You are here

ਲੁਧਿਆਣਾ

ਨਗਰ ਕੌਂਸਲ ਦੇ ਅਧਕਾਰੀਆਂ ਨੇ ਵਾਰਡ ਨੰਬਰ 2 ਜਗਰਾਓਂ ਵਿੱਚ ਡਾਪੋ ( ਨਸ਼ਾ ਮੁਕਤ ) ਪ੍ਰੋਗਰਾਮ ਤਹਿਤ ਮਿਟਿਗ ਕੀਤੀ

ਜਗਰਾਓਂ, ਜੂਨ 2019-(ਮਨਜਿੰਦਰ ਗਿੱਲ)- ਸਰਕਾਰ ਵਲੋਂ ਚਲਾਏ ਜਾ ਰਹੇ ਡਾਪੋ ਪ੍ਰੋਗਰਾਮ ਨੂੰ ਲੈ ਅੱਜ ਸੁਪਰਡੈਂਟ ਮਨੋਹਰ ਸਿੰਘ,ਐਸ ਸੀ  ਅਨਿਲ ਕੁਮਾਰ , ਖੇਤੀਬਾੜੀ ਅਫ਼ਸਰ ਸ ਰਮਿੰਦਰ ਸਿੰਘ  ਅਤੇ ਇੰਸਪੈਕਟਰ ਹਰੀਸ਼ ਜੀ ਵਾਰਡ ਨੰਬਰ 2 ਵਿਖੇ ਪਹੁੰਚੇ ਜਿਥੇ ਓਹਨਾ ਵਾਰਡ ਵਸਿਆ ਨਾਲ ਸਰਕਾਰ ਵਲੋਂ ਦਿਤੀਆਂ ਹਦਾਇਤ ਮੁਤਾਬਕ ਨੌਜੁਆਨ ਨੂੰ ਨਸ਼ੇ ਤੋਂ ਬਚਣ ਲਈ ਪ੍ਰੇਰਿਤ ਕੀਤਾ । ਉਸ ਸਮੇ ਵਾਰਡ ਦੇ ਕੌਸਲਰ ਅਮਨਜੀਤ ਸਿੰਘ ਖਹਿਰਾ ਨੇ ਸਰਕਾਰ ਵਲੋਂ ਕੀਤੇ ਜਾ ਰਹੇ ਇਸ ਕੰਮ ਦੀ ਸ਼ਲਾਘਾ ਤਾਂ ਕੀਤੀ ਪਰ ਮੀਠੀ ਅਵਾਜ ਵਿਚ ਸਰਕਾਰ ਉਪਰ ਸੰਜੀਦਾ ਨਾ ਹੋਣ ਦਾ ਦੋਸ਼ ਵੀ ਲਾਇਆ ।ਉਸ ਸਮੇ ਵਾਤਾਵਰਣ ਪ੍ਰੇਮੀ ਸ ਹਰਨਿਰਾਇਨ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਰੱਖੇ।

New Magazine launched by World Cancer Care

Reward/Haryana,June 2019-(Manjider Gill)- Shri Rao Inderjit Singh Union Minister of State for Planning at NITI Aayog & Deputy Commissioner Shri Ashok Kumar launched the New Magazine (Science of Cancer) at Haryana District Rewari. They Congratulate  Mr Dhaliwal & World Cancer Care team for their consistent efforts for development and betterment of society in  Haryana state.

ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਜਾਗਰੂਕ ਕੈਂਪ ਪਿੰਡ ਅੱਬੂਵਾਲ

ਲੁਧਿਆਣਾ, ਜੂਨ 2019-ਮਨਜਿੰਦਰ ਗਿੱਲ)- ਵਰਲਡ ਕੈਂਸਰ ਕੇਅਰ ਵਲੋਂ ਅੱਜ ਪਿੰਡ ਅੱਬੂਵਾਲ ਜਿਲ੍ਹਾ ਲੁਧਿਆਣਾ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ ਗਿਆ ਅਤੇ ਸੈਕੜੇ ਲੋਕਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ । ਦਾਨੀ ਸੱਜਣਾ ਨਾਲ ਪੰਜਾਬ ਵਿੱਚ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਦੀਨੋ ਦਿਨ ਵੱਡਾ ਹੋ ਰਿਹਾ ਹੈ।ਆਓ ਸਾਰੇ ਰਲ ਕੇ ਵਰਲਡ ਕੈਂਸਰ ਕੇਅਰ ਦੇ ਮੋਢੇ ਨਾਲ ਮੋਢਾ ਜੋੜ ਕੰਮ ਕਰੀਏ।

