You are here

ਲੁਧਿਆਣਾ

ਸੋਨੀ ਗਾਲਿਬ ਨੇ ਬਿੱਟੂ ਦੇ ਹੱਕ ਵਿਚ ਪਿੰਡ ਗਾਲਿਬ ਰਣ ਸਿੰਘ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਭਰਵੀ ਮੀਟਿੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਲੋਕ ਸਭਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਇੱਕ ਚੋਣ ਜਲਸੇ ਨੂੰ ਸਬੋਧਨ ਕਰਨ ਪਹੰੁਚੇ।ਇਸ ਸਮੇ ਬਿੱਟੂ ਨੇ ਕਿਹਾ ਕਿ ਉਮੀਦਵਾਰ ਆਪਣੀ ਇਮਨਦਾਰੀ ਦਾ ਦਾਅਵਾ ਕਰਕੇ ਲੋਕਾਂ ਨੂੰ ਗੰੁਮਰਾਹ ਕਰ ਰਿਹਾ ਪਰ ਬੈਸ ਨੇ ਥੋੜੇ ਸਮੇ ਵਿੱਚ ਹੀ ਅਨੁਚਿਤ ਤਰੀਕਿਆਂ ਨਾਲ ਧਨ ਇਕਤਰ ਕੀਤਾ।ਉਨ੍ਹਾਂ ਕਿਹਾ ਕਿ ਬੈਂਸ ਨੂੰ ਵੋਟ ਪਾਉਣਾ ਆਪਣੀ ਵੋਟ ਨੂੰ ਖਰਾਬ ਕਰਨ ਹੋਵੇਗਾ।ਇਸ ਸਮੇ ਕਾਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਹੀ ਤੁਹਾਡੀ ਵੋਟ ਦਾ ਅਸਲੀ ਹੱਕਦਾਰ ਹੈ।ਸੋਨੀ ਗਾਲਿਬ ਨੇ ਕਿਹਾ ਕਿ 19 ਮਈ ਨੂੰ ਬਿੱਟੂ ਦੇ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।ਇਸ ਸਮੇ ਸਾਬਾਕਾ ਮੰਤਰੀ ਮਲਕੀਤ ਸਿੰਘ ਦਾਖਾ,ਅਜੇਮਰ ਸਿੰਘ ਢੋਲਣ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਪਰਸੋਤਮ ਲਾਲ ਖਲੀਫਾ,ਪੰਚ ਸੋਮਨਾਥ,ਤੇਜਿੰਦਰ ਸਿੰਘ ਨੰਨੀ,ਬਚਿੱਤਰ ਸਿੰਘ ਚਿੱਤਾ,ਦਵਿੰਦਰ ਸਿੰਘ,ਰਜਿੰਦਰ ਸਿੰਘ,ਬਲਜੀਤ ਸਿੰਘ,ਸੁਖਵਿੰਦਰ ਸਿੰਘ,ਬਿੱਕਰ ਸਿੰਘ(ਸਾਰੇ ਸਾਬਾਕਾ ਪੰਚ)ਸਾਬਕਾ ਸਰਪੰਚ ਹਰਬੰਸ ਸਿੰਘ,ਤੇਜਿੰਦਰ ਸਿੰਘ ਤੇਜੀ,ਗੁਰਜੀਵਨ ਸਿੰਘ,ਪ੍ਰਤੀਮ ਸਿੰਘ,ਡਾ.ਸਤਿਨਾਮ ਸਿੰਘ,ਮਾਸਟਰ ਹਰਤੇਜ ਸਿੰਘ,ਸੁਖਦੇਵ ਸਿੰਘ ਆਦਿ ਹਾਜ਼ਰ ਸਨ।

