You are here

ਲੋਕ ਸੇਵਾ ਸੁਸਾਇਟੀ ਵਲੋਂ ਲਗਾਏ ਕੈਂਪ 'ਚ 290 ਮਰੀਜਾਂ ਦੀ ਜਾਂਚ

ਜਗਰਾਓਂ,  ਜੂਨ 2019 ( ਮਨਜਿੰਦਰ ਗਿੱਲ )—ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਲਗਾਏ ਹੱਡੀਆਂ ਤੇ ਪੇਟ ਦੀਆਂ ਬਿਮਾਰੀਆਂ ਦੇ ਕੈਂਪ ਵਿਚ 290 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਸਾਹਮਣੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਲਗਾਏ ਕੈਂਪ ਮੌਕੇ ਦਿਆਨੰਦ ਹਸਪਤਾਲ ਲੁਧਿਆਣਾ ਦੇ ਗੋਡੇ ਤੇ ਚੂਲੇ ਬਦਲਣ ਦੇ ਮਾਹਿਰ ਡਾ: ਸ਼ੇਖਰ ਸਿੰਘਲ, ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਮਨਦੀਪ ਨਾਰ ਅਤੇ ਫਿਜ਼ੀਓਥਰੈਪੀ ਦੇ ਮਾਹਿਰ ਡਾ: ਰਾਜਿਤ ਖੰਨਾ ਨੇ ਕੁੱਲ 290 ਮਰੀਜ਼ਾਂ ਦਾ ਚੈੱਕਅੱਪ ਕੀਤਾ। ਕੈਂਪ ਵਿਚ ਸੁਸਾਇਟੀ ਦੀ ਤਰÐਫੋਂ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਮਨੋਜ ਗਰਗ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰੇਕ ਮਹੀਨੇ ਲੋੜਵੰਦ ਲੋਕਾਂ ਦੀ ਸੇਵਾ ਹਿੱਤ ਮੈਡੀਕਲ ਚੈੱਕਅੱਪ ਲਗਾਇਆ ਜਾਂਦਾ ਹੈ ਤਾਂ ਕਿ ਜਿਹੜੇ ਗਰੀਬ ਤੇ ਜ਼ਰੂਰਤਮੰਦ ਲੋਕ ਮਹਿੰਗੇ ਇਲਾਜ ਕਾਰਨ ਵੱਡੇ ਵੱਡੇ ਹਸਪਤਾਲਾਂ ਵਿਚ ਨਹੀਂ ਜਾ ਸਕਦੇ ਉਨ੍ਹਾਂ ਦਾ ਇਨ੍ਹਾਂ ਕੈਂਪ ਵਿਚ ਇਲਾਜ ਹੋ ਸਕੇ। ਇਸ ਮੌਕੇ ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਕੰਵਲ ਕੱਕੜ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਕੁਲਭੂਸ਼ਨ ਗੁਪਤਾ, ਸੁਖਦੇਵ ਗਰਗ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੰਜੀਵ ਚੋਪੜਾ, ਦਰਸ਼ਨ ਕੁਮਾਰ ਜੁਨੇਜਾ, ਮੋਤੀ ਸਾਗਰ, ਜਸਵੰਤ ਸਿੰਘ, ਸੰਜੇ ਬਾਂਸਲ, ਮਨੋਹਰ ਸਿੰਘ ਟੱਕਰ, ਇਕਬਾਲ ਸਿੰਘ ਕਟਾਰੀਆ, ਮਦਨ ਮੋਹਨ ਬੈਂਬੀ, ਸੁਖਜਿੰਦਰ ਸਿੰਘ ਢਿੱਲੋਂ, ਵਿਕਾਸ ਕਪੂਰ, ਰੀਤੂ ਰਾਜ, ਮੁਕੇਸ਼ ਗੁਪਤਾ, ਜੋਗਿੰਦਰ ਸਿੰਘ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰਮੋਦ ਸਿੰਗਲਾ ਆਦਿ ਹਾਜ਼ਰ ਸਨ।