to ਪਿੰਡ ਸੰਗਤਪੁਰਾ ਢੈਪਈ ਦੇ ਸਰਕਾਰੀ ਸਕੂਲ ਦੇ ਮਾਸਟਰ ਵੱਲੋਂ ਦਲਿਤ ਵਿਦਿਆਰਥੀਆ ਨੂੰ ਚਮਾਰ ,ਚੂੜੇ ਦੀਆਂ ਗਾਲਾਂ ਕੱਢਣ ਦਾ ਖੋਲ੍ਹਿਆ ਭੇਦ

* ਪਹਿਲਾ ਵੀ ਕੀਤੀਆਂ ਕਈ ਕਰਤੂਤਾਂ ਹੋਈਆਂ ਨਸ਼ਰ * ਸਕੂਲ ਮੁੱਖੀ ਨੂੰ ਵੀ ਜਾਣਦਾ ਹੈ ਟਿੱਚ ਅਤੇ ਕੱਢਦਾ ਹੈ ਗੰਦੀਆ ਗੰਦੀਆ ਗਾਲਾਂ *

ਚੌਕੀਮਾਨ 4 ਜੁਲਾਈ (ਨਸੀਬ ਸਿੰਘ ਵਿਰਕ) ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਵਿੱਦਿਆ ਦਾ ਮਿਆਰ ਉੱਚਾ ਚੱਕਣ ਲਈ ਬੜੇ ਵੱਡੇ ਵੱਡੇ ਉਪਰਾਲੇ ਕਰਦੀਆ ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਨੂੰ ਆ ਰਹੀਆ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਨੱਜਿਠ ਕੇ ਸਰਕਾਰੀ ਸਕੂਲਾਂ ਚ ਲਗਾਤਾਰ ਘਟ ਰਹੀ ਬੱਚਿਆ ਦੀ ਗਿਣਤੀ ਨੂੰ ਪੂਰਾ ਕਰਨ ਵਿੱਚ ਕਈ ਪਹਿਲ ਕਦਮੀ ਕਰ ਰਹੀਆ ਹਨ ਤਾਂ ਕਿ ਗਰੀਬ ਪਰਿਵਾਰਾਂ ਦੇ ਬੱਚੇ ਉੱਚ ਵਿਦਿਆ ਪ੍ਰਾਪਤ ਕਰਕੇ ਆਪਣਾ ਤੇ ਆਪਣੇ ਮਾਪਿਆ ਦਾ ਭੱਵਿਖ ਸਵਾਰ ਸਕਣ ਪਰ ਕਈ ਸਰਕਾਰੀ ਅਧਿਆਪਕਾ ਦੀ ਕਰਕੇ ਪਿੰਡਾ ਦੇ ਲੋਕ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਚ ਨਹੀ ਪੜ੍ਹਾ ਰਹੇ ਕਿਉ ਕਿ ਉਹਨਾ ਦੇ ਬੱਚਿਆ ਨਾਲ ਵਿੱਤਕਰਾਂ ਹੋ ਰਿਹਾ ਹੈ । ਅਜਿਹੀ ਹੀ ਘਟਨਾ ਵਾਰੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਲੁਧਿਆਣਾ ਦੇ ਪਿੰਡ ਸੰਗਤਪੁਰਾ ਢੈਪਈ ਦੇ ਪੰਚ ਰਾਗਾ ਸਿੰਘ , ਅਵਤਾਰ ਸਿੰਘ ਬੰਬੇ ਵਾਲੇ , ਪੰਚ ਨਵਜੋਤ ਕੌਰ , ਪੰਚ ਗੁਰਜੀਤ ਸਿੰਘ ਗੋਗੀ , ਪ੍ਰਧਾਨ ਸਰਬਣ ਸਿੰਘ , ਚੇਅਰਮੈਨ ਜਸਵਿੰਦਰ ਸਿੰਘ ਕਾਲਾ , ਸਤਵੀਰ ਕੌਰ , ਸੰਦੀਪ ਕੌਰ,ਗੁਰਪਿੰਦਰ ਕੌਰ , ਅਮਨਦੀਪ ਕੌਰ ,ਧਰਮਜੀਤ ਕੌਰ ,ਜਸਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਆਦਿ ਨਗਰ ਵਾਸੀਆ ਨੇ ਦੱਸਿਆ ਕਿ ਸਾਡੇ ਸਰਕਾਰੀ ਹਾਈ ਸਕੂਲ ਦਾ ਇੱਕ ਟੀਚਰ ਸੁਖਵਿੰਦਰ ਸਿੰਘ ਜੋਕਿ ਸਾਡੇ ਹੀ ਪਿੰਡ ਦਾ ਹੈ ਸਾਡੇ ਬੱਚਿਆ ਨਾਲ ਜਾਤ ਪਾਤ ਪ੍ਰਤੀ ਵਿਤਕਰਾ ਕਰ ਰਿਹਾ ਹੈ । ਇਸ ਸਮੇਂ ਉਹਨਾ ਨੇ ਕਿਹਾ ਕਿ ਮਾਸਟਰ ਸੁਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਚ ਪੜ੍ਹਣ ਵਾਲੇ ਦਲਿਤ ਪਰਿਵਾਰਾਂ ਦੇ ਵਿਦਿਆਰਥੀਆ ਨੂੰ ਚੂੜੇ ,ਚਮਾਰ ਕਿਹ ਕਿ ਬੁਲਾਉਣ ਦੇ ਨਾਲ ਨਾਲ ਬੇਬਝਾ ਕੁੱਟ ਮਾਰ ਵੀ ਕਰਦਾ ਆ ਰਿਹਾ ਹੈ ,ਇਸ ਸਮੇਂ ਇੱਕਤਰ ਹੋਏ ਨਗਰ ਵਾਸੀਆ ਨੇ ਕਿਹਾ ਕਿ ਇਸ ਮਾਸਟਰ ਨੇ ਪਹਿਲਾ ਵੀ ਕੁੱਝ ਸਮਾਂ ਪਹਿਲਾਂ ਕੁੱਝ ਅਜਿਹੀ ਕਰਤੂਤ ਕੀਤੀ ਸੀ ਕਿ ਜਿਸ ਨੂੰ ਅਸੀ ਦਸ ਨਹੀ ਸਕਦੇ ਪਰ ਹਰ ਵਾਰ ਇਹ ਮਾਨਸਿਕ ਤੌਰ ਤੇ ਬੀਮਾਰ ਹੋਣ ਦਾ ਬਹਾਨਾ ਲਗਾਕੇ ਆਪਣੀਆਂ ਕੀਤੀਆਂ ਕਰਤੂਤਾਂ ਤੇ ਪਰਦਾ ਪਾ ਜਾਂਦਾ ਹੈ ਪਰ ਇਸ ਵਾਰ ਅਸੀ ਇਸ ਦੀਆਂ ਮਾੜੀਆਂ ਤੇ ਗੰਦੀਆਂ ਹਰਕਤਾਂ ਤੋਂ ਅੱਕ ਗਏ ਹਾਂ ਜਿਸ ਕਰਕੇ ਅਸੀ ਇੱਕਤਰ ਹੋਕੇ ਅੱਜ ਸਕੂਲ ਸਟਾਫ ਅਤੇ ਪ੍ਰਸਾਸਨ ਤੋਂ ਇਸ ਖਿਲ਼ਾਫ ਕਰਵਾਈ ਦੀ ਮੰਗ ਕਰਦੇ ਹੋਏ ਇਹ ਪ੍ਰਦਰਸ਼ਨ ਕੀਤਾ ਹੈ । ਇਸ

