You are here

ਲੁਧਿਆਣਾ

ਚਾਹਲ ਗਾਲਿਬ ਦੀ ਪ੍ਰਧਾਨ ਹੇਠ ਮੰਗਾਂ ਸਬੰਧੀ ਡੀਸੀ ਲੁਧਿਆਣਾ ਨੂੰ ਮਿਲੇ ਨੰਬਰਦਾਰਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਨੰਬਰਦਾਰਾਂ ਯੂਨੀਅਨ ਪੰਜਾਬ ਜ਼ਿਲ੍ਹਾਂ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾਂ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਦੀ ਪ੍ਰਧਾਨਗੀ ਹੇਟ ਡੀ.ਸੀ.ਦਫਤਰ ਲੁਧਿਆਣਾ ਵਿਖੇ ਹੋਈ ,ਜਿਸ ਵਿੱਚ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨ ਸਾਹਿਬਾਨਾਂ ਅਤੇ ਜ਼ਿਲ੍ਹੇ ਦੇ ਸਮੂਹ ਨੰਬਰਦਾਰਾਂ ਸਾਹਿਬਾਨ ਬਹੁ ਗਿਣਤੀ ਵਿੱਚ ਹਾਜ਼ਰ ਹੋਏ।ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਚਾਹਲ ਨੇ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਹੋਏ ਵਾਅਦੇ ਜਿਵੇਂ ਕਿ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ ,ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ 5 ਹਜ਼ਾਰ ਰੁਪਏ ਕਰਨ ਅਤੇ ਹੋਰ ਕੀਤੇ ਹੋਏ ਵਾਅਦਿਆਂ ਨੂੰ ਅਸਲੀ ਜਾਮਾ ਪਹਿਨਾਉਣ ਦੀ ਸਰਕਾਰ ਤੋਂ ਮੰਗ ਕੀਤੀ ਗਈ।ਨੰਬਰਦਾਰਾਂ ਸਾਥੀਆਂ ਦੀਆਂ ਸਮੱਸਿਆਵਾ ਸੁਣੀਆਂ ਗਈਆਂ ਜਿਸ ਨੂੰ ਹੱਲ ਕਰਵਾਉਣ ਲਈ ਡੀ.ਸੀ. ਸਾਹਿਬ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਮੰਗ ਪੁੱਤਰ ਦਿੱਤਾ ਗਿਆ।ਡੀ.ਸੀ.ਸਾਹਿਬ ਨੇ ਪ੍ਰਧਾਨ ਚਾਹਲ ਗਾਲਿਬ ਅਤੇ ਸਮੂਹ ਨੰਬਰਦਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਂ ਨੂੰ ਜਲਦੀ ਦੂਰ ਕੀਤਾ ਜਾਵੇਗਾ ਅਤੇ ਚੋਣਾਂ ਸਮੇਂ ਕਾਂਗਰਸ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਦਿੱਤਾ ਗਿਆ ਮੰਗ ਪੱਤਰ ਜਲਦੀ ਹੀ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।

ਸਕਾਟਲੈਂਡ ਯਾਰਡ ਵੱਲੋਂ ਲੀਕ ਕੂਟਨੀਤਕ ਈਮੇਲਜ਼ ਬਾਰੇ ਜਾਂਚ ਆਰੰਭ

ਲੰਡਨ, ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)-
ਸਕਾਟਲੈਂਡ ਯਾਰਡ ਨੇ ਖ਼ੁਫੀਆ ਕੂਟਨੀਤਕ ਈਮੇਲਜ਼ ਲੀਕ ਹੋਣ ਦੇ ਮਾਮਲੇ ’ਚ ਜਾਂਚ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਬਰਤਾਨਵੀ ਰਾਜਦੂਤ ਵੱਲੋਂ ਟਰੰਪ ਪ੍ਰਸ਼ਾਸਨ ਦੀ ਕੀਤੀ ਨਿਖੇਧੀ ਸਬੰਧੀ ਈਮੇਲਜ਼ ਲੀਕ ਹੋ ਗਈਆਂ ਸਨ। ਰਾਜਦੂਤ ਕਿਮ ਡਾਰੋਕ ਨੇ ਟਰੰਪ ਪ੍ਰਸ਼ਾਸਨ ਨੂੰ ‘ਅਯੋਗ’ ਤੇ ‘ਬੇਕਾਰ’ ਦੱਸਿਆ ਸੀ ਤੇ ਮਗਰੋਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਕਿਮ ’ਤੇ ਸਿੱਧਾ ਨਿਸ਼ਾਨਾ ਸਾਧਿਆ ਸੀ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਮੈਟਰੋਪੋਲਿਟਨ ਪੁਲੀਸ ਦੀ ਅਤਿਵਾਦ ਵਿਰੋਧੀ ਕਮਾਂਡ ਕਰੇਗੀ। ਜਾਂਚ ਸਰਕਾਰੀ ਖ਼ੁਫੀਆ ਜਾਣਕਾਰੀ ਐਕਟ ਦੀ ਅਪਰਾਧਕ ਉਲੰਘਣਾ ਦੇ ਪੱਖ ਤੋਂ ਕੀਤੀ ਜਾਵੇਗੀ।
ਮੈਟਰੋਪੋਲਿਟਨ ਪੁਲੀਸ ਦੀ ਇਸ ਕਮਾਂਡ ਦੇ ਮੁਖੀ ਭਾਰਤੀ ਮੂਲ ਦੇ ਨੀਲ ਬਾਸੂ ਹਨ। ਬਾਸੂ ਨੇ ਕਿਹਾ ਕਿ ਇਸ ਮਾਮਲੇ ਨੇ ਯੂਕੇ ਦੇ ਕੌਮਾਂਤਰੀ ਰਿਸ਼ਤਿਆਂ ਨੂੰ ਸੱਟ ਮਾਰੀ ਹੈ ਤੇ ਲੋਕ ਹਿੱਤ ਵਿਚ ਇਹੀ ਹੈ ਕਿ ਇਸ ਲਈ ਜ਼ਿੰਮੇਵਾਰਾਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਹਰ ਪੱਧਰ ’ਤੇ ਇਸ ਦੀ ਸਮੀਖ਼ਿਆ ਜਾਵੇਗੀ। ਇਸ ਮਾਮਲੇ ’ਚ ਪਹਿਲਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਆਪਸੀ ਰਾਬਤਾ ਕਰ ਕੇ ਜਾਂਚ ਆਰੰਭੀ ਸੀ।
ਬਰਤਾਨੀਆ ਵੱਲੋਂ ਕੈਬਨਿਟ ਦਫ਼ਤਰ ਇਸ ਦੀ ਅਗਵਾਈ ਕਰ ਰਿਹਾ ਸੀ ਤੇ ਹੁਣ ‘ਗੇਟਵੇਅ ਪ੍ਰਕਿਰਿਆ’ ਰਾਹੀਂ ਪੁਲੀਸ ਨੂੰ ਸ਼ਾਮਲ ਕਰ ਲਿਆ ਗਿਆ ਹੈ। ਬਾਸੂ ਨੇ ਜ਼ਿੰਮੇਵਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਵੀ ਉਹ ਸਾਹਮਣੇ ਆ ਸਕਦੇ ਹਨ, ਪੱਖ ਰੱਖ ਸਕਦੇ ਹਨ ਪਰ ਕਾਰਵਾਈ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਬਾਸੂ ਨੇ ਨਾਲ ਹੀ ਕਿਹਾ ਕਿ ਜੇ ਕਿਸੇ ਨੂੰ ਵੀ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਸਾਂਝੀ ਕਰ ਸਕਦਾ ਹੈ।
ਅਸਿਸਟੈਂਟ ਕਮਿਸ਼ਨਰ ਰੈਂਕ ਦੇ ਬਰਤਾਨੀਆ ਦੇ ਇਸ ਸੀਨੀਅਰ ਪੁਲੀਸ ਅਧਿਕਾਰੀ ਨੇ ਲੀਕ ਸਮੱਗਰੀ ਪ੍ਰਕਾਸ਼ਿਤ ਕਰਨ ਸਬੰਧੀ ਸੋਸ਼ਲ ਮੀਡੀਆ ਤੇ ਮੁੱਖ ਧਾਰਾ ਦੇ ਮੀਡੀਆ ਦੇ ਮਾਲਕਾਂ, ਐਡੀਟਰਾਂ ਤੇ ਪ੍ਰਕਾਸ਼ਕਾਂ ਨੂੰ ਵੀ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਕੋਈ ਸਮੱਗਰੀ ਹੈ ਤਾਂ ਸਬੰਧਤ ਅਥਾਰਿਟੀ ਹਵਾਲੇ ਕਰ ਸਕਦਾ ਹੈ। ਪੁਲੀਸ ਦੇ ਇਸ ਰਵੱਈਏ ਦੀ ਯੂਕੇ ਦੇ ਕੁਝ ਮੀਡੀਆ ਪਲੇਟਫਾਰਮ ਮੁਖੀ ਨਿਖੇਧੀ ਕਰ ਰਹੇ ਹਨ ਤੇ ਇਸ ਨੂੰ ਆਜ਼ਾਦੀ ’ਤੇ ਹਮਲਾ ਦੱਸ ਰਹੇ ਹਨ।

