You are here

ਲੁਧਿਆਣਾ

ਧਰਮਿੰਦਰ ਨੇ ਸਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁੱਝ ਸਿੱਖਣ ਲਈ ਕਿਹਾ

ਲੁਧਿਆਣਾ, ਜੁਲਾਈ 2019 - (ਮਨਜਿੰਦਰ ਗਿੱਲ)-  ਪਿਸਲੇ ਦਿਨੀਂ ਸੰਨੀ ਦਿਉਲ ਵੱਲੋਂ ਇਕ ਪੱਤਰ ਜਾਰੀ ਕਰ ਕੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਆਪਣਾ ਨੁਮਾਇੰਦਾ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਲਈ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਸੀ। ਜਿਸ 'ਤੇ ਸੰਨੀ ਦਿਓਲ ਦੇ ਪਿਓ ਧਰਮਿੰਦਰ ਦਿਓਲ ਨੇ ਸਵੇਰੇ ਟਵੀਟ ਰਾਹੀ ਆਪਣੇ ਪੁੱਤਰ ਸੰਨੀ ਦਿਉਲ ਨੂੰ ਆਮ ਆਦਮੀ ਪਾਰਟੀ ਦੇ ਐੱਮ ਪੀ ਭਗਵੰਤ ਮਾਨ ਤੋਂ ਕੁੱਝ ਸਿੱਖਣ ਦੀ ਸਲਾਹ ਦਿੱਤੀ। ਧਰਮਿੰਦਰ ਦਿਓਲ ਨੇ ਭਗਵੰਤ ਮਾਨ ਨੂੰ ਆਪਣ ਪੁੱਤ ਵਾਂਗ ਦੱਸਿਆ। ਧਰਮਿੰਦਰ ਨੇ ਆਪਣੇ ਟਵੀਟ ਵਿੱਚ ਭਗਵੰਤ ਮਾਨ ਦੀ ਭਾਰਤ ਮਾਤਾ ਦੀ ਸੇਵਾ ਕਰਨ ਲਈ ਦਿੱਤੀ ਕੁਰਬਾਨੀ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਉਨ੍ਹਾਂ ਨੇ ਭਗਵੰਤ ਮਾਨ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਸ ਨੂੰ ਭਗਵੰਤ ਮਾਨ 'ਤੇ ਪੂਰਾ ਮਾਣ ਹੈ। ਹਲਾਂਕਿ ਬਾਅਦ 'ਚ ਧਰਮਿੰਦਰ ਦਿਉਲ ਵੱਲੋਂ ਇਸ ਟਵੀਟ ਨੂੰ ਆਪਣੇ ਟਵਿਟਰ ਅਕਾਊਂਟ ਤੋਂ ਹਟਾ ਦਿੱਤਾ ਗਿਆ।

ਆਮ ਲੋਕਾਂ ਲਈ ਪਾਣੀ ਦੇ ਟੈਸਟ ਕਰਵਾਉਣੇ ਵਸੋਂ ਬਾਹਰ

ਲੁਧਿਆਣਾ, ਜੁਲਾਈ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਦਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਣ ਆਮ ਲੋਕਾਂ ਦਾ ਪਾਣੀ ਟੈੱਸਟ ਕਰਨ ਲਈ 4585 ਰੁਪਏ ਵਸੂਲ ਕਰੇਗਾ, ਪਾਣੀ ਵਿਚ ਆ ਚੁੱਕੇ 17 ਤੱਤਾਂ ਦੇ ਇਹ ਟੈੱਸਟ ਹਾਲ ਹੀ ਵਿਚ ਮੁਹਾਲੀ ਹੋਣ ਲੱਗੇ ਹਨ। ਇੰਨੇ ਮਹਿੰਗੇ ਟੈੱਸਟ ਹੋਣ ਕਰਕੇ ਪੰਜਾਬ ਵਿਚੋਂ ਕੋਈ ਵੀ ਵਿਅਕਤੀ ਨਿੱਜੀ ਤੌਰ ’ਤੇ ਪਾਣੀ ਟੈੱਸਟ ਕਰਾਉਣ ਲਈ ਲੈਬਾਰਟਰੀ ਤੱਕ ਨਹੀਂ ਪੁੱਜਿਆ। ਜਾਣਕਾਰੀ ਅਨੁਸਾਰ ਪਾਣੀ ਵਿਚ ਆਏ ਵਾਧੂ ਤੱਤਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਕੀਮਤ ਤੈਅ ਕੀਤੀ ਗਈ ਹੈ ਜਿਨ੍ਹਾਂ ਵਿਚ ਫਲੋਰਾਈਡ, ਕਲੋਰਾਈਡ, ਨਾਈਟ੍ਰੇਟ, ਸਲਫ਼ੇਟ, ਕੈਲਸ਼ੀਅਮ, ਮੈਗਨੀਸ਼ੀਅਮ ਇਨ੍ਹਾਂ ਸਾਰੇ ਤੱਤਾਂ ਦੀ ਜਾਂਚ 370 ਰੁਪਏ ਪਰ ਤੱਤ ਦੀ ਹੋਵੇਗੀ। ਜਦ ਕਿ ਯੂਰੇਨੀਅਮ ਦੀ ਜਾਂਚ 215 ਰੁਪਏ ਦੀ ਕੀਤੀ ਜਾਵੇਗੀ, ਭਾਰੇ ਤੱਤਾਂ ਵਿਚ ਪ੍ਰਤੀ ਤੱਤ 215 ਰੁਪਏ ਵਿਚ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਵਿਚ ਐਲਮੀਨੀਅਮ, ਲੈੱਡ, ਸਿਲੈਨੀਅਮ, ਕਰੋਮੀਅਮ, ਮਰਕਰੀ, ਆਰਸੈਨਿਕ, ਕੈਡੀਮਮ, ਨਿੱਕਲ, ਆਇਰਨ ਅਤੇ ਕਾਪਰ ਸ਼ਾਮਲ ਹਨ। ਇਨ੍ਹਾਂ ਸਾਰੇ 17 ਤੱਤਾਂ ਦੇ ਟੈੱਸਟਾਂ ਦੇ ਕੁੱਲ 4585 ਬਣਦੇ ਹਨ, ਹਾਲਾਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਵਿਚ ਪੰਜਾਬ ਸਰਕਾਰ ਦੇ ਕੁਝ ਵਿਭਾਗਾਂ ਦੇ ਟੈੱਸਟਾਂ, ਸਰਕਾਰੀ ਸਕੂਲਾਂ ਤੇ ਗੌਰਮਿੰਟ ਏਡਿਡ ਸਕੂਲਾਂ ਨੂੰ ਵੀ 50 ਫ਼ੀਸਦੀ ਦੀ ਛੋਟ ਦਿੱਤੀ ਹੈ, ਪ੍ਰਾਈਵੇਟ ਸਕੂਲਾਂ ਲਈ ਅਤੇ ਹੋਰ ਸਟੇਟ ਸਰਕਾਰ ਲਈ ਵੀ 30 ਫ਼ੀਸਦੀ ਦੀ ਛੋਟ ਦਿੱਤੀ ਹੈ। ਇਹ ਛੋਟ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਵਿਅਕਤੀ ਪਾਣੀ ਦੇ ਟੈੱਸਟ ਕਰਾਉਣ ਲਈ ਨਹੀਂ ਆਇਆ।