ਲੁਧਿਆਣਾ ਵਣ ਮੰਡਲ ਦੀ 572 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ

ਹੁਣ ਜੰਗਲਾਤ ਵਲੋਂ ਵਿਕਸਤ ਹੋ ਰਹੀ ਹੈ ਇਹ ਜ਼ਮੀਨ

200 ਕਰੋੜ ਦੀ ਲਾਗਤ ਵਾਲੀ ਜ਼ਮੀਨ ਨੂੰ ਹੁਣ ਨਹੀਂ ਹੋਣ ਦਿੱਤਾ ਜਾਵੇਗਾ ਨਜ਼ਾਇਜ਼ ਕਬਜ਼ਿਆਂ ਅਧੀਨ-ਡਿਪਟੀ ਕਮਿਸ਼ਨਰ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )— 5 ਜੂਨ ਨੂੰ ਵਿਸ਼ਵ ਭਰ ਵਿੱਚ 'ਵਿਸ਼ਵ ਵਾਤਾਵਰਣ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਵਾਤਾਵਰਣ ਨੂੰ ਬਚਾਉਣ ਲਈ ਵੱਖ-ਵੱਖ ਟੀਚੇ ਮਿਥੇ ਜਾਂਦੇ ਹਨ ਅਤੇ ਇਨਾਂ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਪੱਧਰ 'ਤੇ ਅਤੇ ਜਨਤਕ ਪੱਧਰ 'ਤੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸ ਦਿਸ਼ਾ ਵਿੱਚ ਵਣ ਮੰਡਲ ਲੁਧਿਆਣਾ ਵੱਲੋਂ ਅਣਥੱਕ ਉਪਰਾਲੇ ਕਰਕੇ ਵਿਸ਼ੇਸ਼ ਪ੍ਰਾਪਤੀ ਕੀਤੀ ਗਈ ਹੈ, ਜਿਸ ਨਾਲ ਜ਼ਿਲਾ ਲੁਧਿਆਣਾ ਅਤੇ ਵਣ ਮੰਡਲ ਲੁਧਿਆਣਾ ਦੀ ਹਰ ਪਾਸੇ ਪ੍ਰਸੰਸ਼ਾ ਹੋ ਰਹੀ ਹੈ। ਲੁਧਿਆਣਾ ਮੰਡਲ ਅਧੀਨ ਹੁਣ ਤੱਕ 572 ਏਕੜ ਰਕਬੇ ਨੂੰ ਨਜ਼ਾਇਜ਼ ਕਬਜਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਰਕਬੇ ਦਾ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਣ ਮੰਡਲ ਵਿੱਚ ਕਾਫੀ ਲੰਬੇ ਸਮੇਂ ਤੋਂ ਭੂਮੀ ਮਾਫੀਆ ਵੱਲੋਂ ਵਣ ਵਿਭਾਗ ਦੀਆਂ ਬਹੁਤ ਸਾਰੀਆਂ ਵਡਮੁੱਲੀ ਕੀਮਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਚੱਲਿਆ ਆ ਰਿਹਾ ਸੀ। ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਵਣ ਰਕਬੇ ਨੂੰ ਨਾਜ਼ਾਇਜ ਕਬਜ਼ੇ ਤੋਂ ਮੁਕਤ ਕਰਾਉਣ ਲਈ ਕਾਫੀ ਯਤਨ ਕੀਤੇ ਗਏ ਅਤੇ 572 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਹੁਣ ਇਸ ਰਕਬੇ 'ਤੇ ਪੌਦੇ ਲਗਾਉਣ ਲਈ ਯੋਜਨਾਬੱਧ ਤਰੀਕੇ ਨਾਲ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਛੁਡਾਏ ਗਏ ਨਜਾਇਜ਼ ਕਬਜ਼ਿਆਂ ਤਹਿਤ ਮੱਤੇਵਾੜਾ ਰੇਂਜ ਵਿੱਚ ਪੈਂਦੇ ਹੈਦਰ ਨਗਰ ਜੰਗਲ ਵਿੱਚ 175 ਏਕੜ, ਹਾਦੀਵਾਲ ਜੰਗਲ ਵਿੱਚ 79 ਏਕੜ, ਗੌਪਾਲਪੁਰ ਬੁਲੰਦੇਵਾਲ ਜੰਗਲ ਵਿੱਚ 19 ਏਕੜ ਅਤੇ ਸਲੇਮੁਪਰ ਜੰਗਲ ਵਿੱਚ 2 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ। ਇਸੇ ਤਰਾਂ ਜਗਰਾਓਂ ਰੇਂਜ ਵਿੱਚ ਪੈਂਦੇ ਕੋਟ ਉਮਰਾ ਜੰਗਲ ਵਿੱਚ 147 ਏਕੜ, ਗੋਰਸੀਆਂ ਖਾਨ ਮੁਹੰਮਦ ਜੰਗਲ ਵਿੱਚ 80 ਏਕੜ ਅਤੇ ਸਮਰਾਲਾ ਰੇਂਜ ਵਿੱਚ ਪੈਂਦੇ ਰੋੜ ਮਾਜਰੀ ਜੰਗਲ ਵਿੱਚ 70 ਏਕੜ ਵਿੱਚੋਂ ਨਜਾਇਜ਼ ਕਬਜ਼ੇ ਉਠਾਏ ਗਏ ਹਨ। ਅਗਰਵਾਲ ਨੇ ਦੱਸਿਆ ਕਿ ਕਰੀਬ 200 ਕਰੋੜ ਰੁਪਏ ਦੀ ਕੀਮਤ ਵਾਲੇ ਇਨਾਂ ਰਕਬਿਆਂ ਨੂੰ ਮੁੜ ਨਜਾਇਜ ਕਬਜ਼ਿਆਂ ਤੋਂ ਬਚਾਉਣ ਲਈ ਠੋਸ ਉਪਰਾਲੇ ਕੀਤੇ ਗਏ ਹਨ। ਹੁਣ ਇਸ ਰਕਬੇ ਨੂੰ ਨਜਾਇਜ਼ ਕਬਜ਼ੇ ਅਧੀਨ ਨਹੀਂ ਆਉਣ ਦਿੱਤਾ ਜਾਵੇਗਾ। ਇਥੇ ਕੀਤੀ ਗਈ ਪਲਾਂਟੇਸ਼ਨ ਦੀ ਸੰਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਪੰਜਾਬ ਦੇ ਜੰਗਲਾਤ ਮੰਤਰੀ  ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਣ ਵਿਭਾਗ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਦਿੰਦਿਆਂ ਜੰਗਲਾਤ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ ਲੁਧਿਆਣਾ, ਪ੍ਰਿਤਪਾਲ ਸਿੰਘ, ਰੇਂਜ ਅਫਸਰ, ਮੱਤੇਵਾੜਾ, ਮੋਹਣ ਸਿੰਘ ਰੇਂਜ ਅਫਸਰ, ਜਗਰਾਓਂ ਨੂੰ ਸਾਲ 2018 ਵਿੱਚ ਵਣ ਮਹਾਂਉਤਸਵ ਸਬੰਧੀ ਰਾਜ ਪੱਧਰੀ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ। ਇਸ ਮੌਕੇ ਅਗਰਵਾਲ ਦੇ ਨਾਲ ਗਲਾਡਾ ਦੇ ਮੁੱਖ ਪ੍ਰਸਾਸ਼ਕ  ਪਰਮਿੰਦਰ ਸਿੰਘ ਗਿੱਲ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ)  ਅਮਰਜੀਤ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜ਼ਰ ਸਨ।

