You are here

ਲੁਧਿਆਣਾ

ਕਾਂਗਰਸ ਪਾਰਟੀ ਦੇ ਨਾਮ ਦੀ ਹਨੇਰੀ ਚਲ ਰਹੀ ਹੈ,ਲੁਧਿਆਣਾ ਤੋ ਬਿੱਟੂ ਦੀ ਇਤਿਹਾਸਿਕ ਜਿੱਤ ਪੱਕੀ ਹੈ:ਸਰਪੰਚ ਸਿਕੰਦਰ ਸਿੰਘ ਪੈਚ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੀਡ ਨਾਲ ਜਿਤਾਵਾਗੇ।ਉਕਤ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ 'ਚ ਸ੍ਰੀ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੇ ਨਾਮ ਦੀ ਹਨੇਰੀ ਚਲ ਰਹੀ ਹੈ,ਜਿਸ ਕਾਰਨ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ,ਕੇਂਦਰ 'ਚ ਕਾਂਗਰਸ ਸਰਕਾਰ ਬਣਨ ਕਾਰਨ ਲੁਧਿਆਣਾ ਦੇ ਲੋਕਾਂ ਕੋਲ ਸੁਨਿਹਰੀ ਮੌਕਾ ਹੈ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਐਮ.ਪੀ.ਬਣਾਕੇ ਕੇਂਦਰ 'ਚ ਭੇਜਣ,ਜਿਸ ਨਾਲ ਲੁਧਿਆਣਾ ਤੋਂ ਬਿੱਟੂ ਦੀ ਇਤਿਹਾਸਿਕ ਜਿੱਤ ਯਕੀਨੀ ਹੈ।ਕਿਉਂਕਿ ਕੈਂਪਟਨ ਸਰਕਾਰ ਨੇ ਹੇਠਲੇ ਪੱਧਰ ਤੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜ ਹਰ ਵਰਗ ਦੇ ਲੋਕਾਂ ਨੂੰ ਲਾਭਪਾਤਰ ਬਣਾਇਆ ਹੈ,ਕਾਂਗਰਸ ਦੀ ਲੋਕ ਪੱਖੀ ਨੀਤੀਆਂ ਤੋਂ ਲੋਕ ਬਾਗੋ-ਬਾਗ ਹਨ ਕਿ ਗਰੀਬਾਂ ਨੂੰ ਘਰ ਬਣਾਉਣ ਲਈ 5-5 ਮਰਲੇ ਦੇ ਪਲਾਟ,ਪੈਨਸਨ 750 ਰੁਪਾਏ,ਸਸਤਾ ਰਾਸਨ ਦੇਣ ਲਈ ਨੀਲੇ ਕਾਰਡ,ਪਾਰਕਾਂ ਤੇ ਜਿੰਮਾਂ ਦਾ ਨਿਰਮਾਣ ,ਲੱਖਾ ਬੇਰੋਜੁਗਾਰ ਨੌਜਵਾਨ ਨੂੰ ਸਰਕਾਰੀ ਨਿੱਜੀ ਜਾਂ ਸਵੈ-ਰੋਜਗਾਰ,ਘਰੇਲੂ ਘਰਾਂ ਦੇ 200 ਯੂਨਿਟ ਬਿਜਲੀ ਬਿੱਲ ਮੁਆਫ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਸੂਬੇ ਦੇ ਸਿਿਖਆਂ ,ਸਿਹਤ,ਖੇਡਾਂ,ਸਭਿਆਚਾਰ,ਧਾਰਮਿਕ,ਸਮਾਜਿਕ ਤੇ ਆਰਥਿਕ ਖੇਤਰਾਂ ਵਿਚ ਵਿਕਾਸ,ਤਰੱਕੀ ਤੇ ਖੁਸ਼ਹਾਲੀ ਲਈ ਵਿਸ਼ੇਸ਼ ਯੋਜਵਾਨਾਂ ਦਿੱਤੀਆਂ ਹਨ ਤੇ ਹਰ ਵਰਗ ਦੇ ਲੋਕਾਂ ਨੂੰ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ ਮਹੁਈਆਂ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਵਿਵਾਦਾਂ ਤੇ ਭ੍ਰਿਸਟਾਚਾਰ ਵਿਚ ਘਿਰਦੀ ਜਾ ਰਹੀ ਹੈ,ਲੋਕ ਵਿਰੋਧੀ ਮੋਦੀ ਸਰਕਾਰ ਨੇ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ 'ਚ ਪੀਸਿਆਂ ਹੈ ਤੇ ਮਨ ਕਿ ਬਾਤ ਦੇ ਨਾਂ ਤੇ  ਗੁੰਮਰਾਹ ਕੀਤਾ ਹੈ।ਸਰਪੰਚ ਗਾਲਿਬ ਨੇ ਦਾਅਵਾ ਕਰਦਿਆਂ ਕਿਹਾ ਕਿ ਬਿੱਟੂ ਲੁਧਿਆਣਾ ਤੋਂ ਐਮ.ਪੀ.ਬਣ ਕੇ ਹੈਟ੍ਰਿਕ ਮਾਰਨਗੇ।

