You are here

ਲੁਧਿਆਣਾ

ਕੇਂਦਰ ਸਰਕਾਰ ਵਲੋ ਪੇਸ਼ ਕੀਤੇ ਬਜਟ ਨੇ ਦੇਸ਼ ਦੇ ਲੋਕਾਂ ਦੀ ਆਸਾਂ ਤੇ ਪਾਣੀ ਫੇਰ ਦਿੱਤਾ:ਡਾ.ਹਰਜਿੰਦਰ ਗਿੱਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਵਲੋ ਪੇਸ਼ ਕੀਤਾ ਗਿਆ ਬਜਟ ਨੇ ਦੇਸ ਦੇ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ।ਇੰਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਦੀ ਸੱਕਤਰ ਡਾ.ਹਰਜਿੰਦਰ ਕੌਰ ਗਿੱਲ ਨੇ ਪੱਤਰਕਾਰ ਨਾਲ ਗੱਲਬਾਤ ਦਫਰਾਨ ਕੀਤੇ।ਉਨ੍ਹਾਂ ਆਖਿਆ ਹੈ ਕਿ ਇਸ ਬਜਟ ਵਿੱਚ ਮੋਦੀ ਨੇ 'ਅੱਛੇ ਦਿਨ ਆਨੇ ਵਾਲੇ ਹੈ" ਫਿਲਮ ਦਾ ਟੇਲਰ ਹੀ ਦਿਖਾਇਆ ਹੈ ਉਨ੍ਹਾ ਕਿਹਾ ਕਿ ਬਜਟ ਵਿੱਚ ਸੈਸ ਵਧਾ ਕੇ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਵਾਧਾ ਕਰਕੇ ਮਹਿੰਗਾਈ ਨੇ ਲੋਕਾਂ ਦਾ ਜੀਣਾ ਦੱੁਭਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸੋਨਾ ਪਹਿਨਣ ਔਰਤਾਂ ਦਾ ਸੌਕ ਹੁੰਦਾ ਹੈ ਪਰ ਮੋਦੀ ਸਰਕਾਰ ਨੇ ਸੋਨੇ ਉੱਪਰ ਵੀ 2.5 ਫੀਸ਼ਦੀ ਡਿਊਟੀ ਟੈਕਸ ਲਾ ਦਿੱਤਾ ਹੈ ਇਸ ਹਰ ਇੱਕ ਲਈ ਸੋਨੇ ਗਹਿਣੇ ਖਰੀਦਣਾ ਅਸੰਭਵ ਹੋ ਜਾਵੇਗਾ।ਡਾ.ਹਰਜਿੰਦਰ ਕੌਰ ਗਿੱਲ ਨੇ ਕਿਹਾ ਕਿ ਦੇਸ਼ ਦੀ ਜਨਤਾ ਥੋੜੇ ਸਮੇ ਬਾਅਦ ਮਜਿਸੂਸ ਕਰੇਗੀ ਕਿ ਭਾਜਪਾ ਨੂੰ ਦੁਬਾਰਾ ਮੌਕਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ।

ਸੂਬੇ ਦਾ ਹਰ ਵਰਗ ਕੈਪਟਨ ਸਰਕਾਰ ਤੋ ਖੁਸ਼:ਬੀਬੀ ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬੇ ਦੀ ਸਰਕਾਰ ਦੀ ਕਾਂਗਰਸ ਸਰਕਾਰ ਵੱਲੋ ਪੰਜਾਬ ਦੇ ਹਰ ਵਰਗ ਨੂੰ ਭਾਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਦਾ ਹਰ ਵਰਗ ਕਾਂਗਰਸ ਤੋ ਸਰਕਾਰ ਤੋ ਪੂਰੀ ਤਰ੍ਹਾਂ ਖੁਸ਼ ਹੈ।ਉਕਤ ਸ਼ਬਦ ਕਾਂਗਰਸ ਲੁਧਿਆਣਾ ਦੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ ਨੇ ਪ੍ਰੈਸ ਵਿੱਚ ਬਿਆਨ ਰਾਹੀ ਕਹੇ।ਊਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਵੱਲੋ ਕਿਸਾਨਾਂ ਨਾਲ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤੇ ਗਏ ਹਨ ਅਤੇ ਸਾਡੀ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਵੀ ਮੁਹੱਈਆ ਕਰਵਾਈ ਜਾ ਰਹੀ । ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਸ਼ਗਨ ਸਕੀਮ ਤਹਿਤ ਲਗਾਤਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਥੇ ਮੁਫਤ-ਆਟਾ-ਦਾਲਾ ਦੇ ਨਵੇ ਸਮਾਰਟ ਕਾਰਡ ਬਣਾਏ ਜਾ ਰਹੇ ਹਨ।ਇਸ ਸਮੇ ਕੈਪਟਨ ਹਰਦਿਆਲ ਸਿੰਘ ਤੇ ਕਾਂਗਰਸੀ ਵਰਕਰ ਹਾਜ਼ਰ ਸਨ।

