰਡਲ 'ਚ ਵੱਡਾ ਉਲਟ ਫੇਰ ਕਰਨ ਲਈ ਕੈ. ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਨ ਤੋਂ ਮਨਜ਼ੂਰੀ ਲੈਣੀ ਹੋਵੇਗੀ, ਜਿਸ ਕਾਰਨ ਮੁੱਖ ਮੰਤਰੀ ਲਈ ਹਾਰਨ ਵਾਲੇ ਆਪਣੇ ਅੱਧਾ ਦਰਜਨ ਦੇ ਕਰੀਬ ਸਮਰਥ ਕੈਬਨਿਟ ਮੰਤਰੀਆਂ ਨੂੰ ਵੀ ਸਿੱਧੂ ਵਾਲੀ ਲਾਈਨ ਵਿਚ ਖੜ੍ਹਾ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਸੀ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਦਾ ਅਜਿਹਾ ਕਦਮ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਸਿੱਧੂ ਦੇ ਖੰਭ ਕੁਤਰਨ ਤੇ ਵਿਭਾਗਾਂ 'ਚ ਫੇਰਬਦਲ ਨਾਲ ਪਾਰਟੀ ਅਤੇ ਜਨਤਾ 'ਚ ਕੋਈ ਬਿਹਤਰ ਸੰਦੇਸ਼ ਨਹੀਂ ਜਾਵੇਗਾ। ਤੁਸੀਂ ਜਾਣਦੇ ਹੋ ਕਿ ਕੈਬਨਿਟ ਮੰਤਰੀ ਪੂਰੇ ਸੂਬੇ ਦਾ ਹੁੰਦਾ ਹੈ ਨਾ ਕਿ ਸਿਰਫ ਆਪਣੇ ਸਬੰਧਤ ਹਲਕੇ ਦਾ। ਜੇ ਚਿਤਾਵਨੀ ਦੇ ਬਾਵਜੂਦ ਕਾਂਗਰਸ ਉਮੀਦਵਾਰ ਮੰਤਰੀ ਦੇ ਸਬੰਧਤ ਹਲਕੇ ਤੋਂ ਕਾਂਗਰਸ ਉਮੀਦਵਾਰ ਦੀ ਹਾਰ ਹੋਈ ਹੈ। ਤਾਂ ਨਕਾਰਾਤਮਕ ਪ੍ਰਦਰਸ਼ਨ ਕਰਨ ਵਾਲੇ ਮੰਤਰੀ ਨੂੰ ਸਿਰਫ ਵਿਭਾਗ ਬਦਲਣ ਦੀ ਸਜ਼ਾ ਵੀ ਕਿਉਂ ਮਿਲੇ। ਉਸ ਦੀ ਥਾਂ 'ਤੇ ਚੋਣਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸੇ ਹੋਰ ਵਿਧਾਇਕ ਨੂੰ ਮੰਤਰੀ ਅਹੁਦੇ ਨਾਲ ਨਿਵਾਜਿਆ ਜਾਂਦਾ। ਮੰਤਰੀ ਮੰਡਲ ਵਿਚ ਕੋਈ ਵੱਡਾ ਫੇਰਬਦਲ ਨਾ ਹੋਣ ਨਾਲ ਕਈ ਵਿਧਾਇਕਾਂ ਦੀਆਂ ਆਸਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਕੈਪਟਨ ਸਾਹਿਬ ਦਾ ਇਹ ਦਾ ਸ਼ਾਇਦ ਓਹਨਾ ਲਈ ਹੀ ਭਾਰੀ ਪੈਣ ਵਾਲਾ ਜਾਪਦਾ ਹੈ