ਭਾਈ ਗੁਰਦੇਵ ਸਿੰਘ ਗਾਲਿਬ ਰਣ ਸਿੰਘ ਦੇ ਅਕਾਲ ਚਲਾਣੇ ਤੇ ਗੁਰਮਿਤ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਵਲੋ ਦੱੁਖ ਦਾ ਪ੍ਰਗਟਾਵਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਿਤ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ ਵੱਲੋਂ ਗੁਰੂ ਕੇ ਵਜੀਰ ਭਾਈ ਗੁਰਦੇਵ ਸਿੰਘ ਗਾਲਿਬ ਰਣ ਸਿੰਘ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜੱਥੇਬੰਦੀ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕਿਹਾ ਕਿ ਗੁਰੂ
ਸਾਹਿਬਾਨਾਂ ਦੇ ਚਰਨਾ 'ਚ ਭਾਈ ਸਾਹਿਬ ਸਾਰੀ ਉਮਰ ਬਾਣੀ ਅਤੇ ਭਾਣੇ ਵਿੱਚ ਰਹਿ ਕੇ ਸੇਵਾ ਕੀਤੀ ਗੁਰੂ ਮਹਾਰਾਜ ਭਾਈ ਸਾਹਿਬ ਨੂੰ ਚਰਨਾ 'ਚ ਨਿਵਾਸ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ, ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਭਗਵੰਤ
ਸਿੰਘ ਗਾਲਿਬ,ਤਰਸੇਮ ਸਿੰਘ ਭਰੋਵਾਲ,ਗੁਰਮੇਲ ਸਿੰਘ ਬੰਸੀ,ਉਕਾਰ ਸਿੰਘ ੳਮੀ,ਅਵਤਾਰ ਸਿੰਘ ਤਾਰੀ,ਅਮਨਦੀਪ ਸਿੰਘ ਡਾਰੀਆ ਆਦਿ ਸਮੂਹ ਸਿੰਘਾਂ ਨੇ ਦੁਖ ਪ੍ਰਗਟ ਕੀਤਾ।

ਹਲਕਾ ਦਾ ਸਰਵਪੱਖੀ ਵਿਕਾਸ ਕਰਵਾਉਣ ਤਾਂ ਆਪ ਉਮੀਦਵਾਰ ਪੋ੍ਰ:ਤੇਜਪਾਲ ਸਿੰਘ ਗਿੱਲ ਨੂੰ ਵੋਟਾਂ ਪਾ ਕੇ ਜਿੱਤਾਉ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਪ੍ਰੋ:ਤੇਜਪਾਲ ਸਿੰਘ ਗਿੱਲ ਦੇ ਹੱਕ ਵਿੱਚ ਹਲਕਾ ਜਹਰਾਉਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਵਿਧਾਇਕ ਮਾਣੂੰਕੇ ਵੱਲੋਂ ਅੱਜ ਪਿੰਡ ਸਿੱਧਵਾਂ ਕਲਾਂ,ਪੋਨਾ,ਰਸੂਲਪੁਰ,ਬਰਸਾਲ.ਮਨਸੀਹਾਂ ਬਾਜਣ ਆਦਿ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਕੇ 19 ਮਈ ਨੂੰ ਚੋਣ ਨਿਸਾਨ ਝਾੜੂ ਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ।ਵਿਧਾਇਕ ਮਾਣੂੰਕੇ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਅਕਾਲੀ-ਕਾਂਗਰਸ ਅੰਦਰੂਨੀ ਭਾਈਵਾਲ ਤੇ ਬਾਹਰੀ ਵਿਰੋਧੀ ਬਣਕੇ ਗਰੀਬਾਂ ਦਾ ਖੂਨ ਚੁਸ਼ ਰਹੇ ਹਨ।