ਬੂਟੇ ਲਾਉਣ ਦੇ ਨਾਲ-ਨਾਲ ਦੇਖਭਾਲ ਕਰਨੀ ਵੀ ਅਤਿ ਜਰੂਰੀ:ਸਰਪੰਚ ਜਗਦੀਸ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਰਣ ਸਿੰਘ ਵਿੱਚ ਸਕੂਲ,ਛੱਪੜ,ਤੇ ਪਿੰਡ ਦੇ ਆਲੇ-ਦੁਆਲੇ ਬੂਟੇ ਲਾਉਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਹੋਈ ਹੈ।ਇਸ ਸਮੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਪੰਜਾਬ ਵਿੱਚ ਵੱਡੀ ਪੱਧਰ ਤੇ ਬੂਟੇ ਲਗਾਉਣ ਦਾ ਕੰਮ ਸੁਰੂ ਕੀਤਾ ਗਿਆ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈਕਿ ਇਸ ਬੂਟਿਆਂ ਕਿਵੇ ਇੰਨ੍ਹਾਂ ਦੀ ਦੇਖ-ਭਾਲ ਕਰਨਾ ਉਸ ਤੋ ਵੀ ਜਰੂਰੀ ਬਣ ਜਾਂਦੀ ਹੈ।ਸਰਪੰਚ ਦੀਸ਼ਾ ਗਾਲਿਬ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ-ਇਕ ਬੂਟਾ ਲਗਾਉਣਾ ਚਾਹੀਦਾ ਹੈ ਤਾਂ ਜੋ ਗਰਮੀ ਅਤੇ ਪ੍ਰਦੂਸਣ ਤੋ ਰਾਹਤ ਮਹਿਸਸੂ ਕੀਤੀ ਜਾ ਸਕੇ।ਸਰਪੰਚ ਦੀਸ਼ਾ ਗਾਲਿਬ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਰੱੁਖਾਂ,ਪਾਣੀਆਂ ਅਤੇ ਪੰਛੀਆਂ ਦੀ ਸਾਂਭ ਸੰਭਾਲ ਕਰਨ ਤੇ ਜਿਹੜੇ ਬੂਟੇ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ।

ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਸਾਈਕਲਿਸਟ ਜਗਦੀਪ ਕਾਹਲੋਂ ਦਾ ਹੋਏਗਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਤੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਵਿੱਚ ਮੱਲਾਂ ਮਾਰਨ ਵਾਲੇ ਸੂਬੇ ਦੇ 93 ਖਿਡਾਰੀਆਂ ਨੂੰ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ। ਪੰਜਾਬ ਦੇ ਇਸ ਵੱਕਾਰੀ ਖੇਡ ਐਵਾਰਡ ਨੂੰ ਹਾਸਲ ਕਰਨ ਵਾਲੇ ਹਰ ਖਿਡਾਰੀ ਨੂੰ ਦੋ ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗੀ ਪੋਸ਼ਾਕ ਵਿੱਚ ਘੋੜੇ 'ਤੇ ਸਵਾਰ ਟਰਾਫੀ,ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਮਿਲੇਗਾ। ਜਗਦੀਪ ਸਿੰਘ ਨੇ ਸਾਈਕਲਿੰਗ ਖੇਡ ਵਿੱਚ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਵਿੱਚ ਜਗਦੀਪ ਸਿੰਘ ਨੇ 2002 ਤੋ 2009 ਤੱਕ ਲਗਾਤਾਰ ਪੰਜਾਬ ਦੀ ਪ੍ਰਤੀਨਿਧਤਾ  ਕਰਦੇ ਹੋਏ ਕੌਮੀ ਪੱਧਰ ਤੇ ਸੋਨ ਤਗਮੇ ਜਿੱਤੇ। 2006 ਤੇ 2009 ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣ ਕੇ ਨਵਾਂ ਕਿਰਤੀਮਾਨ ਰਚਿਆ। 2007 ਵਿੱਚ ਨੈਸ਼ਨਲ ਗੇਮਾਂ ਵਿੱਚ ਵੀ ਜਗਦੀਪ ਸਿੰਘ ਨੇ ਪੰਜਾਬ ਲਈ ਸੋਨ ਤਗਮਾ ਜਿੱਤਿਆ ਅਤੇ ਨਾਲ ਹੀ 2007 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ। ਜੋ ਸਾਈਕਲਿੰਗ ਇਤਿਹਾਸ ਦਾ ਸਭ ਤੋ ਲੰਮੇ ਸਮੇਂ ਤੱਕ ਨਾ ਟੁੱਟਣ ਵਾਲੇ ਰਾਸ਼ਟਰੀ ਰਿਕਾਰਡਾਂ ਵਿੱਚੋ ਇੱਕ ਸੀ ।ਜਗਦੀਪ ਸਿੰਘ ਸਾਈਕਲਿੰਗ ਦੇ ਪਰਸ਼ੂਟ ਈਵੈਂਟ ਵਿੱਚ  ਪੰਜ ਵਾਰ ਲਗਾਤਾਰ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿੱਤਿਆ। ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਨੇ ਰਾਸ਼ਟਰੀ ਪੱਧਰ ਤੇ ਪੰਜਾਬ ਲਈ 12 ਸੋਨ ਤਗਮੇ ਸਮੇਤ ਕੁੱਲ 23 ਤਗਮੇ ਜਿੱਤੇ।ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਾਈਕਲਿੰਗ ਟੀਮ ਦੀ ਕਪਤਾਨੀ ਵੀ ਕੀਤੀ।ਇਨ੍ਹਾਂ ਸਾਰੀਆਂ ਖੇਡਾਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕਰਨਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਪ ਸਿੰਘ ਕਈ ਅਹਿਮ ਖੇਡਾਂ ਨਾਲ ਸੰਬੰਧਿਤ ਅਹੁਦਿਆ ਤੇ ਕੰਮ ਕਰ ਰਹੇ ਹਨ, ਜਗਦੀਪ ਸਿੰਘ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਤੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ।ਜਗਦੀਪ ਸਿੰਘ ਭਾਰਤ ਸਰਕਾਰ ਦੀ ਖੇਲੋ ਇੰਡੀਆ ਸਕੀਮ ਦੇ ਟੀ.ਸੀ.ਐੱਸ ਕਮੇਟੀ ਦੇ ਮੈਂਬਰ ਹਨ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਕਨੀਕੀ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ। ਜਗਦੀਪ ਸਿੰਘ ਨੇ ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ, ਸਾਈਕਲਿੰਗ ਏਸ਼ੀਆ ਕੱਪ ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿੱਚ ਤਕਨੀਕੀ ਅਧਿਕਾਰੀ ਤੌਰ ਤੇ ਕੰਮ ਕਰ ਚੱਕੇ ਹਨ ।  ਪਿਛਲੇ ਸਾਲ ਹੋਈ ਵਿਸ਼ਵ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਵੀ ਜਗਦੀਪ ਸਿੰਘ ਨੂੰ ਭਾਰਤ ਸਰਕਾਰ ਤੇ ਰੇਲਵੇ ਬੋਰਡ ਨੇ ਤਕਨੀਕੀ ਅਧਿਕਾਰੀ ਨਿਯੁਕਤ ਸੀ। ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ ਜਰਖੜ ਖੇਡਾਂ, ਨਰਿੰਦਰਪਾਲ ਸਿੰਘ ਸਿੱਧੂ ਏ. ਆਈ. ਜੀ ਫਿਰੋਜ਼ਪੁਰ, ਓਲੰਪੀਅਨ ਮਨਦੀਪ ਕੌਰ (ਡੀ.ਐੱਸ.ਪੀ), ਜਿਲ੍ਹਾ ਖੇਡ ਅਫ਼ਸਰ ਮਾਨਸਾ ਹਰਪਿੰਦਰ ਸਿੰਘ ਅੰਤਰਰਾਸ਼ਟਰੀ ਅਥਲੀਟ ਤੇ ਯੂਨੀਅਨ ਦੇ ਜਨਰਲ ਸਕੱਤਰ ਚਰਨਜੀਤ ਬਾਜਵਾ ਅਤੇ ਹੋਰ ਖੇਡ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ ਨੇ ਜਗਦੀਪ ਸਿੰਘ ਨੂੰ ਵਧਾਈ ਦਿੱਤੀ।

ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਮਾਸੂਮ ਅਨਮੋਲ ਦੇ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਪਿੰਡ ਮਲਕ ਦੇ ਮਾਸੂਮ ਬੱਚੇ ਅਨਮੋਲ ਦੀ ਅਗਵਾ ਕਰਕੇ ਹੱਤਿਆ ਕਰ ਦਿੱਤੀ ਸੀ ਅੱਜ ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਮਾਸੂਮ ਬੱਚੇ ਅਨਮੋਲ ਦੇ ਪਰਿਵਾਰ ਨਾਲ ਦੱੁਖ ਸਾਂਝਾ ਕਰਨ ਲਈ ਪਿੰਡ ਮਲਕ ਉਨ੍ਹਾਂ ਦੇ ਘਰ ਪਹੰੁਚੇ।ਇਸ ਸਮੇ ਬੀਬੀ ਮਾਣੂੰਕੇ ਨੇ ਅਨਮੋਲ ਦੇ ਪਰਿਵਾਰ ਨਾਲ ਦੱੁਖ ਸਾਂਝਾਂ ਕੀਤਾ।ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਭਾਣਾ ਮੰਨਣ ਬਹੁਤ ਔਖਾ ਹੈ ਬੀਬੀ ਮਾਣੰੂਕੇ ਨੇ ਕਿਹਾ ਕਿ ਸਾਰੇ ਨੂੰ ਬਹੁਤ ਦੱੁਖ ਹੋਇਆ ਹੈ ਉਨ੍ਹਾ ਕਿਹਾ ਅਸੀ ਅਨਮੋਲ ਦੇ ਪਰਿਵਾਰ ਦੇ ਨਾਲ ਤੇ ਅਸੀ ਇਸ ਪਰਿਵਾਰ ਨੰੁ ਇਨਸਾਫ ਦਿਵਾਗੇ।ਇਸ ਪ੍ਰੋ: ਸੁਖਵਿੰਦਰ ਸਿੰਘ ਸੱੁਖੀ ਵੀ ਹਾਜ਼ਰ ਸਨ।

ਜਦੋਂ ਪ੍ਰਵਾਸੀ ਪੰਜਾਬੀ ਦੀ ਦੁਕਾਨ ’ਤੇ ਕਬਜ਼ੇ ਲਈ ਪਾਵਰਕਾਮ ਦੇ ਅਧਿਕਾਰੀਆ ਨੇ ਸਾਰੇ ਕਾਨੂੰਨ ਛਿੱਕੇ ਟੰਗ