ਸਬੰਧੀ ਜਦੋ ਸਕੂਲ ਮੁੱਖੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਮਾਸਟਰ ਸੁੱਖਵਿੰਦਰ ਸਿੰਘ ਸਕੂਲ ਚ ਹਾਜਰੀ ਲਗਾਕੇ ਉਸ ਤੋਂ ਬਾਅਦ ਆਪਣੇ ਘਰ ਨੂੰ ਚਲਾ ਜਾਂਦਾ ਸੀ ਇਸੇ ਤਰ੍ਹਾ ਕੱਲ ਵੀ ਹੋਇਆ ਜਦੋਂ ਮੈਂ ਸੁੱਖਵਿੰਦਰ ਸਿੰਘ ਨੂੰ ਇਸ ਵਾਰੇ ਪੁੱਛਿਆ ਤੇ ਕਿਹਾ ਕਿ ਤੁਸੀ ਬਿਨਾ ਦੱਸੇ ਹਰ ਵਾਰ ਦੀ ਤਰ੍ਹਾ ਅੱਜ ਵੀ ਕਿੱਧਰੇ ਗਾਇਬ ਹੋ ਗਏ ਤਾਂ ਉਸ ਨੇ ਮੈਨੂੰ ਸਕੂਲ ਸਟਾਫ ਅਤੇ ਬੱਚਿਆਂ ਸਾਹਮਣੇ ਗੰਦੀਆਂ ਮੰਦੀਆਂ ਗਾਲਾਂ ਕੱਢਣੀਆਂ ਸੁਰੂ ਕਰ ਦਿੱਤੀਆਂ ਜਿਸ ਦੇ ਨਤੀਜੇ ਵਜੋਂ ਅੱਜ ਬੱਚਿਆ ਦੇ ਮਾਪੇ ਇੱਥੇ ਇੱਕਤਰ ਹੋਕੇ ਇਸ ਦਾ ਵਿਰੋਧ ਕਰ ਰਹੇ ਹਨ । ਜਦੋ ਇਸ ਸਬੰਧੀ ਮਾਸਟਰ ਸੁਖਵਿੰਦਰ ਸਿੰਘ ਨਾਲ ਨਗਰ ਵਾਸੀਆ ਦੀ ਹਾਜਰੀ ਚ ਗੱਲਬਾਤ ਕਰਨੀ ਚਾਹੀ ਤਾਂ ਉਹ ਫੋਨ ਆਉਣ ਦਾ ਬਹਾਨਾ ਬਣਾਕੇ ਨੋ ਦੋ ਗਿਆਰਾਂ ਹੋ ਗਿਆਂ ਅਤੇ ਸਾਰਾ ਦਿਨ ਸਕੂਲ ਨਹੀ ਵੜ੍ਹਿਆਂ ਜਦੋ ਪੱਤਰਕਾਰਾਂ ਵੱਲੋਂ ਮਾਸਟਰ ਸੁਖਵਿੰਦਰ ਸਿੰਘ ਦੇ ਨਿੱਜੀ ਫੋਨ ਨੰਬਰ ਤੇ ਕਾਲ ਕਰਕੇ ਗੱਲ ਕਰਨੀ ਚਾਹੀ ਤਾਂ ਉਸ ਨੇ ਫੋਨ ਨਹੀ ਚੱਕਿਆਂ

 

ਕੀ ਕਹਿੰਦੇ ਨੇ ਡੀ ਈ ਓ ਸਵਰਨਜੀਤ ਕੌਰ ਲੁਧਿਆਣਾ

ਜਦੋ ਪਿੰਡ ਸੰਗਤਪੁਰਾ ਢੈਪਈ ਚ ਹੋਈ ਸਾਰੀ ਘਟਨਾ ਵਾਰੇ ਡੀ ਈ ਉ ਲੁਧਿਅਆਣਾ ਮੈਡਮ ਸਵਰਨਜੀਤ ਕੌਰ ਨਾਲ ਫੋਨ ਕਾਲ ਦੁਆਰਾ ਰਾਬਤ ਕੀਤਾ ਗਿਆਂ ਤਾਂ ਉਹਨਾ ਨੇ ਕਿਹਾ ਕਿ ਇਸ ਦੀ ਰਿਪੋਰਟ ਲੈਕੇ ਅੱਗੇ ਭੇਜ ਦਿੱਤੀ ਜਾਵੇਗੀ ਅਤੇ ਜਲਦ ਤੋਂ ਜਲਦ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।