You are here

ਲੁਧਿਆਣਾ

ਗਾਲਿਬ ਚੌਕੀ ਵੱਲੋਂ ਮੋਟਰਸਾਈਕਲ ਚੋਰ ਗਰੋਹ ਦੇ ਤਿੰਂਨ ਮੈਂਬਰ ਗ੍ਰਿਫਤਾਰ, 5 ਮੋਟਰਸਾਈਕਲ ਬਰਾਮਦ

ਜਗਰਾਉਂ (ਰਾਣਾ ਸੇਖਦੌਲਤ) ਥਾਣਾ ਸਦਰ ਅਤੇ ਅਧੀਨ ਪੈਦੀ ਚੌਕੀ ਗਾਲਿਬ ਕਲਾ ਦੇ ਮੁਲਾਜ਼ਮਾ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਮੈਂਬਰਾ ਨੂੰ ਕਾਬੂ ਕੀਤਾ। ਅਤੇ ਇਕ ਸਾਥੀ ਭੱਜਣ ਵਿੱਚ ਕਾਮਯਾਬ ਰਿਹਾ।ਥਾਣਾ ਸਦਰ ਦੇ ਐਸ.ਐਂਚ.ਓ ਕਿੱਕਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ਼ ਏ.ਐਸ.ਆਈ ਰਾਜਵਰਿੰਦਰਪਾਲ ਸਿੰਘ ਮੁਲਜ਼ਾਮਾ ਸਮੇਤ ਗਸ਼ਤ ਤੇ ਸੀ ਇਹਨਾ ਪਾਸੇ ਇਤਲਾਹ ਸੀ ੇਕਿ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਹਨ ਤੇ ਹੁਣ ਵੀ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਜਾ ਰਹੇ ਹਨ। ਇਸ ਸਬੰਧੀ ਤਫਤੀਸ਼ ਕਰਦਿਆ ਰਾਜਵਰਿੰਦਰਪਾਲ ਸਿੰਘ ਏ.ਐਸ.ਆਈ ਗਾਲਿਬ ਕਲਾ ਦੇ ਮੱਟ ਚੌਕ ਨਜ਼ਦੀਕ ਨਾਕਾ ਲਾ ਕੇ ਸਤਵਿੰਦਰ ਸਿੰਘ ਉਰਫ ਸੱਤਾ ਪੱੁਤਰ ਬਲਦੇਵ ਸਿੰਘ, ਜਗਜੀਤ ਸਿੰਘ ਉਰਫ ਜੱਗਾ ਪੁੱਤਰ ਕਰਮ ਸਿੰਘ ਵਾਸੀ ਤਲਵੰਡੀ ਖੁਰਦ, ਗੁਰਦੀਪ ਸਿੰਘ ਪੁੱਤਰ ਬੰਤ ਸਿੰਘ ਅਤੇ ਅਣਜੀਵ ਸਿੰਘ ਉਰਫ ਜੀਵਾ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ੇਰਪੁਰ ਕਲਾਂ ਮੋਕੇ ਉਪਰ ਕਾਬੂ ਕੀਤਾ। ਜਦ ਕਿ ਗੁਰਦੀਪ ਸਿੰਘ ਮੌਕੇ ਤੇ ਫਰਾਰ ਹੋ ਗਿਆ। ਚੌਕੀ ਇੰਚਾਰਜ਼ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਹਨਾ ਮੈਂਬਰਾ ਵੱਲੋਂ 5 ਮੋਟਰਸਾਈਕਲ ਬਰਾਮਦ ਹੋਏ ਇਕ ਡਿਸਕਵਰ ਮੋਟਰਸਾਈਕਲ, ਤਿੰਨ ਪਲੈਟੀਨੇ, ਇੱਕ ਹੀਰੋ ਹਾਡਾ, ਜਿੰਨਾ ਉਪਰ ਕੌਈ ਵੀ ਨੰਬਰ ਪਲੇਟ ਨਹੌੀ ਲੱਗੀ ਸੀ। 
 