ਜਰਖੜ ਖੇਡਾਂ ਦਾ ਪਹਿਲਾ ਦਿਨ-

ਫਰਿਜ਼ਨੋ ਫੀਲਡ ਕਲੱਬ, ਹਠੂਰ ਤੇ ਜੂਨੀਅਰ ਵਰਗ 'ਚ ਜਰਖੜ ਸੈਂਟਰ ਵੱਲੋਂ ਜਿੱਤਾਂ ਦਰਜ

ਲੁਧਿਆਣਾ,6 ਮਈ ( ਮਨਜਿੰਦਰ ਗਿੱਲ)—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਟ ਵੱਲੋਂ ਕਰਾਏ ਜਾ ਰਹੇ ਨੌਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪਹਿਲੇ ਗੇੜ ਦੇ ਮੈਚਾਂ 'ਚ ਜੂਨੀਅਰ ਵਰਗ 'ਚ ਜਰਖੜ ਹਾਕੀ ਸੈਂਟਰ ਨੇ ਅਤੇ ਸੀਨੀਅਰ ਵਰਗ 'ਚ ਫਰਿਜ਼ਨੋ ਫੀਲਡ ਹਾਕੀ ਕਲੱਬ ਕੈਲੀਫੋਰਨੀਆ ਤੇ ਅਜ਼ਾਦ ਕਲੱਬ ਹਠੂਰ ਨੇ ਆਪਣਾ ਜੇਤੂ ਖਾਤਾ ਖੋਲ੍ਹਿਆ। ਅੱਜ ਜਰਖੜ ਸਟੇਡੀਅਨ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੀ ਅਰੰਭਤਾ ਤੋਂ ਬਾਅਦ ਹਾਕੀ ਮੈਚਾਂ ਦੀ ਸ਼ੁਰੂਆਤ ਹੋਈ। ਸਾਰੀਆਂ ਟੀਮਾਂ ਤੇ ਖਿਡਾਰੀ ਗੁਰੂ ਸਾਹਿਬ ਦੇ ਨਤਮਸਤਕ ਹੋਏ। ਜਿਸ ਤੋਂ ਬਾਅਦ ਸ਼ੁਰੂ ਹੋਏ ਹਾਕੀ ਮੈਚਾਂ 'ਚ ਸੀਨੀਅਰ ਵਰਗ 'ਚ ਫਰਿਜ਼ਨੋ ਫੀਲਡ ਹਾਕੀ ਕਲੱਬ ਨੇ ਸ਼ੇਰੇ ਸੁਲਤਾਨਪੁਰ ਨੂੰ 7-3 ਨਾਲ ਹਰਾਇਆ। ਜੇਤੂ ਟੀਮ ਵੱਲੋਂ ਗੁਰਸਤਿੰਦਰ ਸਿੰਘ ਪਰਗਟ ਨੇ 4 ਗੋਲ, ਸੰਦੀਪ ਸਿੰਘ, ਰਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਸੁਲਤਾਨਪੁਰ ਵੱਲੋਂ ਜਗਜੀਵਨ ਸਿੰਘ, ਬਰਿੰਦਰ ਸਿੰਘ ਤੇ ਮਿਲਨਜੀਤ ਨੇ 1-1 ਗੋਲ ਕੀਤਾ। ਅੱਧੇ ਸਮੇਂ ਤੱਕ ਜੇਤੂ ਟੀਮ 3-0 ਨਾਲ ਅੱਗੇ ਸੀ। ਦੂਸਰੇ ਸਬ-ਜੂਨੀਅਰ ਅੰਡਰ-10 ਸਾਲ ਵਰਗ ਦੇ ਮੈਚ 'ਚ ਜਰਖੜ ਹਾਕੀ ਸੈਂਟਰ ਨੇ ਜਟਾਣਾ ਹਾਕੀ ਸੈਂਟਰ ਨੂੰ 7-3 ਨਾਲ ਹਰਾਇਆ। ਜੇਤੂ ਟੀਮ ਵੱਲੋਂ ਸੁਖਮਨਜੀਤ ਸਿੰਘ ਨੇ ਹੈਟ੍ਰਿਕ ਜੜੀ, ਜਦਕਿ ਗੁਰਮਾਨਵਜੀਤ ਨੇ 2, ਅਰਜਣ ਸਿੰਘ ਤੇ ਗੁਰਇਕਬਾਲ ਸਿੰਘ ਨੇ 1-1 ਗੋਲ ਕੀਤਾ। ਜਟਾਣਾ ਵੱਲੋਂ ਅਰਸ਼ਦੀਪ ਸਿੰਘ ਨੇ 2, ਸਾਹਿਬਜੋਤ ਸਿੰਘ ਨੇ 1 ਗੋਲ ਕੀਤਾ। ਅੱਜ ਦੇ ਤੀਸਰੇ ਸੀਨੀਅਰ ਵਰਗ ਦੇ ਮੈਚ 'ਚ ਅਜ਼ਾਦ ਕਲੱਬ ਹਠੂਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 7-2 ਨਾਲ ਹਰਾਇਆ। ਅੱਜ ਦੇ ਮੈਚਾਂ ਦੌਰਾਨ ਪ੍ਰਿੰ. ਧਰਮ ਸਿੰਘ ਸੰਧੂ ਸਰਕਾਰੀ ਕਾਲਜ ਲੁਧਿ., ਸਰਪੰਚ ਗਿਆਨਜੀਤ ਸਿੰਘ ਗਿੰਨੀ ਕਿਲ੍ਹਾ ਰਾਏਪੁਰ, ਪਰਮਜੀਤ ਸਿੰਘ ਪੰਮਾ ਢਿੱਲੋਂ, ਉੱਘੇ ਸਮਾਜ ਸੇਵੀ ਬਰਿਜ ਭੂਸ਼ਣ ਗੋਇਲ, ਡਾ. ਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਦਿਲਜੋਤ ਸਿੰਘ ਗਰੇਵਾਲ, ਦਿਲਪ੍ਰੀਤ ਸਿੰਘ ਗਰੇਵਾਲ, ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਅਕੈਡਮੀ, ਪ੍ਰੋ, ਰਜਿੰਦਰ ਸਿੰਘ ਖਾਲਸਾ ਕਾਲਜ, ਸ੍ਰੀ ਆਰ.ਕੇ ਸੱਭਰਵਾਲ, ਪਹਿਲਵਾਨ ਹਰਮੇਲ ਸਿੰਘ, ਬਾਬਾ ਰੁਲਦਾ ਸਿੰਘ, ਤੇਜਿੰਦਰ ਸਿੰਘ ਜਰਖੜ, ਸਾਹਿਬਜੀਤ ਸਿੰਘ ਸਾਬ੍ਹੀ, ਸੰਦੀਪ ਸਿੰਘ ਪੰਧੇਰ, ਰਜਿੰਦਰ ਸਿੰਘ ਜਰਖੜ, ਲਖਵੀਰ ਸਿੰਘ ਜਰਖੜ, ਬਿੱਕਰ ਸਿੰਘ ਜਰਖੜ, ਰਣਜੀਤ ਸਿੰਘ ਦੁਲੇਂਅ, ਆਦਿ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀਆਇਆਂ ਆਖਿਆ। ਇਸ ਮੌਕੇ ਪ੍ਰਿੰ. ਧਰਮ ਸਿੰਘ ਸੰਧੂ ਨੇ ਜਰਖੜ ਖੇਡ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਸਰਕਾਰੀ ਕਾਲਜ ਲੁਧਿਆਣਾ ਦੀ ਹਾਕੀ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇਗਾ। ਇਸ ਸਬੰਧੀ ਜਰਖੜ ਹਾਕੀ ਅਕੈਡਮੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੈਚ 11 ਤੇ 12 ਮਈ ਨੂੰ ਕਰਾਏ ਜਾਣਗੇ।

