You are here

ਲੁਧਿਆਣਾ

ਬਿੱਟੂ ਦੀ ਪਤਨੀ ਨੇ ਸਾਂਭੀ ਚੋਣ ਪ੍ਰਚਾਰ ਦੀ ਕਮਾਨ

ਲੁਧਿਆਣਾ, ਅਪਰੈਲ  ਚੋਣਾਂ ਦੇ ਦਿਨ ਨੇੜੇ ਆਉਣ ਦੇ ਨਾਲ ਹੀ ਲੋਕ ਸਭਾ ਚੋਣਾਂ ਦੀ ਜੰਗ ਦਾ ਮੈਦਾਨ ਭਖਦਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਝੱਜ ਨੇ ਅੱਜ ਬੀਬੀਆਂ ਦੇ ਜਥੇ ਦੇ ਨਾਲ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਆਪਣੇ ਪਤੀ ਲਈ ਵੋਟਾਂ ਮੰਗੀਆਂ। ਉਨ੍ਹਾਂ ਦੇ ਨਾਲ ਵਿਧਾਇਕ ਸੁਰਿੰਦਰ ਡਾਵਰ ਦੀ ਪਤਨੀ ਨੀਲਮ ਡਾਵਰ ਵੀ ਮੌਜੂਦ ਸੀ। ਉਨ੍ਹਾਂ ਨੜੀ ਮੁਹੱਲਾ ਅਤੇ ਮਾਲੀ ਗੰਜ ਵਿੱਚ ਘਰ ਘਰ ਚੋਣ ਪ੍ਰਚਾਰ ਕਰਦਿਆਂ ਬਿੱਟੂ ਲਈ ਵੋਟਾਂ ਮੰਗੀਆਂ। ਉਹ ਵਾਰਡ ਦੀਆਂ ਅੌਰਤਾਂ ਨੂੰ ਘਰਾਂ ਵਿੱਚ ਜਾ ਕੇ ਮਿਲੀਆਂ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ’ਚ ਤੇਜੀ ਲਿਆਉਣ ਲਈ ਬਿੱਟੂ ਨੂੰ ਜਿਤਾਉਣ ਦੀ ਅਪੀਲ ਕੀਤੀ।
ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਉਤਰ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਮੋਢੇ ਨਾਲ ਮੋਢਾ ਜੋੜ ਕੇ ਰਵਨੀਤ ਬਿੱਟੂ ਦਾ ਸਾਥ ਦੇਵੇਗਾ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਕਿਹਾ ਕਿ ਦਲਿਤ ਭਾਈਚਾਰਾ ਹਮੇਸ਼ਾਂ ਕਾਂਗਰਸ ਪਾਰਟੀ ਦੇ ਨਾਲ ਡੱਟ ਕੇ ਖੜ੍ਹਦਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਨੇ ਵੀ ਸਦਾ ਭਾਈਚਾਰੇ ਦੇ ਹਿਤਾਂ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਨਰੇਸ਼ ਧੀਂਗਾਨ, ਦੀਪਕ ਹੰਸ, ਚੇਤਨ ਧਾਰੀਵਾਲ, ਕੇ.ਪੀ.ਰਾਣਾ, ਸੁਰਿੰਦਰ ਕਲਿਆਣ, ਦਾਰਾ ਟਾਂਕ, ਅਜੇ ਪਾਲ, ਧਰਮਵੀਰ, ਅਜੈ ਸਿੱਧੂ ਆਦਿ ਮੌਜੂਦ ਸਨ।
ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਰੱਖ ਬਾਗ ’ਚ ਪਕਸ਼ੀ ਸੇਵਾ ਸੁਸਾਇਟੀ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਪੁੱਜ ਪੰਛੀਆਂ ਨੂੰ ਦਾਣਾ ਪਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਵਾਤਾਵਰਣ ਦੀ ਸੰਭਾਲ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਸ਼ਹਿਰੀ ਹਲਕਿਆਂ ਵਿੱਚ ਖਾਲੀ ਥਾਵਾਂ ਉੱਪਰ ਬੂਟੇ ਲਾਉਣ ਦਾ ਵੱਡਾ ਪ੍ਰੋਗਰਾਮ ਉਲੀਕੇਗੀ। ਉਨ੍ਹਾਂ ਕਿਹਾ ਕਿ ਰੁੱਖਾਂ ਦੇ ਨਾਲ-ਨਾਲ ਪੰਛੀਆਂ ਦੀ ਸੰਭਾਲ ਵੀ ਜ਼ਰੂਰੀ ਹੈ।

 