ਬੁੱਢੇ ਨਾਲੇ ਵਿੱਚ ਗੰਦਗੀ ਪਾਉਣ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ-ਸੰਯਮ ਅਗਰਵਾਲ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ 'ਤੇ ਹਰੇਕ ਪਿੰਡ ਵਿੱਚ ਬੂਟੇ ਲਗਾਉਣ ਸੰਬੰਧੀ ਐਕਸ਼ਨ ਪਲਾਨ ਦਾ ਲਿਆ ਜਾਇਜ਼ਾ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )— ਅੱਜ ਇੱਥੇ ਨਵੀਆਂ ਕਚਹਿਰੀਆਂ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਨਾਲ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੰਯਮ ਅਗਰਵਾਲ ਨੇ ਨਗਰ-ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੁੱਢੇ ਨਾਲੇ ਦੀ ਸਾਫ-ਸਫਾਈ ਦੇ ਨਾਲ-ਨਾਲ ਬੁੱਢੇ ਨਾਲੇ ਵਿੱਚ ਗੰਦਗੀ ਸੁੱਟਣ ਵਾਲਿਆਂ ਦੇ ਪੂਰੀ ਸਖ਼ਤੀ ਨਾਲ ਵੱਧ ਤੋ ਵੱਧ ਚਲਾਨ ਕਰਨ। ਉਹਨਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਗੰਦਗੀ ਪਾਉਣ ਲਈ ਆਮ ਲੋਕਾਂ ਦੇ ਨਾਲ-ਨਾਲ ਡੇਅਰੀਆਂ ਅਤੇ ਉਦਯੋਗਿਕ ਇਕਾਈਆਂ 'ਤੇ ਵੀ ਸਖ਼ਤੀ ਵਰਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ ਅਤੇ ਇਸ ਦੀ ਰੱਖਿਆ ਕੀਤੀ ਜਾ ਸਕੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਜਲ ਸਰੋਤਾਂ ਦੀ ਮੁੱਢਲਾ ਫਰਜ਼ ਸਮਝ ਕੇ ਰੱਖਿਆ ਕਰਨ ਅਤੇ ਪਾਣੀ ਦੀ ਵਰਤੋ ਸੰਜ਼ਮ ਅਤੇ ਸੁਚੱਜੇ ਤਰੀਕੇ ਨਾਲ ਕਰਨ। ਜੰਗਲਾਤ ਅਤੇ ਪੰਚਾਇਤ ਵਿਭਾਗ ਤੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਤੇ ਬੂਟੇ ਲਗਾਉਣ ਸਬੰਧੀ ਐਕਸ਼ਨ ਪਲਾਨ ਦਾ ਜਾਇਜ਼ਾ ਲਿਆ ਅਤੇ ਆਦੇਸ਼ ਦਿੱਤੇ ਕਿ ਸਕੂਲਾਂ, ਸਮਸ਼ਾਨ ਘਾਟ ਅਤੇ ਪੰਚਾਇਤਾਂ ਦੀਆਂ ਥਾਵਾਂ ਤੇ ਬੂਟੇ ਲਗਾਉਣ ਲਈ ਚੋਣ ਕੀਤੀ ਜਾਵੇ ਅਤੇ ਬੂਟੇ ਲਗਾਉਣ ਉਪਰੰਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸਾਂਭ-ਸੰਭਾਲ ਅਤੇ ਪਾਣੀ ਆਦਿ ਦੇਣ ਦੀ ਜਿੰਮੇਵਾਰੀ ਲਗਾਈ ਜਾਵੇ ਤਾਂ ਕਿ ਸਾਰੇ ਬੂਟੇ ਛੇਤੀ ਵੱਡੇ ਦਰੱਖਤ ਬਣ ਸਕਣ ਅਤੇ ਸੂਬੇ ਦੇ ਲੋਕਾਂ ਨੂੰ ਵਧੀਆ ਵਾਤਾਵਰਣ ਦਿੱਤਾ ਜਾ ਸਕੇ। ਉਹਨਾਂ ਦੱਸਿਆ ਕਿ ਬੂਟੇ ਲਗਾਉਣ ਦਾ ਕੰਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 30 ਸਤੰਬਰ 2019 ਤੱਕ ਮੁਕੰਮਲ ਕੀਤਾ ਜਾਣਾ ਹੈ। ਉਹਨਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਟੋਏ ਪੁੱਟਣ, ਪਾਣੀ, ਖਾਦ, ਬੂਟਿਆਂ ਦੀ ਸੁਰੱਖਿਆ ਦੇ ਇੰਤਜਾਮ ਸੰਬੰਧੀ ਜਿਲੇ ਦੇ ਸਮੂਹ ਬੀ.ਡੀ.ਪੀ.