ਆੜਤੀਆ ਸ ਹਰਦੇਵ ਸਿੰਘ ਖਹਿਰਾ ਲੋਧੀਵਾਲਾ ਨੂੰ ਭਾਵ ਭਿਨੀ ਸਰਧਾਂਜਲੀ

ਸਿੱਧਵਾਂ ਬੇਟ ,ਜੁਲਾਈ 2019 -(ਮਨਜਿੰਦਰ ਗਿੱਲ)- 22 ਜੂਨ ਵਾਲੇ ਦਿਨ ਬੇਟ ਇਲਾਕੇ ਦੀ ਸਤਿਕਾਰ ਯੋਗ ਸਖਸ਼ੀਅਤ ਆੜਤੀਆ ਹਰਦੇਵ ਸਿੰਘ ਖਹਿਰਾ ਲੋਧੀਵਾਲਾ ਆਪਣੀ ਸੰਸਾਰਕ ਯਾਤਰਾ ਪੁਰੀ ਕਰ ਗੁਰੂ ਸਾਹਿਬ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ।ਅੱਜ ਗੁਰਦੁਆਰਾ ਬੋਓਲੀ ਸਾਹਿਬ ਸੋਡੀਵਾਲਾ ਵਿਖੇ ਓਹਨਾ ਨਮਿੱਤ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ । ਭੋਗ ਸਮੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰਿਆ ਅਤੇ ਸ ਖਹਿਰਾ ਨੂੰ ਸਰਦਾ ਤੇ ਸਤਿਕਾਰ ਭੇਟ ਕੀਤਾ।ਉਸ ਸਮੇ ਰਾਗੀ ਜਥੇ ਵਲੋਂ ਵਿਰਾਗ ਮਈ ਕੀਰਤਨ ਦੁਆਰਾ ਸੰਗਤਾਂ ਨੂੰ ਮੌਤ ਦੇ ਮੁਤੱਲਕ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।ਕਥਾ ਵਾਚਕ ਗਿਆਨੀ ਰਣਜੀਤ ਸਿੰਘ ਖਾਲਸਾ ਜੀ ਵਲੋਂ ਸਗਤਾ ਨਾਲ ਮੌਤ ਇੱਕ ਅਟੱਲ ਸਚਾਈ ਹੈ ਜੋ ਆਪਣੇ ਸਮੇਂ ਅਨੁਸਾਰ ਹਰੇਕ ਜੀਵ ਅਤੇ ਮੁਨਖ ਨੂੰ ਮਿਲਦੀ ਹੈ ਉਪਰ ਸ਼ਬਦ ਦੀ  ਵਿਚਾਰ ਦੁਆਰਾ ਸਾਜ ਪਾਈ ਗਈ।ਸ ਸਤਪਾਲ ਸਿੰਘ ਦੇਹਰਕਾਂ ਵਲੋਂ ਸਟੇਜ ਦੀ ਸੇਵਾ ਵਾਖੂਬੀ ਨਿਵਾਈ ਗਈ। ਜਥੇਦਾਰ ਅਮਨਜੀਤ ਸਿੰਘ ਖਹਿਰਾ ਵਲੋਂ ਆਪਣੇ ਚਾਚਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਅਤੇ ਇਲਾਕੇ ਵਿੱਚ ਕੀਤੇ ਕਮਾ ਨੂੰ ਸੰਗਤਾਂ ਨਾਲ ਸਾਜਾਂ ਕੀਤਾ।ਉਸ ਸਮੇ ਸ ਹਰਦੇਵ ਸਿੰਘ ਦੇ ਨਜ਼ਦੀਕੀ ਸਾਥੀ ਜਥੇਦਾਰ ਹਰਸੁਰੀਦਰ ਸਿੰਘ ਗਿੱਲ ਸਾਬਿਕਾ ਐਸ ਜੀ ਪੀ ਸੀ ਮੈਂਬਰ ਜਗਰਾਓ ਵਲੋਂ ਸਰਦਾ ਦੇ ਫੁੱਲ ਭੇਟ ਕਰਦੇ ਆਖਿਆ ਕਿ ਸ ਖਹਿਰਾ ਇਕ ਕਿਰਤੀ ਇਨਸਾਨ ਸਨ ਜਿਨਾਂ ਸਮਾਜ ਵਿਚ ਇਕ ਵਧੀਆ ਇਨਸਾਨ ਹੋਣ ਦਾ ਮਾਣਹਾਸਲ ਕੀਤਾ ਹੈ।ਉਹਨਾਂ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।ਉਸ ਸਮੇ ਸਾਬਿਕਾ ਐਮ ਐਲ ਏ ਹਲਕਾ ਜਗਰਾਓਂ ਸ਼੍ਰੀ ਐਸ ਆਰ ਕਲੇਰ ਨੇ ਪਰਿਵਾਰ ਨਾਲ ਦੁੱਖ ਸਾਜਾਂ ਕਰਦਿਆਂ ਖਹਿਰਾ ਸਾਹਿਬ ਨੂੰ ਇਕ ਵਧੀਆ ਸਖਸ਼ੀਅਤ ਦੇ ਮਾਲਕ ਦੱਸਿਆ ਅਤੇ ਸੰਗਤਾਂ ਦਾ ਪਰਿਵਾਰ ਵਲੋਂ ਧਨ ਵਾਦ ਵੀ ਕੀਤਾ।ਇਲਾਕੇ ਦੀਆਂ ਪ੍ਰਮੁੱਖ ਸਖਸਿਤਾ ਵਲੋਂ ਖਹਿਰਾ ਪਰਿਵਾਰ ਨਾਲ ਦੁੱਖ ਸਜਾ ਕਰਨ ਵਾਲਿਆਂ ਵਿਚ ਸਾਬਿਕਾ ਡਿਪਟੀ ਡਾਰਿਕਟਰ ਪੰਜਾਬ ਸਰਕਾਰ ਸਿਖਿਆ ਵਿਭਾਗ ਡਾਕਟਰ ਬਲਦੇਵ ਸਿੰਘ,ਸ ਅਮਰੀਕ ਸਿੰਘ ਆਲੀਵਾਲ,ਸ ਭਾਗ ਸਿੰਘ ਮੱਲਾਂ ਸਾਬਿਕਾ ਐਮ ਐਲ ਏ,ਸ ਮੇਜਰ ਸਿੰਘ ਭੈਣੀ ਸਾਬਿਕਾ ਚੇਅਰਮੈਨ,ਸ ਸਿਮਰਨਜੀਤ ਸਿੰਘ ਬੈਸ ਪ੍ਰਧਾਨ ਲੋਕ ਇਨਸਾਫ਼ ਪਾਰਟੀ,ਸ ਮਲਕੀਤ ਸਿੰੰਘ ਦਾਖਾ ਸਾਬਿਕਾ ਮੰਤਰੀ,ਸ ਸੁਰਜੀਤ ਸਿੰਘ ਕਲੇੇਰ ਪ੍ਧਾਨ ਆੜਤੀਆ ਐਸੋਸੀਏਸ਼ਨ ਜਗਰਾਓਂ, ਸ ਰਸ਼ਪਾਲ ਸਿੰਘ ਤਲਵਾੜਾ ਸਾਬਿਕਾ ਚੇਅਰਮੈਨ ਮਾਰਕੀਟ ਕਮੇਟੀ , ਸ਼੍ਰੀ ਪਰਸ਼ੋਤਮ ਲਾਲ ਖਲੀਫਾ ਸਾਬਿਕਾ ਚੇਅਰਮੈਨ ਖਾਦੀ ਬੋਰਡ,ਸ ਦੀਦਾਰ ਸਿੰਘ ਮਲਕ ਸਾਬਿਕਾ ਚੇਅਰਮੈਨ ਬਲਾਕ ਸੰਮਤੀ ਜਗਰਾਓਂ,ਸ ਜਗਦੀਸ਼ ਸਿੰਘ ਗੋਰਸਿਆ ਸਾਬਿਕਾ ਚੇਅਰਮੈਨ ਮਾਰਕੀਟ ਕਮੇਟੀ, ਸ਼੍ਰੀ ਸੁਰੇਸ ਕੁਮਾਰ ਗਰਗ ਸੀਨੀਅਰ ਕਾਂਗਰਸ ਆਗੂ,ਸ਼੍ਰੀ ਸਭਰਵਾਲ ਬਲਾਕ ਪ੍ਰਧਾਨ ਕਾਂਗਰਸ ਜਗਰਾਓਂ, ਸ ਅਵਤਾਰ ਸਿੰਘ ਮਾਰਕੀਟ ਕਮੇਟੀ ਜਗਰਾਓਂ, ਲਾਲ ਸਿੰਘ ਲਾਲੀ ਪਹਿਲਵਾਨ ਸਾਬਿਕਾ ਪ੍ਰਧਾਨ-ਸ ਗੁਰਬਚਨ ਸਿੰਘ ਬਾਗੀਆਂ ਸਾਬਿਕਾ ਪ੍ਰਧਾਨ- ਸ ਪ੍ਰੇਮ ਸਿੰਘ ਸੇਰੇਵਾਲਾ ਮਜੂਦਾ ਪ੍ਰਧਾਨ-ਸ ਜੱਸਦੇਵ ਸਿੰਘ ਲੀਲਾ ਮਜੂਦਾ ਸਾਰੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ ਇਕਬਾਲ ਸਿੰਘ ਰਸੂਲਪੁਰ -ਸ ਇਕਬਾਲ ਸਿੰਘ ਸਿੱਧੂ - ਸ਼੍ਰੀ ਕੌਂਸਲ ਮੱਲਾ-ਸ ਮਨਜਿੰਦਰ ਗਿੱਲ-ਸ ਗੁਰਦੇਵ ਸਿੰਘ ਗਾਲਿਬ-ਸ ਮਨਜੀਤ ਸਿੰਘ ਗਿੱਲ-ਸ ਜਸਮੇਲ ਸਿੰਘ ਗਾਲਿਬ ਸਾਰੇ ਜਰਨਲਿਸਟ, ਸ ਕੁਲਵਿੰਦਰ ਸਿੰਘ ਚੰਦੀ ,