ਸ਼੍ਰੋਮਣੀ ਕਮੇਟੀ ਵਲੋਂ 37 ਗੁਰਦੁਆਰਿਆਂ ਵਿਚ ਯਾਦਗਾਰਾਂ ਬਣਾਉਣ ਦਾ ਫ਼ੈਸਲਾ

ਅੰਮ੍ਰਿਤਸਰ, ਜੂਨ 2019- ਜੂਨ 1984 ਦੇ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਇਲਾਵਾ ਜਿਨ੍ਹਾਂ ਹੋਰ 37 ਗੁਰਦੁਆਰਿਆਂ ਵਿਚ ਜਾਨੀ-ਮਾਲੀ ਨੁਕਸਾਨ ਹੋਇਆ ਸੀ, ਵਿਖੇ ਵੀ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਯਾਦ ਨੂੰ ਰੂਪਮਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ। ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੇ ਵੇਰਵਿਆਂ ਬਾਰੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਸਾਕਾ ਨੀਲਾ ਤਾਰਾ ਸਮੇਂ ਜਿਨ੍ਹਾਂ 37 ਗੁਰਦੁਆਰਿਆਂ ਵਿਚ ਜਾਨੀ-ਮਾਲੀ ਨੁਕਸਾਨ ਹੋਇਆ ਸੀ, ਵਿਖੇ ਵੀ ਯਾਦ ਸਥਾਪਿਤ ਕੀਤੀ ਜਾਵੇਗੀ। ਇਸ ਸਬੰਧੀ ਸਬ-ਕਮੇਟੀ ਬਣਾਈ ਜਾਵੇਗੀ, ਜੋ ਇਨ੍ਹਾਂ ਗੁਰਦੁਆਰਿਆਂ ਵਿਚ ਹੋਏ ਨੁਕਸਾਨ ਦੇ ਵੇਰਵੇ ਇਕੱਠੇ ਕਰੇਗੀ ਅਤੇ ਇਸ ਨੂੰ ਰੂਪਮਾਨ ਕਰਨ ਬਾਰੇ ਵੀ ਸੁਝਾਅ ਦੇਵੇਗੀ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਗੁਰਦੁਆਰਿਆਂ ਵਿਚ ਹੁਣ ਤਕ ਇਸ ਸਬੰਧੀ ਕੁਝ ਨਹੀਂ ਕੀਤਾ ਗਿਆ।
ਵੇਰਵਿਆਂ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਤੋਂ ਇਲਾਵਾ ਜਿਨ੍ਹਾਂ 37 ਗੁਰਦੁਆਰਿਆਂ ਨੂੰ ਫ਼ੌਜੀ ਹਮਲੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ, ਵਿਖੇ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਪਟਿਆਲਾ ਦੇ ਗੁਰਦੁਆਰੇ ਵਿਚ 17 ਵਿਅਕਤੀ ਫ਼ੌਜੀ ਹਮਲੇ ਦਾ ਨਿਸ਼ਾਨਾ ਬਣੇ ਸਨ। ਇਸੇ ਤਰ੍ਹਾਂ ਮੁਕਤਸਰ, ਤਰਨ ਤਾਰਨ, ਫਗਵਾੜਾ, ਬੰਗਾ, ਬਟਾਲਾ ਤੇ ਹੋਰ ਗੁਰਦੁਆਰਿਆਂ ਵਿਚ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਾਨੀ-ਮਾਲੀ ਨੁਕਸਾਨ ਦੇ ਵੇਰਵੇ ਇਕੱਠੇ ਕਰ ਕੇ ਇਸ ਨੂੰ ਇਨ੍ਹਾਂ ਗੁਰਦੁਆਰਿਆਂ ਵਿਚ ਇਤਿਹਾਸ ਦੇ ਰੂਪ ਵਿਚ ਦਰਸਾਇਆ ਜਾ ਸਕਦਾ ਹੈ। ਮੀਟਿੰਗ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਮੁਕਾਬਲਾ ਪ੍ਰੀਖਿਆਵਾਂ ਲਈ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਆਈਏਐੱਸ, ਆਈਪੀਐੱਸ, ਪੀਸੀਐੱਸ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਕੇਂਦਰ ਖੋਲ੍ਹਿਆ ਜਾਵੇਗਾ। ਸਿੱਖ ਮਾਰਸ਼ਲ ਆਰਟ ਗਤਕਾ ਦੀ ਸਿਖਲਾਈ ਵਾਸਤੇ ਗਤਕਾ ਅਕੈਡਮੀ ਸਥਾਪਿਤ ਕੀਤੀ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਗ ਲੱਗਣ ਨਾਲ ਦੁਕਾਨਾਂ ਸੜਨ ਦੀ ਵਾਪਰੀ ਘਟਨਾ ਦੇ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਬ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ, ਜਿਸ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹਲਕਾ ਭਾਦਸੋਂ ਦੇ ਪਿੰਡ ਮਟੋਰਡਾ ਅਤੇ ਪੇਦਣ ਦੀਆਂ ਬੱਸ ਹਾਦਸੇ ਦੀਆਂ ਸ਼ਿਕਾਰ ਸੰਗਤਾਂ ਵਿਚੋਂ ਮਰਨ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ, 4 ਗੰਭੀਰ ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ, ਇਕ ਨੂੰ ਦਸ ਹਜ਼ਾਰ ਰੁਪਏ ਅਤੇ 9 ਹੋਰ ਜ਼ਖ਼ਮੀਆਂ ਨੂੰ 5-5 ਹਜ਼ਾਰ ਰੁਪਏ ਮਾਇਕ ਸਹਾਇਤਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ।

ਮਾਲਵਾ ਪੱਟੀ ’ਚ ਗਰਮੀ ਨੇ ਕੱਢੇ ਵੱਟ, ਪਾਰਾ 44 ਡਿਗਰੀ ਦੇ ਪਾਰ ਫ਼ਰੀਦਕੋਟ,ਜੂਨ 2019-

ਮਾਲਵਾ ਪੱਟੀ ’ਚ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਕੜਿੱਲ ਕੱਢ ਰੱਖੇ ਹਨ। ਪਾਰਾ 44 ਡਿਗਰੀ ਤੋਂ ਵੀ ਉੱਪਰ ਜਾਣ ਕਰ ਕੇ ਪੂਰਾ ਮਾਲਵਾ ਖਿੱਤਾ ਤੰਦੂਰ ਵਾਂਗ ਤਪ ਗਿਆ ਹੈ। ਲੋਕ ਪਸੀਨੋ ਪਸੀਨੀ ਹੋਏ ਪਏ ਹਨ। ਪਿਛਲੇ ਦਿਨਾਂ ਤੋਂ ਚੱਲ ਰਹੀ ਨਹਿਰ ਬੰਦੀ ਨੇ ਗਰਮੀ ਦਾ ਕਹਿਰ ਹੋਰ ਵਧਾ ਦਿੱਤਾ ਹੈ। ਨਹਿਰੀ ਬੰਦੀ ਕਾਰਨ ਪੀਣ ਦੇ ਪਾਣੀ ਦੀ ਵੀ ਭਾਰੀ ਕਿੱਲਤ ਹੋ ਗਈ ਹੈ। ਅੱਜ ਦੁਪਹਿਰੇ ਮਾਨਸਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਗਰਮੀ ਕਾਰਨ ਸੜਕਾਂ ’ਤੇ ਸੁੰਨ ਪਸਰੀ ਰਹੀ। ਦੋਪਹੀਆ ਵਾਹਨਾਂ ਦੀ ਆਵਾਜਾਈ ਨਾ ਮਾਤਰ ਰਹੀ। ਮਜਬੂਰੀ ਵੱਸ ਜਿਹੜੇ ਲੋਕ ਸਫਰ ਕਰ ਰਹੇ ਸਨ, ਉਹ ਵੀ ਮੂੰਹ ਸਿਰ ਲਪੇਟ ਕੇ ਅਤੇ ਧੀਮੀ ਰਫ਼ਤਾਰ ਵਿੱਚ ਤੁਰਦੇ ਵੇਖੇ ਗਏ। ਬੱਸਾਂ ਵਿੱਚ ਸਫਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਭਾਰੀ ਕਮੀ ਆਈ ਹੈ। ਪੱਖੇ , ਕੂਲਰ ਅਤੇ ਏ ਸੀ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਦਿਵਾ ਰਹੇ। ਗਰਮੀ ਕਾਰਨ ਠੰਡਿਆਂ ਦੀ ਵਿਕਰੀ ’ਚ ਵਾਧਾ ਹੋਇਆ ਹੈ। ਗੰਨੇ ਦੇ ਰਸ ਦੀ ਮੰਗ ਵਧਣ ਕਰ ਕੇ ਗੰਨੇ ਦਾ ਭਾਅ ਦੁੱਗਣਾ ਹੋ ਗਿਆ ਹੈ। ਬਰਫ਼ ਦਾ ਭਾਅ ਵੀ ਡੇਢਾ ਹੋ ਗਿਆ ਹੈ। ਪੰਜਾਹ ਕਿੱਲੋ ਦੀ ਡੇਢ ਸੌ ਰੁਪਏ ਵਿੱਚ ਮਿਲਣ ਵਾਲੀ ਬਰਫ ਦੀ ਸਿੱਲ੍ਹ ਹੁਣ ਸਵਾ ਦੋ ਸੌ ਤੋਂ ਵੀ ਉੱਪਰ ਚਲੀ ਗਈ ਹੈ। ਗਰਮੀ ਨੇ ਸਬਜ਼ੀ ਵਿਕਰੇਤਾਵਾਂ ਦਾ ਵੀ ਬੁਰਾ ਹਾਲ ਕਰ ਰੱਖਿਆ ਹੈ। ਮੰਡੀਆਂ ’ਚ ਰੇੜ੍ਹੀਆਂ ’ਤੇ ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਸਬਜ਼ੀ ਨੂੰ ਤਰੋਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਅਤੇ ਲੋਕ ਕੁਮਲਾਈ ਅਤੇ ਬੁਸੀ ਸਬਜ਼ੀ ਨਹੀਂ ਖਰੀਦਦੇ। ਕੁੱਝ ਦੁਕਾਨਦਾਰਾਂ ਨੇ ਜ਼ਿਆਦਾ ਗਰਮੀ ਨੂੰ ਵੇਖਦਿਆਂ ਸਬਜ਼ੀਆਂ ਦੀ ਖਰੀਦ ਹੀ ਅੱਧੀ ਕਰ ਦਿੱਤੀ ਹੈ, ਜਿਸ ਕਰ ਕੇ ਸਬਜ਼ੀਆਂ ਦੇ ਭਾਅ ਡਿੱਗ ਗਏ ਹਨ।