ਪਹਿਲਾ ਅਕਾਲੀਆਂ ਤੇ ਹੁਣ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀ ਛੱਡੀ ।ਵਿਧਾਇਕ ਮਾਣੂੰਕੇ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਬਿੱਟੂ ਨੇ ਪਿਛਲੇ ਐਮ.ਪੀ.ਕਾਰਜਕਾਲ ਦੌਰਾਨ ਲੁਧਿਆਣਾ ਦੇ ਵਿਕਾਸ ਲਈ ਕੋਈ ਕੰਮ ਨਹੀ ਕੀਤਾ ਤੇ ਅਕਾਲੀ ਦਲ ਦੇ ਗਰੇਵਾਲ ਨੂੰ ਲੋਕਾਂ ਗੁਰੂ ਸਾਹਿਬ ਜੀ ਦੀ ਬੇਦਅਬੀ ਲਈ ਮੂੰਹ ਨਹੀਂ ਲਗਾ ਰਹੇ ਅਤੇ ਤੀਜਾ ਬੈਸ ਸਾਬ੍ਹ ਵੀ ਪੈਸਿਆਂ ਤੇ ਆਕੜ ਨਾਲ ਅੰਦਰਖਾਤੇ ਆਮ ਆਦਮੀ ਪਾਰਟੀ ਦੀ ਵੋਟ ਨੂੰ ਗੁੰਮਰਾਹ ਕਰਨਦੀ ਕੋਸਿਸ ਕਰ ਰਹੇ ਹਨ,ਪਰ ਵੋਟਰ ਬਹੁਤ ਸੂਝਵਾਨ ਹਨ।ਬੀਬੀ ਮਾਣੂੰਕੇ ਨੇ ਕਿਹਾ ਹੈ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰ ਆਮ ਆਦਮੀ ਪਾਰਟੀ ਤੇਜਪਾਲ ਸਿੰਘ ਗਿੱਲ ਨੂੰ ਵੋਟਾਂ ਪਾ ਕੇ ਭਾਰੀ ਬੁਹਮਤ ਨਾਲ ਜਿੱਤਉ ਤਾਂ ਜੋ ਸਰਵਪੱਖੀ ਵਿਕਾਸ ਹੋ ਸਕੇ ਇਸ ਸਮੇਂ ਪ੍ਰੋ.ਸੁਖਵਿੰਦਰ ਸਿੰਘ ਸੁੱਖੀ,ਕੁਲਦੀਪ ਸਿੰਘ ਢਿੱਲੋਂ,ਕੁਲਦੀਪ ਸਿੰਘ ਘਾਗੂ.ਹਰਪ੍ਰੀਤ ਸਰਬੀ,ਧਰਮਿੰਦਰ ਸਿੰਘ ,ਕੁਲਵਿੰਦਰ ਸਹਿਗਲ ,ਗੁਰਸੇਵਕ ਸਿੰਘ ਰਾਹਲਾਂ ਆਦਿ ਹਾਜ਼ਰ ਸਨ।

ਸੀਨੀਅਰ ਵਰਗ ਵਿੱਚ ਨੀਟ੍ਹਾ ਕਲੱਬ ਅਤੇ ਯੰਗ ਕਲੱਬ ਓਟਾਲਾਂ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਰਾਮਪੁਰ ਰਹੇ ਜੇਤੂ 

ਲੁਧਿਆਣਾ ਮਈ ( ਮਨਜਿੰਦਰ ਗਿੱਲ)—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਜਰਖੜ  ਖੇਡਾਂ ਦੀ ਕੜੀ ਤਹਿਤ ਕਰਵਾਏ ਜਾ ਰਹੇ 9ਵੇਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਨੀਟ੍ਹਾ ਕਲੱਬ ਰਾਮਪੁਰ ਅਤੇ ਯੰਗ ਕਲੱਬ ਉਟਾਲਾਂ ਜਦਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਅਤੇ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਨੇ ਜਿੱਤਾਂ ਹਾਸਲ ਕਰਕੇ ਆਪਣੇ ਕਦਮ ਅੱਗੇ ਵਧਾਏ । ਬੀਤੀ ਰਾਤ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਗਏ ਇਨ੍ਹਾਂ ਮੈਚਾਂ ਦੌਰਾਨ ਸੀਨੀਅਰ ਵਰਗ 'ਚ ਯੰਗ ਕਲੱਬ ਓਟਾਲਾਂ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 6 -4 ਨਾਲ  ਹਰਾਇਆ, ਜੇਤੂ ਟੀਮ ਵੱਲੋਂ ਹਰਮਨਜੋਤ ਨੇ 3, ਰੁਪਿੰਦਰਪਾਲ, ਅੰਮ੍ਰਿਤਪਾਲ ਤੇ ਨਵਪ੍ਰੀਤ ਸਿੰਘ ਨੇ 1-1 ਗੋਲ ਕੀਤਾ ਜਦਕਿ ਸੁਨਾਮ ਵੱਲੋਂ ਗੁਰਪ੍ਰੀਤ ਨੇ 3 ਤੇ ਹਰਵਿੰਦਰ ਸਿੰਘ ਨੇ 1-1 ਗੋਲ ਕੀਤਾ। ਅੱਧੇ ਸਮੇਂ ਤੱਕ ਜੇਤੀ ਟੀਮ 4-0 ਨਾਲ ਅੱਗੇ ਸੀ। ਦੂਜੇ ਮੈਚ ਵਿੱਚ ਨੀਟ੍ਹਾ ਕਲੱਬ ਰਾਮਪੁਰ ਨੇ ਆਜ਼ਾਦ ਕਲੱਬ ਹਠੂਰ ਨੂੰ 6 -3 ਨਾਲ ਹਰਾਇਆ ਜੇਤੂ ਟੀਮ ਵੱਲੋਂ ਰਵੀਦੀਪ ਸਿੰਘ ਨੇ ਚਾਰ ਗੁਰਭੇਜ ਸਿੰਘ ਨੇ ਦੋ ਗੋਲ ਕੀਤੇ ਜਦਕਿ ਬਟਾਲਾ ਵੱਲੋਂ ਗੁਰਜੋਤ ਸਿੰਘ ਜਗਰਾਜ ਸਿੰਘ ਗੁਰਮੀਤ ਸਿੰਘ ਨੇ ਇੱਕ ਇੱਕ ਗੋਲ ਕੀਤਾ । ਸਬ-ਜੂਨੀਅਰ ਵਰਗ ਦੀ ਹਾਕੀ ਵਿੱਚ ਨਿੱਕੇ ਨਿੱਕੇ ਨਿਆਣਿਆਂ ਨੇ ਆਪਣੀ ਕਲਾਤਮਕ ਹਾਕੀ ਖੇਡ ਨਾਲ ਦਰਸ਼ਕਾਂ ਦਾ ਮਨ ਮੋਹਿਆ। ਅੱਜ ਦੇ ਪਹਿਲੇ ਮੈਚ 'ਚ ਨਨਕਾਣਾ ਸਾਹਿਬ ਪਬਲਿਕ ਸਕੂਲ 4 -2 ਗੋਲਾਂ ਨਾਲ ਫਰਿਜ਼ਨੋ ਹਾਕੀ ਸੈਂਟਰ ਜਰਖੜ ਤੋਂ 4-2 ਨਾਲ ਜੇਤੂ ਰਿਹਾ। ਦੂਸਰੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਜਟਾਣਾ ਤੋਂ 4 -2 ਗੋਲਾਂ ਨਾਲ ਜੇਤੂ ਰਿਹਾ । ਅੱਜ ਦੇ ਮੈਚਾਂ ਦੌਰਾਨ ਨਰਿੰਦਰਪਾਲ ਸਿੰਘ ਸਿੱਧੂ  ਏ ਆਈ ਜੀ ਇੰਟੈਲੀਜੈਨਸੀ ਫ਼ਿਰੋਜ਼ਪੁਰ ਚੇਅਰਮੈਨ ਜਰਖੜ ਖੇਡਾਂ ,ਐਡਵੋਕੇਟ ਹਰਕਮਲ ਸਿੰਘ ਪ੍ਰਧਾਨ ਜਰਖੜ ਖੇਡਾਂ, ਡਾਕਟਰ ਦਵਿੰਦਰ ਸਿੰਘ ਲੁਧਿਆਣਾ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਮਲਕੀਤ ਸਿੰਘ ਅਮਰੀਕਾ ਨੇ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਸਮਰਾਲਾ ਹਾਕੀ ਕਲੱਬ   ,ਐਡਵੋਕੇਟ ਰੌਬਿਨ ਸਿੱਧੂ, ਤਜਿੰਦਰ ਸਿੰਘ ਜਰਖੜ, ਰੇਸ਼ਮ ਸਿੰਘ ਹਠੂਰ, ਇਸ਼ਮੀਤ ਸਿੰਘ, ਅਮਨਦੀਪ ਸਿੰਘ ਝਾਂਡੇ,  ਅਜੀਤ   ਸਿੰਘ ਲਾਦੀਆਂ , ਗੁਰਸਤਿੰਦਰ ਸਿੰਘ ਪਰਗਟ ਰਵਿੰਦਰ ਸਿੰਘ  ਕਾਲਾ  ਗੁਰਦੀਪ ਸਿੰਘ ਟੀਟੂ ਨਰੈਣ ਸਿੰਘ ਗਰੇਵਾਲ ਆਸਟ੍ਰੇਲੀਆ ਆਦਿ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

ਜਿਲ੍ਹਾ ਪ੍ਰਧਾਨ ਬਣਨ ਤੇ ਚਾਹਲ ਗਾਲਿਬ ਦਾ ਕੀਤਾ ਸਨਮਾਨ,ਹਰਨੇਕ ਹਠੂਰ ਬਣੇ ਨੰਬਰਦਾਰਾ ਯੂਨੀਅਨ ਤਹਿਸੀਲ ਜਗਰਾਉ ਦੇ ਪ੍ਰਧਾਨ ਬਣੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾ ਯੂਨੀਅਨ ਜਗਰਾਉ ਦੀ ਮੀਟਿੰਗ ਪਰਮਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਤਹਿਸੀਲ ਦਫਤਰ ਵਿਖੇ  