ਪਿੰਡ ਢੁੱਡੀਕੇ ਵਿਖੇ ਵਿਕਾਸ ਦੇ ਕੰਮਾ ਨੂੰ ਲੈ ਕੇ ਸਰਪੰਚ ਢਿੱਲੋ ਦੀ ਅਗਵਾਈ ਹੇਠ ਭਰਵੀ ਮੀਟਿੰਗ ਹੋਈ

ਗਦਰੀ ਬਾਬੇ ਦੇ ਬੁੱਤ ਨਾਲ ਛੇੜਖਾਨੀ ਕਰਨ ਵਾਲੇ ਬਾਜ ਆਉਣ-ਐਡਵੋਕੇਟ

ਅਜੀਤਵਾਲ 23 ਜੂਨ (ਨਛੱਤਰ ਸੰਧੂ)ਇਥੋ ਨੇੜਲੇ ਪਿੰਡ ਢੁੱਡੀਕੇ ਵਿਖੇ ਪਿੰਡ ਦੇ ਵਿਕਾਸ ਕਾਰਜਾ ਅਤੇ ਹੋਰ ਮੁੱਦਿਆ ਨੂੰ ਲੈ ਕੇ ਇੱਕ ਵਿਸੇਸ ਮੀਟਿੰਗ ਸਰਪੰਚ ਜਸਵੀਰ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ।ਇਸ ਮੋਕੇ ਤੇ ਬੋਲਦਿਆ ਸਰਪੰਚ ਨੇ ਗਰਾਮ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਦੇ ਕੰਮਾ ਦਾ ਲੇਖਾ-ਜੋਖਾ ਪਿੰਡ ਵਾਸੀਆ ਨਾਲ ਸਾਝਾ ਕਰਦੇ ਹੋਏ ਉਨ੍ਹਾ ਤੋ ਪਿੰਡ ਦੇ ਵਿਕਾਸ ਸੰਬੰਧੀ ਹੋਰ ਵੀ ਰਾਇ ਲਈ ਅਤੇ ਕਿਹਾ ਕਿ ਜਿਸ ਤਰਾ੍ਹ ਤੁਸੀ ਪਿੰਡ ਵਾਸੀਆ ਨੇ ਮੇਰੇ ਤੇ ਭਰੋਸਾ ਕਰਦਿਆ ਮੈਨੂੰ ਪਿੰਡ ਦੀ ਬਾਗਡੋਰ ਸੰਭਾਲੀ ਹੈ,ਮੈ ਤੁਹਾਡਾ ਵਿਸਵਾਸ ਕਿਸੇ ਵੀ ਕੀਮਤ ਤੇ ਟੁੱਟਣ ਨਹੀ ਦੇਵਾਗਾ।ਉਨ੍ਹਾ ਕਿਹਾ ਕਿ ਵਿਕਾਸ ਦੇ ਕੰਮਾ ਤੋ ਇਲਾਵਾ ਜੇਕਰ ਕੋਈ ਨੋਜਵਾਨ ਆਪਣੇ ਮਨੋਰਥ ਤੋ ਭਟਕੇ ਨਸਿਆ ਦਾ ਸਿਕਾਰ ਹੋਇਆ ਹੈ ਅਤੇ ਉਹ ਦਿਲੋ ਨਸਾ ਮੁਕਤ ਹੋਣਾ ਚਾਹੁੰਦਾ ਹੈ ਤਾ ਗਰਾਮ ਪੰਚਾਇਤ ਉਸ ਦੀ ਡਟਵੀ ਸਹਾਇਤਾ ਕਰੇਗੀ।ਇਸ ਮੋਕੇ ਤੇ ਸਰਪ੍ਰਸਤ ਐਡਵੋਕੇਟ ਦਲਜੀਤ ਸਿੰਘ ਅਤੇ ਮਾਸਟਰ ਜਰਨੈਲ ਸਿੰਘ ਨੇ ਗਦਰੀ ਬਾਬਾ ਦੇ ਬੁੱਤ ਨਾਲ ਛੇੜਖਾਨੀ ਕਰਨ ਵਾਲੇ ਅਨਸਰਾ ਦੀ ਨਖੇਧੀ ਕਰਦਿਆ ਕਿਹਾ ਕਿ ਅਜਿਹੇ ਲੋਕ ਪਿੰਡ ਵਿੱਚ ਅਜਿਹੀਆ ਮਾੜੀਆ ਹਰਕਤਾ ਕਰਕੇ ਪਿੰਡ ਵਿੱਚ ਨਵਾ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹਨ,ਜੋ ਪਿੰਡ ਦੀ ਗਰਾਮ ਪੰਚਾਇਤ ਕਦੇ ਵੀ ਸਹਿਣ ਨਹੀ ਕਰੇਗੀ।