ਮਾਸਟਰ ਹਰਨਿਰਾਇਨ ਸਿੰਘ ਢਿੱਲੋਂ ਵਾਤਾਵਰਨ ਪ੍ਰੇਮੀ,ਸ਼੍ਰੀ ਕੇਵਲ ਸਿੰਗਲਾ ਇੰਡਸਟਰੀ ਲਿਸਟ, ਸ ਅਮਨਦੀਪ ਸਿੰਘ ਟਰਾਂਸਪੋਰਟ,ਸ ਅਮਰਜੀਤ ਸਿੰਘ ਮੰਡ ਤਿਹਾੜ ਸਾਬਿਕਾ ਮੈਂਬਰ -ਸ ਅਵਤਾਰ ਸਿੰਘ ਸਾਬਿਕਾ ਮੈਂਬਰ- ਬੀਬੀ ਜਸਬੀਰ ਕੌਰ ਸਾਬਿਕਾ ਮੈਂਬਰ,ਸ ਬਹਾਦਰ ਸਿੰਘ ਸਾਬਿਕਾ ਮੈਂਬਰ-ਸ ਜੀਵਨ ਸਿੰਘ ਬਾਗੀਆਂ ਮਜੂਦਾ ਸਾਰੇ ਮੈਂਬਰ ਬਲਾਕ ਸੰਮਤੀ, ਸ ਸੁਰਿਦਰ ਸਿੰਘ ਪਰਜਿਆ ਬਿਹਾਰੀ ਪੁਰ - ਸ ਕੁਲਵੀਰ ਸਿੰਘ ਬਹਾਦਰ ਕੇ-   ਸ ਕਰਨੈਲ ਸਿੰਘ ਜਨੇਤਪੁਰਾ-ਸ ਪ੍ਰੀਤਮ ਸਿੰਘ ਖਹਿਰਾ ਗਿਿੱਦੜਵਿੰਡੀ -ਸ ਸਲਵੰਤ ਸਿੰਘ ਬਗੀਆਂ -ਸ ਬਲਦੇਵ ਸਿੰਘ ਸੋਡੀਵਾਲਾ - ਸ ਕੁਲਦੀਪ ਸਿੰਘ ਗਿੱਲ ਗਿਿੱਦੜਵਿੰਡੀ-ਸ ਜੋਰਾ ਸਿੰਘ ਸਵਦੀ ਖੁਰਦ ਸਾਰੇ ਸਾਬਿਕਾ ਸਰਪੰਚ, ਸ ਪਰਮਿੰਦਰ ਸਿੰਘ ਟੁਸਾ ਲੋਦੀਵਾਲਾ-ਸ ਜੋਗਿੰਦਰ ਸਿੰਘ ਮਲਸੀਆਂ- ਸ ਜਗਜੀਤ ਸਿੰਘ ਕਾਕੜ-ਸ ਬਲਵਿੰਦਰ ਸਿੰਘ ਮੰਡ ਤਿਹਾੜ ਸਾਰੇ ਮਜੂੂਦਾ ਸਰਪੰਚ, ਪੰਚਾਇਤ ਮੈਂਬਰ ਸਾਹਿਬਾਨ ,ਇਲਾਕਾ ਭਰ ਤੋ ਸੰਗਤਾਂ ਵੱਡੀ ਗਿਣਤੀ ਵਿੱਚ  ਮਜੂਦ ਸਨ।

to ਪਿੰਡ ਸੰਗਤਪੁਰਾ ਢੈਪਈ ਦੇ ਸਰਕਾਰੀ ਸਕੂਲ ਦੇ ਮਾਸਟਰ ਵੱਲੋਂ ਦਲਿਤ ਵਿਦਿਆਰਥੀਆ ਨੂੰ ਚਮਾਰ ,ਚੂੜੇ ਦੀਆਂ ਗਾਲਾਂ ਕੱਢਣ ਦਾ ਖੋਲ੍ਹਿਆ ਭੇਦ

* ਪਹਿਲਾ ਵੀ ਕੀਤੀਆਂ ਕਈ ਕਰਤੂਤਾਂ ਹੋਈਆਂ ਨਸ਼ਰ * ਸਕੂਲ ਮੁੱਖੀ ਨੂੰ ਵੀ ਜਾਣਦਾ ਹੈ ਟਿੱਚ ਅਤੇ ਕੱਢਦਾ ਹੈ ਗੰਦੀਆ ਗੰਦੀਆ ਗਾਲਾਂ *

ਚੌਕੀਮਾਨ 4 ਜੁਲਾਈ (ਨਸੀਬ ਸਿੰਘ ਵਿਰਕ) ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਵਿੱਦਿਆ ਦਾ ਮਿਆਰ ਉੱਚਾ ਚੱਕਣ ਲਈ ਬੜੇ ਵੱਡੇ ਵੱਡੇ ਉਪਰਾਲੇ ਕਰਦੀਆ ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਨੂੰ ਆ ਰਹੀਆ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਨੱਜਿਠ ਕੇ ਸਰਕਾਰੀ ਸਕੂਲਾਂ ਚ ਲਗਾਤਾਰ ਘਟ ਰਹੀ ਬੱਚਿਆ ਦੀ ਗਿਣਤੀ ਨੂੰ ਪੂਰਾ ਕਰਨ ਵਿੱਚ ਕਈ ਪਹਿਲ ਕਦਮੀ ਕਰ ਰਹੀਆ ਹਨ ਤਾਂ ਕਿ ਗਰੀਬ ਪਰਿਵਾਰਾਂ ਦੇ ਬੱਚੇ ਉੱਚ ਵਿਦਿਆ ਪ੍ਰਾਪਤ ਕਰਕੇ ਆਪਣਾ ਤੇ ਆਪਣੇ ਮਾਪਿਆ ਦਾ ਭੱਵਿਖ ਸਵਾਰ ਸਕਣ ਪਰ ਕਈ ਸਰਕਾਰੀ ਅਧਿਆਪਕਾ ਦੀ ਕਰਕੇ ਪਿੰਡਾ ਦੇ ਲੋਕ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਚ ਨਹੀ ਪੜ੍ਹਾ ਰਹੇ ਕਿਉ ਕਿ ਉਹਨਾ ਦੇ ਬੱਚਿਆ ਨਾਲ ਵਿੱਤਕਰਾਂ ਹੋ ਰਿਹਾ ਹੈ । ਅਜਿਹੀ ਹੀ ਘਟਨਾ ਵਾਰੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਲੁਧਿਆਣਾ ਦੇ ਪਿੰਡ ਸੰਗਤਪੁਰਾ ਢੈਪਈ ਦੇ ਪੰਚ ਰਾਗਾ ਸਿੰਘ , ਅਵਤਾਰ ਸਿੰਘ ਬੰਬੇ ਵਾਲੇ , ਪੰਚ ਨਵਜੋਤ ਕੌਰ , ਪੰਚ ਗੁਰਜੀਤ ਸਿੰਘ ਗੋਗੀ , ਪ੍ਰਧਾਨ ਸਰਬਣ ਸਿੰਘ , ਚੇਅਰਮੈਨ ਜਸਵਿੰਦਰ ਸਿੰਘ ਕਾਲਾ , ਸਤਵੀਰ ਕੌਰ , ਸੰਦੀਪ ਕੌਰ,ਗੁਰਪਿੰਦਰ ਕੌਰ , ਅਮਨਦੀਪ ਕੌਰ ,ਧਰਮਜੀਤ ਕੌਰ ,ਜਸਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਆਦਿ ਨਗਰ ਵਾਸੀਆ ਨੇ ਦੱਸਿਆ ਕਿ ਸਾਡੇ ਸਰਕਾਰੀ ਹਾਈ ਸਕੂਲ ਦਾ ਇੱਕ ਟੀਚਰ ਸੁਖਵਿੰਦਰ ਸਿੰਘ ਜੋਕਿ ਸਾਡੇ ਹੀ ਪਿੰਡ ਦਾ ਹੈ ਸਾਡੇ ਬੱਚਿਆ ਨਾਲ ਜਾਤ ਪਾਤ ਪ੍ਰਤੀ ਵਿਤਕਰਾ ਕਰ ਰਿਹਾ ਹੈ । ਇਸ ਸਮੇਂ ਉਹਨਾ ਨੇ ਕਿਹਾ ਕਿ ਮਾਸਟਰ ਸੁਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਚ ਪੜ੍ਹਣ ਵਾਲੇ ਦਲਿਤ ਪਰਿਵਾਰਾਂ ਦੇ ਵਿਦਿਆਰਥੀਆ ਨੂੰ ਚੂੜੇ ,ਚਮਾਰ ਕਿਹ ਕਿ ਬੁਲਾਉਣ ਦੇ ਨਾਲ ਨਾਲ ਬੇਬਝਾ ਕੁੱਟ ਮਾਰ ਵੀ ਕਰਦਾ ਆ ਰਿਹਾ ਹੈ ,ਇਸ ਸਮੇਂ ਇੱਕਤਰ ਹੋਏ ਨਗਰ ਵਾਸੀਆ ਨੇ ਕਿਹਾ ਕਿ ਇਸ ਮਾਸਟਰ ਨੇ ਪਹਿਲਾ ਵੀ ਕੁੱਝ ਸਮਾਂ ਪਹਿਲਾਂ ਕੁੱਝ ਅਜਿਹੀ ਕਰਤੂਤ ਕੀਤੀ ਸੀ ਕਿ ਜਿਸ ਨੂੰ ਅਸੀ ਦਸ ਨਹੀ ਸਕਦੇ ਪਰ ਹਰ ਵਾਰ ਇਹ ਮਾਨਸਿਕ ਤੌਰ ਤੇ ਬੀਮਾਰ ਹੋਣ ਦਾ ਬਹਾਨਾ ਲਗਾਕੇ ਆਪਣੀਆਂ ਕੀਤੀਆਂ ਕਰਤੂਤਾਂ ਤੇ ਪਰਦਾ ਪਾ ਜਾਂਦਾ ਹੈ ਪਰ ਇਸ ਵਾਰ ਅਸੀ ਇਸ ਦੀਆਂ ਮਾੜੀਆਂ ਤੇ ਗੰਦੀਆਂ ਹਰਕਤਾਂ ਤੋਂ ਅੱਕ ਗਏ ਹਾਂ ਜਿਸ ਕਰਕੇ ਅਸੀ ਇੱਕਤਰ ਹੋਕੇ ਅੱਜ ਸਕੂਲ ਸਟਾਫ ਅਤੇ ਪ੍ਰਸਾਸਨ ਤੋਂ ਇਸ ਖਿਲ਼ਾਫ ਕਰਵਾਈ ਦੀ ਮੰਗ ਕਰਦੇ ਹੋਏ ਇਹ ਪ੍ਰਦਰਸ਼ਨ ਕੀਤਾ ਹੈ । ਇਸ