ਓਜ਼ ਤੋ ਰਿਪੋਰਟ ਪ੍ਰਾਪਤ ਕਰਕੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋ ਭੇਜੀ ਜਾਵੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਰਮੀ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਜ਼ਿਲਾ ਵਾਸੀਆਂ ਨੂੰ ਵਧੀਆਂ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆਂ ਕਰਵਾਉਣ ਲਈ ਖਾਦ ਪਦਾਰਥਾਂ ਦੇ ਰੋਜਾਨਾ ਸੈਂਪਲ ਭਰੇ ਜਾਣ ਅਤੇ ਮਿਲਾਵਟ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਨਸ਼ਿਆਂ ਦੇ ਪ੍ਰਸਾਰ ਤੇ ਰੋਕ ਲਗਾਉਣ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾਣ। ਉਹਨਾਂ ਸਿਹਤ ਵਿਭਾਗ ਅਤੇ ਡਿਪਟੀ ਡਾਇਰੈਕਰ ਡੇਅਰੀ ਵਿਭਾਗ  ਨੂੰ ਆਦੇਸ਼ ਦਿੱਤੇ ਕਿ ਦੁੱਧ ਵਿੱਚ ਮਿਲਾਵਟ ਦੀਆਂ ਸ਼ਿਕਾਇਤਾਂ ਸੰਬੰਧੀ ਦੁੱਧ ਦੀਆਂ ਡੇਅਰੀਆਂ/ਦੁਕਾਨਾਂ ਤੋ ਦੁੱਧ ਦੇ ਸੈਂਪਲ ਭਰੇ ਜਾਣ ਅਤੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੁੱਧ ਦੀ ਚੈਕਿੰਗ ਕਰਵਾਉਣ ਲਈ ਸਿਹਤ ਵਿਭਾਗ ਅਤੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰਨ। ਉਹਨਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਡੇਅਰੀ ਦੇ ਦਫ਼ਤਰ ਵਿੱਚ ਦੁੱਧ ਦੀ ਪਰਖ ਬਿਲਕੁੱਲ ਮੁਫਤ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਦੁੱਧ ਦੀਆਂ ਸ਼ਿਕਾਇਤਾਂ ਸੰਬੰਧੀ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਦਿਲਬਾਗ ਸਿੰਘ ਨਾਲ ਉਹਨਾਂ ਦੇ ਦਫ਼ਤਰ ਦੇ ਫੋਨ ਨੰਬਰ 01612400223 ਜਾਂ ਉਹਨਾਂ ਦੇ ਮੋਬਾਇਲ ਨੰਬਰ 9815168220 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਦੀ ਮੀਟਿੰਗ ਵਿੱਚ ਗੈਰ-ਹਾਜ਼ਰ ਵਿਭਾਗਾਂ ਟਰਾਂਸਪੋਰਟ, ਕੋਆਪਰੇਟਿਵ ਅਤੇ ਪੀ.ਪੀ.ਸੀ.ਬੀ. ਦੇ ਖਿਲਾਫ਼ ਸ਼ੋਅ-ਕਾਜ਼ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਸਮੂਹ ਵਿਭਾਗਾਂ ਨੂੰ ਹਦਾਇਤ ਕਿ ਉਹ ਆਪਣੇ-ਆਪਣੇ ਨਾਲ ਸੰਬੰਧਤ ਪ੍ਰਗਤੀ ਰਿਪੋਰਟਾਂ ਤੈਅ ਸਮੇਂ ਅਨੁਸਾਰ ਹੀ ਭੇਜਣ। ਉਹਨਾਂ ਕਿਹਾ ਕਿ ਆਮ ਦੇਖਿਆ ਗਿਆ ਹੈ ਕਿ ਵਿਭਾਗ ਆਪਣੀ ਪ੍ਰਗਤੀ ਰਿਪੋਰਟ ਸਮੇਂ ਸਿਰ ਨਹੀਂ ਭੇਜਦੇ, ਜਿਸ ਕਾਰਨ ਉਹਨਾਂ ਦੀਆਂ ਰਿਪੋਰਟਾਂ ਦਾ ਸਹੀ ਮੁਲੰਕਣ ਨਹੀਂ ਹੁੰਦਾ ਹੈ। ਮੀਟਿੰਗ ਵਿੱਚ ਬਾਗਵਾਨੀ, ਸਥਾਨਕ ਸਰਕਾਰ, ਜ਼ਿਲਾ ਸਿੱਖਿਆ ਅਫਸਰ (ਐ ਅਤੇ ਸੈ), ਜ਼ਿਲਾ ਪ੍ਰੋਗਰਾਮ ਅਫਸਰ, ਖੇਤੀਬਾੜੀ, ਜਲ ਸਰੋਤ ਅਤੇ ਪੇਂਡੂ ਵਿਕਾਸ ਵਿਭਾਗ ਦੀਆਂ ਪ੍ਰਗਤੀਆਂ ਦਾ ਵੀ ਜਾਇਜ਼ਾ ਲਿਆ।

