ਬੀ.ਐਸ.ਐਨ.ਐਲ.ਦੀਆਂ ਜ਼ਮੀਨੀ ਪਾਉਣ ਲਈ ਲੱਗੀਆ ਮਸ਼ੀਨਾਂ ਨੇ ਲੋਕਾਂ ਦੀਆਂ ਵਧਾਈਆਂ ਸਮੱਸਿਆਵਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀ.ਐਸ.ਐਨ.ਐਲ. ਵਲੋਂ ਦੂਰ-ਦੁਰਾਡੇ ਦੇ ਹਰ ਪਿੰਡਾਂ ਨੂੰ ਇੰਟਰਨੈੱਟ ਸੇਵਾ ਦੇਣ ਲਈ ਧਰਤੀ ਹੇਠਾਂ ਤਾਰਾ ਦਾ ਜਾਲ ਵਿਛਾਉਣ ਦਾ ਭਾਵੇਂ ਆਮ ਲੋਕਾਂ ਨੂੰ ਫਾਇਦਾ ਹੋਣਾ ਅਜੇ ਦੂਰ ਦੀ ਗੱਲ ਹੈ,ਪਰ ਇਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ।ਕਿਉਂਕਿ ਆਧੁਨਿਕ ਮਸ਼ੀਨਾਂ ਰਾਹੀਂ ਧਰਤੀ ਅੰਦਰ ਖੁਦਾਈ ਕਰ ਰਹੇ ਇਕ ਪ੍ਰਾਈਵੇਟ ਕੰਪਨੀ ਦੇ ਲੋਕ ਬੇਲਗਾਮ ਹੋ ਕੇ ਪਹਿਲਾਂ ਹੀ ਵੱਖ-ਵੱਖ ਮਹਿਕਮਿਆਂ ਵਲੋਂ ਪਈਆਂ ਹੋਈਆਂ ਤਾਰਾਂ ਅਤੇ ਪਾਈਪਾਂ ਦਾ ਨੁਕਸਾਨ ਕਰੀ ਜਾ ਰਹੇ ਹਨ ,ਜਿਸ ਦੀ ਤਾਜਾ ਮਿਸਾਲ ਹੈ ਕਿ ਜੋ ਪਿਛਲੇ ਦਿਨੀਂ ਗਾਲਿਬ ਖੁਰਦ ਤੋਂ ਗਾਲਿਬ ਰਣ ਸਿੰਘ ਨੂੰ ਜੋ ਵਾਟਰ ਸਪਲਾਈ ਵਿਭਾਗ ਵਲੋ ਸਥਾਨਕ ਕਸਬੇ ਦੇ ਲੋਕਾਂ ਦੇ ਘਰਾਂ ਤੱਕ ਸਾਫ ਸੁਥਰਾ ਪਾਣੀ ਪਾਈਪਾਂ ਵਿੱਚ ਆਉਂਦਾ ਹੈ।ਤੇ ਇਹ ਅਧੁਨਿਕ ਮਸ਼ੀਨਾਂ ਨੇ ਧਰਤੀ ਅੰਦਰ ਖੁਦਾਈ ਕਰਕੇ ਪਾਣੀ ਵਾਲਾ ਪਾਈਪ ਤੋੜ ਦਿੱਤਾ ਤੇ ਕਈ ਦਿਨ ਵਾਟਰ ਸਪਲਾਈ ਵਾਲਾ ਪਾਣੀ ਗਾਲਿਬ ਰਣ ਸਿੰਘ ਵਿੱਚ ਬੰਦ ਰਿਹਾ ਇਸ ਨਾਲ ਲੋਕ ਕਾਫੀ ਪਰੇਸ਼ਾਨ ਹੋਏ। ਜਦੋਂ ਪੱਤਰਕਾਰ ਨੇ ਖੁਦਾਈ ਕਰ ਰਹੇ ਵਰਕਰਾਂ ਨੂੰ ਪੁੱਛਿਆ ਕਿ ਲੋਕਾਂ ਦੇ ਹੋ ਰਹੇ ਨੁਕਸਾਨ ਤੇ ਆ ਰਹੀ ਮੁਸ਼ਕਲ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।