ਲੁਧਿਆਣਾ ਕਾਂਗਰਸ ਵਿੱਚ ਫਿਰ ਉੱਭਰੀ ਧੜੇਬੰਦੀ

ਲੁਧਿਆਣਾ, ਜੁਲਾਈ 2019-( ਮਨਜਿੰਦਰ ਗਿੱਲ ) ਸਨਅਤੀ ਸ਼ਹਿਰ ਦੀ ਕਾਂਗਰਸ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰੀਕੇ ਦੇ ਨਾਲ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਸਾਰੇ ਨਾਰਾਜ਼ ਕਾਂਗਰਸੀਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਇਆ ਸੀ ਪਰ ਹੁਣ ਫਿਰ ਲੋਕ ਸਭਾ ਚੋਣਾਂ ਦੇ ਦੋ ਮਹੀਨੇ ਬਾਅਦ ਹੀ ਕਾਂਗਰਸ ਵਿੱਚ ਧੜੇਬੰਦੀ ਜਗਜ਼ਾਹਰ ਹੋ ਰਹੀ ਹੈ।
ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਰਮਨ ਨੇ ਅੱਜ ਨਗਰ ਸੁਧਾਰ ਟਰੱਸਟ ਦਾ ਅਹੁਦਾ ਸੰਭਾਲਣ ਲਈ ਰੱਖੇ ਗਏ ਸਮਾਗਮ ਵਿੱਚ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਗ਼ੈਰਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ। ਸਿਆਸੀ ਪੰਡਤਾਂ ਦੀ ਮੰਨੀਏ ਤਾਂ ਰਮਨ ਸੁਬਰਾਮਨੀਅਮ ਨੂੰ ਚੇਅਰਮੈਨੀ ਦੇਣ ਸਮੇਂ ਪਾਰਟੀ ਹਾਈ ਕਮਾਂਡ ਨੇ ਲੁਧਿਆਣਾ ਦੇ ਕਿਸੇ ਵੀ ਵਿਧਾਇਕ ਦੀ ਰਾਏ ਨਹੀਂ ਲਈ, ਜਿਸ ਕਾਰਨ ਸਨਅਤੀ ਸ਼ਹਿਰ ਦੇ ਦੋ ਵਿਧਾਇਕ ਇਸ ਨਿਯੁਕਤੀ ਤੋਂ ਸਿੱਧੇ ਤੌਰ ’ਤੇ ਨਾਰਾਜ਼ ਹਨ।
ਪਿਛਲੇ ਦਿਨੀਂ ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਖਾਸ ਰਮਨ ਸੁਬਰਾਮਨੀਅਮ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਗਿਆ ਸੀ, ਉਦੋਂ ਤੋਂ ਹੀ ਚਰਚਾ ਸੀ ਕਿ ਹੁਣ ਲੁਧਿਆਣਾ ਕਾਂਗਰਸ ਵਿੱਚ ਧੜੇਬੰਦੀ ਹੋ ਵਧੇਗੀ ਜਿਸਦਾ ਕਾਰਨ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਮੰਤਰੀ ਆਸ਼ੂ ਦੇ ਗਰੁੱਪ ਨੂੰ ਅਹਿਮਅਤ ਦਿੱਤੀ ਜਾ ਰਹੀ ਹੈ। ਬਾਕੀ ਕਾਂਗਰਸ ਦੇ ਵਿਧਾਇਕਾਂ ਦੀ ਪੁੱਛ ਪੜਤਾਲ ਹੋ ਨਹੀਂ ਰਹੀ। ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਹੀ ਵਿਧਾਇਕ ਪਾਂਡੇ ਮੰਤਰੀ ਆਸ਼ੂ ਤੇ ਬਿੱਟੂ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਤੋਂ ਬਾਅਦ ਜਦੋਂ ਝੰਡੀ ਵਾਲੀ ਕਾਰ ਲੈਣ ਦਾ ਸਮਾਂ ਆਇਆ ਸੀ ਤਾਂ ਉਸ ਵੇਲੇ ਵੀ ਛੇ ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ ਤੇ ਚਾਰ ਵਾਰ ਦੇ ਵਿਧਾਇਕ ਸੁਰਿੰਦਰ ਡਾਬਰ ਦੀ ਸੀਨੀਅਰਤਾ ਨੂੰ ਅਣਗੋਲਿਆ ਕਰਕੇ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਬਣਾ ਦਿੱਤਾ ਗਿਆ। ਉਦੋਂ ਤੋਂ ਚਰਚਾ ਹੈ ਕਿ ਵਿਧਾਇਕ ਆਸ਼ੂ ਨੂੰ ਮੰਤਰੀ ਬਣਾਉਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਉਦੋਂ ਅਹਿਮ ਰੋਲ ਅਦਾ ਕੀਤਾ ਸੀ, ਜਦਕਿ ਉਸ ਵੇਲੇ ਵਿਧਾਇਕ ਰਾਕੇਸ਼ ਪਾਂਡੇ ਨੂੰ ਵੀ ਮੰਤਰੀ ਬਣਾਉਣ ਦੇ ਚਰਚੇ ਸਨ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵਿਧਾਇਕ ਪਾਂਡੇ ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਪਰ ਚੋਣਾਂ ਨੇੜੇ ਪਾਰਟੀ ਹਾਈ ਕਮਾਨ ਤੋਂ ਮਿਲੇ ਹੁਕਮਾਂ ਤੋਂ ਬਾਅਦ ਵਿਧਾਇਕ ਪਾਂਡੇ ਤੇ ਬਿੱਟੂ ਵਿੱਚ ਸੁਲਾਹ ਹੋ ਗਈ ਸੀ ਪਰ ਹੁਣ ਇੱਕ ਵਾਰ ਸਾਰੇ ਵਿਧਾਇਕਾਂ ਤੋਂ ਬਿਨਾਂ ਸਲਾਹ ਲਏ ਹੀ ਮੰਤਰੀ ਆਸ਼ੂ ਦੇ ਨਜ਼ਦੀਕੀ ਨੂੰ ਚੇਅਰਮੈਨ ਦੇ ਅਹੁਦੇ ’ਤੇ ਬਿਠਾ ਦਿੱਤਾ ਗਿਆ। ਵਿਧਾਇਕ ਪਾਂਡੇ ਤੇ ਵਿਧਾਇਕ ਡਾਬਰ ਦੋਵਾਂ ਨੇ ਇਹੋਂ ਗੱਲ ਕਹੀ ਕਿ ਉਹ ਸ਼ਹਿਰ ਤੋਂ ਬਾਹਰ ਕਿਸੇ ਕੰਮ ਆਏ ਹੋਏ ਹਨ, ਨਹੀਂ ਤਾਂ ਸਮਾਗਮ ਵਿੱਚ ਜ਼ਰੂਰ ਆਉਂਦੇ। ਲੋਕ ਸਭਾ ਮੈਂਬਰ ਬਿੱਟੂ ਦੇ ਨਜ਼ਦੀਕੀ ਗੁਰਦੀਪ ਸਰਪੰਚ ਸਮਾਗਮ ਵਿੱਚ ਸ਼ਾਮਲ ਹੋਏ ਸਨ, ਜਿਨ੍ਹਾਂ ਦੱਸਿਆ ਕਿ ਲੋਕ ਸਭਾ ਮੈਂਬਰ ਬਿੱਟੂ ਦਿੱਲੀ ਹਨ।

ਸਤਿਕਾਰ ਕਮੇਟੀ ਨੇ ਲਾਈਵ ਹੋ ਕੇ ਖ਼ਰੀਦੀ ਨਸ਼ੀਲੀ ਦਵਾਈ

ਮੋਗਾ,  ਜੁਲਾਈ 2019-(gurdev galib,manjit gill)- ਇੱਥੇ ਡਰੱਗ ਇੰਸਪੈਕਟਰ ਤੇ ਪੁਲੀਸ ਨੇ ਮੈਡੀਕਲ ਸਟੋਰ ਉੱਤੇ ਛਾਪਾ ਮਾਰ ਕੇ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਇਹ ਛਾਪਾ ਸਤਿਕਾਰ ਕਮੇਟੀ ਵੱਲੋਂ ਨਸ਼ੇ ਦੀ ਰੂਪ ’ਚ ਵਰਤੋਂ ਹੋਣ ਵਾਲੀ ਦਵਾਈ ਦੀ ਲਾਈਵ ਖਰੀਦ ਕਰਨ ਬਾਅਦ ਮਾਰਿਆ ਗਿਆ। ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਸ਼ਹਿਰ’ਚ ਕਿਰਾਏ ’ਤੇ ਲਏ ਕੁਝ ਮੈਡੀਕਲ ਸਟੋਰਾਂ ’ਤੇ ਇਹ ਧੰਦਾ ਚੱਲ ਰਿਹਾ ਹੈ।
ਡਰੱਗ ਇੰਸਪੈਕਟਰ ਅਮਿਤ ਬਾਂਸਲ ਨੇ ਕਿਹਾ ਕਿ ਉਨ੍ਹਾਂ ਸਾਰੀ ਦਵਾਈ ਕਬਜ਼ੇ ’ਚ ਲੈ ਲਈ ਹੈ ਅਤੇ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋ ਦਵਾਈ ਵੇਚੀ ਗਈ ਹੈ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਵੇਚੀ ਜਾ ਸਕਦੀ ਸੀ। ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਕਿਹਾ ਕਿ ਡਰੱਗ ਇੰਸਪੈਕਟਰ ਵੱਲੋਂ ਜੋ ਰਿਪੋਰਟ ਦਿੱਤੀ ਜਾਵੇਗੀ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਤਿਕਾਰ ਕਮੇਟੀ ਆਗੂ ਅਰਸ਼ਦੀਪ ਸਿੰਘ, ਰਾਜਾ ਸਿੰਘ ਖੁਖਰਾਣਾ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਨਸ਼ੇ ਦੀ ਆਦੀ 12 ਸਾਲ ਦੀ ਬੱਚੀ ਨੇ ਸੰਪਰਕ ਕੀਤਾ ਸੀ। ਉਸ ਨੇ ਇਸ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਖੁਦ ਲਾਈਵ ਹੋ ਕੇ ਕਥਿਤ ਨਸ਼ੇ ਦੀ ਰੂਪ ’ਚ ਵਰਤੋਂ ਹੋਣ ਵਾਲੀ ਦਵਾਈ ਖਰੀਦ ਕੀਤੀ।
ਉਨ੍ਹਾਂ ਕਿਹਾ ਕਿ ਛੋਟੇ ਛੋਟੇ ਇਲਾਕਿਆਂ ਵਿੱਚ ਬਿਨਾਂ ਹਸਪਤਾਲ ਦੇ ਖੁੱਲ੍ਹੇ ਮੈਡੀਕਲ ਸਟੋਰਾਂ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ। ਪਿੰਡਾਂ ਤੇ ਸ਼ਹਿਰਾਂ ਅੰਦਰ ਕਥਿਤ ਕਿਰਾਏ ਦੇ ਲਾਇਸੈਂਸਾਂ ਅਤੇ ਕੁਝ ਬਿਨਾਂ ਲਾਇਸੈਂਸਾਂ ’ਤੇ ਚੱਲ ਰਹੇ ਮੈਡੀਕਲ ਸਟੋਰ ਸਿਹਤ ਵਿਭਾਗ ਦੀ ਕਥਿਤ ਢਿੱਲੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹਨ। ਕਈ ਮੈਡੀਕਲ ਸਟੋਰ ਮਾਲਕ ਗੈਰਕਾਨੂੰਨੀ ਢੰਗ ਨਾਲ ਵਿਭਾਗੀ ਨਿਯਮਾਂ ਨੂੰ ਟਿੱਚ ਸਮਝ ਕੇ ਸਰੇਆਮ ਕਥਿਤ ਰੂਪ’ਚ ਨਸ਼ੇ ’ਚ ਵਰਤੋਂ ਹੋਣ ਵਾਲੀਆਂ ਦਵਾਈਆ ਵੇਚ ਰਹੇ ਹਨ। ਵਿਭਾਗ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਵਿਭਾਗੀ ਅਧਿਕਾਰੀ ਦੀ ਅੱਖ ਨਹੀਂ ਖੁੱਲ੍ਹੀ।