ਸਬੰਧੀ ਜਦੋ ਸਕੂਲ ਮੁੱਖੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਮਾਸਟਰ ਸੁੱਖਵਿੰਦਰ ਸਿੰਘ ਸਕੂਲ ਚ ਹਾਜਰੀ ਲਗਾਕੇ ਉਸ ਤੋਂ ਬਾਅਦ ਆਪਣੇ ਘਰ ਨੂੰ ਚਲਾ ਜਾਂਦਾ ਸੀ ਇਸੇ ਤਰ੍ਹਾ ਕੱਲ ਵੀ ਹੋਇਆ ਜਦੋਂ ਮੈਂ ਸੁੱਖਵਿੰਦਰ ਸਿੰਘ ਨੂੰ ਇਸ ਵਾਰੇ ਪੁੱਛਿਆ ਤੇ ਕਿਹਾ ਕਿ ਤੁਸੀ ਬਿਨਾ ਦੱਸੇ ਹਰ ਵਾਰ ਦੀ ਤਰ੍ਹਾ ਅੱਜ ਵੀ ਕਿੱਧਰੇ ਗਾਇਬ ਹੋ ਗਏ ਤਾਂ ਉਸ ਨੇ ਮੈਨੂੰ ਸਕੂਲ ਸਟਾਫ ਅਤੇ ਬੱਚਿਆਂ ਸਾਹਮਣੇ ਗੰਦੀਆਂ ਮੰਦੀਆਂ ਗਾਲਾਂ ਕੱਢਣੀਆਂ ਸੁਰੂ ਕਰ ਦਿੱਤੀਆਂ ਜਿਸ ਦੇ ਨਤੀਜੇ ਵਜੋਂ ਅੱਜ ਬੱਚਿਆ ਦੇ ਮਾਪੇ ਇੱਥੇ ਇੱਕਤਰ ਹੋਕੇ ਇਸ ਦਾ ਵਿਰੋਧ ਕਰ ਰਹੇ ਹਨ । ਜਦੋ ਇਸ ਸਬੰਧੀ ਮਾਸਟਰ ਸੁਖਵਿੰਦਰ ਸਿੰਘ ਨਾਲ ਨਗਰ ਵਾਸੀਆ ਦੀ ਹਾਜਰੀ ਚ ਗੱਲਬਾਤ ਕਰਨੀ ਚਾਹੀ ਤਾਂ ਉਹ ਫੋਨ ਆਉਣ ਦਾ ਬਹਾਨਾ ਬਣਾਕੇ ਨੋ ਦੋ ਗਿਆਰਾਂ ਹੋ ਗਿਆਂ ਅਤੇ ਸਾਰਾ ਦਿਨ ਸਕੂਲ ਨਹੀ ਵੜ੍ਹਿਆਂ ਜਦੋ ਪੱਤਰਕਾਰਾਂ ਵੱਲੋਂ ਮਾਸਟਰ ਸੁਖਵਿੰਦਰ ਸਿੰਘ ਦੇ ਨਿੱਜੀ ਫੋਨ ਨੰਬਰ ਤੇ ਕਾਲ ਕਰਕੇ ਗੱਲ ਕਰਨੀ ਚਾਹੀ ਤਾਂ ਉਸ ਨੇ ਫੋਨ ਨਹੀ ਚੱਕਿਆਂ

 

ਕੀ ਕਹਿੰਦੇ ਨੇ ਡੀ ਈ ਓ ਸਵਰਨਜੀਤ ਕੌਰ ਲੁਧਿਆਣਾ

ਜਦੋ ਪਿੰਡ ਸੰਗਤਪੁਰਾ ਢੈਪਈ ਚ ਹੋਈ ਸਾਰੀ ਘਟਨਾ ਵਾਰੇ ਡੀ ਈ ਉ ਲੁਧਿਅਆਣਾ ਮੈਡਮ ਸਵਰਨਜੀਤ ਕੌਰ ਨਾਲ ਫੋਨ ਕਾਲ ਦੁਆਰਾ ਰਾਬਤ ਕੀਤਾ ਗਿਆਂ ਤਾਂ ਉਹਨਾ ਨੇ ਕਿਹਾ ਕਿ ਇਸ ਦੀ ਰਿਪੋਰਟ ਲੈਕੇ ਅੱਗੇ ਭੇਜ ਦਿੱਤੀ ਜਾਵੇਗੀ ਅਤੇ ਜਲਦ ਤੋਂ ਜਲਦ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।

