You are here

ਲੁਧਿਆਣਾ

ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ ਦੇ ਉਮੀਦਵਾਰ ਬੈਂਸ ਦੇ ਹੱਕ ਵਿੱਚ ਪਾਰਟੀ ਵਰਕਰਾਂ ਨੇ ਪਿੰਡ ਗਾਲਿਬ ਰਣ ਸਿੰਘ 'ਚ ਘਰ-ਘਰ ਵੋਟਾਂ ਮੰਗੀਆਂ

ਸਿਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਲੁਧਿਆਣਾ ਲੋਕ ਸਭਾ ਤੋ ਪੀ.ਡੀ.ਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਲੋਕ ਇਨਸਾਫ ਪਾਰਟੀ ਮੁਕਤਸਰ ਤੋ ਜਿਲ੍ਹਾ ਪ੍ਰਧਾਨ ਸ.ਬਿਕਰਮਜੀਤ ਸਿੰਘ ਲਾਂਬਾ ਤੇ ਜਸਵਿੰਦਰ ਸਿੰਘ ਬੱਗਾ ਅਤੇ ਉਨ੍ਹਾਂ ਸਮਰਥਕਾਂ ਨੇ ਡੋਰ-ਟੂ-ਡੋਰ ਬੈਂਸ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ।ਇਸ ਸਮੇ ਪ੍ਰਧਾਨ ਲਾਂਬਾ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ ਤੇ ਅਕਾਲੀ ਅੰਦਰਖਾਤੇ ਕਾਂਗਰਸੀਆਂ ਦੀ ਮਦਦ ਕਰ ਰਹੇ ਹਨ।ਇਸ ਜਸਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਅੱਜ ਤੱਕ ਤੁਸੀ ਕਾਂਗਰਸ ਤੇ ਆਕਲੀਆਂ ਨੂੰ ਵੋਟਾਂ ਪਾਈਆਂ ਪਰ ਇਨ੍ਹਾਂ ਤੁਹਾਡਾ ਇਕ ਵੀ ਕੰਮ ਨਹੀ ਕੀਤਾ।ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਂਗਰਸੀ ਲੀਡਰਾਂ ਨੇ ਸਾਡੇ ਬੰਦਿਆਂ ਤੇ ਪਰਚੇ ਵੀ ਕੀਤੇ ਇਹ ਤਾਂ ਪ੍ਰਮਤਾਮਾ ਦੀ ਕ੍ਰਿਪਾ ਕਰਕੇ ਬਚ ਗਏ ਹਾਂ। ਉਨ੍ਹਾਂ ਪਿੰਡ ਵਾਸੀਆਂ ਨੂੰ ਬੈਂਸ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।ਬੱਗਾ ਨੇ ਕਿਹਾ ਕਿ ਤੁਸੀ ਸਾਰੇ ਪਿੰਡ ਵਾਸੀ ਬੈਂਸ ਦਾ ਸਾਥ ਦੇਣ ਤਾਂ ਕੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ।ਇਸ ਮੌਕੇ ਪੰਚ ਹਰਮਿੰਦਰ ਸਿੰਘ,ਪੰਚ ਜਗਸੀਰ ਸਿੰਘ,ਪੰਚ ਨਿਰਮਲ ਸਿੰਘ,ਧਰਮਜੀਤ ਸਿੰਘ ਸੋਨੀ,ਮਨਿੰਦਰ ਸਿੰਘ,ਗੁਰਮੀਤ ਸਿੰਘ ਫੋਜੀ,ਮਹਿੰਦਰ ਸਿੰਘ,ਜਲੌਰ ਸਿੰਘ,ਅਜਮੇਰ ਸਿੰਘ,ਐਜਬ ਸਿੰਘ,ਜਾਫਰ ਅਲੀ,ਬਲਵੀਰ ਸਿੰਘ ਅਤੇ ਮਨੇਰਗਾ ਵਰਕਰ ਹਾਜ਼ਰ ਸਨ।

ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਰੋਕਣਾ ਯਕੀਨੀ ਬਣਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ 'ਟਾਈਮ ਬਾਊਂਡ ਐਕਸ਼ਨ ਪਲਾਨ' ਤਿਆਰ

ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇੱਕ ਦੂਜੇ 'ਤੇ ਨਹੀਂ ਸੁੱਟ ਸਕਣਗੇ ਜਿੰਮੇਵਾਰੀ-ਜਸਟਿਸ ਪ੍ਰੀਤਮ ਪਾਲ

