You are here

ਲੁਧਿਆਣਾ

''ਪਾਣੀ ਬਚਾਓ, ਪੈਸਾ ਕਮਾਓ'' ਸਕੀਮ ਅਧੀਨ ਵਰਕਸ਼ਾਪ ਦਾ ਆਯੋਜਨ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਐਸ.ਪੀ.ਸੀ.ਐੱਲ. ਕਰਨਗੇ ਸਾਂਝੇ ਤੌਰ 'ਤੇ ਕਿਸਾਨਾਂ ਨੂੰ ਜਾਗਰੂਕ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-''ਪਾਣੀ ਬਚਾਓ, ਪੈਸਾ ਕਮਾਓ'' ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੀ.ਐਸ.ਪੀ.ਸੀ.ਐੱਲ. ਵੱਲੋਂ ਸਾਂਝੀ ਵਰਕਸ਼ਾਪ ਦਾ ਆਯੋਜਨ ਲੁਧਿਆਣਾ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਖੇਤੀਬਾੜੀ ਵਿਭਾਗ, ਲੁਧਿਆਣਾ ਅਤੇ ਮੋਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆ ਨੇ ਹਿੱਸਾ ਲਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਨੇ ਕਿਹਾ ਕਿ ਪਾਣੀ ਦੇ ਪੱਧਰ ਦਾ ਦਿਨੋਂ ਦਿਨ ਡੂੰਘਾ ਜਾਣਾ ਚਿੰਤਾ ਦਾ ਵਿਸ਼ਾ ਹੈ। ਪਾਣੀ ਦੇ ਸਰੋਤ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਚਾਉਣ ਹਿੱਤ ਹਰ ਇਨਸਾਨ ਨੂੰ ਆਪਣੇ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਖੇਤੀਬਾੜੀ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਪਾਣੀ ਸੰਭਾਲਣ ਦੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕਰਨ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਇੰੰਜੀਨੀਅਰ ਦੀਪਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਪਾਣੀ ਬਚਾਓ, ਪੈਸਾ ਕਮਾਉ ਸਕੀਮ ਦਾ ਆਗਾਜ਼ ਕੀਤਾ ਗਿਆ ਹੈ। ਪਿਛਲੇ ਸਾਲ ਇਹ ਸਕੀਮ ਸਿਰਫ ਛੇ ਬਿਜਲੀ ਫੀਡਰਾਂ ਉੱਪਰ ਚਲਾਈ ਗਈ ਸੀ ਅਤੇ ਇਸ ਸਾਲ ਪੰਜਾਬ ਭਰ ਵਿੱਚ 250 ਫੀਡਰਾਂ ਉਪਰ ਇਸਦਾ ਵਿਸਥਾਰ ਕੀਤਾ ਗਿਆ ਹੈ। ਇਸ ਸਕੀਮ ਅਧੀਨ ਜ਼ਿੰਮੀਦਾਰ ਭਰਾ ਆਪਣੇ ਪੰਪ ਕੁਨੈਕਸ਼ਨ ਉੱਪਰ ਏ.ਐਮ.ਆਰ ਮੀਟਰ ਸਥਾਪਿਤ ਕਰਵਾ ਕੇ ਨਿਸਚਿਤ ਲਿਮਟ ਤੋਂ ਘੱਟ ਬਿਜਲੀ ਦੀ ਖਪਤ ਕਰਕੇ ਪੈਸੇ ਕਮਾ ਸਕਦੇ ਹਨ। ਕਿਸਾਨਾਂ ਨੂੰ 4 ਰੁਪਏ ਪ੍ਰਤੀ ਯੁਨਿਟ ਦੀ ਦਰ 'ਤੇ ਭੁਗਤਾਨ ਸਿੱਧੇ ਤੌਰ 'ਤੇ ਕਿਸਾਨ ਦੇ ਖਾਤੇ ਵਿੱਚ ਕੀਤਾ ਜਾਵੇਗਾ। ਇਸ ਸਕੀਮ ਦਾ ਮਕਸਦ ਸਿਰਫ ਤੇ ਸਿਰਫ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨਾ ਹੀ ਹੈ। ਨਿਸਚਿਤ ਲਿਮਟ ਤੋਂ ਜਿਆਦਾ ਬਿਜਲੀ ਖਪਤ ਕਰ 'ਤੇ ਕੋਈ ਬਿੱਲ ਨਹੀਂ ਵਸੂਲਿਆ ਜਾਵੇਗਾ। ਉਨਾਂ ਕਿਹਾ ਕਿ ਇਹ ਸਕੀਮ ਬਿਲਕੁਲ ਸਵੈ-ਇੱਛਤ ਹੈ ਅਤੇ ਜੋ ਕਿਸਾਨ ਭਰਾ ਇਸ ਸਕੀਮ ਅਧੀਨ ਮੀਟਰ ਲਗਵਾਉਣਾ ਚਾਹੇ ਸਿਰਫ ਉਸੇ ਦੇ ਪੰਪ ਉੱਪਰ ਮੀਟਰ ਲਾਇਆ ਜਾਵੇਗਾ। ਇਸ ਤੋਂ ਬਿਨਂ ਡਾ. ਪਰਮਜੀਤ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫਸਰ, ਮੋਗਾ, ਡਾ.ਐਸ.ਐਸ. ਕੁੱਕਲ, ਡੀਨ, ਖੇਤੀਬਾੜੀ ਕਾਲਜ, ਪੀ.ਏ.ਯੂ ਅਤੇ ਅਜੇਪਾਲ ਸਿੰਘ ਅਟਵਾਲ, ਸੀਨੀਅਰ ਐਕਸੀਅਨ ਅਤੇ ਵਰਲਡ ਬੈਂਕ ਦੇ ਨੁਮਾਇੰਦੇ ਨੇ ਵੀ ਆਏ ਹੋਏ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਤਹਿਸੀਲ ਪ੍ਰਧਾਨ ਨੇ ਨਵੇ ਆਏ ਐਸ.ਐਸ.