ਮੋਦੀ ਸਰਕਾਰ ਦੇ ਬਜਟ ਨੇ ਗਰੀਬ ਤੇ ਦਰਿਮਆਨੇ ਵਰਗ ਦੇ ਪੱਲੇ ਨਿਰਾਸ਼ਾ ਤੋ ਬਿਨਾਂ ਕੁਝ ਨਹੀ ਪਾਇਆ:ਬੀਬੀ ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਦੀ ਮੋਦੀ ਸਰਕਾਰ ਵਲੋ ਪੇਸ਼ ਕੀਤਾ ਗਿਆ ਬਜਟ ਨੇ ਔਰਤਾਂ ਦੇ ਪੱਲੇ ਹਰੇਕ ਪੱਖੋ ਨਿਰਾਸ਼ਾ ਹੀ ਪਾਈ ਹੈ ਗਰੀਬ ਤੇ ਦਰਮਿਆਨੇ ਵਰਗ ਨੂੰ ਲਾਹਾ ਤਾਂ ਕੀ ਮਿਲਣਾ ਸੀ ਉਲਟਾ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਦਿੱਤਾ ਹੈ ਇੰਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋ ਰਿਆਂਇਤਾਂ ਦੇਣ ਦੀ ਬਜਾਏ ਟੇਡ-ਮੇਡੇ ਢੰਗਾਂ ਨਾਲ ਟੈਕਸਾਂ ਦਾ ਬੇਤਹਾਸ਼ਾ ਬੋਝ ਪਾਇਆ ਗਿਆ ਹੈ ਤੇ ਮੋਦੀ ਸਰਕਾਰ ਦੇ ਖਿਲਾਫ ਚੁਫੇਰਿਉ ਲੋਕਾਂ ਅੰਦਰ ਨਿਰਾਸ਼ਾ ਹੀ ਪਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਗਹਿਣੇ ਪਹਿਨਣ ਦਾ ਸ਼ੌਕ ਹੁੰਦਾ ਹੈ ਪਰ ਇਹ ਸ਼ੌਕ ਵੀ ਮੋਦੀ ਸਰਕਾਰ ਨੂੰ ਰਾਸ ਨਹੀ ਆਇਆ। ਗਰੀਬ ਅਤੇ ਦਰਮਿਆਨੇ ਵਰਗ ਦੀਆਂ ਔਰਤਾਂ ਲਈ ਸੋਨੇ ਦੇ ਗਹਿਣੇ ਖਰੀਦਣਾ ਅਸੰਭਵ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਪੈਟਰੋਲ-ਡੀਜ਼ਲ ਉਪਰ ਵੀ ਵਧਾਇਆ ਇਕ ਫੀਸਦੀ ਟੈਕਸ ਤੇ ਸੋਨੇ ਉੱਪਰ 2.5 ਫਸ਼ਿਦੀ ਡਿਊਟੀ ਟੈਕਸ ਨੂੰ ਵਾਪਸ ਲੈਣਾ ਚਾਹੀਦਾ ਹੈ।