ਚੋਣ ਫੰਡ ਲਈ ਟੀਟੂ ਬਾਣੀਏ ਨੇ ਕੀਤਾ ਖਰਾ ਸੌਦਾ

ਲੁਧਿਆਣਾ/ਮੁੱਲਾਂਪੁਰ ਦਾਖਾ, ਅਪਰੈਲ  ਲੋਕ ਸਭਾ ਚੋਣਾਂ ਲਈ ਲੁਧਿਆਣਾ ਦੇ ਚੋਣ ਮੈਦਾਨ ਵਿੱਚ ਨਿਤੱਰੇ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ ਨੇ ਫੰਡਾਂ ਦੀ ਘਾਟ ਹੋਣ ਕਾਰਨ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰ ਦਿੱਤਾ। ਮੁੱਲਾਂਪੁਰ ਦੇ ਮੁੱਖ ਚੌਕ ਵਿੱਚ ਰੱਖੀ ਗਈ ਨੀਲਾਮੀ ਵਿੱਚ ਕਾਫ਼ੀ ਲੋਕਾਂ ਨੇ ਹਿੱਸਾ ਵੀ ਲਿਆ। ਇੱਥੇ ਇੱਕ ਵਿਅਕਤੀ ਨੇ 20 ਹਜ਼ਾਰ ਰੁਪਏ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਬੋਲੀ ਲਗਾ ਕੇ ਸਾਮਾਨ ਖਰੀਦ ਲਿਆ ਤੇ ਉਸ ਨੂੰ ਚੈੱਕ ਦੇ ਦਿੱਤਾ, ਪਰ ਉਨ੍ਹਾਂ ਨੇ ਟੀਟੂ ਬਾਣੀਆ ਦਾ ਜਜ਼ਬਾ ਦੇਖਦਿਆਂ ਉਨ੍ਹਾਂ ਨੂੰ ਪੈਸੇ ਤਾਂ ਦੇ ਦਿੱਤੇ ਪਰ ਉਨ੍ਹਾਂ ਕੋਲੋਂ ਸਾਮਾਨ ਨਹੀਂ ਲਿਆ।
ਦਰਅਸਲ, ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਉਮੀਦਵਾਰ ਵੱਲੋਂ ਖ਼ਰਚੇ ਦੀ ਹੱਦ 70 ਲੱਖ ਰੁਪਏ ਰੱਖੀ ਹੈ, ਪਰ ਲੋਕ ਸਭਾ ਚੋਣਾਂ ਵਿੱਚ ਨਿਤੱਰੇ ਕਈ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਕੋਲੋਂ ਇੰਨੀ ਚੱਲ-ਅਚੱਲ ਜਾਇਦਾਦ ਵੀ ਨਹੀਂ ਹੈ। ਅਜਿਹਾ ਹੀ ਇੱਕ ਸ਼ਖਸ ਹੈ, ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ, ਜੋ ਦੂਜੀ ਵਾਰ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਉਤਰਿਆ ਹੈ, ਉਸ ਕੋਲ ਇਸ ਵਾਰ ਨਾਮਜ਼ਦਗੀ ਭਰਨ ਦੇ ਵੀ ਪੈਸੇ ਨਹੀਂ ਸਨ, ਇਸ ਕਾਰਨ ਉਸ ਨੇ ਡੀਸੀ ਦਫ਼ਤਰ ਵਿੱਚ ਹੀ ਆਪਣੇ ਬੱਚਿਆਂ ਦੀ ਗੋਲਕ ਭੰਨ੍ਹ ਕੇ ਨਾਮਜ਼ਦਗੀ ਦੇ ਪੈਸੇ ਦਿੱਤੇ, ਹੁਣ ਗੰਨਮੈਨ ਮਿਲ ਗਏ ਤੇ ਚੋਣ ਪ੍ਰਚਾਰ ਕਰਨ ਦੇ ਲਾਲੇ ਪੈ ਗਏ, ਜਿਸ ਦਾ ਹੱਲ ਕਢਦੇ ਹੋਏ ਟੀਟੂ ਬਾਣੀਆ ਨੇ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰਨ ਦੀ ਤਿਆਰੀ ਕੀਤੀ, ਦੋ ਦਿਨ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਸਾਮਾਨ ਨੀਲਾਮ ਕਰਨ ਦਾ ਪੋਸਟਰ ਵੀ ਪਾਇਆ ਸੀ ਜਿਸ ਵਿੱਚ ਉਸਨੇ 10 ਹਜ਼ਾਰ ਮੋਟਰਸਾਈਕਲ ਦੀ ਰਾਖਵੀਂ ਕੀਮਤ ਰੱਖੀ, ਉਸਨੇ ਕਿਹਾ ਕਿ ਇਸੇ ਮੋਟਰਸਾਈਕਲ ’ਤੇ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਪਾਣੀ ਦੇ ਆਰਓ ਠੀਕ ਕਰਨ ਜਾਂਦਾ ਹੈ, ਪਰ ਹੁਣ ਪੈਸਿਆਂ ਦੀ ਲੋੜ ਇਸ ਕਾਰਨ ਉਸਨੇ ਇਹ ਨਿਲਾਮੀ ਰੱਖੀ ਹੈ।
ਨੀਲਾਮੀ ਵਿੱਚ ਟੀਟੂ ਬਾਣੀਆ ਦੇ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਨਿਲਾਮੀ ਲਗਾਉਣ ਵਾਲੇ ਅਜਮੇਲ ਸਿੰਘ ਮੋਹੀ ਦਾ ਕਹਿਣਾ ਹੈ ਕਿ ਉਸ ਨੇ ਟੀਟੂ ਬਾਣੀਆ ਦਾ ਹੌਸਲਾ ਵੇਖ ਕੇ ਇਸ ਸਾਮਾਨ ਦੀ ਬੋਲੀ ਲਗਾਈ ਸੀ, ਤਾਂ ਕਿ ਇਸਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਸਾਮਾਨ ਦੀ ਕੀਮਤ ਦਿੱਤੀ ਜਾ ਸਕਦੀ ਹੈ ਪਰ ਲੋਕਾਂ ਵੱਲੋਂ ਮਿਲੇ ਮਾਣ ਸਨਮਾਨ ਬੇਸ਼ਕੀਮਤੀ ਹੁੰਦੇ ਹਨ, ਇਸ ਕਾਰਨ ਉਸਨੇ ਨਿਲਾਮੀ ਵਿੱਚੋਂ ਸਾਰਾ ਸਮਾਨ ਉਸਨੂੰ ਵਾਪਸ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਵੀ ਟੀਟੂ ਬਾਣੀਆ ਨੇ ਖਸਖਸ ਦੇ ਫੁੱਲਾਂ ਦੀ ਮਾਲਾ ਪਾਈ ਸੀ, ਨਾਲ ਹੀ ਉਹ ਖਸਖਸ ਦੀ ਖੇਤੀ ਕਰਨ ਦੀ ਮੰਗ ਨੂੰ ਲੈ ਕੇ ਮੁਜ਼ਾਹਰੇ ਤੱਕ ਕਰਦੇ ਰਹੇ ਹਨ।
ਬੱਲੋਵਾਲ ਨਿਵਾਸੀ ਰਘਬੀਰ ਸਿੰਘ ਨੇ ਵੀ ਬਾਣੀਏ ਦੇ ਉੱਦਮ ਅਤੇ ਦਲੇਰੀ ਭਰੇ ਕਦਮ ਦੀ ਸ਼ਲਾਘਾ ਕਰਦਿਆਂ 5100 ਰੁਪਏ ਚੋਣ ਫੰਡ ਦਿੱਤਾ। ਜੈ ਪ੍ਰਕਾਸ਼ ਜੈਨ ਨੇ ਕਿਹਾ ਕਿ ਉਹ ਮਰਦੇ ਦਮ ਤੱਕ ਲੋਕ ਮੁੱਦਿਆਂ ਦੀ ਆਵਾਜ਼ ਉਠਾਉਂਦੇ ਰਹਿਣਗੇ ਅਤੇ ਚੋਣ ਲੜਨਾਂ ਉਹਨਾਂ ਦਾ ਸੰਵਿਧਾਨਕ ਹੱਕ ਹੈ।