ਮੁੱਲਾਂਪੁਰ ਦਾਖਾ ’ਚ ਘੂਰੀ ਵੱਟਣ ਤੋਂ ਨੌਜਵਾਨ ਦਾ ਕਤਲ

ਮੁੱਲਾਂਪੁਰ ਦਾਖਾ, ਜੂਨ 2019  ਸਥਾਨਕ ਕਸਬੇ ਦੀ ਇੰਦਰਾ ਕਾਲੋਨੀ ’ਚ ਰਹਿੰਦੇ 20 ਸਾਲਾਂ ਦੇ ਨੌਜਵਾਨ ਨੇ ਆਪਣੇ ਹੀ ਮੁਹੱਲੇ ਵਿੱਚ ਰਹਿੰਦੇ 27 ਸਾਲਾ ਨੌਜਵਾਨ ਦਾ ਸ੍ਰੀ ਸਾਹਿਬ (ਕਿਰਪਾਨ) ਮਾਰ ਕੇ ਕਤਲ ਕਰ ਦਿੱਤਾ। ਏਐਸਆਈ ਸੁਰਜੀਤ ਸਿੰਘ ਅਨੁਸਾਰ ਮ੍ਰਿਤਕ ਨੌਜਵਾਨ ਸੰਦੀਪ ਉਰਫ਼ ਗੱਗੂ (27) ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਲੜਕੇ ਨੂੰ ਉਨ੍ਹਾਂ ਦੇ ਮੁਹੱਲੇ ਵਿੱਚ ਰਹਿੰਦੇ ਮਨੀ ਸਿੰਘ ਉਰਫ਼ ਭੀਮ ਨੇ ਕਿਹਾ ਸੀ ਕਿ ਉਹ ਹਰ ਵੇਲੇ ਅੱਖਾਂ ਕੱਢ ਕੇ ਉਸ ਨੂੰ ਕਿਉਂ ਘੂਰਦਾ ਰਹਿੰਦਾ ਹੈ? ਬੀਤੀ ਰਾਤ ਜਦੋਂ ਸੰਦੀਪ ਆਪਣੇ ਭਰਾ ਨਾਲ ਮੁਹੱਲੇ ਵਿੱਚ ਦੁਕਾਨ ’ਤੇ ਖੜ੍ਹਾ ਸੀ ਤਾਂ ਰੇਲਵੇ ਸਟੇਸ਼ਨ ਵਾਲੀ ਸਾਈਡ ਤੋਂ ਆ ਰਹੇ ਮਨੀ ਨੇ ਸੰਦੀਪ ਨੂੰ ਘੇਰ ਲਿਆ ਅਤੇ ਆਪਣੀ ਸ੍ਰੀ ਸਾਹਿਬ (ਕਿਰਪਾਨ) ਨਾਲ ਉਸ ਦੇ ਢਿੱਡ, ਛਾਤੀ ਅਤੇ ਬਾਂਹ ਉਪਰ ਕਈ ਵਾਰ ਕੀਤੇ। ਹਮਲੇ ਮਗਰੋਂ ਮਨੀ ਮੌਕੇ ਤੋਂ ਫ਼ਰਾਰ ਹੋ ਗਿਆ। ਸੰਦੀਪ ਨੂੰ ਤੁਰੰਤ ਪਹਿਲਾਂ ਸਰਕਾਰੀ ਹਸਪਤਾਲ ਮੁੱਲਾਂਪੁਰ ਅਤੇ ਫਿਰ ਸੁਧਾਰ ਤੋਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਥੇ ਸਕੈਨ ਕਰਵਾਉਣ ਸਮੇਂ ਉਸ ਦੀ ਮੌਤ ਹੋ ਗਈ। ਦਾਖਾ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।