ਫਾਈਲ ’ਤੇ ਬਿਨਾਂ ਦਸਤਖ਼ਤਾਂ ਤੋਂ ਮੀਟਰ ਲਗਾ ਦਿੱਤਾ

ਆਰ.ਟੀ.ਆਈ ਤੇ ਖੋਲੇ ਭੇਦ

ਖਬਜ਼ੇ ਦੀ ਨੀਅਤ ਰੱਖਣ ਵਾਲੇ ਨਾਲ ਮਿਲੇ ਪਾਵਰਕਾਮ ਦੇ ਐਕਸੀਅਨ ਤੇ ਐਸ.ਡੀ.ਓ ਨੇ ਡਿਫਾਲਟਰ ਰਕਮ ਵੀ ਕਿਸੇ ਟਾਵਰ ਦੇ ਖਾਤੇ ’ਚ ਪਾ ਦਿੱਤੀ   

 

ਜਿਨ੍ਹਾਂ ਚਿਰ ਭ੍ਰਿਸ਼ਟ ਅਫਸਰਾਂ ਨੂੰ ਸਜਾ ਨਹੀਂ ਮਿਲ ਜਾਂਦੀ ਲੜਾਈ ਜਾਰੀ ਰੱਖਾਗਾ-ਪ੍ਰਦੀਪ ਸਿੰਘ

 