ਸੂਬਾ ਸਰਕਾਰ ਨੇ ਕੈਂਸਰ ਖੋਜ ਸੰਸਥਾ ਲਈ ਫੰਡ ਬੰਦ ਕੀਤੇ-ਹਰਸਿਮਰਤ

ਜਗਰਾਓ, ਜੁਲਾਈ 2019-( ਮਨਜਿੰਦਰ ਗਿੱਲ)- ਪੰਜਾਬ ਅਤੇ ਵਿਸ਼ੇਸ਼ ਤੌਰ 'ਤੇ ਬਠਿੰਡਾ ਦਾ ਜ਼ਿਕਰ ਹੋਣ 'ਤੇ ਸਦਨ 'ਚ ਮੌਜੂਦ ਹਰਸਿਮਰਤ ਕੌਰ ਬਾਦਲ ਨੇ ਵੀ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਬਠਿੰਡਾ 'ਚ ਕੈਂਸਰ ਖ਼ੋਜ ਸੰਸਥਾ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਮੌਜੂਦਾ ਸੂਬਾ ਸਰਕਾਰ ਨੇ ਫੰਡ ਤੱਕ ਦੇਣਾ ਬੰਦ ਕਰ ਦਿੱਤਾ ਹੈ | ਹਰਸਿਮਰਤ ਕੌਰ ਬਾਦਲ ਦੇ ਦਾਅਵੇ ਨੂੰ ਕਾਂਗਰਸੀ ਆਗੂਆਂ ਨੇ ਨਕਾਰਦਿਆਂ ਸਦਨ 'ਚ ਹੰਗਾਮਾ ਸ਼ੁਰੂ ਕਰ ਦਿੱਤਾ, ਜਦਕਿ ਸੂਬਾਈ ਅਤੇ ਕੇਂਦਰੀ ਗੰੁਝਲਾਂ 'ਚ ਉਲਝਿਆ ਕੈਂਸਰ ਦਾ ਮਾਮਲਾ ਹੰਗਾਮੇ 'ਚ ਹੀ ਕਿਤੇ ਦੱਬ ਗਿਆ |

ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮਿਲੇਗੀ ਫਸਲੀ ਵਿਭਿੰਨਤਾ ਸਕੀਮ ਤਹਿਤ 5000/- ਰੁਪਏ ਪ੍ਰਤੀ ਹੈਕਟੇਅਰ ਮਾਲੀ ਸਹਾਇਤਾ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਮਾਲੀ ਸਹਾਇਤਾ ਅਤੇ ਰਿਆਇਤੀ ਦਰਾਂ 'ਤੇ ਮੁਹੱਈਆ ਹੋਵੇਗਾ ਤੁਪਕਾ ਸਿੰਚਾਈ ਸਿਸਟਮ

ਲੁਧਿਆਣਾ,ਜੁਲਾਈ 2019( ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੀ ਬਿਜਾਏ ਹੋਰ ਫਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਫੀਲਡ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਪਹੁੰਚ ਕਰਕੇ ਇਸ ਬਾਬਤ ਜਾਗਰੂਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਸਾਨਾਂ ਨੂੰ ਹੋਰ ਫ਼ਸਲਾਂ ਵੱਲ ਆਕਰਸ਼ਿਤ ਕਰਨ ਲਈ ਮਾਲੀ ਸਹਾਇਤਾ ਮੁਹੱਈਆ ਕਰਾਉਣ ਦੇ ਨਾਲ-ਨਾਲ ਤੁਪਕਾ ਸਿੰਚਾਈ ਸਿਸਟਮ ਵੀ ਰਿਆਇਤੀ ਦਰਾਂ 'ਤੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗ ਰਿਹਾ ਹੈ, ਜਿਸ ਕਾਰਨ ਰਿਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੀ ਬਜਾਏ ਮੱਕੀ, ਮੂੰਗੀ, ਮਾਂਹ, ਅਰਹਰ, ਸੋਇਆਬੀਨ ਅਤੇ ਤਿੱਲਾਂ ਵਰਗੀਆਂ ਫਸਲਾਂ ਬੀਜਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਮੱਕੀ ਦੀ ਫਸਲ ਫਸਲੀ ਵਿਭਿੰਨਤਾ ਵਿਚ ਅਹਿਮ ਯੋਗਦਾਨ ਪਾ ਸਕਦੀ ਹੈ, ਕਿਉਂਕਿ ਇਸ ਨੂੰ ਸਿਰਫ 4 ਜਾਂ 5 ਪਾਣੀ ਹੀ ਲੱਗਦੇ ਹਨ, ਜਦੋਂ ਕਿ ਝੋਨੇ ਨੂੰ 30 ਤੋਂ ਲੈ ਕੇ 35 ਪਾਣੀਆਂ ਦੀ ਲੋੜ ਹੁੰਦੀ ਹੈ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਅੰਦਰ ਮੱਕੀ ਦੀ ਕਾਸ਼ਤ ਘੱਟ ਹੋਣ ਕਾਰਨ ਬਾਹਰਲੇ ਜ਼ਿਲਿ•ਆਂ/ਸੂਬਿਆਂ ਤੋਂ ਮੱਕੀ ਮੰਗਵਾਈ ਜਾਂਦੀ ਹੈ। ਇਸ ਸਾਲ ਜ਼ਿਲਾ ਲੁਧਿਆਣਾ ਅੰਦਰ ਮੱਕੀ ਬੀਜਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਸਕੀਮ ਤਹਿਤ 5000/- ਰੁਪਏ ਪ੍ਰਤੀ ਹੈਕਟੇਅਰ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਨੈਸ਼ਨਲ ਅਡਾਪਸ਼ਨ ਫੰਡ ਫਾਰ ਕਲਾਈਮੇਟ ਚੇਂਜ਼ ਸਕੀਮ ਤਹਿਤ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ 23500/- ਰੁਪਏ ਪ੍ਰਤੀ ਹੈਕਟੇਅਰ (ਸਿਰਫ ਦੋਰਾਹਾ ਬਲਾਕ) ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਵਾਰ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕਿਸਾਨਾਂ ਕੋਲੋਂ ਸਿਰਫ 10,000/- ਰੁਪਏ ਲੈ ਕੇ ਮੱਕੀ ਦੇ ਖੇਤਾਂ ਵਿੱਚ ਕਰੀਬ 1,30,000/- ਰੁਪਏ ਦਾ ਤੁਪਕਾ ਸਿੰਚਾਈ  (4rip 9rrigation) ਵਾਲਾ ਸਿਸਟਮ ਵੀ ਲਗਵਾ ਕੇ ਦੇਵੇਗੀ।ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੇ ਨਾਲ-ਨਾਲ ਪਾਣੀ ਦੀ ਬੱਚਤ ਵੀ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਹਰੇਕ ਬਲਾਕ ਅੰਦਰ ਸਮੂਹ ਫੀਲਡ ਸਟਾਫ ਦੀ ਮੱਕੀ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਵਿਭਾਗ ਦਾ ਸਮੂਹ ਸਟਾਫ ਕਿਸਾਨਾਂ ਨੂੰ ਮੱਕੀ ਦੀ ਫਸਲ ਬੀਜਣ ਲਈ ਪ੍ਰੇਰਿਤ ਕਰਨ ਲਈ ਦਿਨ ਰਾਤ ਯਤਨਸ਼ੀਲ ਹੈ। ਉਨਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਯਤਨਾਂ ਸਦਕਾ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਫਸਲ ਹੇਠ ਲਿਆਂਦਾ ਜਾਵੇਗਾ, ਜਿਸ ਨਾਲ ਡਿੱਗਦੇ ਪਾਣੀ ਦੇ ਪੱਧਰ ਨੂੰ ਵੀ ਬਚਾਇਆ ਜਾ ਸਕੇਗਾ।

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੇਸ਼ ਵਦੇਸ਼ ਚ ਗੁਰਗਿਆਨ ਪ੍ਰਕਾਸ਼ ਲਈ ਮਨਾਓ -ਗੁਰਭਜਨ ਗਿੱਲ