ਪੀ ਗੋਇਲ ਨੂੰ ਗੁਲਦਸਤਾ ਭੇਟ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪੁਲਿਸ ਜ਼ਿਲ੍ਹਾਂ ਲੁਧਿਆਣਾ ਦਿਹਾਤੀ ਦੇ ਨਵੇਂ ਆਏ ਐਸ.ਐਸ.ਪੀ.ਸੰਦੀਪ ਗੋਇਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਹਿੰਦੀਆਂ ਉਨ੍ਹਾਂ ਨੂੰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦਾ ਹਿੱਸਾ ਬਣਨ ਦਾ ਵਿਸ਼ਵਾਸ ਦਿਵਾਇਆ।ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਅਤੇ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਮਿਲੇ ਨੰਬਰਦਾਰਾਂ ਨੇ ਐਸ.ਐਸ.ਪੀ.ਸੰਦੀਪ ਗੋਇਲ ਦੇ ਨਸ਼ਿਆਂ ਸਬੰਧੀ ਸਖਤ ਰਵਈਏ ਦੀ ਸਲਾਘਾ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਯੂਨੀਅਨ ਵਲੋਂ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੱਜ ਨੌਜ਼ਵਾਨੀ ਨਸ਼ਿਆਂ ਕਾਰਨ ਗਰਕ ਹੋ ਰਹੀ ਹੈ ,ਜਿਸ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਅੱਗੇ ਆ ਕੇ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ।ਚਾਹਲ ਗਾਲਿਬ ਨੇ ਅੱਗੇ ਕਿਹਾ ਕਿ ਨਸ਼ਿਆਂ ਦੇ ਮਕੁੰਮਲ ਖਾਤਮੇ ਲਈ ਸਾਨੂੰ ਇੱਕ ਪਲੇਟਫਾਰਮ ਤੇ ਇੱਕਠੇ ਹੋਣ ਦੀ ਲੋੜ ਹੈ।

ਸਰਕਾਰ ਬਿਜਲੀ ਦੇ ਰੇਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੀਨੀਅਰ ਅਕਾਲੀ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਵਧੇ ਬਿਜਲੀ ਦੇ ਰੇਟਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਗਰੀਬ ਲੋਕ ਪਹਿਲਾਂ ਹੀ ਵਧ ਰਹੀ ਮਹਿੰਗਾਈ ਕਾਰਨ 2 ਵਕਤ ਦੀ ਰੋਟੀ ਤੋ ਔਖੇ ਹਨ। ਪੰਜਾਬ 'ਚ ਦੂਜੇ ਸੂਬਿਆਂ ਨਾਲੋ ਬਿਜਲੀ ਦੇ ਰੇਟ ਬਹੁਤ ਜ਼ਿਆਦਾ ਹਨ ਜਿਸ ਕਾਰਨ ਲੋਕ ਬਹੁਤ ਹੀ ਪ੍ਰੇਸ਼ਾਨ ਹਨ।ਉਨ੍ਹਾਂ ਕਿਹਾ ਕਿ ਜਿਵੇ ਦੂਜੇ ਰਾਜਾਂ 'ਚ ਬਿਜਲੀ ਦੇ ਰੇਟ ਘੱਟ ਕੀਤੇ ਗਏ ਹਨ ਉਸ ਤਰ੍ਹਾਂ ਪੰਜਾਬ ਸਰਕਾਰ ਵੀ ਬਿਜਲੀ ਦੇ ਰੇਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ।

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪੱਧਰੀ ਖੇਡ ਮੁਕਾਬਲੇ ਸ਼ੁਰੂ

ਕੌਂਸਲਰ ਮਮਤਾ ਆਸ਼ੂ ਨੇ ਕੀਤਾ ਉਦਘਾਟਨ, ਖ਼ਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਦਾ ਸੱਦਾ

ਲੁਧਿਆਣਾ, ਜੁਲਾਈ 2019 (ਮਨਜਿੰਦਰ ਗਿੱਲ )- ਪੰਜਾਬ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲਾ ਪੱਧਰੀ ਕੰਪੀਟੀਸ਼ਨ (ਲੜਕੇ/ਲੜਕੀਆਂ) ਅੰ 14 ਦੇ ਵੱਖ-ਵੱਖ 16 ਖੇਡਾਂ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸ਼ੁਰੂ ਕਰਵਾਏ ਗਏ। ਇਹਨਾਂ ਖੇਡਾਂ ਦਾ ਉਦਘਾਟਨ ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਪਤਨੀ ਸ਼੍ਰੀ ਭਾਰਤ ਭੂਸਣ ਆਸ਼ੂ ਕੈਬਨਿਟ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੀ ਸਰਾਹਨਾ ਕਰਦੇ ਹੋਏ ਖਿਡਾਰੀਆਂ ਨੂੰ ਨਸਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਦੀ ਸਲਾਹ ਦਿੱਤੀ ਗਈ। ਓਹਨਾ ਆਖਿਆ ਜੇ ਅੱਜ ਅਸੀਂ ਤਦਰੁਸਤ ਪੰਜਾਬ ਚੋਹਦੇ ਹਾਂ ਤਾ ਸਾਨੂ ਆਪਣੇ ਸਰੀਰ ਦੀ ਸੰਭਾਲ ਕਰਨੀ ਜ਼ਰੂਰੀ ਹੈ।