 

ਜ਼ਿਲਾ ਲੁਧਿਆਣਾ ਵਿੱਚ 100 ਸਾਲ ਤੋਂ ਵੱਧ ਉਮਰ ਵਾਲੇ 143 ਵੋਟਰ ਕਰਨਗੇ ਵੋਟ ਦਾ ਇਸਤੇਮਾਲ

ਵੀਲ ਚੇਅਰ, ਪ੍ਰਸ਼ੰਸਾ ਪੱਤਰ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਵਧੀਕ ਜ਼ਿਲਾ ਚੋਣ ਅਫ਼ਸਰ

ਲੁਧਿਆਣਾ ਅਪ੍ਰੈਲ  (ਮਨਜਿੰਦਰ ਗਿੱਲ )—ਆਗਾਮੀ ਲੋਕ ਸਭਾ ਚੋਣਾਂ-2019 ਦੌਰਾਨ ਜ਼ਿਲਾ ਲੁਧਿਆਣਾ ਵਿੱਚ 100 ਸਾਲ ਤੋਂ ਵੱਧ ਉਮਰ ਵਰਗ ਦੇ 143 ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਜ਼ਿਲਾ ਪ੍ਰਸਾਸ਼ਨ ਵੱਲੋਂ ਇਨਾਂ ਵੋਟਰਾਂ ਨੂੰ ਵੋਟ ਦੇ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਲਈ ਪ੍ਰੇਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਹਲਕਾ ਖੰਨਾ-57 ਵਿੱਚ 9, ਸਮਰਾਲਾ-58 ਵਿੱਚ 20, ਸਾਹਨੇਵਾਲ-59 ਵਿੱਚ 10, ਹਲਕਾ ਲੁਧਿਆਣਾ (ਪੂਰਬੀ)-60 ਵਿੱਚ 2, ਲੁਧਿਆਣਾ (ਦੱਖਣੀ)-61 ਵਿੱਚ 2, ਆਤਮ ਨਗਰ-62 ਵਿੱਚ 6, ਲੁਧਿਆਣਾ (ਕੇਂਦਰੀ)-63 ਵਿੱਚ ਕੋਈ ਨਹੀਂ, ਲੁਧਿਆਣਾ (ਪੱਛਮੀ)-64 ਵਿੱਚ 9, ਹਲਕਾ ਲੁਧਿਆਣਾ (ਉੱਤਰੀ)-65 ਵਿੱਚ 10, ਗਿੱਲ-66 ਵਿੱਚ 14, ਪਾਇਲ-67 ਵਿੱਚ 12, ਦਾਖਾ-68 ਵਿੱਚ 10, ਹਲਕਾ ਰਾਏਕੋਟ-69 ਵਿੱਚ 16  ਅਤੇ ਜਗਰਾਂਉ-70 ਵਿੱਚ 23 ਉਹ ਵੋਟਰ ਹਨ, ਜਿਨਾਂ ਦੀ ਉਮਰ 100 ਸਾਲ ਤੋਂ ਵਧੇਰੇ ਹੈ। ਉਨਾਂ ਦੱਸਿਆ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਵਡੇਰੀ ਉਮਰ ਦੇ ਵੋਟਰ ਖੁਦ ਵੋਟ ਪਾਉਣ ਤੋਂ ਅਸਮਰੱਥ ਹੁੰਦੇ ਹਨ, ਇਸ ਤੋਂ ਇਲਾਵਾ ਉਨਾਂ ਦੀ ਵੋਟ ਪਵਾਉਣ ਵਿੱਚ ਉਨਾਂ ਦੇ ਪਰਿਵਾਰਾਂ ਵੱਲੋਂ ਵੀ ਕੋਈ ਜਿਆਦਾ ਦਿਲਚਸਪੀ ਨਹੀਂ ਦਿਖਾਈ ਜਾਂਦੀ। ਕਿਉਂਕਿ ਭਾਰਤੀ ਲੋਕਤੰਤਰ ਵਿੱਚ ਇੱਕ-ਇੱਕ ਵੋਟ ਦਾ ਬਹੁਤ ਮਹੱਤਵ ਹੈ, ਇਸ ਲਈ ਜ਼ਿਲਾ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਵੋਟਰਾਂ ਨੂੰ ਵੋਟ ਦੇ ਇਸਤੇਮਾਲ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨਾਂ ਕਿਹਾ ਕਿ ਇਨਾਂ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਸਹਾਇਕ ਰਿਟਰਨਿੰਗ ਅਫ਼ਸਰ ਜਾਂ ਸਵੀਪ ਗਤੀਵਿਧੀਆਂ ਦੇ ਨੋਡਲ ਅਫ਼ਸਰਾਂ ਨੂੰ ਨਿੱਜੀ ਤੌਰ 'ਤੇ ਇਨਾਂ ਵੋਟਰਾਂ ਨਾਲ ਸਿੱਧਾ ਰਾਬਤਾ ਸਥਾਪਤ ਕਰਨ ਬਾਰੇ ਕਿਹਾ ਗਿਆ ਹੈ। ਇਨਾਂ ਵੋਟਰਾਂ ਦੇ ਪਰਿਵਾਰਾਂ ਵਾਲਿਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਅਜਿਹੇ ਵੋਟਰਾਂ ਲਈ ਹਰੇਕ ਪੋਲਿੰਗ ਸਟੇਸ਼ਨ 'ਤੇ ਵੀਲ ਚੇਅਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ, ਇਸ ਲਈ ਹਰੇਕ ਪਿੰਡ ਨੂੰ 2-2 ਵੀਲ ਚੇਅਰਾਂ ਤੁਰੰਤ ਖਰੀਦਣ ਦੇ ਆਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ 'ਤੇ ਇਨਾਂ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਵਲੰਟੀਅਰ ਤਾਇਨਾਤ ਕਰਨ ਦੀ ਵੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨਾਂ ਵੋਟਰਾਂ ਸਮੇਤ ਐੱਨ. ਆਰ. ਆਈਜ਼, ਦਿਵਿਆਂਗ ਅਤੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ 'ਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ। ਸ੍ਰੀਮਤੀ ਗੁਪਤਾ ਨੇ ਵਡੇਰੀ ਉਮਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਗਾਮੀ 19 ਮਈ ਨੂੰ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਕਿਉਂਕਿ ਇਸ ਨਾਲ ਹੋਰਨਾਂ ਵੋਟਰਾਂ ਨੂੰ ਵੀ ਵੋਟ ਦੀ ਅਹਿਮੀਅਤ ਦਾ ਪਤਾ ਲੱਗੇਗਾ।