ਰਾਸ਼ਟਰੀ ਲੋਕ ਅਦਾਲਤਾਂ ਦੌਰਾਨ 2281 ਮਾਮਲਿਆਂ ਦਾ ਨਿਪਟਾਰਾ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸਰਕਾਰ ਵੱਲੋਂ ਦੇਸ ਵਾਸੀਆਂ ਨੂੰ ਸਸਤਾ ਅਤੇ ਜਲਦੀ ਇਨਸਾਫ ਦਿਵਾਉਣ ਲਈ ਲੋਕ ਅਦਾਲਤਾਂ ਗਠਿਤ ਕੀਤੀਆਂ ਗਈਆਂ ਹਨ।'' ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ  ਨੇ ਲੁਧਿਆਣਾ ਕਚਿਹਰੀ ਵਿੱਚ ਲਗਾਈ ਗਈ ਲੋਕ ਅਦਾਲਤ ਨੂੰ ਸ਼ੁਰੂ ਕਰਨ ਦੌਰਾਨ ਕੀਤਾ। ਇਸ ਮੌਕੇ ਸੀ.ਜੇ.ਐੱਮ. ਅਤੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਸਕੱਤਰ ਸ੍ਰੀ ਅਸ਼ੀਸ਼ ਅਬਰੋਲ ਵੀ ਹਾਜ਼ਰ ਸਨ। ਇਸ ਮੌਕੇ  ਗੁਰਬੀਰ ਸਿੰਘ ਨੇ ਕਿਹਾ ਕਿ ਸਮਾਜ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ, ਜਿਹੜੇ ਇਨਸਾਫ ਤੋਂ ਵਾਝੇ ਹਨ, ਅਜਿਹੇ ਲੋਕਾਂ ਦੀ ਮਦਦ ਕਰਨ ਲਈ ਉਕਤ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨਾਂ ਅਦਾਲਤਾਂ ਵਿੱਚ ਕੁੱਲ 9215 ਮਾਮਲੇ ਰੱਖੇ ਗਏ ਸਨ, ਜਿਨਾਂ ਵਿੱਚੋਂ ਵੱਖ-ਵੱਖ ਲੋਕ ਅਦਾਲਤਾਂ ਵਿੱਚ 2281 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ, ਜਦੋਂਕਿ ਵੱਖ-ਵੱਖ ਸੜਕ ਵਾਹਨÎ ਨਾਲ ਸਬੰਧਤ ਮਾਮਲਿਅÎ ਦੇ ਨਿਪਟਾਰੇ ਦੌਰਾਨ 46,43,86,549/- ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਸ੍ਰੀ ਅਬਰੋਲ ਨੇ ਦੱਸਿਆ ਕਿ ਅੱਜ ਲੁਧਿਆਣਾ ਸ਼ਹਿਰ ਤੋਂ ਇਲਾਵਾ ਖੰਨਾ, ਸਮਰਾਲਾ, ਜਗਰਾਓਂ ਅਤੇ ਪਾਇਲ ਤਹਿਸੀਲ ਵਿਚ ਵੀ ਲੋਕ ਅਦਾਲਤਾਂ ਲਗਾਈਆਂ ਗਈਆਂ। ਉਨਾਂ ਦੱਸਿਆ ਕਿ ਅਗਲੀ ਰਾਸ਼ਟਰੀ ਲੋਕ ਅਦਾਲਤ 14 ਸਤੰਬਰ, 2019 ਨੂੰ ਲਗਾਈ ਜਾਵੇਗੀ। ਉਨਾਂ ਦੱਸਿਆ ਕਿ ਲੰਮੇ ਸਮੇਂ ਤੋਂ ਅਦਾਲਤੀ ਚੱਕਰਾਂ ਵਿੱਚ ਪਏ ਲੋਕ ਹੁਣ ਵੱਡੇ ਨੁਕਸਾਨ ਤੋਂ ਬਚਣ ਲਈ ਆਮ ਸਹਿਮਤੀ ਨਾਲ ਮਾਮਲੇ ਨਿਪਟਾਉਣ ਨੂੰ ਤਰਜੀਹ ਦੇਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਜ਼ਿਲਾ ਅਤੇ ਸੈਸ਼ਨ ਜੱਜ ਅਤੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਦੀਆਂ ਅਦਾਲਤਾਂ ਵਿੱਚ ਹਰ ਕਿਸਮ ਦੇ ਦੀਵਾਨੀ, ਮੈਟਰੀਮੋਨੀਅਲ, ਕਿਰਾਇਆ ਅਪੀਲਾਂ, ਮੋਟਰ ਐਕਸੀਡੈਂਟ ਕਲੇਮ, ਜ਼ਮੀਨ ਕਬਜ਼ੇ, ਅਪਰਾਧਕ ਅਪੀਲਾਂ (ਸਿਰਫ਼ ਕੰਪਾਊਂਡੇਬਲ ਕੇਸ) ਤੇ ਸਮਝੌਤਾਯੋਗ ਕੇਸ ਆਦਿ ਦੇ ਨਿਪਟਾਰੇ ਆਮ ਸਹਿਮਤੀ ਨਾਲ ਕਰਵਾਏ ਜਾਂਦੇ ਹਨ। ਸਿਵਲ ਕੇਸਾਂ ਵਿੱਚ ਜਿਵੇਂ ਕਿਰਾਏ ਨਾਲ ਸੰਬੰਧਤ ਮਾਮਲੇ, ਬੈਂਕ ਰਿਕਵਰੀ, ਮਾਲ ਵਿਭਾਗ ਨਾਲ ਸੰਬੰਧਤ ਮਾਮਲੇ, ਮਗਨਰੇਗਾ ਮਾਮਲੇ, ਬਿਜਲੀ ਤੇ ਪਾਣੀ ਬਿੱਲ ਦੇ ਮਾਮਲੇ (ਚੋਰੀ ਤੋਂ ਬਿਨਾ), ਨੌਕਰੀ ਪੇਸ਼ੇ ਮਾਮਲੇ ਵਿੱਚ ਤਨਖ਼ਾਹ ਤੇ ਬਕਾਇਆ ਭੱਤਿਆਂ ਦੇ ਮਾਮਲੇ, ਪੈਨਸ਼ਨ ਤੇ ਸੇਵਾਮੁਕਤੀ ਲਾਭ ਮਾਮਲੇ, ਜੰਗਲਾਤ ਐਕਟ ਨਾਲ ਸੰਬੰਧਤ ਮਾਮਲੇ, ਕੁਦਰਤੀ ਆਪਦਾ ਨਾਲ ਸੰਬੰਧਤ ਮੁਆਵਜ਼ਾ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਸ਼ਿਕਾਇਤਾਂ ਦੇ ਮਾਮਲੇ ਸਿਵਲ ਜੱਜ/ਜੂਡੀਸ਼ੀਅਲ ਮੈਜਿਸਟ੍ਰੇਟਾਂ ਦੀਆਂ ਅਦਾਲਤਾਂ ਵਿੱਚ ਵਿਚਾਰੇ ਜਾਂਦੇ ਹਨ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਬੇਟ ਇਲਾਕੇ 'ਚ ਲਗਾਏ ਮੁਫ਼ਤ ਕੈਂਪ

