ਜਗਰਾਓ ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ 10 ਮਈ ਨੂੰ ਵਿਸ਼ਾਲ ਧਰਨੇ ਦਾ ਐਲ਼ਾਨ

ਮਾਮਲਾ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਥਾਣਾਮੁਖੀ ਤੇ ਕਾਰਵਾਈ ਨਾਂ ਕਰਨ ਦਾ

ਜਗਰਾਉ 26 ਅਪ੍ਰੈਲ਼ (ਮਨਜਿੰਦਰ ਗਿੱਲ) ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕਰਵਾਈ ਨਾਂ ਹੋਣ ਤੋਂ ਖਫਾ ਸੰਘਰਸ਼ਸੀਲ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਹਮਖਿਆਲੀ ਜੱਥੇਬੰਦੀਆਂ ਦੇ ਆਗੂਆਂ ਵਲੋ ਅੱਜ ਕਮੇਟੀ ਪਾਰਕ ਵਿਚ ਇਕ ਹੰਗਾਮੀ ਮੀਟਿੰਗ ;ਚ ਲਏ ਫੈਸਲੇ ਅਨੁਸਾਰ 10 ਮਈ ਨੂੰ ਜਿਲਾ ਪੁਲਿਸ ਮੁਖੀ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਪ੍ਰੈਸ ਨਾਲ ਗੱਲ਼ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪਂੇਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੰੂਕੇ, ਮਨੁੱਖੀ ਅਧਿਕਾਰ ਸੰਗਠਨ ਦੇ ਮੀਤ ਪ੍ਰਧਾਨ ਜਗਦੀਸ਼ ਸਿੰਘ ਖਾਲਸਾ, ਬੇਜ਼ਮੀਨੇ ਕਿਸਾਨ-ਮਜ਼ਦੂਰ ਕਰਜ਼ਾ ਮੁਕਤੀ ਮੋਰਚਾ ਦੇ ਪ੍ਰਧਾਨ ਸੱਤਪਾਲ ਸਿੰਘ ਦੇਹੜਕਾ, ਜ਼ਬਰ-ਜ਼ੁਲਮ ਵਿਰੋਧੀ ਫਰੰਟ ਦੇ ਜਿਲਾ੍ਹ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਜਾਣ ਬੱੁਝ ਕੇ ਨਾਂ ਤਾਂ ਕਮਿਸ਼ਨ ਦੇ ਹੁਕਮਾਂ ਤਹਿਤ ਕੋਈ ਕਾਰਵਾਈ ਕਰ ਰਹੇ ਅਤੇ ਨਾਂ ਡੀਜੀਪੀ ਪੰਜਾਬ ਦੇ ਤਾਜ਼ਾ ਹੁਕਮਾਂ ਅਨੁਸਾਰ ਦੋਸ਼ੀ ਥਾਣਾਮੁਖੀ ਖਿਲਾਫ ਕੋਈ ਕਾਰਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਜੱਥੇਬੰਦੀਆ ਦਾ ਵਫਦ ਕਈ ਵਾਰ ਜਿਲ੍ਹਾ ਮੁਖੀ ਵਰਿੰਦਰ ਸਿੰਘ ਬਰਾੜ ਨੂੰ ਮਿਲ ਚੱੁਕਿਆ ਹੈ ਹੁਣ ਸੰਘਰਸ਼ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਦੇ ਪਰਿਵਾਰ ‘ਤੇ ਅੱਤਿਆਚਾਰ ਕਰਨ ਵਾਲੇ ਰਹਿ ਚੁੱਕੇ ਥਾਣਾਮੁਖੀ ਗੁਰਿੰਦਰ ਸਿੰਘ ਬੱਲ਼ ਖਿਲਾਫ ਕੇਸ ਦਰਜ ਕਰਨ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਜਿਥੇ ਕੌਮੀ ਅਨਸੂਚਿਤ ਜਾਤੀਆਂ ਕਮਿਸ਼ਨ ਲਿਖ ਚੁੱਕਾ ਹੈ, ਉਥੇ ਭਾਰਤੀ ਰੱਖਿਆ ਮੰਤਰਾਲਾ, ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ, ਪੰਜਾਬ ਮਹਿਲਾ ਕਮਿਸ਼ਨ ਅਤੇ ਡੀਜੀਪੀ ਪੰਜਾਬ ਵੀ ਵੱਖਰੇ-ਵੱਖਰੇ ਆਦੇਸ਼ ਜਾਰੀ ਕਰ ਚੁੱਕਾ ਹੈ ਪਰ ਜਗਰਾਓ ਪੁਲਿਸ ਵਲੋ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਤੋਂ ਸਮੂਹ ਜੱਥੇਬੰਦੀਆਂ ਦੇ ਆਗੂ ਖਫਾ ਹਨ।