ਹੋਈ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਨੰਬਰਦਾਰਾਂ ਨੇ ਹਿੱਸੇ ਲਿਆ। ਇਸ ਸਮੇਂ ਸਮੂਹ ਨੰਬਰਦਾਰਾਂ ਨੇ ਜਿਲ੍ਹੇ ਲੁਧਿਆਣਾ ਦਾ ਪ੍ਰਧਾਨ ਬਣਨ 'ਤੇ ਪਰਮਿੰਦਰ ਸਿੰਘ ਚਾਹਲ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਨੰਬਰਦਾਰਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਹਮੇਸ਼ਾ ਅਹਿਮ ਯੋਗਦਾਨ ਦਿੱਤਾ ਉਥੇ ਸਮਾਜ ਤੇ ਪ੍ਰਸ਼ਾਸ਼ਨ ਅੰਦਰ ਨੰਬਰਦਾਰਾਂ ਨੇ ਰੁਤਬੇ ਨੂੰ ਉੱਚਾ ਚੁਕਿਆ।ਇਸ ਮੌਕੇ ਬਲਵੰਤ ਸਿੰਘ ਧਾਲੀਵਾਲ ਜਿਨ੍ਹਾਂ ਨੇ ਵਿਦੇਸ਼ ਜਾਣ ਕਰਕੇ ਜ਼ਿਲ੍ਹਾਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਪਰਮਿੰਦਰ ਸਿੰਘ ਚਾਹਲ ਦੇ ਜ਼ਿਲ੍ਹਾਂ ਪ੍ਰਧਾਨ ਬਣਨ 'ਤੇ ਜਗਰਾਉਂ ਤਹਿਸੀਲ ਲਈ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਹਰਨੇਕ ਸਿੰਘ ਹਠੂਰ ਨੂੰ ਸਰਵਸੰਮਤੀ ਨਾਲ ਅਗਲਾ ਪਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਜਸਵੰਤ ਸਿੰਘ ਸ਼ੇਖਦੌਲਤ ਸੀਨੀਅਰ ਮੀਤ ਪ੍ਰਧਾਨ,ਕੁਲਵੰਤ ਸਿੰਘ ਸ਼ੇਰਪੁਰ,ਮਹਿੰਦਰ ਸਿੰਘ ਗਾਲਿਬ ,ਮੇਜਰ ਸਿੰਘ,ਜਸਵੀਰ ਸਿੰਘ ਦੇਹੜਕਾ ਮੀਤ ਪ੍ਰਧਾਨ,ਸੁਖਜੀਤ ਕੁਮਾਰ ਗਾਲਿਬ ਜਰਨਲ ਸੱਕਤਰ,ਗੁਰਬੰਤ ਸਿੰਘ ਰਾਮਗੜ ਸਕੱਤਰ, ਅਵਤਾਰ ਸਿੰਘ ਖਜਾਨਚੀ,ਸਤਿਨਾਮ ਸਿੰਘ ਸਹਾਇਕ ਖਣਾਨਚੀ, ਰੇਸ਼ਮ ਸਿੰਘ ਲੱਖਾ ਪੈ੍ਰਸ਼ ਸਕੱਤਰ,ਤੋ ਇਲਾਵਾ ਬੂਟਾ ਸਿੰਘ,ਪ੍ਰਤੀਮ ਸਿੰਘ ਸਿਧਵਾਂ,ਨੇਲਾ ਸਿੰਘ ਸ਼ੇਰਪੁਰ,ਬਲਵੀਰ ਸਿੰਘ ਗਾਲਿਬ,ਵਿਸਾਖਾ ਸਿੰਘ,ਵੀਰ ਸਿੰਘ,ਹਰਨੇਕ ਸਿੰਘ ਆਦਿ ਹਾਜ਼ਰ ਸਨ।

ਲੋਕ ਅਕਾਲੀ ਦਲ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੋਟਾਂ ਪਾ ਕੇ ਲੋਕ ਸਭਾ ਵਿਚ ਭੇਜਣਗੇ:ਪ੍ਰਧਾਨ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਅਕਾਲੀ ਦਲ ਤੇ ਬਾਜਪਾ ਦੇ ਸਾਂਝੇ ਉਮੀਦਵਾਰ ਮੇਹਸਇੰਦਰ ਸਿੰਘ ਗਰੇਵਾਲ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਰਾ ਮਿਲ ਰਿਹਾ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।