ਵਾਹਨਾਂ 'ਤੇ ਬਿਨਾ ਢਕੇ ਰੇਤਾ ਢੋਆ-ਢੁਆਈ 'ਤੇ ਲਗਾਈ ਰੋਕ

ਪੁਲਿਸ ਕਮਿਸ਼ਨਰ ਨੇ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ

ਲੁਧਿਆਣਾ, ਮਈ ( ਮਨਜਿੰਦਰ ਗਿੱਲ )—ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਬਤਾ ਫੌਜਦਾਰੀ ਸੰਘਤਾ (ਐਕਟ ਨੰਬਰ-2 ਆਫ਼ 1974) ਦੀ ਧਾਰਾ 144 ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਖੁੱਲੇਆਮ ਰੇਤਾ ਵਾਹਨ ਵਿੱਚ ਲੈ ਕੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਵਾਹਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਰੇਤਾ ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਹੀ ਚੱਲਿਆ ਜਾਵੇ। ਉਨਾਂ ਕਿਹਾ ਕਿ ਜੋ ਵਾਹਨ ਰੇਤਾ ਢੋਆ-ਢੁਆਈ ਦਾ ਕੰਮ ਕਰਦੇ ਹਨ ਉਹ ਰੇਤੇ ਨੂੰ ਢਕਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸੜਕਾਂ 'ਤੇ ਰੇਤਾ ਉੱਡਦਾ ਹੈ ਅਤੇ ਵਾਹਨਾਂ ਵਿੱਚੋਂ ਪਾਣੀ ਚੋਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਨੂੰ ਸੜਕ 'ਤੇ ਚੱਲਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੇ ਹਾਦਸੇ ਰੋਕਣ ਲਈ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਦੁਕਾਨਦਾਰਾਂ ਵੱਲੋਂ ਅਣ-ਅਧਿਕਾਰਤ ਤੌਰ 'ਤੇ ਬਿਨਾ ਆਈ.ਐਸ.ਆਈ. ਮਾਰਕਾ ਹੈਲਮਟ ਵੇਚਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਕਿਸੇ ਅਣ-ਸੁਖਾਵੀਂ ਘਟਨਾ ਸਮੇਂ ਬਿਨਾਂ ਆਈ.ਐਸ.ਆਈ ਮਾਰਕਾ ਹੈਲਮਟ ਟੁੱਟ ਜਾਂਦੇ ਹਨ ਅਤੇ ਵਾਹਨ ਚਾਲਕ ਸਖ਼ਤ ਜਖ਼ਮੀ ਹੋ ਜਾਂਦਾ ਹੈ ਅਤੇ ਕਈ ਵਾਰ ਉਸ ਦੀ ਮੌਤ ਹੋ ਜਾਂਦੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਇਸ ਤੋਂ ਇਲਾਵਾ ਅਜਿਹੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨ•ਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸ਼ਾਮਿਲ ਹਨ ਤੇ ਆਮ ਜਨਤਾ ਨੂੰ ਲਿਜਾਣ ਅਤੇ ਢੋਹਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸਵਾਰੀਆਂ ਸ਼ਰੇਆਮ ਢੋਹਦੀਆਂ ਹਨ, ਜੋ ਕਿ ਗੈਰ ਕਾਨੂੰਨੀ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਮਨੁੱਖੀ ਜਾਨਾਂ ਲਈ ਵੀ ਖਤਰਨਾਕ ਸਿੱਧ ਹੋ ਸਕਦੀ ਹੈ, ਕਈ ਵਾਰ ਅਜਿਹੀ ਅਣਸੁਖਾਵੇਂ ਹਾਦਸੇ ਵੀ ਵਾਪਰਦੇ ਹਨ ਜਿੰਨਾਂ ਵਿੱਚ ਵੱਡ-ਮੁੱਲੀਆਂ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ। ਇਸ ਲਈ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਪਬਲਿਕ ਹਿੱਤ ਵਿੱਚ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।

ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਨੇ ਕੈਬਨਿਟ ਮੰਤਰੀ ਭਰਤ ਭੂਸਨ ਆਸੂ ਨਾਲ ਵੋਟਾਂ ਸਬੰਧੀ ਮੀਟਿੰਗ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਨੂੰ ਜਗਰਾਉ 'ਚ ਬ੍ਰਾਹਮਣ ਸਭਾ ਦੀ ਮਿਿਟੰਗ ਵਿੱਚ ਵੋਟਾਂ ਸਬੰਧੀ ਵਿਚਾਰ-ਵਿਟਦਾਰਾ ਕੀਤਾ ਗਿਆ।ਇਸ ਸਮੇ ਭਾਰਤ ਭੂਸਨ ਆਸੂ ਨੇ ਕੈਂਦਰ ਸਰਕਾਰ ਤੇ ਵਰਦਿਆਂ ਪ੍ਰਧਾਨ ਮੰਤਰੀ ਮੋਦੀ ਦੇ ਨਿਸ਼ਾਨਾ ਸਾਧਦਿਆਂ ਕਿਹਾ ਕਿ 5 ਸਾਲ ਪਹਿਲਾਂ ਝੂਠ ਦੇ ਦਮ ਤੇ ਬਣੀ ਸਰਕਾਰ ਝੂਠ ਦੇ ਤੇ ਸਿਰ ਤੇ ਹੀ ਚੱਲਦੀ ਰਹੀ ਪਰ ਇਸ ਵਾਰ ਦੇਸ਼ ਦੀ ਜਨਤਾ ਜੁਮਲੇਬਾਜ਼ ਸਰਕਾਰ ਨੂੰ ਸਬਕ ਸਿਖਾਕੇ ਕਰੇਗੀ।ਕੈਬਨਿਟ ਮੰਤਰੀ ਆਸੂ ਨੇ ਅਪੀਲ ਕੀਤੀ ਕਿ ਇਸ ਵਾਰ ਤੁਸੀ ਰਵਨੀਤ ਸਿੰਘ ਬਿੱਟੂ ਨੂੰ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾਉ।ਇਸ ਸਮੇ ਸਰਪੰਚ ਜਗਦੀਸ ਚੰਦ ਗਾਲਿਬ ਨੇ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਨੰੁ ਵਿਸ਼ਵਾਸ ਦਿਵਾਇਆ ਕਿ ਅਸੀ ਲੋਕ ਸਭਾ ਹਲਕਾ ਲੁਧਿਆਣਾ ਤੋ ਉਮਦੀਵਾਰ ਰਵਨੀਤ ਸਿੰਘ ਬਿੱਟੂ ਨੂੰ ਪਿੰਡਾਂ ਵਿੱਚੌ ਵੱਡੀ ਲੀਡ ਨਾਲ ਜਿੱਤਵਗੇ।