ਆਯੂਰਵੈਦਿਕ ਐਸੋਸੀਏਸ਼ਨ ਦੀ ਹੋਈ ਮੀਟਿੰਗ

ਜਗਰਾਓਂ, (ਮਨਜੀਤ ਗਿੱਲ ਸਿੱਧਵਾਂ, ਗੁਰਦੇਵ ਗਾਲਿਬ)। ਆਯੂਰਵੈਦਾ ਐਸੋਸੀਏਸ਼ਨ ਦੇ ਡਾਕਟਰਾਂ ਦੀ ਇੱਕ ਅਹਿੰਮ ਮੀਟਿੰਗ ਇੱਥੇ ਕੋਕਿਲਾ ਹਸਪਤਾਲ ਵਿਖੇ ਹੋਈ। ਆਯੂਰਵੈਦਾ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਇਸ ਮੀਟਿੰਗ ਵਿੱਚ ਪਿੰਡਾਂ ਸ਼ਹਿਰਾਂ ਦੇ ਸਮੂਹ ਵੈਦਾਂ ਨੇ ਭਾਗ ਲਿਆ। ਜਿਸ ਵਿੱਚ ਵੈਦ ਗੁਰਪ੍ਰੀਤ ਸੰਧੂ, ਹਰਵਿੰਦਰ ਮੋਹੀ, ਗੁਰਮੁੱਖ ਸਿੰਘ, ਸੋਦਾਗਰ ਸਿੰਘ, ਬੂਟਾ ਸਿੰਘ, ਪਾਲ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ, ਅਜੀਤ ਸਿੰਘ, ਜਗਦੇਵ ਸਿੰਘ, ਹਰਭਜਨ ਸਿੰਘ, ਜਗਮੋਹਨ ਸਿੰਘ, ਗੁਰਮੇਲ ਸਿੰਘ ਖਾਲਸਾ, ਸੰਤੌਖ ਸਿੰਘ, ਸਤਪਾਲ, ਰਣਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਮੱਘਰ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ, ਜਸਵਿੰਦਰ ਸਿੰਘ, ਹੇਮਰਾਜ ਬਾਵਾ, ਸੁਖਮਿੰਦਰ ਸਿੰਘ ਸਮੇਤ ਸਮੂਹ ਵੈਦਾਂ ਨੇ ਪੈ ਰਹੀ ਅੱਤ ਦੀ ਗਰਮੀ 'ਚ ਲੋਕਾਂ ਨੂੰ ਇਸ ਤੋਂ ਬਚਣ ਦੇ ਵਾਰੇ ਜਾਗਰੂਕ ਕਰਨ ਲਈ ਵਿਚਾਰ-ਵਟਾਂਦਰਾ ਕੀਤਾ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਕੇਂਦਰੀ ਜੇਲ, ਤਾਜਪੁਰ ਰੋਡ, ਲੁਧਿਆਣਾ ਵਿਖੇ ਕੈਂਪ ਕੋਰਟ ਦਾ ਆਯੋਜਨ

ਛੋਟੇ ਅਪਰਾਧਕ ਕੇਸਾਂ ਦੇ ਤਿੰਨ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਅਤੇ ਰਿਹਾਅ ਕਰਨ ਦੇ ਹੁਕਮ