ਹਲਕਾ ਲੁਧਿਆਣਾ ਲਈ ਆਖਰੀ ਦਿਨ 10 ਹੋਰ ਨਾਮਜ਼ਦਗੀਆਂ

ਲੋਕ ਸਭਾ ਹਲਕਾ ਲੁਧਿਆਣਾ ਲਈ ਕੁੱਲ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ

ਲੁਧਿਆਣਾ, 29 ਅਪ੍ਰੈਲ  ( ਮਨਜਿੰਦਰ ਗਿੱਲ) ਲੋਕ ਸਭਾ ਚੋਣਾਂ-2019 ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਅੱਜ ਆਖਰੀ ਦਿਨ ਹਲਕਾ ਲੁਧਿਆਣਾ ਲਈ 10 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ। ਅੱਜ ਕਾਗਜ਼ ਦਾਖ਼ਲ ਕਰਨ ਵਾਲਿਆਂ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਹਿਤੇਸ਼ ਇੰਦਰ ਸਿੰਘ, ਰਾਜਿੰਦਰ ਕੁਮਾਰ ਗੋਇਲ ਨੇ ਅਜ਼ਾਦ, ਰਾਮ ਸਿੰਘ ਦੀਪਕ ਨੇ ਬਹੁਜਨ ਮੁਕਤੀ ਮੋਰਚਾ ਪਾਰਟੀ, ਬਲਜੀਤ ਸਿੰਘ ਨੇ ਭਾਰਤ ਪ੍ਰਭਾਤ ਪਾਰਟੀ, ਮੁਹਿੰਦਰ ਸਿੰਘ ਨੇ ਅਜ਼ਾਦ, ਸੁਖਵਿੰਦਰ ਸਿੰਘ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ, ਮੁਹੰਮਦ ਨਸੀਮ ਅੰਸਾਰੀ ਨੇ ਰਾਸ਼ਟਰੀਆ ਸਹਾਰਾ ਪਾਰਟੀ, ਦਰਸ਼ਨ ਸਿੰਘ ਨੇ ਜੈ ਜਵਾਨ ਜੈ ਕਿਸਾਨ ਪਾਰਟੀ, ਅਮਰਜੀਤ ਸਿੰਘ ਨੇ ਭਾਰਤੀਆ ਲੋਕ ਸੇਵਾ ਦਲ ਅਤੇ ਦਿਲਦਾਰ ਸਿੰਘ ਨੇ ਅੰਬੇਦਕਰ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਭਰੀ। ਇਸ ਤੋਂ ਪਹਿਲਾਂ ਅੰਬੇਦਕਰ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਬਿੰਟੂ ਕੁਮਾਰ ਟਾਂਕ, ਹਿੰਦੂ ਸਮਾਜ ਪਾਰਟੀ ਵੱਲੋਂ ਸ੍ਰੀ ਰਾਜਿੰਦਰ ਕੁਮਾਰ, ਆਮ ਆਦਮੀ ਪਾਰਟੀ ਵੱਲੋਂ  ਤੇਜਪਾਲ ਸਿੰਘ ਅਤੇ ਸ੍ਰੀਮਤੀ ਅਮਨਜੋਤ ਕੌਰ, ਸਮਾਜ ਅਧਿਕਾਰ ਕਲਿਆਣ ਪਾਰਟੀ ਵੱਲੋਂ ਪ੍ਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹੇਸ਼ਇੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਵੱਲੋਂ  ਸਿਮਰਜੀਤ ਸਿੰਘ ਅਤੇ ਸ੍ਰੀਮਤੀ ਸੁਰਿੰਦਰ ਕੌਰ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਬ੍ਰਿਜੇਸ਼ ਕੁਮਾਰ ਅਤੇ ਹਿੰਦੂਸਤਾਨ ਸ਼ਕਤੀ ਸੇਨਾ ਵੱਲੋਂ ਦਵਿੰਦਰ ਭਾਗੜੀਆ ਵੱਲੋਂ ਨਾਮਜ਼ਦਗੀ ਪੇਪਰ ਭਰੇ ਜਾ ਚੁੱਕੇ ਹਨ। ਇਸ ਤਰਾਂ ਲੋਕ ਸਭਾ ਹਲਕਾ ਲੁਧਿਆਣਾ ਲਈ ਹੁਣ ਕੁੱਲ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 30 ਅਪ੍ਰੈੱਲ ਨੂੰ ਹੋਵੇਗੀ, ਜਦਕਿ ਕਾਗਜ਼ 2 ਮਈ ਤੱਕ ਵਾਪਸ ਲਏ ਜਾ ਸਕਣਗੇ।