ਲੁਧਿਆਣਾ,ਜੁਲਾਈ 2019( ਮਨਜਿੰਦਰ ਗਿੱਲ )- ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅੱਜ ਸੱਰੀ(ਕੈਨੇਡਾ ) ਵੱਸਦੇ ਉੱਘੇ ਟਰਾਂਸਪੋਰਟਰ ਕਰਮਜੀਤ ਸਿੰਘ ਗਰੇਵਾਲ ਨੂੰ ਸਨਮਾਨਿਤ ਕਰਦਿਆਂ  ਕਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਵਿਅਕਤੀ ਨੂੰ ਇਸ ਸਾਲ ਹਰਘਰ ਆਏ ਮਹਿਮਾਨ ਨੂੰ ਪਿਆਰ ਨਿਸ਼ਾਨੀ ਵਜੋਂ ਤੋਹਫੇ ਚ ਪੁਸਤਕ ਦੇਣੀ ਚਾਹੀਦੀ ਹੈ, ਤਾਂ ਜੋ ਵਿਸ਼ਵ ਚ ਵੱਸਦੇ ਲਗ ਪਗ 13 ਕਰੋੜ ਗੁਰੂ ਨਾਨਕ ਵਿਸ਼ਵਾਸੀ ਲੋਕ ਪੁਸਤਕ ਸਭਿਆਚਾਰ ਨਾਲ ਜੁੜਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਵੀ ਇਹੀ ਹੈ ਕਿ ਜਦ ਤੀਕ ਸਵਾਸ ਚੱਲਦੇ ਨੇ ,ਸਾਨੂੰ ਕੁਝ ਨਾ ਕੁਝ ਕਹਿਣਾ ਤੇ ਸੁਣਨਾ ਚਾਹੀਦਾ ਹੈ। ਇਹ ਗੁਰੂ ਸ਼ਬਦ ਬਿਨ ਸੰਭਵ ਨਹੀਂ। ਉਨ੍ਹਾਂ ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ਰਾਗ ਰਤਨ ਦੀ ਕਾਪੀ ਭੇਂਟ ਕੀਤੀ। ਇਸ ਸਚਿੱਤਰ ਪੁਸਤਕ ਨੂੰ ਤੇਜ ਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਨੇ ਅੰਗਰੇਜ਼ੀ ਵਿੱਚ ਲਿਖਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਦੇ ਫੋਟੋ ਚਿਤਰਾਂ ਅਤੇ ਵਿਚਾਰ ਪ੍ਰਬੰਧ ਬਾਰੇ ਇਸ ਮੁੱਲਵਾਨ ਪੁਸਤਕ ਨੂੰ ਗੁਰਮਤਿ ਸੰਗੀਤ ਵਿਭਾਗ ਨੇ ਬਹੁਤ ਖੂਬਸੂਰਤ ਪਰਿੰਟਵੈੱਲ ਤੋਂ ਛਪਵਾਇਆ ਹੈ। ਪੁਸਤਕ ਦੇ ਲੇਖਕ ਤੇਜ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਇਸ ਪੁਸਤਕ ਦਾ ਪੰਜਾਬੀ ਤੋਂ ਬਾਦ ਅੰਗਰੇਜ਼ੀ ਚ ਛਾਪਣ ਦਾ ਮਨੋਰਥ ਵੀ ਇਹੀ ਸੀ ਕਿ ਗੈਰ ਸਿੱਖ ਪਾਠਕਾਂ ਤੀਕ ਸਿੱਖ ਧਰਮ ਦੀ ਮਹਿਕ ਪਹੁੰਚੇ। ਸ: ਕਰਮਜੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸ: ਸੰਤੋਖ ਸਿੰਘ ਗਰੇਵਾਲ(ਰਾਇਕੋਟ) ਹਰ ਸਾਲ ਗੁਰੂ ਆਸ਼ੇ ਤੇ ਉਪਦੇਸ਼ ਲਈ ਦਸਵੰਧ ਕੱਢਦੇ ਸਨ। ਉਨ੍ਹਾਂ ਦੀ ਯਾਦ ਚ ਸਾਡਾ ਪਰਿਵਾਰ ਇਸ ਸਾਲ ਬਲਿਹਾਰੀ ਕੁਦਰਤਿ ਵੱਸਿਆ ਸੰਸਥਾ ਨਾਲ ਮਿਲ ਕੇ ਪਿੰਡਾਂ ਚ 550 ਬੂਟਿਆਂ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਏਗਾ ਅਤੇ ਲਗ ਪਗ 50 ਹਜ਼ਾਰ ਰੁਪਏ ਕੀਮਤ ਦੀਆਂ ਕਿਤਾਬਾਂ ਇਥੋਂ ਲਿਜਾ ਕੇ ਕੈਨੇਡਾ ਚ ਵੰਡੇਗਾ। ਰਾਗ ਰਤਨ ਪੁਸਤਕ ਦਾ ਅੰਗਰੇਜ਼ੀ ਐਡੀਸ਼ਨ ਵੀ ਮੰਗਵਾ ਕੇ ਆਪਣੇ ਸੰਪਰਕ ਵਾਲੇ ਗੈਰ ਸਿੱਖ ਪਰਿਵਾਰਾਂ ਨੂੰ ਗੁਰੂ ਨਾਨਕ 550 ਸਾਲ ਨਾਲ ਸਬੰਧਿਤ ਸਮਾਰੋਹ ਵਿੱਚ ਵੰਡਿਆ ਜਾਵੇਗਾ। ਇਸ ਮੌਕੇ ਸੰਤ ਬਾਬਾ ਸੋਹਨ ਸਿੰਘ  ਬਾਬਾ ਸੁੱਚਾ ਸਿੰਘ ਅਕਾਡਮੀ ਜੰਡਿਆਲਾ ਗੁਰੂ, ਸ: ਪਿਰਥੀਪਾਲ ਸਿੰਘ ਹੇਅਰ ਐੱਸ ਪੀ ਪੰਜਾਬ ਪੁਲੀਸ , ਹਰਪ੍ਰੀਤ ਸਿੰਘ ਸੰਧੂ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸਰਕਾਰ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ। ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਅਜ ਸਵੇਰੇ ਹੀ ਗੁਰਦਵਾਰਾ ਸਾਹਿਬ ਕੋਟਾਂ(ਲੁਧਿਆਣਾ ) ਚ 21 ਪਿੱਪਲ ਬੂਟੇ ਲਗਵਾ ਕੇ ਆਏ ਹਨ ਜਦ ਕਿ ਜੁਸਾਈ ਮਹੀਨੇ ਚ ਉਨ੍ਹਾਂ ਦਾ ਟੀਚਾ ਪੂਰੇ ਪੰਜਾਬ ਚ 1100 ਬੂਟੇ ਲਗਵਾਉਣ ਦਾ ਹੈ। ਪਿਰਥੀਪਾਲ ਸਿੰਘ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜੀ ਦੀ ਪ੍ਰੇਰਨਾ ਨਾਲ ਦੋ ਸਾਲ ਪਹਿਲਾਂ ਪਿੰਡ ਕੋਟਲਾ ਸ਼ਾਹੀਆ ਤੋਂ ਬਲਿਹਾਰੀ ਕੁਦਰਤਿ ਵੱਸਿਆ ਲਹਿਰ ਦਾ ਆਰੰਭ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਸੀ। ਸਾਡਾ ਮੰਨਣਾ ਹੈ ਕਿ ਰੂਟੁੱਖ ਲਾਉਣ ਦੇ ਨਾਲ ਪਾਲਣ ਤੇ ਸੁਰੱਖਿਆ ਗਾਰਡ ਲਾਉਣੇ ਜ਼ਰੂਰੀ ਹਨ।

ਅਗਵਾ ਕੀਤੇ ਪਿੰਡ ਮਲਕ ਦੇ ਅਨਮੋਲਪ੍ਰੀਤ ਦੀ ਲਾਸ਼ ਤੀਸਰੇ ਦਿਨ ਅਖਾੜਾ ਨਹਿਰ ਦੇ ਪੁਲ ਡੱਲਾ ਤੋਂ ਬਰਾਮਦ