ਮੁੱਖ ਮਹਿਮਾਨ ਜੀ ਦੀ ਮੌਜੂਦਗੀ ਵਿੱਚ ਖੇਡ ਐਥਲੈਟਿਕਸ ਵਿੱਚ 600 ਮੀਟਰ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਜਿਮ (ਖੰਨਾ) ਨੇ ਪਹਿਲਾ, ਵਿਸਵਜੀਤ (ਖੰਨਾ) ਨੇ ਦੂਜਾ ਅਤੇ ਸੋਹਿਤ (ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਰਮਨਦੀਪ ਕੌਰ (ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ) ਨੇ ਪਹਿਲਾ, ਰਣਦੀਪ ਕੌਰ (ਰਾਏਕੋਟ) ਨੇ ਦੂਜਾ ਅਤੇ ਨੇਵੀਜਿਤਾ ਘਈ (ਡੀ.ਏ.ਵੀ ਪਬਲਿਕ ਸਕੂਲ  ਬੀ.ਆਰ.ਐਸ.ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੀ ਦੌੜ ਵਿੱਚ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸ਼੍ਰੀਮਤੀ ਮਮਤਾ ਆਸ਼ੂ ਜੀ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮਹਿਮਾਨ ਵੱਲੋਂ ਪ੍ਰਸਿੱਧ ਸਖਸ਼ੀਅਤਾਂ ਸ਼੍ਰੀ ਜੇ.ਐਸ.ਧਾਲੀਵਾਲ ਸਕੱਤਰ, ਰੋਲਰ ਸਕੇਟਿੰਗ ਐਸੋਸੀਏਸਨ, ਸਪੋਰਟਸ ਪਰਮੋਟਰ ਸ੍ਰੀ ਜਗਬੀਰ ਸਿੰਘ ਗਰੇਵਾਲ ਅਤੇ ਸ਼੍ਰੀ ਪਵਨ ਕੁਮਾਰ ਅੰਤਰਰਾਸਟਰੀ ਬਾਕਸਰ ਅਤੇ ਐਸ.ਐਚ.ਓ ਮਾਡਲ ਟਾਊਨ  ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਖੇਡ ਅਫਸਰ ਸ਼੍ਰੀ ਰਵਿੰਦਰ ਸਿੰਘ ਅਤੇ ਸਮੂਹ ਕੋਚਿਜ ਸਾਮਿਲ ਸਨ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 1395 ਖਿਡਾਰੀ ਅਤੇ 838 ਖਿਡਾਰਨਾਂ ਦੀ ਰਜਿਸਟਰੇਸ਼ਨ ਕੀਤੀ ਗਈ। ਮੈਚਾਂ ਵਿੱਚ ਬਾਸਕਟਬਾਲ ਅੰ14 ਲੜਕਿਆਂ ਦੇ ਮੈਚਾਂ ਵਿੱਚ ਪੋਠੋਹਾਰ ਖਾਲਸਾ ਸਕੂਲ ਨੇ ਕਿਡੋਫਿੱਡ ਅਕੈਡਮੀ ਨੂੰ 24-6,  ਡੀ.ਜੀ.ਐਸ.ਜੀ ਅਕੈਡਮੀ ਨੇ ਬਾਲ ਭਾਰਤੀ ਪਬਲਿਕ ਸਕੂਲ ਨੂੰ 26-7 ਅਤੇ ਦੋਰਾਹਾ ਪਬਲਿਕ ਸਕੂਲ ਨੇ ਬਾਬਾ ਈਸਰ ਸਿੰਘ ਪਬਲਿਕ ਸਕੂਲ ਪਬਲਿਕ ਸਕੂਲ ਨੂੰ 20-18 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਲੜਕਿਆਂ ਦੇ ਸੈਮੀਫਾਈਨਲ ਟੀਮ ਈਵੈਟ ਵਿੱਚ ਡੀ.ਸੀ.ਐਮ ਪ੍ਰੈਜੀਡੈਸੀ ਸਕੂਲ ਨੇ ਇਲਾਈਟ ਅਕੈਡਮੀ ਨੂੰ 3-2 ਅਤੇ ਬਾਲ ਭਾਰਤੀ ਪਬਲਿਕ ਸਕੂਲ ਨੇ ਗੁਰੂ ਨਾਨਕ ਸਟੇਡੀਅਮ ਟੀਮ ਨੂੰ 3-1 ਦੇ ਫਰਕ ਨਾਲ ਹਰਾਇਆ। ਹੈਂਡਬਾਲ ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ ਪੀ.ਏ.ਯੂ ਸਕੂਲ ਟੀਮ ਨੇ ਜੀ.ਐਸ.ਐਸ.ਐਸ. ਹੈਬੋਵਾਲ ਖੁਰਦ ਨੂੰ 11-4  ਅਤੇ ਆਈ.ਪੀ.ਐਸ ਸਕੂਲ ਨੇ ਜੀ.ਐਸ.ਐਸ.ਐਸ. ਸਕੂਲ ਸਮਿਟਰੀ ਰੋਡ ਨੂੰ 18-7 ਦੇ ਫਰਕ ਨਾਲ ਹਰਾਇਆ। ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੀਸ ਪਬਲਿਕ ਸਕੂਲ ਮੁੱਲਾਪੁਰ ਨੇ ਆਈ.ਪੀ.ਐਸ. ਸਕੂਲ ਲੁਧਿਆਣਾ ਨੂੰ 3-0 ਅਤੇ ਸਰਕਾਰੀ ਸੀਨੀ:ਸੈਕੰਡਰੀ ਸਕੂਲ ਪੱਖੋਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਨੂੰ 3-0 ਦੇ ਫਰਕ ਨਾਲ ਹਰਾਇਆ ਜਦ ਕਿ ਲੜਕੀਆਂ ਦੇ  ਮੁਕਾਬਲਿਆਂ ਵਿੱਚ ਰਾੜਾ ਸਾਹਿਬ ਨੇ ਪਿੰਡ ਬੱਲੋਵਾਲ ਨੂੰ 1-0 ਨਾਲ ਅਤੇ ਕੋਟਾਲਾ ਨੇ ਪਿੰਡ ਪੱਖੋਵਾਲ ਨੂੰ 2-0 ਦੇ ਫਰਕ ਨਾਲ ਹਰਾਇਆ।