ਲੁਧਿਆਣਾ,ਜੂਨ 2019 ( ਮਨਜਿੰਦਰ ਗਿੱਲ )—ਅੱਜ ਚੀਫ਼ ਜੁਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਸ਼੍ਰੀ ਆਸ਼ੀਸ਼ ਅਬਰੌਲ ਵੱਲੋਂ ਕੇਂਦਰੀ ਜੇਲ, ਤਾਜਪੁਰ ਰੋਡ, ਲੁਧਿਆਣਾ ਵਿਖੇ ਕੈਂਪ ਕੋਰਟ ਦਾ ਆਯੋਜ਼ਨ ਕੀਤਾ ਗਿਆ, ਜਿਸ ਵਿੱਚ ਛੋਟੇ ਅਪਰਾਧਕ ਕੇਸਾਂ ਦੇ ਵਿੱਚ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਰਿਹਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਅੱਜ ਦੀ ਇਸ ਕੈਂਪ ਕੋਰਟ ਦੇ ਦੌਰਾਨ ਕੁੱਲ 11 ਕੇਸ ਸੁਣਵਾਈ ਦੇ ਲਈ ਰੱਖੇ ਗਏ ਸਨ, ਜਿਨਾਂ ਵਿੱਚੋਂ ਕੁੱਲ 3 ਕੇਸਾਂ ਦਾ ਨਿਪਟਾਰਾ ਮੌਕੇ ਤੇ ਕਰਨ ਉਪਰੰਤ ਬੰਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ ਗਏ। ਇਸ ਮੌਕੇ ਰਿਹਾਅ ਹੋਣ ਵਾਲੇ ਬੰਦੀਆਂ ਵੱਲੋਂ ਆਪਣੇ ਕੇਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੇ ਜਿਸ ਕਾਰਨ ਉਨਾਂ ਨੂੰ ਮੁੜ ਜੇਲ ਵਿਖੇ ਆਉਣਾ ਪਵੇ।ਇਸ ਮੌਕੇ ਸ੍ਰੀ ਆਸ਼ੀਸ਼ ਅਬਰੌਲ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਬੰਦੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਧੀਨ ਵਕੀਲ ਦੀ ਜਰੂਰਤ ਹੈ ਤਾਂ ਉਹ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ, ਲੁਧਿਆਣਾ ਵਿਖੇ ਸਥਾਪਿਤ ਕੀਤੇ ਗਏ ਲੀਗਲ ਏਡ ਕਲੀਨਿਕ ਵਿੱਚ ਸੰਪਰਕ ਕਰਕੇ ਆਪਣਾ ਫਾਰਮ ਭਰ ਸਕਦਾ ਹੈ ਅਤੇ ਉਸ ਬੰਦੀ ਨੂੰ ਆਪਣੇ ਕੇਸ ਦੀ ਪੈਰਵੀ ਕਰਨ ਦੇ ਲਈ ਅਥਾਰਟੀ ਵੱਲੋਂ ਮੁਫਤ ਵਕੀਲ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੀ.ਜੇ.ਐਮ. ਵੱਲੋਂ ਕੇਂਦਰੀ ਜੇਲ, ਲੁਧਿਆਣਾ ਦੇ ਸੁਪਰਡੰਟ ਨੂੰ ਇਹ ਹਦਾਇਤ ਵੀ ਦਿੱਤੀ ਕਿ ਉਹ ਛੋਟੇ ਅਪਰਾਧਕ ਕੇਸਾਂ ਦੇ ਬੰਦੀਆਂ ਦੀ ਸੂਚੀ ਜਲਦ ਤਿਆਰ ਕਰਕੇ ਅਥਾਰਟੀ ਨੂੰ ਭੇਜਣ ਤਾਂ ਜੋ ਅਗਲੇ ਕੈਂਪ ਕੋਰਟ ਦੇ ਦੌਰਾਨ ਵੱਧ ਤੋਂ ਵੱਧ ਕੇਸ ਰੱਖੇ ਜਾ ਸਕਣ। ਇਸ ਤੋਂ ਇਲਾਵਾ ਸੀ.ਜੇ.ਐਮ. ਵੱਲੋਂ ਕੇਂਦਰੀ ਜੇਲ, ਲੁਧਿਆਣਾ ਵਿਖੇ ਚੱਲ ਰਹੇ ਮੈਡੀਕਲ ਕੈਂਪ ਦਾ ਵੀ ਦੌਰਾ ਕੀਤਾ ਅਤੇ ਮੈਡੀਕਲ ਕੈਂਪ ਬਾਰੇ ਜੇਲ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਕ ਜਾਣਕਾਰੀ ਲਈ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਲੋਕ ਤੀਜੇ ਬਦਲ ਲਈ ਤਿਆਰ: ਬੈਂਸ

ਲੁਧਿਆਣਾ,  ਜੂਨ 2019  ਬੂਧ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੋਕ ਇਨਸਾਫ਼ ਪਾਰਟੀ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਲੋਹਾਰਾ ਦੇ ਮਹਾਦੇਵ ਨਗਰ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਪਾਰਟੀ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਲੋਕ ਜਿੱਥੇ ਕਾਂਗਰਸ ਦੇ ਸ਼ਾਸਨ ਕਾਲ ਤੋਂ ਤੰਗ ਹਨ, ਉੱਥੇ ਬਾਦਲ ਪਰਿਵਾਰ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਮਾਮਲਿਆਂ ਵਿੱਚ ਆਉਣ ਕਾਰਨ ਵੀ ਪ੍ਰੇਸ਼ਾਨ ਹਨ ਤੇ 2022 ਵਿੱਚ ਪੰਜਾਬ ਵਿੱਚ ਉੱਭਰ ਰਹੇ ਤੀਸਰੇ ਬਦਲ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਮੌਕੇ ਉਨ੍ਹਾਂ ਵਲੋਂ 21 ਮੈਂਬਰੀ ਬੂਥ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਹਰ ਬੂਥ ਤੇ 21 ਮੈਂਬਰੀ ਜਾਂ ਇਸ ਤੋਂ ਵੱਧ ਮੈਂਬਰਾਂ ਦੀ ਇੱਕ ਇੱਕ ਕਮੇਟੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਹਿਲਾਂ ਲੁਧਿਆਣਾ ਅਤੇ ਫਿਰ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਹਰ ਬੂਥ ਤੇ ਬੂਥ ਕਮੇਟੀਆਂ ਬਣਾ ਕੇ ਜਿੱਥੇ ਲੋਕ ਇਨਸਾਫ਼ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ, ਉੱਥੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬੂਥ ਨੰਬਰ 100 ਲਈ 21 ਮੈਂਬਰੀ ਬੂਥ ਕਮੇਟੀ ਬਣਾਈ ਗਈ ਜਿਸ ਵਿੱਚ ਮਹਿੰਦਰੂ ਰਾਮ, ਸ਼ੰਭੂ ਨਾਥ ਮਿਸ਼ਰਾ, ਪੰਡਿਤ ਨਰਿੰਦਰ ਮਿਸ਼ਰਾ, ਰਾਕੇਸ਼ ਮਿਸ਼ਰਾ, ਅਦਿਤਿਆ ਕੁਮਾਰ, ਖੁਸ਼ੀ ਰਾਮ ਠੇਕੇਦਾਰ, ਰਕਸ਼ਾ ਰਾਮ ਠੇਕੇਦਾਰ, ਰਾਜ ਕੁਮਾਰ ਮਿਸ਼ਰਾ ਤੇ ਰਾਜ ਰਾਣੀ ਸਮੇਤ ਹੋਰ ਵੀ ਸ਼ਾਮਲ ਸਨ।

ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਵਿਅਕਤੀਆਂ ਲਈ ਦਸ ਫੀਸਦੀ ਰਾਖਵੇਂਕਰਨ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ

 

www.janshaktinews.com )  youtube ( janshakti news punjab) facebook ( jan shakti punjabi newspaper )

ਲੁਧਿਆਣਾ, ਜੂਨ 2019 -(Jan Shakti News)- ਸਰਕਾਰ ਵੱਲੋਂ ਆਮ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ (ਈ.ਡਬਲਿਊ.ਐਸ.) ਵਿਅਕਤੀਆਂ ਲਈ 10 ਫੀਸਦੀ ਰਾਖਵੇਂਕਰਨ ਦੇ ਫੈਸਲੇ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ ਹੈ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਸਰਕਾਰ ਅਧੀਨ ਆਉਂਦੀਆਂ ਅਸਾਮੀਆਂ ਵਿੱਚ ਨਿਯੁਕਤੀ/ਵਿੱਦਿਅਕ ਅਦਾਰਿਆਂ ਵਿੱਚ ਦਾਖਲੇ ਲਈ ਆਮਦਨ ਸਰਟੀਫਿਕੇਟ ਜਾਰੀ ਕਰਾਉਣ ਲਈ ਸਵੈ-ਘੋਸ਼ਣਾ ਪੱਤਰ ਰਿਹਾਇਸ਼ ਦਾ ਸਬੂਤ, ਸ਼ਨਾਖਤ ਦਾ ਸਬੂਤ (ਸਾਰੇ ਜਰੂਰੀ) ਰਿਹਾਇਸ਼ੀ ਫਲੈਟ ਸਬੰਧੀ ਰਜਿਸਟਰੀ/ਅਲਾਟਮੈਂਟ ਦੀ ਕਾਪੀ , ਪਲਾਟ ਸਬੰਧੀ ਰਜਿਸਟਰੀ / ਅਲਾਟਮੈਂਟ ਦੀ ਕਾਪੀ, ਖੇਤੀਬਾੜੀ ਦੀ ਜ਼ਮੀਨ ਸਬੰਧੀ ਫਰਦ, ਰਜਿਸਟਰੀ ਦੀ ਕਾਪੀ ਆਦਿ ਦਸਤਾਵੇਜ਼ ਲੋੜੀਦੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਰਾਖਵੇਕਰਨ ਲਈ ਅਪਲਾਈ ਕਰਨ ਮੌਕੇ ਪਰਿਵਾਰ ਦੇ ਰੂਪ ਵਿੱਚ ਜਿਹੜੇ ਜੀਆਂ ਨੂੰ ਮਾਨਤਾ ਮਿਲੀ ਹੈ, ਉਸ ਵਿੱਚ ਬਿਨੈਕਾਰ , ਉਸ ਦੇ ਮਾਤਾ-ਪਿਤਾ ਤੇ 18 ਸਾਲ ਦੀ ਉਮਰ ਤੋਂ ਘੱਟ ਭੈਣ/ਭਰਾ, ਉਸ ਦੇ ਪਤੀ/ਪਤਨੀ ਤੇ 18 ਸਾਲ ਤੋਂ ਉਮਰ ਦੇ ਬੱਚੇ ਹਨ। ਸਾਰੇ ਵਸੀਲਿਆ ਤੋਂ ਬਿਨੈਕਾਰ ਤੇ ਉਸ ਦੇ ਪਰਿਵਾਰ ਦੀ ਪਿਛਲੇ ਇੱਕ ਵਿੱਤੀ ਸਾਲ ਦੀ ਸਾਲਾਨਾ ਪਰਿਵਾਰ ਦੀ ਆਮਦਨ 8 ਲੱਖ ਤੋਂ ਘੱਟ ਅਤੇ ਜ਼ਮੀਨ ਜਾਇਦਾਦ ਦਾ ਵੇਰਵਾ ਸ਼ਰਤਾ ਅਨੁਸਾਰ ਹੋਣਾ ਚਾਹੀਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਸੇਵਾਂ ਕੇਂਦਰਾਂ ਤੋਂ ਉਪਲਬਧ ਹੋਵੇਗੀ ਅਤੇ ਬਿਨੈਕਾਰ ਸੇਵਾਂ ਕੇਂਦਰਾਂ ਰਾਹੀ ਇਹ ਸਰਕਾਰੀ ਸੇਵਾਵਾਂ ਲਈ ਅਪਲਾਈ ਕਰ ਲਾਭ ਪ੍ਰਾਪਤ ਕਰ ਸਕਦੇ ਹਨ।