ਜਗਰਾਉਂ, ਜੁਲਾਈ 2019-(ਮਨਜਿੰਦਰ ਗਿੱਲ) ਪਿਛਲੇ ਕਰੀਬ 8 ਸਾਲਾਂ ਤੋਂ ਬਿਜਲੀ ਬੋਰਡ ਵਿਰੁੱਧ ਇਨਸਾਫ ਲੈਣ ਲਈ ਲੜਾਈ ਲੜ ਰਿਹਾ ਪਿੰਡ ਬੋਦਲਵਾਲਾ ਦਾ ਵਸਨੀਕ ਪ੍ਰਦੀਪ ਸਿੰਘ ਪੁੱਤਰ ਨਰ ਸਿੰਘ। ਉਕਤ ਪੀੜ੍ਹਤ ਨੇ ਦਿੱਤੇ ਹਲ਼ਫੀਆ ਬਿਆਨ ਅਤੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ) ਤਹਿਤ ਲਈਆ ਅਨੇਕਾਂ ਜਾਣਕਾਰੀਆ ਦਿੰਦਿਆ ਦੱਸਿਆ ਕਿ ਉਨ੍ਹਾ ਦੀ ਸਿੱਧਵਾ ਬੇਟ ਰੋਡ ਤੇ ਪੈਦੀ ਇਕ ਦੁਕਾਨ ਤੇ ਬਿਜਲੀ ਅਧਿਕਾਰੀਆ ਦੀ ਮਿਲੀਭੁਗਤ ਨਾਲ ਇਕ ਵਿਅਕਤੀ ਵੱਲੋਂ ਨਾਜ਼ਾਇਜ਼ ਕਬਜ਼ੇ ਦੀ ਨੀਅਤ ਨਾਲ ਆਪਣੇ ਨਾਂਅ ਤੇ ਬਿਨ੍ਹਾਂ ਦਸਤਾਵੇਜ਼ਾ ਦੇ ਹੀ ਮੀਟਰ ਲਗਵਾ ਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਆਰ.ਟੀ.ਆਈ ਸੂਚਨਾ ਤਹਿਤ ਲਈ ਮੀਟਰ ਲਗਾਉਣ ਦੀ ਫਾਇਲ ਤੇ ਜਿਸ ਵਿਅਕਤੀ ਲਖਵੀਰ ਸਿੰਘ ਵੱਲੋਂ ਮੀਟਰ ਲਗਾਵਿਆ ਗਿਆ ਸੀ, ਉਸ ਤੇ ਦਸਤਖਤ ਤੱਕ ਵੀ ਨਹੀ ਸਨ, ਜਦਕਿ ਕਿਸੇ ਆਮ ਵਿਅਕਤੀ ਨੇ ਜੇਕਰ ਮੀਟਰ ਲਗਾਉਣਾ ਹੋਵੇ ਤਾਂ ਉਸ ਨੂੰ ਫਾਈਲ ਮੁੰਕਮਲ ਹੋਣ ਦੇ ਬਾਵਜੂਦ ਵੀ ਪਾਵਰਕਾਮ ਦੇ ਮੁਲਾਜ਼ਮਾ ਦੇ ਕਈ-ਕਈ ਦਿਨ ਪਿੱਛੈ  ਫਿਰਨਾ ਪੈਦਾ ਹੈ ਇਸ ਤੋਂ ਵੀ ਅੱਗੇ ਕੀ ਉਕਤ ਦੁਕਾਨ ‘ਚ ਪਹਿਲਾ ਹੀ ਇਕ ਹੋਰ ਮੀਟਰ ਵੀ ਦੁਕਾਨ ਮਾਲਕ ਜੋ ਕਿ ਕੈਨੇਡਾ ਵਾਸੀ ਸੁਖਦੇਵ ਸਿੰਘ ਪੁੱਤਰ ਲਾਭ ਸਿੰਘ ਦੇ ਨਾਂਅ ਤੇ ਲੱਗਾ ਸੀ, ਪੰਤੂ ਦੁਕਾਨ ਦੇ ਗਹਿਣੇਦਾਰ ਲਖਵੀਰ ਸਿੰਘ ਵੱਲੋਂ ਉਸ ਮੀਟਰ ਦਾ ਬਿੱਲ ਜਮ੍ਹਾ ਕਰਵਾਉਣ ਤੋਂ ਬਿਨ੍ਹਾਂ ਹੀ ਨਵਾਂ ਮੀਟਰ ਆਪਣੇ ਨਾਅ ਤੇ ਲਗਵਾ ਲਿਆ ਸੀ। ਇੱਥੇ ਹੀ ਬਸ ਨਹੀ ਲਖਵੀਰ ਸਿੰਘ ਤੇ ਮਿਹਰਬਾਨ ਹੋਏ ਪਾਵਰਕਾਮ ਨੇ ਐਸ.ਡੀ.ਓ ਜਗਦੀਪ ਸਿੰਘ ਨੇ ਬਿਨ੍ਹਾਂ  ਕਿਸੇ ਜਾਣ ਪੜਤਾਲ ਦੇ ਜਿੱਥੇ ਸਿੱਧਾ ਮੀਟਰ ਲਗਵਾ ਦਿੱਤਾ ਉਥੇ ਪਹਿਲਾ ਖੜੀ ਡਿਫਾਲਟਰ ਰਕਮ ਵੀ ਕਿਸੇ ਟੈਲੀਫੋਨ ਟਾਵਰ ਦੇ ਖਾਤੇ ’ਚ ਪਾ ਦਿੱਤੀ, ਜਿਸ ਦੇ ਸਾਰੇ ਲਿਖਤੀ ਸਬੂਤ ਵੀ ਆਰ. ਟੀ.ਆਈ ਲੜਾਈ ਲੜ ਰਹੇ ਨੌਜਵਾਨ ਪ੍ਰਦੀਪ ਸਿੰਘ ਵੱਲੋਂ ਪ੍ਰਾਪਤ ਕੀਤੇ ਗਏ ਹਨ। ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਭਾਵੇਂ ਇਕ ਵਾਰ ਜਾਅਲੀ ਫਾਈਲ ਤੇ ਉਨ੍ਹਾ ਦੀ ਦੁਕਾਨ ’ਚ ਕਬਜ਼ੇ ਦੀ ਨੀਅਤ ਨਾਲ ਲੱਗਿਆ ਮੀਟਰ ਕਾਨੂੰਨੀ ਤਰੀਕੇ ਨਾਲ ਕੱਟ ਵੀ ਦਿੱਤਾ ਗਿਆ ਸੀ। ਪਰ ਪਾਵਰਕਾਮ ਦੇ ਐਕਸੀਅਨ ਧਰਮਪਾਲ ਵੱਲੋਂ ਬਿਨ੍ਹਾਂ ਕਿਸੇ ਜਾਂਚ ਦੇ ਇਹ ਮੀਟਰ ਮੁੜ ਚਾਲੂ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਾਵੇਂ ਹੁਣ ਇਹ ਮੀਟਰ ਕੱਟਿਆ ਜਾ ਚੁੱਕਾ ਹੈ ਪਰ ਉਸ ਸਮੇਂ ਕਿਸੇ ਟਾਵਰ ਦੇ ਨਾਂਅ ਤੇ ਪਾਈ ਸੀ, ਉਹ 28 ਹਜ਼ਾਰ ਰੁਪਏ ਦੀ ਰਕਮ ਦਾ ਛੇ ਸਾਲ ਬਾਅਦ 25 ਹਜ਼ਾਰ ਰੁਪਏ ਵਿਆਜ਼ ਪਾ ਕੇ 53 ਹਜ਼ਾਰ ਰੁਪਏ ਦਾ ਨੋਟਿਸ ਮੁੜ ਦੁਕਾਨ ਮਾਲਕ ਪ੍ਰਵਾਸੀ ਪੰਜਾਬੀ ਸੁਖਦੇਵ ਸਿੰਘ ਨੂੰ ਭੇਜ ਦਿੱਤਾ ਗਿਆ। ਕਾਨੂੰਨੀ ਲੜਾਈ ਲੜ ਰਹੇ ਸੁਖਦੇਵ ਸਿੰਘ ਦੇ ਜਵਾਈ ਪ੍ਰਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਉਨ੍ਹਾ ਵੱਲੋਂ ਇਹ ਰਕਮ ਦਾ ਦੋ ਸਾਲ ਪਹਿਲਾਂ ਜਮ੍ਹਾ ਕਰਵਾ ਦਿੱਤੀ, ਪਰ ਇਹ ਰਕਮ ਵਾਪਸ ਕਰਵਾਉਣ ਲਈ ਉਹ ਪਿਛਲੇ ਦੋ ਸਾਲਾਂ ਤੋਂ ਹੀ ਕਾਨੂੰਨੀ ਲੜਾਈ ਲੜ ਰਿਹਾ, ਪਰ ਪਿਛਲੇ ਦੋ ਸਾਲਾਂ ਤੋਂ ਪਾਵਰਕਾਮ ਦੇ ਟੈਕਨੀਕਲ ਆਡਿਟ ਦੇ ਐਕਸੀਅਨ ਵੱਲੋਂ ਇਸ ਮਾਮਲੇ ਦੀ ਫਾਈਲ ਨੂੰ ਹੇਠਾ ਦੱਬ ਕੇ ਹੀ ਰੱਖਿਆ ਹੋਇਆ ਹੈ। ਨੌਜਵਾਨ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਅਸਲ ਦੋਸ਼ੀਆ ਨੂੰ ਸਾਹਮਣੇ ਲਿਆਉਣ ਤੇ ਭ੍ਰਿਸ਼ਟ ਅਧਿਕਾਰੀਆ ਖਿਲਾਫ ਕਾਰਵਾਈ ਲਈ ਲੜਾਈ ਲੜ ਰਿਹਾ ਹੈ ਤੇ ਜ਼ੇਕਰ ਹੁਣ ਵੀ ਇਨਸਾਫ ਨਾ ਮਿਿਲਆ ਤਾਂ ਉਹ ਇਹ ਮਾਮਲਾ ਹਾਈਕੋਰਟ ’ਚ ਲਿਜਾਏਗਾ।

2 ਕਵਿੰਟਲ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਗ੍ਰਿਫਤਾਰ ਮੱਧ ਪ੍ਰਦੇਸ ਤੋਂ ਪਿਆਜਾਂ ਦੀ ਆੜ ਵਿਚ ਲਿਆ ਰਹੇ ਸਨ ਭੁੱਕੀ

ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ )—ਐਸ. ਐਸ. ਪੀ ਵਰਿੰਦਰ ਸਿੰੰਘ ਬਰਾੜ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 2 ਕਵਿੰਟਲ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ। ਇਸ ਸੰਬਧ ਵਿਚ ਡੀ. ਐਸ. ਪੀ ਗੁਰਮੀਤ ਸਿੰਘ ਅਤੇ ਥਾਣਾ ਇੰਚਾਰਜ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਪਿੰਡ ਬੁਰਜ ਕਲਾਲਾਂ ਸੇਮ ਪੁਲ ਦੇ ਨਜ਼ਦੀਕ ਚੇਕਿੰਗ ਦੌਰਾਨ ਗੁਰਜੰਟ ਸਿੰਘ ਉਰਫ ਬੰਟੀ ਅਤੇ ਜਸਵੀਰ ਸਿੰਘ ਉਰਫ ਸੀਤਾ ਵਾਸੀਆਨ ਚੱਕ ਅਮ੍ਰਿਤਸਰੀਆ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਪਾਸੋਂ ਟਰੱਕ ਨੰਬਰ ਪੀ.ਬੀ-13 ਏ.ਐਫ-3216 ਵਿੱਚ 02 ਕੁਇੰਟਲ 25 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਉਹਨਾਂ ਵਿਰੁੱਧ ਮੁਕੱਦਮਾਂ 63 ਮਿਤੀ 06.07.2019 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲੋਕ ਮੱਧ ਪ੍ਰਦੇਸ ੋਤੰ ਭੁੱਕੀ ਲਿਆ ਕੇ ਪੰਜਾਬ ਵਿਚ ਵੇਚਦੇ ਸਨ। ਇਹ ਇਨ੍ਹਾਂ ਦਾ ਤੀਸਰਾ ਗੇੜਾ ਸੀ। ਇਸ ਵਾਰ ਇਹ ਪਿਆਜਾਂ ਦੀ ਆੜ ਵਿਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਸਨ। ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਲੋਕ ਪੰਜਾਬ ਵਿਚ ਕਿਥੇ-ਕਿਥੇ ਅਤੇ ਕਿਹੜੇ ਲੋਕਾਂ ਨੂੰ ਭੁੱਕੀ ਸਪਲਾਈ ਕਰਦੇ ਹਨ।