ਆਪ ਦੇ ਸੀਨੀਅਰ ਆਗੂ ਅਮਨ ਅੋਰੜਾ ਨੇ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਦੇ ਦਫਤਰ ਵਿੱਚ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਜਗਰਾਉ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਦੇ ਗ੍ਰਹਿ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋ ਵਿਧਾਇਕ ਅਮਨ ਅਰੋੜਾ ਪਹੁੰਚੇ।ਇਸ ਸਮੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਤੇ ਨਸ਼ੇ ਦਾ ਵਾਪਰ ਕਰਨ ਵਾਲਿਆਂ ਨੇ ਪੰਜਾਬ 'ਚ ਤੜਥੱਲੀ ਮਚਾਈ ਹੋਈ ਹੈ ਅਤੇ ਨਸ਼ਿਆਂ ਕਾਰਨ ਮਾਵਾਂ ਦੇ ਪੱੁਤ ਮਰ ਹਨ ਪਰ ਪੰਜਾਬ ਸਰਕਾਰ ਚੁਪ ਬੈਠੀ ਹੈ ਪੰਜਾਬ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ।ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋ ਤੰਗ ਆ ਚੱੁਕਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋ ਮਮਗ ਕੀਤੀ ਹੈ ਕਿ ਨਸ਼ਾ ਤਸਕਰਾਂ ਖਿਲਾਫ ਜਲਦੀ ਕਾਰਵਾਈ ਕੀਤੀ ਜਾਵੇ।ਅੱਜ ਵਿਧਾਇਕਾ ਮਾਣੰੂਕੇ ਦੇ ਦਫਤਰ ਵਿੱਚ ਵਲੰਟੀਅਰ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਸਮੱਸਿਆਂਵਾਂ ਦਾ ਹੱਲ ਕੀਤਾ ਗਿਆ।ਇਸ ਸਮੇ ਪ੍ਰੋ.ਸੁੱਖਵਿੰਦਰ ਸਿੰਘ ਸੱੁਖੀ,ਗੋਪੀ ਸ਼ਰਮਾ,ਛਿੰਦਰਪਾਲ ਸਿੰਘ ਅਤੇ ਬਹੁਤ ਵੱਡੀ ਵਿੱਚ ਵਰਕਰ ਹਾਜ਼ਰ ਸਨ

ਸੀਨੀਅਰ ਕਾਂਗਰਸੀ ਆਗੂ ਨੌਜਵਾਨ ਤੇਜਿੰਦਰ ਸਿੰਘ ਤੇਜੀ ਨੇ ਚੇਅਰਮੈਨੀ ਲੈਣ ਲਈ ਠੋਕ ਆਪਣਾ ਦਾਆਵਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋ ਢਾਈ ਸਾਲ ਦੇ ਕਾਰਜਕਾਲ ਬੀਤਣ ਨੂੰ ਪ੍ਰਸਾਸਨਿਕ ਅਮਲੇ ਵਿੱਚ ਭਾਈਦਾਰ ਬਣਾਉਣ ਲਈ ਦਿੱਤੀਆਂ ਜਾਣ ਵਾਲੀਆਂ ਚੇਅਰਮੈਨੀਆਂ ਤੇ ਐਮ.ਪੀ. ਰਵਨੀਤ ਸਿੰਘ ਬਿੱਟੂ ਦੇ ਰਿਸਤੇਦਾਰ ਪਿੰਡ ਗਾਲਿਬ ਰਣ ਦੇ ਸੀਨੀਅਰ ਕਾਂਗਰਸੀ ਆਗੂ ਤੇਜਿੰਦਰ ਸਿੰਘ ਤੇਜੀ ਨੇ ਆਪਣਾ ਦਾਅਵਾ ਠੋਕ ਹੈ ਉਨ੍ਹਾਂ ਕਿਹਾ ਕਿ ਅਸੀ ਪੱਕੇ ਕਾਂਗਰਸ ਦੇ ਵਫਾਦਾਰ ਸਿਪਾਹੀ ਹਾਂ। ਉਨ੍ਹਾਂ ਕਿਹਾ ਕਿ ਅਸੀ ਕਾਂਗਰਸ ਪਾਰਟੀ ਨਾਲ ਚਟਾਂਨ ਵਾਂਗ ਖੜੇ ਹਾਂ ਤੇ ਹਮੇਸ਼ਾਂ ਕਾਂਗਰਸ ਪਾਰਟੀ ਨਾਲ ਖੜੇ ਰਹਗੇ।ਉਨਾਂ ਕਿਹਾ ਕਿ ਮੈ ਅਨੇਕਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਦਿਵਾਈ।ਇਸ ਸਮੇ ਕਾਂਗਰਸੀਆਂ ਵਰਕਰਾਂ ਨੇ ਪਾਰਟੀ ਹਾਈਕਮਾਡ ਤੋ ਮੰਗ ਕੀਤੀ ਹੈ ਕਿ ਤਜਿੰਦਰ ਸਿੰਘ ਤੇਜੀ ਦੀਆਂ ਭਾਵਨਾਵਾਂ ਨੂੰ ਮੱਧੇਨਜਰ ਰੱਖਦੇ ਹੋਏ ਉਨਾਂ ਨੂੰ ਚੇਅਰਮੈਨੀ ਦਿੱਤੀ ਜਾਵੇ।ਇਸ ਸਮੇ ਬਲਾਕ ਸੰਮਤੀ ਮੈਬਰ ਅਮਰਜੀਤ ਸਿੰਘ,ਕਾਂਗਰਸ ਲੁਧਿਆਣਾ ਦਿਹਾਤੀ ਜਰਨਲ ਸੈਕਟਰੀ ਬਲਜਿੰਦਰ ਕੌਰ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਕਾ ਸਰਪੰਚ ਮਨਜੀਤ ਸਿੰਘ ਗਾਲਿਬ,ਸਾਬਕਾ ਸਰਪੰਚ ਨਿਰਮਲ ਸਿੰਘ,ਸਾਬਕਾ ਸਰਪੰਚ ਜੋਗਿੰਦਰ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਪੰਚ ਸੋਮਨਾਥ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਰਜਿੰਦਰ ਸਿੰਘ,ਬਲਜੀਤ ਸਿੰਘ(ਸਾਰੇ ਸਾਬਕਾ ਪੰਚ),ਕੈਪਟਨ ਜੁਗਰਾਜ ਸਿੰਘ,ਗੁਰਜੀਵਨ ਸਿੰਘ,ਮਾਸਟਰ ਹਰਤੇਜ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਤਜਿੰਦਰ ਸਿੰਘ ਦੀਆਂ ਕਾਗਰਸ ਪਾਰਟੀ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਬਿਨਾਂ ਕਿਸੇ ਮਤਭੇਦ ਤੋ ਚੇਅਰਮੈਨੀ ਦਿੱਤੀ ਜਾਵੇ।