ਉਨ੍ਹਾਂ ਕਿਹਾ ਕਿ ਸਾਡੇ ਉਮੀਦਵਾਰ ਗਰੇਵਾਲ ਨੇ ਵਿਰੋਧੀ ਉਮੀਦਵਾਰਾਂ ਨੂੰ ਚਣੌਤੀ ਵੀ ਦਿੱਤੀ ਹੈ ਕਿ ਮੇਰੇ ਨਾਲ ਆ ਕੇ ਖੱੁਲੀ ਬਹਿਸ ਕਰਨ। ਸਰਤਾਜ ਗਾਲਿਬ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਪੰਥਕ ਮੁਦਿਆਂ ਤੇ ਲੜਾਈ ਲੜੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਬਿੱਟੂ ਦੀ 5ਸਾਲ ਬਾਅਦ ਜਾਗ ਖੱੁਲੀ ਹੈ ਅਤੇ ਬੈਸ ਉਮੀਦਵਾਰ ਜਿਸ ਤੇ ਧੱਕੇਸ਼ਾਹੀਆਂ ਦੇ ਦੋਸ਼ ਲੱਗੇ ਰਹੇ ਹਨ ਇਹਨਾਂ ਉਮੀਦਵਾਰਾਂ ਨੂੰ ਅਜਿਹੇ ਦੋਸ਼ ਹੀ ਲੈ ਡੱੁਬਣਗੇ।ਸਰਤਾਜ ਗਾਲਿਬ ਨੇ ਕਿਹਾ ਕਿ ਲੋਕ ਅਕਾਲੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਣਗੇ।ਉਨ੍ਹਾਂ ਕਿਹਾ ਕਿ ਤੁਸੀ 19 ਤਰੀਕ ਨੂੰ ਤੱਕੜੀ ਦੇ ਨਿਸ਼ਾਨ ਦਾ ਬਟਨ ਦੱਬਕੇ ਅਕਾਲੀ ਦਲ ਨੂੰ ਵੋਟ ਪਾਉ ਤੇ ਅਕਾਲੀ ਦਲ ਦੇ ਉਮੀਦਵਾਰ ਗੇਰਵਾਲ ਨੂੰ ਵੱਡੀ ਲੀਡ ਨਾਲ ਜਿੱਤਵਗੇ।

ਚੂਹੜਚੱਕ 'ਚ ਮਹੁੰਮਦ ਸਦੀਕ ਦੇ ਹੱਕ 'ਚ ਚੋਣ ਜਲਸਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਥਾਨਕ ਪਿੰਡ ਚੂਹੜਚੱਕ 'ਚ ਅੱਜ ਲੋਕ ਸਭਾ ਹਲਕਾ ਫਰੀਦਕੋਟ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੰੁਮਦ ਸਦੀਕ ਦੇ ਹੱਕ 'ਚ ਭਰਵਾ ਚੋਣ ਜਲਸਾ ਹੋਇਆ ਇੱਕਠ ਨੂੰ ਸੰਬੋਧਨ ਕਰਦਿਆਂ ਮਹੁੰਮਦ ਸਦੀਕ ਨੇ ਕਿਹਾ ਕਿ ਜਦ-ਜਦ ਵੀ ਸੂਬੇ ਦੀ ਵਾਂਗਡੋਰ ਕਾਂਗਰਸ ਨੇ ਸੰਭਾਲੀ ਹੈ ਉਨਾ ਸਮਿਆਂ 'ਚ ਸੂਬੇ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਸੰਭਵ ਹੋਇਆ।ਇਸ ਮੌਕੇ ਸਾਬਕਾ ਸਰਪੰਚ ਨਛੱਤਰ ਸਿੰਘ,ਐਮ.ਐਲ.ਏ ਕਾਕਾ ਲੋਹਗੜ,ਸਾਬਕਾ ਐਮ.ਐਲ.ਏ ਰਾਜਵਿੰਦਰ ਕੌਰ ਭਾਗੀਕੇ,ਜਿਲ੍ਹਾ ਪ੍ਰਧਾਨ ਮਹੇਸਇੰਦਰ ਸਿੰਘ,ਸਾਬਕਾ ਮੈਬਰ ਮਹਿੰਦਰ ਸਿੰਘ,ਜੁਗਿੰਦਰ ਸਿੰਘ ਬੱਗਾ,ਨੰਬਰਦਾਰ ਚਰਨਜੀਤ ਸਿੰਘ,ਮਦਨ ਸਿੰਘ,ਸੁਖਦੇਵ ਸਿੰਘ,ਗੁਰਿੰਦਰ ਸਿੰਘ,ਬਲਜਿੰਦਰ ਸਿੰਘ,ਬਲਦੇਵ ਸਿੰਘ,ਬਲਵਿੰਦਰ ਸਿੰਘ,ਗੋਪੀ ਨਿੱਕਾ,ਕਿੰਦੂ,ਪ੍ਰਧਾਨ ਹਰਪਾਲ ਸਿੰਘ,ਦੇਬੀ ਆਦਿ ਹਾਜ਼ਰ ਸਨ

ਮਹਿਲਾ ਬ੍ਰਿਗੇਡ ਕਾਂਗਰਸ ਦੀ ਸੱਕਤਰ ਡਾ.ਹਰਿੰਦਰ ਕੋਰ ਗਿੱਲ ਨੇ ਕਾਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਵੋਟਾਂ ਮੰਗੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਸੱਕਤਰ ਇੰਡੀਅਨ ਨੈਸਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾਂ.ਹਰਿੰਦਰ ਕੋਰ ਗਿੱਲ ਨੇ ਲੋਕ ਸਭਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਵੋਟਾਂ ਮੰਗੀਆਂ।ਉਨ੍ਹਾਂ ਕਿਹਾ ਕਿ ਚੋਣ ਨਿਸ਼ਾਨ ਪੰਜਾ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਵਿਚ ਸੱਤਾ ਤਬਦੀਲੀ ਲਈ ਉਸ ਉਸ ਨੂੰ ਵੋਟ ਪਾਈ ਜਾਵੇ ਤਾਂ ਜੋ ਸ੍ਰੀ ਰਾਹੁਲ ਗਾਂਧੀ ਦੇ ਗੱਠਜੋੜ ਨੂੰ ਸੱਤਾ ਸੰਭਾਲੀ ਜਾ ਸਕੇ।ਅੱਗੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ਿਆਂ ਤੋ ਲੈਕੇ ਹਰ ਵਰਗ ਸਹੂਲਤਾਂ ਦਿੱਤੀਆਂ ਹਨ।ਡਾ.ਹਰਿੰਦਰ ਕੌਰ ਗਿੱਲ ਨੇ ਕਿਹਾ ਰਵਨੀਤ ਸਿੰਘ ਬਿੱਟੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਤੇ ਬਿੱਟੂ ਨੂੰ ਵੱਡੀ ਲੀਡ ਨਾਲ ਜਿੱਤਾਉਣ ਦੀ ਅਪੀਲ ਕੀਤੀ।ਇਸ ਸਮੇ ਸੰਦੀਪ ਟਿੱਕਾ ਵੀ ਹਾਜ਼ਰ ਸਨ।

ਫਹਿਤਗੜ੍ਹ ਸਿਿਵਆਂ ਤੋ ਬੀਬੀ ਬਲਜਿੰਦਰ ਕੌਰ ਹਾਂਗਕਾਂਗ ਨੂੰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੈਕਟਰੀ ਨਿਯੁਕਤ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਫਹਿਤਗੜ੍ਹ ਸਿਿਵਆਂ ਵਿਖੇ ਕਾਂਗਰਸ ਪਾਰਟੀ ਤੋ ਮਿਹਨਤੀ ਵਰਕਰ ਬੀਬੀ ਬਲਜਿੰਦਰ ਕੌਰ ਹਾਂਗਕਾਂਗ ਵਾਲਿਆਂ ਨੂੰ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ,ਜਿਲ੍ਹਾਂ ਕਾਗਰਸ ਦਿਹਾਤੀ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ ਅਤੇ ਸਾਬਕਾ ਮੰਤਰੀ ਮਲਕੀਤ ਸਿੰਗ ਦਾਖਾ ਨੇ ਜਿਲ੍ਹਾ ਲੁਧਿਆਣਾ ਦੇ ਕਾਂਗਰਸ ਦੇ ਦਿਹਾਤੀ ਜਰਨਲ ਸੈਕਟਰੀ ਨਿਯੁਕਤ ਕੀਤਾ ਹੈ।ਇਸ ਸਮੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਇਮਨਦਾਰ ਤੇ ਮਿਹਨਤੀ ਵਰਕਰਾਂ ਨੂੰ ਮਾਣ-ਸਨਮਾਨ ਦਿੰਦੀ ਹੈਤੇ ਵਰਕਰ ਕਾਂਗਰਸ ਪਾਰਟੀ ਦੇ ਰੀੜ ਦੀ ਹੱਡੀ ਹਨ।ਇਸ ਸਮੇ ਜਿਲ੍ਹਾ ਲੁਧਿਆਣਾ ਦੇ ਕਾਂਗਰਸ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਿਵਆਂ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤ ਿਜਾਣੂੰ ਕਰਵਾਉਣਗੇ।ਉਨ੍ਹਾਂ ਕਿਹਾ ਕਿ ਅਸੀ ਬਿੱਟੂ ਦੀ ਚੋਣ ਮੁਹਿੰਮ ਨੂੰ ਦਿਨ-ਰਾਤ ਇੱਕ ਕਰਨਗੇ।ਰਵਨੀਤ ਸਿੰਘ ਬਿੱਟੂ ਨੂੰ ਅਸੀ ਵੱਡੀ ਲੀਡ ਨਾਲ ਜਿੱਤਵਗੇ।