ਧਾਰਮਿਕ ਅਸਥਾਨਾਂ ਤੇ ਸੋਨਾ ਚੜ੍ਹਾਉਣ ਦੀ ਥਾਂ ਪਰਮਾਤਮਾ ਵਲੋਂ ਸਿਰਜਿਆ ਇਨਸਾਨੀ ਜਿੰਦਗੀਆ ਨੂੰ ਬਚਾਉਣਾ ਜਰੂਰੀ-ਧਾਲੀਵਾਲ

ਹੰਬੜਾਂ, ਜੁਲਾਈ ( ਮਨਜਿੰਦਰ ਗਿੱਲ )-ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ | ਇਸ ਨੂੰ ਖ਼ਤਮ ਕਰਨ ਦਾ ਬੀੜਾ ਚੁੱਕ ਕੇ ਵਰਲਡ ਕੇਅਰ ਚੈਰੀਟਬਲ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਪੰਜਾਬ 'ਚ ਮੁਫ਼ਤ ਕੈਂਪ ਲਗਾਏ ਜਾ ਰਹੇ ਹਨ ਤੇ ਜਾਂਚ ਦੌਰਾਨ ਪਾਏ ਗਏ ਕੈਂਸਰ ਪੀੜ੍ਹਤ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਸੁਸਾਇਟੀ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨੇ ਉਦੋਂ ਦਿੱਤੀ ਜਦੋਂ ਉਹ ਆਪਣੀ ਡਾਕਟਰੀ ਟੀਮ ਸਮੇਤ ਵਲੀਪੁਰ ਕਲਾਂ, ਮਾਣੀਏਵਾਲ, ਘਮਣੇਵਾਲ, ਵਲੀਪੁਰ ਖੁਰਦ, ਤਲਵੰਡੀ ਨੌਅਬਾਦ, ਕੁਲਗਹਿਣਾ ਆਦਿ ਬੇਟ ਏਰੀਏ 'ਚ ਦਰਜਨ ਦੇ ਕਰੀਬ ਪਿੰਡਾਂ 'ਚ ਕੈਂਪ ਲਗਾਉਣ ਮੌਕੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਵਸੀ ਅਬਾਦੀ 'ਚ ਕੈਂਪ ਲਗਾਉਣ ਪਹੁੰਚੇ | ਇਸ ਮੌਕੇ ਉਨ੍ਹਾਂ ਬੁੱਢੇ ਨਾਲੇ ਨਾਲ ਗੰਦੇ ਹੋ ਰਹੇ ਸਤਲੁਜ ਦਰਿਆ ਦੇ ਪਾਣੀ ਨੂੰ ਵੀ ਦੇਖਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਅਤੇ ਫੈਕਟਰੀਆਂ ਦਾ ਗੰਦਾ ਤੇਜ਼ਾਬੀ ਪਾਣੀ ਸਤਲੁਜ ਦਰਿਆ 'ਚ ਸਿੱਧਾ ਰਲਣਾ ਬੜਾ ਹੀ ਮੰਦਭਾਗਾ ਹੈ ਤੇ ਇਹ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਹ ਸਰਕਾਰਾਂ ਦੀ ਵੱਡੀ ਨਾਕਾਮੀ ਰਹੀ ਹੈ, ਪਰ ਸਾਡੀ ਸੁਸਾਇਟੀ ਕੈਂਸਰ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਸੋਨਾ ਚੜ੍ਹਾਉਣ ਨੂੰ ਪਹਿਲ ਦੇਣ ਦੀ ਥਾਂ ਪ੍ਰਮਾਤਮਾ ਵੱਲੋਂ ਸਿਰਜੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਵੀ ਹਮੇਸ਼ਾ ਮਾਨਵਤਾ ਦੇ ਭਲੇ ਦੀ ਹੀ ਗੱਲ ਕੀਤੀ ਹੈ | ਕੈਂਸਰ ਜਾਂ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਅੱਜ ਸਾਨੂੰ ਤਨੋਂ, ਮਨੋਂ ਤੇ ਧਨੋਂ ਵੱਡਾ ਯੋਗਦਾਨ ਪਾਉਣ ਦੀ ਲੋੜ ਹੈ |ਉਸ ਸਮੇ ਅਮਨਜੀਤ ਸਿੰਘ ਖਹਿਰਾ ਨੇ ਸ ਕੁਲਵੰਤ ਸਿੰਘ ਧਾਲੀਵਾਲ ਦੀ ਸੋਚ ਨੂੰ ਸਲਾਮ ਕਰਦਿਆਂ ਆਖਿਆ ਕਿ ਜਦੋ ਸਵਰੇ ਉਠੇ ਫੋਨ ਆਇਆ ਕੇ ਅੱਜ ਆਪਾ ਆਪਣੇ ਹੱਥੀ ਬੁਢੇ ਨਾਲੇ ਤੇ ਬਸੇ ਲੋਕਾ ਨੂੰ ਕੈਂਸਰ ਪ੍ਰੀਤ ਜਾਗਰੂਕ ਕਰਨਾ ਹੈ ਅਤੇ ਦਵਾਈਆਂ ਦੇਣੀਆਂ ਹਨ ਮੈਂ ਹਰਾਂਨ ਸੀ ਕਿ ਦੋ ਦਿਨ ਪਹਿਲਾਂ ਸ਼੍ਰੀ ਲੰਕਾ ਵਿਚ ਇਹ ਕੰਮ ਕਰਦੇ ਸੀ ਕੱਲ ਬੀੜ ਰਾਉਂਕੇ ਸੀ ਅਤੇ ਅੱਜ ਦਰਿਆ ਸਤਲੁਜ ਲੁਧਿਆਣਾ ਕੱਲ ਨੂੰ ਸ਼੍ਰੀ ਅੰਮ੍ਰਿਤਸਰ ਅਤੇ ਅਗਲੇ ਦਿਨ ਵਾਪਸੀ ਇੰਗਲੈਂਡ ਵਾਹਿਗੁਰੂ ਇਸ ਇਨਸਾਨ ਨੂੰ ਕਿਵੇਂ ਤਾਕਤ ਦਿਦਾ ਹੈ ਉਹ ਹੀ ਜਾਣਦਾ ਹੈ।  