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਚਾਂ/ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਮੁਫਤ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦਿੱਤੀ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-ਕਾਰਜਾਕਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਅਤੇ ਗੁਰਬੀਰ ਸਿੰਘ, ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਗੁਰੂ ਨਾਨਕ ਭਵਨ, ਲੁਧਿਆਣਾ ਦੇ ਆਡੀਟੋਰੀਅਮ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਲੁਧਿਆਣਾ-1 ਦੇ ਅਧੀਨ ਆਉਂਦੇ ਸਮੂਹ ਪਿੰਡਾਂ ਦੇ ਪੰਚਾਂ/ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਦੀ  ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਵਾਇਆ ਗਿਆ । ਇਸ ਮੀਟਿੰਗ ਦੀ ਪ੍ਰਧਾਨਗੀ ਆਸ਼ੀਸ਼ ਅਬਰੋਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ। ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਮੀਟਿੰਗ ਵਿੱਚ ਇਕੱਤਰਿਤ ਹੋਏ ਸਮੂਹ ਪਿੰਡਾਂ ਦੇ ਪੰਚਾਂ/ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਸਕੀਮ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ ਅਤੇ ਵਿਚੋਲਗੀ ਕੇਂਦਰਾਂ ਅਤੇ NALSA/PULSA ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੱਤੀ ਗਈ ।  ਇਸ ਮੀਟਿੰਗ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ-1, ਲੁਧਿਆਣਾ ਦੇ ਅਧੀਨ ਆਉਂਦੇ ਲਗਭਗ 52 ਪਿੰਡਾਂ ਦੇ ਪੰਚਾਂ/ਸਰਪੰਚਾਂ ਵੱਲੋਂ ਭਾਗ ਲਿਆ ਗਿਆ । ਮੀਟਿੰਗ ਵਿੱਚ ਸਮੂਹ ਪਿੰਡਾਂ ਦੇ ਪੰਚਾਂ/ਸਰਪੰਚਾਂ ਤੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਕਾਨੂੰਨੀ ਸੇਵਾਵਾਂ ਸਕੀਮਾਂ ਦੀ ਜਾਣਕਾਰੀ ਦੇ ਸਬੰਧ ਵਿੱਚ ਨਿਰਧਾਰਤ ਕੀਤੇ ਗਏ ਫੀਡ ਬੈਕ ਫਾਰਮ ਵੀ ਭਰਵਾਏ ਗਏ । ਇਸ ਮੌਕੇ ਤੇ ਗੁਰਮੇਲ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਲੁਧਿਆਣਾ ਤੋਂ ਇਲਾਵਾ ਸਰਬਜੀਤ ਸਿੰਘ, ਸੁਪਰਡੈਂਟ, ਦਫਤਰ ਬੀ.ਡੀ.ਪੀ.ਓ.-1, ਲੁਧਿਆਣਾ ਵੀ ਹਾਜ਼ਰ ਸਨ ।

ਹੜ ਤੋਂ ਬਚਾਅ ਲਈ ਲੁਧਿਆਣਾ ਪੁਲਿਸ ਦੇ ਪੁਖ਼ਤਾ ਪ੍ਰਬੰਧ

ਕੰਟਰੋਲ ਰੂਮ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਜਾਰੀ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਕਿਸੇ ਵੀ ਖੇਤਰ ਵਿੱਚ ਜੇਕਰ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ ਜਾਂ ਇਸ ਨਾਲ ਸੁਰੱਖਿਆ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਲੋਕ ਇਸ ਸੰਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਸੰਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਪੁਲਿਸ ਕੰਟਰੋਲ ਰੂਮ ਅਤੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਫ਼ਤਰੀ ਅਤੇ ਮੋਬਾਈਲ ਸੰਪਰਕ ਨੰਬਰ ਜਾਰੀ ਕੀਤੇ ਹਨ। ਡਾ. ਗਿੱਲ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ 'ਚ ਹੜ ਦੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਲੋਕ ਜਾਰੀ ਕੀਤੇ ਨੰਬਰਾਂ 'ਤੇ ਤੁਰੰਤ ਜਾਣਕਾਰੀ ਦੇ ਸਕਦੇ ਹਨ। ਜਿਸ 'ਤੇ ਫੌਰੀ ਕਾਰਵਾਈ ਕੀਤੀ ਜਾਵੇ ਜੀ। ਉਨਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਦੇ ਨੰਬਰ 100 ਅਤੇ 2414932, 33 ਅਤੇ 78370-18500 ਹਨ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ (0161-2414904, 78370-18501), ਡਿਪਟੀ ਪੁਲਿਸ ਕਮਿਸ਼ਨਰ (2414908, 78370-18502), ਏ.ਡੀ.ਸੀ.ਪੀ.-1 ਲੁਧਿਆਣਾ (2430666, 78370-18503), ਏ.ਡੀ.ਸੀ.ਪੀ.-2 ਲੁਧਿਆਣਾ (2541410, 78370-18504), ਏ.ਡੀ.ਸੀ.ਪੀ.-3 ਲੁਧਿਆਣਾ (2430026, 78370-18505), ਏ.ਡੀ.ਸੀ.ਪੀ.-4 ਲੁਧਿਆਣਾ (2224678, 78370-18506), ਏ.ਡੀ.ਸੀ.ਪੀ. ਸਥਾਨਕ ਲੁਧਿਆਣਾ (2414911, 78370-18599), ਏ.ਸੀ.ਪੀ. ਇੰਡਸਟ੍ਰੀਅਲ ਏਰੀਆ ਲੁਧਿਆਣਾ (2555782, 78370-18515), ਏ.ਸੀ.ਪੀ. ਸਿਵਲ ਲਾਈਨਜ਼ ਲੁਧਿਆਣਾ (2412101, 78370-18512), ਏ.ਸੀ.ਪੀ. ਉੱਤਰੀ ਲੁਧਿਆਣਾ (2750041, 78370-18511), ਏ.ਸੀ.ਪੀ. ਕੇਂਦਰੀ ਲੁਧਿਆਣਾ (2556527, 78370-18513) ਅਤੇ  ਏ. ਸੀ. ਪੀ. ਪੂਰਬੀ ਲੁਧਿਆਣਾ (78370-18518) ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਲਾਡੋਵਾਲ ਲੁਧਿਆਣਾ ਨਾਲ (2801775, 78370-18619), ਮੁੱਖ ਅਫਸਰ ਥਾਣਾ ਮੇਹਰਬਾਨ ਲੁਧਿਆਣਾ ਨਾਲ (2691107, 78370-18628), ਮੁੱਖ ਅਫਸਰ ਥਾਣਾ ਕੂੰਮ ਕਲਾਂ ਲੁਧਿਆਣਾ ਨਾਲ (2832019, 78370-18618), ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਨਾਲ (2783710, 78370-18616), ਮੁੱਖ ਅਫਸਰ ਥਾਣਾ ਡਵੀਜ਼ਨ ਨੰ-3 ਲੁਧਿਆਣਾ ਨਾਲ (2740296, 78370-18603) ਅਤੇ ਮੁੱਖ ਅਫਸਰ ਥਾਣਾ ਡਵੀਜ਼ਨ ਨੰ-8 ਲੁਧਿਆਣਾ ਨਾਲ (2414944, 78370-18608) ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੂਚਨਾ ਦਾ ਅਧਿਕਾਰ ਐਕਟ ਲੋਕਤੰਤਰ ਵਿੱਚ ਲੋਕਾਂ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਜ਼ਰੀਆ-ਜ਼ਿਲਾ ਮਾਲ ਅਫ਼ਸਰ

ਸੂਚਨਾ ਦਾ ਅਧਿਕਾਰ ਐਕਟ ਸੰਬੰਧੀ ਤਿੰਨ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )- ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਸਿਖ਼ਲਾਈ ਦੇਣ ਦੇ ਮੰਤਵ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਕੀ ਸੰਸਥਾ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਤਿੰਨ ਰੋਜ਼ਾ ਪ੍ਰੋਗਰਾਮ ਅੱਜ ਸਥਾਨਕ ਬਚਤ ਭਵਨ ਵਿਖੇ ਸ਼ੁਰੂ ਹੋਇਆ। ਪਹਿਲੇ ਦਿਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਸਮੇਤ 30 ਅਧਿਕਾਰੀਆਂ ਨੇ ਭਾਗ ਲਿਆ। ਇਹ ਸਿਖ਼ਲਾਈ ਪ੍ਰੋਗਰਾਮ ਪ੍ਰਸੋਨਲ ਅਤੇ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ ਤਾਂ ਜੋ ਇਸ ਐਕਟ ਨਾਲ ਜੁੜੇ ਅਧਿਕਾਰੀਆਂ ਨੂੰ ਐਕਟ ਵਿੱਚ ਸਮੇਂ-ਸਮੇਂ ਹੁੰਦੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਸਿਖ਼ਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜ਼ਿਲਾ ਮਾਲ ਅਫ਼ਸਰ  ਪ੍ਰਦੀਪ ਸਿੰਘ ਬੈਂਸ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਨੂੰ ਮਜ਼ਬੂਤ ਕਰਨ ਲਈ ਸੂਚਨਾ ਦਾ ਅਧਿਕਾਰ ਐਕਟ-2005 ਇੱਕ ਮਹੱਤਵਪੂਰਨ ਜ਼ਰੀਆ ਹੈ। ਇਸ ਤੋਂ ਇਲਾਵਾ ਇਸ ਐਕਟ ਨਾਲ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਿਕਸਤ ਹੁੰਦੀ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਤਿੰਨ ਰੋਜ਼ਾ ਸਿਖ਼ਲਾਈ ਦਾ ਪੂਰਾ ਲਾਭ ਲੈਣ ਤਾਂ ਜੋ ਇਸ ਐਕਟ ਨੂੰ ਜ਼ਿਲਾ ਲੁਧਿਆਣਾ ਵਿੱਚ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਉਨਾਂ ਇਸ ਉੱਦਮ ਲਈ ਮੈਗਸੀਪਾ ਦਾ ਵੀ ਧੰਨਵਾਦ ਕੀਤਾ। ਸਿਖ਼ਲਾਈ ਦੌਰਾਨ ਇਸ ਐਕਟ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਮੈਗਸੀਪਾ ਦੇ ਕੋਆਰਡੀਨੇਟਰ (ਆਰ. ਟੀ. ਆਈ.) ਜਰਨੈਲ ਸਿੰਘ ਨੇ ਦੱਸਿਆ ਕਿ ਮੈਗਸੀਪਾ ਵੱਲੋਂ ਅਜਿਹੇ ਸਿਖ਼ਲਾਈ ਪ੍ਰੋਗਰਾਮ ਸੂਬੇ ਦੇ ਹਰੇਕ ਜ਼ਿਲਾ ਹੈੱਡਕੁਆਰਟਰ 'ਤੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਐਕਟ ਦੀਆਂ ਬਾਰੀਕੀਆਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਸਕੇ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਹਰੇਕ ਸਾਲ ਸੂਬੇ ਵਿੱਚ 300 ਤੋਂ ਵਧੇਰੇ ਅਜਿਹੇ ਸਿਖ਼ਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨਾਂ ਵਿੱਚ ਸੂਚਨਾ ਦਾ ਅਧਿਕਾਰ ਐਕਟ, ਸਵਓਤਮ, ਦਫ਼ਤਰੀ ਕਾਰਵਾਈਆਂ, ਸਿਵਲ ਸਰਵਿਸਿਜ਼ ਰੂਲਜ਼, ਵਿੱਤ ਪ੍ਰਬੰਧਨ, ਸਾਫ਼ਟ ਸਕਿੱਲਜ਼ ਆਦਿ ਵਿਸ਼ਿਆਂ ਬਾਰੇ ਸਿਖ਼ਲਾਈ ਦਿੱਤੀ ਜਾਂਦੀ ਹੈ। ਇਨਾਂ ਸਿਖ਼ਲਾਈ ਪ੍ਰੋਗਰਾਮਾਂ ਦੌਰਾਨ ਸੰਬੰਧਤ ਵਿਸ਼ਾ ਮਾਹਿਰਾਂ ਵੱਲੋਂ ਸਿਖ਼ਲਾਈ ਦਿੱਤੀ ਜਾਂਦੀ ਹੈ। ਸਿਖ਼ਲਾਈ ਪ੍ਰੋਗਰਾਮ ਦੌਰਾਨ ਵਿਸ਼ਾ-ਮਾਹਿਰ ਸ਼੍ਰੀ ਡੀ.ਸੀ. ਗੁਪਤਾ, ਆਈ.ਡੀ.ਏ.ਐੱਸ. (ਰਿਟਾ.)  ਅਤੇ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਐੱਸ. ਕੇ. ਡੋਗਰਾ ਵੱਲੋਂ ਲੈਕਚਰ ਦਿੱਤੇ ਗਏ। ਮੈਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਰਜੀਤ ਸਿੰਘ ਸੋਢੀ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਹੋਰ ਹਾਜ਼ਰ ਸਨ।

ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਚੀਨ ਸਹਿਯੋਗ ਦੇਵੇਗਾ-ਕਾਰਜਕਾਰੀ ਚੀਨੀ ਰਾਜਦੂਤ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )- ਭਾਰਤ ਸਰਕਾਰ ਅਤੇ ਚੀਨ ਸਰਕਾਰ ਦੇ ਸਾਝੇ ਸਹਿਯੋਗ ਨਾਲ ਲੁਧਿਆਣਾ ਸਥਿਤ ਡਾਕਟਰ ਡੀ.ਐਨ ਕੋਟਨਿਸ ਵਿੱਚ ਚੀਨੀ ਇਲਾਜ ਪ੍ਰਣਾਲੀ ਜੋ ਕਿ ਐਕੁਪੰਕਚਰ ਪ੍ਰਣਾਲੀ ਦੇ ਨਾ ਹੇਠ ਜਾਣੀ ਜਾਦੀ ਹੈ,ਨੁੰ ਦੋਵਾ ਸਰਕਾਰਾ ਵਿਚਾਲੇ ਹੋਏ ਲਿਖਤੀ ਸਮਝੋਤੇ ਤਹਿਤ ਭਾਰਤ ਵਿੱਚ ਪ੍ਰਫੁੱਲਤ ਕੀਤਾ ਜਾ ਰਿਹਾ ਹੈ,ਜਦੋ ਕਿ ਇਸ ਦੇ ਇਵਜ ਵਿੱਚ ਚੀਨ ਵਿੱਚ ਯੋਗ ਨੁੰ ਵਧਾਇਆ ਜਾ ਰਿਹਾ ਹੈ।ਇਹ ਵਿਚਾਰ ਭਾਰਤ ਸਥਿਤ ਦਿੱਲੀ ਵਿੱਚ ਚੀਨੀ ਦੂਤਾਵਾਸ ਵਿੱਚ ਤੈਨਾਤ ਕਾਰਜਕਾਰੀ ਰਾਜਦੂਤ ਮਿਸਟਰ ਜਾਂਗ ਜਿਆਕਿਸਨ ਨੇ ਅੱਜ ਲੁਧਿਆਣਾ ਸਥਿਤ ਡਾਕਟਰ ਡੀ.ਐਨ ਕੋਟਨਿਸ ਹਸਪਤਾਲ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਸੰਬੰਧੀ ਸ਼ੁਰੂ ਹੋਈ ਕੌਮਾਤਰੀ ਪੱਧਰ ਦੀ ਕਾਰਜਸ਼ਾਲਾ ਦਾ ਉਦਘਾਟਨ ਕਰਦਿਆ ਪ੍ਰਗਟ ਕੀਤੇ । ਇਸ ਮੌਕੇ ਕਾਰਜਕਾਰੀ ਰਾਜਦੂਤ ਨੇ ਕਿਹਾ ਕਿ ਐਕੁਪੰਕਚਰ ਇਲਾਜ ਪ੍ਰਣਾਲੀ ਜਿਥੇ ਭਿਆਨਕ ਸਰੀਰਕ ਬੀਮਾਰੀਆ ਦੇ ਇਲਾਜ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ,ਉਥੇ ਸਸਤੀ ਹੋਣ ਦੇ ਨਾਲ-ਨਾਲ ਬੀਮਾਰੀ ਜੜ੍ਹ ਤੋ ਕੱਢਣ ਲਈ ਵੀ ਸਾਰਥਕ ਹੈ।ਚੀਨੀ ਰਾਜਦੂਤ ਨੇ ਅੱਗੇ ਕਿਹਾ ਕਿ ਚੀਨ ਭਾਰਤ ਵਿੱਚ ਐਕੁਪੰਕਚਰ ਇਲਾਜ ਪ੍ਰਣਾਲੀ ਪ੍ਰਫੁੱਲਤ ਕਰਨ ਲਈ ਭਾਰਤ ਸਰਕਾਰ ਹਰ ਸੰਭਵ ਸਹਿਯੋਗ ਦੇਵੇਗਾ।ਇਸ ਮੌਕੇ ਕਾਰਜਸ਼ਾਲਾ ਦੌਰਾਨ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਹਾਜਰ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ ਦੇ ਗਵਰਨਿਗ ਬਾਡੀ ਦੇ ਮੈਬਰ ਡਾ.ਦਿਨੇਸ਼ ਉਪਾਧਿਆ ਨੇ ਸੰਬੋਧਨ ਭਾਰਤ ਸਰਕਾਰ ਕੁਦਰਤੀ ਇਲਾਜ ਪ੍ਰਣਾਲੀ,ਯੋਗਾ,ਐਕੁਪੰਕਚਰ ਇਲਾਜ ਪ੍ਰਣਾਲੀ,ਐਕੁਪੰ੍ਰਸ਼ਰ ਇਲਾਜ ਪ੍ਰਣਾਲੀ ਸਮੇਤ ਭਾਰਤੀ ਰਿਵਾਇਤੀ ਇਲਾਜ ਪ੍ਰਣਾਲੀ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਜੂਟਾ ਰਹੀ ਹੈ।ਇਸ ਮੌਕੇ ਏ.ਆਈ.ਜੀ ਇਕਬਾਲ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ ,ਜਦੋ ਕਿ ਹਸਪਤਾਲ ਦੇ ਪ੍ਰਮੁੱਖ ਪ੍ਰਬੰਧਕ ਤੇ ਐਕੂਪੰਕਚਰ ਇਲਾਜ ਪ੍ਰਣਾਲੀ ਦੇ ਮਾਹਿਰ ਡਾ.ਇੰਦਰਜੀਤ ਸਿੰਘ ਢੀਗਰਾ ਨੇ ਚੀਨੀ ਇਲਾਜ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ।ਇਸ ਮੌਕੇ ਕਾਰਜਸ਼ਾਲਾ ਵਿੱਚ ਵਿਸ਼ੇਸ ਤੌਰ ਤੇ ਆਪਣੇ ਕੁੰਜੀਵਤ ਐਕੁਪੰਕਚਰ ਇਲਾਜ ਪ੍ਰਣਾਲੀ ਸੰਬੰਧੀ ਪਰਚੇ ਪੜਨ ਲਈ ਚੀਨ ਤੋ ਪਹੁੰਚੇ ੭ ਮਾਹਿਰ ਡਾਕਟਰਾ ਤੋ ਇਲਾਵਾ ਡਾ.ਨੇਹਾ ਢੀਗਰਾ,ਡਾ.ਸੰਦੀਪ ਚੋਪੜਾ(ਦਿੱਲੀ),ਡਾ ਚੇਤਨਾ ਚੋਪੜਾ (ਦਿੱਲੀ),ਡਾ.ਬਖਸ਼ੀ (ਕੋਲਕਾਤਾ),ਡਾ.ਰਘਵੀਰ ਸਿੰਘ (ਲੁਧਿਆਣਾ) ਤੇ ਹੋਰ ਡਾਕਟਰਾ ਨੇ ਵੀ ਆਪਣੇ ਵਿਚਾਰ ਰੱਖੇ।ਕਾਰਕਸ਼ਾਲਾ ਦੌਰਾਨ ਦੇਸ਼-ਵਿਦੇਸ਼ ਵਿੱਚੋ ਵੱਡੀ ਗਿਣਤੀ ਡੈਲੀਗੇਟਸ ਹਿੱਸਾ ਲੈ ਰਹੇ ਹਨ ਇਸ ਮੌਕੇ ਨੇਹਾ ਢੀਗਰਾ ਨੇ ਦੱਸਿਆ ਕਿ ਕਾਰਕਸ਼ਾਲਾ ੩੧ਜੁਲਾਈ ਜਾਰੀ ਰਹੇਗੀ ਤੇ ਇਸ ਦੇ ਨਾਲ ਨਾਲ ਲੋੜਵੰਦ ਮਰੀਜਾ ਲਈ ਐਕੂਪੰਕਚਰ ਇਲਾਜ ਪ੍ਰਣਾਲੀ ਨਾਲ ਸੰਬੰਧ ਡਾਕਟਰੀ ਕੈਪ ਦੀ ਲੜੀ ਵੀ ਚਲਦੀ ਰਹੇਗੀ । ਇਸ ਮੌਕੇ ਕਾਗਰਸੀ ਆਗੂ ਦਲਜੀਤ ਸਿੰਘ ਭੋਲਾ.ਭਾਜਪਾ ਆਗੂ ਜਸਵੰਤ ਸਿੰਘ,ਤਰਸੇਮ ਗੁਪਤਾ ,ਵਿਜੈ ਤਾਇਲ ,ਅਜੈ ਅਰੋੜਾ,ਅਸਵਨੀ ਕੁਮਾਰ,ਸੀਮਾ ਮਹਿਤਾ ਤੋ ਇਲਾਵਾ ਹੋਰ ਸ਼ਖਸੀਅਤਾਂ ਹਾਜਰ ਸਨ