ਕਾਤਲ ਗੁਆਂਢੀ ਹੀ ਨਿਕਲਿਆ, ਪਹਿਲੇ ਦਿਨ ਹੀ ਨਹਿਰ 'ਚ ਸੁੱਟ ਕੇ ਕੀਤਾ ਸੀ ਕਤਲ

ਜਗਰਾਓਂ, ਜੁਲਾਈ 2019-(ਸਤਪਾਲ ਦੇਹਰਕਾਂ/ਮਨਜਿੰਦਰ ਗਿੱਲ)- ਐਤਵਾਰ 30 ਜੂਨ ਦੀ ਸ਼ਾਮ ਨੂੰ ਪਿੰਡ ਮਲਕ ਤੋਂ ਅਗਵਾ ਕੀਤੇ ਗਏ 14 ਸਾਲ ਦੇ ਸੱਤਵੀਂ ਕਲਾਸ ਵਿਚ ਪੜ੍ਹਦੇ ਲੜਕੇ ਅਨਮੋਲਪ੍ਰੀਤ ਸਿੰਘ ਦਾ ਕਤਲ ਕਰ ਦਿਤਾ ਗਿਆ। ਉਸਦੀ ਲਾਸ਼  ਅਖਾੜਾ ਨਹਿਰ ਦੇ ਪੁਲ ਡੱਲਾ ਦੇ ਨਜ਼ਦੀਕ ਤੋਂ ਮਿਲੀ। ਪੁਲਿਸ ਨੇ ਕਾਤਲ ਨੂੰ ਗਿਰਫਤਾਰ ਕਰ ਲਿਆ। ਇਸ ਸੰਬਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦੇ ਹੀ ਅਤੇ ਅਨਮੋਲਪ੍ਰੀਤ ਦੇ ਗੁਆਂਢੀ ਬਲਵੀਰ ਸਿੰਘ ਉਰਫ ਗੈਰੀ ਨੇ ਐਤਵਾਰ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਅਨਮੋਲਪ੍ਰੀਤ ਨੂੰ ਉਸਦੇ ਘਰ ਦੇ ਨਜਦੀਕ ਧਰਮਸ਼ਾਲਾ ਵਿਚ ਖੇਡਦੇ ਸਮੇਂ ਆਪਣੇ ਨਾਲ ਲੈ ਗਿਆ ਸੀ ਅਤੇ ਬਾਅਦ ਵਿਚ ਪਿੰਡ ਦੇ ਹੀ ਇਕ ਕੈਫੇ ਤੇ ਉਤਾਰ ਕੇ ਆਪ ਚਲਿਆ ਗਿਆ। ਪਿੰਡ ਦੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ਵਿਚ ਧੂਲ ਝੋਂਕਣ ਦੇ ਇਰਾਦੇ ਨਾਲ ਬਲਵੀਰ ਨੇ ਕੈਫੇ ਦੇ ਮਾਲਕ ਨੂੰ ਫੋਨ ਕਰਕੇ ਪੁੱਛਿਆ ਕਿ ਇਥੇ ਤੇਰੇ ਪਾਸ ਅਨਮੋਲਪ੍ਰੀਤ ਬੈਠਾ ਹੈ ਉਸਨੂੰ ਕਹਿ ਦਿਓ ਕਿ ਉਹ ਆਪਣੇ ਘਰ ਚੱਲਿਆ ਜਾਵੇ ਮੈਂ ਬਾਅਦ ਵਿਚ ਆਵਾਂਗਾ ਅਤੇ ਅਗਲੇ ਹੀ ਪਲ ਉਸਨੇ ਚਲਾਕੀ ਨਾਲ ਕੈਫੇ ਮਾਲਕ ਨੂੰ ਇਹ ਕਹਿ ਦਿਤਾ ਕਿ ਮੇਰੇ ਨਾਲ ਅਨਮੋਲਪ੍ਰੀਤ ਦੀ ਗੱਲ ਹੀ ਕਰਵਾ ਦੇ। ਉਸਨੇ ਅਨਮੋਲ ਨੂੰ ਦੁਕਾਨ ਤੋਂ ਬਾਹਰ ਥੋੜਾ ਅੱਗੇ ਆ ਕੇ ਖੜ੍ਹ ਲਈ ਕਹਿ ਦਿਤਾ ਅਤੇ ਬਾਹਰ ਖੜੇ ਅਨਮੋਲਪ੍ਰੀਤ ਨੂੰ ਉਹ ਕਾਰ ਵਿਚ ਬਿਠਾ ਕੇ ਆਪਣੇ ਨਾਲ ਲੈ ਗਿਆ। ਜਿਸਦੀ ਸੀਸੀ ਟੀ ਵੀ ਕੈਮਰੇ ਵਿਚ ਫੁਟੇਜ ਵੀ ਪੁਲਿਸ ਨੇ ਬਰਾਮਦ ਕੀਤੀ। ਜਦੋਂ ਉਹ ਉਥੋਂ ਚਲਾ ਗਿਆ ਤਾਂ ਸ਼ਾਤਰ ਬਲਵੀਰ ਸਿੰਘ ਨੇ ਸੋਫਟਵੇਅਰ ਰਾਹੀਂ ਇਕ ਮੈਸੇਜ ਅਨਮੋਲਪ੍ਰੀਤ ਦੇ ਦੋਸਤ ਦੇ ਫੋਨ ਤੇ ਕਰ ਦਿਤਾ ਕਿ ਅਨਮੋਲਪ੍ਰੀਤ ਦੇ ਬਦਲੇ 20 ਲੱਖ ਰੁਪਏ ਦਿਓ ਅਤੇ ਜੇਕਰ ਇਹ ਗੱਲ ਬਾਹਰ ਕੀਤੀ ਜਾਂ ਪੁਲਿਸ ਦੇ ਪਾਸ ਗਏ ਤਾਂ ਅਨਮੋਲਪ੍ਰੀਤ ਦਾ ਕਤਲ ਕਰ ਦਿਤਾ ਜਾਵੇਗਾ। ਇਹ ਸੋਫਟਵੇਅਰ ਅਕਸਰ ਸਮਗਲਰ ਅਤੇ ਕ੍ਰਿਮਿਨਲ ਲੋਕ ਵਰਤਦੇ ਹਨ ਕਿਉਂਕਿ ਇਸ ਵਿਚ ਫੋਨ ਕਰਨ ਤੇ ਯੂ ਐਸ ਏ ਦਾ ਨੰਬਰ ਆ ਜਾਂਦਾ ਹੈ। ਮੈਸੇਜ ਕਰਨ ਤੋਂ ਬਾਅਦ ਬਲਵੀਰ ਸਿੰਘ ਨੇ ਉਹ ਸੋਫਟਵੇਅਰ ਡਲੀਟ ਕਰ ਦਿਤਾ। ਜਦੋਂ ਪਿੰਡ ਵਿਚ ਰੌਲਾ ਪੈ ਗਿਆ ਤਾਂ ਪਿੰਡ ਦੇ ਲੋਕ ਬਲਵੀਰ ਸਿੰਘ ਨੂੰ ਫੋਨ ਕਰਕੇ ਅਨਮੋਲਪ੍ਰੀਤ ਸੰਬਧੀ ਪੁੱਛਣ ਲੱਗੇ ਅਤੇ ਉਸਦੇ ਘਰ ਵੀ ਜਾਣ ਲੱਗੇ। ਉਸ ਸਮੇਂ ਬਲਵੀਰ ਘਰ ਵਿੱਚ ਮੌਜੂਦ ਨਹੀਂ ਸੀ। ਬਲਵੀਰ ਦੇ ਪਰਿਵਾਰ ਨੇ ਉਸਨੂੰ ਫੋਨ ਕਰਕੇ ਫੌਰਨ ਘਰ ਆਉਣ ਲਈ ਕਿਹਾ ਤਾਂ ਬਲਵੀਰ ਨੇ ਪਹਿਲਾਂ ਮਾਸੂਮ ਅਨਮੋਲਪ੍ਰੀਤ ਨੂੰ ਅਖਾੜਾ ਨਹਿਰ ਦੇ ਪੁਲ ਤੇ ਲਿਜਾ ਕੇ ਨਹਿਰ ਵਿਚ ਧੱਕਾ ਦੇ ਦਿਤਾ ਅਤੇ ਆਪ ਪਿੰਡ ਆ ਗਿਆ। ਪਿੰਡ ਆ ਕੇ ਉਹ ਖੁਦ ਵੀ ਪੁਲਿਸ ਨੂੰ ਅਨਮੋਲਪ੍ਰੀਤ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਅਨਮੋਲਪ੍ਰੀਤ ਦੇ ਪਰਿਵਾਰ ਦੇ ਨਾਲ ਗਿਆ ਤਾਂ ਕਿ ਉਸ ਉੱਪਰ ਕੋਈ ਸ਼ੱਕ ਨਾ ਕਰੇ। ਪੁਲਿਸ ਨੇ ਐਤਵਾਰ ਰਾਤ ਨੂੰ ਹੀ ਬਲਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਸ਼ਾਤਰ ਦਿਮਾਗ ਬਲਵੀਰ ਪੁਲਿਸ ਨੂੰ ਵਾਰ -ਵਾਰ ਗੁਮੰਰਾਹ ਕਰਦਾ ਰਿਹਾ ਅਤੇ ਸੋਮਵਾਰ ਤੱਕ ਉਹ ਪੁਲਿਸ ਨੂੰ ਪਿੰਡ ਅਖਾੜਾ ਅਤੇ ਉਸਦੇ ਆਸ-ਪਾਸ ਮੋਟਰਾਂ ਤੇ ਘੁਮਾਈ ਫਿਰਦਾ ਰਿਹਾ। ਇਸ ਸਮੇਂ ਦੌਰਾਨ ਪੁਲਿਸ ਨੇ ਜਿਸ ਫੋਨ ਤੋਂ ਮੈਸੇਜ ਕੀਤਾ ਸੀ ਉਹ ਸਾਇਬਰ ਕ੍ਰਾਇਮ ਸੈਲ ਤੋਂ ਟਰੇਸ ਕਰਵਾ ਲਿਆ। ਜੋ ਕਿ ਬਲਵੀਰ ਦਾ ਹੀ ਨਿਕਲਿਆ। ਇਹ ਖੁਲਾਸਾ ਸਾਹਮਣੇ ਆਉਣ ਤੇ ਬਲਵੀਰ ਨੇ ਆਪਣਾ ਜੁਰਮ ਪੁਲਿਸ ਅੱਗੇ ਕਬੂਲ ਕਰਕੇ ਦੱਸ ਦਿਤਾ ਕਿ ਉਸਨੇ ਅਖਾੜਾ ਨਹਿਰ ਵਿਚ ਅਨਮੋਲ ਨੂੰ ਸੁੱਟ ਕੇ ਮਾਰ ਦਿਤਾ ਹੈ। ਅੱਜ ਪੁਲਿਸ ਨੇ ਅਨਮੋਲ ਦੀ ਲਾਸ਼ ਨੂੰ ਅਖਾੜਾ ਨਹਿਰ ਦੇ ਪਿੰਡ ਡੱਲਾ ਵਾਲੇ ਪੁਲ ਤੋਂ ਬਰਾਂਮਦ ਕਰ ਲਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਸੇ ਸਪੁਰਦ ਕਰ ਦਿਤੀ ਅਤੇ ਦੇਰ ਸ਼ਾਮ ਅਨਮੋਲਪ੍ਰੀਤ ਦਾ ਅੰਤਿਮ ਸੰਸਕਾਰ ਹਜ਼ਾਰ ਲੋਕਾਂ ਦੀ ਹਾਜਰੀ ਵਿੱਚ ਕਰ ਦਿਤਾ ਗਿਆ।ਜਿਸ ਵਿਚ ਇਲਾਕਾ ਭਰ ਤੋਂ ਮੋਹਤਬਰ ਵਿਅਕਤੀਆਂ ਪਿੰਡ ਅਤੇ ਇਲਾਕਾ ਵਸਿਆ ਨੇ ਸੇਜਲ ਅੱਖਾਂ ਨਾ ਅਨਮੋਲਪ੍ਰੀਤ ਨੂੰ ਆਖਰੀ ਵਦਾਇਗੀ ਦਿਤੀ। ਦੋਸ਼ੀ ਬਲਵੀਰ ਸਿੰਘ ਉਰਫ ਗੈਰੀ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ।ਹੋਰ ਜਾਣਕਾਰੀ ਲਈ ਪੁਲਿਸ ਦੀ ਪ੍ਰਿਸ ਕਾਨਫਰੰਸ ਦੀ ਉਡੀਕ ਕੀਤੀ ਜਾ ਰਹੀ ਹੈ।

ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਹਾਲ-ਚਾਲ ਜਾਣਨ ਲਈ ਜੱਥੇ:ਤੋਤਾ ਸਿੰਘ ਢੁੱਡੀਕੇ ਪਹੰੁਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਾਵਲਕਾਰ ਡਾ: ਜਸਵੰਤ ਸਿੰਘ ਕੰਵਲ ਦਾ ਹਾਲ-ਚਾਲ ਪੱੁਛਣ ਲਈ ਉਨ੍ਹਾਂ ਦੇ ਘਰ ਸਾਬਾਕਾ ਮੰਤਰੀ ਜਥੇਦਾਰ ਤੋਤਾ ਸਿੰਘ ਢੱੁਡੀਕੇ ਪਹੰੁਚੇ।ਇਸ ਸਮੇ ਸਾਬਾਕਾ ਮੰਤਰੀ ਤੋਤਾ ਸਿੰਘ ਭਾਵੁਕ ਹੋਏ ਤੇ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ 1975 ਵਿਚ ਦੇਸ਼ 'ਚ ਲੱਗੀ ਐਮਰਜੈਂਸੀ ਵੇਲੇ ਵੀ ਅਕਾਲੀ ਦਲ ਦਾ ਸਾਥ ਦਿੱਤਾ।ਉਨ੍ਹਾਂ ਕਿਹਾ ਕਿ ਕੰਵਲ ਪਿਛਲੇ 6 ਦਹਾਕਿਆਂ ਤੋ ਅਕਾਲੀ ਦਲ ਦੀਆਂ ਵੱਡੀਆਂ ਮੀਟਿੰਗ ਵਿੱਚ ਸ਼ਾਮਲ ਹੋ ਕੇ ਪੰਜਾਬ ਦੀਆਂ ਮੰਗਾਂ ਵਾਰੇ ਨੇਕ ਨਸੀਹਤਾਂ ਦਿੰਦੇ ਰੇ ਹਨ।ਅੱਗੇ ਕਿਹਾ ਕਿ ਮੋਗਾ ਹਲਕੇ ਦੀ 1997 'ਚ ਮੇਰੀ ਟਿਕਟ ਤੇ ਜਿਤਾਉਣ'ਚ ਕੰਵਲ ਦਾ ਵੱਡਾ ਹੱਥ ਸੀ।ਕੰਵਲ ਵਿੱਚ ਚੰਗੀ ਸੋਚ ਵਾਲੇ ਵਧੀਆ ਇਨਸਾਨ ਦੇ ਗੁਣ ਹਨ।ਜੱਥੇ: ਤੋਤਾ ਸਿੰਘ ਨੇ ਕੰਵਲ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।ਇਸ ਸਮੇ ਅਕਾਲੀ ਵਰਕਰ ਹਾਜ਼ਰ ਸਨ।

ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਅਤੇ ਸਮੁਚੀ ਪੰਚਾਇਤ ਨੇ ਛੱਪੜਾਂ ਦੀ ਸਫਾਈ ਦਾ ਕੰਮ ਸੁਰੂ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਸਰਪੰਚ ਸਿਕੰਦਰ ਸਿੰਘ ਤੇ ਸਮੁਚੀ ਪੰਚਾਇਤ ਤੇ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਕੰਮ ਸੁਰੂ ਕੀਤਾ ਗਿਆ।ਇਸ ਸਮੇ ਸਰਪੰਸ ਸਿਕੰਦਰ ਸਿੰਘ ਨੇ ਕਿਹਾ ਕਿ ਵਰਸਾਤ ਦਾ ਪਾਣੀ ਅਸਾਨੀ ਨਾਲ ਛੱਪੜਾਂ ਵਿੱਚ ਚਲ ਜਾਵੇ ਤਾਂ ਕਿ ਪਿੰਡ ਵਿੱਚ ਸਫਾਈ ਰਹਿ ਸਕੇ।ਉਨ੍ਹਾ ਕਿਹਾ ਕਿ ਅਸੀ ਅੱਜ ਤੋ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਵੀ ਸਫਾਈ ਸੁਰੂ ਕਰ ਦਿੱਤੀ।ਇਸ ਸਮੇ ਜੀ ੳ ਜੀ ਸੂਬੇਦਾਰ ਬਲਦੇਵ ਸਿੰਘ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਪਿੰਡ ਵਾਸੀ ਪੰਚਾਇਤ ਦਾ ਸਾਥ ਦੇਣ ਤਾਂ ਕਿ ਪਿੰਡ ਦੀ ਸੁੰਦਰਤਾ ਬਣਾਈ ਰੱਖੀਏ ਤੇ ਵਧੀਆ ਢੰਗ ਨਾਲ ਪਿੰਡ ਦਾ ਵਿਕਾਸ ਹੋ ਸਕੇ।ਇਸ ਸਮੇ ਪੰਚ ਗੁਰਦਿਆਲ ਸਿੰਘ,ਪੰਚ ਲਖਵੀਰ ਸਿੰਘ,ਪੰਚ ਰੁਲਦੂ ਸਿੰਘ,ਪੰਚ ਜਗਸੀਰ ਸਿੰਘ,ਪੰਚ ਅਜੇਮਰ ਸਿੰਘ,ਸਾਬਕਾ ਪੰਚ ਅਵਤਾਰ ਸਿੰਘ ਗਗਨੀ ਆਦਿ ਹਾਜ਼ਰ ਸਨ।