ਇਸ ਸਮੇ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਗਾਲਿਬ,ਸਰਪੰਚ ਸਰਬਜੀਤ ਸਿੰਘ ਸ਼ੇਰਪਰਾ ਕਲਾਂ,ਅਮਰਜੀਤ ਸਿੰਘ ਮੱਲ੍ਹੀ ਸਾਬਾਕਾ ਸਰਪੰਚ,ਦਰਸ਼ਨ ਸਿੰਘ ਸਾਬਕਾ ਸਰਪੰਚ,ਕੈਪਟਨ ਹਰਦਿਆਲ ਸਿੰਘ,ਹਰਸਿਮਰਨ ਸਿੰਘ ਬਾਲੀ,ਤੇਜਿੰਦਰ ਸਿੰਘ ਤੇਜੀ,ਦਵਿੰਦਰ ਸਿੰਘ,ਬਲਜੀਤ ਸਿੰਘ,ਸੁਖਵਿੰਦਰ ਸਿੰਘ,ਰਜਿੰਦਰ ਸਿੰਘ,(ਸਾਰੇ ਸਾਬਾਕ ਪੰਚ) ਹਰਬੰਸ ਸਿੰਘ,ਗੁਰਚਰਨ ਸਿੰਘ ਦੁਬਾਈ ਆਂਦਿ ਹਾਜ਼ਰ ਸਨ।

ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ.ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ

ਬੈਂਸ ਨੂੰ ਵੱਡੀ ਲੀਡ ਨਾਲ ਜਿੱਤਣਗੇ:ਪ੍ਰਧਾਨ ਜਸਵਿੰਦਰ ਸਿੰਘ ਬੱਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ. ਦੇ ਸਾਝੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਹਲਕੇ ਦੇ ਮਿਲ ਰਹੇ ਭਰਵੇ ਪਿਆਰ ਤੇ ਸਤਿਕਾਰ ਸਦਕਾ ਉਹ ਵੱਡੀ ਲੀਡ ਨਾਲ ਜਿੱਤਣਗੇ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪ੍ਰਧਾਨ ਜਸਵਿੰਦਰ ਸਿੰਘ ਬੱਗਾ ਪਿੰਡ ਗਾਲਿਬ ਰਣ ਸਿੰਘ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀ ਕੀਤਾ। ਬੱਗਾ ਨੇ ਕਿਹਾ ਕਿ 19 ਮਈ ਨੂੰ ਲੈਟਰ ਬਕਸੇ ਦੇ ਨਿਸ਼ਾਨ ਤੇ ਮੋਹਰ ਲਾ ਕੈ ਬੈਂਸ ਨੂੰ ਜਿੱਤਉਣਾ ਜਰੂਰੀ ਹੈ ਕਿਉਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ ਤੇ ਬਾਦਲ ਦਲ ਅਤੇ ਕਾਂਗਰਸੀ ਸਕੇ ਭੈਣ,ਭਰਾ ਹਨ ਇਹ ਇੱਕੋ ਆਲੀ ਦੇ ਵੱਟੇ ਹਨ ਉਨ੍ਹਾਂ ਕਿਹਾ ਕਿ ਕਾਂਗਰਸ਼ੀ ਨੇ ਪੰਜਾਬ ਦਾ ਕੁਝ ਵੀ ਸਵਾਰਿਆ ਨਹੀ।ਉਨ੍ਹਾਂ ਆਪ ਪਾਰਟੀ ਵਾਰੇ ਕਿਹਾ ਕਿ ਇਹ ਹੁਣ ਪਾਰਟੀ ਖੇਰੂ-ਖੇਰੂ ਹੋ ਚੱੁਕੀ ਹੈਕਿਉਕ ਝੂਠ ਜਿਆਦਾ ਦੇਰ ਨਹੀ ਚਲਦਾ।ਅੱਜ ਜਗਰਾਉ ਵਿੱਚ ਬੈਂਸ ਦੇ ਵੱਡੇ ਇੱਕਠ ਨੇ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਨੂੰ ਤਰੇਲੀਆਂ ਲਿਆ ਦਿੱਤੀਆਂ।ਪ੍ਰਧਾਨ ਬੱਗਾ ਨੇ ਅਪੀਲ ਕੀਤੀ ਹੈ ਕਿ 19 ਮਈ ਨੂੰ ਬੈਂਸ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤਾਉ।ਇਸ ਸਮੇ ਮੈਂਬਰ ਜਗਸੀਰ ਸਿੰਘ,ਬਲਵਿੰਦਰ ਸਿੰਘ ਗਾਲਿਬ,ਨੰਬਰਦਾਰ ਰਛਪਾਲ ਸਿੰਘ,ਬਲਦੇਵ ਸਿੰਘ,ਭਿੰਡਰ,ਦਵਿੰਦਰ ਸਿੰਘ ਤੇ ਵੱਡੀ ਗਿੱਣਤੀ ਵਰਕਰ ਹਾਜ਼ਰ ਸਨ।