ਇਸ ਮੌਕੇ ਡਾਕਟਰੀ ਟੀਮ ਵੱਲੋਂ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਗਏ | ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ ਤੋਂ ਇਲਾਵਾ ਹੰਬੜਾਂ ਸਹਿਕਾਰੀ ਸਭਾ ਦੇ ਪ੍ਰਧਾਨ ਹਰਮੋਹਨ ਸਿੰਘ ਚੌਹਾਨ, ਡਾ. ਧਰਮਿੰਦਰ ਸਿੰਘ ਢਿੱਲੋਂ, ਡਾ: ਮਾਲਤੀ, ਸਮਾਜ ਸੇਵੀ ਅਧਿਆਪਕ ਹਰਨਰਾਇਣ ਸਿੰਘ, ਹਰਪਾਲ ਸਿੰਘ ਜੱਸਲ ਤੇ ਹੋਰ ਡਾ. ਸਹਿਬਾਨ ਆਦਿ ਹਾਜ਼ਰ ਸਨ |

ਵਾਤਾਵਰਣ ਦੀ ਸ਼ੁਧਤਾ ਲਈ ਹਰੇਕ ਮਨੱੁਖ ਨੂੰ ਇਕ ਇਕ ਬੂਟਾ ਲਾਉਣ ਚਾਹੀਦਾ ਹੈ:ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਂਗਰਸ ਲੁਧਿਆਣਾ ਦੇ ਜਨਰਲ ਸੈਕਟਰੀ ਬਲਜਿੰਦਰ ਕੌਰ ਸਿਵੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਮਨੱੁਖ ਨੂੰ ਇਕ ਇਕ ਬੂਟਾ ਲਾਉਣ ਦਾ ਸੱਦਾ ਦਿੱਤਾ।ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਦਰਖਤਾਂ ਦੀ ਘਾਟ ਕਾਰਣ ਸਾਨੂੰ ਦੂਸ਼ਿਤ ਵਾਤਾਵਰਣ ਨਾ ਮੁਰਾਦ ਬੀਮਾਰੀਆਂ,ਅਤੇ ਰੋਜਾਨਾ ਵਰਤੋ ਵਿਚ ਆਉਣ ਵਾਲੇ ਪਦਾਰਥਾਂ ਦੀ ਘਾਟ ਆਦਿ ਦੀ ਸਮੱਸਿਆਵਾਂ ਨਾਲ ਜੁਝਨਾ ਪੈ ਰਿਹਾ ਹੈ ਦਿਨੋ-ਦਿਨ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣਾ ਦੀ ਸਭ ਤੋ ਵੱਡੀ ਲੋੜ ਹੈ ਜਿਸ ਕਰਕੇ ਵਾਤਾਵਰਣ ਦੀ ਸ਼ੱੁਧੀ ਲਈ ਦਰਖਤਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤਾਂ ਜੋ ਖੁਸ਼ਹਾਲ ਜੀਵਨ ਲਈ ਆਕਸੀਜਨ ਦੀ ਪ੍ਰਪਤੀ,ਵਾਤਾਵਰਣ,ਸਿਹਤ ਸੱੁਰਖਿਆ,ਬਾਰਸ਼ ਅਤੇ ਤਾਪਮਾਨ ਨੂੰ ਸੰਤੁਲਿਨ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਹਰੇਕ ਸਮਾਜ ਸੇਵੀ ਸੰਸਥਾਵਾਂ,ਪਿੰਡਾਂ ਦੀਆਂ ਪੰਚਾਇਤਾਂ,ਕੱਲਬਾਂ ਨੂੰ ਸਾਂਝੀਆਂ ਜਗਾਵਾਂ ਤੇ ਹਾਜ਼ਰਾਂ ਬੂਟ ਲਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਕਰ ਦੇਣ ਚਾਹੀਦਾ ਹੈ ਅਤੇ ਦੇਖ-ਭਾਲ ਵੀ ਜਰੂਰ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋ ਚਲਾਈ ਮੁਹਿੰਮ ਵਿਚ ਆਪਣਾ ਯੋਗਦਾਨ ਜਰੂਰ ਪਾਵੇ ਤਾਂ ਕਿ ਗੰਦਲੇ ਹੋਏ ਵਾਤਾਵਰਣ ਨਾਲ ਫੈਲ ਰਹੀਆਂ ਬੀਮਾਰੀਆਂ ਤੋ ਬੱਚ ਸਕੀਏ।

