ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਬੀਤੇ ਦਿਨੀਂ ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਲੜੀ ਵਿੱਚ ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਛੇਂਵੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੂਨੀਅਰ ਅਤੇ ਸੀਨੀਅਰ ਦੇ ਗਰੁੱਪ ਬਣਾ ਕੇ ਬੱਚਿਆਂ ਦੇ ਸੁਲੇਖ ਪੱਧਰ ਨੂੰ ਜਾਂਚਿਆ ਗਿਆ। ਜੂਨੀਅਰ ਗਰੁੱਪ ਵਿੱਚ ਤਿੰਨ ਅਤੇ ਸੀਨੀਅਰ ਗਰੁੱਪ ਵਿੱਚ ਤਿੰਨ ਬੱਚਿਆਂ ਨੂੰ ਜੇਤੂ ਕਢਿਆ ਗਿਆ। ਜੂਨੀਅਰ ਗਰੁੱਪ ਵਿਚੋਂ ਰਵਨੀਤ ਕੌਰ ਨੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਤਾਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਤੇ ਸੀਨੀਅਰ ਗਰੁੱਪ ਵਿੱਚ ਪੂਜਾ ਨੇ ਪਹਿਲਾ ਸਥਾਨ,ਅੰਸਿਕਾ ਨੇ ਦੂਜਾ ਅਤੇ ਰਿਤਿਕਾ ਤੇ ਜਸਲੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਦੀਆਂ ਸੁਲੇਖ ਰਚਨਾਵਾਂ ਵਿੱਚ ਅੱਖਰਾਂ ਦੀ ਸਹੀ ਬਨਾਵਟ ਅਤੇ ਮਾਤਰਾਵਾਂ ਦੀ ਪਰਖ ਨੂੰ ਖ਼ਾਸ ਧਿਆਨ ਵਿੱਚ ਰੱਖਿਆ ਗਿਆ। ਪ੍ਰਿੰਸੀਪਲ ਸ਼੍ਰੀ ਮਤੀ ਰਾਜਪਾਲ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।ਇਹ ਗੱਲ ਧਿਆਨ ਦਿਵਾਉਣ ਯੋਗ ਹੈ ਕਿ ਸਕੂਲ ਵਿੱਚ ਸੁੰਦਰ ਸੁਲੇਖ ਵਾਲੇ ਬੱਚਿਆਂ ਦੀ ਰਚਨਾ ਨੂੰ ਫਰੇਮਬੰਦ ਕਰਕੇ ਲਗਾਇਆ ਜਾਂਦਾ ਹੈ।