ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਵਿਅਕਤੀਆਂ ਲਈ ਦਸ ਫੀਸਦੀ ਰਾਖਵੇਂਕਰਨ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ

 

www.janshaktinews.com )  youtube ( janshakti news punjab) facebook ( jan shakti punjabi newspaper )

ਲੁਧਿਆਣਾ, ਜੂਨ 2019 -(Jan Shakti News)- ਸਰਕਾਰ ਵੱਲੋਂ ਆਮ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ (ਈ.ਡਬਲਿਊ.ਐਸ.) ਵਿਅਕਤੀਆਂ ਲਈ 10 ਫੀਸਦੀ ਰਾਖਵੇਂਕਰਨ ਦੇ ਫੈਸਲੇ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ ਹੈ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਸਰਕਾਰ ਅਧੀਨ ਆਉਂਦੀਆਂ ਅਸਾਮੀਆਂ ਵਿੱਚ ਨਿਯੁਕਤੀ/ਵਿੱਦਿਅਕ ਅਦਾਰਿਆਂ ਵਿੱਚ ਦਾਖਲੇ ਲਈ ਆਮਦਨ ਸਰਟੀਫਿਕੇਟ ਜਾਰੀ ਕਰਾਉਣ ਲਈ ਸਵੈ-ਘੋਸ਼ਣਾ ਪੱਤਰ ਰਿਹਾਇਸ਼ ਦਾ ਸਬੂਤ, ਸ਼ਨਾਖਤ ਦਾ ਸਬੂਤ (ਸਾਰੇ ਜਰੂਰੀ) ਰਿਹਾਇਸ਼ੀ ਫਲੈਟ ਸਬੰਧੀ ਰਜਿਸਟਰੀ/ਅਲਾਟਮੈਂਟ ਦੀ ਕਾਪੀ , ਪਲਾਟ ਸਬੰਧੀ ਰਜਿਸਟਰੀ / ਅਲਾਟਮੈਂਟ ਦੀ ਕਾਪੀ, ਖੇਤੀਬਾੜੀ ਦੀ ਜ਼ਮੀਨ ਸਬੰਧੀ ਫਰਦ, ਰਜਿਸਟਰੀ ਦੀ ਕਾਪੀ ਆਦਿ ਦਸਤਾਵੇਜ਼ ਲੋੜੀਦੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਰਾਖਵੇਕਰਨ ਲਈ ਅਪਲਾਈ ਕਰਨ ਮੌਕੇ ਪਰਿਵਾਰ ਦੇ ਰੂਪ ਵਿੱਚ ਜਿਹੜੇ ਜੀਆਂ ਨੂੰ ਮਾਨਤਾ ਮਿਲੀ ਹੈ, ਉਸ ਵਿੱਚ ਬਿਨੈਕਾਰ , ਉਸ ਦੇ ਮਾਤਾ-ਪਿਤਾ ਤੇ 18 ਸਾਲ ਦੀ ਉਮਰ ਤੋਂ ਘੱਟ ਭੈਣ/ਭਰਾ, ਉਸ ਦੇ ਪਤੀ/ਪਤਨੀ ਤੇ 18 ਸਾਲ ਤੋਂ ਉਮਰ ਦੇ ਬੱਚੇ ਹਨ। ਸਾਰੇ ਵਸੀਲਿਆ ਤੋਂ ਬਿਨੈਕਾਰ ਤੇ ਉਸ ਦੇ ਪਰਿਵਾਰ ਦੀ ਪਿਛਲੇ ਇੱਕ ਵਿੱਤੀ ਸਾਲ ਦੀ ਸਾਲਾਨਾ ਪਰਿਵਾਰ ਦੀ ਆਮਦਨ 8 ਲੱਖ ਤੋਂ ਘੱਟ ਅਤੇ ਜ਼ਮੀਨ ਜਾਇਦਾਦ ਦਾ ਵੇਰਵਾ ਸ਼ਰਤਾ ਅਨੁਸਾਰ ਹੋਣਾ ਚਾਹੀਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਸੇਵਾਂ ਕੇਂਦਰਾਂ ਤੋਂ ਉਪਲਬਧ ਹੋਵੇਗੀ ਅਤੇ ਬਿਨੈਕਾਰ ਸੇਵਾਂ ਕੇਂਦਰਾਂ ਰਾਹੀ ਇਹ ਸਰਕਾਰੀ ਸੇਵਾਵਾਂ ਲਈ ਅਪਲਾਈ ਕਰ ਲਾਭ ਪ੍ਰਾਪਤ ਕਰ ਸਕਦੇ ਹਨ।