ਕਾਂਗਰਸ ਪਾਰਟੀ ਦੇ ਨਾਮ ਦੀ ਹਨੇਰੀ ਚਲ ਰਹੀ ਹੈ,ਲੁਧਿਆਣਾ ਤੋ ਬਿੱਟੂ ਦੀ ਇਤਿਹਾਸਿਕ ਜਿੱਤ ਪੱਕੀ ਹੈ:ਸਰਪੰਚ ਸਿਕੰਦਰ ਸਿੰਘ ਪੈਚ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੀਡ ਨਾਲ ਜਿਤਾਵਾਗੇ।ਉਕਤ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ 'ਚ ਸ੍ਰੀ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੇ ਨਾਮ ਦੀ ਹਨੇਰੀ ਚਲ ਰਹੀ ਹੈ,ਜਿਸ ਕਾਰਨ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ,ਕੇਂਦਰ 'ਚ ਕਾਂਗਰਸ ਸਰਕਾਰ ਬਣਨ ਕਾਰਨ ਲੁਧਿਆਣਾ ਦੇ ਲੋਕਾਂ ਕੋਲ ਸੁਨਿਹਰੀ ਮੌਕਾ ਹੈ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਐਮ.ਪੀ.ਬਣਾਕੇ ਕੇਂਦਰ 'ਚ ਭੇਜਣ,ਜਿਸ ਨਾਲ ਲੁਧਿਆਣਾ ਤੋਂ ਬਿੱਟੂ ਦੀ ਇਤਿਹਾਸਿਕ ਜਿੱਤ ਯਕੀਨੀ ਹੈ।ਕਿਉਂਕਿ ਕੈਂਪਟਨ ਸਰਕਾਰ ਨੇ ਹੇਠਲੇ ਪੱਧਰ ਤੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜ ਹਰ ਵਰਗ ਦੇ ਲੋਕਾਂ ਨੂੰ ਲਾਭਪਾਤਰ ਬਣਾਇਆ ਹੈ,ਕਾਂਗਰਸ ਦੀ ਲੋਕ ਪੱਖੀ ਨੀਤੀਆਂ ਤੋਂ ਲੋਕ ਬਾਗੋ-ਬਾਗ ਹਨ ਕਿ ਗਰੀਬਾਂ ਨੂੰ ਘਰ ਬਣਾਉਣ ਲਈ 5-5 ਮਰਲੇ ਦੇ ਪਲਾਟ,ਪੈਨਸਨ 750 ਰੁਪਾਏ,ਸਸਤਾ ਰਾਸਨ ਦੇਣ ਲਈ ਨੀਲੇ ਕਾਰਡ,ਪਾਰਕਾਂ ਤੇ ਜਿੰਮਾਂ ਦਾ ਨਿਰਮਾਣ ,ਲੱਖਾ ਬੇਰੋਜੁਗਾਰ ਨੌਜਵਾਨ ਨੂੰ ਸਰਕਾਰੀ ਨਿੱਜੀ ਜਾਂ ਸਵੈ-ਰੋਜਗਾਰ,ਘਰੇਲੂ ਘਰਾਂ ਦੇ 200 ਯੂਨਿਟ ਬਿਜਲੀ ਬਿੱਲ ਮੁਆਫ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਸੂਬੇ ਦੇ ਸਿਿਖਆਂ ,ਸਿਹਤ,ਖੇਡਾਂ,ਸਭਿਆਚਾਰ,ਧਾਰਮਿਕ,ਸਮਾਜਿਕ ਤੇ ਆਰਥਿਕ ਖੇਤਰਾਂ ਵਿਚ ਵਿਕਾਸ,ਤਰੱਕੀ ਤੇ ਖੁਸ਼ਹਾਲੀ ਲਈ ਵਿਸ਼ੇਸ਼ ਯੋਜਵਾਨਾਂ ਦਿੱਤੀਆਂ ਹਨ ਤੇ ਹਰ ਵਰਗ ਦੇ ਲੋਕਾਂ ਨੂੰ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ ਮਹੁਈਆਂ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਵਿਵਾਦਾਂ ਤੇ ਭ੍ਰਿਸਟਾਚਾਰ ਵਿਚ ਘਿਰਦੀ ਜਾ ਰਹੀ ਹੈ,ਲੋਕ ਵਿਰੋਧੀ ਮੋਦੀ ਸਰਕਾਰ ਨੇ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ 'ਚ ਪੀਸਿਆਂ ਹੈ ਤੇ ਮਨ ਕਿ ਬਾਤ ਦੇ ਨਾਂ ਤੇ  ਗੁੰਮਰਾਹ ਕੀਤਾ ਹੈ।ਸਰਪੰਚ ਗਾਲਿਬ ਨੇ ਦਾਅਵਾ ਕਰਦਿਆਂ ਕਿਹਾ ਕਿ ਬਿੱਟੂ ਲੁਧਿਆਣਾ ਤੋਂ ਐਮ.ਪੀ.ਬਣ ਕੇ ਹੈਟ੍ਰਿਕ ਮਾਰਨਗੇ।