ਲੁਧਿਆਣਾ ਲੋਕ ਸਭਾ ਤੋ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ 2 ਲੱਖ ਤੋ ਵੱਧ ਵੋਟਾਂ ਨਾਲ ਜਿੱਤਣਗੇ:ਗੁਰਚਰਨ ਦੁਬਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਕੇਂਦਰ 'ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਾਏਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਵਨੀਤ ਸਿੰਘ ਬਿੱਟੂ ਦੇ ਖਾਸ ਗੁਰਚਰਨ ਸਿੰਘ ਦੁਬਈ ਨੇ ਪੱਤਰਕਾਰਾਂ ਨਾਲ ਦੁਬਈ ਤੋ ਟੈਲੀਫੋਨ ਰਾਹੀ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਲੋਕਾਂ ਦੇ ਮਸਲੇ ਹੱਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੱਲ ਰਹੀ ਕਾਂਗਰਸ ਦੀ ਸਰਕਾਰ ਦੇ ਕੰਮਾਂ ਤੋ ਸੂਬੇ ਦੇ ਲੋਕ ਬੇਹੱਦ ਖੁਸ਼ ਹਨ ਜਿਸ ਕਰ ਕੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਾਰੀਆਂ ਸੀਟਾਂ ਤੇ ਇਤਿਹਾਸਕ ਜਿੱਤ ਹੋਵੇਗੀ।ਇਸ ਸਮੇ ਗੁਰਚਰਨ ਦੁਬਈ ਨੇ ਕਿਹਾ ਕਿ ਜੋ ਲੋਕ ਕਦੇ ਵੀ ਇਤਹਾਸ 'ਚ ਭੱੁਲਣ ਵਾਲੇ ਨਹੀ ਹਨ ਤੇ ਇਸ ਦਾ ਖਮਿਆਜ਼ਾ ਭਾਜਪਾ ਨੂੰ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ।ਉਨ੍ਹਾ ਕਿਹਾ ਕਿ ਬਿੱਟੂ ਆਪਣੇ ਵਿਰੋਧੀਆਂ ਨਾਲੁ 2ਲੱਖ ਤੋ ਵੱਧ ਵੋਟਾਂ ਨਾਲ ਜਿੱਤਣਗੇ।

ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਂਲ ਪ੍ਰਚਾਰਕ ਸਭਾ ਵਲੋ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 1 ਮਈ ਨੂੰ ਕਰਵਾਇਆ ਜਾ ਰਿਹਾ ਹੈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਵਲੋ ਸਰਬੱਤ ਦੇ ਭਲੇ ਵਾਸਤੇ ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਾਣੀ ਵਾਲਾ ਖੂਹ ਜਗਰਾਉ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇੰਟਰਨੈਸ਼ਨਲ ਰਾਗੀ ਜੱਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਜਸ ਕਰਕੇ ਨਿਹਾਲ ਕਰਨਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਬੁਲਾਰੇ ਅਤੇ ਸਭਾਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕੀਤੇ।ੳੇੁਹਨਾਂ ਕਿਹਾ ੁਕ ਸਮੂਹ ਗੁਰੂ ਕੇ ਗੰ੍ਰਥੀ,ਰਾਗੀ,ਢਾਡੀ,ਪ੍ਰਚਾਰਕ ਪਹੰੁਚਣ ਦੀ ਕ੍ਰਿਪਾਲਤਾ ਕਰਨ। ਸਮਾਗਮ 1 ਮਈ ਨੂੰ ਟਾਈਮ 2 ਤੋ ਲੈਕੇ 4 ਵਜੇ ਤੱਕ ਹੋਵੇਗਾ। ਇਸ ਸਮੇ ਜੱਥੇਬੰਦੀ ਸਬੰਧੀ ਵਿਚਾਰ ਹੋਵੇਗੀ।ਇਸ ਸਮੇ ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਗੁਰਚਰਨ ਸਿੰਗ ਦਲੇਰ,ਭਾਈ ਦਵਿੰਦਰ ਸਿੰਘ ਦਲੇਰ, ਭਗਵੰਤ ਸਿੰਘ ਗਾਲਿਬ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਉਕਾਂਰ ਸਿੰਘ,ਭਾਈ ਕਲਵੰਤ ਸਿੰਗ ਦੀਵਾਨਾ ਆਦਿ ਹਾਜ਼ਰ ਸਨ'।

ਸਤਲੁਜ ਦਰਿਆ 'ਚ ਭਾਖੜੇ ਡੈਮ ਤੋ ਪਾਣੀ ਛਡਣ ਕਾਰਨ ਦਰਿਆ 'ਚ ਬੀਜੀ ਕਣਕ ਦੀ ਫਸਲ ਪਾਣੀ 'ਚ ਡੁੱਬੀ

ਰੇਤ ਕਾਰੋਬਾਰੀਆਂ ਵੱਲੋਂ ਦਰਿਆ ਅੰਦਰ ਨਜਾਇਜ਼ ਬੰਨ ਬਣਾਏ ਜਾਣ ਕਾਰਨ ਹੋਇਆ ਫਸਲ ਦਾ ਨੁਕਸਾਨ - ਕਾਮਰੇਡ ਰਾਜੂ