ਲੁਧਿਆਣਾ ਵਿੱਚ ਆਪਣੀ ਤਰਾਂ ਦਾ ਪਹਿਲਾ 'ਰੇਨ ਵਾਟਰ ਰੀਚਾਰਜ ਵੈੱਲ' ਤਿਆਰ

ਹਲਕਾ ਲੁਧਿਆਣਾ (ਪੱਛਮੀ) ਤੋਂ ਹੋਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸ਼ੁਰੂਆਤ, ਐਤਕੀਂ ਮੀਂਹ ਕਾਰਨ ਸੜਕਾਂ 'ਤੇ ਨਹੀਂ ਖੜੇਗਾ ਪਾਣੀ, ਨਾ ਹੀ ਹੋਣਗੇ ਹਾਦਸੇ ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )-ਨਿੱਤ ਦਿਨ ਘਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਲੁਧਿਆਣਾ (ਪੱਛਮੀ) ਤੋਂ ਹੋ ਗਈ ਹੈ। ਆਗਾਮੀ ਮੌਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਧਰਤੀ ਹੇਠ ਪਾਉਣ ਲਈ ਸ਼ਹਿਰ ਲੁਧਿਆਣਾ ਵਿੱਚ ਆਪਣੀ ਤਰਾਂ ਦਾ ਪਹਿਲਾਂ 'ਰੇਨ ਵਾਟਰ ਰੀਚਾਰਜ ਵੈੱਲ' ਬਣ ਕੇ ਤਿਆਰ ਹੋ ਗਿਆ ਹੈ। ਇਸ ਪ੍ਰੋਜੈਕਟ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀ ਰੂਪ ਰੇਖਾ ਤੋਂ ਲੈ ਕੇ ਮੁਕੰਮਲ ਹੋਣ ਤੱਕ ਆਸ਼ੂ ਨੇ ਇਸ ਦੀ ਪੂਰੀ ਦਿਲਚਸਪੀ ਨਾਲ ਮੋਨੀਟਰਿੰਗ ਕੀਤੀ ਹੈ। ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਇਹ ਵੈੱਲ (ਖੂਹ) ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ ਦੇ ਪਿਛਲੇ ਪਾਸੇ ਬਣਾਇਆ ਗਿਆ ਹੈ। ਜਿਸ ਦੀ ਗੋਲਾਈ 20 ਫੁੱਟ ਅਤੇ ਡੂੰਘਾਈ 30 ਫੁੱਟ ਦੇ ਕਰੀਬ ਹੈ। ਇਸ ਪ੍ਰੋਜੈਕਟ 'ਤੇ ਕਰੀਬ 25 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਪ੍ਰੋਜੈਕਟ ਬਿਲਕੁਲ ਤਿਆਰ ਹੈ ਅਤੇ ਅਗਲੇ 2-3 ਦਿਨ ਵਿੱਚ ਇਸ ਨੂੰ ਚਾਲੂ ਕਰਨ ਦਾ ਪ੍ਰੋਗਰਾਮ ਹੈ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਵੱਡੇ ਪੱਧਰ 'ਤੇ ਰੋਕ ਲੱਗੇਗੀ। ਉਨਾਂ ਦੱਸਿਆ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਮੌਨਸੂਨ ਦੌਰਾਨ ਮੀਂਹ ਪੈਂਦੇ ਹਨ ਤਾਂ ਕਈ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਹੋ ਜਾਂਦਾ ਹੈ। ਇਥੋਂ ਤੱਕ ਕਿ ਜਿਆਦਾ ਮੀਂਹ ਵਿੱਚ ਪਾਣੀ ਘਰਾਂ ਵਿੱਚ ਵੀ ਵੜ ਜਾਂਦਾ ਹੈ। ਜਿਸ ਕਾਰਨ ਹਾਦਸੇ ਤਾਂ ਹੁੰਦੇ ਹੀ ਹਨ, ਸਗੋਂ ਬਿਮਾਰੀਆਂ ਫੈਲਣ ਦਾ ਵੀ ਡਰ ਰਹਿੰਦਾ ਹੈ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਜਿੱਥੇ ਸੜਕ ਹਾਦਸੇ ਘਟਣਗੇ, ਉਥੇ ਹੀ ਸੜਕ ਅਤੇ ਹੋਰ ਬੁਨਿਆਦੀ ਢਾਂਚੇ ਦਾ ਵੀ ਨੁਕਸਾਨ ਨਹੀਂ ਹੋਵੇਗਾ। ਉਨਾਂ ਕਿਹਾ ਕਿ ਫਿਲਹਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਹਲਕਾ ਲੁਧਿਆਣਾ (ਪੱਛਮੀ) ਤੋਂ ਕੀਤੀ ਗਈ ਹੈ, ਜਿਸ ਉਪਰੰਤ ਸ਼ਹਿਰ ਵਿੱਚ ਅਜਿਹੇ ਹੋਰ ਕਈ ਖੂਹ ਤਿਆਰ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨਾਂ ਓ ਐਂਡ ਐੱਮ ਸਾਖ਼ਾ ਦੇ ਨਿਗਰਾਨ ਇੰਜੀਨੀਅਰ ਰਵਿੰਦਰ ਗਰਗ ਅਤੇ ਹੋਰ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਇਸ ਪ੍ਰੋਜੈਕਟ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਬਾਰੇ ਕਿਹਾ।

ਬੀ.ਐਸ.ਐਨ.ਐਲ.ਦੀਆਂ ਜ਼ਮੀਨੀ ਪਾਉਣ ਲਈ ਲੱਗੀਆ ਮਸ਼ੀਨਾਂ ਨੇ ਲੋਕਾਂ ਦੀਆਂ ਵਧਾਈਆਂ ਸਮੱਸਿਆਵਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀ.ਐਸ.ਐਨ.ਐਲ. ਵਲੋਂ ਦੂਰ-ਦੁਰਾਡੇ ਦੇ ਹਰ ਪਿੰਡਾਂ ਨੂੰ ਇੰਟਰਨੈੱਟ ਸੇਵਾ ਦੇਣ ਲਈ ਧਰਤੀ ਹੇਠਾਂ ਤਾਰਾ ਦਾ ਜਾਲ ਵਿਛਾਉਣ ਦਾ ਭਾਵੇਂ ਆਮ ਲੋਕਾਂ ਨੂੰ ਫਾਇਦਾ ਹੋਣਾ ਅਜੇ ਦੂਰ ਦੀ ਗੱਲ ਹੈ,ਪਰ ਇਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ।ਕਿਉਂਕਿ ਆਧੁਨਿਕ ਮਸ਼ੀਨਾਂ ਰਾਹੀਂ ਧਰਤੀ ਅੰਦਰ ਖੁਦਾਈ ਕਰ ਰਹੇ ਇਕ ਪ੍ਰਾਈਵੇਟ ਕੰਪਨੀ ਦੇ ਲੋਕ ਬੇਲਗਾਮ ਹੋ ਕੇ ਪਹਿਲਾਂ ਹੀ ਵੱਖ-ਵੱਖ ਮਹਿਕਮਿਆਂ ਵਲੋਂ ਪਈਆਂ ਹੋਈਆਂ ਤਾਰਾਂ ਅਤੇ ਪਾਈਪਾਂ ਦਾ ਨੁਕਸਾਨ ਕਰੀ ਜਾ ਰਹੇ ਹਨ ,ਜਿਸ ਦੀ ਤਾਜਾ ਮਿਸਾਲ ਹੈ ਕਿ ਜੋ ਪਿਛਲੇ ਦਿਨੀਂ ਗਾਲਿਬ ਖੁਰਦ ਤੋਂ ਗਾਲਿਬ ਰਣ ਸਿੰਘ ਨੂੰ ਜੋ ਵਾਟਰ ਸਪਲਾਈ ਵਿਭਾਗ ਵਲੋ ਸਥਾਨਕ ਕਸਬੇ ਦੇ ਲੋਕਾਂ ਦੇ ਘਰਾਂ ਤੱਕ ਸਾਫ ਸੁਥਰਾ ਪਾਣੀ ਪਾਈਪਾਂ ਵਿੱਚ ਆਉਂਦਾ ਹੈ।ਤੇ ਇਹ ਅਧੁਨਿਕ ਮਸ਼ੀਨਾਂ ਨੇ ਧਰਤੀ ਅੰਦਰ ਖੁਦਾਈ ਕਰਕੇ ਪਾਣੀ ਵਾਲਾ ਪਾਈਪ ਤੋੜ ਦਿੱਤਾ ਤੇ ਕਈ ਦਿਨ ਵਾਟਰ ਸਪਲਾਈ ਵਾਲਾ ਪਾਣੀ ਗਾਲਿਬ ਰਣ ਸਿੰਘ ਵਿੱਚ ਬੰਦ ਰਿਹਾ ਇਸ ਨਾਲ ਲੋਕ ਕਾਫੀ ਪਰੇਸ਼ਾਨ ਹੋਏ। ਜਦੋਂ ਪੱਤਰਕਾਰ ਨੇ ਖੁਦਾਈ ਕਰ ਰਹੇ ਵਰਕਰਾਂ ਨੂੰ ਪੁੱਛਿਆ ਕਿ ਲੋਕਾਂ ਦੇ ਹੋ ਰਹੇ ਨੁਕਸਾਨ ਤੇ ਆ ਰਹੀ ਮੁਸ਼ਕਲ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।

ਮੋਦੀ ਸਰਕਾਰ ਦੇ ਬਜਟ ਨੇ ਗਰੀਬ ਤੇ ਦਰਿਮਆਨੇ ਵਰਗ ਦੇ ਪੱਲੇ ਨਿਰਾਸ਼ਾ ਤੋ ਬਿਨਾਂ ਕੁਝ ਨਹੀ ਪਾਇਆ:ਬੀਬੀ ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਦੀ ਮੋਦੀ ਸਰਕਾਰ ਵਲੋ ਪੇਸ਼ ਕੀਤਾ ਗਿਆ ਬਜਟ ਨੇ ਔਰਤਾਂ ਦੇ ਪੱਲੇ ਹਰੇਕ ਪੱਖੋ ਨਿਰਾਸ਼ਾ ਹੀ ਪਾਈ ਹੈ ਗਰੀਬ ਤੇ ਦਰਮਿਆਨੇ ਵਰਗ ਨੂੰ ਲਾਹਾ ਤਾਂ ਕੀ ਮਿਲਣਾ ਸੀ ਉਲਟਾ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਦਿੱਤਾ ਹੈ ਇੰਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋ ਰਿਆਂਇਤਾਂ ਦੇਣ ਦੀ ਬਜਾਏ ਟੇਡ-ਮੇਡੇ ਢੰਗਾਂ ਨਾਲ ਟੈਕਸਾਂ ਦਾ ਬੇਤਹਾਸ਼ਾ ਬੋਝ ਪਾਇਆ ਗਿਆ ਹੈ ਤੇ ਮੋਦੀ ਸਰਕਾਰ ਦੇ ਖਿਲਾਫ ਚੁਫੇਰਿਉ ਲੋਕਾਂ ਅੰਦਰ ਨਿਰਾਸ਼ਾ ਹੀ ਪਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਗਹਿਣੇ ਪਹਿਨਣ ਦਾ ਸ਼ੌਕ ਹੁੰਦਾ ਹੈ ਪਰ ਇਹ ਸ਼ੌਕ ਵੀ ਮੋਦੀ ਸਰਕਾਰ ਨੂੰ ਰਾਸ ਨਹੀ ਆਇਆ। ਗਰੀਬ ਅਤੇ ਦਰਮਿਆਨੇ ਵਰਗ ਦੀਆਂ ਔਰਤਾਂ ਲਈ ਸੋਨੇ ਦੇ ਗਹਿਣੇ ਖਰੀਦਣਾ ਅਸੰਭਵ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਪੈਟਰੋਲ-ਡੀਜ਼ਲ ਉਪਰ ਵੀ ਵਧਾਇਆ ਇਕ ਫੀਸਦੀ ਟੈਕਸ ਤੇ ਸੋਨੇ ਉੱਪਰ 2.5 ਫਸ਼ਿਦੀ ਡਿਊਟੀ ਟੈਕਸ ਨੂੰ ਵਾਪਸ ਲੈਣਾ ਚਾਹੀਦਾ ਹੈ।