ਦੋਸ਼ੀਆਂ ਦੀ ਗ੍ਰਿਫਤਾਰੀ ਲਈ 50ਵੇਂ ਦਿਨ ਵੀ ਲੱਗਾ ਧਰਨਾ

43ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਂ

ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਨੂੰ ਟਿੱਚ ਜਾਣਦਾ ਡੀ.ਜੀ.ਪੀ. ਪੰਜਾਬ

ਹੁਣ 3 ਦਿਨਾਂ 'ਚ ਡੀਜੀਪੀ ਤੋਂ ਮੰਗੀ ਰਿਪੋਰਟ
ਜਗਰਾਉਂ 11 ਮਈ ( ਮਨਜਿੰਦਰ ਗਿੱਲ ) ਪੁਲਿਸ ਦਾ ਡੀ.ਜੀ.ਪੀ. ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਚੰਡੀਗੜ੍ਹ ਦੇ ਹੁਕਮਾਂ ਟਿੱਚ ਜਾਣਦਾ ਮਹਿਸੂਸ ਹੋ ਰਿਹਾ ਹੈ ਇਹ ਦਾਅਵਾ 50ਵੇਂ ਦਿਨ ਥਾਣਾ ਸਿਟੀ ਮੂਹਰੇ ਧਰਨਾ ਲਗਾਈ ਬੈਠੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜਗਸੀਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ,  ਜਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਕਿਹਾ ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਕਮਿਸ਼ਨ ਨੇ ਧਰਨੇ ਦਾ ਸੂ-ਮੋਟੋ ਲੈਂਦਿਆਂ ਧਰਨਾਕਾਰੀਆਂ ਕੋਲ ਵਿਜ਼ਟ ਕੀਤਾ ਸੀ ਅਤੇ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਸਬੰਧੀ ਏ.ਡੀ.ਸੀ. ਜਗਰਾਉਂ ਦੀ ਅਗਵਾਈ ਵਿੱਚ ਨਵੀਂ ਇੰਵੈਸਟੀਗੇਸ਼ਨ ਤਿੰਨ ਮੈਂਬਰੀ ਸਿੱਟ ਦੇ ਬਣਾਉਣ ਲਈ ਲੰਘੀ 13 ਅਪ੍ਰੈਲ ਨੂੰ ਹੁਕਮ ਜਾਰੀ ਕਰਦਿਆਂ ਡੀਜੀਪੀ ਤੋਂ 11 ਮਈ ਨੂੰ ਅੈਕਸ਼ਨ ਟੇਕਨ ਰਿਪੋਰਟ ਤਲ਼ਬ ਕੀਤੀ ਸੀ ਪਰ ਹੈਰਾਨੀ ਗੱਲ ਹੈ ਕਿ 11 ਮਈ ਨੂੰ ਡੀਜੀਪੀ ਦਫ਼ਤਰ ਦਾ ਕੋਈ ਵੀ ਅਧਿਕਾਰੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ ਤਾਂ ਖਫਾ ਹੋਏ ਕਮਿਸ਼ਨ ਨੇ ਡਾਇਰੈਕਟਰ ਜਨਰਲ ਪੁਲਿਸ ਤੋਂ ਹੁਣ 18 ਮਈ ਜਾਨੀ ਕਿ 3 ਦਿਨਾਂ ਵਿੱਚ  ਰਿਪੋਰਟ ਮੰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਨਾਂ ਸਿਰਫ਼ ਦੋਸ਼ੀਆਂ ਬਚਾ ਰਹੇ ਹਨ ਸਗੋਂ ਸਵਿੰਧਾਨਕ ਕਮਿਸ਼ਨ ਨੂੰ ਦਾ ਨਿਰਾਦਰ ਵੀ ਕਰ ਰਹੇ ਹਨ ਇਸ ਦੇ ਨਾਨ-ਨਾਲ ਧਰਨਾਕਾਰੀ ਪੀੜ੍ਹਤ ਅੈਸ.ਸੀ. ਪਰਿਵਾਰ ਨਾਲ ਮੁੜ ਅੈਟਰੋਸਿਟੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲ਼ਦੀ ਹੀ ਭਗਵੰਤ ਮਾਨ ਸਰਕਾਰ ਦਾ ਅਖੌਤੀ ਲੋਕ ਪੱਖੀ ਚੇਹਰਾ ਬੇਨਕਾਬ ਕੀਤਾ ਜਾਵੇ ਅਤੇ ਪਿੰਡ-ਪਿੰਡ ਲਾਮਬੰਦੀ ਕੀਤੀ ਜਾਵੇਗੀ। ਅਾਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਨ ਲਈ 14 ਮਈ ਨੂੰ ਪਿੰਡਾਂ ਵਿੱਚ ਮੋਟਰ ਸਾਇਕਲ ਮਾਰਚ ਵੀ ਕੀਤਾ ਜਾਵੇਗਾ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਕਿਸਾਨ ਆਗੂ ਦਲਜੀਤ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਬਿਰਧ ਮਾਤਾ ਅੱਜ 43ਵੇਂ ਦਿਨ ਵੀ ਭੁੱਖੀ ਭਾਣੀ ਬੈਠੀ ਇਨਸਾਫ਼ ਮੰਗਦੀ ਰਹੀ ਪਰ ਇਸ ਦੇਸ਼ ਵਿੱਚ ਗਰੀਬ ਫਰਿਆਦ ਸੁਣਨ ਵਾਲਾ ਸ਼ਾਇਦ ਕੋਈ ਨਹੀਂ ਹੈ। ਅੱਜ ਦੇ ਧਰਨੇ ਵਿੱਚ ਕਿਸਾਨ ਆਗੂ ਦਲਜੀਤ ਸਿੰਘ ਰਸੂਲਪੁਰ, ਬੀਕੇਯੂ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਅਵਤਾਰ ਸਿੰਘ ਡੱਲ਼ਾ,  ਜਗਰੂਪ ਸਿੰਘ, ਗੁਰਚਰਨ ਸਿੰਘ ਬਾਬੇਕਾ, ਨਛੱਤਰ ਸਿੰਘ ਬਾਰਦੇ ਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ ਅਰਜਣ ਸਿੰਘ ਰਸੂਲਪੁਰ, ਮਜ਼ਦੂਰ ਆਗੂ ਮਦਨ ਸਿੰਘ ਜਗਰਾਉਂ ਆਦਿ ਹਾਜ਼ਰ ਸਨ।