ਇਟਲੀ 'ਚ ਰਮਨਦੀਪ ਕੌਰ ਹੋਟਲ ਮੈਨੇਜਮੈਂਟ ਦੇ ਕੋਰਸ 'ਚ ਚੌਥੇ ਸਾਲ ਵੀ ਪਹਿਲੇ ਸਥਾਨ 'ਤੇ

ਮਿਲਾਨ /ਇਟਲੀ, ਜੂਨ 2019 - ਰਮਨਦੀਪ ਕੌਰ ਸਪੁੱਤਰੀ ਪਰਮਜੀਤ ਸਿੰਘ ਸ਼ੇਰਗਿੱਲ (ਆਈ.ਪੀ.ਐਸ.) ਪਿੰਡ ਗੋਰਾਹੂਰ ਲੁਧਿਆਣਾ ਇਟਲੀ ਵਾਸੀ ਪੁਨਤੀਨੀਆ (ਲਾਤੀਨਾ) ਵਿੱਦਿਅਕ ਖੇਤਰ 'ਚ ਇਲਾਕੇ ਭਰ 'ਚ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਰਹੀ ਹੈ | ਰਮਨਦੀਪ ਕੌਰ, ਜੋ ਕਿ ਇਟਲੀ ਦੇ ਇਸਤੀਤੁਈਤੋ ਪ੍ਰੋਫੇਸਿਓਨਾਲੇ ਆਲੇਸਾਨਦਰੋ ਫੀਲੋਸੀ ਤੇਰਾਚੀਨਾ ਦੀ ਵਿਦਿਆਰਥਣ ਹੈ ਅਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੀ ਹੈ | ਇਸ ਲੜਕੀ ਨੇ ਲਗਾਤਾਰ ਕੋਰਸ ਦੇ ਪਹਿਲੇ ਚਾਰ ਸਾਲ ਪਹਿਲੇ ਨੰਬਰ 'ਤੇ ਆ ਇਟਲੀ ਵਿਚ ਦੇਸ਼ ਦਾ ਮਾਣ ਵਧਾਇਆ ਹੈ | ਸਮੁੱਚੇ ਭਾਰਤੀ ਭਾਈਚਾਰੇ ਨੇ ਇਸ ਕਾਮਯਾਬੀ ਲਈ ਰਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਵੀ ਦਿੱਤੀ |

ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ-ਰਾਣਾ ਕੇ. ਪੀ. ਸਿੰਘ

ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਲੁਧਿਆਣਾ ਵਿਖੇ ਮਹਾਰਾਣਾ ਪ੍ਰਤਾਪ ਦੇ ਜੈਯੰਤੀ ਸਮਾਰੋਹ ਵਿੱਚ ਸ਼ਿਰਕਤ

ਲੁਧਿਆਣਾ,ਜੂਨ 2019 ( ਮਨਜਿੰਦਰ ਗਿੱਲ)—ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੇਸ਼-ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਅੱਜ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੀ ਅਨੇਕਤਾ ਵਿੱਚ ਏਕਤਾ ਵਾਲੇ ਵਜ਼ੂਦ ਨੂੰ ਬਣਾਈ ਰੱਖਿਆ ਜਾ ਸਕੇ।ਉਹ ਅੱਜ ਸਥਾਨਕ ਅਮਰ ਪੈਲੇਸ ਵਿਖੇ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ 477ਵੀਂ ਜੈਯੰਤੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਇੱਕ ਵਿਸ਼ਾਲ ਵਾਹਨ ਰੈਲੀ ਮਹਾਰਾਣਾ ਪ੍ਰਤਾਪ ਪਾਰਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਕੱਢੀ ਗਈ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅੱਜ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਕਈ ਦੇਸ਼ ਵਿਰੋਧੀ ਤਾਕਤਾਂ ਗਲਤ ਹੱਥਕੰਡੇ ਵਰਤ ਰਹੀਆਂ ਹਨ, ਜਿਨਾਂ ਤੋਂ ਦੇਸ਼ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਉਨਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਅਜਿਹੀਆਂ ਤਾਕਤਾਂ ਦਾ ਇਕੱਠੇ ਹੋ ਕੇ ਮੁਕਾਬਲਾ ਕੀਤਾ ਜਾਵੇ, ਇਸ ਦੇ ਨਾਲ ਹੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਵੀ ਬਣਾਈ ਰੱਖਿਆ ਜਾਵੇ। ਉਨਾਂ ਕਿਹਾ ਕਿ ਜੋ ਕੌਮਾਂ ਆਪਣੇ ਗੌਰਵਮਈ ਇਤਿਹਾਸ ਨੂੰ ਜਿੰਦਾ ਅਤੇ ਯਾਦ ਰੱਖਦੀਆਂ ਹਨ, ਉਹ ਕੌਮਾਂ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰਹਿੰਦੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਜਪੂਤ ਭਾਈਚਾਰੇ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਦੇ ਨਾਮ 'ਤੇ ਚੇਅਰ ਸਥਾਪਿਤ ਕੀਤੀ ਗਈ ਹੈ ਅਤੇ ਜ਼ਿਲਾ ਰੋਪੜ ਵਿੱਚ ਮਹਾਰਾਣਾ ਪ੍ਰਤਾਪ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਉਸੇ ਤਰਜ਼ 'ਤੇ ਹੀ ਪਿਛਲੇ ਸਾਲ ਲੁਧਿਆਣਾ ਵਿਖੇ ਵੀ ਮਹਾਰਾਣਾ ਪ੍ਰਤਾਪ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਜਿਸ ਪਾਰਕ ਵਿੱਚ ਇਹ ਬੁੱਤ ਸਥਾਪਤ ਕੀਤਾ ਗਿਆ ਸੀ ਉੱਥੇ ਕਿਸੇ ਸਮੇਂ ਕਾਫੀ ਗੰਦਗੀ ਅਤੇ ਉਜਾੜ ਸੀ ਜੋ ਕਿ ਇੱਕ ਸ਼ਾਨਦਾਰ ਪਾਰਕ ਵਜੋਂ ਤਬਦੀਲ ਹੋ ਚੁੱਕੀ ਹੈ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਕਾਰਜਾਂ ਦਾ ਵੇਰਵਾ ਵੀ ਪੇਸ਼ ਕੀਤਾ ਅਤੇ ਰਾਜਪੂਤ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਉਨਂ ਦੀ ਬਿਹਤਰੀ ਲਈ ਯਤਨ ਜਾਰੀ ਰੱਖੇ ਜਾਣਗੇ।ਉਨਾਂ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵੀ ਸ਼ਲਾਘਾ ਕੀਤੀ।ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ (ਤਿੰਨੇ ਵਿਧਾਇਕ), ਮੇਅਰ ਬਲਕਾਰ ਸਿੰਘ ਸੰਧੂ, ਡਿੰਪਲ ਰਾਣਾ, ਸੰਤ ਸਿੰਘ ਰਾਣਾ, ਅਨਿਲ ਠਾਕੁਰ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਰਾਣਾ ਰਣਜੀਤ ਸਿੰਘ, ਰਾਣਾ ਰਣਬੀਰ ਸਿੰਘ, ਧਰਮਵੀਰ ਸਿੰਘ ਰਾਣਾ, ਰਾਕੇਸ਼ ਮਨਿਹਾਸ, ਪ੍ਰਦੀਪ ਡਡਵਾਲ, ਕਮਲ ਡਡਵਾਲ, ਗੌਤਮ ਪੁੰਡੀਰ, ਵਿਸ਼ਵਜੀਤ ਠਾਕੁਰ, ਪਵਨ ਰਾਣਾ, ਅਮਰਿੰਦਰ ਗੋਬਿੰਦ ਰਾਵ, ਰਾਕੇਸ਼ ਰਾਣਾ, ਰਵਿੰਦਰ ਪਠਾਨੀਆ, ਦਿਨੇਸ਼ ਰਾਣਾ, ਮੁਕੇਸ਼ ਸਿੰਘ ਰਾਣਾ, ਏ. ਬੀ. ਸਿੰਘ, ਭੁਪਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਰਾਜਪੂਤ ਭਾਈਚਾਰੇ ਦੇ ਲੋਕ ਹਾਜ਼ਰ ਸਨ।