ਸਿੱਧਵਾਂ ਬੇਟ, 26-ਅਪ੍ਰੈਲ (ਜਰਨੈਲ ਸਿੱਧੂ) ਦਰਿਆ ਸਤਲੁਜ ਵਿੱਚ ਛੱਡੇ ਪਾਣੀ ਕਾਰਨ ਨਾਲ ਲਗਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਕਣਕ ਦੀ ਪੱਕੀ ਖੜ੍ਹੀ ਫਸਲ ਪਾਣੀ ਵੜ ਗਿਆ । ਜਿਸ ਕਾਰਨ ਕਿਸਾਨਾ ਵਿੱਚ ਹਫੜਾ-ਦਫੜੀ ਫੈਲ ਗਈ। ਜਮੀਨ ਮਾਲਕਾਂ ਵੱਲੋਂ ਜਲਦੀ ਜਲਦੀ ਵਿੱਚ ਆਪਣੀ ਪੱਕੀਆਂ ਫਸਲ ਨੂੰ ਪਾਣੀ ਅੰਦਰ ਵੜ੍ਹ ਕੇ ਵੱਢਣੀਆ ਪੈ ਰਹੀਆ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਮਰੇਡ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਸਤਲੁਜ ਦਰਿਆ ਅੰਦਰ ਮਾਈਨਿੰਗ ਦਾ ਕਾਰੋਬਾਰ ਕਰ ਰਹੇ ਠੇਕੇਦਾਰਾਂ ਵੱਲੋਂ ਦਰਿਆ ਦੇ ਵਗ ਰਹੇ ਪਾਣੇ ਦਾ ਵਹਾਅ ਬਦਲਣ ਲਈ ਬਣਾਏ ਨਜਾਇਜ਼ ਬੰਨ ਕਾਰਨ ਦਰਿਆ ਵਿੱਚ ਛੱਡਿਆ ਪਾਣੀ ਗਰੀਬ ਕਿਸਾਨਾਂ ਦੀ ਖੜੀ ਕਣਕ ਦੀ ਪੱਕੀ ਫਸਲ ਵਿੱਚ ਜਾ ਵੜ੍ਹਿਆ। ਉਨ੍ਹਾਂ ਰੇਤ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਇਹਨਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਦਰਿਆ ਵਿੱਚ ਵਗ ਰਹੇ ਪਾਣੀ ਦੇ ਵਹਾਅ ਨੂੰ ਰੋਕਾਂ ਲਗਾ ਕੇ ਬਦਲ ਦਿੱਤਾ ਗਿਆ ਅਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੀ ਜ਼ਮੀਨ ਤੋਂ ਨਜਾਇਜ਼ ਤਰੀਕੇ ਨਾਲ ਮਾਈਨਿੰਗ ਕੀਤੀ ਗਈ। ਪਰ ਹੁਣ ਜਦੋਂ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਰੇਤ ਕਾਰੋਬਾਰੀਆਂ ਵੱਲੋਂ ਲਗਾਈਆਂ ਨਜਾਇਜ਼ ਰੋਕਾਂ ਕਾਰਨ ਦਰਿਆ ਦਾ ਪਾਣੀ ਨਾਲ ਲਗਦੀਆਂ ਜ਼ਮੀਨਾਂ ਵਿੱਚ ਜਾ ਵੜ੍ਹਿਆ ਜਿਸ ਕਾਰਨ ਕਣਕ ਦੀ ਪੱਕੀ ਖੜ੍ਹੀ ਫਸਲ ਦਾ ਨੁਕਸਾਨ ਹੋਣ ਦਾ ਖਦਸਾ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਸਜਵਾਰਾ ਸਿੰਘ ਦੇ 5 ਕਿੱਲੇ ਅਤੇ ਪਿਆਰੋ ਬਾਈ ਵਿਧਵਾ ਲਾਲ ਸਿੰਘ ਦਾ ਸਵਾ ਕਿੱਲਾ ਦਰਿਆ ਦੇ ਵਧੇ ਪਾਣੀ ਦੇ ਵਹਾਅ ਵਿੱਚ ਆ ਗਿਆ ਹੈ ਜੋ ਕਿ ਆਪਣੀ ਫਸਲ ਨੂੰ ਉਪਰ ਤੋਂ ਹੀ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਇਸ ਮੌਕੇ ਰੇਤ ਕਾਰੋਬਾਰੀਆਂ ਨਾਲ ਜੁੜੇ ਲੋਕਾਂ ਖਿਲਾਫ ਗਰੀਬ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ।

ਪੱਤਰਕਾਰ ਵਰਿੰਦਰ ਸਿੰਘ / ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਰਲ ਕੇ ਕੱਚੇ ਕਾਮਿਅਾ ਨੂੰ ਪੱਕੇ ਕਰਵਾੳੁਣ  ਲਈ 1 ਮਈ ਨੂੰ ਪਟਿਆਲਾ ਵਿਖੇ ਮਹਾ ਰੈਲੀ ਕੀਤੀ ਜਾ ਰਹੀ ਹੈ ਇਸ ਮੌਕੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਕੱਚੇ ਕਾਮਿਆਂ  ਲੲੀ ਜੋ ਐਕਟ 2016 ਵਿੱਚ ਪਾਸ ਕਰਵਾੲਿਅਾ ਗਿਅਾ ਸੀ ਜਿਸ ਵਿੱਚ :-ਕੰਟਰੈਕਟ ਤੇ ਕੰਮ ਕਰਦੇ ਵਰਕ HBO'sਰਾਂ ਨੂੰ 3 ਸਾਲ ਪੂਰੇ ਹੋਣ ਤੇ ਵਿਭਾਗ ਵਿੱਚ ਪੱਕਾ ਕਰਨਾ।  ਤੇ ਅਾੳੁਟ ਸੋਰਸਿੰਗ ਤੇ ਕੰਮ ਕਰਦੇ ਵਰਕਰਾਂ ਨੂੰ 3 ਸਾਲ ਬਾਅਦ ਕੰਟਰੈਕਟਰ ਤੇ ਕਰਨ ਦਾ ਫੈਸਲਾ ਸੀ।  ੳੁਸ ਨੂੰ ਕੈਪਟਨ ਸਰਕਾਰ ਲਾਗੂ ਨਹੀ ਕਰ ਰਹੀ। ਇਸ ਲਈ ਉਸਨੂੰ ਲਾਗੂ ਕਰਵਾੳੁਣ ਲੲੀ ਮੋਰਚੇ ਵਲੋ ਮਿਤੀ 1/5/2019 ਨੂੰ ਪਟਿਅਾਲੇ ਵਿਖੇ ਮਹਾ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਪਨਬਸ  ਸਾਰੇ ਡਿਪੂਆਂ ਦੀ ਹਾਜ਼ਰੀ ਸ਼ਮਸ਼ੇਰ ਸਿੰਘ ਲੁਧਿਆਣਾ ਡਿਪੂ ਪ੍ਧਾਨ ਵਲੋ ਠੀਕ 11 ਵਜੇ ਮਿਤੀ 1/5/19 ਨੂੰ ਦੂਖਨਿਵਾਰਨ ਸਾਹਿਬ ਗੁਰੂਦੁਅਾਰੇ ਲਗਾੲੀ ਜਾਵੇਗੀ। ਉਥੇ ਇਕੱਠੇ ਹੋਕੇ ਸਾਰੇ ਡਿਪੂਆਂ ਮਿੰਨੀ ਸਕੱਤਰੇਤ ਕਚਹਿਰੀਆਂ ( ਨਾਭਾ ਰੋਡ) ਵਿਖੇ ਰੈਲੀ ਵਾਲੀ  ਜਗ੍ਹਾ ਤੇ ਇਕੱਠੇ ਹੋਣ ਗਏ,

ਜਗਰਾਓ ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ 10 ਮਈ ਨੂੰ ਵਿਸ਼ਾਲ ਧਰਨੇ ਦਾ ਐਲ਼ਾਨ

ਮਾਮਲਾ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਥਾਣਾਮੁਖੀ ਤੇ ਕਾਰਵਾਈ ਨਾਂ ਕਰਨ ਦਾ

ਜਗਰਾਉ 26 ਅਪ੍ਰੈਲ਼ (ਮਨਜਿੰਦਰ ਗਿੱਲ) ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕਰਵਾਈ ਨਾਂ ਹੋਣ ਤੋਂ ਖਫਾ ਸੰਘਰਸ਼ਸੀਲ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਹਮਖਿਆਲੀ ਜੱਥੇਬੰਦੀਆਂ ਦੇ ਆਗੂਆਂ ਵਲੋ ਅੱਜ ਕਮੇਟੀ ਪਾਰਕ ਵਿਚ ਇਕ ਹੰਗਾਮੀ ਮੀਟਿੰਗ ;ਚ ਲਏ ਫੈਸਲੇ ਅਨੁਸਾਰ 10 ਮਈ ਨੂੰ ਜਿਲਾ ਪੁਲਿਸ ਮੁਖੀ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਪ੍ਰੈਸ ਨਾਲ ਗੱਲ਼ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪਂੇਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੰੂਕੇ, ਮਨੁੱਖੀ ਅਧਿਕਾਰ ਸੰਗਠਨ ਦੇ ਮੀਤ ਪ੍ਰਧਾਨ ਜਗਦੀਸ਼ ਸਿੰਘ ਖਾਲਸਾ, ਬੇਜ਼ਮੀਨੇ ਕਿਸਾਨ-ਮਜ਼ਦੂਰ ਕਰਜ਼ਾ ਮੁਕਤੀ ਮੋਰਚਾ ਦੇ ਪ੍ਰਧਾਨ ਸੱਤਪਾਲ ਸਿੰਘ ਦੇਹੜਕਾ, ਜ਼ਬਰ-ਜ਼ੁਲਮ ਵਿਰੋਧੀ ਫਰੰਟ ਦੇ ਜਿਲਾ੍ਹ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਜਾਣ ਬੱੁਝ ਕੇ ਨਾਂ ਤਾਂ ਕਮਿਸ਼ਨ ਦੇ ਹੁਕਮਾਂ ਤਹਿਤ ਕੋਈ ਕਾਰਵਾਈ ਕਰ ਰਹੇ ਅਤੇ ਨਾਂ ਡੀਜੀਪੀ ਪੰਜਾਬ ਦੇ ਤਾਜ਼ਾ ਹੁਕਮਾਂ ਅਨੁਸਾਰ ਦੋਸ਼ੀ ਥਾਣਾਮੁਖੀ ਖਿਲਾਫ ਕੋਈ ਕਾਰਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਜੱਥੇਬੰਦੀਆ ਦਾ ਵਫਦ ਕਈ ਵਾਰ ਜਿਲ੍ਹਾ ਮੁਖੀ ਵਰਿੰਦਰ ਸਿੰਘ ਬਰਾੜ ਨੂੰ ਮਿਲ ਚੱੁਕਿਆ ਹੈ ਹੁਣ ਸੰਘਰਸ਼ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਦੇ ਪਰਿਵਾਰ ‘ਤੇ ਅੱਤਿਆਚਾਰ ਕਰਨ ਵਾਲੇ ਰਹਿ ਚੁੱਕੇ ਥਾਣਾਮੁਖੀ ਗੁਰਿੰਦਰ ਸਿੰਘ ਬੱਲ਼ ਖਿਲਾਫ ਕੇਸ ਦਰਜ ਕਰਨ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਜਿਥੇ ਕੌਮੀ ਅਨਸੂਚਿਤ ਜਾਤੀਆਂ ਕਮਿਸ਼ਨ ਲਿਖ ਚੁੱਕਾ ਹੈ, ਉਥੇ ਭਾਰਤੀ ਰੱਖਿਆ ਮੰਤਰਾਲਾ, ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ, ਪੰਜਾਬ ਮਹਿਲਾ ਕਮਿਸ਼ਨ ਅਤੇ ਡੀਜੀਪੀ ਪੰਜਾਬ ਵੀ ਵੱਖਰੇ-ਵੱਖਰੇ ਆਦੇਸ਼ ਜਾਰੀ ਕਰ ਚੁੱਕਾ ਹੈ ਪਰ ਜਗਰਾਓ ਪੁਲਿਸ ਵਲੋ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਤੋਂ ਸਮੂਹ ਜੱਥੇਬੰਦੀਆਂ ਦੇ ਆਗੂ ਖਫਾ ਹਨ।
 

