You are here

ਦਿੱਲੀ ਪੁਲਿਸ ਵੱਲੋ ਸਿੱਖ ਤੇ ਕੀਤੇ ਤਸ਼ੱਦਦ ਖਿਲਾਫ ਪੁਲਿਸ ਤੇ ਠੋਸ ਕਾਰਵਾਈ ਕਰਵਾਉਣ ਲਈ ਭਾਈ ਗਰੇਵਾਲ ਬੀਬੀ ਬਾਦਲ ਨੂੰ ਮਿਲੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਿੰਦੂਸਤਾਨ ਦੀ ਰਾਜਧਾਨੀ ਦਿੱਲੀ ਅੰਦਰ ਦਿੱਲੀ ਦੀ ਬੇਲਗਾਮ ਪੁਲਿਸ ਵੱਲੋਂ ਰਿਸ਼ਵਤਾ ਨਾ ਦੇਣ ਕਰਕੇ ਸਿੱਖ ਆਟੋ ਡਰਾਈਵਰ ਅਤੇ ਉਸ ਦੇ 14 ਸਾਲਾਂ ਪੁੱਤਰਾਂ ਦੀ ਕੀਤੀ ਵਹਿਸ਼ੀਆਨਾ ਕੁੱਟਮਾਰ ਖਿਲਾਫ ਦੁਨੀਆ ਅੰਦਰ ਇਨਸਾਫ ਪਸੰਦ ਲੋਕਾਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਕੇਂਦਰ ਸਰਕਾਰ ਇਨ੍ਹਾਂ ਅਣਮਨੁੱਖੀ ਵਰਤਾਰੇ ਖਿਲਾਫ ਠੋਸ ਕਾਰਵਾਈ ਕਰਕੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਕਰੇ ਤਾਂ ਕਿ ਘੱਟ ਗਿਣਤੀ ਸਿੱਖਾਂ ਅੰਦਰ ਪੈਂਦਾ ਹੋਏ ਭੈਅ ਦੇ ਮਾਹੌਲ ਨੂੰ ਠੱਲਿਆ ਜਾ ਸਕੇ ਅਤੇ ਕਾਂਗਰਸ ਵੱਲੋਂ ਜੂਨ ਤੇ ਨਵੰਬਰ 84 ਦੇ ਦਿੱਤੇ ਜ਼ਖਮ ਮੁੜ ਤੋਂ ਤੋਂ ਹਰੇ ਹੋਣ ਤੋਂ ਨਿਜ਼ਾਮ ਲਿ ਸਕੇ।ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਿੱਲੀ ਪੁਲਿਸ ਵੱਲੋਂ ਸਿੱਖ 'ਤੇ ਕੀਤੇ ਤਸ਼ੱਦਦ ਖਿਲਾਫ ਠੋਸ ਕਾਰਵਾਈ ਕਰਵਾਉਣ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਉਨ੍ਹਾਂ ਦੇ ਪਾਰਲੀਮੈਂਟ ਦੇ ਦਫਤਰ 'ਚ ਮਿਲਣ ਸਮੇਂ ਪ੍ਰਗਟ ਕੀਤੇ।ਭਾਈ ਗਰੇਵਾਲ ਨੇ ਮੰਤਰੀ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਇਸ ਮੁੱਦੇ 'ਤੇ ਕੇਂਦਰੀ ਹੋਮ ਮਨਿਸਟਰ ਅਤੇ ਪ੍ਰਧਾਨ ਮੰਤਰੀ ਤੱਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ ਅਤੇ ਅਕਾਲੀ ਦਲ ਇਸ ਮਾਮਲੇ ਨੂੰ ਗੰਭੀਰਾਤ ਨਾਲ ਲੈ ਰਿਹਾ ਹੈ।