ਪ੍ਰੋ ਰਾਜਿੰਦਰਪਾਲ ਸ਼ਰਮਾ ਜੀ ਵਲੋਂ ਸ ਅਮਨਜੀਤ ਸਿੰਘ ਖਹਿਰਾ ਨੂੰ ਪੁਸਤਕ ਭੇਟ

ਜਗਰਾਓਂ ,ਜੂਨ 2019-(ਮਨਜਿੰਦਰ ਗਿੱਲ)- ਜਨ ਸਕਤੀ ਅਖਬਾਰ ਦੇ ਮੁੱਖ ਦਫਤਰ ਵਿਖੇ ਅੱਜ ਸਾਹਿਤਕਾਰ ਦੇ ਇਕੱਠ ਦੁਰਾਨ ਸ ਅਮਨਜੀਤ ਸਿੰਘ ਖਹਿਰਾ ਨੂੰ ਪੁਸਤਕ ਭੇਟ ਕੀਤੀ ਗਈ।ਉਸ ਸਮੇ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ ਰਾਜਿੰਦਰਪਾਲ ਸ਼ਰਮਾ ਜੀ ਨੇ ਪ੍ਰਿਸ ਨਾਲ ਗੱਲਬਾਤ ਕਰਦੇ ਆਖਿਆ ਕਿ ਖਹਿਰਾ ਦੀ ਈਮਾਨਦਾਰੀ ਅਤੇ ਪੰਜਾਬੀ ਅਖਬਾਰ ਦੇਸ ਅਤੇ ਵਦੇਸ ਵਿਚ ਚਲਾ ਕੇ ਜੋ ਪੰਜਾਬੀ ਦੀ ਸੇਵਾ ਕਰ ਰਹੇ ਹਨ ਉਹ ਮਾਣ ਵਾਲੀ ਗੱਲ ਹੈ । ਉਸ ਸਮੇ ਸ ਖਹਿਰਾ ਨੇ ਆਖਿਆ ਕਿ ਬਹੁਤ ਮਾਣ ਮਾਸੂਸ ਹੁੰਦਾ ਹੈ ਜਦੋ ਆਪਣੇ ਅਧਿਆਪਕ ਕੋਲੋ ਪ੍ਰਸੰਸਾ ਦੇ ਸ਼ਬਦ ਸੁਣੇ ਜਾਣ।1976,77,78 ਵਿੱਚ ਪ੍ਰੋ ਰਾਜਿੰਦਰਪਾਲ ਸ਼ਰਮਾ ਜੀ ਜੋ ਪਿੰਡ ਤਿਹਾੜਾ (ਜਗਰਾਓਂ) ਵਿਖੇ ਮੁੱਖ ਅਧਿਆਪਕ ਸਨ ਸਿੱਖਿਆ ਲੈਣ ਦਾ ਮੌਕਾ ਮਿਲਿਆ । ਓਹਨਾਂ ਅਗੇ ਆਖਿਆ ਮੈਂ ਆਪਣੇ ਜੀਵਨ ਵਿੱਚ  ਪ੍ਰੋ ਰਾਜਿੰਦਰਪਾਲ ਸ਼ਰਮਾ ਜੀ ਦਾ ਵਿਸ਼ੇਸ਼ ਯੋਗਦਾਨ ਮੰਨਦਾ ਹਾਂ।ਅੱਜ ਜਦੋਂ ਉਹਨਾਂ ਮੈਨੂੰ ਇਹ ਪੁਸਤਕ ਜਿਸ ਦਾ ਨਾਂ ਗੁਸਤਾਖੀ ਮੁਆਫ ਭੇਟ ਵਜੋਂ ਦਿਤੀ ਤਾਂ ਬਹੁਤ ਮਾਣ ਮਸੂਸ ਹੋਇਆ।ਉਸ ਸਮੇ ਡਾ ਬਲਦੇਵ ਸਿੰਘ ਸਾਬਿਕਾ ਡਿਪਟੀ ਡਾਰਿਕਟਰ ਪੰਜਾਬ ਸਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਜੀ ਨੇ ਪਤਵੰਤਿਆਂ ਨੂੰ ਜੀ ਆਇਆ ਆਖਿਆ। ਸ ਜਸਵਿੰਦਰ ਸਿੰਘ ਸਿੰਦਾ ਜੀ ਨੇ ਸਭ ਦਾ ਧੰਨਵਾਦ ਕੀਤਾ।ਉਸ ਸਮੇ ਹਾਜਰ ਸਖਸਿਤਾ ਜਿਨ੍ਹਾਂ ਵਿੱਚ ਮਾਸਟਰ ਹਰਨਿਰਾਇਨ ਸਿੰਘ ਢਿੱਲੋਂ,ਸ ਸਤਪਾਲ ਸਿੰਘ ਦੇਹਰਕਾਂ ਕਨਵੀਨਰ ਬੇਜਮੀਨੇ ਕਰਜਾ ਮੁਕਤੀ ਮੋਰਚਾ,