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਖਾਣ ਪੀਣ ਸੰਬੰਧੀ ਚੰਗੀਆਂ ਆਦਤਾਂ ਅਤੇ ਤਰੀਕੇ ਦੱਸੇ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਹਰ ਪੱਖ ਤੋਂ ਅੱਗੇ ਲਿਆਉਣ ਲਈ ਸਕੂਲ ਵੱਲੋਂ ਹਰ ਦਿਨ ਕੋਈ ਨਾ ਕੋਈ ਨਵਾਂ ਉਪਰਾਲਾ ਕੀਤਾ ਜਾਂਦਾ ਹੈ। ਇਸੇ ਤਹਿਤ ਐਲ. ਕੇ. ਜੀ. ਅਤੇ ਯੂ. ਕੇ. ਜੀ. ਜਮਾਤ ਦੇ ਵਿਿਦਆਰਥੀਆਂ ਨੂੰ ਖਾਣ – ਪੀਣ ਸੰਬੰਧੀ ਚੰਗੇ ਢੰਗ ਤਰੀਕਿਆਂ ਅਤੇ ਚੰਗੀਆਂ ਆਦਤਾਂ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਿਦਆਰਥੀਆਂ ਦੁਆਰਾ ਅਧਿਆਪਕਾਂ ਦੀ ਸਹਾਇਤਾ ਨਾਲ ਬਹੁਤ ਕੁਝ ਨਵਾਂ ਸਿੱਖਿਆ ਗਿਆ ਕਿ ਕਿਸ ਤਰ੍ਹਾਂ ਫੋਕ ਦੀ ਵਰਤੋਂ ਕਰਨੀ ਹੈ, ਕਿਸ ਤਰ੍ਹਾਂ ਸੁਚੱਜੇ ਢੰਗ ਨਾਲ ਬੈਠ ਕੇ ਭੋਜਨ ਖਾਣਾ ਹੈ, ਭੋਜਨ ਖਾਣ ਤੋਂ ਪਹਿਲਾਂ ਅਤੇ ਬਾਆਦ ਵਿੱਚ ਚੰਗੀ ਤਰ੍ਹਾਂ ਹੱਥਾਂ ਨੂੰ ਧੋਣਾ ਹੈ, ਚੰਗੇ ਢੰਗ ਨਾਲ ਨੈਪਕਿਨ ਦੀ ਵਰਤੋਂ ਕਰਨੀ ਹੈ ਅਦਿ। ਇਸ ਮੌਕੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਦੁਆਰਾ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਦੁਆਰਾ ਕੀਤੇ ਜਾਂਦੇ ਉਪਰਾਲਿਆ ਦੀ ਸ਼ਲਾਘਾ ਕੀਤੀ ਗਈ ਨਾਲ ਹੀ ਉਨ੍ਹਾਂ ਦੁਆਰਾ ਕਿਹਾ ਗਿਆ ਕਿ ਖਾਣ – ਪੀਣ ਸੰਬੰਧੀ ਚੰਗੀਆਂ ਆਦਤਾਂ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਅੱਜ ਦੇ ਨੰਨ੍ਹੇ ਬੱਚਿਆਂ ਵੱਲੋਂ ਕੱਲ੍ਹ ਨੂੰ ਵੱਡੇ ਰੈਸਟੋਰੈਂਟਾ ਵਿੱਚ ਖਾਣ ਅਤੇ ਉਠਣ ਬੈਠਣ ਦਾ ਸਲੀਕਾ ਹੋਣਾ ਚਾਹੀਦਾ ਹੈ। ਸਕੂਲ ਦੀਆਂ ਇੰਨ੍ਹਾਂ ਗਤੀਵਿਧੀਆਂ ਦੇ ਤਹਿਤ ਐਲ. ਕੇ. ਜੀ. ਅਤੇ ਯੂ. ਕੇ. ਜੀ. ਜਮਾਤ ਦੇ ਵਿਿਦਆਰਥੀਆਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਦੇ ਹੋਏ ਟੇਬਲ ਮੈਨਰਜ ਅਕਟੀਵਿਟੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚੇ ਵੱਖ – ਵੱਖ ਤਰ੍ਹਾਂ ਦੇ ਪਕਵਾਨਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਵਟ ਕਰ ਕੇ ਲੈ ਕੇ ਆਏ ਜਿਸ ਦੀ ਕਿ ਪ੍ਰਿੰਸੀਪਲ ਮੈਡਮ ਜੀ ਵੱੱਲੋਂ ਅਧਿਆਪਕਾਂ ਦੁਆਰਾ ਕਰਵਾਈ ਇਸ ਪ੍ਰਤੀਯੋਗਤਾ ਦੀ ਬਹੁਤ ਤਾਰੀਫ ਕੀਤੀ ਗਈ। ਇਸ ਗਤੀਵਿਧੀ ਨੂਮ ਕਰਵਾਉੇਣ ਵਿੱਚ ਕੋਆਰਡੀਨੇਟਰ ਮੈਡਮ ਸਤਵਿੰਦਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਗਤੀਵਿਧੀ ਨੂੰ ਕਰਵਾਉਣ ਵਿੱਚ ਮੈਡਮ ਰਮਨਦੀਪ ਕੌਰ, ਮੋਨਿਕਾ ਕਪੂਰ, ਸਿਮਰਨ ਕਪੂਰ ਦੀ ਪ੍ਰਿੰਸੀਪਲ ਮੈਡਮ ਵੱਲੋਂ ਸ਼ਲਾਘਾ ਕੀਤੀ ਗਈ। ਅੰਤ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਗਏ।