ਜਗਰਾਓ,ਹਠੂਰ ,11 ਮਈ (ਕੌਸ਼ਲ ਮੱਲ੍ਹਾ) ਪੰਜਾਬ ਸਰਕਾਰ ਦੇ ਮੈਂ ਧਆਿਨ ਵਿੱਚ ਲਆਿਉਣਾ ਚਾਹੁੰਦਾ ਹਾਂ ਕੀ ਬੱਚੇ ਦਾ ਜਨਮ ਸਰਟੀਫਕਿੇਟ ਬਣਵਾਉਣ ਦੀ ਪ੍ਰਕਰਿਿਆ ਬਹੁਤ ਹੀ ਗੁੰਝਲਦਾਰ ਹੈ ਇਸ ਨੂੰ ਸੌਖਾ ਬਣਾਉਣਾ ਚਾਹੀਦਾ ਹੈ।ਇਨਾਂ ਸਬਦਾ ਦਾ ਪ੍ਰਗਟਾਵਾ ਨੈਸ਼ਨਲ ਐਵਾਰਡੀ ਅਧਆਿਪਕ ਅਤੇ ਸ਼੍ਰੋਮਣੀ ਸਾਹਤਿਕਾਰ ਅਮਰੀਕ ਸਿੰਘ ਤਲਵੰਡੀ ਨੇ ਸਥਾਨਕ ਕਸਬਾ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਆਂ ਕੀਤਾ ਉਨ੍ਹਾਂ ਕਿਹਾ ਕੀ ਮੈਂ ਆਪਣੀ ਬੇਟੀ ਦਾ ਜਨਮ ਸਰਟੀਫਕਿੇਟ ਬਣਵਾਉਣਾ ਸੀ ਪਛਿਲੇ ਕਈ ਮਹੀਨਆਿਂ ਤੋਂ ਮੈਂ ਤੇ ਮੇਰਾ ਪੱਤਰਕਾਰ ਮਿੱਤਰ ਹਰਦੀਪ ਕੌਸ਼ਲ ਮੱਲ੍ਹਾ ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੇ ਹਾਂ । ਪਹਿਲਾਂ ਸੇਵਾ ਕੇਂਦਰ ਲੁਧਆਿਣਾ ਵਿੱਚ ਬੇਨਤੀ ਪੱਤਰ ਦਿੱਤਾ ਸੀ ਅਤੇ ਫੇਰ ਪਿੰਡਦੇ ਸਰਪੰਚ ਅਤੇ ਦੋ ਮੈਂਬਰਾਂ ਤੋਂ ਤਸਦੀਕ ਕਰਵਾ ਕੇ ਫਾਇਲ ਜਮਾ ਕਰਵਾਈ ।ਸੇਵਾ ਕੇਂਦਰ ਵਾਲਆਿਂ ਨੇ ਸੀ.ਐਮ.ਓ.ਦਫਤਰ ਲੁਧਆਿਣਾ ਭੇਜ ਦਿੱਤਾ ਸੀ ਉਥੇ ਲਗ ਭਗ ਬੇਨਤੀ ਪੱਤਰ ਇੱਕ ਮਹੀਨਾ ਪਿਆ ਰਿਹਾ । ਉਹਨਾਂ ਨੇ ਛੋਟਾ ਜਿਹਾ ਇਤਰਾਜ਼ ਲਾ ਕੇ ਵਾਪਸ ਕਰ ਦਿੱਤਾ ਮੈਂ ਉਹ ਇਤਰਾਜ਼ ਦੂਰ ਕਰਕੇ ਦੁਆਰਾ ਫੇਰ ਸੀ.ਐਮ.ਓ. ਲੁਧਆਿਣਾ ਦਫਤਰ ਭੇਜ ਦਿੱਤਾ। ਉਥੇ ਫੇਰ ਕਾਫੀ ਦਿਨ ਬਿਨਾਂ ਕਿਸੇ ਕਾਰਵਾਈ ਦੇ ਦਫ਼ਤਰ ਵਿਚ ਪਿਆ ਰਿਹਾ । ਉਸ ਤੋਂ ਬਾਅਦ ਉਹਨਾਂ ਨੂੰ ਵਾਰ-ਵਾਰ ਬੇਨਤੀ ਕਰਨ ਤੇ ਉਹਨਾਂ ਨੇ ਐਸ.ਐਮ.ਓ. ਸਿੱਧਵਾਂਬੇਟ ਨੂੰ ਭੇਜ ਦਿੱਤਾ । ਉਹਨਾਂ ਨੇ ਐਸ.ਡੀ. ਐਮ. ਜਗਰਾਉਂ ਨੂੰ ਭੇਜ ਦਿੱਤਾ ।ਉਥੋਂ ਫੇਰ ਸੀ.ਐਮ.ਓ. ਦਫਤਰ ਲੁਧਆਿਣਾ ਭੇਜਿਆ ਗਿਆ । ਉਹਨਾਂ ਨੇ ਫੇਰ ਐਸ.ਐਮ.ਓ.