ਲੁਧਿਆਣਾ 1 ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਪੈਣ ਦੀ ਸਥਿਤੀ 'ਤੇ ਨਜ਼ਰ ਰੱਖਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸ਼ਹਿਰ ਦਾ ਦੌਰਾ ਕੀਤਾ। ਇਸ ਟੀਮ ਵਿੱਚ ਜਸਟਿਸ ਪ੍ਰੀਤਮ ਪਾਲ (ਸੇਵਾਮੁਕਤ), ਐੱਸ. ਸੀ. ਅਗਰਵਾਲ ਸੇਵਾਮੁਕਤ ਮੁੱਖ ਸਕੱਤਰ ਪੰਜਾਬ ਅਤੇ ਬਾਬੂ ਰਾਮ ਸ਼ਾਮਿਲ ਸਨ। ਇਸ ਸੰਬੰਧੀ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਪ੍ਰੀਤਮ ਪਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਬੁੱਢਾ ਨਾਲਾ ਦੀ ਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਇਸ ਨਾਲੇ ਵਿੱਚ ਹੋਰ ਰਸਾਇਣਯੁਕਤ ਪਾਣੀ ਪੈਣ ਤੋਂ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ। ਉਨਾਂ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਥਿਤੀ 'ਤੇ ਨਜ਼ਰ ਰੱਖਣ ਅਤੇ ਇਸ ਦੇ ਹੱਲ ਲਈ ਸੁਝਾਅ ਦੇਣ ਲਈ ਹੀ ਇਸ ਕਮੇਟੀ ਦਾ ਗਠਨ ਕੀਤਾ ਹੈ। ਉਨਾਂ ਦੱਸਿਆ ਕਿ ਇਸ ਨਾਲੇ ਨੂੰ ਹੋਰ ਪਲੀਤ ਹੋਣ ਤੋਂ ਬਚਾਉਣ ਲਈ ਟ੍ਰਿਬਿਊਨਲ ਵੱਲੋਂ 'ਟਾਈਮ ਬਾਊਂਡ ਐਕਸ਼ਨ ਪਲਾਨ' ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦ ਲਾਗੂ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਜੋ ਸਥਿਤੀ ਦੇਖੀ ਗਈ ਹੈ, ਉਸ ਬਾਰੇ ਰਿਪੋਰਟ ਟ੍ਰਿਬਿਊਨਲ ਨੂੰ ਭੇਜੀ ਜਾਵੇਗੀ, ਜਿਸ ਉਪਰੰਤ ਇਸ 'ਤੇ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਉਮੀਦ ਜਤਾਈ ਕਿ ਸ਼ਹਿਰ ਵਿੱਚ ਲਗਾਏ ਜਾ ਰਹੇ ਐੱਸ. ਟੀ. ਪੀਜ਼ ਦਸੰਬਰ ਤੱਕ ਚਾਲੂ ਹੋ ਜਾਣਗੇ, ਜਿਸ ਨਾਲ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਦੇ ਵਹਾਅ 'ਤੇ ਵੱਡੀ ਪੱਧਰ 'ਤੇ ਰੋਕ ਲੱਗ ਸਕਦੀ ਹੈ। ਜਸਟਿਸ ਪ੍ਰੀਤਮ ਪਾਲ ਨੇ ਦੱਸਿਆ ਕਿ ਪਹਿਲੀ ਨਜ਼ਰੇ ਸਾਹਮਣੇ ਆਇਆ ਹੈ ਕਿ ਬੁੱਢੇ ਨਾਲੇ ਵਿੱਚ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੀ ਜਿੰਮੇਵਾਰੀ ਤੋਂ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਆਪਣਾ-ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਮੇਟੀ ਨੇ ਅੱਜ ਨਾਲੇ ਵਿੱਚ ਚੱਲ ਰਹੇ ਪਾਣੀ ਦੇ ਨਮੂਨੇ ਲਏ ਹਨ। ਜਿਨਾਂ ਤੋਂ ਇਹ ਸਾਬਿਤ ਹੋ ਜਾਵੇਗਾ ਕਿ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਸਨਅਤਾਂ ਤੋਂ ਪੈ ਰਿਹਾ ਹੈ ਜਾਂ ਡੇਅਰੀਆਂ ਜਾਂ ਘਰਾਂ ਤੋਂ। ਇਸ ਸੰਬੰਧੀ ਰਿਪੋਰਟ ਆਉਣ ਤੋਂ ਬਾਅਦ ਨਗਰ ਨਿਗਮ ਜਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇੱਕ ਦੂਜੇ 'ਤੇ ਜਿੰਮੇਵਾਰੀ ਨਹੀਂ ਸੁੱਟ ਸਕਣਗੇ। ਉਨਾਂ ਦੱਸਿਆ ਕਿ ਅੱਜ ਦੌਰਾ ਕਰਨ 'ਤੇ ਪਤਾ ਲੱਗਾ ਹੈ ਕਿ ਪ੍ਰਸਾਸ਼ਨ ਵੱਲੋਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਬਾਰੇ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧੀ 12 ਮਈ ਨੂੰ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਪ੍ਰਸਾਸ਼ਨ ਨੂੰ ਡੇਅਰੀਆਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਜੇਕਰ ਡੇਅਰੀਆਂ ਬਾਹਰ ਤਬਦੀਲ ਹੁੰਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਡੇਅਰੀਆਂ ਦਾ ਡਿਸਪੋਜ਼ਲ ਕਿਵੇਂ ਅਤੇ ਕਦੋਂ ਸਾਫ਼ ਕਰਨਾ ਹੈ, ਇਸ ਬਾਰੇ ਪ੍ਰਸਾਸ਼ਨ ਨੂੰ ਜਵਾਬ ਦੇਣਾ ਪਵੇਗਾ। ਟੀਮ ਵੱਲੋਂ ਅੱਜ ਐੱਸ. ਟੀ. ਪੀ. ਜਮਾਲਪੁਰ ਅਤੇ ਭੱਟੀਆਂ, ਸੀ. ਈ. ਟੀ. ਪੀ. ਬਹਾਦਰਕੇ ਰੋਡ, ਤਾਜਪੁਰ ਸੜਕ ਸਥਿਤ ਡੇਅਰੀਆਂ ਦਾ ਦੌਰਾ ਕੀਤਾ। ਅਤੇ ਉਥੇ ਮੌਜੂਦਾ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਨਾ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਦੱਸਿਆ ਕਿ ਪਿੰਡ ਕਾਸਾਬਾਦ ਨਜ਼ਦੀਕ ਸਤਲੁੱਜ ਦਰਿਆ ਵਿੱਚ ਪ੍ਰਦੂਸ਼ਿਤ ਪਾਣੀ ਵੱਡੀ ਪੱਧਰ 'ਤੇ ਪੈ ਰਿਹਾ ਹੈ, ਜੋ ਕਿ ਬੇਹੱਦ ਗੰਭੀਰ ਮਸਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਬਲਬੀਰ ਸਿੰਘ ਸੀਚੇਵਾਲ, ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੀਫ਼ ਇੰਜੀਨੀਅਰ ਗੁਲਸ਼ਨ ਰਾਏ ਅਤੇ ਐੱਸ. ਈ. ਸ੍ਰੀ ਸੰਦੀਪ ਬਹਿਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਮਾਗਮ

ਦੇਸ਼ ਨੂੰ ਬੁਨਿਆਦੀ ਤੌਰ 'ਤੇ ਵਿਕਸਤ ਕਰਨ ਵਾਲਾ ਮਜ਼ਦੂਰ ਵਰਗ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੀ ਅੱਗੇ ਆਵੇ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ  ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲਾ ਲੁਧਿਆਣਾ ਵਿੱਚ ਆਮ ਜਨਤਾ ਦੇ ਨਾਲ-ਨਾਲ ਮਜ਼ਦੂਰ ਵਰਗ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਸਥਾਨਕ ਜੀ. ਟੀ. ਰੋਡ ਸਥਿਤ ਗਿਆਸਪੁਰਾ ਪਾਰਕ ਵਿਖੇ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਮੌਕੇ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਵਰਗ ਨੇ ਭਾਗ ਲਿਆ ਅਤੇ ਚੋਣਾਂ ਦੌਰਾਨ ਵੋਟ ਦਾ ਇਸਤੇਮਾਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਧਿਕਾਰੀ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗੁਪਤਾ ਨੇ ਕਿਹਾ ਕਿ ਦੇਸ਼ ਦੇ ਢਾਂਚਾਗਤ ਬੁਨਿਆਦੀ ਵਿਕਾਸ ਵਿੱਚ ਮਜ਼ਦੂਰ ਵਰਗ ਦਾ ਅਹਿਮ ਯੋਗਦਾਨ ਹੈ। ਪਰ ਭਾਰਤ ਦੇਸ਼ ਦਾ ਅਸਲ ਵਿਕਾਸ ਉਸ ਵੇਲੇ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਇਥੋਂ ਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਨਾ ਕੀਤਾ ਜਾਵੇ। ਉਨਾਂ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ 19 ਮਈ, 2019 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਜਰੂਰ ਕਰਨ ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਵੱਧ ਤੋਂ ਮਜ਼ਦੂਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੋਟਾਂ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਸਬੰਧੀ ਜਿੱਥੇ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ 'ਤੇ ਈ.ਵੀ.ਐੱਮ/ਵੀ.ਵੀ.ਪੀ.ਏ.ਟੀ. ਬਾਰੇ ਅਤੇ ਚੋਣ ਸਰਗਰਮੀਆਂ ਬਾਰੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਵਿਸ਼ਵ ਮਜ਼ਦੂਰ ਦਿਵਸ ਮੌਕੇ ਅੱਜ ਹਰੇਕ ਵਿਧਾਨ ਸਭਾ ਹਲਕੇ ਵਿੱਚ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਇਸ ਵਾਰ ਵੋਟਾਂ ਪਾਉਣ ਦਾ ਕੰਮ ਵੀ. ਵੀ. ਪੀ. ਏ. ਟੀ. ਮਸ਼ੀਨਾਂ ਨਾਲ ਹੋਵੇਗਾ। ਲਗਾਏ ਜਾ ਰਹੇ ਇਨਾਂ ਕੈਂਪਾਂ ਵਿੱਚ ਵੋਟਰਾਂ/ਆਮ ਜਨਤਾ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਜਿਸ ਬਟਨ ਨੂੰ ਦਬਾਉਂਦੇ ਹਨ ਉਸੇ ਉਮੀਦਵਾਰ ਨੂੰ ਹੀ ਵੋਟ ਪੈਂਦੀ ਹੈ।ਇਸ ਮਕਸਦ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਵਾਰ ਹਰੇਕ ਪੋਲਿੰਗ ਬੂਥ 'ਤੇ ਈ.ਵੀ.ਐੱਮ ਮਸ਼ੀਨ ਦੇ ਨਾਲ ਵੀ.ਵੀ.ਪੀ.ਏ.ਟੀ. ਵਿੱਚ ਸੱਤ ਸੈਕਿੰਡ ਲਈ ਉਸੇ ਉਮੀਦਵਾਰ ਦਾ ਚੋਣ ਨਾਮ ਅਤੇ ਲੜੀ ਵਿੱਚ ਨੰਬਰ ਦਿਖਾਈ ਦਿੰਦਾ ਹੈ, ਜਿਸ ਨੂੰ ਉਸਨੇ ਵੋਟ ਪਾਈ ਹੁੰਦੀ ਹੈ।ਇਸ ਮੌਕੇ ਭਾਰਤੀ ਚੋਣ ਪ੍ਰਣਾਲੀ ਬਾਰੇ ਸਵਾਲ-ਜਵਾਬ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ ਅਤੇ ਜੇਤੂਆਂ ਨੂੰ ਮੌਕੇ 'ਤੇ ਉਤਸ਼ਾਹਵਰਧਕ ਇਨਾਮਾਂ ਨਾਲ ਨਿਵਾਜ਼ਿਆ ਗਿਆ। ਸਮਾਗਮ ਦੌਰਾਨ ਅਗਾਂਹਵਧੂ ਅਧਿਆਪਕ ਅਤੇ ਗਾਇਕ  ਕਰਮਜੀਤ ਸਿੰਘ ਗਰੇਵਾਲ ਲਲਤੋਂ ਕਲਾਂ ਅਤੇ ਨੋਡਲ ਅਧਿਕਾਰੀ  ਬਲਵੰਤ ਸਿੰਘ ਨੇ ਹਾਜ਼ਰੀਨ ਨੂੰ ਗੀਤ ਸੰਗੀਤ ਰਾਹੀਂ ਵੋਟ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਹਾਜ਼ਰੀਨ ਨੂੰ ਸਹੁੰ ਵੀ ਚੁਕਾਈ ਗਈ। ਇਸ਼ਮੀਤ ਸਿੰਘ ਸੰਗੀਤ ਅਕਾਦਮੀ ਦੇ ਬੱਚਿਆਂ ਨੇ ਡਾਂਸ ਰਾਂਹੀ ਮਨੋਰੰਜਨ ਕੀਤਾ। ਸਹਾਇਕ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ, ਜ਼ਿਲਾ ਲੋਕ ਸੰਪਰਕ ਅਫ਼ਸਰ  ਪ੍ਰਭਦੀਪ ਸਿੰਘ ਨੱਥੋਵਾਲ, ਐੱਸ. ਡੀ. ਓ. ਸੂਰਜ ਮਨਚੰਦਾ, ਨੋਡਲ ਅਧਿਕਾਰੀ ਪਵਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਕਬੂਤਰਾਂ ਦੀ ਬਾਜ਼ੀ ਹੋਈ

ਸਿਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਕਬੂਤਰਾਂ ਦੀ ਬਾਜ਼ੀ ਕਰਵਾਈ ਗਈ।ਇਹ ਕਬੂਤਰ ਸਵੇਰੇ 8ਵਜੇ ਬਾਜ਼ੀ ਤੇ ਛੱਡੇ ਗਏ।ਇਸ ਬਾਜ਼ੀ ਵਿੱਚ ਕੁਲ 54 ਕਬੂਤਰ ਬਾਜ਼ੀ ਲਈ ਛੱਡੇ ਗਏ।ਇਹ ਬਾਜ਼ੀ ਸ਼ਾਮ 7ਵਜੇ ਸਮਾਪਤ ਹੋਈ।ਇਹ ਬਾਜ਼ੀ 4 ਕਬੂਤਰਾਂ ਦੀ ਸਾਂਝੀ ਬਾਜ਼ੀ ਹੋ ਗਈ।ਸਰਪੰਚ ਜਗਦੀਸ਼ ਚੰਦ ਸ਼ਰਮਾ ਵਲੋ ਜੇਤੂ ਕਬੂਤਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਇਤ ਕੀਤਾ।ਇਹ ਬਾਜ਼ੀ ਰਮਨ ਸਿੱਧਵਾਂ,ਰਾਜੂ ਝੰਡਿਆਣਾ.ਨਾਮਾ ਰਾਏਕੋਟ ਅਤੇ ਸਹਿਜ ਚੌਕੀਮਾਨ ਦੇ ਕਬੂਤਰਾਂ ਦੀ ਬਾਜ਼ੀ ਸਾਂਝੀ ਹੋ ਗਈ।ਇਸ ਸਮੇ ਹਰਮਿੰਦਰ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਜਗਸੀਰ ਸਿੰਘ ਪੰਚ,ਰਣਜੀਤ ਸਿੰਘ ਪੰਚ,ਨਿਰਮਲ ਸਿੰਘ ਪੰਚ ਆਦਿ ਹਾਜ਼ਰ ਸਨ।

ਬੰਗਸੀਪੁਰਾ ਦੇ ਸਰਕਾਰ ਹਾਈ ਸਕੂਲ ਅਤੇ ਪ੍ਰਇਮਾਰੀ ਸਕੂਲ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ.ਬੀ.ਆਰ.ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲ੍ਹਾਂ ਦੀ ਪ੍ਰੇਰਨਾਂ ਸਦਕਾ ਤੇ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਤੇ ਪ੍ਰਇਮਰੀ ਸਕੂਲ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਪੜਨਯੋਗ ਸਮਾਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆਂ।ਇਸ ਸਨਮਾਨ ਸਮਾਰੋਹ 'ਚ ਵੱਡੀ ਗਿਣਤੀ 'ਚ ਬੱਚਿਆਂ ਦਾ ਪੜਨਯੋਗ ਸਮਾਨ ਦੇ ਕੇ ਵਿਸੇਸ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਰੋਹ 'ਚ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪਿਆਂ ਅਤੇ ਨਗਰ ਦੇ ਪੰਤਵੰਤੇ ਸੱਜਣਾਂ ਨੇ ਹਿੱਸਾ ਲਿਆ।ਇਸ ਸਮੇਂ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲ੍ਹਾਂ ਵੱਲੋ ਜਿੱਥੇ ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ.ਬੀ.ਆਰ ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਇਾ ਉੱਥੇ ਵਿਿਦਆਰਥੀਆਂ ਨੂੰ ਅਧਿਆਪਕਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਅਤੇ ਵਧ ਤੋਂ ਵੱਧ ਪੜਨ ਦੀ ਪ੍ਰੇਰਨਾ ਦਿੱਤੀ ਅਤੇ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਵਧੀਆਂ ਕਾਰਜਗਾਰੀ ਕਰਨ ਬੱਚਿਆਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ।ਇਸੇ ਸਮੇ ਸਰਕਾਰੀ ਹਾਈ ਸਕੂਲ ਦੇ ਮੁੱਖੀ ਮੈਡਮ ਮਨਪ੍ਰੀਤ ਕੌਰ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਸਮੇਂ ਸਰਕਾਰੀ ਪ੍ਰਇਮਰੀ ਸਕੂਲ ਪਿੰਡ ਬੰਗਸੀਪੁਰਾ ਦੇ ਮੁੱਖੀ ਰੁਪਿੰਦਰ ਸਿੰਘ,ਮਾਂ.ਹਰਜਿੰਦਰ ਸਿੰਘ,ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀ ਮਤੀ ਮਨੀਸਾ,ਸ.ਸਤਵੀਰ ਸਿੰਘ ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਪਰਵਿੰਦਰ ਸਿੰਘ ਠੇਕੇਦਾਰ ਬਸੰਤ ਸਿੰਘ,ਜੋਗਿੰਦਰ ਸਿੰਘ ਹੈਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ ਮਾਪੇ ਹਾਜ਼ਰ ਸਨ।