ਮਾ: ਮਹਿੰਦਰ ਸਿੰਘ ਸਿੱਧੂ, ਪ੍ਰਿੰ: ਨਛੱਤਰ ਸਿੰਘ, ਮੇਜਰ ਸਿੰਘ ਛੀਨਾ, ਕੈਪਟਨ ਪੂਰਨ ਸਿੰਘ ਗਗੜਾ, ਗੁਰਦੀਪ ਸਿੰਘ ਮਣਕੂ, ਨਗਿੰਦਰ ਸਿੰਘ ਮੰਡਿਆਣੀ, ਜਗਰਾਜ ਸਿੰਘ ਰਾਜਾ ਮਾਣੂੰਕੇ, ਮਾ: ਅਵਤਾਰ ਸਿੰਘ ਭੁੱਲਰ, ਕਾਂਤਾ ਰਾਣੀ, ਗੀਤਕਾਰ ਰਾਜ ਜਗਰਾਉਂ ਅਤੇ ਬਚਿੱਤਰ ਸਿੰਘ ਕਲਿਆਣ ਆਦਿ।

ਮਹਿਫ਼ਲ ਏ ਅਦੀਬ ਸੰਸਥਾਂ ’ਚ ਅਦੀਬਾਂ ਨੇ ਆਪਣੀ ਕਲਮਾਂ ਦੇ ਰੰਗ ਵਖੇਰੇ

ਜਗਰਾਉਂ 9 ਜੂਨ 2019 (ਮਨਜਿੰਦਰ ਗਿੱਲ)- ਮਹਿਫ਼ਲ ਏ ਅਦੀਬ ਸੰਸਥਾਂ ਜਗਰਾਉਂ ਦੀ ਹਰ ਮਹੀਨੇ ਹੁੰਦੀ ਸਾਹਿਤਕ ਮੀਟਿੰਗ ਸੰਸਥਾ ਦੇ ਪ੍ਰਧਾਨ ਰਜਿੰਦਰ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਮਲਕ ਰੋਡ ਜਗਰਾਉਂ ਵਿਖੇ ਖਹਿਰਾ ਨਿਵਾਸ ਵਿਚ ਹੋਈ। ਮੀਟੰਗ ਵਿਚ ਮਾ: ਮਹਿੰਦਰ ਸਿੰਘ ਸਿੱਧੂ, ਪ੍ਰਿੰ: ਨਛੱਤਰ ਸਿੰਘ, ਮੇਜਰ ਸਿੰਘ ਛੀਨਾ, ਕੈਪਟਨ ਪੂਰਨ ਸਿੰਘ ਗਗੜਾ, ਡਾ: ਬਲਦੇਵ ਸਿੰਘ ਡੀ. ਈ. ਓ., ਅਮਨਜੀਤ ਸਿੰਘ ਖਹਿਰਾ, ਗੁਰਦੀਪ ਸਿੰਘ ਮਣਕੂ, ਨਗਿੰਦਰ ਸਿੰਘ ਮੰਡਿਆਣੀ, ਜਗਰਾਜ ਸਿੰਘ ਰਾਜਾ ਮਾਣੂੰਕੇ, ਮਾ: ਅਵਤਾਰ ਸਿੰਘ ਭੁੱਲਰ, ਸਤਪਾਲ ਸਿੰਘ ਗਿੱਲ, ਹਰਨਰਾਇਣ ਸਿੰਘ ਢਿੱਲੋਂ, ਕਾਂਤਾ ਰਾਣੀ, ਗੀਤਕਾਰ ਰਾਜ ਜਗਰਾਉਂ, ਬਚਿੱਤਰ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਸ਼ਾਮਲ ਹੋਏ। ਸਾਹਿਤਕ ਮਾਹੌਲ ਸਿਰਜਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਸ੍ਰੀਮਤੀ ਕਾਂਤਾ ਰਾਣੀ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ‘ਖੁਸ਼ੀਆਂ ਤੇ ਖੇੜੇ ਹੋਣ, ਹਰੇ ਭਰੇ ਵਿਹੜੇ ਹੋਣ’ ਗੀਤ ਰਾਹੀਂ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ। ਜਗਰਾਜ ਸਿੰਘ ਰਾਜਾ ਮਾਣੂੰਕੇ ਨੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਲੇਖਕਾਂ ਨੂੰ ਪੰਜਾਬ ਦੇ ਬੇਸ਼ੁਮਾਰ ਕੀਮਤੀ ਇਤਿਹਾਸ ’ਤੇ ਵੱਡੀ ਖੋਜ਼ ਕਰਨ ਦੀ ਲੋੜ ਦਾ ਜ਼ਿਕਰ ਕਰਦਿਆਂ ਕਿਹਾ ਕੇ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਦਾ ਦਸਤਾਵੇਜ਼ ਮਿਲ ਸਕੇ। ਕੈਪਟਨ ਪੂਰਨ ਸਿੰਘ ਗਗੜਾ ਨੇ ਗੀਤ ‘ਪੰਜਾਬੀਓ ਪੰਜਾਬ ਬਚਾਉ ਬਹੁਤ ਜਰੂਰੀ ਹੈ’ ਰਾਹੀਂ ਪੰਜਾਬ ਵਿਚ ਨਸ਼ਿਆਂ ਦੇ ਚੱਲ ਰਹੇ ਗੋਰਖ ਧੰਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਸੁਚੇਤ ਹੋਣ ਲਈ ਅਪੀਲ ਕੀਤੀ। ਮਾ: ਅਵਤਾਰ ਸਿੰਘ ਭੁੱਲਰ ਨੇ ਆਪਣੀ ਰਚਨਾ ‘ਮਾਡਲ ਦੁਕਾਨਾਂ’ ਰਾਹੀ ਅਜੌਕੀ ਸਿੱਖਿਆ ਪ੍ਰਣਾਲੀ ਦੇ ਨਾਂਅ ਹੇਠ ਥਾਂ ਥਾਂ ਖੁੱਲੇ ਪਬਲਿਕ ਸਕੂਲਾਂ ਵਾਲਿਆਂ ਵਲੋਂ ਮਾਪਿਆਂ ਦੀ ਕੀਤੀ ਜਾਂਦੀ ਅੰਨ੍ਹੀ ਲੁੱਟ ਦਾ ਖੁਲਾਸਾ ਕੀਤਾ। ਮੇਜਰ ਸਿੰਘ ਛੀਨਾ ਨੇ ਸ਼ਰਾਬ ਪੀਣ ਦੇ ਨੁਕਸਾਨ ਨੂੰ ਦਰਸਾਉਂਦਾ ਗੀਤ ‘ਸ਼ਰਾਬੀ ਚੂਹੇ ਦੀ ਬਿੱਲੀ ਨੂੰ ਵੰਗਾਰ’ ਸੁਣਾ ਕੇ ਹਾਜ਼ਰੀ ਲਵਾਈ। ਉਰਦੂ ਦੇ ਸ਼ਾਇਰ ਮਾ: ਮਹਿੰਦਰ ਸਿੰਘ ਸਿੱਧੂ ਨੇ ਆਪਣੀ ਗ਼ਜ਼ਲ ‘ਪਿਆਰ ਨੂੰ ਮੰਨ ਕੇ ਖ਼ੁਦਾ ਪੂਜ਼ਾ ਕਰਦਾ ਰਿਹਾ’ ਸੁਣਾਈ। ਡਾ: ਬਲਦੇਵ ਸਿੰਘ ਨੇ ‘ਕੰਪਿਊਟਰ ਅਪਰਾਧੀਆਂ ਦੇ ਦੇਸ਼ ਵਿਚ ਕੰਪਿਊਟਰ ਸਾਖਰਤਾ’ ਵਿਸ਼ੇ ’ਤੇ ਬੋਲਦਿਆਂ ਅੰਕੜਿਆਂ ਦੇ ਅਧਾਰ ’ਤੇ ਦੱਸਿਆ ਕੇ ਦੁਨੀਆਂ ਵਿਚ ਭਾਰਤ ਅੰਦਰ ਕੰਪਿਊਟਰ ਅਪਰਾਧੀਆਂ ਦਾ ਦੂਜਾ ਦੇਸ਼ ਬਣ ਗਿਆ ਹੈ, ਜਿੱਥੇ ਫਾਇਦੇ ਲਈ ਘੱਟ ਗਲਤ ਕੰਮਾਂ ਲਈ ਜਿਆਦਾ ਵਰਤੋਂ ਹੋ ਰਹੀ ਹੈ। ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ ਨੇ ਆਪਣੀ ਡਿਊਟੀ ਦੌਰਾਨ ਹੱਡਬੀਤੀ ਜੋ ਅਭੁੱਲ ਯਾਦ ਬਣ ਗਈ ਸੁਣਾਈ। ਹਰਨਰਾਇਣ ਸਿੰਘ ਢਿੱਲੋਂ ਨੇ ਮੌਜੂਦਾ ਸਮੇਂ ਵਿਚ ਵਾਤਾਵਰਨ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਗੁਰੂਆਂ ਪੀਰਾਂ ਵਲੋਂ ਇਸ ਦੀ ਸੰਭਾਲਣ ਦੇ ਕੀਤੇ ਯਤਨਾ ਦਾ ਵੇਰਵਾ ਦੇ ਕੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲੀ ਕੀਤੀ। ਗੁਰਦੀਪ ਸਿੰਘ ਮਣਕੂ ਨੇ ਮਿੰਨੀ ਕਹਾਣੀ ‘ਅਬੌਰਸ਼ਨ’ ਰਾਹੀਂ ਸਮਾਜ ਅੰਦਰ ਹੋ ਰਹੀਆਂ ਭਰੂਣ ਹੱਤਿਆਵਾਂ ਪ੍ਰਤੀ ਸੁਚੇਤ ਕੀਤਾ। ਬਚਿੱਤਰ ਸਿੰਘ ਕਲਿਆਣ ਨੇ ਗੀਤ ‘ਕਿਉਂਕਿ ਚੰਗੇ ਦਿਨ ਆਏ ਹੋਏ ਨੇ’ ਰਾਹੀਂ ਸਮੇਂ ਦੀਆਂ ਸਰਕਾਰਾਂ ’ਤੇ ਤਨਜ਼ ਕਸਿਆ। ਪ੍ਰਿੰ: ਨਛੱਤਰ ਸਿੰਘ ਨੇ ਆਪਣੀ ਗ਼ਜ਼ਲ ‘ਮਨ ਦੀ ਪਹੀ ’ਚੋਂ ਰੋਜ ਹੁਣ ਲੰਘਦੇ ਨੇ ਦਿਨ ਢਲੇ’ ਸੁਣਾਈ। ਆਖਿਰ ਵਿਚ ਪ੍ਰਧਾਨ ਰਜਿੰਦਰ ਪਾਲ ਸ਼ਰਮਾ ਨੇ ਵਿਅੰਗ ‘ਅਗਾਂਹ ਤੋਂ’ ਸੁਣਾ ਕੇ ਬੁਢਾਪੇ ਵਿਚ ਜ਼ਿੰਦਗੀ ਤੇ ਮੌਤ ਦਰਮਿਆਨ ਬਚੇ ਫਾਸਲੇ ਦੇ ਬੀਤ ਰਹੇ ਦਿਨਾਂ ਦਾ ਬਾਖੂਬੀ ਜ਼ਿਕਰ ਕੀਤਾ ਅਤੇ ਸਮੂਹ ਅਦੀਬਾਂ ਦੀਆਂ ਰਚਨਾਵਾਂ ਤੇ ਉਸਾਰੂ ਸੁਝਾਅ ਦਿੱਤੇ। ਉਨਾਂ੍ਹ ਨੇ 6 ਜੂਨ ਤੋਂ ਇਕ ਖੁੱਲੇ ਬੋਰ ਵਿਚ ਡਿੱਗੇ 2 ਸਾਲਾ ਨੰਨ੍ਹੇ ਬੱਚੇ ਫਤਹਿਵੀਰ ਸਿੰਘ ਦੀ ਸਥਿਤੀ ’ਤੇ ਹਰਦਰਦੀ ਜ਼ਾਹਿਰ ਕਰਦਿਆਂ ਸਮੇਂ ਦੀਆਂ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਲਈ ਉਪਰਾਲੇ ਕਰਨ ਲਈ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਤਪਾਲ ਸਿੰਘ ਗਿੱਲ, ਗੀਤਕਾਰ ਰਾਜ ਜਗਰਾਉਂ ਤੇ ਜਸਵਿੰਦਰ ਸਿੰਘ ਛਿੰਦਾ ਨੇ ਵੀ ਆਪਣੀ ਹਾਜ਼ਰੀ ਲਵਾਈ।
 