ਰਾਏਕੋਟ ਨੰਬਰਦਾਰਾਂ ਯੂਨੀਅਨ ਵਲੋ ਪਰਮਿੰਦਰ ਸਿੰਘ ਚਾਹਲ ਨੂੰ ਜਿਲ੍ਹਾਂ ਲੁਧਿਆਣਾ ਦਾ ਪ੍ਰਧਾਨ ਬਣਨ ਤੇ ਵਿਸ਼ੇਸ ਸਨਮਾਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾਂ ਯੂਨੀਅਨ ਰਾਏਕੋਟ ਦੀ ਮੀਟਿੰਗ ਪ੍ਰਧਾਨ ਸਰਪੰਚ ਸੁਖਪਾਲ ਸਿੰਘ ਗੋਂਦਵਾਲ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਜ਼ਿਲ੍ਹਾਂ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੋਂਦਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਸਮੇਂ ਨੰਬਰਦਾਰੀ ਨੂੰ ਜੱਦੀਪੁਸ਼ਟੀ ਕਰਨ ਦਾ ਵਾਅਦਾ ਕੀਤਾ ਜਿਸ ਨੂੰ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ ਬੀਤ ਜਾਣ ਦੇ ਬਾਵਜੂਦ ਪੂਰਾ ਨਹੀਂ ਕੀਤਾ।ਇਸ ਸਮੇਂ ਯੂਨੀਅਨ ਵਲੋਂ ਜ਼ਿਲ੍ਹਾਂ ਲੁਧਿਆਣਾ ਦਾ ਪ੍ਰਧਾਨ ਬਣਨ ਤੇ ਪਰਮਿੰਦਰ ਸਿੰਘ ਚਾਹਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਜ਼ਿਲ੍ਹਾਂ ਪ੍ਰਧਾਨ ਪ੍ਰਮਿੰਦਰ ਸਿੰਘ ਚਾਹਲ ਨੇ ਇਸ ਸਮੇਂ ਫਕੀਰ ਸਿੰਘ ਕਾਲਸਾਂ ਨੂੰ ਜ਼ਿਲ੍ਹਾਂ ਮੀਤ ਪ੍ਰਧਾਨ ਨਿਯੁਕਤ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਮੂਹ ਨੰਬਰਦਾਰਾਂ ਨੂੰ ਨਾਲ ਲੈ ਕੇ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।ਇਸ ਮੌਕੇ ਸਾਬਕਾ ਜ਼ਿਲ੍ਹਾਂ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ,ਚੰਨਣ ਸਿੰਘ ਹਲਵਾਰਾ,ਹਰਪਾਲ ਸਿੰਘ ਰਾਜੋਆਣਾ,ਪ੍ਰਤੀਮ ਸਿੰਘ ਰਾਟੋਲ ,ਚਮਕੌਰ ਸਿੰਘ ਜੋਹਲਾਂ,ਤੱਤਾ ਸਿੰਘ ਰਾਜਗੜ੍ਹ ,ਰੇਸ਼ਮ ਸਿੰਘ ਲੱਖਾ,ਚਮਕੌਰ ਸਿੰਘ ਮੱਲ੍ਹੀ,ਹਰਚੰਦ ਸਿੰਘ ਰਾਏਕੋਟ ਆਦਿ ਹਾਜ਼ਰ ਸਨ।

ਦਾਣਾ ਮੰਡੀਆਂ ਦਾ ਕੀਤਾ ਦੌਰਾ,ਸਰਕਾਰ ਵਲੋ ਕਣਕ ਦੀ ਸਾਂਭ-ਸੰਭਾਲ ਕੋਈ ਵੀ ਢੁੱਕਵੇ ਪ੍ਰਬੰਧ ਨਹੀ ਕੀਤਾ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਿੰਡ ਰਸੂਲਪੁਰ,ਕਾਉਂਕੇ ਕਲਾਂ,ਡੱਲਾ ਅਤੇ ਦੇਹੜਕਾ ਦੀਆਂ ਦਾਣਾ ਮੰਡੀਆਂ ਵਿਚ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿਚ ਰੁਲ ਰਿਹਾ ਹੈ ਅਤੇ ਜਦੋਂ ਮੌਸਮ ਦੀ ਖਰਾਬੀ ਹੁੰਦੀ ਹੈ ਤਾਂ ਸਰਕਾਰ ਵੱਲੋਂ ਕਣਕ ਦੀ ਸਾਂਭ-ਸੰਭਾਲ ਲਈ ਕੌਈ ਵੀ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਿਸ ਕਰਕੇ ਕਣਕ ਖੁੱਲੇ੍ਹ ਅਸਮਾਨ ਹੇਠਾਂ ਪਈ ਰਹਿੰਦੀ ਹੈ।ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ,ਕੁਲਤਾਰਨ ਸਿੰਘ ਸਿੱਧੂ,ਭਾਈ ਗੁਰਜੰਟ ਸਿੰਘ ਖਾਲਸਾ,ਕੁਲਦੀਪ ਸਿੰਘ ਢਿਲੋਂ,ਕੁਲਦੀਪ ਸਿੰਘ ਘਾਰੀ ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ

ਗਾਲਿਬ ਰਣ ਸਿੰਘ'ਚ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦੇ ਮੈਂਬਰਾਂ ਨੇ ਵੋਟਾਂ ਮੰਗੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਤੇ ਹੋਰ ਪਿੰਡਾਂ ਨੇ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੇ ਲੁਧਿਆਣਾ ਤੋ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਐਲਾਨ ਕੀਤਾ।ਇਸ ਸਮੇ ਬਿੱਟੂ ਦੇ ਪਰਿਵਾਰ ਵਿੱਚੌ ਬੀਬੀ ਅਮਰਜੀਤ ਕੋਰ ਰਾਣੀ ਸਿੱਧੂ ਅਤੇ ਸੋਨੀ ਕੋਟਲੀ ਨੇ ਬਿੱਟੂ ਖਾਤਰ ਵੋਟਾਂ ਮੰਗੀਆਂ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਤੋ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਤੇ ਤੇਜਿੰਦਰ ਸਿੰਘ ਤੇਜੀ ਨੇ ਪਿੰਡਾਂ ਦੇ ਆਗੂਆਂ ਨੇ ਕਿਹਾ ਕਿ ਸੋਨੀ ਗਾਲਿਬ ਦੀ ਅਗਵਾਈ ਵਿੱਚ ਬਿੱਟੂ ਨੂੰ ਵੱਡੀ ਲੀਡ ਦਾ ਜਿਤਾਉਣ ਦਾ ਪ੍ਰਣ ਲਿਆ।ਇਸ ਸਮੇ ਬਲਾਕ ਸੰਮਤੀ ਮੈਬਰ ਅਮਰਜੀਤ ਸਿੰਘ,ਸਰਪੰਚ ਗੁਰਪ੍ਰੀਤ ਸਿੰਘ ਭੀਤਾ,ਸਰਪੰਚ ਸਰਬਜੀਤ ਸਿੰਘ,ਹਰਿੰਦਰ ਸਿੰਘ ਚਾਹਲ,ਸਰਪੰਚ ਕਰਨੈਲ ਸਿੰਘ ਅਲੌਖ,ਸਾਬਾਕਾ ਸਰਪੰਚ ਜੋਗਿੰਦਰ ਸਿੰਘ,ਪੰਚ ਸੋਮਨਾਥ,ਸੁਖਵਿੰਦਰ ਸਿੰਘ,ਦਵਿੰਦਰ ਸਿੰਘ,ਬਿੱਕਰ ਸਿੰਘ,ਬਲਜੀਤ ਸਿੰਘ,ਰਜਿੰਦਰ ਸਿੰਘ,ਕਰਮਜੀਤ ਸਿੰਘ(ਸਾਰੇ ਸਾਬਕਾ ਪੰਚ)ਸਾਬਕਾ ਸਰਪੰਚ ਹਰਬੰਸ ਸਿੰਘ,ਕੈਪਟਨ ਜੁਗਰਾਜ ਸਿੰਘ,ਬਲਜਿੰਦਰ ਸਿੰਘ,ਪ੍ਰਤੀਮ ਸਿੰਘ,ਡਾਕਟਰ ਸਤਿਨਾਮ ਸਿੰਘ,ਗੁਰਜੀਵਨ ਸਿੰਘ,ਆਦਿ ਹਾਜ਼ਰ ਸਨ