ਗੰ੍ਰਥੀ ਸਭਾ ਵਲੋ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 26 ਤੋ 28 ਜੁਲਾਈ ਨੂੰ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਗੁਰਮਤਿ ਗੰ੍ਰਥੀ ਸਭਾ ਵਲੋ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਦਸਿਆ ਕਿ ਇਸ ਸਾਲ ਇਹ ਸਮਾਗਮ 26 ਤੋ 28 ਜੁਲਾਈ ਤੱਕ ਗੁਰੂ ਮਰਿਯਾਦਾ ਅਨੁਸਾਰ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸ਼ਾਨ ਸ਼ੌਕਤ ਨਾਲ ਹੋਣਗੇ। ਇਸ ਦੌਰਾਨ ਤਿੰਨੇ ਦਿਨ ਰਾਗੀ,ਢਾਡੀ ਤੇ ਕਥਾਵਾਚਕ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਮੈਡੀਕਲ ਕੈਪ ਦਾ ਆਯੋਜਨ ਵੀ ਕੀਤਾ ਗਿਆ ਹੈ।ਇਹ ਸਮਾਗਮ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇ ਪਾਂਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ।ਇਸ ਸਮੇ ਦੌਰਾਨ ਗੁਰੂ ਕੇ ਲੰਗਰ ਅਤੱੁਟ ਵਰਤਾਏ ਜਾਣਗੇ।ਇਸ ਮੌਕੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਸੇਵਾਦਾਰ ਗੁਰਪ੍ਰੀਤ ਸਿੰਘ,ਪੋ੍ਰ.ਕਰਮ ਸਿੰਘ,ਕੁਲਦੀਪ ਸਿੰਘ ਰਣੀਆਂ,ਬਾਬਾ ਹੰਸ ਰਾਜ ਸਿੰਘ,ਰਾਗੀ ਕੁਲਜੀਤ ਸਿੰਘ,ਭਾਈ ਬਖਸ਼ੀਸ ਸਿੰਘ ਬੋਦਲਵਾਲਾ ਤੇ ਗੁਰਦੁਆਰਾ ਭਜਨਗੜ੍ਹ ਦੇ ਗੰ੍ਰਥੀ ਹਾਜ਼ਰ ਸਨ।

ਲੁਧਿਆਣਾ ਕੋਰਟ ਵਲੋਂ ਬੈਂਸ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ ) - ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ਫਾਸਟਵੇਅ ਕੇਬਲ ਵੱਲੋਂ ਕੀਤੇ ਮਾਣਹਾਨੀ ਦੇ ਮਾਮਲੇ ਦੇ ਵਿੱਚ ਬੈਂਸ ਨੂੰ ਜਾਰੀ ਕੀਤੇ ਹਨ। ਜਿਸ ਦੇ ਸਬੰਧ 'ਚ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਕੇਬਲ ਮਾਫੀਆ ਦੇ ਖਿਲਾਫ ਆਪਣੀ ਜੰਗ ਬੰਦ ਨਹੀਂ ਕਰਨਗੇ ਅਤੇ ਆਪਣੀ ਬੇਲ ਲਈ ਅਪੀਲ ਕਰਨਗੇ।

ਕੇਬਲ ਮਾਫੀਆ ਖਿਲਾਫ ਸਿਮਰਜੀਤ ਬੈਂਸ ਵੱਲੋਂ ਬੀਤੇ ਸਾਲ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਲੈ ਕੇ ਉਨ੍ਹਾਂ ਤੇ ਹੋਏ ਮਾਣਹਾਨੀ ਦੇ ਮਾਮਲੇ 'ਚ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਬੈਂਸ ਨੇ ਕਿਹਾ ਹੈ ਕਿ ਉਹ ਵਾਰੰਟਾਂ ਤੋਂ ਨਹੀਂ ਡਰਦੇ। ਪਰ ਕੇਬਲ ਮਾਫੀਆ ਦੇ ਖਿਲਾਫ ਉਹ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕੇਵਲ ਬਾਦਲਾਂ ਦੀ ਜੇਬ 'ਚ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੀ ਜੇਬ 'ਚ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੈਡੀਕਲ ਸਿਹਤ ਦਾ ਹਵਾਲਾ ਦੇ ਕੇ ਆਪਣੀ ਬੇਲ ਲਈ ਅਪੀਲ ਕੀਤੀ ਸੀ ਪਰ ਉਹ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਹ ਹੁਣ ਮੁੜ ਤੋਂ ਬੇਲ ਦੀ ਅਰਜ਼ੀ ਪਾਉਣਗੇ।

ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਨੇ ਬੁੱਢੇ ਨਾਲੇ ਨੂੰ ਲੈ ਕੇ ਨਗਰ ਨਿਗਮ ਅਤੇ ਸਰਕਾਰਾਂ ਤੇ ਮੁੜ ਤੋਂ ਹਮਲਾ ਬੋਲਿਆ ਅਤੇ ਕਿਹਾ ਕਿ ਬੁੱਢਾ ਨਾਲਾ ਸਿਰਫ ਚੋਣਾਂ ਵੇਲੇ ਵੱਡਾ ਮੁੱਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਇਹ ਅਫ਼ਸਰਾਂ ਦੀ ਜੇਬਾਂ 'ਚ ਜਾਂਦਾ ਹੈ। ਬੈਂਸ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦੀ ਨੀਅਤ ਸਾਫ਼ ਹੁੰਦੀ ਤਾਂ ਉਹ ਸੀਚੇਵਾਲ ਵਾਲਾ ਫਾਰਮੂਲਾ ਅਪਣਾ ਕੇ ਬੁੱਢੇ ਨਾਲੇ ਦੀ ਸਫ਼ਾਈ ਹੁਣ ਤੱਕ ਕਰਵਾ ਚੁੱਕੇ ਹੁੰਦੇ।

ਹੇਠਲੀਆਂ ਅਦਾਲਤਾਂ 'ਚ ਪੰਜਾਬੀ ਨੂੰ ਰੱਦ ਕਰਨ ਵਾਲੇ ਨੋਟੀਫਿਕੇਸ਼ਨ 'ਤੇ ਲੱਗੀ ਅਗਲੇ ਹੁਕਮਾਂ ਤੱਕ ਰੋਕ