ਕਲੇਰ ਤੇ ਮੱਲ੍ਹਾ ਵਲੋ ਗਰੇਵਾਲ ਦੇ ਹੱਕ 'ਚ ਗਾਲਿਬ ਰਣ ਸਿੰਘ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮੇਹਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਨੂੰ ਹੋਰ ਭਕਾਉਣ ਲਈ ਅਤੇ ਉਨ੍ਹਾਂ ਦੀ 4 ਮਈ ਦੀ ਫੇਰੀ ਨੂੰ ਲੈ ਕੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਤੇ ਕੰਵਲਜੀਤ ਸਿੰਘ ਮੱਲ੍ਹਾ ਨੇ ਲਾਗਲੇ ਪਿੰੰਡ ਗਾਲਿਬ ਰਣ ਸਿੰਘ ਵਿੱਚ ਭਾਈ ਸਰਤਾਜ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਭਰਵੀ ਮੀਟਿੰਗ ਕੀਤੀ।ਇਸ ਮੀਟਿੰਗ ਨੰੁ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਐਸ.ਆਰ ਕਲੇਰ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਪਿੰਡਾਂ ਵਿੱਚੌ ਭਰਵਾਂ ਸਮਰਥਨ ਮਿਲ ਰਿਹਾ ਹੈ ਜਿਸ ਕਾਰਨ ਸ:ਗਰੇਵਾਲ ਵੱਡੀ ਲੀਡ ਨਾਲ ਜਿੱਤਣਗੇ।ਇਸ ਸਮੇ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਢਾਈ ਸਾਲਾਂ ਕੁਝ ਵੀ ਨਹੀ ਕਰ ਸਕੀ ਤੇ ਆਕਲੀ-ਭਾਜਪਾ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਇਸ ਲਈ ਲੋਕ ਆਪਣਾ ਗੁੱਸਾ ਆਕਲੀ -ਭਾਜਪਾ ਗੱਠਜੋੜ ਉਮੀਦਵਾਰ ਗਰੇਵਾਲ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਕੱਢਣਗੇ।ਇਸ ਸਮੇ ਸਾਬਕਾ ਸਰਪੰਚ ਸਿਵਰਾਜ ਸਿੰਘ,ਜਸਵਿੰਦਰ ਸਿੰਘ ਨੀਲਾ,ਹਿੰਮਤ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਪਵਨਦੀਪ ਸਿੰਘ ਗਾਲਿਬ ਖੁਰਦ,ਇੰਦਰਜੀਤ ਸਿੰਘ,ਬਿੱਲਾ ਰੈਫਰੀ,ਮਾਸਟਰ ਹਰਬੰਸ ਸਿੰਘ ਕਨੇਡਾ,ਬਲਵੰਤ ਸਿੰਘ,ਹਰਬੰਸ ਸਿੰਘ ਬਿਜਲੀਵਾਲਾ,ਗੁਰਮੱਖ ਸਿੰਘ,ਬੱਬੂ,ਕਾਲਾ,ਕਮਲਜੀਤ ਸਿੰਘ ਆਦਿ ਹਾਜ਼ਰ ਸਨ।
 

ਵਿਧਾਇਕ ਸਰਵਜੀਤ ਕੋਰ ਮਾਣੰੂਕੇ ਨੇ ਵੱਖ-ਵੱਖ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਹਲਕਾ ਜਗਰਾਉ ਦੀ ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਪਿੰਡਾਂ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ।ਬੀਬੀ ਮਾਣੂੰਕੇ ਪਿੰਡਾਂ ਦੀਆਂ ਮੰਡੀਆਂ ਵਿੱਚ ਪਹੰੁਚਕੇ ਚਕਰ,ਲੱਖਾ,ਗਿੱਦੜਵਿੰਡੀ,ਗਾਲਿਬ ਕਲਾਂ ਵਿਖੇ ਕਿਸਾਨਾਂ ਦੀਆਂ ਮੁਸਕਲਾਂ ਸੁਣੀਆਂ ਜਿਹੜੀਆਂ ਕਿਸਾਨਾਂ ਨੂੰ ਮੁਸਕਲਾਂ ਆ ਰਹੀਆਂ ਉਹਨਾਂ ਕੁਝ ਦਾ ਮੌਕੇ ਹੱਲ ਕਰਵਾਈਆਂ ਗਈਆਂ। ਇਸ ਮੌਕੇ ਬੀਬੀ ਮਾਣੰੂਕੇ ਨੇ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਕਿ ਕਿਸਾਨਾਂ ਨੂੰ ਕੋਈ ਵੀ ਮੁਸਕਲ ਨਹੀ ਆਉਣਾ ਦਿੱਤੀ ਜਾਵੇਗੀ।ਕਿਸਾਨਾਂ ਦਾ ਮੰਡੀਆਂ ਵਿੱਚੌ ਇੱਕ-ਇੱਕ ਦਾਣਾ ਚੁਕਿਆ ਜਾਵੇਗਾ।ਇਸ ਮੌਕੇ ਨਿੱਕਾ ਗਾਲਿਬ,ਗੁਰਦੀਪ ਚਕਰ,ਮਨਜੀਤ ਚਕਰ,ਕਲਦੀਪ ਘਾਗੂ,ਕੁਲਦੀਪ ਢਿੱਲੋ,ਹਰਪੀਤ ਸਿੰਘ,ਅਮਰਦੀਪ ਸਿੰਘ,ਆਦਿ ਹਾਜ਼ਰ ਸਨ।
 