ਗੁਰੂ ਹਰਗੋਬਿੰਦ ਪਬਲਿਕ ਸੀ.ਸੈ ਸਕੂਲ, ਸਿਧਵਾਂ ਖੁਰਦ ਵਿਖੇ ਭਾਸ਼ਣ ਕਲਾ ਮੁਕਾਬਲੇ ਕਰਵਾਏ ਗਏ।

ਜਗਰਾਉ  ਮਈ (ਰਛਪਾਲ ਸਿੰਘ ਸ਼ੇਰਪੁਰੀ ) ਸਿੱਖਿਆ ਦੇ ਨਾਲ ਨਾਲ ਵਿਿਦਆਰਥੀਆਂ ਨੂੰ ਸਹਿ-ਪਾਠ-ਕ੍ਰਮ ਦੀਆਂ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ। ਇਹਨਾਂ ਗਤੀਵਿਧਆਂ ਵਿੱਚ ਹਿੱਸਾ ਲੈਣ ਨਾਲ ਜਿਥੇ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਬਲ ਮਿਲਦਾ ਹੈ ਉਥੇ ਉਹਨਾਂ ਦਾ ਆਤਮ ਵਿਸ਼ਵਾਸ ਵੀ ਪ੍ਰਬਲ ਹੰੁਦਾ ਹੈ। ਜੋ ਬੱਚੇ ਦੇ ਸਰਵਪੱਖੀ ਵਿਕਾਸ ਲਈ ਸੋਨੇ ਸੁਹਾਗੇ ਦਾ ਕੰਮ ਕਰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਹਰਗੋਬਿੰਦ ਪਬਲਿਕ ਸੀ.ਸੈ ਸਕੂਲ, ਸਿਧਵਾਂ ਖੁਰਦ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਸਕੂਲ ਵਿਖੇ ਕਰਵਾਏ ਗਏ ਅੰਗਰੇਜ਼ੀ ਭਾਸ਼ਣ ਮੁਕਾਬਲਿਆਂ ਦੌਰਾਨ ਕੀਤਾ।ਇਹ ਮੁਕਾਬਲੇ ਕੈਂਪਸ ਦੇ ਆਡੀਟੋਰੀਅਮ ਗੁਰੂ ਨਾਨਕ ਭਵਨ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿਧਵਾਂ ਖੁਰਦ ਦੇ ਪ੍ਰਧਾਨ ਸ.ਸੁਰਜੀਤ ਸਿੰਘ ਸਿੱਧੂ ਅਤੇ ਮਾਣਯੋਗ ਟਰੱਸਟ ਮੈਂਬਰ ਸ. ਕ੍ਰਿਪਾਲ ਸਿੰਘ ਭੱਠਲ ਨੇ ਵਿਸ਼ੇਸ਼ ਤੌਰ ਹਾਜ਼ਰੀ ਭਰ ਕੇ ਵਿਿਦਆਰਥੀਆਂ ਦਾ ਉਤਸ਼ਾਹ ਵਧਾਇਆ ।ਇਹਨਾਂ ਮੁਕਾਬਲਿਆ ਦੇ ਸੰਦਰਭ ਵਿੱਚ ਪ੍ਰੈਸ ਨੂੰ ਵਿਸਤ੍ਰਿਤ ਜਾਣਕਾਰੀ ਦਿੰਦਿਆ ਸ਼੍ਰੀ ਪਵਨ ਸੂਦ ਨੇ ਕਿਹਾ ਕਿ ਵਿਿਦਆਰਥੀਆਂ ਅੰਦਰ ਮੌਖਿਕ ਸੰਚਾਰ ਹੁਨਰ ਨੂੰ ਵਧਾਵਾ ਦੇਣ ਦੇ ਮਕਸਦ ਨਾਲ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਕੁਲ 53 ਵਿਿਦਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲੇ ਤਿੰਨ ਸ਼੍ਰੇਣੀਆਂ ਵਿੱਚ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਆਪਣੀ ਭਾਸ਼ਣ ਕਲਾ ਦਾ ਬਾਖੂਬੀ ਮੁਜਾਹਰਾ ਕਰਦੇ ਹੋਏ ਹਾਜ਼ਰੀਨਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ। ਭਾਸ਼ਣ ਮੁਕਾਬਲੇ ੰਿੲੰਨੇ ਫਸਵੇਂ ਸਨ ਕਿ ਮੁਕਾਬਲਿਆਂ ਦੀ ਜਜਮੈਂਟ ਕਰ ਰਹੀਆਂ ਸਖਸੀਅਤਾਂ ਲਈ ਵੀ ਵਿਜੇਤਾ ਬੱਚਿਆਂ ਦੀ ਚੋਣ ਕਰਨਾ ਬੇਹੱਦ ਮੁਸ਼ਕਲ ਭਰਿਆ ਕੰੰਮ ਸੀ।ਹਾਲ ਵਿੱਚ ਵੱਜ ਰਹੀਆਂ ਤਾੜੀਆਂ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਸਨ।ਇਸ ਮੌਕੇ ਬੋਲਦਿਆਂ ਸ਼੍ਰੀ ਕਿਰਪਾਲ ਸਿੰਘ ਭੱਠਲ ਨੇ ਇਹਨਾਂ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਇਸ ਉਦਮ ਵਾਸਤੇ ਭਰਭੂਰ ਸ਼ਲ਼ਾਘਾ ਕੀਤੀ। ਉਹਨਾਂ ਬੱਚਿਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਜਿਥੇ ਕਿਤਾਬੀ ਗਿਆਨ ਜਰੂਰੀ ਹੈ ਉਥੇ ਸਕੂਲ ਵਲੋਂ ਕਰਵਾਏ ਜਾਂਦੇ ਅਜਿਹੇ ਮੁਕਾਬਲੇ ਵੀ ਉਹਨਾਂ ਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਸਹਾਈ ਹੁੰਦੇ ਹਨ।ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਸ਼੍ਰੀ ਭੱਠਲ ਦੁਆਰਾ ਆਪਣੇ ਕਰ-ਕਮਲਾਂ ਦੁਆਰਾ ਕੀਤੀ ਗਈ । ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਟੇਜ ਤੇ ਸਿਧਵਾਂ ਵਿਿਦਅੱਕ ਸੰਸਥਾਵਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਸਹਿਬਾਨ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹਿ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।ਇਸ ਸਮਾਗਮ ਦੇ ਅੰਤ ਵਿੱਚ ਪ੍ਰਿੰਸ਼ੀਪਲ ਪਵਨ ਸੂਦ ਨੇ ਭਾਸਣ ਮੁਕਾਬਲਿਆਂ ਵਿੱਚ ਪਹੰੁਚੀਆਂ ਸਾਰੀਆਂ ਸਖਸ਼ੀਅਤਾਂ, ਮੁਕਾਬਲਿਆਂ ਦੇ ਇੰਚਾਰਜਾਂ ਸ਼੍ਰੀਮਤੀ ਹਰਦੀਪ ਕੌਰ ਅਤੇ ਸ਼੍ਰੀਮਤੀ ਸਿਮਰਪ੍ਰੀਤ ਕੌਰ ਘਈ , ਜੇਤੂ ਅਤੇ ਸਾਰੇ ਹਿੱਸਾ ਲੈਣ ਵਾਲੇ ਵਿਿਦਆਰਥੀਆਂ ਦੀ ਇਹਨਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਭਰਭੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੁਕਾਬਲਿਆਂ ਦਾ ਮੁੱਖ ਮੰਤਵ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣਾ ਸੀ। ਉਹਨਾਂ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ।