ਪੰਜਾਬ ਦੀਆਂ ਜਿਲ੍ਹਾ ਅਤੇ ਸਬ ਡਵੀਜ਼ਨਲ ਅਦਾਲਤਾਂ ਵਿੱਚ 8 ਮਈ 2019 ਦੇ ਨੋਟੀਫੀਕੇਸ਼ਨ ਰਾਹੀਂ ਗਵਾਹੀਆਂ ਅਤੇ ਫੈਸਲੇ ਅੰਗਰੇਜ਼ੀ ਵਿੱਚ ਲਿਖਣ ਦੀ ਹਦਾਇਤ ਕੀਤੀ ਗਈ ਸੀ। ਇਸ ਸਬੰਧੀ ਪੰਜਾਬ ਦੇ ਆਫੀਸ਼ੀਅਲ ਗਜ਼ਟ ਵਿੱਚ ਕੁਰੈਕਸ਼ਨ ਸਲਿੱਪ ਨੰਬਰ 181/ਰੂਲਜ਼/।।, ਡੀ4 ਮਿਤੀ 20 ਅਕਤੂਬਰ 2018 ਰਾਹੀਂ ਅਮੈਂਡਮੈਂਟ ਇਨ ਰੂਲ 1, ਪਾਰਟ ਏ ਚੈਪਟਰ 16 ਪੰਜਾਬ ਅਤੇ ਹਰਿਆਣਾ ਦੇ ਰੂਲਜ਼ ਐਂਡ ਆਰਡਰ ਵਿੱਚ ਸੋਧ ਕੀਤੀ ਸੀ ਜਿਸ ਰਾਹੀਂ ਪੰਜਾਬ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਗਵਾਹੀਆਂ ਅਤੇ ਕੇਸਾਂ ਦੇ ਫੈਸਲੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਦਾ ਹੁਕਮ ਜਾਰੀ ਕੀਤਾ ਗਿਆ ਸੀ। 

ਇਸ ਸਬੰਧੀ ਸੋਸ਼ਲ ਮੀਡੀਆ, ਮੀਡੀਆ ਅਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਸੰਸਥਾਵਾਂ ਵੱਲੋਂ ਪਿਛਲੇ 24 ਘੰਟਿਆਂ ਦੋਰਾਨ ਇਸ ਫੈਸਲੇ ਵਿਰੁੱਧ ਆਵਾਜ਼ ਉਠਾਈ ਗਈ ਸੀ ਜਿਸਦੇ ਅਸਰ ਵਜੋਂ ਪੰਜਾਬ ਦੀਆਂ ਕਈ ਬਾਰ ਐਸੋਸੀਏਸ਼ਨਾਂ ਵਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ। 

ਇਸ ਸੰਘਰਸ਼ ਨੂੰ ਉਸ ਸਮੇਂ ਜਿੱਤ ਮਿਲੀ ਜਦੋਂ ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਰਾਣੀ ਨੋਟੀਫੀਕੇਸ਼ਨ ਨੂੰ ਅਗਲੇ ਹੁਕਮਾਂ ਤੱਕ ਲੰਬਿਤ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੱਤਰ ਨੰ: 19070/ਰੂਲਜ਼/11ਵਾਈ.16(ਰੂਲ ਸੈੱਲ) ਜਾਰੀ ਕੀਤਾ ਗਿਆ ਹੈ ਜ਼ੋ ਕਿ ਸਾਰੇ ਪੰਜਾਬ ਦੇ ਸੈਸ਼ਨ ਜੱਜਾਂ ਨੂੰ ਭੇਜ਼ ਦਿੱਤਾ ਗਿਆ ਹੈ। ਇਸ ਫੈਸਲੇ ਤੇ ਖੁਸ਼ੀ ਪ੍ਰਗਟਾਉਂਦਿਆਂ ਐਡਵੋਕੇਟ ਗੁਰਤੇਜ ਸਿੰਘ ਗਿੱਲ ਪ੍ਰਧਾਨ ਬਾਰ ਕੌਂਸਲ ਜਗਰਾਓਂ ਨੇ ਸਾਰੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਇਸ ਅੰਦੋਲਨ ਵਿੱਚ ਸਾਥ ਦਿੱਤਾ। ਓਹਨਾ ਉਚੇ ਤੌਰ ਤੇ ਜਨ ਸਕਤੀ ਨਿਉਜ ਦਾ ਧੰਨਵਾਦ ਕੀਤਾ ਜਿਨ੍ਹਾਂ ਆਪਣੀ ਕੋਸਿਸ ਦੁਆਰਾ ਇਸ ਮਸਲੇ ਨੂੰ ਸਰਕਾਰ ਅਤੇ ਲੋਕਾਂ ਵਿੱਚ ਪਹੁੰਚਆਇਆ।ਇਹ ਜਿੱਤ ਸਮੁੱਚੇ ਪੰਜਾਬੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਨਾਲ ਸਬੰਧਤ ਸਾਰੀਆਂ ਜਮਾਤਾਂ ਨੂੰ ਇਕੱਠੇ ਹੋਕੇ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਵਿੱਚ ਸਾਰੀਆਂ ਅਦਾਲਤੀ ਅਤੇ ਦਫਤਰੀ ਕਾਰਵਾਈਆਂ ਵਿੱਚ 100 ਪ੍ਰਤੀਸ਼ਤ ਪੰਜਾਬੀ ਲਾਗੂ ਕਰਨਾਂ ਜਰੂਰੀ ਬਣਾਇਆ ਜਾਵੇ। ਕੰਪਿਊਟਰ ਦੇ ਕੰਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੂੰ ਬਾਰ ਕੌਂਸਲ ਰਾਹੀਂ ਗੱਲਬਾਤ ਕਰ ਲਾਗੂ ਕਰਵਾਇਆ ਜਾਵੇਗਾ।

ਉਹ ਸਾਰਾ ਕਾਗਜ਼ੀ ਕੰਮ ਪੁਰਾ ਤਿਆਰ ਬਰ ਤਿਆਰ ਰਖਿਆ ਜਾਵੇ ਗਾ ਜੇ ਫੇਰ ਕਦੇ ਇਸ ਦੀ ਨੌਬਤ ਆਵੇ ਟਾ ਇਸ ਨੂੰ ਤਕੜੇ ਹੱਥੀ ਲਿਆ ਜਾਵੇ ਗਾ।