ਉੱਘੇ ਉਦਯੋਗਪਤੀ ਰਣਜੋਧ ਸਿੰਘ ਦੀ ਪੁਸਤਕ ਹਲਕੇ ਫੁਲਕੇ ਵਜ਼ਨਦਾਰ ਟੋਟਕੇ ਲੋਕ ਅਰਪਨ

ਲੁਧਿਆਣਾ, ਜੂਨ 2019 -  ਉੱਘੇ ਉਦਯੋਗਪਤੀ, ਲੇਖਕ, ਫੋਟੋ ਕਲਾਕਾਰ ਤੇ ਦਾਨਵੀਰ ਰਣਜੋਧ ਸਿੰਘ ਨੇ ਆਪਣੇ ਜਨਮ ਦਿਨ ਤੇ ਪੁਸਤਕ ਹਲਕੇ ਫੁਲਕੇ ਵਜ਼ਨਦਾਰ ਟੋਟਕੇ ਅੱਜ ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ, ਪ੍ਰੋ: ਰਵਿੰਦਰ ਭੱਠਲ, ਤੇਜ ਪ੍ਰਤਾਪ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ, ਕ ਕ ਬਾਵਾ, ਰਾਕੇਸ਼ ਦਾਦਾ, ਪ੍ਰਿੰ: ਨਰਿੰਦਰ ਕੌਰ ਸੰਧੂ, ਪ੍ਰਿੰ: ਇੰਦਰਜੀਤ ਕੌਰ, ਡਾ: ਨਿਰਮਲ ਜੌੜਾ,ਚਰਨਜੀਤ ਸਿੰਘ ਯੂ ਐੱਸ ਏ, ਪਰਮਜੀਤ ਸਿੰਘ ,ਗੁਰਸ਼ਰਨ ਸਿੰਘ, ਜਸਬੀਰ ਸਿੰਘ ਰਿਆਤ ਰਾਹੀਂ ਲੋਕ ਅਰਪਣ ਕੀਤੀ।

 
ਸ: ਰਣਜੋਧ ਸਿੰਘ ਦਾ ਸਮੂਹ ਪਰਿਵਾਰ ਪੁਤਕ ਲੋਕ ਅਰਪਨ ਸਮਾਰੋਹ 'ਚ ਹਾਜ਼ਰ ਸੀ। ਥਾਮਸਨ ਪਰੈੱਸ ਫ਼ਰੀਦਾਬਾਦ ਤੋਂ ਛਪੀ ਇਸ ਪੁਸਤਕ ਨੂੰ ਰਣਜੋਧ ਸਿੰਘ ਦੇ ਸਪੁੱਤਰ ਸ: ਜਸਕਰਨ ਸਿੰਘ ਨੇ ਆਪਣੀ ਪਹਿਲੀ ਕਮਾਈ ਖ਼ਰਚ ਕੇ ਛਪਵਾਇਆ ਹੈ। ਇਸ ਪੁਸਤਕ ਤੋਂ ਮਿਲਣ ਵਾਲੀ ਕਮਾਈ ਤੇ ਅੱਜ ਪਾਠਕਾਂ ਵੱਲੋਂ ਦਿੱਤੀ ਰਾਸ਼ੀ ਵਿੱਚ ਓਨੇ ਪੈਸੇ ਪੱਲਿਓਂ ਪਾ ਕੇ ਰਣਜੋਧ ਸਿੰਘ ਪਰਿਵਾਰ ਪਿੰਗਲਵਾੜਾ ਅੰਮ੍ਰਿਤਸਰ ਨੂੰ ਦਾਨ ਕਰੇਗਾ।
 
ਰਣਜੋਧ ਸਿੰਘ ਤੇ ਪੁਸਤਕ ਬਾਰੇ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਰਵਿੰਦਰ ਭੱਠਲ, ਡਾ: ਨਰਿੰਦਰ ਕੌਰ ਸੰਧੂ, ਜਨਮੇਜਾ ਸਿੰਘ ਜੌਹਲ, ਪ੍ਰਿੰਸੀਪਲ ਇੰਦਰਜੀਤ ਕੌਰ ਕਲਸੀ ਤੇ ਡਾ: ਜਸਪਾਲ ਕੌਰ ਨੇ ਸੰਬੋਧਨ ਕੀਤਾ। ਪੰਜਾਬੀ ਸਾਹਿੱਤ ਅਕਾਡਮੀ ਦਾ ਸਰਪ੍ਰਸਤ ਹੋਣ ਕਾਰਨ ਰਣਜੋਧ ਸਿੰਘ ਨੂੰ ਅਕਾਡਮੀ ਦੇ ਤਿੰਨ ਸਾਬਕਾ ਪ੍ਰਧਾਨਾਂ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ ਤੇ ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਫੁੱਲਾਂ ਦਾ ਗੁੱਛਾ ਭੇਂਟ ਕੀਤਾ। ਕਈ ਹੋਰ ਸੰਸਥਾਵਾਂ ਤੇ ਵਿਅਕਤੀਆਂ ਨੇ ਰਣਜੋਧ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਏ ਸਮੂਹ ਮਹਿਮਾਨਾਂ ਨੂੰ ਕਲਮਾਂ ਭੇਂਟ ਕਰਕੇ ਰਣਜੋਧ ਪਰਿਵਾਰ ਨੇ ਸਨਮਾਨਿਤ ਕੀਤਾ।