ਸੁਰੱਖਿਆ ਤਹਿਤ ਸੜਕਾਂ 'ਤੇ ਉਤੱਰੀ ਪੁਲਿਸ ਫੋਰਸ

ਜਗਰਾਉਂ(ਰਛਪਾਲ ਸਿੰਘ ਸ਼ੇਰਪੁਰੀ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਗਰਾਉਂ ਪੁਲਿਸ ਵੱਲੋਂ ਫਲੈਗ ਮਾਰਚ ਰਾਹੀਂ ਪੁਲਿਸ ਨੇ ਪਬਲਿਕ ਨੂੰ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਸ਼ਰਾਰਤੀ ਅਨਸਰਾਂ ਦੀ ਸੁਨੇਹਾ ਦੇਣ ਦੀ ਅਪੀਲ ਕੀਤੀ। ਐਤਵਾਰ ਨੂੰ ਐਸ਼,ਐਸ਼,ਪੀ ਵਰਿੰਦਰ ਸਿੰਘ ਬਰਾੜ ਦੇ ਨਿਰਦੇਸ਼ਾਂ ਤੇ ਡੀ,ਐਸਪੀ ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਐਸ਼,ਐਚਓ ਨਿਧਾਨ ਸਿੰਘ, ਥਾਣਾ ਸਦਰ ਦੇ ਐੱਸ, ਐਚਓ ਕਿੱਕਰ ਸਿੰਘ ਸਮੇਤ ਵੱਖ-ਵੱਖ ਥਾਣਿਆਂ ਅਤੇ ਚੋਕੀਆ ਦੇ ਮੁਖੀ ਵੱਡੀ ਫੋਰਸ, ਜਿਸ ਵਿਚ ਗੋਆ ਆਰਮੀ ਪੁਲਿਸ ਦੀ ਟੀਮ ਵੀ ਸ਼ਾਮਲ ਸੀ ਸ਼ਹਿਰ ਜਗਰਾਉਂ ਦੇ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ।ਐਸ਼,ਐਸ਼,ਪੀ ਬਰਾੜ ਨੇ ਕਿਹਾ ਕਿ ਚੋਣਾਂ ਦੌਰਾਨ ਕਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ 'ਤੇ ਪੈਨੀ ਨਜ਼ਰ ਦੇ ਮਕਸਦ ਤਹਿਤ ਇਹ ਫਲੈਗ ਮਾਰਚ ਕੱਢਿਆ ਗਿਆ ਹੈ

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਪੰਜਾਬੀ ਕੈਲੀਗਰਾਫੀ ਵਿੱਚ ਬੱਚਿਆ ਦਾ ਸ਼ਾਨਦਾਰ ਪ੍ਰਦਰਸ਼ਨ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਬੀਤੇ ਦਿਨੀਂ ਸਵਾਮੀ ਰੂਪ ਚੰਦ ਜੈਨ ਸਕੂਲ   ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਲੜੀ ਵਿੱਚ ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਛੇਂਵੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੂਨੀਅਰ ਅਤੇ ਸੀਨੀਅਰ ਦੇ ਗਰੁੱਪ ਬਣਾ ਕੇ ਬੱਚਿਆਂ ਦੇ ਸੁਲੇਖ ਪੱਧਰ ਨੂੰ ਜਾਂਚਿਆ ਗਿਆ। ਜੂਨੀਅਰ ਗਰੁੱਪ ਵਿੱਚ ਤਿੰਨ ਅਤੇ ਸੀਨੀਅਰ ਗਰੁੱਪ ਵਿੱਚ ਤਿੰਨ ਬੱਚਿਆਂ ਨੂੰ ਜੇਤੂ ਕਢਿਆ ਗਿਆ। ਜੂਨੀਅਰ ਗਰੁੱਪ ਵਿਚੋਂ ਰਵਨੀਤ ਕੌਰ ਨੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਤਾਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਤੇ ਸੀਨੀਅਰ ਗਰੁੱਪ ਵਿੱਚ ਪੂਜਾ ਨੇ ਪਹਿਲਾ ਸਥਾਨ,ਅੰਸਿਕਾ ਨੇ ਦੂਜਾ ਅਤੇ ਰਿਤਿਕਾ ਤੇ ਜਸਲੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਦੀਆਂ ਸੁਲੇਖ ਰਚਨਾਵਾਂ ਵਿੱਚ ਅੱਖਰਾਂ ਦੀ ਸਹੀ ਬਨਾਵਟ ਅਤੇ ਮਾਤਰਾਵਾਂ ਦੀ ਪਰਖ ਨੂੰ ਖ਼ਾਸ ਧਿਆਨ ਵਿੱਚ ਰੱਖਿਆ ਗਿਆ। ਪ੍ਰਿੰਸੀਪਲ ਸ਼੍ਰੀ ਮਤੀ ਰਾਜਪਾਲ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।ਇਹ ਗੱਲ ਧਿਆਨ ਦਿਵਾਉਣ ਯੋਗ ਹੈ ਕਿ ਸਕੂਲ ਵਿੱਚ ਸੁੰਦਰ ਸੁਲੇਖ ਵਾਲੇ ਬੱਚਿਆਂ ਦੀ ਰਚਨਾ ਨੂੰ ਫਰੇਮਬੰਦ ਕਰਕੇ ਲਗਾਇਆ ਜਾਂਦਾ ਹੈ।