ਪਿੰਡ ਅਮਰਗ੍ਹੜ ਕਲੇਰ ਵਿਖੇ ਗੁਰਦੁਆਰਾ ਪ੍ਰਬੰਧਕ ਕੇਮਟੀ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਅਮਰਗ੍ਹੜ ਕਲੇਰ ਵਿਖੇ ਗੁਰਦੁਆਰਾ ਨੰਦਸਰ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਗੰਤਾਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਸਮੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਹੁਣ ਲੋੜਵੰਦ ਪਰਿਵਾਰਾਂ ਦੀ ਪਰਿਵਾਰਾਂ ਦੀ ਬਾਂਹ ਫੜ੍ਹਨਾ ਹੀ ਵੱਡਾ ਪੰੁਨ ਤੇ ਧਾਰਮਿਕ ਕਾਰਜ ਹੈ।ਇਸ ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਲੋ ਸ਼ਹਾਦਤ ਸਮੇ ਅਡੋਲ ਰਹਿੰਦਿਆਂ ਸ਼ਾਤੀ ਤੇ' ਤੇਰਾ ਭਾਣਾ ਮੀਠਾ ਲਾਗੇ" ਦਾ ਉਪਦੇਸ਼ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋ ਸੇਧ ਲੈਣੀ ਚਾਹੀਦੀ ਹੈ।ਇਸ ਸਮੇ ਗੁੲਰਵਿੰਦਰ ਸਿੰਘ ਸ਼ੀਮੇਂਟ ਸਟੋਰ ਵਾਲੇ,ਰਣਧੀਰ ਸਿੰਘ,ਜਸਵਿੰਦਰ ਸਿੰਘ, ਤਾਰ ਸਿੰਘ,ਹੈਪੀ ਸਿੰਘ,ਛਿੰਦਾ ਸਿੰਘ,ਡੀ.ਜੇ.ਸਾਊਡ,ਕਾਲਾ ਸਿੰਘ,ਦੀਪ ਸਿੰਘ,ਪਿੰਦਰ ਸਿੰਘ ਆਦਿ ਹਾਜ਼ਰ ਸਨ।

ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਐਮ.ਪੀ ਰਵਨੀਤ ਸਿੰਘ ਬਿੱਟੂ ਨਾਲ ਕੀਤਾ ਵਿਚਾਰ ਵਿਟਦਾਰਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਹਲਕਾ ਜਗਰਾਉ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਅਮਰਾਜ ਪੈਲੇਸ ਜਗਰਾਉ ਵਿਖੇ ਧੰਨਵਾਦੀ ਦੌਰਾ ਕੀਤਾ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਐਮ.ਪੀ ਰਵਨੀਤ ਸਿੰਘ ਬਿੱਟੂ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਸਰਬਪੱਖੀ ਵਿਕਾਸ ਲਈ ਵਿਚਾਰ-ਵਿਟਦਾਰਾਂ ਕੀਤਾ।ਇਸ ਮੌਕੇ ਐਮ.ਪੀ ਬਿੱਟੂ ਨੇ ਪਿੰਡਾਂ ਨੂੰ ਜਲਦੀ ਗ੍ਰਾਂਟਾਂ ਦੇ ਗੱਫੇ ਦੇਣ ਦਾ ਵਾਅਦਾ ਕੀਤਾ।ਇਸ ਉਨਾਂ ਕਿਹਾ ਕਿ ਤੁਸੀ ਮੈਨੂੰ ਜਿਤਾ ਕੇ ਮੇਰੀ ਲਾਜ ਰੱਖੀ ਹੈ ਅਤੇ ਮੈ ਹੁਣ ਜਗਰਾਉ ਹਲਕੇ ਦੀ ਨੁਹਾਰ ਬਦਲਾਂਗੇ।ਇਸ ਸਮੇ ਬਿੱਟੂ ਨੇ ਕਿਹਾ ਕਿ ਮੈ ਜੋ ਵਾਅਦੇ ਤੁਹਾਡੇ ਨਾਲ ਕੀਤੇ ਹਨ ਮੈ ਤੁਹਾਡਾਂ ਇੱਕ-ਇੱਕ ਵਾਅਦਾ ਜਲਦੀ ਪੂਰਾ ਕਰਗਾਂ।ਬਿੱਟੂ ਨੇ ਕਿਹਾ ਕਿ ਪਿੰਡਾਂ ਵਿੱਚ ਹਰ ਪ੍ਰਕਾਰ ਦੇ 550 ਪੌਦੇ ਲਗਵਾਏ ਜਾਣ।ਇਸ ਸਮੇ ਬਿੱਟੂ ਨੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।ਇਸ ਸਮੇ ਹਰਮਿੰਦਰ ਸਿੰਘ ਪੰਚ,ਨਿਰਮਲ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਸੁਰੇਸ਼ ਚੰਦ,ਕਾਕਾ ਆਦਿ ਹਾਜ਼ਰ ਸਨ