ਦਫਤਰ ਸਿੱਧਵਾਂ ਬੇਟ ਭੇਜ ਦਿੱਤਾ । ਉੱਥੇ ਹੋ ਕੇ ਫੇਰ ਸੇਵਾ ਕੇਂਦਰ ਵਿੱਚ ਆਇਆ।ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ ਨੇ ਜਗਰਾਉਂ ਤੋਂ ਐਮ.ਐਲ.ਏ.ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਪੀ.ਏ. ਤੋਂ ਵੀ ਸੀ.ਐਮ.ਓ. ਨੂੰ ਟੈਲੀਫੋਨ ਕਰਵਾਇਆ ਸੀ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਸਾਡੇ ਦਾਖੇ ਤੋਂ ਐਮ.ਐੱਲ.ਏ.ਮਨਪ੍ਰੀਤ ਸਿੰਘ ਇਆਲੀ ਦੇ ਪੀ.ਏ.ਤੋਂ ਵੀ ਸੀ.ਐਮ .ਓ ਲੁਧਆਿਣਾ ਨੂੰ ਟੈਲੀਫੋਨ ਕਰਵਾਇਆ ਸੀ ਉਹਨਾਂ ਨੇ ਚੁੱਕਆਿ ਹੀ ਨਹੀਂ। ਇਸ ਕਾਰਜ ਵਿੱਚ ਬਹੁਤ ਵੱਡੀ ਖੱਜਲ ਖੁਆਰੀ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ।ਮੈਂ ਜਸਿ ਮਕਸਦ ਲਈ ਬੇਟੀ ਦਾ ਸਰਟੀਫਕਿੇਟ ਬਣਵਾਉਣਾ ਸੀ ਉਹ ਸਮਾਂ ਅਤੇ ਤਾਰੀਕ ਇਹਨਾਂ ਲੋਕਾਂ ਦੀ ਢਿੱਲ ਕਾਰਨ ਲੰਘ ਚੁੱਕੇ ਹਨ। ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਹੈ ਜਿਨ੍ਹਾਂ ਨੂੰ ਇਹ ਸਰਟੀਫਿਕੇਟ ਦੀ ਜਲਦੀ ਲੋੜ ਹੁੰਦੀ ਹੈ ਉਹਨਾਂ ਤੋਂ ਵਚਿੋਲੇ (ਦਲਾਲ)15 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਮਾਇਆ ਵੀ ਲੈ ਜਾਂਦੇ ਹਨ।ਸੋ ਦੋ ਮਹੀਨਆਿ ਦੀ ਅਣਥੱਕ ਮਹਿਨਤ ਕਰਨ ਤੇ ਇਹ ਜਨਮ ਸਰਟੀਫਿਕੇਟ ਬਣ ਕੇ ਤਿਆਰ ਹੋਇਆ ਹੈ ਪਰ ਜੇਕਰ ਕੋਈ ਆਮ ਵਅਿਕਤੀ ਨੇ ਇਹ ਸਰਟੀਫਿਕੇਟ ਬਣਾਉਣਾ ਹੋਵੇ ਤਾ ਉਸ ਨੂੰ ਲਗਭਗ ਇਕ ਸਾਲ ਦਾ ਸਮਾ ਲੱਗ ਸਕਦਾ ਹੈ ਸੋ ਮੈ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਨਮ ਸਰਟੀਫਿਕੇਟ ਬਣਾਉਣ ਦੀ ਪ੍ਰਕਰਿਿਆ ਨੂੰ ਸੌਖਾ ਕੀਤਾ ਜਾਵੇ ਤਾਂ ਆਮ ਲੋਕਾਂ ਵੱਡੀ ਖੱਜਲ ਖੁਆਰੀ ਤੋਂ ਬਚ ਸਕਣ।