ਰਵਨੀਤ ਸਿੰਘ ਬਿੱਟੂ ਵੱਡੀ ਲੀਡ ਨਾਲ ਜਿੱਤਣਗੇ =ਗੋਇਲ

ਚੌਕੀਮਾਨ 30 ਅਪ੍ਰੈਲ (ਨਸੀਬ ਸਿੰਘ ਵਿਰਕ) ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆ ਨੇ ਅੱਜ ਪੰਜਾਬ ਦੀ ਜਨਤਾ ਨੂੰ ਇਹ ਦਰਸਾ ਦਿੱਤਾ ਹੈ ਕਿ ਬਾਦਲ ਸਰਕਾਰ ਵੱਲੋਨ ਬਣਾਈਆ ਪਰਿਵਾਰ ਪੱਖੀ ਨੀਤੀਆ ਨਾਲ ਸੂਬੇ ਦਾ ਕਿੰਨਾ ਨੁਕਸਾਨ ਹੋਇਆ ਹੈ ਅਤੇ ਸੂਬੇ ਸਿਰ ਕਿੰਨਾ ਕਰਜਾ ਹੋਰ ਵਧਿਆ ਹੈ । ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਰ ਮਜਬੂਤ ਕਰਨ ਲਈ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਾਸੀ ਵੱਡੀ ਲੀਡ ਨਾਲ ਜਿਤਾਕੇ ਇੱਕ ਵਾਰ ਫੇਰ ਪਾਰਲੀਮੈਂਟ ਵਿੱਚ ਭੇਜਣ ਤਾਂ ਜੋ ਰਵਨੀਤ ਸਿੰਘ ਬਿੱਟੂ ਲੁਧਿਆਣੇ ਦੇ ਲੋਕਾ ਦੀ ਅਵਾਜ਼ ਬਣਕੇ ਲੋਕ ਸਭਾ ਹਲਕਾ ਲੁਧਿਆਣਾ ਦਾ ਚੁੰਹ ਤਰਫਾ ਵਿਕਾਸ ਕਰ ਸਕਣ । ਇੰਨਾ ਸਬਦਾ ਦਾ ਪ੍ਰਗਟਾਵਾ ਸ੍ਰੀ ਰਾਮ ਪ੍ਰਤਾਪ ਗੋਇਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਸਿਰਫ ਬਾਦਲ ਪਰਿਵਾਰ ਦਾ ਹੀ

ਵਿਕਾਸ ਹੋਇਆ ਹੈ । ਉਸ ਸਰਕਾਰ ਨੇ ਜੋ ਵੀ ਨੀਤੀਆ ਬਣਾਈਆ ਉਹ ਸਿਰਫ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਬਣਾਈਆ ਜਦਕਿ ਉਹ ਲੋਕ ਵਿਰੋਧੀ ਨੀਤੀਆ ਸਾਬਤ ਹੋਈਆ ਹਨ ਇਸੇ ਕਾਰਣ ਹੀ ਪੰਜਾਬ ਦੀ ਜਨਤਾ ਨੇ ਇੰਨਾ ਨੂੰ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਵੀ ਨਹੀ ਬਣਾਇਆ ਉਹਨਾ ਪੰਜਾਬ ਖਾਸ ਕਰਕੇ ਲੁਧਿਆਣਾ ਦੀ ਜਨਤਾ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਕੇ ਜੁਮਲਿਆਂ ਵਾਲੀ ਸਰਕਾਰ ਨੂੰ ਚੱਲਦਾ ਕਰਨ ਵਿੱਚ ਸ੍ਰੀ ਰਾਹੁਲ ਗਾਂਧੀ , ਕੈਪਟਨ ਅਮਰਿੰਦਰ ਸਿਘ ਅਤੇ ਰਵਨੀਤ ਸਿੰਘ ਬਿੱਟੂ ਦਾ ਸਾਥ ਦੇਣ । ਇਸ ਸਮੇਂ ਹਰਬੰਸ ਸਿੰਘ ਪਮਾਲ ,ਕ੍ਰਿਸ਼ਨ ਕੁਮਾਰ ਕਾਂਸਲ ਸਾਬਕਾ ਐਮ ਸੀ ਮੁਲਾਂਪੁਰ ,ਦਲਵਿੰਦਰ ਸਿੰਘ ਪਮਾਲੀ, ਹਰਜਿੰਦਰ ਸਿੰਘ , ਅਮਰਜੀਤ ਸਿੰਘ ਮੰਡਿਆਣੀ ,ਸੁੱਖਜੰਤ ਸਿੰਘ ਬੋਪਾਰਾਏ ,ਸ਼ਰਨਜੀਤ ਸਿੰਘ ਬੋਪਾਰਾਏ, ਜੋਲੀ ਦਾਖਾ , ਗੁਰਦੀਪ ਸਿੰਘ ਪਮਾਲ ,ਅਰਸਦੀਪ ਸਿੰਘ ਬੋਪਾਰਾਏ, ਨਰਿੰਦਰ ਸਿੰਘ ਬੋਪਰਾਏ ਅਤੇ ਦਿਲਪ੍ਰੀਤ ਸਿੰਘ ਬੋਪਰਾਏ ਆਦਿ ਹਾਜਰ ਸਨ ।

ਸੱਤਾ ਦੇ ਨਸ਼ੇ ਚ ਚੂਰ ਭਨੋਹੜ ਦੇ ਕਾਂਗਰਸੀ ਸਰਪੰਚ ਵੱਲੋਂ ਚੋਣ ਜਾਬਤੇ ਦੀ ਸ਼ਰੇਆਮ ਉਲੰਘਣਾ

* ਚੋਣ ਜਾਬਤੇ ਦੌਰਾਨ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਕਾਰਜਾ ਨੂੰ ਸੁਰੂ ਕਰਵਾਉਣ ਦੀਆ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਪਾਕੇ ਵੋਟਰਾਂ ਨੂੰ ਭਰਮਾਉਣ ਦੀਆ ਕੋਸ਼ਿਸਾ *

*ਪਿੰਡ ਦੇ ਦਲਿਤ ਭਾਈਚਾਰੇ ਦਾ ਨਿਕਾਸੀ ਪਾਣੀ ਕੀਤਾ ਬੰਦ *

ਚੌਕੀਮਾਨ / 30 ਅਪ੍ਰੈਲ (ਨਸੀਬ ਸਿੰਘ ਵਿਰਕ) ਪੰਜਾਬ ਦੇ ਕਾਂਗਰਸੀ ਸੱਤਾ ਦੇ ਨਸ਼ੇ ਚ ਵਿੱਚ ਇਸ ਕਦਰ ਚੂਰ ਨੇ ਕਿ ਉਹ ਨਿਯਮਾ ਨੂੰ ਸ਼ਿੱਕੇ ਟੰਗਣ ਨੂੰ ਆਪਣੀ ਟੌਹਰ ਸਮਝਦੇ ਹਨ । ਅੱਜ ਜਦੋ ਪੂਰੇ ਦੇਸ਼ ਅੰਦਰ ਅਦਾਰਸ਼ ਚੋਣ ਜਾਬਤਾ ਲੱਗਿਆ ਹੋਇਆ ਹੈ ਤਾਂ ਪਿੰਡ ਭਨੋਹੜ ਦੀ ਕਾਂਗਰਸੀ ਸਰਪੰਚ ਬੀਬੀ ਸੁਖਵੀਰ ਕੌਰ ਭੱਠਲ ਵੱਲੋਂ ਚੋਣ ਜਾਬਤੇ ਦੌਰਾਨ ਸਰਕਾਰੀ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਸੁਰੂ ਕਰਵਾਕੇ ਅਤੇ ਉਸ ਦੀਆ ਤਸਵੀਰਾਂ ਸ਼ੋਸਲ ਮੀਡੀਆ ਤੇ ਪਾਕੇ ਜਿੱਥੇ ਵੋਟਰਾਂ ਨੂੰ ਭਰਮਾਉਣ ਦੀ ਕੋਸਿਸ਼ ਕੀਤੀ ਜਾ ਰਹੀ ਉੱਥੇ ਹੀ ਕਾਨੂੰਨ ਨੂੰ ਵੀ ਸ਼ਰੇਆਮ ਅੱਖਾਂ ਵਿਖਾਈਆ ਜਾ ਰਹੀਆ ਹਨ ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਬੀ ਡੀ ਪੀ ਓ ਸੁਧਾਰ , ਡੀ ਡੀ ਪੀ ਓ ਲੁਧਿਆਣਾ ਖਾਸ ਤੌਰ ਤੇ ਡਿਪਟੀ ਕਮੀਸਨਰ ਅਤੇ  ਜਿਲ੍ਹਾ ਚੋਣ ਅਧਿਕਾਰੀ ਇਸ ਸਾਰੇ ਘਟਨਾ ਕ੍ਰਮ ਤੋਂ ਬੇਖਬਰ ਨੇ ਪਿੰਡ ਦਾ ਦੌਰਾ ਕਰਨ ਤੇ ਪਤਾ ਲੱਗਿਆ ਕਿ ਸਰਪੰਚ ਬੀਬੀ ਸਖਵੀਰ ਕੌਰ ਦੇ ਪਤੀ ਜਿਲ੍ਹਾ ਕਾਂਗਰਸ ਕਮੇਟੀ ਚ ()ਹਨ ਪਰ ਸੱਤਾ ਦੇ ਨਸ਼ੇ ਚ ਚੂਰ ਦੋਨੋ ਮੀਆਂ ਬੀਬੀ ਜਿੱਥੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਉੱਥੇ ਹੀ ਪਿੰਡ ਦੇ ਦਲਿਤ ਭਾਈਚਾਰੇ ਨਾਲ ਇਸ ਕਦਰ ਧੱਕਾ ਕਰ ਰਹੇ ਹਨ ਕਿ ਉਹਨਾ ਦਾ ਨਿਕਾਸੀ ਪਾਣੀ ਵਾਲਾ ਛੱਪੜ ਵੀ ਬੰਦ ਕਰ ਦਿੱਤਾ ਹੈ ਅਤੇ ਹੁਣ ਇਹ ਨਿਕਾਸੀ ਪਾਣੀ ਇੱਕ ਐਨ ਆਰ ਆਈ ਦੇ ਪਲਾਟ ਵਿੱਚ ਜਾ ਰਿਹਾ ਹੈ । ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਪੰਚ ਬੀਬੀ ਵੱਲੋਂ ਜਿੰਨੇ ਵੀ ਵਿਕਾਸ ਕਾਰਜ ਚਲਾਏ ਗਏ ਹਨ ਉਹ ਸਿਰਫ ਜਨਰਲ ਵਾਰਡਾਂ ਦੇ ਅੰਦਰ ਹੀ ਚਲਾਏ ਗਏ ਹਨ ਰਿਜ਼ਰਵ ਵਾਰਡਾਂ ਅੰਦਰ ਇੱਕ ਨਿੱਕਾ ਪੈਸਾ ਵੀ ਨਹੀ ਲਗਾਇਆ ਜਾ ਰਿਹਾ ਹੈ । ਸਰਪੰਚ ਅਤੇ ਉਸ ਦੇ ਪਤੀ ਵੱਲੋਂ ਪਿੰਡ ਵਿੱਚ ਸੀਵਰੇਜ ਪਵਾਉਣ ਦੇ ਨਾਮ 3-3 ਹਜਾਰ ਰੁਪਏ ਪ੍ਰਤੀ ਪਰਿਵਾਰ ਤੋਂ ਇੱਕਠਾ ਕੀਤਾ ਗਿਆਂ ਹੈ ਅਤੇ ਸੀਵਰੇਜ ਪਵਾਉਣਦਾ ਸਾਰਾ ਸਿਹਰਾ ਕਾਂਗਰਸ ਪਾਰਟੀ ਨੂੰ ਦੇ ਕੇ ਵੋਟਰਾਂ ਨੂੰ ਭਰਮਾਉਣ ਦੀ ਚਰਚਾ ਵੀ ਸੁਨਣ ਨੂੰ ਮਿਲੀ । ਸਰਪੰਚ ਬੀਬੀ ਸੁਖਵੀਰ ਕੌਰ ਭੱਠਲ ਨੇ ਕਿਸ ਸਿਆਸੀ ਆਗੂ ਦੀ ਸਹਿ ਤੇ ਪਿੰਡ ਵਿੱਚ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆ ਹਨ ਅਤੇ ਕਿਸ ਦੇ ਕਹਿਣ ਤੇ ਪਿੰਡ ਦੇ ਦਲਿਤ ਭਾਈਚਾਰੇ ਦਾ ਹੁੱਕਾ ਪਾਣੀ ਬੰਦ ਕੀਤਾ ਹੈ ।

ਸਰਪੰਚ ਬੀਬੀ ਭਨੋਹੜ ਵੱਲੋਂ ਪਿੰਡ ਦੀ ਸਰਕਾਰੀ ਡਿਸਪੈਂਸਰੀ ਤੇ ਪੰਚਾਇਤ ਦਾ ਕਬਜਾ ਕਰਨ ਦੀ ਨਿਅਤ ਨਾਲ ਪਾਰਕ ਬਣਾਈ ਜਾ ਰਹੀ ਹੈ । ਸਰਪੰਚ ਬੀਬੀ ਦਾ ਘਰ ਇਸ  ਪਾਰਕ ਦੇ ਨੇੜੇ ਹੋਣ ਕਰਕੇ ਇਸ ਨੂੰ ਨਿੱਜੀ ਹਿੱਤਾ ਦੀ ਪੂਰਤੀ ਲਈ ਵੀ ਵਰਤਿਆ ਜਾ ਸਕਦਾ ਹੈ । ਇਕ ਸਰਕਾਰੀ ਡਿਸਪੈਂਸਰੀ ਤੇ ਕਬਜਾ ਕਿਸ ਦੀ ਸਹਿ ਅਤੇ ਕਿਸੇ ਦੇ ਹੁਕਮਾਂ ਨਾਲ ਹੋ ਰਿਹਾ ਹੈ ਇਹ ਅੱਜ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ । ਹੁਣ ਦੇਖਣਾ ਇਹ ਹੈ ਕਿ ਸਰਪੰਚ ਭਨੋਹੜ ਵੱਲੋਂ ਆਪਣੇ ਪਤੀ ਨਾਲ ਮਿਲਕੇ ਚੋਣ ਜਾਬਦੇ ਦੀ ਕੀਤੀ ਜਾ ਰਹੀ ਉਲੰਘਣਾ ਤੇ ਕਿਹੜਾ ਕਿਹੜਾ ਅਧਿਕਾਰੀ ਕਿਸ ਰੂਪ ਵਿੱਚ ਕਾਰਵਾਈ ਕਰਦਾ ਹੈ ਅਤੇ ਪਿੰਡ ਦਲਿਤਾਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਕਿਹੜੀ ਜੱਥੇਬੰਦੀ ਅੱਗੇ ਆਉਂਦੀ ਹੈ ।

ਕਿਸਾਨਾਂ ਦੀ ਸੜੀ ਕਣਕ ਦਾ ਮੁਆਵਜ਼ਾ ਪੰਜਾਬ ਸਰਕਾਰ ਦੇਵੇ:ਵਿਧਾਇਕ ਸਰਬਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀ ਹਲਕਾ ਜਗਰਉ ਦੇ ਕਈ ਪਿੰਡਾਂ ਦੇ ਕਿਸਾਨਾਂ ਕਈ ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ।ਇਸ ਤਹਿਤ ਹਲਕਾ ਜਗਰਾਉ ਦੀ ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਕਈ ਪਿੰਡਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨੇ ਕਿਸਾਨਾਂ ਨਾਲ ਦੱੁਖ ਸਾਂਝਾ ਕੀਤਾ।ਇਸ ਮੌਕੇ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਜਿਹੜੀ ਕਿਸਾਨਾਂ ਦੀ ਕਣਕ ਦੀ ਸੜੀ ਹੈ ਉਹਪਾਵਰਕਾਮ ਦੀ ਅਣਗਹਿਲੀ ਕਾਰਨ ਸੜੀ ਹੈ ਕਿਉਕਿ ਉਨ੍ਹਾਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਤਾਰਾਂ ਠਕਿ ਕਰਨ ਲਈ ਅਨੇਕਾਂ ਵਾਰ ਪਾਵਰਕਾਮ ਨੂੰ ਸੂਚਿਤ ਕੀਤਾ ਸੀ ਪਾਰਕਾਮ ਨੇ ਕਿਸਾਨਾਂ ਦੀ ਇਕ ਵੀ ਨਹੀ ਸੁਣੀ।ਇਸ ਮੌਕੇ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਸੜੀ ਕਣਕ ਦਾ ਮੁਆਵਜਾ ਦਿੱਤਾ ਜਾਵੇ ।ਵਿਧਾਇਕ ਨੇ ਕਿਹਾ ਕਿ ਪੀੜ੍ਹਤ ਕਿਸਾਨਾ ਨੂੰ 23 ਮਈ ਤੋ ਬਾਅਦ ਸੜੀ ਕਣਕ ਦਾ ਮੁਆਵਜ਼ਾ ਦਿਵਾਉਣ ਲਈ ਵਿਸ਼ਵਾਸ ਦਿਵਾਇਆ ਗਿਆ