ਲੋਕ ਤੀਜੇ ਬਦਲ ਲਈ ਤਿਆਰ: ਬੈਂਸ

ਲੁਧਿਆਣਾ,  ਜੂਨ 2019  ਬੂਧ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੋਕ ਇਨਸਾਫ਼ ਪਾਰਟੀ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਲੋਹਾਰਾ ਦੇ ਮਹਾਦੇਵ ਨਗਰ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਪਾਰਟੀ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਲੋਕ ਜਿੱਥੇ ਕਾਂਗਰਸ ਦੇ ਸ਼ਾਸਨ ਕਾਲ ਤੋਂ ਤੰਗ ਹਨ, ਉੱਥੇ ਬਾਦਲ ਪਰਿਵਾਰ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਮਾਮਲਿਆਂ ਵਿੱਚ ਆਉਣ ਕਾਰਨ ਵੀ ਪ੍ਰੇਸ਼ਾਨ ਹਨ ਤੇ 2022 ਵਿੱਚ ਪੰਜਾਬ ਵਿੱਚ ਉੱਭਰ ਰਹੇ ਤੀਸਰੇ ਬਦਲ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਮੌਕੇ ਉਨ੍ਹਾਂ ਵਲੋਂ 21 ਮੈਂਬਰੀ ਬੂਥ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਹਰ ਬੂਥ ਤੇ 21 ਮੈਂਬਰੀ ਜਾਂ ਇਸ ਤੋਂ ਵੱਧ ਮੈਂਬਰਾਂ ਦੀ ਇੱਕ ਇੱਕ ਕਮੇਟੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਹਿਲਾਂ ਲੁਧਿਆਣਾ ਅਤੇ ਫਿਰ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਹਰ ਬੂਥ ਤੇ ਬੂਥ ਕਮੇਟੀਆਂ ਬਣਾ ਕੇ ਜਿੱਥੇ ਲੋਕ ਇਨਸਾਫ਼ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ, ਉੱਥੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬੂਥ ਨੰਬਰ 100 ਲਈ 21 ਮੈਂਬਰੀ ਬੂਥ ਕਮੇਟੀ ਬਣਾਈ ਗਈ ਜਿਸ ਵਿੱਚ ਮਹਿੰਦਰੂ ਰਾਮ, ਸ਼ੰਭੂ ਨਾਥ ਮਿਸ਼ਰਾ, ਪੰਡਿਤ ਨਰਿੰਦਰ ਮਿਸ਼ਰਾ, ਰਾਕੇਸ਼ ਮਿਸ਼ਰਾ, ਅਦਿਤਿਆ ਕੁਮਾਰ, ਖੁਸ਼ੀ ਰਾਮ ਠੇਕੇਦਾਰ, ਰਕਸ਼ਾ ਰਾਮ ਠੇਕੇਦਾਰ, ਰਾਜ ਕੁਮਾਰ ਮਿਸ਼ਰਾ ਤੇ ਰਾਜ ਰਾਣੀ ਸਮੇਤ ਹੋਰ ਵੀ ਸ਼ਾਮਲ ਸਨ।